Ang 397
ਸੋ ਛੂਟੈ ਮਹਾ ਜਾਲ ਤੇ; ਜਿਸੁ ਗੁਰਸਬਦੁ ਨਿਰੰਤਰਿ ॥੨॥
so chhoottai mahaa jaal te; jis gurasabad nirantar |2|
Punjabi
ਕੇਵਲ ਉਹੀ ਵੱਡੀ ਫ਼ਾਹੀ ਤੋਂ ਖ਼ਲਾਸੀ ਪਾਊਦਾ ਹੈ, ਜਿਸ ਦੇ ਰਿਦੇ ਅੰਦਰ ਗੁਰਾਂ ਦੀ ਕਲਾਮ ਹੈ।
English
They escape from the great noose of death; they are permeated with the Word of the Guru's Shabad. ||2||
ਗੁਰ ਕੀ ਮਹਿਮਾ. ਕਿਆ ਕਹਾ; ਗੁਰੁ ਬਿਬੇਕ ਸਤ ਸਰੁ ॥
gur kee mahimaa. kiaa kahaa; gur bibek sat sar |
Punjabi
ਗੁਰਾਂ ਦੀ ਉਪਮਾ ਮੈਂ ਕੀ ਬਿਆਨ ਕਰਾਂ? ਗੁਰੂ ਜੀ ਬ੍ਰਹਮ-ਗਿਆਤ ਅਤੇ ਸਚਾਈ ਦੇ ਸਮੁੰਦਰ ਹਨ।
English
How can I chant the Glorious Praises of the Guru? The Guru is the ocean of Truth and clear understanding.
ਓਹੁ ਆਦਿ ਜੁਗਾਦੀ ਜੁਗਹ ਜੁਗੁ; ਪੂਰਾ ਪਰਮੇਸਰੁ ॥੩॥
ohu aad jugaadee jugah jug; pooraa paramesar |3|
Punjabi
ਪਰਾਰੰਭ ਤੋਂ ਯੁਗਾਂ ਦੇ ਸ਼ੁਰੂ ਵਿੱਚ ਅਤੇ ਸਾਰਿਆਂ ਯੁਗਾਂ ਅੰਦਰ ਉਹ ਪੁਰਨ ਪ੍ਰਭੂ ਹਨ।
English
He is the Perfect Transcendent Lord, from the very beginning, and throughout the ages. ||3||
ਨਾਮੁ ਧਿਆਵਹੁ ਸਦ ਸਦਾ; ਹਰਿ ਹਰਿ ਮਨੁ ਰੰਗੇ ॥
naam dhiaavahu sad sadaa; har har man range |
Punjabi
ਵਾਹਿਗੁਰੂ ਸੁਆਮੀ ਦੀ ਪ੍ਰੀਤ ਆਪਣੇ ਚਿੱਤ ਅੰਦਰ ਰਖ, ਹਮੇਸ਼ਾ, ਹਮੇਸ਼ਾਂ ਹੀ ਮੈਂ ਨਾਮ ਦਾ ਆਰਾਧਨ ਕਰਦਾ ਹਾਂ।
English
Meditating on the Naam, the Name of the Lord, forever and ever, my mind is filled with the Love of the Lord, Har, Har.
ਜੀਉ ਪ੍ਰਾਣ ਧਨੁ ਗੁਰੂ ਹੈ; ਨਾਨਕ ਕੈ ਸੰਗੇ ॥੪॥੨॥੧੦੪॥
jeeo praan dhan guroo hai; naanak kai sange |4|2|104|
Punjabi
ਨਾਨਕ ਦੀ ਆਤਮਾ, ਜਿੰਦ-ਜਾਨ ਅਤੇ ਦੌਲਤ ਗੁਰੂ ਹੈ, ਅਤੇ ਉਹ ਸਦਾ ਉਸ ਦੇ ਅੰਗ ਸੰਗ ਹੈ।
English
The Guru is my soul, my breath of life, and wealth; O Nanak, He is with me forever. ||4||2||104||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਸਾਈ ਅਲਖੁ ਅਪਾਰੁ; ਭੋਰੀ ਮਨਿ ਵਸੈ ॥
saaee alakh apaar; bhoree man vasai |
Punjabi
ਜੇਕਰ ਅਦ੍ਰਿਸ਼ਟ ਅਤੇ ਬੇਅੰਤ, ਸੁਆਮੀ ਵਿੱਚ ਬਿੰਦ ਭਰ ਲਈ ਭੀ ਮੇਰੇ ਚਿੱਤ ਅੰਦਰ ਟਿਕ ਜਾਵੇ,
English
If the Invisible and Infinite Lord dwells within my mind, even for a moment,
ਦੂਖੁ ਦਰਦੁ ਰੋਗੁ ਮਾਇ; ਮੈਡਾ ਹਭੁ ਨਸੈ ॥੧॥
dookh darad rog maae; maiddaa habh nasai |1|
Punjabi
ਹੇ ਮੇਰੀ ਮਾਤਾ! ਮੇਰੀਆਂ ਤਕਲੀਫਾਂ, ਪੀੜਾਂ ਅਤੇ ਜ਼ਹਿਮਤਾ ਸਭ ਦੂਰ ਹੋ ਜਾਂਦੀਆਂ ਹਨ।
English
then all my pains, troubles, and diseases vanish. ||1||
ਹਉ ਵੰਞਾ ਕੁਰਬਾਣੁ; ਸਾਈ ਆਪਣੇ ॥
hau vanyaa kurabaan; saaee aapane |
Punjabi
ਮੈਂ ਆਪਣੇ ਮਾਲਕ ਉਤੋਂ ਬਲਿਹਾਰਨੇ ਜਾਂਦੀ ਹਾਂ।
English
I am a sacrifice to my Lord Master.
ਹੋਵੈ ਅਨਦੁ ਘਣਾ; ਮਨਿ ਤਨਿ ਜਾਪਣੇ ॥੧॥ ਰਹਾਉ ॥
hovai anad ghanaa; man tan jaapane |1| rahaau |
Punjabi
ਉਸ ਦਾ ਆਰਾਧਨ ਕਰਨ ਦੁਆਰਾ, ਮੇਰੀ ਆਤਮਾ ਅਤੇ ਦੇਹਿ ਅੰਦਰ ਬਹੁਤੀ ਖੁਸ਼ੀ ਉਤਪੰਨ ਹੋ ਜਾਂਦੀ ਹੈ। ਠਹਿਰਾਉ।
English
Meditating on Him, a great joy wells up within my mind and body. ||1||Pause||
ਬਿੰਦਕ ਗਾਲਿੑ ਸੁਣੀ; ਸਚੇ ਤਿਸੁ ਧਣੀ ॥
bindak gaala sunee; sache tis dhanee |
Punjabi
ਉਸ ਸੱਚੇ ਮਾਲਕ ਮੁਤਅੱਲਕ ਭੋਰਾ ਕੁ ਭਰ ਕਨਸੋ ਮੇਰੇ ਕੰਨੀ ਪਈ ਹੈ।
English
I have heard only a little bit of news about the True Lord Master.
ਸੂਖੀ ਹੂੰ ਸੁਖੁ ਪਾਇ; ਮਾਇ. ਨ ਕੀਮ ਗਣੀ ॥੨॥
sookhee hoon sukh paae; maae. na keem ganee |2|
Punjabi
ਠੰਢ ਚੈਨ ਉਤੇ ਠੰਢ ਚੈਨ ਮੈਨੂੰ ਪਰਾਪਤ ਹੋ ਗਈ ਹੈ ਹੇ ਮੇਰੀ ਮਾਤਾ! ਮੈਂ ਇਸ ਦਾ ਮੁੱਲ ਨਹੀਂ ਗਿਣ ਸਕਦੀ।
English
I have obtained the peace of all peace, O my mother; I cannot estimate its worth. ||2||
ਨੈਣ ਪਸੰਦੋ ਸੋਇ; ਪੇਖਿ ਮੁਸਤਾਕ ਭਈ ॥
nain pasando soe; pekh musataak bhee |
Punjabi
ਉਹ ਸੁਆਮੀ ਮੇਰੀਆਂ ਅੱਖਾਂ ਨੂੰ ਚੰਗਾ ਲਗਦਾ ਹੈ। ਉਸ ਨੂੰ ਵੇਖ ਕੇ ਮੈਂ ਮੋਹਿਤ ਹੋ ਗਈ ਹਾਂ।
English
He is so beautiful to my eyes; beholding Him, I have been bewitched.
ਮੈ ਨਿਰਗੁਣਿ ਮੇਰੀ ਮਾਇ; ਆਪਿ ਲੜਿ ਲਾਇ ਲਈ ॥੩॥
mai niragun meree maae; aap larr laae lee |3|
Punjabi
ਮੈਂ ਨੇਕੀ-ਵਿਹੁਣ ਹਾਂ, ਮੇਰੀ ਅੰਮੜੀਏ! ਉਸ ਨੇ ਆਪੇ ਹੀ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।
English
I am worthless, O my mother; He Himself has attached me to the hem of His robe. ||3||
ਬੇਦ ਕਤੇਬ ਸੰਸਾਰ; ਹਭਾ ਹੂੰ ਬਾਹਰਾ ॥
bed kateb sansaar; habhaa hoon baaharaa |
Punjabi
ਵਾਹਿਗੁਰੂ ਵੇਦਾਂ, ਕਤੇਬਾਂ (ਮੁਸਲਮਾਨਾਂ ਈਸਾਈਆਂ ਤੇ ਯਹੂਦੀਆਂ ਦੀਆਂ ਚਾਰੇ ਪੁਸਤਕ) ਤੋਂ ਪਰੇਡੇ ਹੈ (ਭਾਵ ਇਹਨਾਂ ਮਜਬੀ ਪੁਸਤਕਾਂ ਵਿੱਚ ਹੀ ਬੰਦ ਨਹੀਂ)।
English
He is beyond the world of the Vedas, the Koran and the Bible.
ਨਾਨਕ ਕਾ ਪਾਤਿਸਾਹੁ; ਦਿਸੈ ਜਾਹਰਾ ॥੪॥੩॥੧੦੫॥
naanak kaa paatisaahu; disai jaaharaa |4|3|105|
Punjabi
ਨਾਨਕ ਦਾ ਬਾਦਸ਼ਾਹ ਹਰ ਥਾਂ ਪਰਗਟ ਦਿਸਦਾ ਹੈ।
English
The Supreme King of Nanak is immanent and manifest. ||4||3||105||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਲਾਖ ਭਗਤ ਆਰਾਧਹਿ; ਜਪਤੇ ਪੀਉ ਪੀਉ ॥
laakh bhagat aaraadheh; japate peeo peeo |
Punjabi
ਲੱਖਾਂ ਹੀ ਅਨੁਰਾਗੀ ਤੈਨੂੰ ਪ੍ਰੀਤਮ, ਪ੍ਰੀਤਮ ਆਖ ਕੇ ਧਿਆਉਂਦੇ ਹਨ।
English
Tens of thousands of devotees worship and adore You, chanting, "Beloved, Beloved."
ਕਵਨ ਜੁਗਤਿ ਮੇਲਾਵਉ; ਨਿਰਗੁਣ ਬਿਖਈ ਜੀਉ ॥੧॥
kavan jugat melaavau; niragun bikhee jeeo |1|
Punjabi
ਕਿਸ ਤਰੀਕੇ ਨਾਲ ਤੂੰ ਮੇਰੀ ਗੁਣ-ਵਿਹੁਣ ਅਤੇ ਵਿਕਾਰੀ ਆਤਮਾ ਨੂੰ ਆਪਣੇ ਨਾਲ ਮਿਲਾਵੇਗਾ?
English
How shall You unite me, the worthless and corrupt soul, with Yourself. ||1||
ਤੇਰੀ ਟੇਕ; ਗੋਵਿੰਦ ਗੁਪਾਲ ਦਇਆਲ ਪ੍ਰਭ ॥
teree ttek; govind gupaal deaal prabh |
Punjabi
ਹੇ ਧਰਤੀ ਦੇ ਥੰਮ੍ਹਣਹਾਰ ਤੇ ਸੰਸਾਰ ਦੇ ਪਾਲਣ ਵਾਲੇ ਮਿਹਰਵਾਨ ਮਾਲਕ ਤੂੰ ਹੀ ਮੇਰਾ ਆਸਰਾ ਹੈ।
English
You are my Support, O Merciful God, Lord of the Universe, Sustainer of the World.
ਤੂੰ ਸਭਨਾ ਕੇ ਨਾਥ; ਤੇਰੀ ਸ੍ਰਿਸਟਿ ਸਭ ॥੧॥ ਰਹਾਉ ॥
toon sabhanaa ke naath; teree srisatt sabh |1| rahaau |
Punjabi
ਤੂੰ ਸਰਿਆਂ ਦਾ ਮਾਲਕ ਹੈ, ਸਮੂਹ ਰਚਨਾ ਤੈਡੀ ਹੀ ਹੈ। ਠਹਿਰਾਉ।
English
You are the Master of all; the entire creation is Yours. ||1||Pause||
ਸਦਾ ਸਹਾਈ ਸੰਤ; ਪੇਖਹਿ ਸਦਾ ਹਜੂਰਿ ॥
sadaa sahaaee sant; pekheh sadaa hajoor |
Punjabi
ਤੂੰ ਸਦੀਵ ਹੀ ਸਾਧੂਆਂ ਦਾ ਸਹਾਇਕ ਹੈ, ਜੋ ਤੈਨੂੰ ਹਮੇਸ਼ਾਂ ਅੰਗ ਸੰਗ ਦੇਖਦੇ ਹਨ।
English
You are the constant help and support of the Saints, who behold You Ever-present.
ਨਾਮ ਬਿਹੂਨੜਿਆ; ਸੇ ਮਰਨਿੑ ਵਿਸੂਰਿ ਵਿਸੂਰਿ ॥੨॥
naam bihoonarriaa; se marana visoor visoor |2|
Punjabi
ਜੋ ਨਾਮ ਦੇ ਬਗੈਰ ਹਨ, ਉਹ ਅਫਸੋਸ ਅਤੇ ਪਛਤਾਵਾ ਕਰਦੇ ਮਰਦੇ ਹਨ।
English
Those who lack the Naam, the Name of the Lord, shall die, engulfed in sorrow and pain. ||2||
ਦਾਸ ਦਾਸਤਣ ਭਾਇ; ਮਿਟਿਆ ਤਿਨਾ ਗਉਣੁ ॥
daas daasatan bhaae; mittiaa tinaa gaun |
Punjabi
ਸੇਵਕ, ਜੋ ਪਿਆਰ ਨਾਲ ਸਾਹਿਬ ਦੀ ਸੇਵਾ ਕਮਾਊਦੇ ਹਨ, ਉਨ੍ਹਾਂ ਦਾ ਆਵਾਗਉਣ ਮੁੱਕ ਜਾਂਦਾ ਹੈ।
English
Those servants, who lovingly perform the Lord's service, are freed from the cycle of reincarnation.
ਵਿਸਰਿਆ ਜਿਨੑਾ ਨਾਮੁ; ਤਿਨਾੜਾ ਹਾਲੁ ਕਉਣੁ ॥੩॥
visariaa jinaa naam; tinaarraa haal kaun |3|
Punjabi
ਉਨ੍ਹਾਂ ਦੀ ਕੀ ਹਾਲਤ ਹੋਉਗੀ, ਜੋ ਨਾਮ ਨੂੰ ਭੁਲਾਉਂਦੇ ਹਨ?
English
What shall be the fate of those who forget the Naam? ||3||
ਜੈਸੇ ਪਸੁ ਹਰਿੑਆਉ; ਤੈਸਾ ਸੰਸਾਰੁ ਸਭ ॥
jaise pas haraaau; taisaa sansaar sabh |
Punjabi
ਜਿਸ ਤਰ੍ਹਾਂ ਦਾ ਹਰਿਆਲ ਡੰਗਰ ਹੈ, ਓਹੋ ਜੇਹਾ ਹੀ ਸਾਰਾ ਜਹਾਨ ਹੈ।
English
As are the cattle which have strayed, so is the entire world.
ਨਾਨਕ. ਬੰਧਨ ਕਾਟਿ; ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥
naanak. bandhan kaatt; milaavahu aap prabh |4|4|106|
Punjabi
ਨਾਨਕ ਦੀਆਂ ਬੇੜੀਆਂ ਵੱਢ ਕੇ, ਉਸ ਨੂੰ ਆਪਣੇ ਨਾਲ ਮਿਲਾ ਲੈ ਹੇ ਸੁਆਮੀ!
English
O God, please cut away Nanak's bonds, and unite him with Yourself. ||4||4||106||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਹਭੇ ਥੋਕ ਵਿਸਾਰਿ; ਹਿਕੋ ਖਿਆਲੁ ਕਰਿ ॥
habhe thok visaar; hiko khiaal kar |
Punjabi
ਹੋਰ ਸਾਰੀਆਂ ਚੀਜਾਂ ਨੂੰ ਭੁਲਾ ਦੇ ਅਤੇ ਕੇਵਲ ਇਕ ਸੁਆਮੀ ਦਾ ਧਿਆਨ ਧਾਰ।
English
Forget all other things, and dwell upon the Lord alone.
ਝੂਠਾ ਲਾਹਿ ਗੁਮਾਨੁ; ਮਨੁ ਤਨੁ ਅਰਪਿ ਧਰਿ ॥੧॥
jhootthaa laeh gumaan; man tan arap dhar |1|
Punjabi
ਆਪਣੇ ਕੂੜੇ ਹੰਕਾਰ ਨੂੰ ਤਿਆਗ ਦੇ ਅਤੇ ਆਪਣੀ ਆਤਮਾ ਤੇ ਦੇਹਿ ਉਸ ਦੇ ਸਮਰਪਣ ਕਰ ਦੇ।
English
Lay aside your false pride, and dedicate your mind and body to Him. ||1||
ਆਠ ਪਹਰ ਸਾਲਾਹਿ; ਸਿਰਜਨਹਾਰ ਤੂੰ ॥
aatth pehar saalaeh; sirajanahaar toon |
Punjabi
ਦਿਨ ਦੇ ਅੱਠੇ ਪਹਿਰ ਹੀ ਤੂੰ ਆਪਣੇ ਕਰਤਾਰ ਦੀ ਸਿਫ਼ਤ ਸਲਾਹ ਕਰ।
English
Twenty-four hours a day, praise the Creator Lord.
ਜੀਵਾਂ ਤੇਰੀ ਦਾਤਿ; ਕਿਰਪਾ ਕਰਹੁ. ਮੂੰ ॥੧॥ ਰਹਾਉ ॥
jeevaan teree daat; kirapaa karahu. moon |1| rahaau |
Punjabi
ਮੈਂ ਤੇਰੀਆਂ ਬਖਸ਼ਸ਼ਾ ਦੁਆਰਾ ਜੀਉਂਦਾ ਹਾਂ, ਮੇਰੇ ਉਤੇ ਤਰਸ ਕਰ, ਹੇ ਮੇਰੇ ਮਾਲਕ! ਠਹਿਰਾਉ।
English
I live by Your bountiful gifts - please, shower me with Your Mercy! ||1||Pause||
ਸੋਈ ਕੰਮੁ ਕਮਾਇ; ਜਿਤੁ ਮੁਖੁ ਉਜਲਾ ॥
soee kam kamaae; jit mukh ujalaa |
Punjabi
ਓਹੀ ਕਾਰਜ ਕਰ, ਜਿਸ ਦੁਆਰਾ ਹੋਰ ਚਿਹਰਾ ਰੋਸ਼ਨ ਹੋਵੇ।
English
So, do that work, by which your face shall be made radiant.
ਸੋਈ ਲਗੈ ਸਚਿ; ਜਿਸੁ ਤੂੰ ਦੇਹਿ ਅਲਾ ॥੨॥
soee lagai sach; jis toon dehi alaa |2|
Punjabi
ਹੇ ਵਾਹਿਗੁਰੂ! ਜਿਸ ਨੂੰ ਤੂੰ ਦਿੰਦਾ ਹੈ, ਕੇਵਲ ਓਹੀ ਸੱਚ ਨਾਲ ਜੁੜਦਾ ਹੈ।
English
He alone becomes attached to the Truth, O Lord, unto whom You give it. ||2||
ਜੋ. ਨ ਢਹੰਦੋ ਮੂਲਿ; ਸੋ ਘਰੁ ਰਾਸਿ ਕਰਿ ॥
jo. na dtahando mool; so ghar raas kar |
Punjabi
ਉਸ ਧਾਮ ਨੂੰ ਬਣਾ ਤੇ ਸੁਆਰ ਜੋ ਕਦੇ ਡਿਗਦਾ ਢਹਿੰਦਾ ਨਹੀਂ, ਹੇ ਬੰਦੇ!
English
So build and adorn that house, which shall never be destroyed.
ਹਿਕੋ ਚਿਤਿ ਵਸਾਇ; ਕਦੇ ਨ ਜਾਇ ਮਰਿ ॥੩॥
hiko chit vasaae; kade na jaae mar |3|
Punjabi
ਇਕ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਟਿਕਾ ਜੋ ਕਦੇ ਮਰਦਾ ਨਹੀਂ।
English
Enshrine the One Lord within your consciousness; He shall never die. ||3||
ਤਿਨੑਾ ਪਿਆਰਾ ਰਾਮੁ; ਜੋ ਪ੍ਰਭ ਭਾਣਿਆ ॥
tinaa piaaraa raam; jo prabh bhaaniaa |
Punjabi
ਸੁਆਮੀ ਉਨ੍ਹਾਂ ਨੂੰ ਲਾਡਲਾ ਲਗਦਾ ਹੈ, ਜੋ ਸੁਆਮੀ ਨੂੰ ਚੰਗੇ ਲਗਦੇ ਹਨ।
English
The Lord is dear to those, who are pleasing to the Will of God.
ਗੁਰ ਪਰਸਾਦਿ ਅਕਥੁ; ਨਾਨਕਿ ਵਖਾਣਿਆ ॥੪॥੫॥੧੦੭॥
gur parasaad akath; naanak vakhaaniaa |4|5|107|
Punjabi
ਗੁਰਾਂ ਦੀ ਦਇਆ ਦੁਆਰਾ ਨਾਨਕ ਨੇ, ਨਾਂ-ਬਿਆਨ ਹੋ ਸੱਕਣ ਵਾਲੇ ਪੁਰਖ ਨੂੰ ਬਿਆਨ ਕੀਤਾ ਹੈ।
English
By Guru's Grace, Nanak describes the indescribable. ||4||5||107||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਜਿਨੑਾ. ਨ ਵਿਸਰੈ ਨਾਮੁ; ਸੇ ਕਿਨੇਹਿਆ ॥
jinaa. na visarai naam; se kinehiaa |
Punjabi
ਉਹ ਕੇਹੋ ਜੇਹੇ ਹਨ, ਜੋ ਨਾਮ ਨੂੰ ਨਹੀਂ ਭੁਲਾਉਂਦੇ?
English
What are they like - those who do not forget the Naam, the Name of the Lord?
ਭੇਦੁ. ਨ ਜਾਣਹੁ ਮੂਲਿ; ਸਾਂਈ ਜੇਹਿਆ ॥੧॥
bhed. na jaanahu mool; saanee jehiaa |1|
Punjabi
ਉਹ ਮਾਲਕ ਦੀ ਮਾਨਿੰਦ ਹਨ, ਜਾਣ ਲੈ ਕਿ ਦੋਵਾਂ ਦੇ ਵਿਚਾਰਾਂ ਵਿੱਚ ਮੂਲੋ ਹੀ ਕੋਈ ਫਰਕ ਨਹੀਂ।
English
Know that there is absolutely no difference; they are exactly like the Lord. ||1||
ਮਨੁ ਤਨੁ ਹੋਇ ਨਿਹਾਲੁ; ਤੁਮੑ ਸੰਗਿ ਭੇਟਿਆ ॥
man tan hoe nihaal; tuma sang bhettiaa |
Punjabi
ਤੇਰੇ ਨਾਲ ਮਿਲਣ ਦੁਆਰਾ, ਹੇ ਸੁਆਮੀ! ਆਤਮਾ ਤੇ ਦੇਹਿ ਪ੍ਰਸੰਨ ਹੋ ਜਾਂਦੇ ਹਨ।
English
The mind and body are enraptured, meeting with You, O Lord.
ਸੁਖੁ ਪਾਇਆ ਜਨ ਪਰਸਾਦਿ; ਦੁਖੁ ਸਭੁ ਮੇਟਿਆ ॥੧॥ ਰਹਾਉ ॥
sukh paaeaa jan parasaad; dukh sabh mettiaa |1| rahaau |
Punjabi
ਰੱਬ ਦੇ ਗੋਲੇ ਦੀ ਮਿਹਰ ਦੁਆਰਾ, ਠੰਢ-ਚੈਨ ਪਰਾਪਤ ਹੁੰਦੀ ਹੈ, ਅਤੇ ਸਾਰੀ ਪੀੜ ਦੂਰ ਥੀ ਵੰਞਦੀ ਹੈ। ਠਹਿਰਾਉ।
English
Peace is obtained, by the favor of the Lord's humble servant; all pains are taken away. ||1||Pause||
ਜੇਤੇ ਖੰਡ ਬ੍ਰਹਮੰਡ; ਉਧਾਰੇ ਤਿੰਨੑ ਖੇ ॥
jete khandd brahamandd; udhaare tina khe |
Punjabi
ਜਿੰਨੇ ਭੀ ਜਗਤ ਦੇ ਮਹਾਂਦੀਪ ਹਨ, ਉਨੇ ਹੀ ਤੈ ਤਾਰ ਦਿਤੇ ਹਨ ਹੈ ਸਾਹਿਬ!
English
As many as are the continents of the world, so many have been saved.
ਜਿਨੑ ਮਨਿ ਵੁਠਾ ਆਪਿ; ਪੂਰੇ ਭਗਤ ਸੇ ॥੨॥
jina man vutthaa aap; poore bhagat se |2|
Punjabi
ਓਹੀ ਪੂਰਨ ਸਾਧੂ ਹਨ, ਜਿਨ੍ਹਾਂ ਦੇ ਚਿੱਤ ਅੰਦਰ ਤੂੰ ਖੁਦ ਨਿਵਾਸ ਰਖਦਾ ਹੈ, ਹੇ ਵਾਹਿਗੁਰੂ!
English
Those, in whose minds You Yourself dwell, O Lord, are the perfect devotees. ||2||