Ekam
Guru Granth Sahib

Ang 380

Ang 380 · Line 1

ਹਉ ਮਾਰਉ. ਹਉ ਬੰਧਉ. ਛੋਡਉ; ਮੁਖ ਤੇ. ਏਵ ਬਬਾੜੇ ॥

hau maarau. hau bandhau. chhoddau; mukh te. ev babaarre |

Punjabi

ਆਪਣੇ ਮੂੰਹ ਨਾਲ ਉਹ ਐਸ ਤਰ੍ਹਾਂ ਬਕੇ "ਮੈਂ ਹਰ ਕਿਸੇ ਨੂੰ ਜਾਨੋ ਮਾਰ, ਬੰਨ੍ਹ, ਅਤੇ ਬਰੀ ਕਰ ਸਕਦਾ ਹਾਂ".

Bhai Manmohan Singh (Shabad OS, CC BY-SA)

English

He may proclaim, "I can kill anyone, I can capture anyone, and I can release anyone."

Dr. Sant Singh Khalsa (Shabad OS, CC BY-SA)
Ang 380 · Line 2

ਆਇਆ ਹੁਕਮੁ ਪਾਰਬ੍ਰਹਮ ਕਾ; ਛੋਡਿ ਚਲਿਆ ਏਕ ਦਿਹਾੜੇ ॥੨॥

aaeaa hukam paarabraham kaa; chhodd chaliaa ek dihaarre |2|

Punjabi

ਜਦ ਪਰਮ ਪ੍ਰਭੂ ਦਾ ਫ਼ੁਰਮਾਨ ਆ ਜਾਂਦਾ ਹੈ, ਉਹ ਸਾਰਾ ਕੁਝ ਤਿਆਗ ਕੇ ਇਕ ਦਿਨ ਟੁਰ ਵੰਞਦਾ ਹੈ।

Bhai Manmohan Singh (Shabad OS, CC BY-SA)

English

But when the Order comes from the Supreme Lord God, he departs and leaves in a day. ||2||

Dr. Sant Singh Khalsa (Shabad OS, CC BY-SA)
Ang 380 · Line 3

ਕਰਮ ਧਰਮ ਜੁਗਤਿ ਬਹੁ ਕਰਤਾ; ਕਰਣੈਹਾਰੁ. ਨ ਜਾਨੈ ॥

karam dharam jugat bahu karataa; karanaihaar. na jaanai |

Punjabi

ਪ੍ਰਾਣੀ ਅਨੇਕਾਂ ਤਰੀਕਿਆਂ ਦੁਆਰਾ ਸੰਸਕਾਰ ਅਤੇ ਦਰੁਸਤ ਅਮਲ ਕਮਾਉਂਦਾ ਹੈ, ਪ੍ਰੰਤੂ ਕਰਨ ਵਾਲੇ ਵਾਹਿਗੁਰੂ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

He may perform all sorts of religious rituals and good actions, but he does not know the Creator Lord, the Doer of all.

Dr. Sant Singh Khalsa (Shabad OS, CC BY-SA)
Ang 380 · Line 4

ਉਪਦੇਸੁ ਕਰੈ. ਆਪਿ ਨ ਕਮਾਵੈ; ਤਤੁ ਸਬਦੁ. ਨ ਪਛਾਨੈ ॥

aupades karai. aap na kamaavai; tat sabad. na pachhaanai |

Punjabi

ਉਹ ਸਿਖ ਮਤ ਦਿੰਦਾ ਹੈ, ਪਰ ਖ਼ੁਦ ਅਮਲ ਨਹੀਂ ਕਰਦਾ। ਉਹ ਨਾਮ ਦੇ ਸਾਰ ਨੂੰ ਅਨੁਭਵ ਨਹੀਂ ਕਰਦਾ।

Bhai Manmohan Singh (Shabad OS, CC BY-SA)

English

He teaches, but does not practice what he preaches; he does not realize the essential reality of the Word of the Shabad.

Dr. Sant Singh Khalsa (Shabad OS, CC BY-SA)
Ang 380 · Line 5

ਨਾਂਗਾ ਆਇਆ. ਨਾਂਗੋ ਜਾਸੀ; ਜਿਉ ਹਸਤੀ ਖਾਕੁ ਛਾਨੈ ॥੩॥

naangaa aaeaa. naango jaasee; jiau hasatee khaak chhaanai |3|

Punjabi

ਨੰਗਾ ਉਹ ਆਇਆ ਸੀ ਤੇ ਨੰਗਾ ਹੀ ਉਹ ਟੁਰ ਜਾਊਗਾ। ਉਹ ਆਪਣੇ ਉਤੇ ਖੇਹ ਸੁਟਣ ਵਾਲੇ ਹਾਤੀ ਦੀ ਮਾਨਦ ਹੈ।

Bhai Manmohan Singh (Shabad OS, CC BY-SA)

English

Naked he came, and naked he shall depart; he is like an elephant, throwing dust on himself. ||3||

Dr. Sant Singh Khalsa (Shabad OS, CC BY-SA)
Ang 380 · Line 6

ਸੰਤ ਸਜਨ ਸੁਨਹੁ ਸਭਿ ਮੀਤਾ; ਝੂਠਾ ਏਹੁ ਪਸਾਰਾ ॥

sant sajan sunahu sabh meetaa; jhootthaa ehu pasaaraa |

Punjabi

ਸਾਧੂਓ ਦੋਸਤੋ ਤੇ ਮਿਤਰੋ! ਸਾਰੇ ਮੇਰੀ ਗਲ ਸੁਣੋ, ਕੂੜਾ ਹੈ ਇਹ ਸੰਸਾਰ।

Bhai Manmohan Singh (Shabad OS, CC BY-SA)

English

O Saints, and friends, listen to me: all this world is false.

Dr. Sant Singh Khalsa (Shabad OS, CC BY-SA)
Ang 380 · Line 7

ਮੇਰੀ ਮੇਰੀ ਕਰਿ ਕਰਿ ਡੂਬੇ; ਖਪਿ ਖਪਿ ਮੁਏ ਗਵਾਰਾ ॥

meree meree kar kar ddoobe; khap khap mue gavaaraa |

Punjabi

ਮੈਂਡਾ ਮੈਂਡਾ ਕਰਦੇ ਹੋਏ ਮਨੁਖ ਡੁਬ ਜਾਂਦੇ ਹਨ। ਮੂਰਖ ਖੁਰ ਖਪ ਕੇ ਮਰ ਵੰਞਦੇ ਹਨ।

Bhai Manmohan Singh (Shabad OS, CC BY-SA)

English

Continually claiming, "Mine, mine", the mortals are drowned; the fools waste away and die.

Dr. Sant Singh Khalsa (Shabad OS, CC BY-SA)
Ang 380 · Line 8

ਗੁਰ ਮਿਲਿ ਨਾਨਕ. ਨਾਮੁ ਧਿਆਇਆ; ਸਾਚਿ ਨਾਮਿ ਨਿਸਤਾਰਾ ॥੪॥੧॥੩੮॥

gur mil naanak. naam dhiaaeaa; saach naam nisataaraa |4|1|38|

Punjabi

ਗੁਰਾਂ ਨੂੰ ਭੇਟ ਕੇ ਨਾਨਕ ਨੇ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਹੈ। ਸਤਿਨਾਮ ਦੇ ਰਾਹੀਂ ਬੰਦਖਲਾਸ ਹੁੰਦੀ ਹੈ।

Bhai Manmohan Singh (Shabad OS, CC BY-SA)

English

Meeting the Guru, O Nanak, I meditate on the Naam, the Name of the Lord; through the True Name, I am emancipated. ||4||1||38||

Dr. Sant Singh Khalsa (Shabad OS, CC BY-SA)
Ang 380 · Line 9

ਰਾਗੁ ਆਸਾ ਘਰੁ ੫ ਮਹਲਾ ੫ ॥

raag aasaa ghar 5 mahalaa 5 |

Punjabi

ਰਾਗ ਆਸਾ। ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Raag Aasaa, Fifth House, Fifth Mehl:

Dr. Sant Singh Khalsa (Shabad OS, CC BY-SA)
Ang 380 · Line 10

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 380 · Line 11

ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥ ਕੋਊ ਜਾਗੈ ਹਰਿ ਜਨੁ ॥੧॥

bhram meh soee sagal jagat dhandh andh | koaoo jaagai har jan |1|

Punjabi

ਸੰਸਾਰੀ ਕੰਮਾ ਦਾ ਅੰਨ੍ਹਾਂ ਕੀਤਾ ਹੋਇਆ ਸਾਰਾ ਜਹਾਨ ਵਹਿਮ ਅੰਦਰ ਸੌਂ ਰਿਹਾ ਹੈ। ਕੋਈ ਵਿਰਲਾ ਹੀ ਵਾਹਿਗੁਰੂ ਦਾ ਸੇਵਕ ਜਾਗਦਾ ਹੈ।

Bhai Manmohan Singh (Shabad OS, CC BY-SA)

English

The whole world is asleep in doubt; it is blinded by worldly entanglements. How rare is that humble servant of the Lord who is awake and aware. ||1||

Dr. Sant Singh Khalsa (Shabad OS, CC BY-SA)
Ang 380 · Line 12

ਮਹਾ ਮੋਹਨੀ ਮਗਨ; ਪ੍ਰਿਅ ਪ੍ਰੀਤਿ ਪ੍ਰਾਨ ॥ ਕੋਊ ਤਿਆਗੈ ਵਿਰਲਾ ॥੨॥

mahaa mohanee magan; pria preet praan | koaoo tiaagai viralaa |2|

Punjabi

ਆਦਮੀ ਪਰਮ ਮਾਇਆ ਨਾਲ ਨਸ਼ਈ ਹੋਇਆ ਹੈ, ਜੋ ਕਿ ਉਸ ਨੂੰ ਆਪਣੀ ਮਿਠੜੀ ਜਿੰਦਗੀ ਨਾਲੋਂ ਵੀ ਪਿਆਰੀ ਹੈ। ਬਹੁਤ ਹੀ ਥੋੜੇ ਉਸ ਨੂੰ ਤਲਾਂਜਲੀ ਦਿੰਦੇ ਹਨ।

Bhai Manmohan Singh (Shabad OS, CC BY-SA)

English

The mortal is intoxicated with the great enticement of Maya, which is dearer to him than life. How rare is the one who renounces it. ||2||

Dr. Sant Singh Khalsa (Shabad OS, CC BY-SA)
Ang 380 · Line 13

ਚਰਨ ਕਮਲ ਆਨੂਪ; ਹਰਿ ਸੰਤ ਮੰਤ ॥ ਕੋਊ ਲਾਗੈ ਸਾਧੂ ॥੩॥

charan kamal aanoop; har sant mant | koaoo laagai saadhoo |3|

Punjabi

ਸੁੰਦਰ ਹਨ ਸੁਆਮੀ ਦੇ ਕੰਵਲ ਪੈਰ ਅਤੇ ਵਾਹਿਗੁਰੂ ਦੇ ਸਾਧੂਆਂ ਦੀ ਸਿਖਮਤ। ਕੋਈ ਟਾਵਾਂ ਟਲਾ ਪਵਿਤੱਰ ਪੁਰਸ਼ ਹੀ ਉਹਨ੍ਹਾਂ ਨਾਲ ਜੁੜਦਾ ਹੈ।

Bhai Manmohan Singh (Shabad OS, CC BY-SA)

English

The Lord's Lotus Feet are incomparably beautiful; so is the Mantra of the Saint. How rare is that holy person who is attached to them. ||3||

Dr. Sant Singh Khalsa (Shabad OS, CC BY-SA)
Ang 380 · Line 14

ਨਾਨਕ. ਸਾਧੂ ਸੰਗਿ; ਜਾਗੇ ਗਿਆਨ ਰੰਗਿ ॥ ਵਡਭਾਗੇ ਕਿਰਪਾ ॥੪॥੧॥੩੯॥

naanak. saadhoo sang; jaage giaan rang | vaddabhaage kirapaa |4|1|39|

Punjabi

ਨਾਨਕ ਸਤਿ ਸੰਗਤ ਅੰਦਰ, ਬ੍ਰਹਮ-ਬੋਧ ਲਈ ਪਿਆਰ ਜਾਗ ਉਠਦਾ ਹੈ। ਭਾਰੇ ਭਾਗਾਂ ਵਾਲਿਆਂ ਉਤੇ ਵਾਹਿਗੁਰੂ ਦੀ ਮੇਹਰ ਹੈ।

Bhai Manmohan Singh (Shabad OS, CC BY-SA)

English

O Nanak, in the Saadh Sangat, the Company of the Holy, the love of divine knowledge is awakened; The Lord's Mercy is bestowed upon those who are blessed with such good destiny. ||4||1||39||

Dr. Sant Singh Khalsa (Shabad OS, CC BY-SA)
Ang 380 · Line 15

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 380 · Line 16

ਰਾਗੁ ਆਸਾ ਘਰੁ ੬ ਮਹਲਾ ੫ ॥

raag aasaa ghar 6 mahalaa 5 |

Punjabi

ਰਾਗ ਆਸਾ। ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Raag Aasaa, Sixth House, Fifth Mehl:

Dr. Sant Singh Khalsa (Shabad OS, CC BY-SA)
Ang 380 · Line 17

ਜੋ ਤੁਧੁ ਭਾਵੈ. ਸੋ ਪਰਵਾਨਾ; ਸੂਖੁ ਸਹਜੁ ਮਨਿ ਸੋਈ ॥

jo tudh bhaavai. so paravaanaa; sookh sehaj man soee |

Punjabi

ਜਿਹੜਾ ਕੁਛ ਤੈਨੂੰ ਚੰਗਾ ਲਗਦਾ ਹੈ, ਸਾਂਈ! ਉਹ ਮੈਨੂੰ ਮਨਜ਼ੂਰ ਹੈ। ਕੇਵਲ ਓਹੀ ਮੇਰੇ ਚਿਤ ਲਈ ਪਰਮ ਆਨੰਦ ਹੈ।

Bhai Manmohan Singh (Shabad OS, CC BY-SA)

English

Whatever pleases You is acceptable to me; that alone brings peace and ease to my mind.

Dr. Sant Singh Khalsa (Shabad OS, CC BY-SA)
Ang 380 · Line 18

ਕਰਣ ਕਾਰਣ ਸਮਰਥ ਅਪਾਰਾ; ਅਵਰੁ. ਨਾਹੀ ਰੇ ਕੋਈ ॥੧॥

karan kaaran samarath apaaraa; avar. naahee re koee |1|

Punjabi

ਤੂੰ ਕੰਮ ਦਾ ਕਰਨਹਾਰ, ਸਰਬ-ਸ਼ਕਤੀਵਾਨ ਅਤੇ ਬਿਅੰਤ ਹੈ। ਹੇ ਪ੍ਰਭੂ, ਤੇਰੇ ਬਗੈਰ ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

You are the Doer, the Cause of causes, All-powerful and Infinite; there is none other than You. ||1||

Dr. Sant Singh Khalsa (Shabad OS, CC BY-SA)
Ang 380 · Line 19

ਤੇਰੇ ਜਨ; ਰਸਕਿ ਰਸਕਿ ਗੁਣ ਗਾਵਹਿ ॥

tere jan; rasak rasak gun gaaveh |

Punjabi

ਤੇਰੇ ਗੋਲੇ, ਪ੍ਰੇਮ ਅਤੇ ਪ੍ਰੀਤ ਨਾਲ ਤੇਰਾ ਜਸ ਗਾਇਨ ਕਰਦੇ ਹਨ।

Bhai Manmohan Singh (Shabad OS, CC BY-SA)

English

Your humble servants sing Your Glorious Praises with enthusiasm and love.

Dr. Sant Singh Khalsa (Shabad OS, CC BY-SA)
Ang 380 · Line 20

ਮਸਲਤਿ ਮਤਾ. ਸਿਆਣਪ ਜਨ ਕੀ; ਜੋ ਤੂੰ ਕਰਹਿ ਕਰਾਵਹਿ ॥੧॥ ਰਹਾਉ ॥

masalat mataa. siaanap jan kee; jo toon kareh karaaveh |1| rahaau |

Punjabi

ਤੇਰੇ ਗੋਲਿਆਂ ਲਈ ਕੇਵਲ ਓਹੀ ਪ੍ਰੇਮ ਸ੍ਰੇਸ਼ਟ ਸਲਾਹ ਇਰਾਦਾ ਅਤੇ ਅਕਲਮੰਦੀ ਹੇ ਜਿਹੜੀ ਕਿ ਤੂੰ ਕਰਦਾ ਜਾਂ ਕਰਾਉਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

That alone is good advice, wisdom and cleverness for Your humble servant, which You do or cause to be done. ||1||Pause||

Dr. Sant Singh Khalsa (Shabad OS, CC BY-SA)
Ang 380 · Line 21

ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ; ਸਾਧਸੰਗਿ ਰਸੁ ਪਾਇਆ ॥

amrit naam tumaaraa piaare; saadhasang ras paaeaa |

Punjabi

ਆਬਿ-ਹਿਯਾਤ ਹੈ ਤੇਰਾ ਨਾਮ, ਹੇ ਪ੍ਰੀਤਮ! ਸਤਿ ਸੰਗਤ ਅੰਦਰ ਮੈਂ ਇਸ ਦਾ ਸੁਆਦ ਪ੍ਰਾਪਤ ਕੀਤਾ ਹੈ।

Bhai Manmohan Singh (Shabad OS, CC BY-SA)

English

Your Name is Ambrosial Nectar, O Beloved Lord; in the Saadh Sangat, the Company of the Holy, I have obtained its sublime essence.

Dr. Sant Singh Khalsa (Shabad OS, CC BY-SA)
Ang 380 · Line 22

ਤ੍ਰਿਪਤਿ ਅਘਾਇ ਸੇਈ ਜਨ ਪੂਰੇ; ਸੁਖ ਨਿਧਾਨੁ ਹਰਿ ਗਾਇਆ ॥੨॥

tripat aghaae seee jan poore; sukh nidhaan har gaaeaa |2|

Punjabi

ਜੋ ਪ੍ਰਾਣੀ ਆਰਾਮ ਦੇ ਖ਼ਜਾਨੇ, ਹਰੀ ਦੀ ਕੀਰਤੀ ਗਾਇਨ ਕਰਦੇ ਹਨ ਉਹ ਮੁਕੰਮਲ ਹੋ ਜਾਂਦੇ ਹਨ ਅਤੇ ਰਜੇ ਤੇ ਧਰਾਪੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Those humble beings are satisfied and fulfilled, singing the Praises of the Lord, the treasure of peace. ||2||

Dr. Sant Singh Khalsa (Shabad OS, CC BY-SA)
Ang 380 · Line 23

ਜਾ ਕਉ ਟੇਕ ਤੁਮੑਾਰੀ ਸੁਆਮੀ; ਤਾ ਕਉ. ਨਾਹੀ ਚਿੰਤਾ ॥

jaa kau ttek tumaaree suaamee; taa kau. naahee chintaa |

Punjabi

ਜਿਸ ਨੂੰ ਤੇਰਾ ਆਸਰਾ ਹੈ, ਹੇ ਪ੍ਰਭੂ! ਉਸ ਨੂੰ ਫਿਕਰ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

One who has Your Support, O Lord Master, is not afflicted by anxiety.

Dr. Sant Singh Khalsa (Shabad OS, CC BY-SA)
Ang 380 · Line 24

ਜਾ ਕਉ ਦਇਆ ਤੁਮਾਰੀ ਹੋਈ; ਸੇ ਸਾਹ ਭਲੇ ਭਗਵੰਤਾ ॥੩॥

jaa kau deaa tumaaree hoee; se saah bhale bhagavantaa |3|

Punjabi

ਜਿਸ ਉਤੇ ਤੂੰ ਆਪਣੀ ਰਹਿਮਤ ਧਾਰਦਾ ਹੈ, ਉਹ ਹੀ ਸ੍ਰੇਸ਼ਟ ਅਤੇ ਭਾਗਾਂਵਾਲਾ ਸ਼ਾਹੂਕਾਰ ਹੈ।

Bhai Manmohan Singh (Shabad OS, CC BY-SA)

English

One who is blessed by Your Kind Mercy, is the best, the most fortunate king. ||3||

Dr. Sant Singh Khalsa (Shabad OS, CC BY-SA)
Ang 380 · Line 25

ਭਰਮ ਮੋਹ ਧ੍ਰੋਹ ਸਭਿ ਨਿਕਸੇ; ਜਬ ਕਾ ਦਰਸਨੁ ਪਾਇਆ ॥

bharam moh dhroh sabh nikase; jab kaa darasan paaeaa |

Punjabi

ਜਦੋਂ ਦਾ ਮੈਂ ਤੇਰਾ ਦੀਦਾਰ ਕੀਤਾ ਹੈ; ਵਹਿਮ, ਸੰਸਾਰੀ ਲਗਨਾ ਅਤੇ ਛਲ-ਫ਼ਰੇਬ ਸਾਰੇ ਦੂਰ ਹੋ ਗਏ ਹਨ।

Bhai Manmohan Singh (Shabad OS, CC BY-SA)

English

Doubt, attachment, and deceit have all disappeared, since I obtained the Blessed Vision of Your Darshan.

Dr. Sant Singh Khalsa (Shabad OS, CC BY-SA)
Ang 380 · Line 26

ਵਰਤਣਿ ਨਾਮੁ. ਨਾਨਕ ਸਚੁ ਕੀਨਾ; ਹਰਿ ਨਾਮੇ ਰੰਗਿ ਸਮਾਇਆ ॥੪॥੧॥੪੦॥

varatan naam. naanak sach keenaa; har naame rang samaaeaa |4|1|40|

Punjabi

ਨਾਨਕ ਕੇਵਲ ਸਚੇ ਨਾਮ ਦਾ ਹੀ ਕਾਰ-ਵਿਹਾਰ ਕਰਦਾ ਹੈ ਅਤੇ ਉਹ ਵਾਹਿਗੁਰੂ ਦੀ ਨਾਮ ਦੀ ਪ੍ਰੀਤ ਅੰਦਰ ਹੀ ਲੀਨ ਹੈ।

Bhai Manmohan Singh (Shabad OS, CC BY-SA)

English

Dealing in the Naam, O Nanak, we become truthful, and in the Love of the Lord's Name, we are absorbed. ||4||1 | 40||

Dr. Sant Singh Khalsa (Shabad OS, CC BY-SA)
Ang 380 · Line 27

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ, ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 380 · Line 28

ਜਨਮ ਜਨਮ ਕੀ ਮਲੁ ਧੋਵੈ ਪਰਾਈ; ਆਪਣਾ ਕੀਤਾ ਪਾਵੈ ॥

janam janam kee mal dhovai paraaee; aapanaa keetaa paavai |

Punjabi

ਨਿਦਕ ਹੋਰਨਾਂ ਦੀ ਅਨੇਕਾਂ ਜਨਮਾਂ ਦੀ ਗਿਲਾਜ਼ਤ ਧੋਂਦਾ ਹੈ ਅਤੇ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਦਾ ਹੈ।

Bhai Manmohan Singh (Shabad OS, CC BY-SA)

English

He washes off the filth of other peoples' incarnations, but he obtains the rewards of his own actions.

Dr. Sant Singh Khalsa (Shabad OS, CC BY-SA)
Ang 380 · Line 29

ਈਹਾ ਸੁਖੁ ਨਹੀ ਦਰਗਹ ਢੋਈ; ਜਮ ਪੁਰਿ ਜਾਇ ਪਚਾਵੈ ॥੧॥

eehaa sukh nahee daragah dtoee; jam pur jaae pachaavai |1|

Punjabi

ਏਥੇ ਉਸ ਨੂੰ ਆਰਾਮ ਨਹੀਂ ਅਤੇ ਨਾਂ ਹੀ ਉਸ ਨੂੰ ਰਬ ਦੇ ਦਰਬਾਰ ਅੰਦਰ ਟਿਕਾਣਾ ਮਿਲਦਾ ਹੈ। ਉਸ ਨੂੰ ਮੌਤ ਦੇ ਸ਼ਹਿਰ ਵਿੱਚ ਤਕਲਫ਼ਿ ਦਿੱਤੀ ਜਾਂਦੀ ਹੈ।

Bhai Manmohan Singh (Shabad OS, CC BY-SA)

English

He has no peace in this world, and he has no place in the Court of the Lord. In the City of Death, he is tortured. ||1||

Dr. Sant Singh Khalsa (Shabad OS, CC BY-SA)
Ang 380 · Line 30

ਨਿੰਦਕਿ; ਅਹਿਲਾ ਜਨਮੁ ਗਵਾਇਆ ॥

nindak; ahilaa janam gavaaeaa |

Punjabi

ਬਦਖੋਈ ਕਰਨ ਵਾਲਾ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।

Bhai Manmohan Singh (Shabad OS, CC BY-SA)

English

The slanderer loses his life in vain.

Dr. Sant Singh Khalsa (Shabad OS, CC BY-SA)
Ang 380 · Line 31

ਪਹੁਚਿ. ਨ ਸਾਕੈ ਕਾਹੂ ਬਾਤੈ; ਆਗੈ ਠਉਰ. ਨ ਪਾਇਆ ॥੧॥ ਰਹਾਉ ॥

pahuch. na saakai kaahoo baatai; aagai tthaur. na paaeaa |1| rahaau |

Punjabi

ਉਹ ਕਿਸੇ ਗਲ ਵਿੱਚ ਭੀ ਕਾਮਯਾਬ ਨਹੀਂ ਹੋ ਸਕਦਾ ਅਤੇ ਏਦੂੰ ਮਗਰੋਂ ਉਸ ਨੂੰ ਕੋਈ ਥਾਂ ਨਹੀਂ ਮਿਲਦੀ। ਠਹਿਰਾਉ।

Bhai Manmohan Singh (Shabad OS, CC BY-SA)

English

He cannot succeed in anything, and in the world hereafter, he finds no place at all. ||1||Pause||

Dr. Sant Singh Khalsa (Shabad OS, CC BY-SA)
Ang 380 · Line 32

ਕਿਰਤੁ ਪਇਆ ਨਿੰਦਕ ਬਪੁਰੇ ਕਾ; ਕਿਆ ਓਹੁ ਕਰੈ ਬਿਚਾਰਾ ॥

kirat peaa nindak bapure kaa; kiaa ohu karai bichaaraa |

Punjabi

ਐਹੋ ਜੇਹੀ ਹੈ ਕਿਸਮਤ ਬਦਬਖਤ ਬਦਖੋਈ ਕਰਨ ਵਾਲੇ ਦੀ। ਉਹ ਗਰੀਬ ਜੀਵ ਕੀ ਕਰ ਸਕਦਾ ਹੈ?

Bhai Manmohan Singh (Shabad OS, CC BY-SA)

English

Such is the fate of the wretched slanderer - what can the poor creature do?

Dr. Sant Singh Khalsa (Shabad OS, CC BY-SA)
Ang 380 · Line 33

ਤਹਾ ਬਿਗੂਤਾ ਜਹ ਕੋਇ ਨ ਰਾਖੈ; ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥

tahaa bigootaa jeh koe na raakhai; ohu kis peh kare pukaaraa |2|

Punjabi

ਉਹ ਉਥੇ ਤਬਾਹ ਹੋਇਆ ਹੈ, ਜਿਥੇ ਉਸਦੀ ਕੋਈ ਰੱਖਿਆ ਨਹੀਂ ਕਰ ਸਕਦਾ। ਉਹ ਕਿਸ ਦੇ ਮੂਹਰੇ ਫਰਿਆਦ ਕਰੇ?

Bhai Manmohan Singh (Shabad OS, CC BY-SA)

English

He is ruined there, where no one can protect him; with whom should he lodge his complaint? ||2||

Dr. Sant Singh Khalsa (Shabad OS, CC BY-SA)