Ang 382
ਸੋਈ ਅਜਾਣੁ. ਕਹੈ ਮੈ ਜਾਨਾ; ਜਾਨਣਹਾਰੁ. ਨ ਛਾਨਾ ਰੇ ॥
soee ajaan. kahai mai jaanaa; jaananahaar. na chhaanaa re |
Punjabi
ਬੇਸਮਝ ਉਹ ਹੈ, ਜਿਹੜਾ ਕਹਿੰਦਾ ਹੈ ਕਿ ਮੈਂ ਜਾਣਦਾ ਹਾਂ। ਜਾਨਣ ਵਾਲਾ ਲੁਕਿਆ ਹੋਇਆ ਨਹੀਂ ਰਹਿੰਦਾ।
English
One who claims to know, is ignorant; he does not know the Knower of all.
ਕਹੁ ਨਾਨਕ. ਗੁਰਿ, ਅਮਿਉ ਪੀਆਇਆ; ਰਸਕਿ ਰਸਕਿ ਬਿਗਸਾਨਾ ਰੇ ॥੪॥੫॥੪੪॥
kahu naanak. gur, amiau peeaeaa; rasak rasak bigasaanaa re |4|5|44|
Punjabi
ਗੁਰੂ ਜੀ ਆਖਦੇ ਹਨ, ਗੁਰੂ ਨੇ ਮੈਨੂੰ ਅੰਮ੍ਰਿਤ ਪਾਨ ਕਰਵਾਇਆ ਹੈ। ਪ੍ਰਭੂ ਦੀ ਪ੍ਰੀਤ ਨਾਲ ਭਿੱਜ ਮੈਂ ਹੁਣ ਪ੍ਰਫੁਲਤ ਹੋ ਗਿਆ ਹਾਂ।
English
Says Nanak, the Guru has given me the Ambrosial Nectar to drink in; savoring it and relishing it, I blossom forth in bliss. ||4||5||44||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਬੰਧਨ ਕਾਟਿ. ਬਿਸਾਰੇ ਅਉਗਨ; ਅਪਨਾ ਬਿਰਦੁ ਸਮੑਾਰਿਆ ॥
bandhan kaatt. bisaare aaugan; apanaa birad samaariaa |
Punjabi
ਗੁਰਾਂ ਨੇ ਮੇਰੀਆਂ ਬੇੜੀਆਂ ਵੱਢ ਛੱਡੀਆਂ ਹਨ, ਮੇਰੇ ਪਾਪ ਭੁਲਾ ਦਿੰਤੇ ਹਨ ਅਤੇ ਇਸ ਤਰ੍ਹਾਂ ਆਪਣਾ ਧਰਮ ਪਾ ਲਿਆ ਹੈ।
English
He has cut away my bonds, and overlooked my shortcomings, and so He has confirmed His nature.
ਹੋਏ ਕ੍ਰਿਪਾਲ. ਮਾਤ ਪਿਤ ਨਿਆਈ; ਬਾਰਿਕ ਜਿਉ ਪ੍ਰਤਿਪਾਰਿਆ ॥੧॥
hoe kripaal. maat pit niaaee; baarik jiau pratipaariaa |1|
Punjabi
ਉਹ ਮਾਂ ਤੇ ਪਿਉ ਦੀ ਤਰ੍ਹਾਂ ਮੇਰੇ ਉਤੇ ਮਿਹਰਬਾਨ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਬੱਚੇ ਦੀ ਮਾਨਿੰਦ ਮੇਰੀ ਪਾਲਣਾ ਪੋਸਣਾ ਕੀਤੀ ਹੈ।
English
Becoming merciful to me, like a mother or a father, he has come to cherish me as His own child. ||1||
ਗੁਰਸਿਖ ਰਾਖੇ; ਗੁਰ ਗੋਪਾਲਿ ॥
gurasikh raakhe; gur gopaal |
Punjabi
ਸੁਆਮੀ ਸਰੂਪ ਗੁਰਦੇਵ ਜੀ ਆਪਣੇ ਮੁਰੀਦ ਦੀ ਰੱਖਿਆ ਕਰਦੇ ਹਨ।
English
The GurSikhs are preserved by the Guru, by the Lord of the Universe.
ਕਾਢਿ ਲੀਏ ਮਹਾ ਭਵਜਲ ਤੇ; ਅਪਨੀ ਨਦਰਿ ਨਿਹਾਲਿ ॥੧॥ ਰਹਾਉ ॥
kaadt lee mahaa bhavajal te; apanee nadar nihaal |1| rahaau |
Punjabi
ਆਪਣੀ ਮਿਹਰ ਨਾਲ ਤੱਕ ਕੇ, ਉਹ ਉਨ੍ਹਾਂ ਨੂੰ ਪਰਮ ਭਿਆਨਕ ਸੰਸਾਰ ਸਮੁੰਦਰ ਵਿੱਚੋਂ ਬਾਹਰ ਧੂ ਲੈਂਦੇ ਹਨ। ਠਹਿਰਾਉ।
English
He rescues them from the terrible world ocean, casting His Glance of Grace upon them. ||1||Pause||
ਜਾ ਕੈ ਸਿਮਰਣਿ. ਜਮ ਤੇ ਛੁਟੀਐ; ਹਲਤਿ ਪਲਤਿ ਸੁਖੁ ਪਾਈਐ ॥
jaa kai simaran. jam te chhutteeai; halat palat sukh paaeeai |
Punjabi
ਜਿਸ ਦੇ ਆਰਾਧਨ ਦੁਆਰਾ ਅਸੀਂ ਮੌਤ ਦੇ ਦੂਤ ਤੋਂ ਬਚ ਜਾਂਦੇ ਹਾਂ ਅਤੇ ਐਥੇ ਤੇ ਓਥੇ ਆਰਾਮ ਪਾਉਂਦੇ ਹਾਂ।
English
Meditating in remembrance on Him, we escape from the Messenger of Death; here and hereafter, we obtain peace.
ਸਾਸਿ ਗਿਰਾਸਿ ਜਪਹੁ ਜਪੁ ਰਸਨਾ; ਨੀਤ ਨੀਤ ਗੁਣ ਗਾਈਐ ॥੨॥
saas giraas japahu jap rasanaa; neet neet gun gaaeeai |2|
Punjabi
ਸਾਹ ਲੈਦਿਆਂ ਅਤੇ ਖਾਂਦਿਆਂ ਆਪਣੀ ਜੀਭਾ ਨਾਲ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਵਰਣਨ ਕਰ, ਅਤੇ ਸਦਾ ਸਦਾ ਹੀ ਉਸ ਦਾ ਜੱਸ ਗਾਇਨ ਕਰ।
English
With every breath and morsel of food, meditate, and chant with your tongue, continually, each and every day; sing the Glorious Praises of the Lord. ||2||
ਭਗਤਿ ਪ੍ਰੇਮ ਪਰਮ ਪਦੁ ਪਾਇਆ; ਸਾਧਸੰਗਿ. ਦੁਖ ਨਾਠੇ ॥
bhagat prem param pad paaeaa; saadhasang. dukh naatthe |
Punjabi
ਪ੍ਰੀਤ ਭਾਵਨਾ ਵਾਲੀ ਸੇਵਾ ਦੁਆਰਾ ਮਹਾਨ ਮਰਤਬਾ ਪ੍ਰਾਪਤ ਹੁੰਦਾ ਹੈ ਅਤੇ ਸਤਿਸੰਗਤ ਅੰਦਰੋਂ ਗਮ ਦੌੜ ਜਾਂਦੇ ਹਨ।
English
Through loving devotional worship, the supreme status is obtained, and in the Saadh Sangat, the Company of the Holy, sorrows are dispelled.
ਛਿਜੈ ਨ ਜਾਇ. ਕਿਛੁ ਭਉ, ਨ ਬਿਆਪੇ; ਹਰਿ ਧਨੁ ਨਿਰਮਲੁ ਗਾਠੇ ॥੩॥
chhijai na jaae. kichh bhau, na biaape; har dhan niramal gaatthe |3|
Punjabi
ਰੱਬ ਦੇ ਨਾਮ ਦੀ ਪਵਿੱਤਰ ਦੌਲਤ ਗੰਢ ਵਿੱਚ ਹੋਣ ਨਾਲ ਆਦਮੀ ਨਾਂ ਖੁਰਦਾ ਹੈ, ਨਾਂ ਮਰਦਾ ਹੈ ਅਤੇ ਨਾਂ ਹੀ ਉਸ ਦਾ ਡਰ ਚਿਮੜਦਾ ਹੈ।
English
I am not worn down, I do not die, and nothing strikes fear in me, since I have the wealth of the Lord's Immaculate Name in my purse. ||3||
ਅੰਤਿ ਕਾਲ. ਪ੍ਰਭ ਭਏ ਸਹਾਈ; ਇਤ ਉਤ ਰਾਖਨਹਾਰੇ ॥
ant kaal. prabh bhe sahaaee; it ut raakhanahaare |
Punjabi
ਏਥੇ ਅਤੇ ਓਥੇ ਬੰਦੇ ਨੂੰ ਰੱਖਣ ਵਾਲਾ ਸੁਆਮੀ ਅਖੀਰ ਦੇ ਵੇਲੇ ਉਸ ਦਾ ਮਦਦਗਾਰ ਹੁੰਦਾ ਹੈ।
English
At the very last moment, God becomes the mortal's Help and Support; here and hereafter, He is the Savior Lord.
ਪ੍ਰਾਨ ਮੀਤ ਹੀਤ ਧਨੁ ਮੇਰੈ; ਨਾਨਕ ਸਦ ਬਲਿਹਾਰੇ ॥੪॥੬॥੪੫॥
praan meet heet dhan merai; naanak sad balihaare |4|6|45|
Punjabi
ਸਾਹਿਬ ਮੇਰੀ ਜਿੰਦ ਜਾਨ, ਮਿਤ੍ਰ, ਸ਼ੁਭ-ਚਿੰਤਕ, ਅਤੇ ਮਾਲ-ਦੌਲਤ ਹੈ। ਹੇ ਨਾਨਕ (ਆਖ) ਮੈਂ ਹਮੇਸ਼ਾਂ ਹੀ ਉਸ ਤੋਂ ਕੁਰਬਾਨ ਜਾਂਦਾ ਹਾਂ।
English
He is my breath of life, my friend, support and wealth; O Nanak, I am forever a sacrifice to Him. ||4||6||45||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਜਾ ਤੂੰ ਸਾਹਿਬੁ. ਤਾ ਭਉ ਕੇਹਾ; ਹਉ. ਤੁਧੁ ਬਿਨੁ ਕਿਸੁ ਸਾਲਾਹੀ ॥
jaa toon saahib. taa bhau kehaa; hau. tudh bin kis saalaahee |
Punjabi
ਜਦ ਤੂੰ ਮੇਰਾ ਸੁਆਮੀ ਹੈਂ, ਤਦ ਡਰ ਕਾਹਦਾ ਹੈ? ਤੇਰੇ ਬਗੈਰ ਮੈਂ ਹੋਰ ਕਿਸ ਦੀ ਤਾਰੀਫ ਕਰਾਂ?
English
Since You are my Lord and Master, what is there for me to fear? Other than You, who else should I praise?
ਏਕੁ ਤੂੰ. ਤਾ ਸਭੁ ਕਿਛੁ ਹੈ; ਮੈ ਤੁਧੁ ਬਿਨੁ. ਦੂਜਾ ਨਾਹੀ ॥੧॥
ek toon. taa sabh kichh hai; mai tudh bin. doojaa naahee |1|
Punjabi
ਜਦ ਕੇਵਲ ਤੂੰ ਹੀ ਮੇਰਾ ਹੈਂ, ਤਦ ਮੇਰੇ ਕੋਲ ਸਭ ਕੁਝ ਹੈ, ਤੇਰੇ ਬਾਝੋਂ ਹੋਰ ਕੋਈ ਨਹੀਂ।
English
You are the One and only, and so do all things exist; without You, there is nothing at all for me. ||1||
ਬਾਬਾ; ਬਿਖੁ ਦੇਖਿਆ ਸੰਸਾਰੁ ॥
baabaa; bikh dekhiaa sansaar |
Punjabi
ਹੇ ਪਿਤਾ! ਮੈਂ ਦੇਖ ਲਿਆ ਹੈ ਕਿ ਜਗਤ ਜ਼ਹਿਰ ਰੂਪ ਹੈ।
English
O Father, I have seen that the world is poison.
ਰਖਿਆ ਕਰਹੁ ਗੁਸਾਈ ਮੇਰੇ; ਮੈ. ਨਾਮੁ ਤੇਰਾ ਆਧਾਰੁ ॥੧॥ ਰਹਾਉ ॥
rakhiaa karahu gusaaee mere; mai. naam teraa aadhaar |1| rahaau |
Punjabi
ਮੇਰੀ ਹਿਫਾਜਤ ਕਰ, ਹੇ ਸ੍ਰਿਸ਼ਟੀ ਦੇ ਸੁਆਮੀ! ਤੈਡਾਂ ਨਾਮ ਮੇਰਾ ਆਸਰਾ ਹੈ। ਠਹਿਰਾਉ।
English
Save me, O Lord of the Universe! Your Name is my only Support. ||1||Pause||
ਜਾਣਹਿ ਬਿਰਥਾ. ਸਭਾ ਮਨ ਕੀ; ਹੋਰੁ ਕਿਸੁ ਪਹਿ. ਆਖਿ ਸੁਣਾਈਐ ॥
jaaneh birathaa. sabhaa man kee; hor kis peh. aakh sunaaeeai |
Punjabi
ਤੂੰ ਮੇਰੇ ਚਿੱਤ ਦੀ ਸਾਰੀ ਦਸ਼ਾ ਜਾਣਦਾ ਹੈਂ। ਸੋ, ਹੋਰਸ ਕੀਹਦੇ ਕੋਲ ਜਾ ਕੇ ਮੈਂ ਇਸ ਨੂੰ ਆਖਾ ਤੇ ਬਿਆਨ ਕਰਾਂ?
English
You know completely the condition of my mind; who else could I go to tell of it?
ਵਿਣੁ ਨਾਵੈ. ਸਭੁ ਜਗੁ ਬਉਰਾਇਆ; ਨਾਮੁ ਮਿਲੈ. ਸੁਖੁ ਪਾਈਐ ॥੨॥
vin naavai. sabh jag bauraaeaa; naam milai. sukh paaeeai |2|
Punjabi
ਨਾਮ ਦੇ ਬਾਝੋਂ ਸਾਰਾ ਜਹਾਨ ਕਮਲਾ ਹੋ ਗਿਆ ਹੈ। ਨਾਮ ਪਰਾਪਤ ਕਰਕੇ ਇਹ ਆਰਾਮ ਪਾਉਂਦਾ ਹੈ।
English
Without the Naam, the Name of the Lord, the whole world has gone crazy; obtaining the Naam, it finds peace. ||2||
ਕਿਆ ਕਹੀਐ. ਕਿਸੁ ਆਖਿ ਸੁਣਾਈਐ; ਜਿ ਕਹਣਾ. ਸੁ ਪ੍ਰਭ ਜੀ ਪਾਸਿ ॥
kiaa kaheeai. kis aakh sunaaeeai; ji kahanaa. su prabh jee paas |
Punjabi
ਮੈਂ ਕੀ ਆਖਾਂ? ਮੈਂ ਆਪਣੀ ਹਾਲਤ ਕਿਸ ਨੂੰ ਦੱਸਾਂ? ਜੋ ਕੁਛ ਮੈਂ ਕਹਿਣਾ ਚਾਹੁੰਦਾ ਹਾਂ, ਉਹ ਮੈਂ ਆਪਣੇ ਮਾਣਨੀਯ ਮਾਲਕ ਕੋਲ ਕਹਿੰਦਾ ਹਾਂ।
English
What shall I say? Unto whom shall I speak? What I have to say, I say to God.
ਸਭੁ ਕਿਛੁ ਕੀਤਾ ਤੇਰਾ ਵਰਤੈ; ਸਦਾ ਸਦਾ ਤੇਰੀ ਆਸ ॥੩॥
sabh kichh keetaa teraa varatai; sadaa sadaa teree aas |3|
Punjabi
ਜਿਹੜਾ ਕੁਝ ਤੂੰ ਕੀਤਾ ਹੈ, ਉਹੀ ਹੋ ਰਿਹਾ ਹੈ। ਹਮੇਸ਼ਾਂ ਹਮੇਸ਼ਾਂ ਹੀ ਮੇਰੀ ਉਮੈਦ ਤੇਰੇ ਵਿੱਚ ਹੈ।
English
Everything which exists was created by You. You are my hope, forever and ever. ||3||
ਜੇ ਦੇਹਿ ਵਡਿਆਈ. ਤਾ ਤੇਰੀ ਵਡਿਆਈ; ਇਤ ਉਤ ਤੁਝਹਿ ਧਿਆਉ ॥
je dehi vaddiaaee. taa teree vaddiaaee; it ut tujheh dhiaau |
Punjabi
ਜੇਕਰ ਤੂੰ ਇਜ਼ਤ ਪੱਤ ਬਖਸ਼ਦਾ ਹੈਂ, ਤਦ ਇਹ ਤੇਰੀ ਇਜ਼ਤ ਪੱਤ ਹੈ। ਐਥੇ ਅਤੇ ਉਥੇ ਮੈਂ ਤੇਰਾ ਹੀ ਆਰਾਧਨ ਕਰਦਾ ਹਾਂ।
English
If you bestow greatness, then it is Your greatness; here and hereafter, I meditate on You.
ਨਾਨਕ ਕੇ ਪ੍ਰਭ ਸਦਾ ਸੁਖਦਾਤੇ; ਮੈ. ਤਾਣੁ ਤੇਰਾ ਇਕੁ ਨਾਉ ॥੪॥੭॥੪੬॥
naanak ke prabh sadaa sukhadaate; mai. taan teraa ik naau |4|7|46|
Punjabi
ਨਾਨਕ ਦਾ ਸੁਆਮੀ ਹਮੇਸ਼ਾਂ ਹੀ ਆਰਾਮ ਦੇਣ ਵਾਲਾ ਹੈ। ਮੇਰੀ ਤਾਕਤ ਕੇਵਲ ਤੇਰਾ ਨਾਮ ਹੀ ਹੈ।
English
The Lord God of Nanak is forever the Giver of peace; Your Name is my only strength. ||4||7||46||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਅੰਮ੍ਰਿਤੁ ਨਾਮੁ ਤੁਮੑਾਰਾ ਠਾਕੁਰ; ਏਹੁ ਮਹਾ ਰਸੁ ਜਨਹਿ ਪੀਓ ॥
amrit naam tumaaraa tthaakur; ehu mahaa ras janeh peeo |
Punjabi
ਆਬਿ-ਹਿਯਾਤ ਹੈ ਤੇਰਾ ਨਾਮ। ਮੇਰੇ ਮਾਲਕ! ਇਹ ਪਰਮ ਸੁਧਾਰਸ ਤੇਰੇ ਗੋਲੇ ਨੇ ਪਾਨ ਕੀਤਾ ਹੈ।
English
Your Name is Ambrosial Nectar, O Lord Master; Your humble servant drinks in this supreme elixir.
ਜਨਮ ਜਨਮ ਚੂਕੇ ਭੈ ਭਾਰੇ; ਦੁਰਤੁ ਬਿਨਾਸਿਓ ਭਰਮੁ ਬੀਓ ॥੧॥
janam janam chooke bhai bhaare; durat binaasio bharam beeo |1|
Punjabi
ਅਨੇਕਾਂ ਜਨਮਾਂ ਦੇ ਪਾਪਾਂ ਦਾ ਭਿਆਨਕ ਬੋਝ ਨਾਸ ਹੋ ਗਿਆ ਹੈ ਅਤੇ ਦਵੈਤ ਭਾਵ ਦਾ ਵਹਿਮ ਭੀ ਚਲਿਆ ਗਿਆ ਹੈ।
English
The fearful load of sins from countless incarnations has vanished; doubt and duality are also dispelled. ||1||
ਦਰਸਨੁ ਪੇਖਤ ਮੈ ਜੀਓ ॥
darasan pekhat mai jeeo |
Punjabi
ਮੈਂ ਤੇਰਾ ਦੀਦਾਰ ਤੱਕ ਕੇ ਜੀਉਂਦਾ ਹਾਂ, ਹੇ ਸਾਹਿਬ!
English
I live by beholding the Blessed Vision of Your Darshan.
ਸੁਨਿ ਕਰਿ ਬਚਨ ਤੁਮੑਾਰੇ ਸਤਿਗੁਰ; ਮਨੁ ਤਨੁ ਮੇਰਾ ਠਾਰੁ ਥੀਓ ॥੧॥ ਰਹਾਉ ॥
sun kar bachan tumaare satigur; man tan meraa tthaar theeo |1| rahaau |
Punjabi
ਤੇਰੀ ਗੁਰਬਾਣੀ ਸ੍ਰਵਣ ਕਰਨ ਦੁਆਰਾ, ਹੇ ਮੇਰੇ ਸੱਚੇ ਗੁਰੂ ਜੀ! ਮੇਰੀ ਆਤਮਾ ਤੇ ਦੇਹਿ ਸੀਤਲ ਹੋ ਗਏ ਹਨ। ਠਹਿਰਾਉ।
English
Listening to Your Words, O True Guru, my mind and body are cooled and soothed. ||1||Pause||
ਤੁਮੑਰੀ ਕ੍ਰਿਪਾ ਤੇ ਭਇਓ ਸਾਧਸੰਗੁ; ਏਹੁ ਕਾਜੁ ਤੁਮੑ ਆਪਿ ਕੀਓ ॥
tumaree kripaa te bheo saadhasang; ehu kaaj tuma aap keeo |
Punjabi
ਤੇਰੀ ਦਇਆ ਦੁਆਰਾ ਮੈਂ ਸਤਿਸੰਗਤ ਨਾਲ ਜੁੜਿਆ ਹਾਂ, ਅਤੇ ਇਹ ਕਾਰਜ ਤੂੰ ਖੁਦ ਹੀ ਕੀਤਾ ਹੈ।
English
By Your Grace, I have joined the Saadh Sangat, the Company of the Holy; You Yourself have caused this to happen.
ਦਿੜੁ ਕਰਿ ਚਰਣ ਗਹੇ ਪ੍ਰਭ ਤੁਮੑਰੇ; ਸਹਜੇ ਬਿਖਿਆ ਭਈ ਖੀਓ ॥੨॥
dirr kar charan gahe prabh tumare; sahaje bikhiaa bhee kheeo |2|
Punjabi
ਮੈਂ ਘੁਟ ਕੇ ਤੇਰੇ ਪੈਰ ਪਕੜ ਲਏ ਹਨ, ਹੇ ਸੁਆਮੀ ਅਤੇ ਮਾਇਆ ਦੀ ਜ਼ਹਿਰ ਸੁਖੈਨ ਹੀ ਦੂਰ ਹੋ ਗਈ ਹੈ।
English
Holding fast to Your Feet, O God, the poison is easily neutralized. ||2||
ਸੁਖ ਨਿਧਾਨ ਨਾਮੁ ਪ੍ਰਭ ਤੁਮਰਾ; ਏਹੁ ਅਬਿਨਾਸੀ ਮੰਤ੍ਰੁ ਲੀਓ ॥
sukh nidhaan naam prabh tumaraa; ehu abinaasee mantru leeo |
Punjabi
ਆਰਾਮ ਦਾ ਖ਼ਜ਼ਾਨਾ ਹੈ, ਤੇਰਾ ਨਾਮ ਹੇ ਸiਾਹਬ! ਇਹ ਅਮਰ ਜਾਦੂ ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।
English
Your Name, O God, is the treasure of peace; I have received this everlasting Mantra.
ਕਰਿ ਕਿਰਪਾ ਮੋਹਿ. ਸਤਿਗੁਰਿ ਦੀਨਾ; ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥੩॥
kar kirapaa mohi. satigur deenaa; taap santaap meraa bair geeo |3|
Punjabi
ਆਪਣੀ ਮਿਹਰ ਧਾਰ ਕੇ ਸੱਚੇ ਗੁਰਾਂ ਨੇ ਇਹ ਮੈਨੂੰ ਪਰਦਾਨ ਕੀਤਾ ਹੈ ਅਤੇ ਮੇਰਾ ਦੁਖੜਾ ਸੜੇਵਾਂ ਅਤੇ ਦੁਸ਼ਮਨੀ ਨਾਸ ਹੋ ਗਏ ਹਨ।
English
Showing His Mercy, the True Guru has given it to me, and my fever and pain and hatred are annulled. ||3||
ਧੰਨੁ ਸੁ ਮਾਣਸ ਦੇਹੀ ਪਾਈ; ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥
dhan su maanas dehee paaee; jit prabh apanai mel leeo |
Punjabi
ਮੁਬਾਰਕ ਹੈ ਮਨੁੱਖੀ ਸਰੀਰ ਦੀ ਪਰਾਪਤੀ, ਜਿਸ ਦੀ ਬਰਕਤ, ਮੇਰੇ ਸੁਆਮੀ ਨੇ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
English
Blessed is the attainment of this human body, by which God blends Himself with me.
ਧੰਨੁ ਸੁ ਕਲਿਜੁਗੁ. ਸਾਧਸੰਗਿ ਕੀਰਤਨੁ ਗਾਈਐ; ਨਾਨਕ. ਨਾਮੁ ਅਧਾਰੁ ਹੀਓ ॥੪॥੮॥੪੭॥
dhan su kalijug. saadhasang keeratan gaaeeai; naanak. naam adhaar heeo |4|8|47|
Punjabi
ਹੇ ਨਾਨਕ, (ਆਖ-) ਏਸ ਕਾਲੇ ਸਮੇਂ ਅੰਦਰ ਮੁਬਾਰਕ ਹੈ ਸਤਿਸੰਗ, ਜਿਸ ਵਿੱਚ ਸਾਹਿਬ ਦਾ ਜੱਸ ਗਾਇਨ ਕੀਤਾ ਜਾਂਦਾ ਹੈ। ਸਾਹਿਬ ਦਾ ਨਾਮ ਹੀ ਨਾਨਕ ਦੀ ਆਤਮਾ ਦਾ ਆਸਰਾ ਹੈ।
English
Blessed, in this Dark Age of Kali Yuga, is the Saadh Sangat, the Company of the Holy, where the Kirtan of the Lord's Praises are sung.O Nanak, the Naam is my only Support. ||4||8||47||