Ang 389
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਤੂ ਮੇਰਾ ਤਰੰਗੁ; ਹਮ ਮੀਨ ਤੁਮਾਰੇ ॥
too meraa tarang; ham meen tumaare |
Punjabi
ਤੂੰ ਮੈਡਾਂ ਪਾਣੀ ਹੈਂ ਅਤੇ ਮੈਂ ਤੇਰੀ ਮੱਛੀ।
English
You are my waves, and I am Your fish.
ਤੂ ਮੇਰਾ ਠਾਕੁਰੁ; ਹਮ ਤੇਰੈ ਦੁਆਰੇ ॥੧॥
too meraa tthaakur; ham terai duaare |1|
Punjabi
ਤੂੰ ਮੇਰਾ ਸਾਹਿਬ ਹੈਂ ਅਤੇ ਮੈਂ ਤੇਰੇ ਬੂਹੇ ਦਾ ਮੰਗਤਾ।
English
You are my Lord and Master; I wait at Your Door. ||1||
ਤੂੰ ਮੇਰਾ ਕਰਤਾ; ਹਉ ਸੇਵਕੁ ਤੇਰਾ ॥
toon meraa karataa; hau sevak teraa |
Punjabi
ਤੂੰ ਮੇਰਾ ਸਿਰਜਣਹਾਰ ਹੈ ਅਤੇ ਮੈਂ ਤੇਰਾ ਟਹਿਲੂਆ।
English
You are my Creator, and I am Your servant.
ਸਰਣਿ ਗਹੀ; ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥
saran gahee; prabh gunee gaheraa |1| rahaau |
Punjabi
ਮੈਂ ਤੇਰੀ ਪਨਾਹ ਪਕੜੀ ਹੈ, ਹੇ ਗੰਭੀਰ ਉਤ-ਕ੍ਰਿਸ਼ਟਤਾਈਆਂ (ਗੁਣਾ) ਦੇ ਮਾਲਕ! ਠਹਿਰਾਉ।
English
I have taken to Your Sanctuary, O God, most profound and excellent. ||1||Pause||
ਤੂ ਮੇਰਾ ਜੀਵਨੁ; ਤੂ ਆਧਾਰੁ ॥
too meraa jeevan; too aadhaar |
Punjabi
ਤੂੰ ਮੇਰੀ ਜਿੰਦ-ਜਾਨ ਹੈਂ ਅਤੇ ਤੂੰ ਹੀ ਮੇਰਾ ਆਸਰਾ।
English
You are my life, You are my Support.
ਤੁਝਹਿ ਪੇਖਿ; ਬਿਗਸੈ ਕਉਲਾਰੁ ॥੨॥
tujheh pekh; bigasai kaulaar |2|
Punjabi
ਤੈਨੂੰ ਵੇਖਣ ਨਾਲ ਮੇਰਾ ਦਿਲ ਕੰਵਲ ਖਿੜ ਜਾਂਦਾ ਹੈ।
English
Beholding You, my heart-lotus blossoms forth. ||2||
ਤੂ ਮੇਰੀ ਗਤਿ ਪਤਿ; ਤੂ ਪਰਵਾਨੁ ॥
too meree gat pat; too paravaan |
Punjabi
ਤੂੰ ਮੈਡੀਂ ਮੁਕਤੀ ਤੇ ਇੱਜ਼ਤ ਆਬਰੂ ਹੈਂ ਅਤੇ ਤੂੰ ਹੀ ਕਬੂਲ ਕਰਨਹਾਰ।
English
You are my salvation and honor; You make me acceptable.
ਤੂ ਸਮਰਥੁ; ਮੈ. ਤੇਰਾ ਤਾਣੁ ॥੩॥
too samarath; mai. teraa taan |3|
Punjabi
ਤੂੰ ਸਰਬ-ਸ਼ਕਤੀਵਾਨ ਹੈ, ਤੂੰ ਹੀ ਮੇਰੀ ਸੱਤਿਆ ਹੈ।
English
You are All-powerful, You are my strength. ||3||
ਅਨਦਿਨੁ ਜਪਉ; ਨਾਮ ਗੁਣਤਾਸਿ ॥
anadin jpau; naam gunataas |
Punjabi
ਕਿ ਮੈਂ ਰੈਣ ਦਿਹੁੰ ਸ਼੍ਰੇਸ਼ਟਤਾਈਆਂ ਦੇ ਖਜਾਨੇ ਨਾਮ ਦਾ ਉਚਾਰ ਕਰਾਂ,
English
Night and day, I chant the Naam, the Name of the Lord, the treasure of excellence.
ਨਾਨਕ ਕੀ; ਪ੍ਰਭ ਪਹਿ ਅਰਦਾਸਿ ॥੪॥੨੩॥੭੪॥
naanak kee; prabh peh aradaas |4|23|74|
Punjabi
ਨਾਨਕ ਇਸ ਦੀ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹੈ।
English
This is Nanak's prayer to God. ||4||23||74||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਰੋਵਨਹਾਰੈ; ਝੂਠੁ ਕਮਾਨਾ ॥
rovanahaarai; jhootth kamaanaa |
Punjabi
ਰੋਣ ਵਾਲਾ ਕੂੜ ਦੀ ਕਮਾਈ ਕਰਦਾ ਹੈ।
English
The mourner practices falsehood;
ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥
has has sog karat begaanaa |1|
Punjabi
ਹੋਰਨਾਂ ਦਾ ਮਾਤਮ ਕਰਦਾ ਹੋਇਆ ਉਹ ਖੁਸ਼ੀ ਵਿੱਚ ਹੱਸਦਾ ਹੈ।
English
he laughs with glee, while mourning for others. ||1||
ਕੋ ਮੂਆ; ਕਾ ਕੈ ਘਰਿ ਗਾਵਨੁ ॥
ko mooaa; kaa kai ghar gaavan |
Punjabi
ਕੋਈ ਜਣਾ ਮਰ ਗਿਆ ਹੈ ਅਤੇ ਕਿਸੇ ਦੇ ਗ੍ਰਹਿ ਵਿੱਚ ਗਾਉਣਾ ਵਜਾਉਣਾ ਹੋ ਰਿਹਾ ਹੈ।
English
Someone has died, while there is singing in someone else's house.
ਕੋ ਰੋਵੈ; ਕੋ ਹਸਿ ਹਸਿ ਪਾਵਨੁ ॥੧॥ ਰਹਾਉ ॥
ko rovai; ko has has paavan |1| rahaau |
Punjabi
ਕੋਈ ਵਿਰਲਾਪ ਕਰਦਾ ਹੈ ਅਤੇ ਕੋਈ ਖਿੱੜ ਖਿੱੜ ਹੱਸਦਾ ਹੈ। ਠਹਿਰਾਉ।
English
One mourns and bewails, while another laughs with glee. ||1||Pause||
ਬਾਲ ਬਿਵਸਥਾ ਤੇ; ਬਿਰਧਾਨਾ ॥
baal bivasathaa te; biradhaanaa |
Punjabi
ਬਚਪਨ ਤੋਂ ਬੁਢਾਪੇ ਤਾਈਂ,
English
From childhood to old age,
ਪਹੁਚਿ ਨ. ਮੂਕਾ; ਫਿਰਿ ਪਛੁਤਾਨਾ ॥੨॥
pahuch na. mookaa; fir pachhutaanaa |2|
Punjabi
ਪ੍ਰਾਣੀ ਆਪਣੇ ਨਿਸ਼ਾਨੇ ਨੂੰ ਨਹੀਂ ਅੱਪੜਦਾ ਅਤੇ ਅਖੀਰ ਨੂੰ ਪਸਚਾਤਾਪ ਕਰਦਾ ਹੈ।
English
the mortal does not attain his goals, and he comes to regret in the end. ||2||
ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥
trihu gun meh varatai sansaaraa |
Punjabi
ਜਹਾਨ ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਅਧੀਨ ਹੈ।
English
The world is under the influence of the three qualities.
ਨਰਕ ਸੁਰਗ; ਫਿਰਿ ਫਿਰਿ ਅਉਤਾਰਾ ॥੩॥
narak surag; fir fir aautaaraa |3|
Punjabi
ਇਸ ਲਈ ਜੀਵ, ਮੁੜ ਮੁੜ ਕੇ ਦੌਜਕ ਅਤੇ ਬਹਿਸ਼ਤ ਵਿੱਚ ਪ੍ਰਵੇਸ਼ ਕਰਦਾ ਹੈ।
English
The mortal is reincarnated, again and again, into heaven and hell. ||3||
ਕਹੁ ਨਾਨਕ; ਜੋ ਲਾਇਆ ਨਾਮ ॥
kahu naanak; jo laaeaa naam |
Punjabi
ਗੁਰੂ ਜੀ ਆਖਦੇ ਹਨ, ਜਿਸ ਨੂੰ ਸੁਆਮੀ ਨੇ ਆਪਣੇ ਨਾਮ ਨਾਲ ਜੋੜਿਆ ਹੈ,
English
Says Nanak, one who is attached to the Naam, the Name of the Lord,
ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥
safal janam taa kaa paravaan |4|24|75|
Punjabi
ਉਸ ਇਨਸਾਨ ਦਾ ਜੀਵਨ ਲਾਭਦਾਇਕ ਹੈ ਅਤੇ ਓਹੀ ਮਕਬੂਲ ਹੈ।
English
becomes acceptable, and his life becomes fruitful. ||4||24||75||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਸੋਇ ਰਹੀ; ਪ੍ਰਭ ਖਬਰਿ. ਨ ਜਾਨੀ ॥
soe rahee; prabh khabar. na jaanee |
Punjabi
ਪਤਨੀ ਸੁੱਤੀ ਪਈ ਹੈ, ਅਤੇ ਅਪਣੇ ਸੁਆਮੀ ਦੇ ਸੰਦੇਸੇ ਨੂੰ ਨਹੀਂ ਜਾਣਦੀ।
English
She remains asleep, and does not know the news of God.
ਭੋਰੁ ਭਇਆ; ਬਹੁਰਿ ਪਛੁਤਾਨੀ ॥੧॥
bhor bheaa; bahur pachhutaanee |1|
Punjabi
ਜਦ ਦਿਨ ਚੜ੍ਹ ਆਉਂਦਾ ਹੈ, ਤਦ ਉਹ ਅਫਸੋਸ ਕਰਦੀ ਹੈ।
English
The day dawns, and then, she regrets. ||1||
ਪ੍ਰਿਅ ਪ੍ਰੇਮ ਸਹਜਿ; ਮਨਿ ਅਨਦੁ ਧਰਉ ਰੀ ॥
pria prem sehaj; man anad dhrau ree |
Punjabi
ਆਪਣੇ ਪ੍ਰੀਤਮ ਦੇ ਪਿਆਰ ਦੁਆਰਾ, ਹੇ ਪਤਨੀਏ! ਤੂੰ ਆਪਣੇ ਦਿਲ ਅੰਦਰ ਸੁਖੈਨ ਹੀ ਖੁਸ਼ੀ ਪਾ ਲਵੇਗੀਂ।
English
Loving the Beloved, the mind is filled with celestial bliss.
ਪ੍ਰਭ ਮਿਲਬੇ ਕੀ ਲਾਲਸਾ; ਤਾ ਤੇ. ਆਲਸੁ ਕਹਾ ਕਰਉ ਰੀ ॥੧॥ ਰਹਾਉ ॥
prabh milabe kee laalasaa; taa te. aalas kahaa krau ree |1| rahaau |
Punjabi
ਜਦ ਤੇਰੇ ਵਿੱਚ ਆਪਣੇ ਸੁਆਮੀ ਨੂੰ ਮਿਲਣ ਦੀ ਤਾਂਘ ਹੈ, ਤਦ ਤੂੰ ਢਿਲ ਕਿਉਂ ਕਰਦੀ ਹੈਂ? ਠਹਿਰਾਉ।
English
You yearn to meet with God, so why do you delay? ||1||Pause||
ਕਰ ਮਹਿ; ਅੰਮ੍ਰਿਤੁ ਆਣਿ ਨਿਸਾਰਿਓ ॥
kar meh; amrit aan nisaario |
Punjabi
ਉਸ ਦੇ ਪਤੀ ਨੇ ਆ ਕੇ ਉਸ ਦੇ ਹੱਥ ਵਿੱਚ ਸੁਧਾ-ਰਸ ਪਾ ਦਿੱਤਾ ਹੈ।
English
He came and poured His Ambrosial Nectar into your hands,
ਖਿਸਰਿ ਗਇਓ; ਭੂਮ ਪਰਿ ਡਾਰਿਓ ॥੨॥
khisar geo; bhoom par ddaario |2|
Punjabi
ਪਰ ਇਕ ਤਿਲ੍ਹਕ ਗਿਆ ਅਤੇ ਜੀਮਨ ਉਤੇ ਡਿੱਗ ਪਿਆ।
English
but it slipped through your fingers, and fell onto the ground. ||2||
ਸਾਦਿ ਮੋਹਿ; ਲਾਦੀ ਅਹੰਕਾਰੇ ॥
saad mohi; laadee ahankaare |
Punjabi
ਉਹ ਵਿਸ਼ਈ ਸੁਆਦਾਂ, ਸੰਸਾਰੀ ਮਮਤਾ ਅਤੇ ਗਰੂਰ ਨਾਲ ਲੱਦੀ ਹੋਈ ਹੈ।
English
You are burdened with desire, emotional attachment and egotism;
ਦੋਸੁ ਨਾਹੀ; ਪ੍ਰਭ ਕਰਣੈਹਾਰੇ ॥੩॥
dos naahee; prabh karanaihaare |3|
Punjabi
ਇਸ ਲਈ ਸਿਰਜਣਹਾਰ ਸੁਆਮੀ ਦਾ ਕੋਈ ਕਸੂਰ ਨਹੀਂ।
English
it is not the fault of God the Creator. ||3||
ਸਾਧਸੰਗਿ; ਮਿਟੇ ਭਰਮ ਅੰਧਾਰੇ ॥
saadhasang; mitte bharam andhaare |
Punjabi
ਸਤਿ ਸੰਗਤ ਅੰਦਰ ਵਹਿਮ ਦਾ ਅੰਨ੍ਹੇਰਾ ਨਵਿਰਤ ਹੋ ਜਾਂਦਾ ਹੈ।
English
In the Saadh Sangat, the Company of the Holy, the darkness of doubt is dispelled.
ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥
naanak melee sirajanahaare |4|25|76|
Punjabi
ਨਾਨਕ, ਤਦ ਕਰਤਾਰ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
English
O Nanak, the Creator Lord blends us with Himself. ||4||25||76||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਚਰਨ ਕਮਲ ਕੀ ਆਸ ਪਿਆਰੇ ॥
charan kamal kee aas piaare |
Punjabi
ਪ੍ਰੀਤਮ ਦੇ ਕੰਵਲ ਪੈਰਾਂ ਵਿੱਚ ਮੇਰੀ ਸੱਧਰ ਹੈ।
English
I long for the Lotus Feet of my Beloved Lord.
ਜਮਕੰਕਰ ਨਸਿ ਗਏ ਵਿਚਾਰੇ ॥੧॥
jamakankar nas ge vichaare |1|
Punjabi
ਮੌਤ ਦੇ ਗਰੀਬ ਦੂਤ ਮੇਰੇ ਪਾਸੋਂ ਭੱਜ ਗਏ ਹਨ।
English
The wretched Messenger of Death has run away from me. ||1||
ਤੂ. ਚਿਤਿ ਆਵਹਿ; ਤੇਰੀ ਮਇਆ ॥
too. chit aaveh; teree meaa |
Punjabi
ਤੇਰੀ ਮਿਹਰ ਸਦਕਾ, ਹੇ ਸਾਹਿਬ! ਤੂੰ ਸਿਮਰਿਆ ਜਾਂਦਾ ਹੈ।
English
You enter into my mind, by Your Kind Mercy.
ਸਿਮਰਤ ਨਾਮ; ਸਗਲ ਰੋਗ ਖਇਆ ॥੧॥ ਰਹਾਉ ॥
simarat naam; sagal rog kheaa |1| rahaau |
Punjabi
ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਬੀਮਾਰੀਆਂ ਨਸ਼ਟ ਹੋ ਜਾਂਦੀਆਂ ਹਨ। ਠਹਿਰਾਉ।
English
Meditating on the Naam, the Name of the Lord, all diseases are destroyed. ||1||Pause||
ਅਨਿਕ ਦੂਖ ਦੇਵਹਿ; ਅਵਰਾ ਕਉ ॥
anik dookh deveh; avaraa kau |
Punjabi
ਮੌਤ ਦਾ ਫਰਿਸ਼ਤਾ ਹੋਰਨਾਂ ਨੂੰ ਘਣਾ ਕਸ਼ਟ ਦਿੰਦਾ ਹੈ,
English
Death gives so much pain to others,
ਪਹੁਚਿ ਨ ਸਾਕਹਿ; ਜਨ ਤੇਰੇ ਕਉ ॥੨॥
pahuch na saakeh; jan tere kau |2|
Punjabi
ਪਰ ਉਹ ਤੇਰੇ ਗੋਲੇ ਦੇ ਲਾਗੇ ਨਹੀਂ ਲੱਗ ਸਕਦਾ, ਹੇ ਪ੍ਰਭੂ!
English
but it cannot even come near Your slave. ||2||
ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥
daras tere kee piaas man laagee |
Punjabi
ਮੇਰੀ ਆਤਮਾ ਨੂੰ ਤੈਡੇ ਦੀਦਾਰ ਦੀ ਤੇਹ ਲੱਗੀ ਹੋਈ ਹੈ,
English
My mind thirsts for Your Vision;
ਸਹਜ ਅਨੰਦ ਬਸੈ ਬੈਰਾਗੀ ॥੩॥
sehaj anand basai bairaagee |3|
Punjabi
ਇਸ ਲਈ ਤੇਰੀ ਪ੍ਰੀਤ ਅੰਦਰ ਭਿੱਜ ਉਹ ਅਡੋਲਤਾ ਤੇ ਖੁਸ਼ੀ ਵਿੱਚ ਵੱਸਦੀ ਹੈ।
English
in peaceful ease and bliss, I dwell in detachment. ||3||
ਨਾਨਕ ਕੀ; ਅਰਦਾਸਿ ਸੁਣੀਜੈ ॥
naanak kee; aradaas suneejai |
Punjabi
ਹੇ ਸਾਈਂ! ਤੂੰ ਨਾਨਕ ਦੀ ਪ੍ਰਾਰਥਨਾ ਸੁਣ।
English
Hear this prayer of Nanak:
ਕੇਵਲ ਨਾਮੁ; ਰਿਦੇ ਮਹਿ ਦੀਜੈ ॥੪॥੨੬॥੭੭॥
keval naam; ride meh deejai |4|26|77|
Punjabi
ਉਸ ਦੇ ਹਿਰਦੇ ਅੰਦਰ ਸਿਰਫ ਆਪਣਾ ਨਾਮ ਰਮਾ ਦੇ।
English
please, infuse Your Name into his heart. ||4||26||77||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਮਨੁ ਤ੍ਰਿਪਤਾਨੋ; ਮਿਟੇ ਜੰਜਾਲ ॥
man tripataano; mitte janjaal |
Punjabi
ਮੇਰੀ ਆਤਮਾ ਰੱਜ ਗਈ ਹੈ ਤੇ ਮੁਕ ਗਏ ਹਨ ਮੇਰੇ ਪੁਆੜੇ।
English
My mind is satisfied, and my entanglements have been dissolved.
ਪ੍ਰਭੁ ਅਪੁਨਾ; ਹੋਇਆ ਕਿਰਪਾਲ ॥੧॥
prabh apunaa; hoeaa kirapaal |1|
Punjabi
ਮੇਰਾ ਸੁਆਮੀ ਮਿਹਰਬਾਨ ਹੋ ਗਿਆ ਹੈ।
English
God has become merciful to me. ||1||
ਸੰਤ ਪ੍ਰਸਾਦਿ; ਭਲੀ ਬਨੀ ॥
sant prasaad; bhalee banee |
Punjabi
ਸਾਧੂਆਂ ਦੀ ਦਇਆ ਦੁਆਰਾ ਹਰ ਸ਼ੈ ਠੀਕ ਹੋ ਗਈ ਹੈ।
English
By the Grace of the Saints, everything has turned out well.
ਜਾ ਕੈ ਗ੍ਰਿਹਿ ਸਭੁ ਕਿਛੁ ਹੈ ਪੂਰਨੁ; ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ ॥
jaa kai grihi sabh kichh hai pooran; so bhettiaa nirabhai dhanee |1| rahaau |
Punjabi
ਮੈਂ ਉਸ ਨਿੱਡਰ ਮਾਲਕ ਨੂੰ ਮਿਲ ਪਿਆ ਹਾਂ, ਜਿਸ ਦਾ ਘਰ ਸਾਰੀਆਂ ਵਸਤੂਆਂ ਨਾਲ ਲਬਾਲਬ ਹੈ। ਠਹਿਰਾਉ।
English
His House is overflowing with all things; I have met Him, the Fearless Master. ||1||Pause||
ਨਾਮੁ ਦ੍ਰਿੜਾਇਆ; ਸਾਧ ਕ੍ਰਿਪਾਲ ॥
naam drirraaeaa; saadh kripaal |
Punjabi
ਮਾਇਆਵਾਨ ਸੰਤ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ।
English
By the Kind Mercy of the Holy Saints, the Naam has been implanted within me.
ਮਿਟਿ ਗਈ ਭੂਖ; ਮਹਾ ਬਿਕਰਾਲ ॥੨॥
mitt gee bhookh; mahaa bikaraal |2|
Punjabi
ਮੇਰੀ ਮਹਾਂ ਭਿਆਨਕ ਖਾਹਿਸ਼ ਨਾਸ ਹੋ ਗਈ ਹੈ।
English
The most dreadful desires have been eliminated. ||2||
ਠਾਕੁਰਿ ਅਪੁਨੈ; ਕੀਨੀ ਦਾਤਿ ॥
tthaakur apunai; keenee daat |
Punjabi
ਮੇਰੇ ਮਾਲਕ ਨੇ ਮੈਨੂੰ ਇਕ ਬਖਸ਼ੀਸ਼ ਦਿੱਤੀ ਹੈ,
English
My Master has given me a gift;
ਜਲਨਿ ਬੁਝੀ; ਮਨਿ ਹੋਈ ਸਾਂਤਿ ॥੩॥
jalan bujhee; man hoee saant |3|
Punjabi
ਜਿਸ ਦੇ ਨਾਲ ਅੱਗ ਬੁਝ ਗਈ ਹੈ ਅਤੇ ਮੇਰੇ ਚਿੱਤ ਨੂੰ ਠੰਢ ਪੈ ਗਈ ਹੈ।
English
the fire has been extinguished, and my mind is now at peace. ||3||
ਮਿਟਿ ਗਈ ਭਾਲ; ਮਨੁ ਸਹਜਿ ਸਮਾਨਾ ॥
mitt gee bhaal; man sehaj samaanaa |
Punjabi
ਮੇਰੀ ਖੋਜ ਭਾਲ ਮੁੱਕ ਗਈ ਹੈ ਅਤੇ ਮੇਰੀ ਆਤਮਾ ਬੈਕੁੰਠੀ ਅਨੰਦ ਵਿੱਚ ਲੀਨ ਹੋ ਗਈ ਹੈ।
English
My search has ended, and my mind is absorbed in celestial bliss.