Ekam
Guru Granth Sahib

Ang 383

Ang 383 · Line 1

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 383 · Line 2

ਆਗੈ ਹੀ ਤੇ ਸਭੁ ਕਿਛੁ ਹੂਆ; ਅਵਰੁ ਕਿ ਜਾਣੈ ਗਿਆਨਾ ॥

aagai hee te sabh kichh hooaa; avar ki jaanai giaanaa |

Punjabi

ਸਭ ਕੁਝ ਪਹਿਲਾਂ ਤੋਂ ਹੀ ਨੀਅਤ ਹੋਇਆ ਹੋਇਆ ਹੈ। ਸੋਚ ਵਿਚਾਰ ਰਾਹੀਂ ਇਸ ਤੋਂ ਵਧੀਕ ਕੀ ਜਾਣਿਆਂ ਜਾ ਸਕਦਾ ਹੈ?

Bhai Manmohan Singh (Shabad OS, CC BY-SA)

English

Everything is pre-ordained; what else can be known through study?

Dr. Sant Singh Khalsa (Shabad OS, CC BY-SA)
Ang 383 · Line 3

ਭੂਲ ਚੂਕ ਅਪਨਾ ਬਾਰਿਕੁ ਬਖਸਿਆ; ਪਾਰਬ੍ਰਹਮ ਭਗਵਾਨਾ ॥੧॥

bhool chook apanaa baarik bakhasiaa; paarabraham bhagavaanaa |1|

Punjabi

ਆਪਣੇ ਗਲਤੀ ਕਰਦੇ ਹੋਏ ਬੱਚੇ ਨੂੰ ਭਾਗਾਂ ਵਾਲੇ ਪਰਮ ਪ੍ਰਭੂ ਨੇ ਮਾਫ ਕਰ ਦਿਤਾ ਹੈ।

Bhai Manmohan Singh (Shabad OS, CC BY-SA)

English

The errant child has been forgiven by the Supreme Lord God. ||1||

Dr. Sant Singh Khalsa (Shabad OS, CC BY-SA)
Ang 383 · Line 4

ਸਤਿਗੁਰੁ ਮੇਰਾ ਸਦਾ ਦਇਆਲਾ; ਮੋਹਿ ਦੀਨ ਕਉ ਰਾਖਿ ਲੀਆ ॥

satigur meraa sadaa deaalaa; mohi deen kau raakh leea |

Punjabi

ਮੇਰਾ ਸੱਚਾ ਗੁਰੂ ਹੇਮਸ਼ਾਂ ਹੀ ਮਿਹਰਬਾਨ ਹੈ। ਉਸ ਨੇ ਮੈਂ ਮਸਕੀਨ ਨੂੰ ਬਚਾ ਲਿਆ ਹੈ।

Bhai Manmohan Singh (Shabad OS, CC BY-SA)

English

My True Guru is always merciful; He has saved me, the meek one.

Dr. Sant Singh Khalsa (Shabad OS, CC BY-SA)
Ang 383 · Line 5

ਕਾਟਿਆ ਰੋਗੁ. ਮਹਾ ਸੁਖੁ ਪਾਇਆ; ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥

kaattiaa rog. mahaa sukh paaeaa; har amrit mukh naam deea |1| rahaau |

Punjabi

ਉਸ ਨੇ ਮੇਰੀ ਬੀਮਾਰੀ ਕੱਟ ਦਿਤੀ ਹੈ ਅਤੇ ਮੇਰੇ ਮੂੰਹ ਵਿੱਚ ਵਾਹਿਗੁਰੂ ਦਾ ਆਬਿ-ਹਿਯਾਤੀ ਨਾਮ ਪਾ ਦਿਤਾ ਹੈ ਅਤੇ ਮੈਨੂੰ ਪਰਮ ਪਰਸੰਨਤਾ ਪਰਾਪਤ ਹੋ ਗਈ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He has cured me of my disease, and I have obtained the greatest peace; He has placed the Ambrosial Name of the Lord in my mouth. ||1||Pause||

Dr. Sant Singh Khalsa (Shabad OS, CC BY-SA)
Ang 383 · Line 6

ਅਨਿਕ ਪਾਪ ਮੇਰੇ. ਪਰਹਰਿਆ; ਬੰਧਨ ਕਾਟੇ. ਮੁਕਤ ਭਏ ॥

anik paap mere. parahariaa; bandhan kaatte. mukat bhe |

Punjabi

ਉਸ ਨੇ ਮੇਰੇ ਅਣਗਿਣਤ ਗੁਨਾਹ ਧੋ ਸੁਟੇ ਹਨ, ਮੇਰੀਆਂ ਬੇੜੀਆਂ ਵੱਢੀਆਂ ਗਈਆਂ ਹਨ ਅਤੇ ਮੈਂ ਮੋਖ਼ਸ਼ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

He has washed away my countless sins; He has cut away my bonds, and I am liberated.

Dr. Sant Singh Khalsa (Shabad OS, CC BY-SA)
Ang 383 · Line 7

ਅੰਧ ਕੂਪ ਮਹਾ ਘੋਰ ਤੇ; ਬਾਹ ਪਕਰਿ ਗੁਰਿ ਕਾਢਿ ਲੀਏ ॥੨॥

andh koop mahaa ghor te; baah pakar gur kaadt lee |2|

Punjabi

ਭੁਜਾ ਤੋਂ ਪਕੜ ਕੇ ਮੈਨੂੰ ਗੁਰਾਂ ਨੇ ਮਹਾਂ ਭਿਆਨਕ ਅੰਨ੍ਹੇ ਖੂਹ ਵਿਚੋਂ ਬਾਹਰ ਧਰੂ ਲਿਆ ਹੈ।

Bhai Manmohan Singh (Shabad OS, CC BY-SA)

English

He has taken me by the arm, and pulled me out of the terrible, deep dark pit. ||2||

Dr. Sant Singh Khalsa (Shabad OS, CC BY-SA)
Ang 383 · Line 8

ਨਿਰਭਉ ਭਏ. ਸਗਲ ਭਉ ਮਿਟਿਆ; ਰਾਖੇ ਰਾਖਨਹਾਰੇ ॥

nirbhau bhe. sagal bhau mittiaa; raakhe raakhanahaare |

Punjabi

ਮੈਂ ਨਿੱਡਰ ਹੋ ਗਿਆ ਹਾਂ, ਮੇਰੇ ਸਾਰੇ ਡਰ ਨਾਸ ਹੋ ਗਏ ਹਨ, ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ।

Bhai Manmohan Singh (Shabad OS, CC BY-SA)

English

I have become fearless, and all my fears have been erased. The Savior Lord has saved me.

Dr. Sant Singh Khalsa (Shabad OS, CC BY-SA)
Ang 383 · Line 9

ਐਸੀ ਦਾਤਿ ਤੇਰੀ. ਪ੍ਰਭ ਮੇਰੇ; ਕਾਰਜ ਸਗਲ ਸਵਾਰੇ ॥੩॥

aisee daat teree. prabh mere; kaaraj sagal savaare |3|

Punjabi

ਤੇਰੀ ਐਹੋ ਜੇਹੀ ਬਖਸ਼ਸ਼ ਹੈ, ਹੇ ਮੈਂਡੇ ਸੁਆਮੀ! ਜੋ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ।

Bhai Manmohan Singh (Shabad OS, CC BY-SA)

English

Such is Your generosity, O my God, that You have resolved all my affairs. ||3||

Dr. Sant Singh Khalsa (Shabad OS, CC BY-SA)
Ang 383 · Line 10

ਗੁਣ ਨਿਧਾਨ ਸਾਹਿਬ ਮਨਿ ਮੇਲਾ ॥

gun nidhaan saahib man melaa |

Punjabi

ਮੇਰੀ ਆਤਮਾ ਉਤਕ੍ਰਿਸ਼ਟਤਾਈਆਂ ਦੇ ਖਜਾਨੇ ਪ੍ਰਭੂ ਨੂੰ ਮਿਲ ਪਈ ਹੈ।

Bhai Manmohan Singh (Shabad OS, CC BY-SA)

English

My mind has met with my Lord and Master, the treasure of excellence.

Dr. Sant Singh Khalsa (Shabad OS, CC BY-SA)
Ang 383 · Line 11

ਸਰਣਿ ਪਇਆ; ਨਾਨਕ. ਸੋੁਹੇਲਾ ॥੪॥੯॥੪੮॥

saran peaa; naanak. suohelaa |4|9|48|

Punjabi

ਸਹਿਬ ਦੀ ਪਨਾਹ ਲੈਣ ਦੁਆਰਾ, ਹੇ ਨਾਨਕ ਮੈਂ ਸੁਖੀ ਹੋ ਗਿਆ ਹਾਂ।

Bhai Manmohan Singh (Shabad OS, CC BY-SA)

English

Taking to His Sanctuary, Nanak has become blissful. ||4||9||48||

Dr. Sant Singh Khalsa (Shabad OS, CC BY-SA)
Ang 383 · Line 12

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 383 · Line 13

ਤੂੰ ਵਿਸਰਹਿ. ਤਾਂ ਸਭੁ ਕੋ ਲਾਗੂ; ਚੀਤਿ ਆਵਹਿ ਤਾਂ ਸੇਵਾ ॥

toon visareh. taan sabh ko laagoo; cheet aaveh taan sevaa |

Punjabi

ਜਦ ਤੂੰ ਭੁਲ ਜਾਂਦਾ ਹੈਂ, ਤਦ ਹਰ ਕੋਈ ਮੇਰਾ ਵੈਰੀ ਹੋ ਜਾਂਦਾ ਹੈ। ਜਦ ਮੈਂ ਤੈਨੂੰ ਸਿਮਰਦਾ ਹਾਂ, ਤਦ ਉਹ ਸਾਰੇ ਮੇਰੀ ਟਹਿਲ ਕਰਦੇ ਹਨ।

Bhai Manmohan Singh (Shabad OS, CC BY-SA)

English

If I forget You, then everyone becomes my enemy. When You come to mind, then they serve me.

Dr. Sant Singh Khalsa (Shabad OS, CC BY-SA)
Ang 383 · Line 14

ਅਵਰੁ. ਨ ਕੋਊ ਦੂਜਾ ਸੂਝੈ; ਸਾਚੇ ਅਲਖ ਅਭੇਵਾ ॥੧॥

avar. na koaoo doojaa soojhai; saache alakh abhevaa |1|

Punjabi

ਤੇਰੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ, ਹੇ ਸੱਚੇ, ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ!

Bhai Manmohan Singh (Shabad OS, CC BY-SA)

English

I do not know any other at all, O True, Invisible, Inscrutable Lord. ||1||

Dr. Sant Singh Khalsa (Shabad OS, CC BY-SA)
Ang 383 · Line 15

ਚੀਤਿ ਆਵੈ ਤਾਂ ਸਦਾ ਦਇਆਲਾ; ਲੋਗਨ ਕਿਆ ਵੇਚਾਰੇ ॥

cheet aavai taan sadaa deaalaa; logan kiaa vechaare |

Punjabi

ਜਦ ਮੈਂ ਤੈਨੂੰ ਯਾਦ ਕਰਦਾ ਹਾਂ, ਤਦ ਮੈਂ ਤੈਨੂੰ ਹਮੇਸ਼ਾਂ ਹੀ ਮਿਹਰਬਾਨ ਪਾਉਂਦਾ ਹਾਂ। ਗਰੀਬੜੇ ਲੋਕ ਮੇਰਾ ਕੀ ਕਰ ਸਕਦੇ ਹਨ?

Bhai Manmohan Singh (Shabad OS, CC BY-SA)

English

When You come to mind, You are always merciful to me; what can the poor people do to me?

Dr. Sant Singh Khalsa (Shabad OS, CC BY-SA)
Ang 383 · Line 16

ਬੁਰਾ ਭਲਾ. ਕਹੁ ਕਿਸ ਨੋ ਕਹੀਐ; ਸਗਲੇ ਜੀਅ ਤੁਮੑਾਰੇ ॥੧॥ ਰਹਾਉ ॥

buraa bhalaa. kahu kis no kaheeai; sagale jeea tumaare |1| rahaau |

Punjabi

ਦੱਸ! ਮੈਂ ਕਿਸ ਨੂੰ ਮੰਦਾ ਜਾ ਚੰਗਾ ਆਖਾਂ? ਸਾਰੇ ਜੀਵ ਤੇਰੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

Tell me, who should I call good or bad, since all beings are Yours? ||1||Pause||

Dr. Sant Singh Khalsa (Shabad OS, CC BY-SA)
Ang 383 · Line 17

ਤੇਰੀ ਟੇਕ. ਤੇਰਾ ਆਧਾਰਾ; ਹਾਥ ਦੇਇ. ਤੂੰ ਰਾਖਹਿ ॥

teree ttek. teraa aadhaaraa; haath dee. toon raakheh |

Punjabi

ਤੂੰ ਮੇਰੀ ਪਨਾਹ ਹੈਂ, ਤੂੰ ਹੀ ਮੇਰਾ ਆਸਰਾ ਹੈਂ। ਆਪਣਾ ਹੱਥ ਦੇ ਕੇ ਤੂੰ ਮੇਰੀ ਰੱਖਿਆ ਕਰਦਾ ਹੈ।

Bhai Manmohan Singh (Shabad OS, CC BY-SA)

English

You are my Shelter, You are my Support; giving me Your hand, You protect me.

Dr. Sant Singh Khalsa (Shabad OS, CC BY-SA)
Ang 383 · Line 18

ਜਿਸੁ ਜਨ ਊਪਰਿ. ਤੇਰੀ ਕਿਰਪਾ; ਤਿਸ ਕਉ. ਬਿਪੁ ਨ ਕੋਊ ਭਾਖੈ ॥੨॥

jis jan aoopar. teree kirapaa; tis kau. bip na koaoo bhaakhai |2|

Punjabi

ਜਿਹੜੇ ਇਨਸਾਨ ਤੇ ਤੇਰੀ ਰਹਿਮਤ ਹੈ, ਉਸ ਨੂੰ ਕੋਈ ਤਕਲੀਫ ਨਿਗਲ ਨਹੀਂ ਸਕਦੀ।

Bhai Manmohan Singh (Shabad OS, CC BY-SA)

English

That humble being, upon whom You bestow Your Grace, is not touched by slander or suffering. ||2||

Dr. Sant Singh Khalsa (Shabad OS, CC BY-SA)
Ang 383 · Line 19

ਓਹੋ ਸੁਖੁ ਓਹਾ ਵਡਿਆਈ; ਜੋ ਪ੍ਰਭ ਜੀ ਮਨਿ ਭਾਣੀ ॥

oho sukh ohaa vaddiaaee; jo prabh jee man bhaanee |

Punjabi

ਕੇਵਲ ਉਹ ਹੀ ਆਰਾਮ ਹੈ ਅਤੇ ਉਸ ਵੀ ਵਿਸ਼ਾਲਤਾ ਜਿਹੜੀ ਮਾਣਨੀਯ ਮਾਲਕ ਦੇ ਚਿੱਤ ਨੂੰ ਚੰਗੀ ਲੱਗਦੀ ਹੈ।

Bhai Manmohan Singh (Shabad OS, CC BY-SA)

English

That is peace, and that is greatness, which is pleasing to the mind of the Dear Lord God.

Dr. Sant Singh Khalsa (Shabad OS, CC BY-SA)
Ang 383 · Line 20

ਤੂੰ ਦਾਨਾ ਤੂੰ ਸਦ ਮਿਹਰਵਾਨਾ; ਨਾਮੁ ਮਿਲੈ ਰੰਗੁ ਮਾਣੀ ॥੩॥

toon daanaa toon sad miharavaanaa; naam milai rang maanee |3|

Punjabi

ਤੂੰ ਸਿਆਣਾ ਹੈਂ, ਤੂੰ ਹਮੇਸ਼ਾਂ ਹੀ ਕਿਰਪਾਲੂ ਹੈਂ। ਤੇਰਾ ਨਾਮ ਪਰਾਪਤ ਕਰਕੇ ਮੈਂ ਅਨੰਦ ਭੋਗਦਾ ਹਾਂ।

Bhai Manmohan Singh (Shabad OS, CC BY-SA)

English

You are all-knowing, You are forever compassionate; obtaining Your Name, I revel in it and make merry. ||3||

Dr. Sant Singh Khalsa (Shabad OS, CC BY-SA)
Ang 383 · Line 21

ਤੁਧੁ ਆਗੈ ਅਰਦਾਸਿ ਹਮਾਰੀ; ਜੀਉ ਪਿੰਡੁ ਸਭੁ ਤੇਰਾ ॥

tudh aagai aradaas hamaaree; jeeo pindd sabh teraa |

Punjabi

ਤੇਰੇ ਮੂਹਰੇ ਮੇਰੀ ਪ੍ਰਾਰਥਨਾ ਹੈ। ਮੇਰੀ ਜਿੰਦੜੀ ਅਤੇ ਦੇਹਿ ਸਮੂਹ ਤੇਰੀਆਂ ਹਨ।

Bhai Manmohan Singh (Shabad OS, CC BY-SA)

English

I offer my prayer to You; my body and soul are all Yours.

Dr. Sant Singh Khalsa (Shabad OS, CC BY-SA)
Ang 383 · Line 22

ਕਹੁ ਨਾਨਕ. ਸਭ ਤੇਰੀ ਵਡਿਆਈ; ਕੋਈ ਨਾਉ ਨ ਜਾਣੈ. ਮੇਰਾ ॥੪॥੧੦॥੪੯॥

kahu naanak. sabh teree vaddiaaee; koee naau na jaanai. meraa |4|10|49|

Punjabi

ਗੁਰੂ ਜੀ ਆਖਦੇ ਹਨ, ਸਾਰੀ ਮਹਾਨਤਾ ਤੇਰੀ ਹੈ। ਮੇਰਾ ਤਾਂ ਕੋਈ ਨਾਮ ਤੱਕ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

Says Nanak, this is all Your greatness; no one even knows my name. ||4||10||49||

Dr. Sant Singh Khalsa (Shabad OS, CC BY-SA)
Ang 383 · Line 23

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 383 · Line 24

ਕਰਿ ਕਿਰਪਾ ਪ੍ਰਭ ਅੰਤਰਜਾਮੀ; ਸਾਧਸੰਗਿ ਹਰਿ ਪਾਈਐ ॥

kar kirapaa prabh antarajaamee; saadhasang har paaeeai |

Punjabi

ਮਿਹਰ ਧਾਰ ਹੇ ਦਿਲਾਂ ਦੀਆਂ ਜਾਨਣਹਾਰ, ਵਾਹਿਗੁਰੂ ਸੁਆਮੀ! ਕਿ ਸਤਿਸੰਗਤ ਰਾਹੀਂ ਮੈਂ ਤੈਨੂੰ ਪਰਾਪਤ ਹੋ ਜਾਂਵਾ।

Bhai Manmohan Singh (Shabad OS, CC BY-SA)

English

Show Your Mercy, O God, O Searcher of hearts, that in the Saadh Sangat, the Company of the Holy, I might obtain You, Lord.

Dr. Sant Singh Khalsa (Shabad OS, CC BY-SA)
Ang 383 · Line 25

ਖੋਲਿ ਕਿਵਾਰ ਦਿਖਾਲੇ ਦਰਸਨੁ; ਪੁਨਰਪਿ. ਜਨਮਿ ਨ ਆਈਐ ॥੧॥

khol kivaar dikhaale darasan; punarap. janam na aaeeai |1|

Punjabi

ਜੇਕਰ ਦਰਵਾਜਾ ਖੋਲ੍ਹ ਕੇ ਸਾਹਿਬ ਆਪਣਾ ਦੀਦਾਰ ਵਿਖਾਲ ਦੇਵੇ, ਤਦ ਪ੍ਰਾਣੀ, ਮੁੜ ਕੇ ਜਨਮ ਨਹੀਂ ਧਾਰਦਾ।

Bhai Manmohan Singh (Shabad OS, CC BY-SA)

English

When You open Your Door, and reveal the Blessed Vision of Your Darshan, the mortal is not relegated to reincarnation again. ||1||

Dr. Sant Singh Khalsa (Shabad OS, CC BY-SA)
Ang 383 · Line 26

ਮਿਲਉ ਪਰੀਤਮ ਸੁਆਮੀ ਅਪੁਨੇ; ਸਗਲੇ ਦੂਖ ਹਰਉ ਰੇ ॥

milau pareetam suaamee apune; sagale dookh hrau re |

Punjabi

ਆਪਣੇ ਪਿਆਰੇ ਪ੍ਰਭੂ ਨੂੰ ਮਿਲਣ ਦੁਆਰਾ ਮੇਰੀ ਸਾਰੀ ਪੀੜ ਦੂਰ ਹੋ ਗਈ ਹੈ।

Bhai Manmohan Singh (Shabad OS, CC BY-SA)

English

Meeting with my Beloved Lord aand Master, all my pains are taken away.

Dr. Sant Singh Khalsa (Shabad OS, CC BY-SA)
Ang 383 · Line 27

ਪਾਰਬ੍ਰਹਮੁ ਜਿਨਿੑ ਰਿਦੈ ਅਰਾਧਿਆ; ਤਾ ਕੈ ਸੰਗਿ ਤਰਉ ਰੇ ॥੧॥ ਰਹਾਉ ॥

paarabraham jina ridai araadhiaa; taa kai sang trau re |1| rahaau |

Punjabi

ਮੈਂ ਉਨ੍ਹਾਂ ਦੀ ਸੰਗਤ ਅੰਦਰ ਪਾਰ ਉੱਤਰ ਜਾਂਦਾ ਹਾਂ, ਜਿਹੜੇ ਆਪਣੇ ਦਿਲ ਅੰਦਰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

I am saved and carried across, in the company of those who remember the Supreme Lord God in their hearts. ||1||Pause||

Dr. Sant Singh Khalsa (Shabad OS, CC BY-SA)
Ang 383 · Line 28

ਮਹਾ ਉਦਿਆਨ. ਪਾਵਕ ਸਾਗਰ ਭਏ; ਹਰਖ ਸੋਗ ਮਹਿ ਬਸਨਾ ॥

mahaa udiaan. paavak saagar bhe; harakh sog meh basanaa |

Punjabi

ਸੰਸਾਰ ਇਕ ਭਾਰੇ ਬੀਆਬਾਨ ਤੇ ਅੱਗ ਦੇ ਸਮੁੰਦਰ ਵਾਂਙ ਹੈ, ਜਿਸ ਵਿੱਚ ਪ੍ਰਾਣੀ ਖੁਸ਼ੀ ਤੇ ਗਮੀ ਅੰਦਰ ਵੱਸਦੇ ਹਨ।

Bhai Manmohan Singh (Shabad OS, CC BY-SA)

English

This world is a great wilderness, an ocean of fire, in which mortals abide, in pleasure and pain.

Dr. Sant Singh Khalsa (Shabad OS, CC BY-SA)
Ang 383 · Line 29

ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ; ਜਪਿ ਅੰਮ੍ਰਿਤੁ ਹਰਿ ਰਸਨਾ ॥੨॥

satigur bhett bheaa man niramal; jap amrit har rasanaa |2|

Punjabi

ਸੱਚੇ ਗੁਰਾਂ ਨੂੰ ਮਿਲਣ ਦੁਆਰਾ ਇਨਸਾਨ ਪਵਿੱਤਰ ਹੋ ਜਾਂਦਾ ਹੈ ਅਤੇ ਆਪਣੀ ਜੀਭਾ ਨਾਲ ਉਹ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਦਾ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

Meeting with the True Guru, the mortal becomes immaculately pure; with his tongue, he chants the Ambrosial Name of the Lord. ||2||

Dr. Sant Singh Khalsa (Shabad OS, CC BY-SA)
Ang 383 · Line 30

ਤਨੁ ਧਨੁ ਥਾਪਿ ਕੀਓ ਸਭੁ ਅਪਨਾ; ਕੋਮਲ ਬੰਧਨ ਬਾਂਧਿਆ ॥

tan dhan thaap keeo sabh apanaa; komal bandhan baandhiaa |

Punjabi

ਆਦਮੀ ਆਪਣੀ ਦੇਹਿ ਤੇ ਦੌਲਤ ਨੂੰ ਸਾਂਭਦਾ ਹੈ, ਅਤੇ ਹਰ ਸ਼ੈ ਨੂੰ ਆਪਣੀ ਨਿੱਜ ਦੀ ਬਣਾ ਲੈਦਾ ਹੈ। ਐਸੇ ਸੂਖਮ ਜੂੜਾਂ ਨਾਲ ਉਹ ਜਕੜਿਆਂ ਹੋਇਆ ਹੈ।

Bhai Manmohan Singh (Shabad OS, CC BY-SA)

English

He preserves his body and wealth, and takes everything as his own; such are the subtle bonds which bind him.

Dr. Sant Singh Khalsa (Shabad OS, CC BY-SA)
Ang 383 · Line 31

ਗੁਰ ਪਰਸਾਦਿ ਭਏ ਜਨ ਮੁਕਤੇ; ਹਰਿ ਹਰਿ ਨਾਮੁ ਅਰਾਧਿਆ ॥੩॥

gur parasaad bhe jan mukate; har har naam araadhiaa |3|

Punjabi

ਗੁਰਾਂ ਦੀ ਦਇਆ ਦੁਆਰਾ ਬੰਦਾ ਕੈਦ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

By Guru's Grace, the mortal becomes liberated, meditating on the Name of the Lord, Har, Har. ||3||

Dr. Sant Singh Khalsa (Shabad OS, CC BY-SA)
Ang 383 · Line 32

ਰਾਖਿ ਲੀਏ ਪ੍ਰਭਿ ਰਾਖਨਹਾਰੈ; ਜੋ ਪ੍ਰਭ ਅਪੁਨੇ ਭਾਣੇ ॥

raakh lee prabh raakhanahaarai; jo prabh apune bhaane |

Punjabi

ਬਚਾਉਣ ਵਾਲਾ ਸੁਆਮੀ ਉਨ੍ਹਾਂ ਦੀ ਰੱਖਿਆ ਕਰਦਾ ਹੈ, ਜੋ ਆਪਣੇ ਮਾਲਕ ਨੂੰ ਚੰਗੇ ਲੱਗਦੇ ਹਨ।

Bhai Manmohan Singh (Shabad OS, CC BY-SA)

English

God, the Savior, has saved those, who are pleasing to the Will of God.

Dr. Sant Singh Khalsa (Shabad OS, CC BY-SA)
Ang 383 · Line 33

ਜੀਉ ਪਿੰਡੁ ਸਭੁ ਤੁਮੑਰਾ ਦਾਤੇ; ਨਾਨਕ ਸਦ ਕੁਰਬਾਣੇ ॥੪॥੧੧॥੫੦॥

jeeo pindd sabh tumaraa daate; naanak sad kurabaane |4|11|50|

Punjabi

ਮੇਰੇ ਦਾਤਾਰ ਸੁਆਮੀ, ਆਤਮਾ ਅਤੇ ਦੇਹੀ ਸਮੂਹ ਤੈਡੇ ਹਨ, ਹੇ ਨਾਨਕ, ਆਪ ਮੈਂ ਹਮੇਸ਼ਾਂ, ਤੇਰੇ ਉਤੋਂ ਘੋਲੀ ਜਾਂਦਾ ਹਾਂ।

Bhai Manmohan Singh (Shabad OS, CC BY-SA)

English

The soul and body are all Yours, O Great Giver; O Nanak, I am forever a sacrifice. ||4||11||50||

Dr. Sant Singh Khalsa (Shabad OS, CC BY-SA)
Ang 383 · Line 34

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 383 · Line 35

ਮੋਹ ਮਲਨ. ਨੀਦ ਤੇ ਛੁਟਕੀ; ਕਉਨੁ ਅਨੁਗ੍ਰਹੁ ਭਇਓ ਰੀ ॥

moh malan. need te chhuttakee; kaun anugrahu bheo ree |

Punjabi

ਤੂੰ ਸੰਸਾਰ ਮਮਤਾ, ਅਪਵਿਤ੍ਰਤਾ ਅਤੇ ਨੀਦਰ ਤੋਂ ਬਚ ਗਈ ਹੈਂ। ਕਿਸ ਦੀ ਕ੍ਰਿਪਾ ਦੁਆਰਾ ਇਹ ਹੋਇਆ ਹੈ?

Bhai Manmohan Singh (Shabad OS, CC BY-SA)

English

You have avoided the slumber of attachment and impurity - by whose favor has this happened?

Dr. Sant Singh Khalsa (Shabad OS, CC BY-SA)
Ang 383 · Line 36

ਮਹਾ ਮੋਹਨੀ. ਤੁਧੁ ਨ ਵਿਆਪੈ; ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥

mahaa mohanee. tudh na viaapai; teraa aalas kahaa geo ree |1| rahaau |

Punjabi

ਪਰਮ ਫਰੇਫਤਾ ਕਰਨ ਵਾਲੀ ਮਾਇਆ ਤੈਨੂੰ ਨਹੀਂ ਪੋਂਹਦੀ, ਤੇਰੀ ਸੁਸਤੀ ਕਿੱਥੇ ਚਲੀ ਗਈ ਹੈ? ਠਹਿਰਾਉ।

Bhai Manmohan Singh (Shabad OS, CC BY-SA)

English

The great enticer does not affect you. Where has your laziness gone? ||1||Pause||

Dr. Sant Singh Khalsa (Shabad OS, CC BY-SA)