Ang 385
ਅੰਤਰਿ ਬਾਹਰਿ; ਏਕੁ ਦਿਖਾਇਆ ॥੪॥੩॥੫੪॥
antar baahar; ek dikhaaeaa |4|3|54|
Punjabi
ਹੁਣ ਅੰਦਰ ਅਤੇ ਬਾਹਰ ਉਨ੍ਹਾਂ ਨੇ ਮੈਨੂੰ ਇਕ ਪ੍ਰਭੂ ਵਿਖਾਲ ਦਿੱਤਾ ਹੈ।
English
Inwardly and outwardly, He has shown me the One Lord. ||4||3||54||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਪਾਵਤੁ ਰਲੀਆ; ਜੋਬਨਿ ਬਲੀਆ ॥
paavat raleea; joban baleea |
Punjabi
ਜੁਆਨੀ ਦੇ ਜੋਸ਼ ਵਿੱਚ ਇਨਸਾਨ ਰੰਗ-ਰਲੀਆਂ ਮਾਣਦਾ ਜਾ ਪਾਉਂਦਾ ਹੈ।
English
The mortal revels in joy, in the vigor of youth;
ਨਾਮ ਬਿਨਾ; ਮਾਟੀ ਸੰਗਿ ਰਲੀਆ ॥੧॥
naam binaa; maattee sang raleea |1|
Punjabi
ਪਰ ਨਾਮ ਦੇ ਬਾਝੋਂ ਉਹ ਖਾਕ ਨਾਲ ਮਿਲ ਜਾਂਦਾ ਹੈ।
English
but without the Name, he mingles with dust. ||1||
ਕਾਨ ਕੁੰਡਲੀਆ; ਬਸਤ੍ਰ ਓਢਲੀਆ ॥
kaan kunddaleea; basatr odtaleea |
Punjabi
ਉਹ ਕੰਨਾਂ ਦੀਆਂ ਨੱਤੀਆਂ ਅਤੇ ਪੁਸ਼ਾਕੇ ਪਹਿਨ ਲਵੇ,
English
He may wear ear-rings and fine clothes,
ਸੇਜ ਸੁਖਲੀਆ; ਮਨਿ ਗਰਬਲੀਆ ॥੧॥ ਰਹਾਉ ॥
sej sukhaleea; man garabaleea |1| rahaau |
Punjabi
ਅਤੇ ਉਸ ਦਾ ਸੁਖਦਾਈ ਪਲੰਘ ਹੋਵੇ, ਜਿਸ ਦਾ ਕਿ ਉਹ ਆਪਣੇ ਚਿੱਤ ਵਿੱਚ ਹੰਕਾਰ ਕਰਦਾ ਹੋਵੇ। ਠਹਿਰਾਉ।
English
and have a comfortable bed, and his mind may be so proud. ||1||Pause||
ਤਲੈ ਕੁੰਚਰੀਆ; ਸਿਰਿ ਕਨਿਕ ਛਤਰੀਆ ॥
talai kunchareea; sir kanik chhatareea |
Punjabi
ਉਸ ਪਾਸ ਚੜ੍ਹਨ ਨੂੰ ਹਾਥੀ ਹੋਣ ਅਤੇ ਉਸ ਦੇ ਸੀਸ ਉਤੇ ਸੋਨੇ ਦਾ ਛਤਰ ਹੋਵੇ।
English
He may have elephants to ride, and golden umbrellas over his head;
ਹਰਿ ਭਗਤਿ ਬਿਨਾ; ਲੇ ਧਰਨਿ ਗਡਲੀਆ ॥੨॥
har bhagat binaa; le dharan gaddaleea |2|
Punjabi
ਪਰ ਵਾਹਿਗੁਰੂ ਦੇ ਸਿਮਰਨ ਦੇ ਬਗੈਰ ਉਹ ਜਮੀਨ ਦੇ ਹੇਠਾਂ ਦੱਬ ਦਿਤਾ ਜਾਂਦਾ ਹੈ।
English
but without devotional worship to the Lord, he is buried beneath the dirt. ||2||
ਰੂਪ ਸੁੰਦਰੀਆ; ਅਨਿਕ ਇਸਤਰੀਆ ॥
roop sundareea; anik isatareea |
Punjabi
ਉਹ ਮਹਾਂ ਸੁਹਣੀਆਂ ਬਹੁਤੀਆਂ ਤਰੀਮਤਾਂ ਨੂੰ ਮਾਣ ਲਵੇ।
English
He may enjoy many women, of exquisite beauty;
ਹਰਿ ਰਸ ਬਿਨੁ; ਸਭਿ ਸੁਆਦ ਫਿਕਰੀਆ ॥੩॥
har ras bin; sabh suaad fikareea |3|
Punjabi
ਪਰ ਵਾਹਿਗੁਰੂ ਦੇ ਅੰਮ੍ਰਿਤ ਦੇ ਬਗੈਰ ਸਾਰੇ ਸਵਾਦ ਫਿਕਲੇ ਹਨ।
English
but without the sublime essence of the Lord, all tastes are tasteless. ||3||
ਮਾਇਆ ਛਲੀਆ; ਬਿਕਾਰ ਬਿਖਲੀਆ ॥
maaeaa chhaleea; bikaar bikhaleea |
Punjabi
ਮੋਹਨੀ ਦਾ ਬਹਿਕਾਇਆ ਹੋਇਆ ਪ੍ਰਾਣੀ ਪਾਪ ਤੇ ਬਦੀ ਵਿੱਚ ਜਾ ਪੈਂਦਾ ਹੈ।
English
Deluded by Maya, the mortal is led into sin and corruption.
ਸਰਣਿ ਨਾਨਕ; ਪ੍ਰਭ ਪੁਰਖ ਦਇਅਲੀਆ ॥੪॥੪॥੫੫॥
saran naanak; prabh purakh deialeea |4|4|55|
Punjabi
ਮੈਂ, ਹੇ ਨਾਨਕ! ਸਰਬ-ਸ਼ਕਤੀਵਾਨ, ਮਿਹਰਬਾਨ ਸੁਆਮੀ ਦੀ ਪਨਾਹ ਲਈ ਹੈ।
English
Nanak seeks the Sanctuary of God, the All-powerful, Compassionate Lord. ||4||4||55||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਏਕੁ ਬਗੀਚਾ; ਪੇਡ ਘਨ ਕਰਿਆ ॥
ek bageechaa; pedd ghan kariaa |
Punjabi
ਇਕ ਬਾਗ ਹੈ, ਜਿਸ ਵਿੱਚ ਬਹੁਤੇ ਪੌਦੇ ਲੱਗੇ ਹੋਏ ਹਨ।
English
There is a garden, in which so many plants have grown.
ਅੰਮ੍ਰਿਤ ਨਾਮੁ; ਤਹਾ ਮਹਿ ਫਲਿਆ ॥੧॥
amrit naam; tahaa meh faliaa |1|
Punjabi
ਉਨ੍ਹਾਂ ਨੂੰ ਅੰਮ੍ਰਿਤਮਈ ਨਾਮ ਦਾ ਮੇਵਾ ਲੱਗਾ ਹੈ।
English
They bear the Ambrosial Nectar of the Naam as their fruit. ||1||
ਐਸਾ ਕਰਹੁ; ਬੀਚਾਰੁ ਗਿਆਨੀ ॥
aisaa karahu; beechaar giaanee |
Punjabi
ਕੋਈ ਐਹੋ ਜੇਹੀ ਤਰਕੀਬ ਸੋਚ, ਹੇ ਬ੍ਰਹਿਮ ਬੇਤੇ,
English
Consider this, O wise one,
ਜਾ ਤੇ ਪਾਈਐ; ਪਦੁ ਨਿਰਬਾਨੀ ॥
jaa te paaeeai; pad nirabaanee |
Punjabi
ਜਿਸ ਦੁਆਰਾ ਤੂੰ ਮੋਖਸ਼ ਦੇ ਦਰਜੇ ਨੂੰ ਪਾ ਲਵੇ।
English
by which you may attain the state of Nirvaanaa.
ਆਸਿ ਪਾਸਿ ਬਿਖੂਆ ਕੇ ਕੁੰਟਾ; ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥
aas paas bikhooaa ke kunttaa; beech amrit hai bhaaee re |1| rahaau |
Punjabi
ਬਾਗ ਦੇ ਆਲੇ ਦੁਆਲੇ ਜ਼ਹਿਰ ਦੀਆਂ ਛੱਪੜੀਆਂ ਹਨ ਅਤੇ ਜਿਸ ਦੇ ਵਿੱਚ ਸੁਧਾਸਰ ਹੈ, ਹੇ ਵੀਰ! ਠਹਿਰਾਉ।
English
All around this garden are pools of poison, but within it is the Ambrosial Nectar, O Siblings of Destiny. ||1||Pause||
ਸਿੰਚਨਹਾਰੇ ਏਕੈ ਮਾਲੀ ॥
sinchanahaare ekai maalee |
Punjabi
ਪਾਣੀ ਦੇਣ ਲਈ ਕੇਵਲ ਇਕ ਹੀ ਬਾਗਬਾਨ ਹੈ।
English
There is only one gardener who tends it.
ਖਬਰਿ ਕਰਤੁ ਹੈ; ਪਾਤ ਪਤ ਡਾਲੀ ॥੨॥
khabar karat hai; paat pat ddaalee |2|
Punjabi
ਉਹ ਹਰ ਇਕ ਪੱਤੇ ਅਤੇ ਟਹਿਣੀ ਦੀ ਰਖਵਾਲੀ ਕਰਦਾ ਹੈ।
English
He takes care of every leaf and branch. ||2||
ਸਗਲ ਬਨਸਪਤਿ; ਆਣਿ ਜੜਾਈ ॥
sagal banasapat; aan jarraaee |
Punjabi
ਉਹ ਸਾਰੀਆਂ ਕਿਸਮਾਂ ਦੇ ਪੌਦੇ ਲਿਆ ਕੇ, ਉਥੇ ਲਾਉਂਦਾ ਹੈ।
English
He brings all sorts of plants and plants them there.
ਸਗਲੀ ਫੂਲੀ; ਨਿਫਲ. ਨ ਕਾਈ ॥੩॥
sagalee foolee; nifal. na kaaee |3|
Punjabi
ਸਾਰਿਆਂ ਨੂੰ ਮੇਵਾ ਲੱਗਦਾ ਹੈ, ਕੋਈ ਭੀ ਮੇਵੇ ਦੇ ਬਿਨਾਂ ਨਹੀਂ।
English
They all bear fruit - none is without fruit. ||3||
ਅੰਮ੍ਰਿਤ ਫਲੁ ਨਾਮੁ; ਜਿਨਿ. ਗੁਰ ਤੇ ਪਾਇਆ ॥
amrit fal naam; jin. gur te paaeaa |
Punjabi
ਜੋ ਗੁਰਾਂ ਦੇ ਪਾਸੋਂ ਨਾਮ ਦਾ ਸੁਧਾ ਸਰੂਪ ਮੇਵਾ ਪਰਾਪਤ ਕਰਦਾ ਹੈ,
English
One who receives the Ambrosial Fruit of the Naam from the Guru
ਨਾਨਕ ਦਾਸ; ਤਰੀ ਤਿਨਿ ਮਾਇਆ ॥੪॥੫॥੫੬॥
naanak daas; taree tin maaeaa |4|5|56|
Punjabi
ਹੇ ਗੋਲੇ ਨਾਨਕ! ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
English
- O Nanak, such a servant crosses over the ocean of Maya. ||4||5||56||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਰਾਜ ਲੀਲਾ; ਤੇਰੈ ਨਾਮਿ ਬਨਾਈ ॥
raaj leelaa; terai naam banaaee |
Punjabi
ਪਾਤਸ਼ਾਹੀ ਸ਼ਾਨ-ਸ਼ੌਕਤ ਤੇਰੇ ਨਾਮ ਨੇ ਬਣਾ ਛੱਡੀ ਹੈ।
English
The pleasures of royalty are derived from Your Name.
ਜੋਗੁ ਬਨਿਆ; ਤੇਰਾ ਕੀਰਤਨੁ ਗਾਈ ॥੧॥
jog baniaa; teraa keeratan gaaee |1|
Punjabi
ਤੇਰੀ ਕੀਰਤੀ ਗਾਇਨ ਕਰਨ ਦੁਆਰਾ, ਮੈਂ ਯੋਗ ਨੂੰ ਪਰਾਪਤ ਹੋ ਜਾਂਦਾ ਹਾਂ।
English
I attain Yoga, singing the Kirtan of Your Praises. ||1||
ਸਰਬ ਸੁਖਾ ਬਨੇ; ਤੇਰੈ ਓਲੑੈ ॥
sarab sukhaa bane; terai olai |
Punjabi
ਤੇਰੀ ਸ਼ਰਨ ਅੰਦਰ ਮੈਂ ਸਾਰੇ ਆਰਾਮ ਪਾਉਂਦਾ ਹਾਂ।
English
All comforts are obtained in Your Shelter.
ਭ੍ਰਮ ਕੇ ਪਰਦੇ; ਸਤਿਗੁਰ ਖੋਲੑੇ ॥੧॥ ਰਹਾਉ ॥
bhram ke parade; satigur kholae |1| rahaau |
Punjabi
ਸੱਚੇ ਗੁਰਾਂ ਨੇ ਵਹਿਮ ਦੇ ਪੜਦੇ ਦੂਰ ਕਰ ਦਿਤੇ ਹਨ। ਠਹਿਰਾਉ।
English
The True Guru has removed the veil of doubt. ||1||Pause||
ਹੁਕਮੁ ਬੂਝਿ; ਰੰਗ ਰਸ ਮਾਣੇ ॥
hukam boojh; rang ras maane |
Punjabi
ਸਾਹਿਬ ਦੀ ਰਜ਼ਾ ਨੂੰ ਸਮਝ ਕੇ ਮੈਂ ਖੁਸ਼ੀਆਂ ਅਤੇ ਨਿਆਮਤਾ ਭੋਗਦਾ ਹਾਂ।
English
Understanding the Command of the Lord's Will, I revel in pleasure and joy.
ਸਤਿਗੁਰ ਸੇਵਾ; ਮਹਾ ਨਿਰਬਾਣੇ ॥੨॥
satigur sevaa; mahaa nirabaane |2|
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਪਰਮ ਅਨੰਦ ਨੂੰ ਪਾਉਂਦਾ ਹਾਂ।
English
Serving the True Guru, I obtain the supreme state of Nirvaanaa. ||2||
ਜਿਨਿ ਤੂੰ ਜਾਤਾ; ਸੋ ਗਿਰਸਤ ਉਦਾਸੀ ਪਰਵਾਣੁ ॥
jin toon jaataa; so girasat udaasee paravaan |
Punjabi
ਜੋ ਤੈਨੂੰ ਸਿੰਆਣਦਾ ਹੈ, ਉਹ ਬਤੌਰ ਇਕ ਘਰਬਾਰੀ ਤੇ ਤਿਆਗੀ ਦੇ ਕਬੂਲ ਪੈ ਜਾਂਦਾ ਹੈ।
English
One who recognizes You is recognized as a householder, and as a renunciate.
ਨਾਮਿ ਰਤਾ; ਸੋਈ ਨਿਰਬਾਣੁ ॥੩॥
naam rataa; soee nirabaan |3|
Punjabi
ਜੋ ਨਾਮ ਨਾਲ ਰੰਗਿਆ ਹੈ, ਉਹੀ ਸੰਨਿਆਸੀ ਹੈ।
English
Imbued with the Naam, the Name of the Lord, he dwells in Nirvaanaa. ||3||
ਜਾ ਕਉ ਮਿਲਿਓ; ਨਾਮੁ ਨਿਧਾਨਾ ॥
jaa kau milio; naam nidhaanaa |
Punjabi
ਜਿਸ ਨੂੰ ਨਾਮ ਦਾ ਕੋਸ਼ ਪਰਾਪਤ ਹੋਇਆ ਹੈ,
English
One who has obtained the treasure of the Naam
ਭਨਤਿ ਨਾਨਕ; ਤਾ ਕਾ ਪੂਰ ਖਜਾਨਾ ॥੪॥੬॥੫੭॥
bhanat naanak; taa kaa poor khajaanaa |4|6|57|
Punjabi
ਗੁਰੂ ਜੀ ਆਖਦੇ ਹਨ, ਪਰੀ-ਪੂਰਨ ਹੈ ਉਸ ਦਾ ਭੰਡਾਰਾ।
English
- prays Nanak, his treasure-house is filled to overflowing. ||4||6||57||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਤੀਰਥਿ ਜਾਉ ਤ ਹਉ ਹਉ ਕਰਤੇ ॥
teerath jaau ta hau hau karate |
Punjabi
ਜੇਕਰ ਮੈਂ ਯਾਤ੍ਰਾ ਅਸਥਾਨਾਂ ਤੇ ਜਾਂਦਾ ਹਾਂ, ਤਦ ਮੈਂ ਬੰਦਿਆਂ ਨੂੰ ਹੰਕਾਰ ਕਰਦਿਆਂ ਤੱਕਦਾ ਹਾਂ।
English
Journeying to sacred shrines of pilgrimage, I see the mortals acting in ego.
ਪੰਡਿਤ ਪੂਛਉ; ਤ ਮਾਇਆ ਰਾਤੇ ॥੧॥
panddit poochhau; ta maaeaa raate |1|
Punjabi
ਜੇਕਰ ਮੈਂ ਬ੍ਰਾਹਮਣਾ (ਵਿਦਵਾਨਾ) ਬਾਰੇ ਪੁਛਦਾ ਹਾਂ, ਤਦ ਉਨ੍ਹਾਂ ਨੂੰ ਮੈਂ ਧਨ-ਦੌਲਤ ਨਾਲ ਰੰਗੀਜੇ ਪਾਉਂਦਾ ਹਾਂ।
English
If I ask the Pandits, I find them tainted by Maya. ||1||
ਸੋ ਅਸਥਾਨੁ. ਬਤਾਵਹੁ ਮੀਤਾ ॥
so asathaan. bataavahu meetaa |
Punjabi
ਹੇ ਮਿਤ੍ਰ! ਮੈਨੂੰ ਉਹ ਜਗ੍ਹਾ ਦੱਸੋ,
English
Show me that place, O friend,
ਜਾ ਕੈ; ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥
jaa kai; har har keeratan neetaa |1| rahaau |
Punjabi
ਜਿੱਥੇ ਵਾਹਿਗੁਰੂ ਸੁਆਮੀ ਦਾ ਜੱਸ ਸਦਾ ਹੀ ਗਾਇਨ ਹੁੰਦਾ ਹੋਵੇ। ਠਹਿਰਾਉ।
English
where the Kirtan of the Lord's Praises are forever sung. ||1||Pause||
ਸਾਸਤ੍ਰ ਬੇਦ; ਪਾਪ ਪੁੰਨ ਵੀਚਾਰ ॥
saasatr bed; paap pun veechaar |
Punjabi
ਸ਼ਾਸਤਰ ਅਤੇ ਵੇਦ ਗੁਨਾਹ ਤੇ ਨੇਕੀ ਦੀ ਸੋਚ ਵਿਚਾਰ ਬਿਆਨ ਕਰਦੇ ਹਨ ਅਤੇ ਕਹਿੰਦੇ ਹਨ,
English
The Shaastras and the Vedas speak of sin and virtue;
ਨਰਕਿ ਸੁਰਗਿ; ਫਿਰਿ ਫਿਰਿ ਅਉਤਾਰ ॥੨॥
narak surag; fir fir aautaar |2|
Punjabi
ਕਿ ਬੰਦਾ ਮੁੜ ਮੁੜ ਕੇ ਦੌਜ਼ਕ ਤੇ ਬਹਿਸ਼ਤ ਵਿੱਚ ਪੈਂਦਾ ਹੈ।
English
they say that mortals are reincarnated into heaven and hell, over and over again. ||2||
ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥
girasat meh chint udaas ahankaar |
Punjabi
ਘਰਬਾਰੀ ਦੇ ਜੀਵਨ ਵਿੱਚ ਫਿਕਰ ਹੈ ਅਤੇ ਵਿਰਕਤੀ ਵਿੱਚ ਹੰਕਾਰ।
English
In the householder's life, there is anxiety, and in the life of the renunciate, there is egotism.
ਕਰਮ ਕਰਤ; ਜੀਅ ਕਉ ਜੰਜਾਰ ॥੩॥
karam karat; jeea kau janjaar |3|
Punjabi
ਸੰਸਕਾਰਾਂ ਦਾ ਕਰਨਾ, ਆਤਮਾ, ਲਈ ਇਕ ਫਾਹੀ ਹੈ।
English
Performing religious rituals, the soul is entangled. ||3||
ਪ੍ਰਭ ਕਿਰਪਾ ਤੇ; ਮਨੁ ਵਸਿ ਆਇਆ ॥
prabh kirapaa te; man vas aaeaa |
Punjabi
ਸੁਆਮੀ ਦੀ ਦਇਆ ਦੁਆਰਾ ਜਿਸ ਦਾ ਮਨੂਆ ਕਾਬੂ ਵਿੱਚ ਆ ਜਾਂਦਾ ਹੈ,
English
By God's Grace, the mind is brought under control;
ਨਾਨਕ ਗੁਰਮੁਖਿ; ਤਰੀ ਤਿਨਿ ਮਾਇਆ ॥੪॥
naanak guramukh; taree tin maaeaa |4|
Punjabi
ਹੇ ਨਾਨਕ! ਉਹ ਗੁਰਾਂ ਦੇ ਉਪਦੇਸ਼ ਰਾਹੀਂ, ਮਾਇਆ ਦੇ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
English
O Nanak, the Gurmukh crosses over the ocean of Maya. ||4||
ਸਾਧਸੰਗਿ; ਹਰਿ ਕੀਰਤਨੁ ਗਾਈਐ ॥
saadhasang; har keeratan gaaeeai |
Punjabi
ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰ।
English
In the Saadh Sangat, the Company of the Holy, sing the Kirtan of the Lord's Praises.
ਇਹੁ ਅਸਥਾਨੁ; ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥
eihu asathaan; guroo te paaeeai |1| rahaau doojaa |7|58|
Punjabi
ਇਹ ਜਗ੍ਹਾਂ ਗੁਰਾਂ ਪਾਸੋਂ ਮਿਲਦੀ ਹੈ। ਠਹਿਰਾਉ ਦੂਜਾ।
English
This place is found through the Guru. ||1||Second Pause||7||58||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਘਰ ਮਹਿ ਸੂਖ; ਬਾਹਰਿ ਫੁਨਿ ਸੂਖਾ ॥
ghar meh sookh; baahar fun sookhaa |
Punjabi
ਮੇਰੇ ਗ੍ਰਹਿ ਅੰਦਰ ਆਰਾਮ ਹੈ ਅਤੇ ਮੁੜ ਆਰਾਮ ਹੈ ਗ੍ਰਹਿ ਦੇ ਬਾਹਰਵਾਰ ਭੀ।
English
Within my home there is peace, and outwardly there is peace as well.
ਹਰਿ ਸਿਮਰਤ; ਸਗਲ ਬਿਨਾਸੇ ਦੂਖਾ ॥੧॥
har simarat; sagal binaase dookhaa |1|
Punjabi
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਸਾਰੇ ਗਮ ਨਵਿਰਤ ਹੋ ਗਏ ਹਨ।
English
Remembering the Lord in meditation, all pains are erased. ||1||
ਸਗਲ ਸੂਖ; ਜਾਂ ਤੂੰ ਚਿਤਿ ਆਂਵੈਂ ॥
sagal sookh; jaan toon chit aanvain |
Punjabi
ਜਦ ਤੂੰ ਮੇਰੇ ਮਨ ਵਿੱਚ ਆਉਂਦਾ ਹੈ, ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ।
English
There is total peace, when You come into my mind.