Ang 387
ਰਾਮ ਰਾਮਾ; ਰਾਮਾ ਗੁਨ ਗਾਵਉ ॥
raam raamaa; raamaa gun gaavau |
Punjabi
ਮੈਂ ਸਰਬ-ਵਿਆਪਕ ਹਰੀ ਦਾ ਜੱਸ ਗਾਇਨ ਕਰਦਾ ਹਾਂ।
English
I sing the Praises of the Lord, Raam, Raam, Raam.
ਸੰਤ ਪ੍ਰਤਾਪਿ. ਸਾਧ ਕੈ ਸੰਗੇ; ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥
sant prataap. saadh kai sange; har har naam dhiaavau re |1| rahaau |
Punjabi
ਸਾਧੂਆਂ ਦੀ ਬਰਕਤ ਅਤੇ ਸਤਿ ਸੰਗਤਿ ਅੰਦਰ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਠਹਿਰਾਉ।
English
By the graceful favor of the Saints, I meditate on the Name of the Lord, Har, Har, in the Saadh Sangat, the Company of the Holy. ||1||Pause||
ਸਗਲ ਸਮਗ੍ਰੀ; ਜਾ ਕੈ ਸੂਤਿ ਪਰੋਈ ॥
sagal samagree; jaa kai soot paroee |
Punjabi
ਜਿਸ ਦੇ ਧਾਗੇ ਅੰਦਰ ਸਾਰੀਆਂ ਵਸਤੂਆਂ ਪਰੋਤੀਆਂ ਹੋਈਆਂ ਹਨ,
English
Everything is strung on His string.
ਘਟ ਘਟ ਅੰਤਰਿ; ਰਵਿਆ ਸੋਈ ॥੨॥
ghatt ghatt antar; raviaa soee |2|
Punjabi
ਉਹ ਸੁਆਮੀ ਸਾਰਿਆਂ ਦਿਲਾਂ ਵਿੱਚ ਰਮਿਆ ਹੋਇਆ ਹੈ।
English
He is contained in each and every heart. ||2||
ਓਪਤਿ ਪਰਲਉ; ਖਿਨ ਮਹਿ ਕਰਤਾ ॥
opat parlau; khin meh karataa |
Punjabi
ਪੈਦਾਇਸ਼ ਅਤੇ ਤਬਾਹੀ ਉਹ ਸੁਆਮੀ ਇਕ ਛਿੰਨ ਵਿੱਚ ਕਰ ਦਿੰਦਾ ਹੈ।
English
He creates and destroys in an instant.
ਆਪਿ ਅਲੇਪਾ; ਨਿਰਗੁਨੁ ਰਹਤਾ ॥੩॥
aap alepaa; niragun rahataa |3|
Punjabi
ਅਫੁਰ ਸੁਆਮੀ ਖੁਦ ਅਟੰਕ ਰਹਿੰਦਾ ਹੈ।
English
He Himself remains unattached, and without attributes. ||3||
ਕਰਨ ਕਰਾਵਨ ਅੰਤਰਜਾਮੀ ॥
karan karaavan antarajaamee |
Punjabi
ਦਿਲਾਂ ਦੀਆਂ ਜਾਨਣਹਾਰ ਢੌ-ਮੇਲ ਮੇਲਣਹਾਰ ਹੈ।
English
He is the Creator, the Cause of causes, the Searcher of hearts.
ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥
anand karai naanak kaa suaamee |4|13|64|
Punjabi
ਨਾਨਕ ਦਾ ਸਾਹਿਬ ਹਮੇਸ਼ਾਂ ਮੌਜਾਂ ਮਾਣਦਾ ਹੈ।
English
Nanak's Lord and Master celebrates in bliss. ||4||13||64||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਕੋਟਿ ਜਨਮ ਕੇ; ਰਹੇ ਭਵਾਰੇ ॥
kott janam ke; rahe bhavaare |
Punjabi
ਕ੍ਰੋੜਾਂ ਜਨਮਾਂ ਵਿੱਚ ਦੇ ਮੇਰੇ ਚੱਕਰ ਮਿਟ ਗਏ ਹਨ।
English
My wandering through millions of births has ended.
ਦੁਲਭ ਦੇਹ ਜੀਤੀ; ਨਹੀ ਹਾਰੇ ॥੧॥
dulabh deh jeetee; nahee haare |1|
Punjabi
ਮੈਂ ਮੁਸ਼ਕਲ ਨਾਲ ਹੱਥ ਲੱਗਣ ਵਾਲਾ ਇਹ ਮਨੁੱਖੀ ਸਰੀਰ ਜਿੱਤ ਲਿਆ ਹੈ, ਹਾਰਿਆ ਨਹੀਂ।
English
I have won, and not lost, this human body, so difficult to obtain. ||1||
ਕਿਲਬਿਖ ਬਿਨਾਸੇ; ਦੁਖ ਦਰਦ ਦੂਰਿ ॥
kilabikh binaase; dukh darad door |
Punjabi
ਮੇਰੇ ਪਾਪ ਕੱਟੇ ਗਏ ਹਨ ਅਤੇ ਰਫਾ ਹੋ ਗਈਆਂ ਹਨ ਮੇਰੀਆਂ ਤਕਲੀਫਾਂ ਅਤੇ ਪੀੜਾਂ।
English
My sins have been erased, and my sufferings and pains are gone.
ਭਏ ਪੁਨੀਤ; ਸੰਤਨ ਕੀ ਧੂਰਿ ॥੧॥ ਰਹਾਉ ॥
bhe puneet; santan kee dhoor |1| rahaau |
Punjabi
ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਮੈਂ ਪਵਿੱਤਰ ਹੋ ਗਿਆ ਹਾਂ। ਠਹਿਰਾਉ।
English
I have been sanctified by the dust of the feet of the Saints. ||1||Pause||
ਪ੍ਰਭ ਕੇ ਸੰਤ; ਉਧਾਰਨ ਜੋਗ ॥
prabh ke sant; udhaaran jog |
Punjabi
ਸੁਆਮੀ ਦੇ ਸਾਧੂ ਬਚਾਉਣ ਨੂੰ ਸਮਰਥ ਹਨ।
English
The Saints of God have the ability to save us;
ਤਿਸੁ ਭੇਟੇ; ਜਿਸੁ ਧੁਰਿ ਸੰਜੋਗ ॥੨॥
tis bhette; jis dhur sanjog |2|
Punjabi
ਉਹ ਉਸ ਨੂੰ ਮਿਲਦੇ ਹਨ, ਜਿਸ ਦੇ ਲਈ ਉਨ੍ਹਾਂ ਦਾ ਮਿਲਾਪ ਮੁੱਢ ਤੋਂ ਲਿਖਿਆ ਹੋਇਆ ਹੁੰਦਾ ਹੈ।
English
they meet with those of us who have such pre-ordained destiny. ||2||
ਮਨਿ ਆਨੰਦੁ; ਮੰਤ੍ਰੁ ਗੁਰਿ ਦੀਆ ॥
man aanand; mantru gur deea |
Punjabi
ਮੇਰਾ ਚਿੱਤ ਪ੍ਰਸੰਨ ਹੈ, ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦਾ ਜਾਦੂ ਦਿੱਤਾ ਹੈ।
English
My mind is filled with bliss, since the Guru gave me the Mantra of the Lord's Name.
ਤ੍ਰਿਸਨ ਬੁਝੀ; ਮਨੁ ਨਿਹਚਲੁ ਥੀਆ ॥੩॥
trisan bujhee; man nihachal theea |3|
Punjabi
ਮੇਰੀ ਖਾਹਿਸ਼ ਬੁਝ ਗਈ ਹੈ ਅਤੇ ਮੇਰੀ ਆਤਮਾ ਸਥਿਰ ਹੋ ਗਈ ਹੈ।
English
My thirst has been quenched, and my mind has become steady and stable. ||3||
ਨਾਮੁ ਪਦਾਰਥੁ; ਨਉ ਨਿਧਿ ਸਿਧਿ ॥
naam padaarath; nau nidh sidh |
Punjabi
ਨਾਮ ਦੀ ਦੌਲਤ ਹੀ ਮੇਰੇ ਨੌਂ ਖਜਾਨੇ ਅਤੇ ਕਰਾਮਾਤਾਂ ਹਨ।
English
The wealth of the Naam, the Name of the Lord, is for me the nine treasures, and the spiritual powers of the Siddhas.
ਨਾਨਕ ਗੁਰ ਤੇ; ਪਾਈ ਬੁਧਿ ॥੪॥੧੪॥੬੫॥
naanak gur te; paaee budh |4|14|65|
Punjabi
ਗੁਰਾਂ ਦੇ ਪਾਸੋਂ ਨਾਨਕ ਨੂੰ ਸਮਝ ਪਰਾਪਤ ਹੋਈ ਹੈ।
English
O Nanak, I have obtained understanding from the Guru. ||4||14||65||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਮਿਟੀ ਤਿਆਸ; ਅਗਿਆਨ ਅੰਧੇਰੇ ॥
mittee tiaas; agiaan andhere |
Punjabi
ਮੇਰੀ ਤੇਹ ਅਤੇ ਬੇਸਮਝੀ ਦਾ ਅੰਨ੍ਹੇਰਾ ਦੂਰ ਹੋ ਗਏ ਹਨ।
English
My thirst, and the darkness of ignorance have been removed.
ਸਾਧ ਸੇਵਾ; ਅਘ ਕਟੇ ਘਨੇਰੇ ॥੧॥
saadh sevaa; agh katte ghanere |1|
Punjabi
ਸੰਤਾਂ ਦੀ ਘਾਲ ਕਮਾਉਣ ਦੁਆਰਾ ਬਹੁਤੇ ਪਾਪ ਮਿਟ ਜਾਂਦੇ ਹਨ।
English
Serving the Holy Saints, countless sins are obliterated. ||1||
ਸੂਖ ਸਹਜ ਆਨੰਦੁ ਘਨਾ ॥
sookh sehaj aanand ghanaa |
Punjabi
ਮੈਨੂੰ ਬੇਕੁੰਠੀ ਆਰਾਮ ਅਤੇ ਅਤਿਅੰਤ ਖੁਸ਼ੀ ਪ੍ਰਾਪਤ ਹੋ ਗਈ ਹੈ।
English
I have obtained celestial peace and immense joy.
ਗੁਰ ਸੇਵਾ ਤੇ ਭਏ ਮਨ ਨਿਰਮਲ; ਹਰਿ ਹਰਿ ਹਰਿ ਹਰਿ, ਨਾਮੁ ਸੁਨਾ ॥੧॥ ਰਹਾਉ ॥
gur sevaa te bhe man niramal; har har har har, naam sunaa |1| rahaau |
Punjabi
ਗੁਰਾਂ ਦੀ ਚਾਕਰੀ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਮੈਂ ਪ੍ਰਭੂ, ਪ੍ਰਭੂ, ਪ੍ਰਭੂ, ਪ੍ਰਭੂ ਦਾ ਨਾਮ ਸ੍ਰਵਣ ਕੀਤਾ ਹੈ। ਠਹਿਰਾਉ।
English
Serving the Guru, my mind has become immaculately pure, and I have heard the Name of the Lord, Har, Har, Har, Har. ||1||Pause||
ਬਿਨਸਿਓ; ਮਨ ਕਾ ਮੂਰਖੁ ਢੀਠਾ ॥
binasio; man kaa moorakh dteetthaa |
Punjabi
ਮੇਰੀ ਆਤਮਾ ਦਾ ਮੂੜ੍ਹ ਬੇਸ਼ਰਮਪੁਣਾ ਮਿੱਟ ਗਿਆ ਹੈ।
English
The stubborn foolishness of my mind is gone;
ਪ੍ਰਭ ਕਾ ਭਾਣਾ; ਲਾਗਾ ਮੀਠਾ ॥੨॥
prabh kaa bhaanaa; laagaa meetthaa |2|
Punjabi
ਸੁਆਮੀ ਦੀ ਰਜ਼ਾ ਮੈਨੂੰ ਮਿੱਠੀ ਲੱਗਦੀ ਹੈ।
English
God's Will has become sweet to me. ||2||
ਗੁਰ ਪੂਰੇ ਕੇ; ਚਰਣ ਗਹੇ ॥
gur poore ke; charan gahe |
Punjabi
ਮੈਂ ਪੂਰਨ ਗੁਰਾਂ ਦੇ ਪੈਰ ਪਕੜ ਲਏ ਹਨ,
English
I have grasped the Feet of the Perfect Guru,
ਕੋਟਿ ਜਨਮ ਕੇ; ਪਾਪ ਲਹੇ ॥੩॥
kott janam ke; paap lahe |3|
Punjabi
ਅਤੇ ਮੇਰੇ ਕਰੋੜਾਂ ਜਨਮਾਂ ਦੇ ਗੁਨਾਹ ਧੋਤੇ ਗਏ ਹਨ।
English
and the sins of countless incarnations have been washed away. ||3||
ਰਤਨ ਜਨਮੁ ਇਹੁ; ਸਫਲ ਭਇਆ ॥
ratan janam ihu; safal bheaa |
Punjabi
ਮੇਰਾ ਇਹ ਹੀਰੇ ਵਰਗਾ ਜੀਵਨ ਲਾਭਦਾਇਕ ਹੋ ਗਿਆ ਹੈ।
English
The jewel of this life has become fruitful.
ਕਹੁ ਨਾਨਕ; ਪ੍ਰਭ ਕਰੀ ਮਇਆ ॥੪॥੧੫॥੬੬॥
kahu naanak; prabh karee meaa |4|15|66|
Punjabi
ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਰਹਿਮਤ ਧਾਰੀ ਹੈ।
English
Says Nanak, God has shown mercy to me. ||4||15||66||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਸਤਿਗੁਰੁ ਅਪਨਾ; ਸਦ ਸਦਾ ਸਮੑਾਰੇ ॥
satigur apanaa; sad sadaa samaare |
Punjabi
ਹਮੇਸ਼ਾਂ, ਹਮੇਸ਼ਾਂ ਮੈਂ ਸੱਚੇ ਗੁਰਾਂ ਨੂੰ ਯਾਦ ਕਰਦਾ ਹਾਂ,
English
I contemplate, forever and ever, the True Guru;
ਗੁਰ ਕੇ ਚਰਨ; ਕੇਸ ਸੰਗਿ ਝਾਰੇ ॥੧॥
gur ke charan; kes sang jhaare |1|
Punjabi
ਅਤੇ ਗੁਰਾਂ ਦੇ ਪੈਰ ਮੈਂ ਆਪਣੇ ਸਿਰ ਦੇ ਵਾਲਾਂ ਨਾਲ ਝਾੜਦਾ ਹਾਂ।
English
with my hair, I dust the feet of the Guru. ||1||
ਜਾਗੁ ਰੇ ਮਨ; ਜਾਗਨਹਾਰੇ ॥
jaag re man; jaaganahaare |
Punjabi
ਖਬਰਦਾਰ ਹੋ, ਹੇ ਮੇਰੀਏ ਸਾਵਧਾਨ ਹੋਈਏ ਆਤਮਾਂ!
English
Be wakeful, O my awakening mind!
ਬਿਨੁ ਹਰਿ. ਅਵਰੁ ਨ ਆਵਸਿ ਕਾਮਾ; ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥
bin har. avar na aavas kaamaa; jhootthaa mohu mithiaa pasaare |1| rahaau |
Punjabi
ਵਾਹਿਗੁਰੂ ਦੇ ਬਾਝੋਂ ਤੇਰੇ ਕੁਛ ਭੀ ਕੰਮ ਨਹੀਂ ਆਉਣਾ। ਕੂੜੀ ਹੈ ਸੰਸਾਰੀ ਮਮਤਾ ਅਤੇ ਨਾਸਵੰਤ ਹੈ ਸੰਸਾਰ ਦਾ ਖਿਲਾਰਾ। ਠਹਿਰਾਉ।
English
Without the Lord, nothing else shall be of use to you; false is emotional attachment, and useless are worldly entanglements. ||1||Pause||
ਗੁਰ ਕੀ ਬਾਣੀ ਸਿਉ; ਰੰਗੁ ਲਾਇ ॥
gur kee baanee siau; rang laae |
Punjabi
ਤੂੰ ਗੁਰਾਂ ਦੀ ਬਾਣੀ ਨਾਲ ਪਿਆਰ ਪਾ।
English
Embrace love for the Word of the Guru's Bani.
ਗੁਰੁ ਕਿਰਪਾਲੁ ਹੋਇ; ਦੁਖੁ ਜਾਇ ॥੨॥
gur kirapaal hoe; dukh jaae |2|
Punjabi
ਜੇਕਰ ਗੁਰੂ ਜੀ ਮਿਹਰਬਾਨ ਹੋ ਵੰਞਣ, ਤੱਦ ਤਕਲੀਫ ਰਫਾ ਹੋ ਜਾਂਦੀ ਹੈ।
English
When the Guru shows His Mercy, pain is destroyed. ||2||
ਗੁਰ ਬਿਨੁ; ਦੂਜਾ ਨਾਹੀ ਥਾਉ ॥
gur bin; doojaa naahee thaau |
Punjabi
ਗੁਰਾਂ ਦੇ ਬਗੈਰ, ਹੋਰ ਕੋਈ ਥਾਂ ਆਰਾਮ ਵਾਲੀ ਨਹੀਂ।
English
Without the Guru, there is no other place of rest.
ਗੁਰੁ ਦਾਤਾ; ਗੁਰੁ ਦੇਵੈ ਨਾਉ ॥੩॥
gur daataa; gur devai naau |3|
Punjabi
ਗੁਰੂ ਜੀ ਦਾਤਾਰ ਹਨ ਅਤੇ ਗੁਰੂ ਜੀ ਹੀ ਨਾਮ ਬਖਸ਼ਦੇ ਹਨ।
English
The Guru is the Giver, the Guru gives the Name. ||3||
ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥
gur paarabraham paramesar aap |
Punjabi
ਗੁਰੂ ਜੀ ਖੁਦ ਪਰਮ ਪ੍ਰਭੂ ਅਤੇ ਸ਼੍ਰੋਮਣੀ ਮਾਲਕ ਹਨ।
English
The Guru is the Supreme Lord God; He Himself is the Transcendent Lord.
ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥
aatth pehar naanak gur jaap |4|16|67|
Punjabi
ਦਿਨ ਦੇ ਅੱਠੇ ਪਹਿਰ ਹੀ, ਹੇ ਨਾਨਕ! ਤੂੰ ਗੁਰਾਂ ਦਾ ਸਿਮਰਨ ਕਰ।
English
Twenty-four hours a day, O Nanak, meditate on the Guru. ||4||16||67||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਆਪੇ ਪੇਡੁ; ਬਿਸਥਾਰੀ ਸਾਖ ॥
aape pedd; bisathaaree saakh |
Punjabi
ਸੁਆਮੀ ਆਪ ਹੀ ਬਿਰਛ ਅਤੇ ਇਸ ਦੀਆਂ ਫੈਲਰੀਆਂ ਹੋਈਆਂ ਟਹਿਣੀਆਂ ਹੈ।
English
He Himself is the tree, and the branches extending out.
ਅਪਨੀ ਖੇਤੀ; ਆਪੇ ਰਾਖ ॥੧॥
apanee khetee; aape raakh |1|
Punjabi
ਆਪਣੀ ਫਸਲ ਦੀ ਉਹ ਆਪ ਹੀ ਰੱਖਿਆ ਕਰਦਾ ਹੈ।
English
He Himself preserves His own crop. ||1||
ਜਤ ਕਤ ਪੇਖਉ; ਏਕੈ ਓਹੀ ॥
jat kat pekhau; ekai ohee |
Punjabi
ਜਿਥੇ ਕਿਤੇ ਭੀ ਮੈਂ ਦੇਖਦਾ ਹਾਂ, ਮੈਂ ਕੇਵਲ ਉਸ ਸੁਆਮੀ ਨੂੰ ਹੀ ਪਾਉਂਦਾ ਹਾਂ।
English
Wherever I look, I see that One Lord alone.
ਘਟ ਘਟ ਅੰਤਰਿ; ਆਪੇ ਸੋਈ ॥੧॥ ਰਹਾਉ ॥
ghatt ghatt antar; aape soee |1| rahaau |
Punjabi
ਸਾਰਿਆਂ ਦਿਲਾਂ ਅੰਦਰ ਉਹ ਖੁਦ ਹੀ ਰਮਿਆ ਹੋਇਆ ਹੈ। ਠਹਿਰਾਉ।
English
Deep within each and every heart, He Himself is contained. ||1||Pause||
ਆਪੇ ਸੂਰੁ ਕਿਰਣਿ ਬਿਸਥਾਰੁ ॥
aape soor kiran bisathaar |
Punjabi
ਉਹ ਆਪ ਹੀ ਸੂਰਜ ਅਤੇ ਇਸ ਦੀਆਂ ਸ਼ੁਆਵਾਂ ਦਾ ਖਿਲਾਰਾ ਹੈ।
English
He Himself is the sun, and the rays emanating from it.
ਸੋਈ ਗੁਪਤੁ; ਸੋਈ ਆਕਾਰੁ ॥੨॥
soee gupat; soee aakaar |2|
Punjabi
ਉਹ ਲੁਕਿਆ ਹੋਇਆ ਹੈ ਅਤੇ ਓਹੀ ਸਾਖਿਆਤ।
English
He is concealed, and He is revealed. ||2||
ਸਰਗੁਣ ਨਿਰਗੁਣ; ਥਾਪੈ ਨਾਉ ॥
saragun niragun; thaapai naau |
Punjabi
ਲੱਛਣਾਂ-ਸਹਿਤ ਅਤੇ ਲਛਣਾਂ-ਰਹਿਤ, ਉਸ ਦੇ ਨਾਮ ਵਰਨਣ ਕੀਤੇ ਜਾਂਦੇ ਹਨ।
English
He is said to be of the highest attributes, and without attributes.
ਦੁਹ ਮਿਲਿ; ਏਕੈ ਕੀਨੋ ਠਾਉ ॥੩॥
duh mil; ekai keeno tthaau |3|
Punjabi
ਉਸ ਅਦੁੱਤੀ ਸਾਹਿਬ ਵਿੱਚ, ਦੋਨੋਂ (ਨਿਰਗੁਣ ਤੇ ਸਰਗੁਣ) ਇਕ ਜਗ੍ਹਾਂ ਇਕੱਠੇ ਹੋ ਜਾਂਦੇ ਹਨ।
English
Both converge onto His single point. ||3||
ਕਹੁ ਨਾਨਕ; ਗੁਰਿ. ਭ੍ਰਮੁ ਭਉ ਖੋਇਆ ॥
kahu naanak; gur. bhram bhau khoeaa |
Punjabi
ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਅਤੇ ਡਰ ਦੂਰ ਕਰ ਦਿੱਤਾ ਹੈ।
English
Says Nanak, the Guru has dispelled my doubt and fear.
ਅਨਦ ਰੂਪੁ; ਸਭੁ ਨੈਨ ਅਲੋਇਆ ॥੪॥੧੭॥੬੮॥
anad roop; sabh nain aloeaa |4|17|68|
Punjabi
ਪਰਸੰਨਤਾ ਸਰੂਪ ਵਾਹਿਗੁਰੂ ਨੂੰ ਮੈਂ ਹੁਣ ਆਪਣੀਆਂ ਅੱਖਾਂ ਨਾਲ ਹਰ ਥਾਂ ਵੇਖਦਾ ਹਾਂ।
English
With my eyes, I perceive the Lord, the embodiment of bliss, to be everywhere. ||4||17||68||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਉਕਤਿ ਸਿਆਨਪ ਕਿਛੂ; ਨ ਜਾਨਾ ॥
aukat siaanap kichhoo; na jaanaa |
Punjabi
ਮੈਂ ਕੋਈ ਦਲੀਲ-ਬਾਜੀ ਅਤੇ ਚਤੁਰਾਈ ਨਹੀਂ ਜਾਣਦਾ।
English
I know nothing of arguments or cleverness.