Ang 390
ਨਾਨਕ ਪਾਇਆ ਨਾਮ ਖਜਾਨਾ ॥੪॥੨੭॥੭੮॥
naanak paaeaa naam khajaanaa |4|27|78|
Punjabi
ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਭੰਡਾਰਾ ਪਰਾਪਤ ਹੋ ਗਿਆ ਹੈ।
English
Nanak has obtained the treasure of the Naam, the Name of the Lord. ||4||27||78||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਠਾਕੁਰ ਸਿਉ; ਜਾ ਕੀ ਬਨਿ ਆਈ ॥
tthaakur siau; jaa kee ban aaee |
Punjabi
ਜਿਨ੍ਹਾਂ ਦੇ ਸੁਆਮੀ ਨਾਲ ਦੋਸਤਾਨਾ ਸਬੰਧ ਹਨ,
English
Those who are attuned to their Lord and Master
ਭੋਜਨ ਪੂਰਨ; ਰਹੇ ਅਘਾਈ ॥੧॥
bhojan pooran; rahe aghaaee |1|
Punjabi
ਉਹ ਨਾਮ ਦੇ ਮੁਕੰਮਲ ਖਾਣੇ ਨਾਲ ਰੱਜੇ ਰਹਿੰਦੇ ਹਨ।
English
are satisfied and fulfilled with the perfect food. ||1||
ਕਛੂ ਨ ਥੋਰਾ; ਹਰਿ ਭਗਤਨ ਕਉ ॥
kachhoo na thoraa; har bhagatan kau |
Punjabi
ਵਾਹਿਗੁਰੂ ਦੇ ਸਾਧੂਆਂ ਨੂੰ ਕਿਸੇ ਵਸਤੂ ਦੀ ਕਮੀ ਨਹੀਂ ਵਾਪਰਦੀ।
English
The Lord's devotees never run short of anything.
ਖਾਤ ਖਰਚਤ ਬਿਲਛਤ; ਦੇਵਨ ਕਉ ॥੧॥ ਰਹਾਉ ॥
khaat kharachat bilachhat; devan kau |1| rahaau |
Punjabi
ਉਨ੍ਹਾਂ ਕੋਲ ਖਾਣ, ਖਰਚਣ, ਆਨੰਦ ਮਾਣਨ ਅਤੇ ਦੇਣ ਲਈ ਬਹੁਤ ਕੁਛ ਹੈ। ਠਹਿਰਾਉ।
English
They have plenty to eat, spend, enjoy and give. ||1||Pause||
ਜਾ ਕਾ ਧਨੀ; ਅਗਮ ਗੁਸਾਈ ॥
jaa kaa dhanee; agam gusaaee |
Punjabi
ਜਿਸ ਦਾ ਮਾਲਕ, ਸ੍ਰਿਸ਼ਟੀ ਦਾ ਅਥਾਹ ਸੁਆਮੀ ਹੈ,
English
One who has the Unfathomable Lord of the Universe as his Master
ਮਾਨੁਖ ਕੀ; ਕਹੁ ਕੇਤ ਚਲਾਈ ॥੨॥
maanukh kee; kahu ket chalaaee |2|
Punjabi
ਕੋਈ ਇਨਸਾਨ ਕਿੰਨਾ ਚਿਰ ਉਸ ਦਾ ਮੁਕਾਬਲਾ ਕਰ ਸਕਦਾ ਹੈ।
English
- how can any mere mortal stand up to him? ||2||
ਜਾ ਕੀ ਸੇਵਾ; ਦਸ ਅਸਟ ਸਿਧਾਈ ॥
jaa kee sevaa; das asatt sidhaaee |
Punjabi
ਅਠਾਰਾਂ ਕਰਾਮਾਤੀ ਸ਼ਕਤੀਆਂ ਜਿਸ ਦੀ ਟਹਿਲ ਕਮਾਉਂਦੀਆਂ ਹਨ,
English
One who is served by the eighteen supernatural powers of the Siddhas
ਪਲਕ ਦਿਸਟਿ; ਤਾ ਕੀ ਲਾਗਹੁ ਪਾਈ ॥੩॥
palak disatt; taa kee laagahu paaee |3|
Punjabi
ਇਕ ਮੁਹਤ ਭਰ ਦੀ ਨਿਗ੍ਹਾ ਲਈ ਤੂੰ ਉਸ ਦੇ ਪੈਰਾਂ ਨਾਲ ਚਿੰਮੜ ਜਾ।
English
- grasp his feet, even for an instant. ||3||
ਜਾ ਕਉ ਦਇਆ ਕਰਹੁ; ਮੇਰੇ ਸੁਆਮੀ ॥
jaa kau deaa karahu; mere suaamee |
Punjabi
ਜਿਸ ਉਤੇ ਤੂੰ ਆਪਣੀ ਰਹਿਮਤ ਧਾਰਦਾ ਹੈ, ਹੇ ਮੇਰੇ ਸਾਹਿਬ!
English
That one, upon whom You have showered Your Mercy, O my Lord Master
ਕਹੁ ਨਾਨਕ; ਨਾਹੀ ਤਿਨ ਕਾਮੀ ॥੪॥੨੮॥੭੯॥
kahu naanak; naahee tin kaamee |4|28|79|
Punjabi
ਉਸ ਨੂੰ ਕਿਸੇ ਸ਼ੈ ਦਾ ਘਾਟਾ ਨਹੀਂ ਰਹਿੰਦਾ।
English
- says Nanak, he does not lack anything. ||4||28||79||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਜਉ ਮੈ; ਅਪੁਨਾ ਸਤਿਗੁਰੁ ਧਿਆਇਆ ॥
jau mai; apunaa satigur dhiaaeaa |
Punjabi
ਜਦ ਮੈਂ ਆਪਣੇ ਸੱਚੇ ਗੁਰਾਂ ਦਾ ਸਿਮਰਨ ਕੀਤਾ,
English
When I meditate on my True Guru,
ਤਬ ਮੇਰੈ ਮਨਿ; ਮਹਾ ਸੁਖੁ ਪਾਇਆ ॥੧॥
tab merai man; mahaa sukh paaeaa |1|
Punjabi
ਤਦ ਮੇਰੇ ਚਿੱਤ ਨੂੰ ਪਰਮ ਆਰਾਮ ਪਰਾਪਤ ਹੋ ਗਿਆ।
English
my mind becomes supremely peaceful. ||1||
ਮਿਟਿ ਗਈ ਗਣਤ; ਬਿਨਾਸਿਉ ਸੰਸਾ ॥
mitt gee ganat; binaasiau sansaa |
Punjabi
ਮੇਰਾ ਲੇਖਾ-ਪੱਤਾ ਬਿਨਸ ਗਿਆ ਹੈ ਅਤੇ ਦੂਰ ਹੋ ਗਿਆ ਹੈ ਮੇਰਾ ਵਹਿਮ।
English
The record of my account is erased, and my doubts are dispelled.
ਨਾਮਿ ਰਤੇ ਜਨ; ਭਏ ਭਗਵੰਤਾ ॥੧॥ ਰਹਾਉ ॥
naam rate jan; bhe bhagavantaa |1| rahaau |
Punjabi
ਨਾਮ ਨਾਲ ਰੰਗੀਜਣ ਦੁਆਰਾ ਉਸ ਦਾ ਗੋਲਾ ਕਰਮਾਂ ਵਾਲਾ ਬੰਦਾ ਥੀ ਗਿਆ ਹੈ। ਠਹਿਰਾਉ।
English
Imbued with the Naam, the Name of the Lord, His humble servant is blessed with good fortune. ||1||Pause||
ਜਉ ਮੈ; ਅਪੁਨਾ ਸਾਹਿਬੁ ਚੀਤਿ ॥
jau mai; apunaa saahib cheet |
Punjabi
ਜਦ ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ,
English
When I remember my Lord and Master,
ਤਉ ਭਉ ਮਿਟਿਓ; ਮੇਰੇ ਮੀਤ ॥੨॥
tau bhau mittio; mere meet |2|
Punjabi
ਤਦ ਮੇਰਾ ਡਰ ਦੂਰ ਹੋ ਗਿਆ, ਹੇ ਮੇਰੇ ਮਿੱਤ੍ਰ!
English
my fears are dispelled, O my friend. ||2||
ਜਉ ਮੈ; ਓਟ ਗਹੀ ਪ੍ਰਭ ਤੇਰੀ ॥
jau mai; ott gahee prabh teree |
Punjabi
ਜਦ ਮੈਂ ਤੇਰੀ ਪਨਾਹ ਪਕੜੀ, ਹੇ ਸੁਆਮੀ!
English
When I took to Your Protection, O God,
ਤਾਂ ਪੂਰਨ ਹੋਈ, ਮਨਸਾ ਮੇਰੀ ॥੩॥
taan pooran hoee, manasaa meree |3|
Punjabi
ਤਦ ਮੇਰੀ ਖਾਹਿਸ਼ ਪੂਰੀ ਹੋ ਗਈ।
English
my desires were fulfilled. ||3||
ਦੇਖਿ ਚਲਿਤ ਮਨਿ ਭਏ ਦਿਲਾਸਾ ॥
dekh chalit man bhe dilaasaa |
Punjabi
ਤੇਰੀਆਂ ਅਸਚਰਜ ਖੇਡਾਂ ਵੇਖ ਕੇ ਮੇਰੀ ਜਿੰਦੜੀ ਨੂੰ ਧੀਰਜ ਆ ਜਾਂਦਾ ਹੈ।
English
Gazing upon the wonder of Your play, my mind has become encouraged.
ਨਾਨਕ ਦਾਸ; ਤੇਰਾ ਭਰਵਾਸਾ ॥੪॥੨੯॥੮੦॥
naanak daas; teraa bharavaasaa |4|29|80|
Punjabi
ਨਫਰ ਨਾਨਕ ਨੂੰ ਤੇਰਾ ਹੀ ਆਸਰਾ ਹੈ, ਹੇ ਮੇਰੇ ਸੁਆਮੀ!
English
Servant Nanak relies on You alone. ||4||29||80||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਅਨਦਿਨੁ; ਮੂਸਾ ਲਾਜੁ ਟੁਕਾਈ ॥
anadin; moosaa laaj ttukaaee |
Punjabi
ਰੈਣ ਦਿਹੁੰ ਚੂਹਾ (ਜਿੰਦਗੀ ਰੂਪੀ) ਰੱਸੇ ਨੂੰ ਕੁਤਰੀ ਜਾਂਦਾ ਹੈ।
English
Night and day, the mouse of time gnaws away at the rope of life.
ਗਿਰਤ ਕੂਪ ਮਹਿ; ਖਾਹਿ ਮਿਠਾਈ ॥੧॥
girat koop meh; khaeh mitthaaee |1|
Punjabi
ਖੂਹ ਵਿੱਚ ਡਿੱਗਦਾ ਹੋਇਆ ਪ੍ਰਾਣੀ (ਵਿਕਾਰਾਂ ਦੀ) ਮਿਠਿਆਈ ਖਾ ਰਿਹਾ ਹੈ।
English
Falling into the well, the mortal eats the sweet treats of Maya. ||1||
ਸੋਚਤ ਸਾਚਤ; ਰੈਨਿ ਬਿਹਾਨੀ ॥
sochat saachat; rain bihaanee |
Punjabi
ਸੋਚਦਿਆਂ ਤੇ ਵਿਚਾਰਦਿਆਂ (ਜੀਵਨ ਰੂਪੀ) ਰਾਤ੍ਰੀ ਗੁਜਰ ਜਾਂਦੀ ਹੈ।
English
Thinking and planning, the night of the life is passing away.
ਅਨਿਕ ਰੰਗ ਮਾਇਆ ਕੇ ਚਿਤਵਤ; ਕਬਹੂ. ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥
anik rang maaeaa ke chitavat; kabahoo. na simarai saaringapaanee |1| rahaau |
Punjabi
ਸੰਸਾਰ ਦੀਆਂ ਅਨੇਕਾਂ ਮੌਜ ਬਹਾਰਾਂ ਦਾ ਖਿਆਲ ਕਰਦਾ ਹੋਇਆ, ਆਦਮੀ ਕਦਾਚਿਤ ਧਰਤੀ ਨੂੰ ਥੰਮ੍ਹਣਹਾਰ ਸੁਆਮੀ ਦਾ ਆਰਾਧਨ ਨਹੀਂ ਕਰਦਾ। ਠਹਿਰਾਉ।
English
Thinking of the many pleasures of Maya, the mortal never remembers the Lord, the Sustainer of the earth. ||1||Pause||
ਦ੍ਰੁਮ ਕੀ ਛਾਇਆ; ਨਿਹਚਲ ਗ੍ਰਿਹੁ ਬਾਂਧਿਆ ॥
drum kee chhaaeaa; nihachal grihu baandhiaa |
Punjabi
ਬਿਰਛ ਦੀ ਛਾਂ ਨੂੰ ਅਹਿੱਲ ਖਿਆਲ ਕਰਕੇ ਇਨਸਾਨ ਆਪਣਾ ਘਰ ਇਸ ਦੇ ਹੇਠਾਂ ਬਣਾਉਂਦਾ ਹੈ।
English
Believing the shade of the tree to be permanent, he builds his house beneath it.
ਕਾਲ ਕੈ ਫਾਂਸਿ; ਸਕਤ ਸਰੁ ਸਾਂਧਿਆ ॥੨॥
kaal kai faans; sakat sar saandhiaa |2|
Punjabi
ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਹੈ ਅਤੇ ਮਾਇਆ ਨੇ ਆਪਣਾ ਤੀਰ ਉਸ ਦੇ ਸਿੰਨ੍ਹਿਆ ਹੋਇਆ ਹੈ।
English
But the noose of death is around his neck, and Shakti, the power of Maya, has aimed her arrows at him. ||2||
ਬਾਲੂ ਕਨਾਰਾ; ਤਰੰਗ ਮੁਖਿ ਆਇਆ ॥
baaloo kanaaraa; tarang mukh aaeaa |
Punjabi
ਰੇਤੇ ਦਾ ਕੰਢਾ ਲਹਿਰਾਂ ਦੇ ਮੂੰਹ ਵਿੱਚ ਆ ਗਿਆ ਹੈ।
English
The sandy shore is being washed away by the waves,
ਸੋ ਥਾਨੁ; ਮੂੜਿ. ਨਿਹਚਲੁ ਕਰਿ ਪਾਇਆ ॥੩॥
so thaan; moorr. nihachal kar paaeaa |3|
Punjabi
ਉਸ ਥਾਂ ਨੂੰ ਮੂਰਖ ਮੁਸਤਕਿਲ ਕਰਕੇ ਜਾਣਦਾ ਹੈ।
English
but the fool still believes that place to be permanent. ||3||
ਸਾਧਸੰਗਿ; ਜਪਿਓ ਹਰਿ ਰਾਇ ॥
saadhasang; japio har raae |
Punjabi
ਸਤਿ ਸੰਗਤ ਅੰਦਰ ਮੈਂ ਪਾਤਸ਼ਾਹ ਪਰਮੇਸ਼ਰ ਦਾ ਸਿਮਰਨ ਕੀਤਾ ਹੈ।
English
In the Saadh Sangat, the Company of the Holy, chant the Name of the Lord, the King.
ਨਾਨਕ ਜੀਵੈ; ਹਰਿ ਗੁਣ ਗਾਇ ॥੪॥੩੦॥੮੧॥
naanak jeevai; har gun gaae |4|30|81|
Punjabi
ਨਾਨਕ, ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਨ ਦੁਆਰਾ ਜੀਉਂਦਾ ਹੈ।
English
Nanak lives by singing the Glorious Praises of the Lord. ||4||30||81||
ਆਸਾ ਮਹਲਾ ੫ ਦੁਤੁਕੇ ੯ ॥
aasaa mahalaa 5 dutuke 9 |
Punjabi
ਆਸਾ ਪੰਜਵੀਂ ਪਾਤਸ਼ਾਹੀ ਦੁਤਕੇ।
English
Aasaa, Fifth Mehl, Dho-Thukay 9:
ਉਨ ਕੈ ਸੰਗਿ; ਤੂ ਕਰਤੀ ਕੇਲ ॥
aun kai sang; too karatee kel |
Punjabi
ਹੈ ਦੇਹਿ, ਉਸ ਆਤਮਾ ਦੇ ਨਾਲ ਤੂੰ ਖੇਡਾਂ ਖੇਡਦੀ ਹੈਂ।
English
With that, you are engaged in playful sport;
ਉਨ ਕੈ ਸੰਗਿ; ਹਮ ਤੁਮ ਸੰਗਿ ਮੇਲ ॥
aun kai sang; ham tum sang mel |
Punjabi
ਉਸ ਦੇ ਸਾਥ ਅੰਦਰ ਤੇਰਾ ਹਰ ਇਕਸ ਨਾਲ ਮੇਲ ਮਿਲਾਪ ਹੈ।
English
with that, I am joined to you.
ਉਨੑ ਕੈ ਸੰਗਿ; ਤੁਮ ਸਭੁ ਕੋਊ ਲੋਰੈ ॥
auna kai sang; tum sabh koaoo lorai |
Punjabi
ਉਸ ਦੀ ਸੰਗਤ ਅੰਦਰ ਹਰ ਕੋਈ ਤੈਨੂੰ ਚਾਹੁੰਦਾ ਹੈ।
English
With that, everyone longs for you;
ਓਸੁ ਬਿਨਾ; ਕੋਊ. ਮੁਖੁ ਨਹੀ ਜੋਰੈ ॥੧॥
os binaa; koaoo. mukh nahee jorai |1|
Punjabi
ਉਸ ਦੇ ਬਗੈਰ ਕੋਈ ਭੀ ਤੈਨੂੰ ਵੇਖਣਾ ਨਹੀਂ ਲੋੜਦਾ।
English
without it, no one would even look at your face. ||1||
ਤੇ ਬੈਰਾਗੀ; ਕਹਾ ਸਮਾਏ ॥
te bairaagee; kahaa samaae |
Punjabi
ਉਹ ਨਿਰਲੇਪ ਆਤਮਾਂ, ਹੁਣ ਕਿਥੇ ਲੀਨ ਹੋ ਗਈ ਹੈ?
English
Where is that detached soul now contained?
ਤਿਸੁ ਬਿਨੁ; ਤੁਹੀ ਦੁਹੇਰੀ ਰੀ ॥੧॥ ਰਹਾਉ ॥
tis bin; tuhee duheree ree |1| rahaau |
Punjabi
ਉਸ ਦੇ ਬਾਝੋਂ ਤੂੰ ਬੁਰੀ ਹਾਲਤ ਵਿੱਚ ਹੈਂ, ਹੇ ਦੇਹਿ! ਠਹਿਰਾਉ।
English
Without it, you are miserable. ||1||Pause||
ਉਨੑ ਕੈ ਸੰਗਿ; ਤੂ ਗ੍ਰਿਹ ਮਹਿ ਮਾਹਰਿ ॥
auna kai sang; too grih meh maahar |
Punjabi
ਉਸ ਦੇ ਨਾਲ ਤੂੰ ਘਰ ਵਿੱਚ ਪਟਰਾਣੀ ਸੈਂ।
English
With that, you are the woman of the house;
ਉਨੑ ਕੈ ਸੰਗਿ; ਤੂ ਹੋਈ ਹੈ ਜਾਹਰਿ ॥
auna kai sang; too hoee hai jaahar |
Punjabi
ਉਸ ਨਾਲ ਤੂੰ ਨਾਮਵਰ ਹੋਈ ਸੈਂ।
English
with that, you are respected.
ਉਨੑ ਕੈ ਸੰਗਿ; ਤੂ ਰਖੀ ਪਪੋਲਿ ॥
auna kai sang; too rakhee papol |
Punjabi
ਉਸ ਦੇ ਨਾਲ ਤੂੰ ਪਲੋਸ ਕੇ ਰੱਖੀ ਜਾਂਦੀ ਸੈਂ।
English
With that, you are caressed;
ਓਸੁ ਬਿਨਾ; ਤੂੰ ਛੁਟਕੀ ਰੋਲਿ ॥੨॥
os binaa; toon chhuttakee rol |2|
Punjabi
ਉਸ ਦੇ ਬਗੈਰ ਤੂੰ ਘੱਟੇ ਵਿੱਚ ਰੁਲਣ ਲਈ ਛੱਡ ਦਿਤੀ ਗਈ ਹੈਂ।
English
without it, you are reduced to dust. ||2||
ਉਨੑ ਕੈ ਸੰਗਿ; ਤੇਰਾ ਮਾਨੁ ਮਹਤੁ ॥
auna kai sang; teraa maan mehat |
Punjabi
ਉਸ ਦੇ ਨਾਲ ਤੇਰੀ ਇੱਜ਼ਤ ਆਬਰੂ ਹੈ।
English
With that, you have honor and respect;
ਉਨੑ ਕੈ ਸੰਗਿ; ਤੁਮ ਸਾਕੁ ਜਗਤੁ ॥
auna kai sang; tum saak jagat |
Punjabi
ਉਸ ਦੇ ਨਾਲ ਤੇਰਾ ਜਹਾਨ ਨਾਲ ਨਾਤਾ-ਰਿਸ਼ਤਾ ਹੈ।
English
with that, you have relatives in the world.
ਉਨੑ ਕੈ ਸੰਗਿ; ਤੇਰੀ ਸਭ ਬਿਧਿ ਥਾਟੀ ॥
auna kai sang; teree sabh bidh thaattee |
Punjabi
ਉਸ ਦੀ ਸੰਗਤ ਵਿੱਚ ਤੈਨੂੰ ਸਾਰਿਆਂ ਤਰੀਕਿਆਂ ਨਾਲ ਸ਼ਿੰਗਾਰਿਆ ਜਾਂਦਾ ਸੀ।
English
With that, you are adorned in every way;
ਓਸੁ ਬਿਨਾ; ਤੂੰ ਹੋਈ ਹੈ ਮਾਟੀ ॥੩॥
os binaa; toon hoee hai maattee |3|
Punjabi
ਉਸ ਦੇ ਬਾਝੋਂ ਤੂੰ ਮਿੱਟੀ ਹੋ ਗਈ ਹੈਂ।
English
without it, you are reduced to dust. ||3||
ਓਹੁ ਬੈਰਾਗੀ. ਮਰੈ ਨ ਜਾਇ ॥
ohu bairaagee. marai na jaae |
Punjabi
ਉਹ ਨਿਰਲੇਪ ਆਤਮਾਂ ਨਾਂ ਮਰਦੀ ਹੈ, ਅਤੇ ਨਾਂ ਹੀ ਜੰਮਦੀ ਹੈ।
English
That detached soul is neither born, nor dies.
ਹੁਕਮੇ ਬਾਧਾ; ਕਾਰ ਕਮਾਇ ॥
hukame baadhaa; kaar kamaae |
Punjabi
ਸੁਆਮੀ ਦੇ ਫੁਰਮਾਨ ਦੀ ਬੰਨ੍ਹੀ ਹੋਈ ਇਹ ਕੰਮ ਕਰਦੀ ਹੈ।
English
It acts according to the Command of the Lord's Will.
ਜੋੜਿ ਵਿਛੋੜੇ; ਨਾਨਕ ਥਾਪਿ ॥
jorr vichhorre; naanak thaap |
Punjabi
ਹੇ ਨਾਨਕ! ਸਰੀਰ ਨੂੰ ਰਚ ਕੇ, ਸੁਆਮੀ ਆਤਮਾਂ ਨੂੰ ਇਸ ਲਈ ਜੋੜਦਾ ਅਤੇ ਇਸ ਨਾਲੋਂ ਵੱਖਰਾ ਕਰ ਦਿੰਦਾ ਹੈ।
English
O Nanak, having fashioned the body, the Lord unites the soul with it, and separates them again;
ਅਪਨੀ ਕੁਦਰਤਿ; ਜਾਣੈ ਆਪਿ ॥੪॥੩੧॥੮੨॥
apanee kudarat; jaanai aap |4|31|82|
Punjabi
ਆਪਣੀ ਅਪਾਰ ਸ਼ਕਤੀ ਨੂੰ ਸੁਆਮੀ ਆਪੇ ਹੀ ਜਾਣਦਾ ਹੈ।
English
He alone knows His All-powerful creative nature. ||4||31||82||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl: