Ang 378
ਆਸਾ ਮਹਲਾ ੫ ਦੁਪਦੇ ॥
aasaa mahalaa 5 dupade |
Punjabi
ਆਸਾ ਪੰਜਵੀਂ ਪਾਤਸ਼ਾਹੀ। ਦੁਪਦੇ।
English
Aasaa, Fifth Mehl, Dho-Padhay:
ਭਈ ਪਰਾਪਤਿ; ਮਾਨੁਖ ਦੇਹੁਰੀਆ ॥
bhee paraapat; maanukh dehureea |
Punjabi
ਇਹ ਮਨੁੱਖੀ ਦੇਹਿ ਤੇਰੇ ਹੱਥ ਲੱਗੀ ਹੈ।
English
You have been blessed with this human body.
ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥
gobind milan kee; ih teree bareea |
Punjabi
ਸ੍ਰਿਸ਼ਟੀ ਦੇ ਸੁਆਮੀ ਨੂੰ ਮਿਲਣ ਦਾ ਏਹੀ ਤੇਰਾ ਮੌਕਾ ਹੈ।
English
This is your chance to meet the Lord of the Universe.
ਅਵਰਿ ਕਾਜ; ਤੇਰੈ ਕਿਤੈ ਨ ਕਾਮ ॥
avar kaaj; terai kitai na kaam |
Punjabi
ਹੋਰ ਕਾਰਜ ਤੇਰੇ ਕਿਸੇ ਕੰਮ ਨਹੀਂ ਆਉਂਦੇ।
English
Other efforts are of no use to you.
ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥
mil saadhasangat; bhaj keval naam |1|
Punjabi
ਸਤਿ ਸੰਗਤ ਅੰਦਰ ਜੁੜ ਕੇ ਸਿਰਫ ਨਾਮ ਦਾ ਸਿਮਰਨ ਕਰ।
English
Joining the Saadh Sangat, the Company of the Holy, vibrate and meditate on the Naam, the Name of the Lord. ||1||
ਸਰੰਜਾਮਿ ਲਾਗੁ; ਭਵਜਲ ਤਰਨ ਕੈ ॥
saranjaam laag; bhavajal taran kai |
Punjabi
ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਆਹਰ ਕਰ।
English
Make the effort, and cross over the terrifying world ocean.
ਜਨਮੁ ਬ੍ਰਿਥਾ ਜਾਤ; ਰੰਗਿ ਮਾਇਆ ਕੈ ॥੧॥ ਰਹਾਉ ॥
janam brithaa jaat; rang maaeaa kai |1| rahaau |
Punjabi
ਦੁਨੀਆਂਦਾਰੀ ਦੀ ਮੁਹੱਬਤ ਅੰਦਰ ਮਨੁੱਖੀ ਜੀਵਨ ਵਿਅਰਥ ਬੀਤ ਰਿਹਾ ਹੈ। ਠਹਿਰਾਉ।
English
This human life is passing away in vain, in the love of Maya. ||1||Pause||
ਜਪੁ ਤਪੁ ਸੰਜਮੁ ਧਰਮੁ; ਨ ਕਮਾਇਆ ॥
jap tap sanjam dharam; na kamaaeaa |
Punjabi
ਮੈਂ ਸਿਮਰਨ, ਕਰੜੀ ਘਾਲ, ਸਵੈ-ਰੋਕ ਥਾਮ ਅਤੇ ਈਮਾਨ ਦੀ ਕਮਾਈ ਨਹੀਂ ਕੀਤੀ।
English
I have not practiced meditation, penance, self-restraint or righteous living;
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
sevaa saadh na jaaniaa har raaeaa |
Punjabi
ਮੈਂ ਸੰਤ ਦੀ ਟਹਿਲ ਨਹੀਂ ਕਮਾਈ ਅਤੇ ਵਾਹਿਗੁਰੂ ਪਾਤਸ਼ਾਹੀ ਦੀ ਸਿੰਆਣ ਨਹੀਂ ਕੀਤੀ।
English
I have not served the Holy Saints, and I do not know the Lord, my King.
ਕਹੁ ਨਾਨਕ; ਹਮ ਨੀਚ ਕਰੰਮਾ ॥
kahu naanak; ham neech karamaa |
Punjabi
ਗੁਰੂ ਜੀ ਆਖਦੇ ਹਨ, ਅਧਮ ਹਨ ਮੇਰੇ ਅਮਲ।
English
Says Nanak, my actions are vile and despicable;
ਸਰਣਿ ਪਰੇ ਕੀ; ਰਾਖਹੁ ਸਰਮਾ ॥੨॥੨੯॥
saran pare kee; raakhahu saramaa |2|29|
Punjabi
ਆਪਣੀ ਪਨਾਹ ਲੈਣ ਵਾਲੇ ਦੀ ਲੱਜਿਆ ਰੱਖ ਹੇ ਮੇਰੇ ਮਾਲਕ!
English
O Lord, I seek Your Sanctuary - please, preserve my honor. ||2||29||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਤੁਝ ਬਿਨੁ. ਅਵਰੁ ਨਾਹੀ ਮੈ ਦੂਜਾ; ਤੂੰ ਮੇਰੇ ਮਨ ਮਾਹੀ ॥
tujh bin. avar naahee mai doojaa; toon mere man maahee |
Punjabi
ਤੇਰੇ ਬਗੈਰ ਹੇ ਸਾਹਿਬ! ਮੇਰਾ ਹੋਰ ਦੂਸਰਾ ਕੋਈ ਨਹੀਂ। ਕੇਵਲ ਤੂੰ ਹੀ ਮੈਡੇ ਚਿੱਤ ਅੰਦਰ ਹੈ।
English
Without You, there is no other for me; You alone are in my mind.
ਤੂੰ ਸਾਜਨੁ ਸੰਗੀ ਪ੍ਰਭੁ ਮੇਰਾ; ਕਾਹੇ ਜੀਅ ਡਰਾਹੀ ॥੧॥
toon saajan sangee prabh meraa; kaahe jeea ddaraahee |1|
Punjabi
ਤੂੰ ਹੇ ਸਾਹਿਬ! ਮੇਰਾ ਮਿੱਤਰ ਅਤੇ ਸਾਥੀ ਹੈਂ। ਮੇਰੀ ਆਤਮਾ ਕਿਉਂ ਭੈ-ਭੀਤ ਹੋਵੇ?
English
You are my Friend and Companion, God; why should my soul be afraid? ||1||
ਤੁਮਰੀ ਓਟ ਤੁਮਾਰੀ ਆਸਾ ॥
tumaree ott tumaaree aasaa |
Punjabi
ਤੂੰ ਮੇਰੀ ਪਨਾਹ ਹੈਂ ਅਤੇ ਤੂੰ ਹੀ ਮੇਰੀ ਊਮੀਦ।
English
You are my support, You are my hope.
ਬੈਠਤ ਊਠਤ ਸੋਵਤ ਜਾਗਤ; ਵਿਸਰੁ ਨਾਹੀ ਤੂੰ. ਸਾਸ ਗਿਰਾਸਾ ॥੧॥ ਰਹਾਉ ॥
baitthat aootthat sovat jaagat; visar naahee toon. saas giraasaa |1| rahaau |
Punjabi
ਬਹਿੰਦਿਆਂ, ਖੜੋਦਿਆਂ, ਸੁੱਤਿਆਂ, ਜਾਗਦਿਆਂ, ਸਾਹ ਲੈਦਿਆਂ ਜਾਂ ਖਾਂਦਿਆਂ, ਮੈਂ ਤੈਨੂੰ ਨਾਂ ਭੁੱਲਾਂ ਹੇ ਸਾਹਿਬ! ਠਹਿਰਾਉ।
English
While sitting down or standing up, while sleeping or waking, with every breath and morsel of food, I never forget You. ||1||Pause||
ਰਾਖੁ ਰਾਖੁ. ਸਰਣਿ ਪ੍ਰਭ ਅਪਨੀ; ਅਗਨਿ ਸਾਗਰ ਵਿਕਰਾਲਾ ॥
raakh raakh. saran prabh apanee; agan saagar vikaraalaa |
Punjabi
ਮੇਰੀ ਰੱਖਿਆ ਕਰ, ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਸ਼ਰਣਾਗਤਿ ਸੰਭਾਲੀ ਹੈ, ਭਿਆਨਕ ਹੈ ਅੱਗ ਦਾ ਸਮੁੰਦਰ।
English
Protect me, please protect me, O God; I have come to Your Sanctuary; the ocean of fire is so horrible.
ਨਾਨਕ. ਕੇ ਸੁਖਦਾਤੇ ਸਤਿਗੁਰ; ਹਮ ਤੁਮਰੇ ਬਾਲ ਗੁਪਾਲਾ ॥੨॥੩੦॥
naanak. ke sukhadaate satigur; ham tumare baal gupaalaa |2|30|
Punjabi
ਸੱਚੇ ਗੁਰੂ (ਵਾਹਿਗੁਰੂ) ਨਾਨਕ ਨੂੰ ਆਰਾਮ ਬਖਸ਼ਣਹਾਰ ਹਨ। ਮੈਂ ਤੇਰਾ ਬੱਚਾ ਹਾਂ, ਹੇ ਸ੍ਰਿਸ਼ਟੀ ਦੇ ਪਾਲਣ ਪੋਸਣਹਾਰ।
English
The True Guru is the Giver of peace to Nanak; I am Your child, O Lord of the World. ||2||30||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਹਰਿ ਜਨ; ਲੀਨੇ ਪ੍ਰਭੂ ਛਡਾਇ ॥
har jan; leene prabhoo chhaddaae |
Punjabi
ਵਾਹਿਗੁਰੂ ਸੁਆਮੀ ਨੇ ਮੈਨੂੰ ਆਪਣੇ ਗੋਲੇ ਨੂੰ ਬਚਾ ਲਿਆ ਹੈ।
English
The Lord God has saved me, His slave.
ਪ੍ਰੀਤਮ ਸਿਉ. ਮੇਰੋ ਮਨੁ ਮਾਨਿਆ; ਤਾਪੁ ਮੁਆ. ਬਿਖੁ ਖਾਇ ॥੧॥ ਰਹਾਉ ॥
preetam siau. mero man maaniaa; taap muaa. bikh khaae |1| rahaau |
Punjabi
ਮੇਰੀ ਜਿੰਦੜੀ ਪਿਆਰੇ ਨਾਲ ਮਿਲ ਗਈ ਹੈ ਅਤੇ ਮੇਰਾ ਬੁਖਾਰ ਜ਼ਹਿਰ ਖਾ ਕੇ ਮਰ ਗਿਆ ਹੈ। ਠਹਿਰਾਉ।
English
My mind has surrendered to my Beloved; my fever has taken poison and died. ||1||Pause||
ਪਾਲਾ ਤਾਊ. ਕਛੂ ਨ ਬਿਆਪੈ; ਰਾਮ ਨਾਮ ਗੁਨ ਗਾਇ ॥
paalaa taaoo. kachhoo na biaapai; raam naam gun gaae |
Punjabi
ਜਦ ਮੈਂ ਸੁਆਮੀ ਦੇ ਨਾਮ ਦਾ ਜੱਸ ਗਾਉਂਦਾ ਹਾਂ, ਮੈਨੂੰ ਸਰਦੀ ਅਤੇ ਗਰਮੀ ਨਹੀਂ ਪੋਹਦੀਆਂ।
English
Cold and heat do not touch me at all, when I sing the Glorious Praises of the Lord.
ਡਾਕੀ ਕੋ ਚਿਤਿ. ਕਛੂ ਨ ਲਾਗੈ; ਚਰਨ ਕਮਲ ਸਰਨਾਇ ॥੧॥
ddaakee ko chit. kachhoo na laagai; charan kamal saranaae |1|
Punjabi
ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈਣ ਨਾਲ ਮਾਇਆ ਡਾਇਣ ਦਾ ਮੇਰੇ ਮਨ ਉਤੇ ਕੁਛ ਅਸਰ ਨਹੀਂ ਹੁੰਦਾ।
English
My consciousness is not affected by the witch, Maya; I take to the Sanctuary of the Lord's Lotus Feet. ||1||
ਸੰਤ ਪ੍ਰਸਾਦਿ ਭਏ ਕਿਰਪਾਲਾ; ਹੋਏ ਆਪਿ ਸਹਾਇ ॥
sant prasaad bhe kirapaalaa; hoe aap sahaae |
Punjabi
ਸਾਧੂਆਂ ਦੀ ਦਇਆ ਦੁਆਰਾ, ਸੁਆਮੀ ਮੇਰੇ ਉਤੇ ਮਿਹਰਬਾਨ ਹੈ ਅਤੇ ਖੁਦ ਮੇਰਾ ਮਦਦਗਾਰ ਹੋ ਗਿਆ ਹੈ।
English
By the Grace of the Saints, the Lord has shown His Mercy to me; He Himself is my Help and Support.
ਗੁਨ ਨਿਧਾਨ ਨਿਤਿ ਗਾਵੈ ਨਾਨਕੁ; ਸਹਸਾ ਦੁਖੁ ਮਿਟਾਇ ॥੨॥੩੧॥
gun nidhaan nit gaavai naanak; sahasaa dukh mittaae |2|31|
Punjabi
ਨਾਨਕ ਸਦਾ ਹੀ ਖੂਬੀਆਂ ਦੇ ਖ਼ਜ਼ਾਨੇ, ਹਰੀ ਨੂੰ ਗਾਉਂਦਾ ਹੈ ਅਤੇ ਇਸ ਤਰ੍ਹਾਂ ਭਰਮ ਤੇ ਪੀੜ ਨੂੰ ਦੂਰ ਕਰ ਦਿੰਦਾ ਹੈ।
English
Nanak ever sings the Praises of the Lord, the treasure of excellence; his doubts and pains are eliminated. ||2||31||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਅਉਖਧੁ ਖਾਇਓ; ਹਰਿ ਕੋ ਨਾਉ ॥
aaukhadh khaaeo; har ko naau |
Punjabi
ਮੈਂ ਵਾਹਿਗੁਰੂ ਦੇ ਨਾਮ ਦੀ ਦਵਾਈ ਖਾਧੀ ਹੈ।
English
I have taken the medicine of the Name of the Lord.
ਸੁਖ ਪਾਏ; ਦੁਖ ਬਿਨਸਿਆ ਥਾਉ ॥੧॥
sukh paae; dukh binasiaa thaau |1|
Punjabi
ਮੈਂ ਆਰਾਮ ਪਾ ਲਿਆ ਹੈ ਅਤੇ ਮੇਰੀ ਤਕਲੀਫ ਦਾ ਅੱਡਾ ਚੁੱਕਿਆ ਗਿਆ ਹੈ।
English
I have found peace, and the seat of pain has been removed. ||1||
ਤਾਪੁ ਗਇਆ; ਬਚਨਿ ਗੁਰ ਪੂਰੇ ॥
taap geaa; bachan gur poore |
Punjabi
ਪੂਰਨ ਗੁਰਾਂ ਦੀ ਸਿਖਿਆ ਦੁਆਰਾ ਮੇਰੇ ਮਨ ਦਾ ਬੁਖਾਰ ਉਤਰ ਗਿਆ ਹੈ।
English
The fever has been broken, by the Teachings of the Perfect Guru.
ਅਨਦੁ ਭਇਆ; ਸਭਿ ਮਿਟੇ ਵਿਸੂਰੇ ॥੧॥ ਰਹਾਉ ॥
anad bheaa; sabh mitte visoore |1| rahaau |
Punjabi
ਮੈਂ ਖੁਸ਼ ਹੋ ਗਿਆ ਹਾਂ ਅਤੇ ਮੇਰੇ ਸਾਰੇ ਝੋਰੇ ਮਿੱਟ ਗਏ ਹਨ। ਠਹਿਰਾਉ।
English
I am in ecstasy, and all of my sorrows have been dispelled. ||1||Pause||
ਜੀਅ ਜੰਤ ਸਗਲ; ਸੁਖੁ ਪਾਇਆ ॥
jeea jant sagal; sukh paaeaa |
Punjabi
ਸਾਰੇ ਪ੍ਰਾਣਧਾਰੀ ਆਰਾਮ ਪਾਉਂਦੇ ਹਨ,
English
All beings and creatures obtain peace,
ਪਾਰਬ੍ਰਹਮੁ; ਨਾਨਕ ਮਨਿ ਧਿਆਇਆ ॥੨॥੩੨॥
paarabraham; naanak man dhiaaeaa |2|32|
Punjabi
ਆਪਣੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਨ ਦੁਅਰਾ, ਹੇ ਨਾਨਕ!
English
O Nanak, meditating on the Supreme Lord God. ||2||32||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਬਾਂਛਤ ਨਾਹੀ; ਸੁ ਬੇਲਾ ਆਈ ॥
baanchhat naahee; su belaa aaee |
Punjabi
(ਦੁੱਖ ਤੇ ਮੌਤ ਦਾ) ਉਹ ਸਮਾਂ, ਜਿਸ ਨੂੰ ਬੰਦਾ ਚਾਹੁੰਦਾ ਨਹੀਂ, ਆ ਪੁੱਜਦਾ ਹੈ।
English
That time, which the mortal does not wish for, eventually comes.
ਬਿਨੁ ਹੁਕਮੈ; ਕਿਉ ਬੁਝੈ ਬੁਝਾਈ ॥੧॥
bin hukamai; kiau bujhai bujhaaee |1|
Punjabi
ਵਾਹਿਗੁਰੂ ਦੇ ਫੁਰਮਾਨ ਬਗੈਰ ਬੰਦਾ ਕਿਸ ਤਰ੍ਹਾਂ ਸਮਝ ਸਕਦਾ ਹੈ, ਭਾਵੇਂ ਉਸ ਨੂੰ ਕਿੰਨਾ ਬਹੁਤਾ ਪਿਆ ਸਮਝਾਈਏ।
English
Without the Lord's Command, how can understanding be understood? ||1||
ਠੰਢੀ ਤਾਤੀ ਮਿਟੀ ਖਾਈ ॥
tthandtee taatee mittee khaaee |
Punjabi
ਸਰੀਰ ਨੂੰ ਪਾਣੀ, ਅੱਗ ਜਾਂ ਮਿੱਟੀ ਖਾ ਜਾਂਦੀ ਹੈ।
English
The body is consumed by water, fire and earth.
ਓਹੁ; ਨ ਬਾਲਾ ਬੂਢਾ. ਭਾਈ ॥੧॥ ਰਹਾਉ ॥
ohu; na baalaa boodtaa. bhaaee |1| rahaau |
Punjabi
ਪ੍ਰੰਤੂ ਉਹ ਆਤਮਾ ਨਾਂ ਜਵਾਨ ਹੈ ਨਾਂ ਹੀ ਬਿਰਧ, ਹੇ ਮੇਰੇ ਵੀਰ! ਠਹਿਰਾਉ।
English
But the soul is neither young nor old, O Siblings of Destiny. ||1||Pause||
ਨਾਨਕ ਦਾਸ; ਸਾਧ ਸਰਣਾਈ ॥
naanak daas; saadh saranaaee |
Punjabi
ਨਫਰ ਨਾਨਕ ਨੇ ਸੰਤਾਂ ਦੀ ਸ਼ਰਣਾਗਤ ਸੰਭਾਲੀ ਹੈ।
English
Servant Nanak has entered the Sanctuary of the Holy.
ਗੁਰ ਪ੍ਰਸਾਦਿ; ਭਉ ਪਾਰਿ ਪਰਾਈ ॥੨॥੩੩॥
gur prasaad; bhau paar paraaee |2|33|
Punjabi
ਗੁਰਾਂ ਦੀ ਮਿਹਰ ਸਦਕਾ ਉਸ ਨੇ ਮੌਤ ਦਾ ਡਰ ਦੂਰ ਕਰ ਛੱਡਿਆ ਹੈ।
English
By Guru's Grace, he has shaken off the fear of death. ||2||33||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਸਦਾ ਸਦਾ ਆਤਮ ਪਰਗਾਸੁ ॥
sadaa sadaa aatam paragaas |
Punjabi
ਮਨੁਸ਼ ਦੀ ਆਤਮਾਂ ਹਮੇਸ਼ਾਂ ਤੇ ਸਦੀਵ ਲਈ ਰੌਸ਼ਨ ਹੋ ਜਾਂਦੀ ਹੈ,
English
Forever and ever, the soul is illumined;
ਸਾਧਸੰਗਤਿ; ਹਰਿ ਚਰਣ ਨਿਵਾਸੁ ॥੧॥
saadhasangat; har charan nivaas |1|
Punjabi
ਸਤਿ ਸੰਗਤ ਨਾਲ ਜੁੜਨ ਦੁਆਰਾ ਅਤੇ ਉਹ ਵਾਹਿਗੁਰੂ ਦੇ ਪੈਰਾਂ ਵਿੱਚ ਵਸੇਬਾ ਪਾ ਲੈਂਦਾ ਹੈ।
English
in the Saadh Sangat, the Company of the Holy, it dwells at the Feet of the Lord. ||1||
ਰਾਮ ਨਾਮ; ਨਿਤਿ ਜਪਿ ਮਨ ਮੇਰੇ ॥
raam naam; nit jap man mere |
Punjabi
ਹੇ ਮੇਰੀ ਜਿੰਦੜੀਏ! ਤੂੰ ਨਿਤਾਪ੍ਰਤੀ ਸਰਬ-ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰ।
English
Chant the Lord's Name each and every day, O my mind.
ਸੀਤਲ ਸਾਂਤਿ ਸਦਾ ਸੁਖ ਪਾਵਹਿ; ਕਿਲਵਿਖ ਜਾਹਿ ਸਭੇ. ਮਨ ਤੇਰੇ ॥੧॥ ਰਹਾਉ ॥
seetal saant sadaa sukh paaveh; kilavikh jaeh sabhe. man tere |1| rahaau |
Punjabi
ਮੇਰੀ ਜਿੰਦੜੀਏ, ਇਸ ਤਰ੍ਹਾਂ ਤੂੰ ਹਮੇਸ਼ਾਂ ਠੰਢਕ, ਧੀਰਜ ਅਤੇ ਆਰਾਮ ਨੂੰ ਪ੍ਰਾਪਤ ਹੋਵੇਗੀਂ ਅਤੇ ਤੇਰੇ ਸਾਰੇ ਪਾਪ ਦੂਰ ਹੋ ਜਾਣਗੇ। ਠਹਿਰਾਉ।
English
You shall find lasting peace, contentment and tranquility, and all your sins shall depart. ||1||Pause||
ਕਹੁ ਨਾਨਕ; ਜਾ ਕੇ ਪੂਰਨ ਕਰਮ ॥
kahu naanak; jaa ke pooran karam |
Punjabi
ਗੁਰੂ ਜੀ ਆਖਦੇ ਹਨ, ਜਿਸ ਦੀ ਮੁਕੰਮਲ ਚੰਗੀ ਕਿਸਮਤ ਹੈ,
English
Says Nanak, one who is blessed with perfect good karma,
ਸਤਿਗੁਰ ਭੇਟੇ; ਪੂਰਨ ਪਾਰਬ੍ਰਹਮ ॥੨॥੩੪॥
satigur bhette; pooran paarabraham |2|34|
Punjabi
ਉਹ ਸੱਚੇ ਗੁਰਾਂ ਨੂੰ ਮਿਲ ਕੇ ਸ਼੍ਰੋਮਣੀ ਸਾਹਿਬ ਨੂੰ ਪਾ ਲੈਂਦਾ ਹੈ।
English
meets the True Guru, and obtains the Perfect Supreme Lord God. ||2||34||
ਦੂਜੇ ਘਰ ਕੇ ਚਉਤੀਸ ॥
dooje ghar ke chautees |
Punjabi
ਦੂਜੇ ਘਰ ਦੇ ਚੌਤੀ।
English
Thirty-four Shabads in Second House. ||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਜਾ ਕਾ; ਹਰਿ ਸੁਆਮੀ ਪ੍ਰਭੁ ਬੇਲੀ ॥
jaa kaa; har suaamee prabh belee |
Punjabi
ਜਿਸ ਦਾ ਸੁਆਮੀ ਮਾਲਕ ਵਾਹਿਗੁਰੂ ਦੋਸਤ ਹੈ,
English
She who has the Lord God as her Friend