Ang 377
ਪੂਰਾ ਗੁਰੁ; ਪੂਰੀ ਬਣਤ ਬਣਾਈ ॥
pooraa gur; pooree banat banaaee |
Punjabi
ਪੂਰਨ ਗੁਰੂ ਨੇ ਪੂਰਨ ਘਾੜਤ ਘੜੀ ਹੈ।
English
The Perfect Guru has fashioned His perfect fashion.
ਨਾਨਕ ਭਗਤ; ਮਿਲੀ ਵਡਿਆਈ ॥੪॥੨੪॥
naanak bhagat; milee vaddiaaee |4|24|
Punjabi
ਹੇ ਨਾਨਕ! ਪ੍ਰਭੂ ਦੇ ਭਗਤਾਂ ਨੂੰ ਇੱਜ਼ਤ ਦੀ ਦਾਤ ਮਿਲੀ ਹੈ।
English
O Nanak, the Lord's devotees are blessed with glorious greatness. ||4||24||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਗੁਰ ਕੈ ਸਬਦਿ; ਬਨਾਵਹੁ ਇਹੁ ਮਨੁ ॥
gur kai sabad; banaavahu ihu man |
Punjabi
ਗੁਰਾਂ ਦੇ ਉਪਦੇਸ਼ ਦੇ ਸਾਂਚੇ ਵਿੱਚ ਮੈਂ ਆਪਣੇ ਇਸ ਮਨੂਏ ਨੂੰ ਘੜਦਾ ਹਾਂ।
English
I have shaped this mind in the mold of the Guru's Word.
ਗੁਰ ਕਾ ਦਰਸਨੁ; ਸੰਚਹੁ ਹਰਿ ਧਨੁ ॥੧॥
gur kaa darasan; sanchahu har dhan |1|
Punjabi
ਮੈਂ ਗੁਰਾਂ ਦਾ ਦੀਦਾਰ ਦੇਖਦਾ ਅਤੇ ਵਾਹਿਗੁਰੂ ਦੀ ਦੌਲਤ ਇਕੱਤਰ ਕਰਦਾ ਹਾਂ।
English
Beholding the Blessed Vision of the Guru's Darshan, I have gathered the wealth of the Lord. ||1||
ਊਤਮ ਮਤਿ; ਮੇਰੈ ਰਿਦੈ ਤੂੰ ਆਉ ॥
aootam mat; merai ridai toon aau |
Punjabi
ਹੇ ਸ਼੍ਰੇਸ਼ਟ ਸਮਝ! ਤੂੰ ਮੈਡੇ ਮਨ ਅੰਦਰ ਪ੍ਰਵੇਸ਼ ਕਰ।
English
O sublime understanding, come, enter into my mind,
ਧਿਆਵਉ ਗਾਵਉ ਗੁਣ ਗੋਵਿੰਦਾ; ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥੧॥ ਰਹਾਉ ॥
dhiaavau gaavau gun govindaa; at preetam mohi laagai naau |1| rahaau |
Punjabi
ਤਾਂ ਜੋ ਮੈਂ ਸੁਆਮੀ ਦੀ ਕੀਰਤੀ ਦਾ ਚਿੰਤਨ ਤੇ ਗਾਇਨ ਕਰਾਂ ਅਤੇ ਮੈਨੂੰ ਉਸ ਦਾ ਨਾਮ ਪਰਮ ਪਿਆਰਾ ਲੱਗੇ। ਠਹਿਰਾਉ।
English
that I may meditate and sing the Glorious Praises of the Lord of the Universe, and love so dearly the Lord's Name. ||1||Pause||
ਤ੍ਰਿਪਤਿ ਅਘਾਵਨੁ ਸਾਚੈ ਨਾਇ ॥
tripat aghaavan saachai naae |
Punjabi
ਸੱਚੇ ਨਾਮ ਦੁਆਰਾ ਮੈਂ ਰੱਜ ਤੇ ਧ੍ਰਾਪ (ਰੱਜ ਪੁੱਜ) ਗਿਆ ਹਾਂ।
English
I am satisfied and satiated by the True Name.
ਅਠਸਠਿ ਮਜਨੁ; ਸੰਤ ਧੂਰਾਇ ॥੨॥
atthasatth majan; sant dhooraae |2|
Punjabi
ਸਾਧੂਆਂ ਦੇ ਪੈਰਾਂ ਦੀ ਧੂੜ ਮੇਰਾ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
English
My cleansing bath at the sixty-eight sacred shrines of pilgrimage is the dust of the Saints. ||2||
ਸਭ ਮਹਿ ਜਾਨਉ; ਕਰਤਾ ਏਕ ॥
sabh meh jaanau; karataa ek |
Punjabi
ਮੈਂ ਕੇਵਲ ਕਰਤਾਰ ਨੂੰ ਸਾਰਿਆਂ ਅੰਦਰ ਰਮਿਆ ਹੋਇਆ ਅਨੁਭਵ ਕਰਦਾ ਹਾਂ।
English
I recognize that the One Creator is contained in all.
ਸਾਧਸੰਗਤਿ ਮਿਲਿ; ਬੁਧਿ ਬਿਬੇਕ ॥੩॥
saadhasangat mil; budh bibek |3|
Punjabi
ਸਤਿ ਸੰਗਤ ਨਾਲ ਜੁੜ ਕੇ ਪ੍ਰਬੀਨ ਹੋ ਗਈ ਹੈ ਮੇਰੀ ਸਮਝ।
English
Joining the Saadh Sangat, the Company of the Holy, my understanding is refined. ||3||
ਦਾਸੁ ਸਗਲ ਕਾ; ਛੋਡਿ ਅਭਿਮਾਨੁ ॥
daas sagal kaa; chhodd abhimaan |
Punjabi
ਹੰਕਾਰ ਨੂੰ ਤਿਆਗ ਕੇ ਮੈਂ ਸਾਰਿਆਂ ਦਾ ਸੇਵਕ ਹੋ ਗਿਆ ਹਾਂ।
English
I have become the servant of all; I have renounced my ego and pride.
ਨਾਨਕ ਕਉ; ਗੁਰਿ ਦੀਨੋ ਦਾਨੁ ॥੪॥੨੫॥
naanak kau; gur deeno daan |4|25|
Punjabi
ਨਾਨਕ ਨੂੰ ਵਿਸ਼ਾਲ ਸੁਆਮੀ ਨੇ ਇਹ ਦਾਤ ਬਖ਼ਸ਼ੀ ਹੈ।
English
The Guru has given this gift to Nanak. ||4||25||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਬੁਧਿ ਪ੍ਰਗਾਸ ਭਈ ਮਤਿ ਪੂਰੀ ॥
budh pragaas bhee mat pooree |
Punjabi
ਗੁਰਾਂ ਦੀ ਪੂਰਨ ਸਿੱਖਮੱਤ ਦੁਆਰਾ ਮੇਰੀ ਅਕਲ ਰੌਸ਼ਨ ਹੋ ਗਈ ਹੈ।
English
My intellect has been enlightened, and my understanding is perfect.
ਤਾ ਤੇ ਬਿਨਸੀ; ਦੁਰਮਤਿ ਦੂਰੀ ॥੧॥
taa te binasee; duramat dooree |1|
Punjabi
ਉਸ ਦੁਆਰਾ ਮੇਰੀ ਮੰਦੀ-ਅਕਲ ਨਾਸ ਹੋ ਗਈ ਹੈ, ਜੋ ਮੈਨੂੰ ਮੇਰੇ ਮਾਲਕ ਪਾਸੋਂ ਦੁਰੇਡੇ ਰੱਖਦੀ ਸੀ।
English
Thus my evil-mindedness, which kept me far from Him, has been removed. ||1||
ਐਸੀ ਗੁਰਮਤਿ ਪਾਈਅਲੇ ॥
aisee guramat paaeeale |
Punjabi
ਗੁਰਾਂ ਦੇ ਜ਼ਰੀਏ ਮੈਨੂੰ ਐਹੋ ਜਿਹੀ ਸਮਝ ਪ੍ਰਾਪਤ ਹੋਈ ਹੈ ਕਿ,
English
Such are the Teachings which I have received from the Guru;
ਬੂਡਤ ਘੋਰ ਅੰਧ ਕੂਪ ਮਹਿ; ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥
booddat ghor andh koop meh; nikasio mere bhaaee re |1| rahaau |
Punjabi
ਮੈਂ ਪਰਮ ਅੰਨ੍ਹੇ ਖੂਹ ਵਿੱਚ ਡੁੱਬਦਾ ਹੋਇਆ ਬਚ ਨਿਕਲਿਆਂ ਹਾਂ, ਹੇ ਮੇਰੇ ਵੀਰ! ਠਹਿਰਾਉ।
English
while I was drowning in the pitch black well, I was saved, O my Siblings of Destiny. ||1||Pause||
ਮਹਾ ਅਗਾਹ; ਅਗਨਿ ਕਾ ਸਾਗਰੁ ॥
mahaa agaah; agan kaa saagar |
Punjabi
ਅੱਗ ਦੇ ਪਰਮ ਅਥਾਹ ਸਮੁੰਦਰ ਤੋਂ,
English
The Guru is the boat to cross over the totally unfathomable ocean of fire;
ਗੁਰੁ ਬੋਹਿਥੁ; ਤਾਰੇ ਰਤਨਾਗਰੁ ॥੨॥
gur bohith; taare ratanaagar |2|
Punjabi
ਪਾਰ ਹੋਣ ਲਈ ਜਵੇਹਰ ਦੀ ਖਾਣ ਗੁਰੂ ਜੀ ਇਕ ਜਹਾਜ਼ ਹਨ।
English
He is treasure of jewels. ||2||
ਦੁਤਰ ਅੰਧ ਬਿਖਮ; ਇਹ ਮਾਇਆ ॥
dutar andh bikham; ih maaeaa |
Punjabi
ਅੰਨ੍ਹਾ ਅਤੇ ਔਖਾ ਹੈ ਇਸ ਧਨ ਦੌਲਤ ਦਾ ਸਮੁੰਦਰ।
English
This ocean of Maya is dark and treacherous.
ਗੁਰਿ ਪੂਰੈ; ਪਰਗਟੁ ਮਾਰਗੁ ਦਿਖਾਇਆ ॥੩॥
gur poorai; paragatt maarag dikhaaeaa |3|
Punjabi
ਇਸ ਨੂੰ ਪਾਰ ਕਰਨ ਲਈ ਪੂਰਨ ਗੁਰਾਂ ਨੇ ਰਸਤਾ ਪਰਤੱਖ ਤੌਰ ਤੇ ਵਿਖਾਲ ਦਿੱਤਾ ਹੈ।
English
The Perfect Guru has revealed the way to cross over it. ||3||
ਜਾਪ ਤਾਪ; ਕਛੁ ਉਕਤਿ ਨ ਮੋਰੀ ॥
jaap taap; kachh ukat na moree |
Punjabi
ਮੇਰੇ ਹੱਕ ਵਿੱਚ ਕੋਈ ਪੂਜਾ, ਤਪੱਸਿਆ ਅਤੇ ਦਲੀਲ ਨਹੀਂ।
English
I do not have the ability to chant or practice intense meditation.
ਗੁਰ ਨਾਨਕ; ਸਰਣਾਗਤਿ ਤੋਰੀ ॥੪॥੨੬॥
gur naanak; saranaagat toree |4|26|
Punjabi
ਹੇ ਗੁਰੂ ਨਾਨਕ! ਮੈਂ ਕੇਵਲ ਤੇਰੀ ਪਨਾਹ ਲੋੜਦਾ ਹਾਂ।
English
Guru Nanak seeks Your Sanctuary. ||4||26||
ਆਸਾ ਮਹਲਾ ੫ ਤਿਪਦੇ ੨ ॥
aasaa mahalaa 5 tipade 2 |
Punjabi
ਆਸਾ ਪੰਜਵੀਂ ਪਾਤਸ਼ਾਹੀ। ਤਿਪਦੇ।
English
Aasaa, Fifth Mehl, Thi-Padhay:
ਹਰਿ ਰਸੁ ਪੀਵਤ; ਸਦ ਹੀ ਰਾਤਾ ॥
har ras peevat; sad hee raataa |
Punjabi
ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦਾ ਹੈ ਉਹ ਹਮੇਸ਼ਾਂ ਹੀ ਰੰਗੀਜਿਆਂ ਰਹਿੰਦਾ ਹੈ।
English
One who drinks in the Lord's sublime essence is forever imbued with it,
ਆਨ ਰਸਾ; ਖਿਨ ਮਹਿ ਲਹਿ ਜਾਤਾ ॥
aan rasaa; khin meh leh jaataa |
Punjabi
ਹੋਰ ਸਾਰੇ ਸੁਆਦ ਇਕ ਮੁਹਤ ਅੰਦਰ ਮਿੱਟ ਜਾਂਦੇ ਹਨ।
English
while other essences wear off in an instant.
ਹਰਿ ਰਸ ਕੇ ਮਾਤੇ; ਮਨਿ ਸਦਾ ਅਨੰਦ ॥
har ras ke maate; man sadaa anand |
Punjabi
ਸੁਆਮੀ ਦੇ ਜੌਹਰ ਨਾਲ ਮਤਵਾਲਾ ਹੋ ਕੇ ਬੰਦਾ ਮਨੋਂ ਹਮੇਸ਼ਾਂ ਖੁਸ਼ ਰਹਿੰਦਾ ਹੈ।
English
Intoxicated with the Lord's sublime essence, the mind is forever in ecstasy.
ਆਨ ਰਸਾ ਮਹਿ; ਵਿਆਪੈ ਚਿੰਦ ॥੧॥
aan rasaa meh; viaapai chind |1|
Punjabi
ਹੋਰਨਾਂ ਰੰਗ ਰਲੀਆਂ ਅੰਦਰ ਉਸ ਨੂੰ ਫਿਕਰ ਆ ਵਾਪਰਦਾ ਹੈ।
English
Other essences bring only anxiety. ||1||
ਹਰਿ ਰਸੁ ਪੀਵੈ; ਅਲਮਸਤੁ ਮਤਵਾਰਾ ॥
har ras peevai; alamasat matavaaraa |
Punjabi
ਜੋ ਵਾਹਿਗੁਰੂ ਦਾ ਅੰਮ੍ਰਿਤ ਪਾਨ ਕਰਦਾ ਹੈ, ਉਹ ਪੂਰਨ ਗੁੱਟ ਅਤੇ ਨਸ਼ੱਈ ਹੋ ਜਾਂਦਾ ਹੈ।
English
One who drinks in the Lord's sublime essence, is intoxicated and enraptured;
ਆਨ ਰਸਾ; ਸਭਿ ਹੋਛੇ ਰੇ ॥੧॥ ਰਹਾਉ ॥
aan rasaa; sabh hochhe re |1| rahaau |
Punjabi
ਹੋਰ ਸਾਰੀਆਂ ਮਨ-ਮੌਜਾਂ ਕੇਵਲ ਤੁੱਛ ਹਨ, ਹੇ ਬੰਦੇ! ਠਹਿਰਾਉ।
English
all other essences have no effect. ||1||Pause||
ਹਰਿ ਰਸ ਕੀ ਕੀਮਤਿ; ਕਹੀ ਨ ਜਾਇ ॥
har ras kee keemat; kahee na jaae |
Punjabi
ਸਾਈਂ ਦੇ ਅੰਮ੍ਰਿਤ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
English
The value of the Lord's sublime essence cannot be described.
ਹਰਿ ਰਸੁ; ਸਾਧੂ ਹਾਟਿ ਸਮਾਇ ॥
har ras; saadhoo haatt samaae |
Punjabi
ਸਾਈਂ ਦਾ ਅੰਮ੍ਰਿਤ ਸੰਤਾਂ ਦੀ ਦੁਕਾਨ ਅੰਦਰ ਟਿੱਕਿਆ ਹੋਇਆ ਹੈ।
English
The Lord's sublime essence permeates the homes of the Holy.
ਲਾਖ ਕਰੋਰੀ; ਮਿਲੈ ਨ ਕੇਹ ॥
laakh karoree; milai na keh |
Punjabi
ਲੱਖਾਂ ਅਤੇ ਕ੍ਰੋੜਾਂ ਰੁਪੱਈਆਂ ਨਾਲ ਕੋਈ ਜਣਾ ਇਸ ਨੂੰ ਪਰਾਪਤ ਨਹੀਂ ਕਰ ਸਕਦਾ।
English
One may spend thousands and millions, but it cannot be purchased.
ਜਿਸਹਿ ਪਰਾਪਤਿ; ਤਿਸ ਹੀ ਦੇਹਿ ॥੨॥
jiseh paraapat; tis hee dehi |2|
Punjabi
ਜਿਸ ਦੇ ਭਾਗਾਂ ਵਿੱਚ ਇਸ ਦਾ ਹਾਸਲ ਕਰਨਾਂ ਲਿਖਿਆ ਹੋਇਆ ਹੈ, ਕੇਵਲ ਉਸ ਨੂੰ ਹੀ ਗੁਰੂ ਜੀ ਦਿੰਦੇ ਹਨ,
English
He alone obtains it, who is so pre-ordained. ||2||
ਨਾਨਕ; ਚਾਖਿ ਭਏ ਬਿਸਮਾਦੁ ॥
naanak; chaakh bhe bisamaad |
Punjabi
ਇਸ ਨੂੰ ਚੱਖ ਕੇ ਨਾਨਕ ਚੱਕ੍ਰਿਤ ਹੋ ਗਿਆ ਹੈ।
English
Tasting it, Nanak is wonder-struck.
ਨਾਨਕ; ਗੁਰ ਤੇ ਆਇਆ ਸਾਦੁ ॥
naanak; gur te aaeaa saad |
Punjabi
ਗੁਰਾਂ ਦੇ ਰਾਹੀਂ ਨਾਨਕ ਨੂੰ ਇਸ ਦਾ ਸੁਆਦ ਪਰਾਪਤ ਹੋਇਆ ਹੈ।
English
Through the Guru, Nanak has obtained this taste.
ਈਤ ਊਤ ਕਤ; ਛੋਡਿ ਨ ਜਾਇ ॥
eet aoot kat; chhodd na jaae |
Punjabi
ਏਥੇ ਅਤੇ ਓਥੇ ਇਸ ਨੂੰ ਤਿਆਗ ਕੇ ਨਾਨਕ ਹੋਰ ਕਿਧਰੇ ਨਹੀਂ ਜਾਂਦਾ।
English
Here and hereafter, it does not leave him.
ਨਾਨਕ ਗੀਧਾ; ਹਰਿ ਰਸ ਮਾਹਿ ॥੩॥੨੭॥
naanak geedhaa; har ras maeh |3|27|
Punjabi
ਨਾਨਕ ਰੱਬ ਦੇ ਜੌਹਰ ਦਾ ਚਾਹਵਾਨ (ਮਤਵਾਲਾ) ਹੋ ਗਿਆ ਹੈ।
English
Nanak is imbued and enraptured with the Lord's subtle essence. ||3||27||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ; ਛੁਟਕੈ ਦੁਰਮਤਿ. ਅਪੁਨੀ ਧਾਰੀ ॥
kaam krodh lobh mohu mittaavai; chhuttakai duramat. apunee dhaaree |
Punjabi
ਜੇਕਰ ਪਤਨੀ ਆਪਣੇ ਭੋਗ-ਬਿਲਾਸ, ਰੋਹ, ਲਾਲਚ, ਸੰਸਾਰੀ ਮਮਤਾ, ਮੰਦੀ ਅਕਲ ਅਤੇ ਆਪ-ਮੋਹਾਰੇਪਣ ਨੂੰ ਛੱਡ ਤੇ ਮੇਟ ਦੇਵੇ,
English
If she renounces and eliminates her sexual desire, anger, greed and attachment, and her evil-mindedness and self-conceit as well;
ਹੋਇ ਨਿਮਾਣੀ ਸੇਵ ਕਮਾਵਹਿ; ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥੧॥
hoe nimaanee sev kamaaveh; taa preetam hoveh man piaaree |1|
Punjabi
ਅਤੇ ਮਸਕੀਨ ਹੋ ਕੇ ਆਪਣੇ ਸੁਆਮੀ ਦੀ ਸੇਵਾ ਕਰੇ, ਤਦ ਉਹ ਆਪਣੇ ਪਿਆਰੇ ਦੇ ਦਿਲ ਦੀ ਲਾਡਲੀ ਥੀ ਵੰਞਦੀ ਹੈ।
English
and if, becoming humble, she serves Him, then she becomes dear to her Beloved's Heart. ||1||
ਸੁਣਿ ਸੁੰਦਰਿ; ਸਾਧੂ ਬਚਨ ਉਧਾਰੀ ॥
sun sundar; saadhoo bachan udhaaree |
Punjabi
ਸ੍ਰਵਣ ਕਰ, ਹੇ ਸੁਹਣੀਏ! ਸੰਤ ਗੁਰਾਂ ਦੀ ਬਾਣੀ ਦੁਆਰਾ ਤੇਰਾ ਪਾਰ ਉਤਾਰਾ ਹੋਵੇਗਾ।
English
Listen, O beautiful soul-bride: By the Word of the Holy Saint, you shall be saved.
ਦੂਖ ਭੂਖ ਮਿਟੈ ਤੇਰੋ ਸਹਸਾ; ਸੁਖ ਪਾਵਹਿ ਤੂੰ, ਸੁਖਮਨਿ ਨਾਰੀ ॥੧॥ ਰਹਾਉ ॥
dookh bhookh mittai tero sahasaa; sukh paaveh toon, sukhaman naaree |1| rahaau |
Punjabi
ਤੇਰੀ ਪੀੜ, ਭੁੱਖ ਅਤੇ ਵਹਿਮ ਅਲੋਪ ਹੋ ਜਾਣਗੇ, ਅਤੇ ਤੂੰ ਹੇ ਖੁਸ਼-ਚਿੱਤ ਵਾਲੀ ਇਸਤਰੀਏ! ਅਨੰਦ ਪਾ ਲਵੇਗੀਂ। ਠਹਿਰਾਉ।
English
Your pain, hunger and doubt shall vanish, and you shall obtain peace, O happy soul-bride. ||1||Pause||
ਚਰਣ ਪਖਾਰਿ. ਕਰਉ ਗੁਰ ਸੇਵਾ; ਆਤਮ ਸੁਧੁ. ਬਿਖੁ ਤਿਆਸ ਨਿਵਾਰੀ ॥
charan pakhaar. krau gur sevaa; aatam sudh. bikh tiaas nivaaree |
Punjabi
ਗੁਰਾਂ ਦੇ ਪੈਰ ਧੌਣ ਅਤੇ ਉਨ੍ਹਾਂ ਦੀ ਟਹਿਲ ਕਮਾਉਣ ਦੁਆਰਾ ਆਤਮਾ ਪਵਿੱਤ੍ਰ ਹੋ ਜਾਂਦੀ ਹੈ ਅਤੇ ਪਾਪਾਂ ਦੀ ਤੇਹ ਬੁੱਝ ਜਾਂਦੀ ਹੈ।
English
Washing the Guru's feet, and serving Him, the soul is sanctified, and the thirst for sin is quenched.
ਦਾਸਨ ਕੀ ਹੋਇ ਦਾਸਿ ਦਾਸਰੀ; ਤਾ ਪਾਵਹਿ ਸੋਭਾ ਹਰਿ ਦੁਆਰੀ ॥੨॥
daasan kee hoe daas daasaree; taa paaveh sobhaa har duaaree |2|
Punjabi
ਜੇਕਰ ਤੂੰ ਵਾਹਿਗੁਰੂ ਦੇ ਗੋਲੇ ਦੇ ਗੋਲੇ ਦੀ ਟਹਿਲਣ ਬਣ ਜਾਵੇ, ਤਦ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾ ਲਵੇਂਗੀ।
English
If you become the slave of the slave of the Lord's slaves, then you shall obtain honor in the Court of the Lord. ||2||
ਇਹੀ ਅਚਾਰ ਇਹੀ ਬਿਉਹਾਰਾ. ਆਗਿਆ ਮਾਨਿ; ਭਗਤਿ ਹੋਇ ਤੁਮੑਾਰੀ ॥
eihee achaar ihee biauhaaraa. aagiaa maan; bhagat hoe tumaaree |
Punjabi
ਏਹੀ ਦਰੁਸਤ ਚਾਲ ਚਲਣ ਹੈ ਤੇ ਏਹੀ ਠੀਕ ਨਿੱਤ ਕਰਮ ਕਿ ਤੂੰ ਸੁਆਮੀ ਦੀ ਰਜ਼ਾ ਦੀ ਪਾਲਣਾ ਕਰੇ। ਇਹ ਹੀ ਤੇਰੀ ਉਪਾਸ਼ਨਾ ਹੈ।
English
This is right conduct, and this is the correct lifestyle, to obey the Command of the Lord's Will; this is your devotional worship.
ਜੋ ਇਹੁ ਮੰਤ੍ਰੁ ਕਮਾਵੈ ਨਾਨਕ; ਸੋ ਭਉਜਲੁ ਪਾਰਿ ਉਤਾਰੀ ॥੩॥੨੮॥
jo ihu mantru kamaavai naanak; so bhaujal paar utaaree |3|28|
Punjabi
ਜੋ ਇਸ ਜਾਦੂ ਦੀ ਕਮਾਈ ਕਰਦਾ ਹੈ, ਹੇ ਨਾਨਕ! ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
English
One who practices this Mantra, O Nanak, swims across the terrifying world-ocean. ||3||28||