Ang 391
ਨਾ ਓਹੁ ਮਰਤਾ; ਨਾ ਹਮ ਡਰਿਆ ॥
naa ohu marataa; naa ham ddariaa |
Punjabi
ਉਹ ਮਰਦਾ ਨਹੀਂ, ਨਾਂ ਹੀ ਮੈਂ ਮੌਤ ਤੋਂ ਭੈ ਖਾਂਦਾ ਹਾਂ।
English
He does not die, so I do not fear.
ਨਾ ਓਹੁ ਬਿਨਸੈ; ਨਾ ਹਮ ਕੜਿਆ ॥
naa ohu binasai; naa ham karriaa |
Punjabi
ਉਹ ਨਾਸ ਨਹੀਂ ਹੁੰਦਾ, ਨਾਂ ਹੀ ਮੈਂ ਔਖਾ ਭਾਰਾ ਹੁੰਦਾ ਹਾਂ।
English
He does not perish, so I do not grieve.
ਨਾ ਓਹੁ ਨਿਰਧਨੁ; ਨਾ ਹਮ ਭੂਖੇ ॥
naa ohu niradhan; naa ham bhookhe |
Punjabi
ਉਹ ਗਰੀਬ ਨਹੀਂ, ਨਾਂ ਹੀ ਮੈਂ ਭੁੱਖਾ ਹਾਂ।
English
He is not poor, so I do not hunger.
ਨਾ ਓਸੁ ਦੂਖੁ; ਨ ਹਮ ਕਉ ਦੂਖੇ ॥੧॥
naa os dookh; na ham kau dookhe |1|
Punjabi
ਨਾਂ ਉਸ ਨੂੰ ਤਕਲੀਫ ਹੈ ਅਤੇ ਨਾਂ ਹੀ ਮੈਂ ਕਸ਼ਟ ਉਠਾਉਂਦਾ ਹਾਂ।
English
He is not in pain, so I do not suffer. ||1||
ਅਵਰੁ. ਨ ਕੋਊ ਮਾਰਨਵਾਰਾ ॥
avar. na koaoo maaranavaaraa |
Punjabi
ਵਾਹਿਗੁਰੂ ਦੇ ਬਾਝੋਂ ਹੋਰ ਕੋਈ ਮਾਰਨ ਵਾਲਾ ਨਹੀਂ।
English
There is no other Destroyer than Him.
ਜੀਅਉ ਹਮਾਰਾ; ਜੀਉ ਦੇਨਹਾਰਾ ॥੧॥ ਰਹਾਉ ॥
jeeo hamaaraa; jeeo denahaaraa |1| rahaau |
Punjabi
ਮੈਨੂੰ ਜਿੰਦ ਜਾਨ ਬਖਸ਼ਣਹਾਰ ਵਾਹਿਗੁਰੂ ਹੈ, ਮੈਨੂੰ ਜੀਵਨ ਬਖਸ਼ਦਾ ਹੈ। ਠਹਿਰਾਉ।
English
He is my very life, the Giver of life. ||1||Pause||
ਨਾ ਉਸੁ ਬੰਧਨ; ਨਾ ਹਮ ਬਾਧੇ ॥
naa us bandhan; naa ham baadhe |
Punjabi
ਉਸ ਨੂੰ ਕੋਈ ਜੰਜਾਲ ਨਹੀਂ, ਤੇ ਨਾਂ ਹੀ ਮੈਂ ਫਾਥਾ ਹੋਇਆ ਹਾਂ।
English
He is not bound, so I am not in bondage.
ਨਾ ਉਸੁ ਧੰਧਾ; ਨਾ ਹਮ ਧਾਧੇ ॥
naa us dhandhaa; naa ham dhaadhe |
Punjabi
ਨਾਂ ਹੀ ਉਸ ਨੂੰ ਕੋਈ ਦੁਨੀਆਵੀ ਰੁਝੇਵੇ ਹਨ, ਨਾਂ ਹੀ ਮੈਨੂੰ ਕੋਈ ਕਜੀਏ।
English
He has no occupation, so I have no entanglements.
ਨਾ ਉਸੁ ਮੈਲੁ; ਨ ਹਮ ਕਉ ਮੈਲਾ ॥
naa us mail; na ham kau mailaa |
Punjabi
ਨਾਂ ਉਸ ਵਿੱਚ ਅਪਵਿੱਤ੍ਰਤਾ ਹੈ, ਨਾਂ ਹੀ ਮੇਰੇ ਵਿੱਚ ਕੋਈ ਗੰਦਗੀ।
English
He has no impurities, so I have no impurities.
ਓਸੁ ਅਨੰਦੁ; ਤ ਹਮ ਸਦ ਕੇਲਾ ॥੨॥
os anand; ta ham sad kelaa |2|
Punjabi
ਉਹ ਪਰਮ ਪਰਸੰਨਤਾ ਵਿੱਚ ਹੈ, ਤਦ ਮੈਂ ਸਦੀਵ ਹੀ ਖੁਸ਼ ਹਾਂ।
English
He is in ecstasy, so I am always happy. ||2||
ਨਾ ਉਸੁ ਸੋਚੁ; ਨ ਹਮ ਕਉ ਸੋਚਾ ॥
naa us soch; na ham kau sochaa |
Punjabi
ਉਸ ਨੂੰ ਕੋਈ ਚਿੰਤਾ ਨਹੀਂ, ਨਾਂ ਹੀ ਮੈਨੂੰ ਕੋਈ ਫਿਕਰ ਹੈ।
English
He has no anxiety, so I have no cares.
ਨਾ ਉਸੁ ਲੇਪੁ; ਨ ਹਮ ਕਉ ਪੋਚਾ ॥
naa us lep; na ham kau pochaa |
Punjabi
ਉਸ ਅੰਦਰ ਕੋਈ ਨਾਪਾਕੀ ਨਹੀਂ, ਨਾਂ ਹੀ ਮੇਰੇ ਵਿੱਚ ਪਲੀਤੀ ਹੈ।
English
He has no stain, so I have no pollution.
ਨਾ ਉਸੁ ਭੂਖ; ਨ ਹਮ ਕਉ ਤ੍ਰਿਸਨਾ ॥
naa us bhookh; na ham kau trisanaa |
Punjabi
ਉਸ ਨੂੰ ਕੋਈ ਭੁੱਖ ਨਹੀਂ, ਨਾਂ ਹੀ ਮੈਨੂੰ ਕੋਈ ਤ੍ਰੇਹ ਹੈ।
English
He has no hunger, so I have no thirst.
ਜਾ ਉਹੁ ਨਿਰਮਲੁ; ਤਾਂ ਹਮ ਜਚਨਾ ॥੩॥
jaa uhu niramal; taan ham jachanaa |3|
Punjabi
ਜਦ ਉਹ ਪਵਿੱਤ੍ਰ ਹੈ, ਤਦ ਮੈਂ ਉਸ ਨੂੰ ਫ਼ਬਦਾ ਹਾਂ।
English
Since He is immaculately pure, I correspond to Him. ||3||
ਹਮ ਕਿਛੁ ਨਾਹੀ; ਏਕੈ ਓਹੀ ॥
ham kichh naahee; ekai ohee |
Punjabi
ਮੈਂ ਕੁਝ ਭੀ ਨਹੀਂ, ਕੇਵਲ ਓਹੀ ਸਾਰਾ ਕੁਛ ਹੈ।
English
I am nothing; He is the One and only.
ਆਗੈ ਪਾਛੈ; ਏਕੋ ਸੋਈ ॥
aagai paachhai; eko soee |
Punjabi
ਉਹ ਇਕੱਲਾ ਹੀ ਅਰੰਭ ਤੇ ਅਖੀਰ ਹੈ।
English
Before and after, He alone exists.
ਨਾਨਕ ਗੁਰਿ; ਖੋਏ ਭ੍ਰਮ ਭੰਗਾ ॥
naanak gur; khoe bhram bhangaa |
Punjabi
ਨਾਨਕ ਗੁਰਾਂ ਨੇ ਮੇਰੇ ਸੰਦੇਹ ਅਤੇ ਅਉਗੁਣ ਦੂਰ ਕਰ ਦਿੱਤੇ ਹਨ।
English
O Nanak, the Guru has taken away my doubts and mistakes;
ਹਮ ਓਇ ਮਿਲਿ; ਹੋਏ ਇਕ ਰੰਗਾ ॥੪॥੩੨॥੮੩॥
ham oe mil; hoe ik rangaa |4|32|83|
Punjabi
ਉਹ ਤੇ ਮੈਂ ਇਕੱਠੇ ਹੋ, ਇਕੋ ਹੀ ਰੰਗਤ ਦੇ ਹੋ ਗਏ ਹਾਂ।
English
He and I, joining together, are of the same color. ||4||32||83||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਅਨਿਕ ਭਾਂਤਿ ਕਰਿ; ਸੇਵਾ ਕਰੀਐ ॥
anik bhaant kar; sevaa kareeai |
Punjabi
ਅਨੇਕਾਂ ਤਰੀਕਿਆਂ ਨਾਲ ਤੂੰ ਸਾਹਿਬ ਦੀ ਘਾਲ ਕਮਾ।
English
Serve Him in many different ways;
ਜੀਉ ਪ੍ਰਾਨ ਧਨੁ; ਆਗੈ ਧਰੀਐ ॥
jeeo praan dhan; aagai dhareeai |
Punjabi
ਆਪਣੀ ਜਿੰਦ ਜਾਨ, ਆਤਮਾਂ ਅਤੇ ਦੌਲਤ ਤੂੰ ਉਸ ਦੇ ਮੂਹਰੇ ਰੱਖ ਦੇ।
English
Dedicate your soul, your breath of life and your wealth to Him.
ਪਾਨੀ ਪਖਾ ਕਰਉ; ਤਜਿ ਅਭਿਮਾਨੁ ॥
paanee pakhaa krau; taj abhimaan |
Punjabi
ਆਪਣੀ ਹੰਗਤਾ ਨੂੰ ਛੱਡ ਕੇ, ਤੂੰ ਜਲ ਢੋ, ਅਤੇ ਪੱਖੀ ਝੱਲ।
English
Carry water for Him, and wave the fan over Him - renounce your ego.
ਅਨਿਕ ਬਾਰ; ਜਾਈਐ ਕੁਰਬਾਨੁ ॥੧॥
anik baar; jaaeeai kurabaan |1|
Punjabi
ਬਹੁਤ ਦਫਾ ਤੂੰ ਉਸ ਉਤੋਂ ਬਲਿਹਾਰ ਹੋ।
English
Make yourself a sacrifice to Him, time and time again. ||1||
ਸਾਈ ਸੁਹਾਗਣਿ; ਜੋ ਪ੍ਰਭ ਭਾਈ ॥
saaee suhaagan; jo prabh bhaaee |
Punjabi
ਕੇਵਲ ਓਹੀ ਸਿਰ-ਸਾਈਂ ਪਤਨੀ ਹੈ, ਜਿਹੜੀ ਆਪਣੇ ਸੁਆਮੀ ਨੂੰ ਚੰਗੀ ਲੱਗਦੀ ਹੈ।
English
She alone is the happy soul-bride, who is pleasing to God.
ਤਿਸ ਕੈ ਸੰਗਿ ਮਿਲਉ; ਮੇਰੀ ਮਾਈ ॥੧॥ ਰਹਾਉ ॥
tis kai sang milau; meree maaee |1| rahaau |
Punjabi
ਉਸ ਦੀ ਸੰਗਤ ਵਿੱਚ ਮੈਂ ਉਠਦੀ ਬੈਠਦੀ ਹਾਂ, ਹੇ ਮੇਰੀ ਮਾਤਾ! ਠਹਿਰਾਉ।
English
In her company, I may meet Him, O my mother. ||1||Pause||
ਦਾਸਨਿ ਦਾਸੀ ਕੀ ਪਨਿਹਾਰਿ ॥
daasan daasee kee panihaar |
Punjabi
ਮੈਂ ਉਸ ਦੀਆਂ ਟਹਿਲਣਾਂ ਦੀਆਂ ਟਹਿਲਣਾਂ ਦੀ ਪਾਣੀ ਭਰਨ ਵਾਲੀ ਹਾਂ।
English
I am the water-carrier of the slaves of His slaves.
ਉਨੑ ਕੀ ਰੇਣੁ; ਬਸੈ ਜੀਅ ਨਾਲਿ ॥
auna kee ren; basai jeea naal |
Punjabi
ਉਨ੍ਹਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਮਨ ਵਿੱਚ ਪਿਆਰ ਨਾਲ ਰੱਖਦੀ ਹਾਂ।
English
I treasure in my soul the dust of their feet.
ਮਾਥੈ ਭਾਗੁ. ਤ ਪਾਵਉ ਸੰਗੁ ॥
maathai bhaag. ta paavau sang |
Punjabi
ਜੇਕਰ ਚੰਗੀ ਕਿਸਮਤ ਮੇਰੇ ਮੱਥੇ ਤੇ ਲਿਖੀ ਹੋਈ ਹੋਵੇ, ਤਦ ਹੀ ਮੈਂ ਉਨ੍ਹਾਂ ਦੀ ਸੰਗਤ ਨੂੰ ਪਰਾਪਤ ਹੁੰਦਾ ਹਾਂ।
English
By that good destiny inscribed upon my forehead, I obtain their society.
ਮਿਲੈ ਸੁਆਮੀ; ਅਪੁਨੈ ਰੰਗਿ ॥੨॥
milai suaamee; apunai rang |2|
Punjabi
ਆਪਣੀ ਖੁਸ਼ੀ ਰਾਹੀਂ ਪਤੀ ਮੈਨੂੰ ਮਿਲ ਪਿਆ ਹੈ।
English
Through His Love, the Lord Master meets me. ||2||
ਜਾਪ ਤਾਪ ਦੇਵਉ ਸਭ ਨੇਮਾ ॥
jaap taap devau sabh nemaa |
Punjabi
ਮੈਂ ਸਮੂਹ ਸਿਮਰਨ ਮੁਸ਼ੱਕਤ ਤੇ ਧਾਰਮਕ ਸੰਸਕਾਰ ਉਸ ਨੂੰ ਸਮਰਪਨ ਕਰਦੀ ਹਾਂ।
English
I dedicate all to Him - chanting and meditation, austerity and religious observances.
ਕਰਮ ਧਰਮ; ਅਰਪਉ ਸਭ ਹੋਮਾ ॥
karam dharam; arpau sabh homaa |
Punjabi
ਸਮੂਹ ਧਾਰਮਕ ਫਰਜ ਅਤੇ ਅਗਨੀ-ਹਵਨ ਮੈਂ ਉਨ੍ਹਾਂ ਨੂੰ ਭੇਟਾ ਕਰਦੀ ਹਾਂ।
English
I offer all to Him - good actions, righteous conduct and incense burning.
ਗਰਬੁ ਮੋਹੁ ਤਜਿ; ਹੋਵਉ ਰੇਨ ॥
garab mohu taj; hovau ren |
Punjabi
ਹੰਕਾਰ ਅਤੇ ਸੰਸਾਰੀ ਮਮਤਾ ਨੂੰ ਛੱਡ ਕੇ ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਹੁੰਦੀ ਹਾਂ।
English
Renouncing pride and attachment, I become the dust of the feet of the Saints.
ਉਨੑ ਕੈ ਸੰਗਿ; ਦੇਖਉ ਪ੍ਰਭੁ ਨੈਨ ॥੩॥
auna kai sang; dekhau prabh nain |3|
Punjabi
ਉਨ੍ਹਾਂ ਦੀ ਸੰਗਤ ਅੰਦਰ, ਮੈਂ ਆਪਣੇ ਸੁਆਮੀ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ।
English
In their society, I behold God with my eyes. ||3||
ਨਿਮਖ ਨਿਮਖ; ਏਹੀ ਆਰਾਧਉ ॥
nimakh nimakh; ehee aaraadhau |
Punjabi
ਹਰ ਮੁਹਤ ਮੈਂ ਇਸ ਤਰ੍ਹਾਂ ਸਾਹਿਬ ਦਾ ਸਿਮਰਨ ਕਰਦਾ ਹਾਂ।
English
Each and every moment, I contemplate and adore Him.
ਦਿਨਸੁ ਰੈਣਿ; ਏਹ ਸੇਵਾ ਸਾਧਉ ॥
dinas rain; eeh sevaa saadhau |
Punjabi
ਦਿਹੁੰ ਰਾਤ, ਮੈਂ ਐਕੁਰ ਵਾਹਿਗੁਰੂ ਦੀ ਘਾਲ ਕਮਾਉਂਦਾ ਹਾਂ।
English
Day and night, I serve Him like this.
ਭਏ ਕ੍ਰਿਪਾਲ; ਗੁਪਾਲ ਗੋਬਿੰਦ ॥
bhe kripaal; gupaal gobind |
Punjabi
ਸ੍ਰਿਸ਼ਟੀ ਦਾ ਪਾਲਣ ਪੋਸਣਹਾਰ ਅਤੇ ਆਲਮ ਦਾ ਮਾਲਕ ਮਿਹਰਵਾਨ ਹੋ ਜਾਂਦਾ ਹੈ,
English
The Lord of the Universe, the Cherisher of the World, has become merciful;
ਸਾਧਸੰਗਿ; ਨਾਨਕ ਬਖਸਿੰਦ ॥੪॥੩੩॥੮੪॥
saadhasang; naanak bakhasind |4|33|84|
Punjabi
ਅਤੇ ਸਤਿ ਸੰਗਤ ਅੰਦਰ, ਹੇ ਨਾਨਕ! ਪ੍ਰਾਣੀ ਨੂੰ ਮਾਫ ਕਰ ਦਿੰਦਾ ਹੈ।
English
in the Saadh Sangat, the Company of the Holy, O Nanak, He forgives us. ||4||33||84||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਪ੍ਰਭ ਕੀ ਪ੍ਰੀਤਿ; ਸਦਾ ਸੁਖੁ ਹੋਇ ॥
prabh kee preet; sadaa sukh hoe |
Punjabi
ਸੁਅਮੀ ਦੇ ਪ੍ਰੇਮ ਦੁਆਰਾ ਸਦੀਵੀ ਆਰਾਮ ਮਿਲ ਜਾਂਦਾ ਹੈ।
English
In the Love of God, eternal peace is obtained.
ਪ੍ਰਭ ਕੀ ਪ੍ਰੀਤਿ; ਦੁਖੁ ਲਗੈ ਨ. ਕੋਇ ॥
prabh kee preet; dukh lagai na. koe |
Punjabi
ਸੁਆਮੀ ਦੇ ਪ੍ਰੇਮ ਦੁਆਰਾ, ਆਦਮੀ ਨੂੰ ਕਸ਼ਟ ਨਹੀਂ ਵਾਪਰਦਾ।
English
In the Love of God, one is not touched by pain.
ਪ੍ਰਭ ਕੀ ਪ੍ਰੀਤਿ; ਹਉਮੈ ਮਲੁ ਖੋਇ ॥
prabh kee preet; haumai mal khoe |
Punjabi
ਸੁਆਮੀ ਦੇ ਪ੍ਰੇਮ ਦੁਆਰਾ ਹੰਕਾਰ ਦੀ ਗਿਲਾਜ਼ਤ ਧੋਤੀ ਜਾਂਦੀ ਹੈ।
English
In the Love of God, the filth of ego is washed away.
ਪ੍ਰਭ ਕੀ ਪ੍ਰੀਤਿ; ਸਦ ਨਿਰਮਲ ਹੋਇ ॥੧॥
prabh kee preet; sad niramal hoe |1|
Punjabi
ਸੁਆਮੀ ਦੇ ਪ੍ਰੇਮ ਦੁਆਰਾ, ਬੰਦਾ ਹਮੇਸ਼ਾਂ ਲਈ ਪਵਿੱਤਰ ਹੋ ਜਾਂਦਾ ਹੈ।
English
In the Love of God, one becomes forever immaculate. ||1||
ਸੁਨਹੁ ਮੀਤ; ਐਸਾ ਪ੍ਰੇਮ ਪਿਆਰੁ ॥
sunahu meet; aisaa prem piaar |
Punjabi
ਸ੍ਰਵਣ ਕਰ ਹੇ ਮਿਤ੍ਰ! ਤੂੰ ਐਹੋ ਜੇਹਾ ਪਿਆਰ ਤੇ ਪਿਰਹੜੀ ਪਾ,
English
Listen, O friend: show such love and affection to God,
ਜੀਅ ਪ੍ਰਾਨ; ਘਟ ਘਟ ਆਧਾਰੁ ॥੧॥ ਰਹਾਉ ॥
jeea praan; ghatt ghatt aadhaar |1| rahaau |
Punjabi
ਵਾਹਿਗੁਰੂ ਨਾਲ, ਜੋ ਆਤਮਾ ਜਿੰਦ-ਜਾਨ ਅਤੇ ਹਰ ਦਿਲ ਦਾ ਆਸਰਾ ਹੈ। ਠਹਿਰਾਉ।
English
the Support of the soul, the breath of life, of each and every heart. ||1||Pause||
ਪ੍ਰਭ ਕੀ ਪ੍ਰੀਤਿ; ਭਏ ਸਗਲ ਨਿਧਾਨ ॥
prabh kee preet; bhe sagal nidhaan |
Punjabi
ਸੁਆਮੀ ਦੇ ਪਿਆਰ ਦੁਆਰਾ ਸਾਰੇ ਖਜਾਨੇ ਪਰਾਪਤ ਹੋ ਜਾਂਦੇ ਹਨ।
English
In the Love of God, all treasures are obtained.
ਪ੍ਰਭ ਕੀ ਪ੍ਰੀਤਿ; ਰਿਦੈ ਨਿਰਮਲ ਨਾਮ ॥
prabh kee preet; ridai niramal naam |
Punjabi
ਸਾਈਂ ਦੇ ਪ੍ਰੇਮ ਦੁਆਰਾ ਪਵਿੱਤ੍ਰ ਨਾਮ ਮਨ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
English
In the Love of God, the Immaculate Naam fills the heart.
ਪ੍ਰਭ ਕੀ ਪ੍ਰੀਤਿ; ਸਦ ਸੋਭਾਵੰਤ ॥
prabh kee preet; sad sobhaavant |
Punjabi
ਸਦੀਵੀ ਸੁਭਾਇਮਾਨ ਹੈ, ਸਾਹਿਬ ਦੀ ਮੁਹੱਬਤ।
English
In the Love of God, one is eternally embellished.
ਪ੍ਰਭ ਕੀ ਪ੍ਰੀਤਿ; ਸਭ ਮਿਟੀ ਹੈ ਚਿੰਤ ॥੨॥
prabh kee preet; sabh mittee hai chint |2|
Punjabi
ਸਾਹਿਬ ਦੇ ਪ੍ਰੇਮ ਦੁਆਰਾ ਸਾਰਾ ਫਿਕਰ ਨਾਸ ਹੋ ਜਾਂਦਾ ਹੈ।
English
In the Love of God, all anxiety is ended. ||2||
ਪ੍ਰਭ ਕੀ ਪ੍ਰੀਤਿ; ਇਹੁ ਭਵਜਲੁ ਤਰੈ ॥
prabh kee preet; ihu bhavajal tarai |
Punjabi
ਸਾਈਂ ਦੇ ਸਨੇਹ ਦੁਆਰਾ ਬੰਦਾ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
English
In the Love of God, one crosses over this terrible world-ocean.
ਪ੍ਰਭ ਕੀ ਪ੍ਰੀਤਿ; ਜਮ ਤੇ ਨਹੀ ਡਰੈ ॥
prabh kee preet; jam te nahee ddarai |
Punjabi
ਸਾਈਂ ਦੇ ਸਨੇਹ ਦੁਆਰਾ ਇਨਸਾਨ ਮੌਤ ਤੋਂ ਨਹੀਂ ਡਰਦਾ।
English
In the Love of God, one does not fear death.
ਪ੍ਰਭ ਕੀ ਪ੍ਰੀਤਿ; ਸਗਲ ਉਧਾਰੈ ॥
prabh kee preet; sagal udhaarai |
Punjabi
ਸੁਆਮੀ ਦੇ ਸਨੇਹ ਦੁਆਰਾ ਸਾਰਿਆ ਦਾ ਪਾਰ ਉਤਾਰਾ ਹੋ ਜਾਂਦਾ ਹੈ।
English
In the Love of God, all are saved.
ਪ੍ਰਭ ਕੀ ਪ੍ਰੀਤਿ; ਚਲੈ ਸੰਗਾਰੈ ॥੩॥
prabh kee preet; chalai sangaarai |3|
Punjabi
ਠਾਕੁਰ ਦਾ ਨੇਹੁ ਪ੍ਰਾਣੀ ਦੇ ਨਾਲ ਜਾਂਦਾ ਹੈ।
English
The Love of God shall go along with you. ||3||
ਆਪਹੁ ਕੋਈ ਮਿਲੈ ਨ, ਭੂਲੈ ॥
aapahu koee milai na, bhoolai |
Punjabi
ਆਪਣੇ ਆਪ ਥੀਂ ਨਾਂ ਇਨਸਾਨ ਮਿਲਦਾ ਹੈ ਤੇ ਨਾਂ ਹੀ ਉਹ ਕੁਰਾਹੇ ਪੈਂਦਾ ਹੈ।
English
By himself, no one is united, and no one goes astray.
ਜਿਸੁ ਕ੍ਰਿਪਾਲੁ; ਤਿਸੁ ਸਾਧਸੰਗਿ ਘੂਲੈ ॥
jis kripaal; tis saadhasang ghoolai |
Punjabi
ਜਿਸ ਉਤੇ ਮਾਲਕ ਮਿਹਰਬਾਨ ਹੈ, ਉਹ ਸਚਿਆਰਾਂ ਦੀ ਸੰਗਤ ਅੰਦਰ ਜੁੜਦਾ ਹੈ।
English
One who is blessed by God's Mercy, joins the Saadh Sangat, the Company of the Holy.
ਕਹੁ ਨਾਨਕ; ਤੇਰੈ ਕੁਰਬਾਣੁ ॥
kahu naanak; terai kurabaan |
Punjabi
ਗੁਰੂ ਜੀ ਆਖਦੇ ਹਨ, ਮੈਂ ਤੇਰੇ ਉਤੋਂ ਵਾਰਨੇ ਜਾਂਦਾ ਹਾਂ।
English
Says Nanak, I am a sacrifice to You.
ਸੰਤ ਓਟ; ਪ੍ਰਭ ਤੇਰਾ ਤਾਣੁ ॥੪॥੩੪॥੮੫॥
sant ott; prabh teraa taan |4|34|85|
Punjabi
ਤੂੰ ਸਾਧੂਆਂ ਦਾ ਆਸਰਾ ਅਤੇ ਸੱਤਿਆ ਹੈਂ, ਹੇ ਸੁਆਮੀ!
English
O God, You are the Support and the Strength of the Saints. ||4||34||85||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਭੂਪਤਿ ਹੋਇ ਕੈ; ਰਾਜੁ ਕਮਾਇਆ ॥
bhoopat hoe kai; raaj kamaaeaa |
Punjabi
ਰਾਜਾ ਬਣ ਕੇ ਆਦਮੀ ਹਕੂਮਤ ਕਰਦਾ ਹੈ,
English
Becoming a king, the mortal wields his royal authority;
ਕਰਿ ਕਰਿ ਅਨਰਥ; ਵਿਹਾਝੀ ਮਾਇਆ ॥
kar kar anarath; vihaajhee maaeaa |
Punjabi
ਅਤੇ ਜੁਲਮ ਕਮਾ ਕੇ ਧਨ-ਦੌਲਤ ਹਾਸਲ ਕਰਦਾ ਹੈ।
English
oppressing the people, he gathers wealth.