Ang 388
ਦਿਨੁ ਰੈਣਿ; ਤੇਰਾ ਨਾਮੁ ਵਖਾਨਾ ॥੧॥
din rain; teraa naam vakhaanaa |1|
Punjabi
ਦਿਹੁੰ ਰਾਤ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ, ਹੇ ਸੁਆਮੀ!
English
Day and night, I chant Your Name. ||1||
ਮੈ ਨਿਰਗੁਨ; ਗੁਣੁ ਨਾਹੀ ਕੋਇ ॥
mai niragun; gun naahee koe |
Punjabi
ਖੂਬੀ-ਵਿਹੁਣ ਹਾਂ, ਨੇਕੀ ਮੇਰੇ ਵਿੱਚ ਕੋਈ ਨਹੀਂ।
English
I am worthless; I have no virtue at all.
ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥
karan karaavanahaar prabh soe |1| rahaau |
Punjabi
ਉਹ ਸਾਹਿਬ ਦੀ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਠਹਿਰਾਉ।
English
God is the Creator, the Cause of all causes. ||1||Pause||
ਮੂਰਖ ਮੁਗਧ; ਅਗਿਆਨ ਅਵੀਚਾਰੀ ॥
moorakh mugadh; agiaan aveechaaree |
Punjabi
ਮੈਂ ਹਾਂ ਬੇਵਕੂਫ, ਬੁੱਧੂ, ਬੇਸਮਝ ਅਤੇ ਵਿਚਾਰ-ਹੀਣ।
English
I am foolish, stupid, ignorant and thoughtless;
ਨਾਮ ਤੇਰੇ ਕੀ ਆਸ; ਮਨਿ ਧਾਰੀ ॥੨॥
naam tere kee aas; man dhaaree |2|
Punjabi
ਮੇਰੇ ਨਾਮ ਦੀ ਹੀ ਮੇਰੇ ਚਿੱਤ ਅੰਦਰ ਊਮੈਦ ਹੈ।
English
Your Name is my mind's only hope. ||2||
ਜਪੁ ਤਪੁ ਸੰਜਮੁ; ਕਰਮ ਨ ਸਾਧਾ ॥
jap tap sanjam; karam na saadhaa |
Punjabi
ਮੈਂ ਧਾਰਮਕ ਪੁਸਤਕਾਂ ਦੇ ਪਾਠ, ਤਪੱਸਿਆ, ਸਵੈਰਿਆਜ਼ਤ ਅਤੇ ਕਰਮ ਕਾਂਡਾ ਦੀ ਕਮਾਈ ਨਹੀਂ ਕੀਤੀ,
English
I have not practiced chanting, deep meditation, self-discipline or good actions;
ਨਾਮੁ ਪ੍ਰਭੂ ਕਾ; ਮਨਹਿ ਅਰਾਧਾ ॥੩॥
naam prabhoo kaa; maneh araadhaa |3|
Punjabi
ਪ੍ਰੰਤੂ ਆਪਣੇ ਚਿੱਤ ਅੰਦਰ ਕੇਵਲ ਸਾਈਂ ਦੇ ਨਾਮ ਦਾ ਸਿਮਰਨ ਕੀਤਾ ਹੈ।
English
but within my mind, I have worshipped God's Name. ||3||
ਕਿਛੂ ਨ ਜਾਨਾ; ਮਤਿ ਮੇਰੀ ਥੋਰੀ ॥
kichhoo na jaanaa; mat meree thoree |
Punjabi
ਮੈਂ ਕੁਝ ਨਹੀਂ ਜਾਣਦਾ। ਮੇਰੇ ਵਿੱਚ ਥੋੜੀ ਅਕਲ ਹੈ!
English
I know nothing, and my intellect is inadequate.
ਬਿਨਵਤਿ ਨਾਨਕ; ਓਟ ਪ੍ਰਭ ਤੋਰੀ ॥੪॥੧੮॥੬੯॥
binavat naanak; ott prabh toree |4|18|69|
Punjabi
ਬੇਨਤੀ ਕਰਦਾ ਹੈ ਨਾਨਕ, ਤੂੰ ਹੇ ਸੁਆਮੀ! ਮੇਰੀ ਟੇਕ ਹੈ।
English
Prays Nanak, O God, You are my only Support. ||4||18||69||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਹਰਿ ਹਰਿ ਅਖਰ ਦੁਇ; ਇਹ ਮਾਲਾ ॥
har har akhar due; ih maalaa |
Punjabi
ਇਹ ਦੋ ਸ਼ਬਦ, ਹਰੀ ਹਰੀ ਮੇਰੀ ਜਪੁਨੀ ਹਨ।
English
These two words, Har, Har, make up my maalaa.
ਜਪਤ ਜਪਤ; ਭਏ ਦੀਨ ਦਇਆਲਾ ॥੧॥
japat japat; bhe deen deaalaa |1|
Punjabi
ਇਹ ਮਾਲਾ ਇਕਰਸ ਫੇਰਨ ਦੁਆਰਾ, ਮਾਲਕ, ਮੈਂ ਗਰੀਬ ਉਤੇ ਮਿਹਰਬਾਨ ਹੋ ਜਾਂਦਾ ਹੈ।
English
Continually chanting and reciting this rosary, God has become merciful to me, His humble servant. ||1||
ਕਰਉ ਬੇਨਤੀ; ਸਤਿਗੁਰ ਅਪੁਨੀ ॥
krau benatee; satigur apunee |
Punjabi
ਆਪਣੀ ਅਰਜ਼, ਮੈਂ ਸੱਚੇ ਗੁਰਾਂ ਦੇ ਮੂਹਰੇ ਕਰਦਾ ਹਾਂ।
English
I offer my prayer to the True Guru.
ਕਰਿ ਕਿਰਪਾ ਰਾਖਹੁ ਸਰਣਾਈ; ਮੋ ਕਉ ਦੇਹੁ, ਹਰੇ ਹਰਿ ਜਪਨੀ ॥੧॥ ਰਹਾਉ ॥
kar kirapaa raakhahu saranaaee; mo kau dehu, hare har japanee |1| rahaau |
Punjabi
ਮਿਹਰ ਧਾਰ ਕੇ ਮੈਨੂੰ ਆਪਣੀ ਪਨਾਹ ਹੇਠ ਰੱਖ ਅਤੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਤਸਬੀ ਪਰਦਾਨ ਕਰ। ਠਹਿਰਾਉ।
English
Shower Your Mercy upon me, and keep me safe in Your Sanctuary; please, give me the maalaa, the rosary of Har, Har. ||1||Pause||
ਹਰਿ ਮਾਲਾ; ਉਰ ਅੰਤਰਿ ਧਾਰੈ ॥
har maalaa; ur antar dhaarai |
Punjabi
ਜੋ ਹਰੀ ਦੇ ਨਾਮ ਦੀ ਮਾਲਾ ਆਪਣੇ ਦਿਲ ਵਿੱਚ ਪਾਉਂਦਾ ਹੈ,
English
One who enshrines this rosary of the Lord's Name within his heart,
ਜਨਮ ਮਰਣ ਕਾ; ਦੂਖੁ ਨਿਵਾਰੈ ॥੨॥
janam maran kaa; dookh nivaarai |2|
Punjabi
ਉਹ ਜੰਮਣ ਤੇ ਮਰਨ ਦੇ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।
English
is freed of the pains of birth and death. ||2||
ਹਿਰਦੈ ਸਮਾਲੈ; ਮੁਖਿ ਹਰਿ ਹਰਿ ਬੋਲੈ ॥
hiradai samaalai; mukh har har bolai |
Punjabi
ਜੋ ਆਪਣੇ ਮਨ ਵਿੱਚ ਵਾਹਿਗੁਰੂ ਸੁਆਮੀ ਨੂੰ ਯਾਦ ਕਰਦਾ ਹੈ,
English
The humble being who contemplates the Lord within his heart, and chants the Lord's Name, Har, Har, with his mouth,
ਸੋ ਜਨੁ ਇਤ ਉਤ; ਕਤਹਿ ਨ ਡੋਲੈ ॥੩॥
so jan it ut; kateh na ddolai |3|
Punjabi
ਅਤੇ ਆਪਣੇ ਮੂੰਹ ਨਾਲ ਉਸ ਨੂੰ ਜਪਦਾ ਹੈ, ਉਹ ਪੁਰਸ਼ ਏਥੇ ਅਤੇ ਓਥੇ ਕਦਾਚਿਤ ਡਿਕਡੋਲੇ ਨਹੀਂ ਖਾਂਦਾ।
English
never wavers, here or hereafter. ||3||
ਕਹੁ ਨਾਨਕ; ਜੋ ਰਾਚੈ ਨਾਇ ॥
kahu naanak; jo raachai naae |
Punjabi
ਗੁਰੂ ਜੀ ਆਖਦੇ ਹਨ, ਜੋ ਨਾਮ ਅੰਦਰ ਲੀਨ ਹੋਇਆ ਹੋਇਆ ਹੈ,
English
Says Nanak, one who is imbued with the Name,
ਹਰਿ ਮਾਲਾ; ਤਾ ਕੈ ਸੰਗਿ ਜਾਇ ॥੪॥੧੯॥੭੦॥
har maalaa; taa kai sang jaae |4|19|70|
Punjabi
ਪ੍ਰਭੂ ਦੀ ਜਪਨੀ, ਪ੍ਰਲੋਕ ਵਿੱਚ ਉਸ ਦੇ ਨਾਲ ਜਾਂਦੀ ਹੈ।
English
goes to the next world with the maalaa of the Lord's Name. ||4||19||70||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਜਿਸ ਕਾ ਸਭੁ ਕਿਛੁ; ਤਿਸ ਕਾ ਹੋਇ ॥
jis kaa sabh kichh; tis kaa hoe |
Punjabi
ਹਰ ਸ਼ੈ ਜਿਸ ਦੀ ਮਲਕੀਅਤ ਹੈ, ਉਸ ਦੀ ਮਲਕੀਅਤ ਹੀ ਤੂੰ ਬਣ ਜਾ, ਹੇ ਬੰਦੇ!
English
All things belong to Him - let yourself belong to Him as well.
ਤਿਸੁ ਜਨ; ਲੇਪੁ ਨ ਬਿਆਪੈ ਕੋਇ ॥੧॥
tis jan; lep na biaapai koe |1|
Punjabi
ਐਸੇ ਪੁਰਸ਼ ਨੂੰ ਕਦਾਚਿਤ ਕੋਈ ਮੈਲ ਨਹੀਂ ਚਿਮੜਦੀ।
English
No stain clings to such a humble being. ||1||
ਹਰਿ ਕਾ ਸੇਵਕੁ; ਸਦ ਹੀ ਮੁਕਤਾ ॥
har kaa sevak; sad hee mukataa |
Punjabi
ਰੱਬ ਦਾ ਗੋਲਾ ਹਮੇਸ਼ਾਂ ਹੀ ਬੰਦ-ਖਲਾਸ ਹੁੰਦਾ ਹੈ।
English
The Lord's servant is liberated forever.
ਜੋ ਕਿਛੁ ਕਰੈ. ਸੋਈ ਭਲ ਜਨ ਕੈ; ਅਤਿ ਨਿਰਮਲ ਦਾਸ ਕੀ ਜੁਗਤਾ ॥੧॥ ਰਹਾਉ ॥
jo kichh karai. soee bhal jan kai; at niramal daas kee jugataa |1| rahaau |
Punjabi
ਜੋ ਕੁਝ ਸੁਆਮੀ ਕਰਦਾ ਹੈ, ਉਹ ਉਸ ਦੇ ਗੋਲੇ ਨੂੰ ਚੰਗਾ ਲੱਗਦਾ ਹੈ, ਪਰਮ ਪਵਿੱਤਰ ਹੈ ਸਾਹਿਬ ਦੇ ਨਫਰ ਦੀ ਜੀਵਨ ਰਹੁ- ਰੀਤੀ। ਠਹਿਰਾਉ।
English
Whatever He does, is pleasing to His servant; the way of life of His slave is immaculately pure. ||1||Pause||
ਸਗਲ ਤਿਆਗਿ; ਹਰਿ ਸਰਣੀ ਆਇਆ ॥
sagal tiaag; har saranee aaeaa |
Punjabi
ਜਿਸ ਨੇ ਸਾਰਾ ਕੁਛ ਛੱਡ ਕੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ,
English
One who renounces everything, and enters the Lord's Sanctuary
ਤਿਸੁ ਜਨ; ਕਹਾ ਬਿਆਪੈ ਮਾਇਆ ॥੨॥
tis jan; kahaa biaapai maaeaa |2|
Punjabi
ਉਸ ਇਨਸਾਨ ਨੂੰ ਮੋਹਨੀ ਕਿਸ ਤਰ੍ਹਾਂ ਚਿਮੜ ਸਕਦੀ ਹੈ?
English
- how can Maya cling to him? ||2||
ਨਾਮੁ ਨਿਧਾਨੁ; ਜਾ ਕੇ ਮਨ ਮਾਹਿ ॥
naam nidhaan; jaa ke man maeh |
Punjabi
ਜਿਸ ਦੇ ਚਿੱਤ ਵਿੱਚ ਨਾਮ ਦਾ ਖਜਾਨਾ ਹੈ,
English
With the treasure of the Naam, the Name of the Lord, in his mind,
ਤਿਸ ਕਉ ਚਿੰਤਾ; ਸੁਪਨੈ ਨਾਹਿ ॥੩॥
tis kau chintaa; supanai naeh |3|
Punjabi
ਉਸ ਨੂੰ ਸੁਫ਼ਨੇ ਵਿੱਚ ਭੀ ਫਿਕਰ ਨਹੀਂ ਹੁੰਦਾ।
English
he suffers no anxiety, even in dreams. ||3||
ਕਹੁ ਨਾਨਕ. ਗੁਰੁ ਪੂਰਾ ਪਾਇਆ ॥
kahu naanak. gur pooraa paaeaa |
Punjabi
ਨਾਨਕ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਦੇਵ ਜੀ ਨੂੰ ਪਰਾਪਤ ਕਰ ਲਿਆ ਹੈ।
English
Says Nanak, I have found the Perfect Guru.
ਭਰਮੁ ਮੋਹੁ ਸਗਲ ਬਿਨਸਾਇਆ ॥੪॥੨੦॥੭੧॥
bharam mohu sagal binasaaeaa |4|20|71|
Punjabi
ਮੇਰਾ ਸੰਦੇਹ ਅਤੇ ਸੰਸਾਰੀ ਮਮਤਾ ਸਭ ਨਾਸ ਹੋ ਗਏ ਹਨ।
English
My doubts and attachments have been totally obliterated. ||4||20||71||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਜਉ ਸੁਪ੍ਰਸੰਨ ਹੋਇਓ; ਪ੍ਰਭੁ ਮੇਰਾ ॥
jau suprasan hoeo; prabh meraa |
Punjabi
ਜਦ ਮੇਰਾ ਮਾਲਕ ਮੇਰੇ ਉਤੇ ਪਰਮ ਖੁਸ਼ ਹੋ ਗਿਆ ਹੈ,
English
When my God is totally pleased with me,
ਤਾਂ ਦੂਖੁ ਭਰਮੁ; ਕਹੁ ਕੈਸੇ ਨੇਰਾ ॥੧॥
taan dookh bharam; kahu kaise neraa |1|
Punjabi
ਤਦ ਦਸੋ, ਵਹਿਮ ਅਤੇ ਗਮ ਮੇਰੇ ਨੇੜੇ ਕਿਸ ਤਰ੍ਹਾਂ ਲੱਗ ਸਕਦੇ ਹਨ?
English
then, tell me, how can suffering or doubt draw near me? ||1||
ਸੁਨਿ ਸੁਨਿ ਜੀਵਾ; ਸੋਇ ਤੁਮੑਾਰੀ ॥
sun sun jeevaa; soe tumaaree |
Punjabi
ਤੇਰੀ ਸੋਭਾ ਲਗਾਤਾਰ ਸਰਵਣ ਕਰਨ ਦੁਆਰਾ ਮੈਂ ਜੀਊਦਾਂ ਹਾਂ।
English
Continually listening to Your Glory, I live.
ਮੋਹਿ ਨਿਰਗੁਨ ਕਉ; ਲੇਹੁ ਉਧਾਰੀ ॥੧॥ ਰਹਾਉ ॥
mohi niragun kau; lehu udhaaree |1| rahaau |
Punjabi
ਹੇ ਪ੍ਰਭੂ! ਤੂੰ ਮੈਂ ਨੇਕੀ-ਵਿਹੁਣ ਦਾ ਪਾਰ ਉਤਾਰਾ ਕਰ ਦੇ। ਠਹਿਰਾਉ।
English
I am worthless - save me, O Lord! ||1||Pause||
ਮਿਟਿ ਗਇਆ ਦੂਖੁ; ਬਿਸਾਰੀ ਚਿੰਤਾ ॥
mitt geaa dookh; bisaaree chintaa |
Punjabi
ਸੱਚੇ ਗੁਰਾਂ ਦੇ ਦਿਤੇ ਹੋਏ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਸਿਲਾ ਮਿਲ ਗਿਆ ਹੈ।
English
My suffering has been ended, and my anxiety is forgotten.
ਫਲੁ ਪਾਇਆ; ਜਪਿ ਸਤਿਗੁਰ ਮੰਤਾ ॥੨॥
fal paaeaa; jap satigur mantaa |2|
Punjabi
ਮੇਰੀ ਤਕਲੀਫ ਰਫਾ ਹੋ ਗਈ ਹੈ ਅਤੇ ਫਿਕਰ ਨੂੰ ਮੈਂ ਭੁਲਾ ਦਿੱਤਾ ਹੈ।
English
I have obtained my reward, chanting the Mantra of the True Guru. ||2||
ਸੋਈ ਸਤਿ; ਸਤਿ ਹੈ ਸੋਇ ॥
soee sat; sat hai soe |
Punjabi
ਉਹ ਸੱਚਾ ਹੈ ਅਤੇ ਸੱਚੀ ਹੈ ਉਸ ਦੀ ਸੋਭਾ।
English
He is True, and True is His glory.
ਸਿਮਰਿ ਸਿਮਰਿ; ਰਖੁ ਕੰਠਿ ਪਰੋਇ ॥੩॥
simar simar; rakh kantth paroe |3|
Punjabi
ਤੂੰ ਉਸ ਦਾ ਚਿੰਤਨ ਤੇ ਆਰਾਧਨ ਕਰ ਅਤੇ ਉਸ ਨੂੰ ਆਪਣੇ ਦਿਲ ਅੰਦਰ ਪਰੋਈ ਰੱਖ।
English
Remembering, remembering Him in meditation, keep Him clasped to your heart. ||3||
ਕਹੁ ਨਾਨਕ; ਕਉਨ ਉਹ ਕਰਮਾ ॥
kahu naanak; kaun uh karamaa |
Punjabi
ਗੁਰੂ ਜੀ ਆਖਦੇ ਹਨ, ਉਸ ਕਿਹੜਾ ਕੰਮ ਕਰਨ ਵਾਲਾ ਰਹਿ ਗਿਆ ਹੈ,
English
Says Nanak, what action is there left to do,
ਜਾ ਕੈ ਮਨਿ ਵਸਿਆ; ਹਰਿ ਨਾਮਾ ॥੪॥੨੧॥੭੨॥
jaa kai man vasiaa; har naamaa |4|21|72|
Punjabi
ਜਿਸ ਦੇ ਚਿੱਤ ਵਿੱਚ ਸਾਈਂ ਦਾ ਨਾਮ ਵੱਸਦਾ ਹੈ।
English
by one whose mind is filled with the Lord's Name? ||4||21||72||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ ॥
kaam krodh ahankaar vigoote |
Punjabi
ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਨੇ ਜੀਵ ਬਰਬਾਦ ਕਰ ਛੱਡੇ ਹਨ।
English
Sexual desire, anger, and egotism lead to ruin.
ਹਰਿ ਸਿਮਰਨੁ ਕਰਿ; ਹਰਿ ਜਨ ਛੂਟੇ ॥੧॥
har simaran kar; har jan chhootte |1|
Punjabi
ਵਾਹਿਗੁਰੂ ਦੀ ਬੰਦਗੀ ਦੁਆਰਾ ਵਾਹਿਗੁਰੂ ਦੇ ਗੋਲੇ ਬੰਦ-ਖਲਾਸ ਹੋ ਜਾਂਦੇ ਹਨ।
English
Meditating on the Lord, the Lord's humble servants are redeemed. ||1||
ਸੋਇ ਰਹੇ; ਮਾਇਆ ਮਦ ਮਾਤੇ ॥
soe rahe; maaeaa mad maate |
Punjabi
ਦੁਨੀਆਂਦਾਰੀ ਦੀ ਸ਼ਰਾਬ ਨਾਲ ਗੁੱਟ ਹੋਏ ਹੋਏ ਪ੍ਰਾਣੀ ਸੁੱਤੇ ਪਏ ਹਨ।
English
The mortals are asleep, intoxicated with the wine of Maya.
ਜਾਗਤ ਭਗਤ; ਸਿਮਰਤ ਹਰਿ ਰਾਤੇ ॥੧॥ ਰਹਾਉ ॥
jaagat bhagat; simarat har raate |1| rahaau |
Punjabi
ਵਾਹਿਗੁਰੂ ਦੀ ਬੰਦਗੀ ਨਾਲ ਰੰਗੇ ਹੋਏ ਸਾਧੂ ਜਾਗਦੇ ਰਹਿੰਦੇ ਹਨ। ਠਹਿਰਾਉ।
English
The devotees remain awake, imbued with the Lord's meditation. ||1||Pause||
ਮੋਹ ਭਰਮਿ; ਬਹੁ ਜੋਨਿ ਭਵਾਇਆ ॥
moh bharam; bahu jon bhavaaeaa |
Punjabi
ਸੰਸਾਰੀ ਲਗਨ ਅਤੇ ਸੰਦੇਹ ਆਦਮੀ ਨੂੰ ਘਣੇਰੀਆਂ ਜੂਨੀਆਂ ਅੰਦਰ ਭਟਕਾਉਂਦੇ ਹਨ।
English
In emotional attachment and doubt, the mortals wander through countless incarnations.
ਅਸਥਿਰੁ ਭਗਤ; ਹਰਿ ਚਰਣ ਧਿਆਇਆ ॥੨॥
asathir bhagat; har charan dhiaaeaa |2|
Punjabi
ਅਹਿੱਲ ਹਨ ਪ੍ਰਭੂ ਦੇ ਅਨੁਰਾਗੀ, ਜੋ ਉਸ ਦੇ ਪੈਰਾਂ ਦਾ ਆਰਾਧਨ ਕਰਦੇ ਹਨ।
English
The devotees remain ever-stable, meditating on the Lord's Lotus Feet. ||2||
ਬੰਧਨ ਅੰਧ ਕੂਪ ਗ੍ਰਿਹ ਮੇਰਾ ॥
bandhan andh koop grih meraa |
Punjabi
ਜੋ ਆਪਣੇ ਘਰ ਨਾਲ ਜੁੜਿਆ ਹੋਇਆ ਹੈ, ਉਹ ਅੰਨ੍ਹੇ ਖੂਹ ਵਿੱਚ ਬੰਦ ਹੋਇਆ ਹੋਇਆ ਹੈ।
English
Bound to household and possessions, the mortals are lost in the deep, dark pit.
ਮੁਕਤੇ ਸੰਤ; ਬੁਝਹਿ ਹਰਿ ਨੇਰਾ ॥੩॥
mukate sant; bujheh har neraa |3|
Punjabi
ਮੁਕਤ ਹਨ ਉਹ ਸਾਧੂ, ਜੋ ਵਾਹਿਗੁਰੂ ਨੂੰ ਨੇੜ੍ਹੇ ਜਾਣਦੇ ਹਨ।
English
The Saints are liberated, knowing the Lord to be near at hand. ||3||
ਕਹੁ ਨਾਨਕ; ਜੋ ਪ੍ਰਭ ਸਰਣਾਈ ॥
kahu naanak; jo prabh saranaaee |
Punjabi
ਗੁਰੂ ਜੀ ਆਖਦੇ ਹਨ ਜਿਹੜਾ ਸੁਆਮੀ ਦੀ ਛਤਰ-ਛਾਇਆ ਹੇਠ ਹੈ,
English
Says Nanak, one who has taken to God's Sanctuary,
ਈਹਾ ਸੁਖੁ; ਆਗੈ ਗਤਿ ਪਾਈ ॥੪॥੨੨॥੭੩॥
eehaa sukh; aagai gat paaee |4|22|73|
Punjabi
ਉਹ ਏਥੇ ਆਰਾਮ ਅਤੇ ਅੱਗੇ ਮੁਕਤੀ ਪਾਊਦਾਂ ਹੈ।
English
obtains peace in this world, and salvation in the world hereafter. ||4||22||73||