Ang 384
ਕਾਮੁ ਕ੍ਰੋਧੁ ਅਹੰਕਾਰੁ ਗਾਖਰੋ; ਸੰਜਮਿ ਕਉਨ. ਛੁਟਿਓ ਰੀ ॥
kaam krodh ahankaar gaakharo; sanjam kaun. chhuttio ree |
Punjabi
ਕਿਸ ਤਰੀਕੇ ਨਾਲ ਤੂੰ ਦੁਖਦਾਈ ਵਸ਼ਿੇ ਭੋਗ, ਗੁੱਸੇ ਅਤੇ ਸਵੈ-ਹੰਗਤਾ ਤੋਂ ਖਲਾਸੀ ਪਾਈ ਹੈ?
English
How have you escaped from the treachery of sexual desire, anger and egotism?
ਸੁਰਿ ਨਰ ਦੇਵ ਅਸੁਰ, ਤ੍ਰੈ ਗੁਨੀਆ; ਸਗਲੋ ਭਵਨੁ ਲੁਟਿਓ ਰੀ ॥੧॥
sur nar dev asur, trai guneea; sagalo bhavan luttio ree |1|
Punjabi
ਦੇਵ ਰੂਪ ਬੰਦੇ, ਦੇਵਤੇ, ਤਿੰਨਾਂ ਗੁਣਾਂ ਵਾਲੇ ਰਾਖਸ਼ ਅਤੇ ਸਾਰਾ ਜਹਾਨ (ਮਾਇਆ ਵੱਲੋਂ) ਲੁਟਿਆ ਪੁਟਿਆ ਗਿਆ ਹੈ।
English
The holy beings, angels and demons of the three qualities, and all the worlds have been plundered. ||1||
ਦਾਵਾ ਅਗਨਿ. ਬਹੁਤੁ ਤ੍ਰਿਣ ਜਾਲੇ; ਕੋਈ ਹਰਿਆ ਬੂਟੁ ਰਹਿਓ ਰੀ ॥
daavaa agan. bahut trin jaale; koee hariaa boott rahio ree |
Punjabi
ਜੰਗਲ ਦੀ ਅੱਗ ਨੇ ਬਹੁਤਾ ਘਾਹ ਸਾੜ ਸੁਟਿਆ ਹੈ। ਕੋਈ ਵਿਰਲਾ ਹੀ ਬੂਟਾ ਹਰਾ ਭਰਾ ਬਚਿਆ ਹੈ।
English
The forest fire has burnt down so much of the grass; how rare are the plants which have remained green.
ਐਸੋ ਸਮਰਥੁ. ਵਰਨਿ ਨ ਸਾਕਉ; ਤਾ ਕੀ ਉਪਮਾ. ਜਾਤ ਨ ਕਹਿਓ ਰੀ ॥੨॥
aiso samarath. varan na saakau; taa kee upamaa. jaat na kahio ree |2|
Punjabi
ਐਹੋ ਜੇਹਾ ਬਲਵਾਨ ਹੇ ਸੁਆਮੀ ਕਿ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ। ਉਸ ਦੀ ਉਸਤਤੀ ਕੋਈ ਜਣਾ ਆਖ ਨਹੀਂ ਸਕਦਾ।
English
He is so All-powerful, that I cannot even describe Him; no one can chant His Praises. ||2||
ਕਾਜਰ ਕੋਠ ਮਹਿ, ਭਈ ਨ ਕਾਰੀ; ਨਿਰਮਲ ਬਰਨੁ. ਬਨਿਓ ਰੀ ॥
kaajar kotth meh, bhee na kaaree; niramal baran. banio ree |
Punjabi
ਕਾਲਸ ਦੀ ਕੋਠੜੀ ਵਿੱਚ ਤੂੰ ਕਾਲੀ ਨਹੀਂ ਹੋਈ। ਤੇਰਾ ਰੰਗ ਸਗੋਂ ਪਵਿੱਤ੍ਰ ਬਣ ਗਿਆ ਹੈ।
English
In the store-room of the lamp-black, I did not turn black; my color remained immaculate and pure.
ਮਹਾ ਮੰਤ੍ਰੁ ਗੁਰ, ਹਿਰਦੈ ਬਸਿਓ; ਅਚਰਜ ਨਾਮੁ ਸੁਨਿਓ ਰੀ ॥੩॥
mahaa mantru gur, hiradai basio; acharaj naam sunio ree |3|
Punjabi
ਗੁਰਾਂ ਦਾ ਪਰਮ ਜਾਦੂ (ਹਰੀ-ਮੰਤ੍ਰ) ਮੇਰੇ ਮਨ ਅੰਦਰ ਟਿੱਕ ਗਿਆ ਹੈ ਅਤੇ ਮੈਂ ਅਸਚਰਜ ਨਾਮ ਸ੍ਰਵਣ ਕੀਤਾ ਹੈ।
English
The Guru has implanted the Maha Mantra, the Great Mantra, within my heart, and I have heard the wondrous Naam, the Name of the Lord. ||3||
ਕਰਿ ਕਿਰਪਾ ਪ੍ਰਭ ਨਦਰਿ ਅਵਲੋਕਨ; ਅਪੁਨੈ ਚਰਣਿ ਲਗਾਈ ॥
kar kirapaa prabh nadar avalokan; apunai charan lagaaee |
Punjabi
ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੇਰੇ ਉਤੇ ਰਹਿਮ ਦੀ ਨਿਗ੍ਹਾ ਕੀਤੀ ਹੈ ਅਤੇ ਮੈਨੂੰ ਆਪਣੇ ਪੈਰਾਂ ਨਾਲ ਜੋੜ ਲਿਆ ਹੈ।
English
Showing His Mercy, God has looked upon me with favor, and He has attached me to His feet.
ਪ੍ਰੇਮ ਭਗਤਿ ਨਾਨਕ ਸੁਖੁ ਪਾਇਆ; ਸਾਧੂ ਸੰਗਿ ਸਮਾਈ ॥੪॥੧੨॥੫੧॥
prem bhagat naanak sukh paaeaa; saadhoo sang samaaee |4|12|51|
Punjabi
ਪ੍ਰੇਮ ਮਈ ਪੂਜਾ ਦੇ ਰਾਹੀਂ, ਹੇ ਨਾਨਕ, ਮੈਂ ਸਤਿ ਸੰਗਤਿ ਅੰਦਰ ਆਰਾਮ ਪਰਾਪਤ ਕੀਤਾ ਹੈ ਅਤੇ ਸੁਅਮੀ ਅੰਦਰ ਲੀਨ ਹੋ ਗਈ ਹਾਂ।
English
Through loving devotional worship, O Nanak, I have obtained peace; in the Saadh Sangat, the Company of the Holy, I am absorbed into the Lord. ||4||12||51||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਰਾਗੁ ਆਸਾ ਘਰੁ ੭ ਮਹਲਾ ੫ ॥
raag aasaa ghar 7 mahalaa 5 |
Punjabi
ਰਾਗ ਆਸਾ ਪੰਜਵੀਂ ਪਾਤਸ਼ਾਹੀ।
English
Raag Aasaa, Seventh House, Fifth Mehl:
ਲਾਲੁ ਚੋਲਨਾ; ਤੈ ਤਨਿ ਸੋਹਿਆ ॥
laal cholanaa; tai tan sohiaa |
Punjabi
ਲਾਲ ਰੰਗਾ ਚੋਗਾ, ਤੇਰੇ ਸਰੀਰ ਉਤੇ ਸੁਹਣਾ ਲੱਗਦਾ ਹੈ।
English
That red dress looks so beautiful on your body.
ਸੁਰਿਜਨ ਭਾਨੀ; ਤਾਂ ਮਨੁ ਮੋਹਿਆ ॥੧॥
surijan bhaanee; taan man mohiaa |1|
Punjabi
ਜਦ ਤੂੰ ਸੁਆਮੀ ਨੂੰ ਚੰਗੀ ਲੱਗ ਪਈ, ਤਦ, ਉਸ ਦਾ ਦਿਲ ਫਰੇਫਤਾ ਹੋ ਗਿਆ।
English
Your Husband Lord is pleased, and His heart is enticed. ||1||
ਕਵਨ ਬਨੀ ਰੀ; ਤੇਰੀ ਲਾਲੀ ॥
kavan banee ree; teree laalee |
Punjabi
ਇਹ ਸੁਰਖ ਜੁਆਨੀ ਤੈਨੂੰ ਕਿਸ ਨੇ ਦਿੱਤੀ ਹੈ?
English
Whose handiwork is this red beauty of yours?
ਕਵਨ ਰੰਗਿ; ਤੂੰ ਭਈ ਗੁਲਾਲੀ ॥੧॥ ਰਹਾਉ ॥
kavan rang; toon bhee gulaalee |1| rahaau |
Punjabi
ਕੀਹਦੇ ਪਿਆਰ ਨੇ ਤੈਨੂੰ ਪੋਸਤ ਦੇ ਫੁੱਲ ਵਰਗਾ ਲਾਲ ਬਣਾ ਦਿੱਤਾ ਹੈ। ਠਹਿਰਾਉ।
English
Whose love has rendered the poppy so red? ||1||Pause||
ਤੁਮ ਹੀ ਸੁੰਦਰਿ; ਤੁਮਹਿ ਸੁਹਾਗੁ ॥
tum hee sundar; tumeh suhaag |
Punjabi
ਤੂੰ ਹੀ ਸੁਹਣੀ ਹੈਂ ਅਤੇ ਤੂੰ ਹੀ ਖੁਸ਼-ਬਾਸ ਸੁਪਤਨੀ।
English
You are so beautiful; you are the happy soul-bride.
ਤੁਮ ਘਰਿ ਲਾਲਨੁ; ਤੁਮ ਘਰਿ ਭਾਗੁ ॥੨॥
tum ghar laalan; tum ghar bhaag |2|
Punjabi
ਤੇਰੇ ਗ੍ਰਹਿ ਅੰਦਰ ਪਿਆਰਾ ਹੈ ਅਤੇ ਤੇਰੇ ਗ੍ਰਹਿ ਅੰਦਰ ਹੀ ਚੰਗਾ ਨਸੀਬ।
English
Your Beloved is in your home; good fortune is in your home. ||2||
ਤੂੰ ਸਤਵੰਤੀ; ਤੂੰ ਪਰਧਾਨਿ ॥
toon satavantee; toon paradhaan |
Punjabi
ਤੂੰ ਪਤੀਬ੍ਰਤਾ ਹੈਂ ਅਤੇ ਤੂੰ ਹੀ ਸਾਰਿਆਂ ਦੀ ਸ਼੍ਰੋਮਣੀ।
English
You are pure and chaste, you are most distinguished.
ਤੂੰ ਪ੍ਰੀਤਮ ਭਾਨੀ; ਤੁਹੀ ਸੁਰ ਗਿਆਨਿ ॥੩॥
toon preetam bhaanee; tuhee sur giaan |3|
Punjabi
ਤੂੰ ਆਪਣੇ ਦਿਲਬਰ ਨੂੰ ਚੰਗੀ ਲੱਗਦੀ ਹੈਂ ਅਤੇ ਤੇਰੇ ਪੱਲੇ ਹੀ ਵਧੀਆ ਸੋਚ ਵੀਚਾਰ ਹੈ।
English
You are pleasing to Your Beloved, and you have sublime understanding. ||3||
ਪ੍ਰੀਤਮ ਭਾਨੀ; ਤਾਂ ਰੰਗਿ ਗੁਲਾਲ ॥
preetam bhaanee; taan rang gulaal |
Punjabi
ਮੈਂ ਆਪਣੇ ਦਿਲਬਰ ਨੂੰ ਚੰਗੀ ਲੱਗਦੀ ਹਾਂ, ਇਸ ਲਈ ਮੇਰੀ ਪੋਸਤ ਦੇ ਫੁੱਲ ਵਰਗੀ ਰੰਗਤ ਹੋ ਗਈ ਹੈ।
English
I am pleasing to my Beloved, and so I am imbued with the deep red color.
ਕਹੁ ਨਾਨਕ; ਸੁਭ ਦ੍ਰਿਸਟਿ ਨਿਹਾਲ ॥੪॥
kahu naanak; subh drisatt nihaal |4|
Punjabi
ਗੁਰੂ ਜੀ ਫੁਰਮਾਉਂਦੇ ਹਨ, ਸੁਆਮੀ ਨੇ ਮੈਨੂੰ ਮਿਹਰ ਦੀ ਨਜ਼ਰ ਨਾਲ ਤੱਕਿਆ ਹੈ।
English
Says Nanak, I have been totally blessed with the Lord's Glance of Grace. ||4||
ਸੁਨਿ ਰੀ ਸਖੀ; ਇਹ ਹਮਰੀ ਘਾਲ ॥
sun ree sakhee; ih hamaree ghaal |
Punjabi
ਸ੍ਰਵਣ ਕਰ ਹੇ ਮੇਰੀ ਸਹੇਲੀਏ! ਕੇਵਲ ਇਹ ਹੀ ਮੇਰੀ ਮੁਸ਼ੱਕਤ ਹੈ।
English
Listen, O companions: this is my only work;
ਪ੍ਰਭ ਆਪਿ ਸੀਗਾਰਿ, ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥
prabh aap seegaar, savaaranahaar |1| rahaau doojaa |1|52|
Punjabi
ਸੁਆਮੀ ਖੁਦ ਹੀ ਸ਼ਿੰਗਾਰਣ ਵਾਲਾ ਅਤੇ ਸਜਾਉਣ ਵਾਲਾ ਹੈ। ਠਹਿਰਾਉ ਦੂਜਾ।
English
God Himself is the One who embellishes and adorns. ||1||Second Pause||1||52||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਦੂਖੁ ਘਨੋ; ਜਬ ਹੋਤੇ ਦੂਰਿ ॥
dookh ghano; jab hote door |
Punjabi
ਜਦ ਤੂੰ ਦੁਰੇਡਾ ਸੈਂ, ਮੈਂ ਬਹੁਤ ਹੀ ਤਕਲੀਫ ਉਠਾਉਂਦਾ ਸਾਂ।
English
I suffered in pain, when I thought He was far away;
ਅਬ ਮਸਲਤਿ ਮੋਹਿ; ਮਿਲੀ ਹਦੂਰਿ ॥੧॥
ab masalat mohi; milee hadoor |1|
Punjabi
ਹੁਣ ਸੁਆਮੀ ਦੀ ਹਜੂਰੀ ਵਿਚੋਂ ਮੈਨੂੰ ਨਾਮ ਦਾ ਉਪਦੇਸ਼ ਮਿਲਿਆ ਹੈ।
English
but now, He is Ever-present, and I receive His instructions. ||1||
ਚੁਕਾ ਨਿਹੋਰਾ; ਸਖੀ ਸਹੇਰੀ ॥
chukaa nihoraa; sakhee saheree |
Punjabi
ਮੇਰੀਆਂ ਸੱਜਣੀਆਂ ਤੇ ਸਹੇਲੀਆਂ ਦਾ ਸ਼ਿਕਵਾ ਸ਼ਿਕਾਇਤ ਮੁੱਕ ਗਿਆ ਹੈ।
English
My pride is gone, O friends and companions;
ਭਰਮੁ ਗਇਆ; ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ ॥
bharam geaa; gur pir sang meree |1| rahaau |
Punjabi
ਮੇਰਾ ਸੰਦੇਹ ਦੂਰ ਹੋ ਗਿਆ ਹੈ। ਗੁਰਾਂ ਨੇ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦਿੱਤਾ ਹੈ। ਠਹਿਰਾਉ।
English
my doubt is dispelled, and the Guru has united me with my Beloved. ||1||Pause||
ਨਿਕਟਿ ਆਨਿ; ਪ੍ਰਿਅ ਸੇਜ ਧਰੀ ॥
nikatt aan; pria sej dharee |
Punjabi
ਮੇਰੇ ਪ੍ਰੀਤਮ ਨੇ ਲਾਗੇ ਆ ਕੇ ਮੈਨੂੰ ਪਲੰਘ ਉਤੇ ਬਹਾਲ ਦਿਤਾ ਹੈ,
English
My Beloved has drawn me near to Him, and seated me on His Bed;
ਕਾਣਿ ਕਢਨ ਤੇ; ਛੂਟਿ ਪਰੀ ॥੨॥
kaan kadtan te; chhoott paree |2|
Punjabi
ਅਤੇ ਮੈਂ ਲੋਕਾਂ ਦੀ ਮੁਹਤਾਜੀ ਤੋਂ ਛੁਟ ਗਈ ਹਾਂ।
English
I have escaped the clutches of others. ||2||
ਮੰਦਰਿ ਮੇਰੈ; ਸਬਦਿ ਉਜਾਰਾ ॥
mandar merai; sabad ujaaraa |
Punjabi
ਮੈਡੇ ਮਹਿਲ ਅੰਦਰ ਵਾਹਿਗੁਰੂ ਦੇ ਨਾਮ ਦਾ ਚਾਨਣ ਹੈ।
English
In the mansion of my heart, shines the Light of the Shabad.
ਅਨਦ ਬਿਨੋਦੀ; ਖਸਮੁ ਹਮਾਰਾ ॥੩॥
anad binodee; khasam hamaaraa |3|
Punjabi
ਮੇਰਾ ਕੰਤ ਹਸਮੁਖ ਅਤੇ ਖੇਲੰਦੜਾ ਹੈ।
English
My Husband Lord is blissful and playful. ||3||
ਮਸਤਕਿ ਭਾਗੁ; ਮੈ. ਪਿਰੁ ਘਰਿ ਆਇਆ ॥
masatak bhaag; mai. pir ghar aaeaa |
Punjabi
ਮੇਰੇ ਮੱਥੇ ਤੇ ਚੰਗੇ ਕਰਮ ਲਿਖੇ ਹੋਣ ਕਾਰਨ ਮੇਰਾ ਲਾੜ੍ਹਾ ਮੇਰੇ ਗ੍ਰਹਿ, ਮੇਰੇ ਕੋਲ ਆ ਗਿਆ ਹੈ।
English
According to the destiny written upon my forehead, my Husband Lord has come home to me.
ਥਿਰੁ ਸੋਹਾਗੁ; ਨਾਨਕ ਜਨ ਪਾਇਆ ॥੪॥੨॥੫੩॥
thir sohaag; naanak jan paaeaa |4|2|53|
Punjabi
ਗੋਲੇ ਨਾਨਕ ਨੂੰ ਸਦੀਵੀ ਵਿਆਹੁਲਾ ਜੀਵਨ ਪ੍ਰਾਪਤ ਹੋਇਆ ਹੈ।
English
Servant Nanak has obtained the eternal marriage. ||4||2||53||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਸਾਚਿ ਨਾਮਿ; ਮੇਰਾ ਮਨੁ ਲਾਗਾ ॥
saach naam; meraa man laagaa |
Punjabi
ਸਤਿਨਾਮ ਨਾਲ ਮੇਰੀ ਜਿੰਦੜੀ ਜੁੜੀ ਹੋਈ ਹੈ।
English
My mind is attached to the True Name.
ਲੋਗਨ ਸਿਉ; ਮੇਰਾ ਠਾਠਾ ਬਾਗਾ ॥੧॥
logan siau; meraa tthaatthaa baagaa |1|
Punjabi
ਲੋਕਾ ਨਾਲ ਮੇਰਾ ਨਿਰਾ ਲੇਲਾ-ਪੋਚਾ ਹੀ ਹੈ।
English
My dealings with other people are only superficial. ||1||
ਬਾਹਰਿ ਸੂਤੁ; ਸਗਲ ਸਿਉ ਮਉਲਾ ॥
baahar soot; sagal siau maulaa |
Punjabi
ਮੇਰਾ ਜੋੜ ਸੰਬੰਧ ਕੇਵਲ ਵੇਖਣ ਨੂੰ ਹੀ ਹੈ ਅਤੇ ਮੈਂ ਸਾਰਿਆਂ ਨਾਲ ਖੁਸ਼ ਹਾਂ।
English
Outwardly, I am on good terms with all;
ਅਲਿਪਤੁ ਰਹਉ; ਜੈਸੇ ਜਲ ਮਹਿ ਕਉਲਾ ॥੧॥ ਰਹਾਉ ॥
alipat rhau; jaise jal meh kaulaa |1| rahaau |
Punjabi
ਕੰਵਲ ਦੇ ਪਾਣੀ ਦੇ ਵਿੱਚ ਹੋਣ ਦੀ ਤਰ੍ਹਾਂ, ਮੈਂ ਉਨ੍ਹਾਂ ਤੋਂ ਨਿਰਲੇਪ ਰਹਿੰਦਾ ਹਾਂ। ਠਹਿਰਾਉ।
English
but I remain detached, like the lotus upon the water. ||1||Pause||
ਮੁਖ ਕੀ ਬਾਤ; ਸਗਲ ਸਿਉ ਕਰਤਾ ॥
mukh kee baat; sagal siau karataa |
Punjabi
ਮੂੰਹ ਦੇ ਬਚਨ ਦੁਆਰਾ ਮੈਂ ਸਾਰਿਆਂ ਨਾਲ ਬੋਲਦਾ ਚਾਲਦਾ ਹਾਂ।
English
By word of mouth, I talk with everyone;
ਜੀਅ ਸੰਗਿ; ਪ੍ਰਭੁ ਅਪੁਨਾ ਧਰਤਾ ॥੨॥
jeea sang; prabh apunaa dharataa |2|
Punjabi
ਪਰ ਆਪਣੇ ਸੁਆਮੀ ਨੂੰ ਮੈਂ ਆਪਣੇ ਦਿਲ ਨਾਲ ਲਾਈ ਰੱਖਦਾ ਹਾਂ।
English
but I keep God clasped to my heart. ||2||
ਦੀਸਿ ਆਵਤ ਹੈ; ਬਹੁਤੁ ਭੀਹਾਲਾ ॥
dees aavat hai; bahut bheehaalaa |
Punjabi
ਭਾਵੇਂ ਮੈਂ ਵੇਖਣ ਨੂੰ ਖਰਾ ਹੀ ਭਿਆਨਕ ਲੱਗਦਾ ਹਾਂ,
English
I may appear utterly terrible,
ਸਗਲ ਚਰਨ ਕੀ; ਇਹੁ ਮਨੁ ਰਾਲਾ ॥੩॥
sagal charan kee; ihu man raalaa |3|
Punjabi
ਪ੍ਰੰਤੂ ਮੇਰਾ ਮਨੂਆ ਸਾਰਿਆਂ ਦੇ ਪੈਰਾਂ ਦੀ ਖਾਕ ਹੈ।
English
but my mind is the dust of all men's feet.
ਨਾਨਕ ਜਨਿ; ਗੁਰੁ ਪੂਰਾ ਪਾਇਆ ॥
naanak jan; gur pooraa paaeaa |
Punjabi
ਇਸ ਨਫਰ ਨੂੰ ਹੇ ਨਾਨਕ, ਪੂਰਨ ਗੁਰਦੇਵ ਦੀ ਪਰਾਪਤੀ ਹੋ ਗਈ ਹੈ।
English
Servant Nanak has found the Perfect Guru.