Ang 376
ਕਹੁ ਨਾਨਕ; ਗੁਣ ਗਾਈਅਹਿ ਨੀਤ ॥
kahu naanak; gun gaaeeeh neet |
Punjabi
ਗੁਰੂ ਜੀ ਆਖਦੇ ਹਨ, ਸਦੀਵ ਹੀ ਹਰੀ ਦਾ ਜੱਸ ਗਾਇਨ ਕਰ।
English
Says Nanak, sing continually the Glorious Praises of the Lord.
ਮੁਖ ਊਜਲ ਹੋਇ ਨਿਰਮਲ ਚੀਤ ॥੪॥੧੯॥
mukh aoojal hoe niramal cheet |4|19|
Punjabi
ਇਸ ਤਰ੍ਹਾਂ ਤੇਰਾ ਚਿਹਰਾ ਰੌਸ਼ਨ ਹੋਵੇਗਾ ਅਤੇ ਤੇਰਾ ਦਿਲ ਪਵਿੱਤ੍ਰ।
English
Your face shall be radiant, and your consciousness shall be immaculately pure. ||4||19||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਨਉ ਨਿਧਿ ਤੇਰੈ. ਸਗਲ ਨਿਧਾਨ ॥
nau nidh terai. sagal nidhaan |
Punjabi
ਤੇਰੇ ਕੋਲ ਨੌਂ ਸੰਪਦਾ ਤੇ ਕਰਾਮਾਤਾਂ ਅਤੇ ਸਾਰੇ ਖ਼ਜ਼ਾਨੇ ਹਨ।
English
The nine treasures are Yours - all treasures are Yours.
ਇਛਾ ਪੂਰਕੁ; ਰਖੈ ਨਿਦਾਨ ॥੧॥
eichhaa poorak; rakhai nidaan |1|
Punjabi
ਖ਼ਾਹਿਸ਼ਾਂ ਪੂਰੀਆਂ ਕਰਨਹਾਰ ਵਾਹਿਗੁਰੂ, ਅਖੀਰ ਨੂੰ ਪ੍ਰਾਣੀ ਨੂੰ ਬਚਾ ਲੈਂਦਾ ਹੈ।
English
The Fulfiller of desires saves mortals in the end. ||1||
ਤੂੰ ਮੇਰੋ ਪਿਆਰੋ; ਤਾ ਕੈਸੀ ਭੂਖਾ ॥
toon mero piaaro; taa kaisee bhookhaa |
Punjabi
ਜਦ ਤੂੰ ਮੈਡਾਂ ਪ੍ਰੀਤਮ ਹੈਂ ਤਦ ਮੈਨੂੰ ਕਿਸ ਕਿਸਮ ਦੀ ਭੁੱਖ ਹੈ?
English
You are my Beloved, so what hunger can I have?
ਤੂੰ ਮਨਿ ਵਸਿਆ; ਲਗੈ ਨ ਦੂਖਾ ॥੧॥ ਰਹਾਉ ॥
toon man vasiaa; lagai na dookhaa |1| rahaau |
Punjabi
ਜਦ ਤੂੰ ਮੇਰੇ ਚਿੱਤ ਅੰਦਰ ਵਸਦਾ ਹੈਂ, ਤਕਲੀਫ ਮੈਨੂੰ ਛੂੰਹਦੀ ਨਹੀਂ। ਠਹਿਰਾਉ।
English
When You dwell within my mind, pain does not touch me. ||1||Pause||
ਜੋ ਤੂੰ ਕਰਹਿ; ਸੋਈ ਪਰਵਾਣੁ ॥
jo toon kareh; soee paravaan |
Punjabi
ਜੋ ਕੁੱਛ ਤੂੰ ਕਰਦਾ ਹੈ, ਮੈਨੂੰ ਉਹੀ ਮਨਜੂਰ ਹੈ।
English
Whatever You do, is acceptable to me.
ਸਾਚੇ ਸਾਹਿਬ; ਤੇਰਾ ਸਚੁ ਫੁਰਮਾਣੁ ॥੨॥
saache saahib; teraa sach furamaan |2|
Punjabi
ਸੱਚਾ ਹੈ ਤੇਰਾ ਹੁਕਮ, ਹੇ ਸੱਚੇ ਸੁਆਮੀ!
English
O True Lord and Master, True is Your Order. ||2||
ਜਾ ਤੁਧੁ ਭਾਵੈ; ਤਾ ਹਰਿ ਗੁਣ ਗਾਉ ॥
jaa tudh bhaavai; taa har gun gaau |
Punjabi
ਜਦ ਤੈਨੂੰ ਚੰਗਾ ਲੱਗਦਾ ਹੈ, ਤਦ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ।
English
When it is pleasing to Your Will, I sing the Glorious Praises of the Lord.
ਤੇਰੈ ਘਰਿ; ਸਦਾ ਸਦਾ ਹੈ ਨਿਆਉ ॥੩॥
terai ghar; sadaa sadaa hai niaau |3|
Punjabi
ਤੇਰੇ ਗ੍ਰਹਿ ਅੰਦਰ, ਸਦੀਵ ਤੇ ਹਮੇਸ਼ਾਂ ਲਈ ਇਨਸਾਫ ਹੈ।
English
Within Your Home, there is justice, forever and ever. ||3||
ਸਾਚੇ ਸਾਹਿਬ; ਅਲਖ ਅਭੇਵ ॥
saache saahib; alakh abhev |
Punjabi
ਮੇਰੇ ਸੱਚੇ ਮਾਲਕ! ਤੂੰ ਅਬੁੱਝ ਅਤੇ ਖੋਜ-ਰਹਿਤ ਹੈਂ।
English
O True Lord and Master, You are unknowable and mysterious.
ਨਾਨਕ; ਲਾਇਆ ਲਾਗਾ ਸੇਵ ॥੪॥੨੦॥
naanak; laaeaa laagaa sev |4|20|
Punjabi
ਤੇਰਾ ਜੋੜਿਆ ਹੋਇਆ ਨਾਨਕ, ਤੇਰੀ ਟਹਿਲ ਅੰਦਰ ਜੁੜਿਆ ਹੋਇਆ ਹੈ, ਹੇ ਸੁਆਮੀ!
English
Nanak is committed to Your service. ||4||20||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ!
English
Aasaa, Fifth Mehl:
ਨਿਕਟਿ ਜੀਅ ਕੈ; ਸਦ ਹੀ ਸੰਗਾ ॥
nikatt jeea kai; sad hee sangaa |
Punjabi
ਸੁਆਮੀ ਨੇੜੇ ਹੈ ਅਤੇ ਇਨਸਾਨ ਦਾ ਹਮੇਸ਼ਾਂ ਦਾ ਸਾਥੀ ਹੈ।
English
He is near at hand; He is the eternal Companion of the soul.
ਕੁਦਰਤਿ ਵਰਤੈ; ਰੂਪ ਅਰੁ ਰੰਗਾ ॥੧॥
kudarat varatai; roop ar rangaa |1|
Punjabi
ਸੁਆਮੀ ਦੀ ਅਪਾਰ ਸ਼ਕਤੀ ਸਾਰੀਆਂ ਸ਼ਕਲਾਂ ਅਤੇ ਰੰਗਤਾਂ ਅੰਦਰ ਵਿਆਪਕ ਹੋ ਰਹੀ ਹੈ।
English
His Creative Power is all-pervading, in form and color. ||1||
ਕਰ੍ਹੈ ਨ ਝੁਰੈ; ਨਾ ਮਨੁ ਰੋਵਨਹਾਰਾ ॥
karhai na jhurai; naa man rovanahaaraa |
Punjabi
ਮੇਰੀ ਆਤਮਾ ਸੜਦੀ ਤੇ ਪਸ਼ਚਾਤਾਪ ਨਹੀਂ ਕਰਦੀ ਅਤੇ ਨਾਂ ਹੀ ਇਹ ਵਿਲਲਾਂਦੀ ਹੈ।
English
My mind does not worry; it does not grieve, or cry out.
ਅਵਿਨਾਸੀ ਅਵਿਗਤੁ ਅਗੋਚਰੁ; ਸਦਾ ਸਲਾਮਤਿ. ਖਸਮੁ ਹਮਾਰਾ ॥੧॥ ਰਹਾਉ ॥
avinaasee avigat agochar; sadaa salaamat. khasam hamaaraa |1| rahaau |
Punjabi
ਅਮਰ, ਅਹਿੱਲ ਅਤੇ ਪਹੁੰਚ ਤੋਂ ਪਰ੍ਹੇ ਅਤੇ ਸਦੀਵੀ ਨਵਾਂ ਨਰੋਆਂ ਹੈ ਮੇਰਾ ਕੰਤ। ਠਹਿਰਾਉ।
English
Imperishable, Unshakable, Unapproachable and forever safe and sound is my Husband Lord. ||1||Pause||
ਤੇਰੇ ਦਾਸਰੇ ਕਉ; ਕਿਸ ਕੀ ਕਾਣਿ ॥
tere daasare kau; kis kee kaan |
Punjabi
ਤੈਡਾਂ ਗੁਲਾਮ, ਕੀਹਦੀ ਮੁਥਾਜੀ ਕਰੇ?
English
Unto whom does Your servant pay homage?
ਜਿਸ ਕੀ ਮੀਰਾ; ਰਾਖੈ ਆਣਿ ॥੨॥
jis kee meeraa; raakhai aan |2|
Punjabi
ਉਸ ਦੀ ਇੱਜ਼ਤ ਪਾਤਸ਼ਾਹ ਖੁਦ ਬਚਾਉਂਦਾ ਹੈ।
English
His King preserves his honor. ||2||
ਜੋ ਲਉਡਾ; ਪ੍ਰਭਿ ਕੀਆ ਅਜਾਤਿ ॥
jo lauddaa; prabh keea ajaat |
Punjabi
ਜਿਸ ਗੁਲਾਮ ਨੂੰ ਸੁਆਮੀ ਨੇ ਜਾਤਾਂ ਪਾਤਾਂ ਦੇ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ,
English
That slave, whom God has released from the restrictions of social status
ਤਿਸੁ ਲਉਡੇ ਕਉ; ਕਿਸ ਕੀ ਤਾਤਿ ॥੩॥
tis laudde kau; kis kee taat |3|
Punjabi
ਉਹ ਗੁਲਾਮ ਕੀਹਦਾ ਅਹਿਸਾਨ ਝੱਲੇ?
English
- who can now hold him in bondage? ||3||
ਵੇਮੁਹਤਾਜਾ ਵੇਪਰਵਾਹੁ ॥
vemuhataajaa veparavaahu |
Punjabi
ਜੋ ਮੁਛੰਦਗੀ-ਰਹਿਤ ਅਤੇ ਫਿਕਰ-ਵਿਹੂਣ ਹੈ,
English
The Lord is absolutely independent, and totally care-free;
ਨਾਨਕ ਦਾਸ; ਕਹਹੁ ਗੁਰ ਵਾਹੁ ॥੪॥੨੧॥
naanak daas; kahahu gur vaahu |4|21|
Punjabi
ਹੇ ਗੋਲੇ ਨਾਨਕ! ਤੂੰ ਉਸ ਵੱਡੇ ਸੁਆਮੀ ਦੀ ਉਸਤੱਤੀ ਉਚਾਰਨ ਕਰ।
English
O servant Nanak, chant His Glorious Praises. ||4||21||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਹਰਿ ਰਸੁ ਛੋਡਿ; ਹੋਛੈ ਰਸਿ ਮਾਤਾ ॥
har ras chhodd; hochhai ras maataa |
Punjabi
ਵਾਹਿਗੁਰੂ ਦੇ ਸੁਆਦ ਨੂੰ ਤਿਆਗ ਕੇ ਬੰਦਾ ਨਿਕੰਮੇ ਸੁਆਦ ਨਾਲ ਮਤਵਾਲਾ ਹੋਇਆ ਹੋਇਆ ਹੈ।
English
Forsaking the Lord's sublime essence, the mortal is intoxicated with false essences.
ਘਰ ਮਹਿ ਵਸਤੁ; ਬਾਹਰਿ ਉਠਿ ਜਾਤਾ ॥੧॥
ghar meh vasat; baahar utth jaataa |1|
Punjabi
ਵਖਰ ਉਸ ਦੇ ਧਾਮ ਦੇ ਵਿੱਚ ਹੀ ਹੈ ਅਤੇ ਉਹ ਇਸ ਨੂੰ ਭਾਲਣ ਲਈ ਬਾਹਰ ਜਾਂਦਾ ਹੈ।
English
The substance is within the home of the self, but the mortal goes out to find it. ||1||
ਸੁਨੀ ਨ ਜਾਈ; ਸਚੁ ਅੰਮ੍ਰਿਤ ਕਾਥਾ ॥
sunee na jaaee; sach amrit kaathaa |
Punjabi
ਉਹ ਸੱਚੀ ਸੁਧਾ-ਸਰੂਪ ਧਾਰਮਕ ਵਿਆਖਿਆ ਸੁਣ ਨਹੀਂ ਸਕਦਾ।
English
He cannot hear the true ambrosial discourse.
ਰਾਰਿ ਕਰਤ; ਝੂਠੀ ਲਗਿ ਗਾਥਾ ॥੧॥ ਰਹਾਉ ॥
raar karat; jhootthee lag gaathaa |1| rahaau |
Punjabi
ਕੂੜੀਆਂ ਮਜ਼ਹਬੀ ਪੁਸਤਕਾਂ ਨਾਲ ਜੁੜ ਕੇ, ਉਹ ਵਾਦ ਵਿਵਾਦ ਕਰਦਾ ਹੈ। ਠਹਿਰਾਉ।
English
Attached to false scriptures, he is engaged in argument. ||1||Pause||
ਵਜਹੁ ਸਾਹਿਬ ਕਾ; ਸੇਵ ਬਿਰਾਨੀ ॥
vajahu saahib kaa; sev biraanee |
Punjabi
ਤਨਖਾਹ ਮਾਲਕ ਤੋਂ ਲੈ ਕੇ, ਬੰਦਾ ਹੋਰਸ ਦੀ ਟਹਿਲ ਕਮਾਉਂਦਾ ਹੈ।
English
He takes his wages from his Lord and Master, but he serves another.
ਐਸੇ ਗੁਨਹ; ਅਛਾਦਿਓ ਪ੍ਰਾਨੀ ॥੨॥
aise gunah; achhaadio praanee |2|
Punjabi
ਐਹੋ ਜੇਹੇ ਪਾਪਾਂ ਨਾਲ ਜੀਵ ਢਕਿਆ ਹੋਇਆ ਹੈ।
English
With such sins, the mortal is engrossed. ||2||
ਤਿਸੁ ਸਿਉ ਲੂਕ; ਜੋ ਸਦ ਹੀ ਸੰਗੀ ॥
tis siau look; jo sad hee sangee |
Punjabi
ਉਹ ਉਸ ਪਾਸੋਂ ਲੁਕੋਦਾਂ ਹੈ, ਜਿਹੜਾ ਹਮੇਸ਼ਾਂ ਹੀ ਉਸ ਦੇ ਨਾਲ ਹੈ।
English
He tries to hide from the One who is always with him.
ਕਾਮਿ ਨ ਆਵੈ; ਸੋ ਫਿਰਿ ਫਿਰਿ ਮੰਗੀ ॥੩॥
kaam na aavai; so fir fir mangee |3|
Punjabi
ਜੋ ਉਸ ਦੇ ਕਿਸੇ ਕੰਮ ਨਹੀਂ, ਉਸ ਦੀ ਉਹ ਮੁੜ ਮੁੜ ਕੇ ਯਾਚਨਾ ਕਰਦਾ ਹੈ।
English
He begs from Him, again and again. ||3||
ਕਹੁ ਨਾਨਕ; ਪ੍ਰਭ ਦੀਨ ਦਇਆਲਾ ॥
kahu naanak; prabh deen deaalaa |
Punjabi
ਗੁਰੂ ਜੀ ਆਖਦੇ ਹਨ, ਮੇਰਾ ਮਾਲਕ ਮਸਕੀਨਾ ਤੇ ਮਿਹਰਬਾਨ ਹੈ।
English
Says Nanak, God is merciful to the meek.
ਜਿਉ ਭਾਵੈ; ਤਿਉ ਕਰਿ ਪ੍ਰਤਿਪਾਲਾ ॥੪॥੨੨॥
jiau bhaavai; tiau kar pratipaalaa |4|22|
Punjabi
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੇਰੀ ਪਾਲਣਾ-ਪੋਸਣਾ ਕਰ।
English
As it pleases Him, He cherishes us. ||4||22||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਜੀਅ ਪ੍ਰਾਨ ਧਨੁ; ਹਰਿ ਕੋ ਨਾਮੁ ॥
jeea praan dhan; har ko naam |
Punjabi
ਰੱਬ ਦਾ ਨਾਮ ਮੇਰੀ ਆਤਮਾ ਜਿੰਦ-ਜਾਨ ਅਤੇ ਦੌਲਤ ਹੈ।
English
The Naam, the Name of the Lord, is my soul, my life, my wealth.
ਈਹਾ ਊਹਾਂ; ਉਨ ਸੰਗਿ ਕਾਮੁ ॥੧॥
eehaa aoohaan; un sang kaam |1|
Punjabi
ਏਥੇ ਅਤੇ ਉਥੇ ਇਹ ਮੇਰੇ ਕੰਮ ਆਉਣ ਵਾਲਾ ਹੈ।
English
Here and hereafter, it is with me, to help me. ||1||
ਬਿਨੁ ਹਰਿ ਨਾਮ; ਅਵਰੁ ਸਭੁ ਥੋਰਾ ॥
bin har naam; avar sabh thoraa |
Punjabi
ਵਾਹਿਗੁਰੂ ਦੇ ਨਾਮ ਦੇ ਬਗੈਰ ਹੋਰ ਸਾਰਾ ਕੁਛ ਘੱਟ ਹੈ।
English
Without the Lord's Name, everything else is useless.
ਤ੍ਰਿਪਤਿ ਅਘਾਵੈ; ਹਰਿ ਦਰਸਨਿ ਮਨੁ ਮੋਰਾ ॥੧॥ ਰਹਾਉ ॥
tripat aghaavai; har darasan man moraa |1| rahaau |
Punjabi
ਵਾਹਿਗੁਰੂ ਦੇ ਦੀਦਾਰ ਦੁਆਰਾ ਮੇਰਾ ਚਿੱਤ ਰੱਜ ਅਤੇ ਧ੍ਰਾਪ ਜਾਂਦਾ ਹੈ। ਠਹਿਰਾਉ।
English
My mind is satisfied and satiated by the Blessed Vision of the Lord's Darshan. ||1||Pause||
ਭਗਤਿ ਭੰਡਾਰ; ਗੁਰਬਾਣੀ ਲਾਲ ॥
bhagat bhanddaar; gurabaanee laal |
Punjabi
ਗੁਰਾਂ ਦੀ ਬਾਣੀ ਸੁਆਮੀ ਦੇ ਸਿਮਰਨ ਦੇ ਜਵਾਹਿਰਾਤ ਦਾ ਖਜਾਨਾ ਹੈ।
English
Gurbani is the jewel, the treasure of devotion.
ਗਾਵਤ ਸੁਨਤ; ਕਮਾਵਤ ਨਿਹਾਲ ॥੨॥
gaavat sunat; kamaavat nihaal |2|
Punjabi
ਇਸ ਨੂੰ ਗਾਉਣ ਸੁਣਨ ਅਤੇ ਇਸ ਉਤੇ ਅਮਲ ਕਰਨ ਦੁਆਰਾ ਬੰਦਾ ਗਦਗਦ ਹੋ ਜਾਂਦਾ ਹੈ।
English
Singing, hearing and acting upon it, one is enraptured. ||2||
ਚਰਣ ਕਮਲ ਸਿਉ; ਲਾਗੋ ਮਾਨੁ ॥
charan kamal siau; laago maan |
Punjabi
ਸਾਈਂ ਦੇ ਕੰਵਲ ਪੈਰਾਂ ਨਾਲ ਮੇਰਾ ਮਨ ਜੁੜਿਆ ਹੋਇਆ ਹੈ।
English
My mind is attached to the Lord's Lotus Feet.
ਸਤਿਗੁਰਿ ਤੂਠੈ; ਕੀਨੋ ਦਾਨੁ ॥੩॥
satigur tootthai; keeno daan |3|
Punjabi
ਆਪਣੀ ਪਰਸੰਨਤਾ ਦੁਆਰਾ ਸੱਚੇ ਗੁਰਾਂ ਨੇ ਮੈਨੂੰ ਇਹ ਬਖਸ਼ੀਸ਼ ਦਿੱਤੀ ਹੈ।
English
The True Guru, in His Pleasure, has given this gift. ||3||
ਨਾਨਕ ਕਉ; ਗੁਰਿ ਦੀਖਿਆ ਦੀਨੑ ॥
naanak kau; gur deekhiaa deena |
Punjabi
ਨਾਨਕ ਨੂੰ ਗੁਰਾਂ ਨੇ ਇਹ ਸਿੱਖਿਆ ਦਿੱਤੀ ਹੈ ਕਿ,
English
Unto Nanak, the Guru has revealed these instructions:
ਪ੍ਰਭ ਅਬਿਨਾਸੀ; ਘਟਿ ਘਟਿ ਚੀਨੑ ॥੪॥੨੩॥
prabh abinaasee; ghatt ghatt cheena |4|23|
Punjabi
ਉਸ ਅਮਰ ਸਾਹਿਬ ਨੂੰ ਹਰ ਦਿਲ ਅੰਦਰ ਵੇਖ।
English
recognize the Imperishable Lord God in each and every heart. ||4||23||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਅਨਦ ਬਿਨੋਦ; ਭਰੇਪੁਰਿ ਧਾਰਿਆ ॥
anad binod; bharepur dhaariaa |
Punjabi
ਖੁਸ਼ੀਆਂ ਅਤੇ ਮੌਜ ਬਹਾਰਾਂ ਸਰਬ-ਵਿਆਪਕ ਸੁਆਮੀ ਨੇ ਅਸਥਾਪਨ ਕੀਤੀਆਂ ਹਨ।
English
The All-pervading Lord has established joys and celebrations.
ਅਪੁਨਾ ਕਾਰਜੁ; ਆਪਿ ਸਵਾਰਿਆ ॥੧॥
apunaa kaaraj; aap savaariaa |1|
Punjabi
ਆਪਣਾ ਕੰਮ ਉਸਨੇ ਆਪੇ ਹੀ ਰਾਸ ਕੀਤਾ ਹੈ।
English
He Himself embellishes His own works. ||1||
ਪੂਰ ਸਮਗ੍ਰੀ; ਪੂਰੇ ਠਾਕੁਰ ਕੀ ॥
poor samagree; poore tthaakur kee |
Punjabi
ਪੂਰਨ ਹੈ ਰਚਨਾ ਪੂਰਨ ਸਾਹਿਬ ਦੀ।
English
Perfect is the Creation of the Perfect Lord Master.
ਭਰਿਪੁਰਿ ਧਾਰਿ ਰਹੀ; ਸੋਭ ਜਾ ਕੀ ॥੧॥ ਰਹਾਉ ॥
bharipur dhaar rahee; sobh jaa kee |1| rahaau |
Punjabi
ਉਸ ਦਾ ਪਰਤਾਪ ਸਾਰਿਆਂ ਵਿੱਚ ਪਰੀ ਪੂਰਨ ਅਤੇ ਵਿਆਪਕ ਹੋ ਰਿਹਾ ਹੈ। ਠਹਿਰਾਉ।
English
His magnificent greatness is totally all-pervading. ||1||Pause||
ਨਾਮੁ ਨਿਧਾਨੁ; ਜਾ ਕੀ ਨਿਰਮਲ ਸੋਇ ॥
naam nidhaan; jaa kee niramal soe |
Punjabi
ਉਸ ਦਾ ਨਾਮ ਖ਼ਜ਼ਾਨਾ ਹੈ, ਜਿਸ ਦੀ ਸੋਭਾ ਪਵਿੱਤ੍ਰ ਹੈ।
English
His Name is the treasure; His reputation is immaculate.
ਆਪੇ ਕਰਤਾ; ਅਵਰੁ ਨ ਕੋਇ ॥੨॥
aape karataa; avar na koe |2|
Punjabi
ਉਹ ਖੁਦ ਹੀ ਸਿਰਜਣਹਾਰ ਹੈ। ਹੋਰ ਕੋਈ ਹੈ ਹੀ ਨਹੀਂ।
English
He Himself is the Creator; there is no other. ||2||
ਜੀਅ ਜੰਤ ਸਭਿ; ਤਾ ਕੈ ਹਾਥਿ ॥
jeea jant sabh; taa kai haath |
Punjabi
ਸਾਰੇ ਪ੍ਰਾਣਧਾਰੀ ਉਸਦੇ ਹੱਥਾਂ ਵਿੱਚ ਹਨ।
English
All beings and creatures are in His Hands.
ਰਵਿ ਰਹਿਆ ਪ੍ਰਭੁ; ਸਭ ਕੈ ਸਾਥਿ ॥੩॥
rav rahiaa prabh; sabh kai saath |3|
Punjabi
ਸੁਆਮੀ ਸਾਰਿਆਂ ਅੰਦਰ ਵਿਆਪਕ ਹੈ ਅਤੇ ਉਨ੍ਹਾਂ ਦੇ ਨਾਲ ਹੈ।
English
God is pervading in all, and is always with them. ||3||