Ang 405
ਰਾਗੁ ਆਸਾ ਮਹਲਾ ੫ ਘਰੁ ੧੨ ॥
raag aasaa mahalaa 5 ghar 12 |
Punjabi
ਰਾਗ ਆਸਾ ਪੰਜਵੀਂ ਪਾਤਸ਼ਾਹੀ।
English
Raag Aasaa, Fifth Mehl, Twelfth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਤਿਆਗਿ ਸਗਲ ਸਿਆਨਪਾ; ਭਜੁ ਪਾਰਬ੍ਰਹਮ ਨਿਰੰਕਾਰੁ ॥
tiaag sagal siaanapaa; bhaj paarabraham nirankaar |
Punjabi
ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਦੇ ਅਤੇ ਆਕਾਰ-ਰਹਿਤ ਸ਼੍ਰੇਮਣੀ ਸਾਹਿਬ ਦਾ ਸਿਮਰਨ ਕਰ।
English
Renounce all your cleverness and remember the Supreme, Formless Lord God.
ਏਕ ਸਾਚੇ ਨਾਮ ਬਾਝਹੁ; ਸਗਲ ਦੀਸੈ ਛਾਰੁ ॥੧॥
ek saache naam baajhahu; sagal deesai chhaar |1|
Punjabi
ਇਕ ਸੱਚੇ ਨਾਮ ਦੇ ਬਗੈਰ ਬਾਕੀ ਸਾਰਾ ਕੁੱਛ ਘਟਾ ਮਿੱਟੀ ਹੀ ਦਿਸਦਾ ਹੈ।
English
Without the One True Name, everything appears as dust. ||1||
ਸੋ ਪ੍ਰਭੁ ਜਾਣੀਐ; ਸਦ ਸੰਗਿ ॥
so prabh jaaneeai; sad sang |
Punjabi
ਉਸ ਸੁਆਮੀ ਨੂੰ ਤੂੰ ਹਮੇਸ਼ਾਂ ਆਪਣੇ ਨਾਲ ਖਿਆਲ ਕਰ।
English
Know that God is always with you.
ਗੁਰ ਪ੍ਰਸਾਦੀ ਬੂਝੀਐ; ਏਕ ਹਰਿ ਕੈ ਰੰਗਿ ॥੧॥ ਰਹਾਉ ॥
gur prasaadee boojheeai; ek har kai rang |1| rahaau |
Punjabi
ਗੁਰਾ ਦੀ ਦਇਆ ਦੁਆਰਾ ਜੋ ਇਸ ਅਸਲੀਅਤ ਨੂੰ ਸਮਝ ਲੈਦਾ ਹੈ, ਉਹ ਇੱਕ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਜਾਂਦਾ ਹੈ। ਠਹਿਰਾਉ।
English
By Guru's Grace, one understands, and is imbued with the Love of the One Lord. ||1||Pause||
ਸਰਣਿ ਸਮਰਥ ਏਕ ਕੇਰੀ; ਦੂਜਾ ਨਾਹੀ ਠਾਉ ॥
saran samarath ek keree; doojaa naahee tthaau |
Punjabi
ਤੂੰ ਇਕ ਸਰਬ-ਸ਼ਕਤੀਵਾਨ ਸੁਆਮੀ ਦੀ ਸ਼ਰਣਾਗਤ ਸੰਭਾਲ, ਕੌਈ ਹੋਰ ਥਾਂ ਬਚਾ ਦੀ ਨਹੀਂ।
English
Seek the Shelter of the One All-powerful Lord; there is no other place of rest.
ਮਹਾ ਭਉਜਲੁ ਲੰਘੀਐ; ਸਦਾ ਹਰਿ ਗੁਣ ਗਾਉ ॥੨॥
mahaa bhaujal langheeai; sadaa har gun gaau |2|
Punjabi
ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
English
The vast and terrifying world-ocean is crossed over, singing continually the Glorious Praises of the Lord. ||2||
ਜਨਮ ਮਰਣੁ ਨਿਵਾਰੀਐ; ਦੁਖੁ ਨ ਜਮ ਪੁਰਿ ਹੋਇ ॥
janam maran nivaareeai; dukh na jam pur hoe |
Punjabi
ਆਵਾਗਾਉਣ ਮਿੱਟ ਜਾਂਦਾ ਹੈ ਅਤੇ ਇਨਸਾਨ ਨੂੰ ਮੌਤ ਦੇ ਸ਼ਹਿਰ ਵਿੱਚ ਕਸ਼ਟ ਉਠਾਉਣਾ ਨਹੀਂ ਪੈਦਾ।
English
Birth and death are overcome, and one does not have to suffer in the City of Death.
ਨਾਮੁ ਨਿਧਾਨੁ ਸੋਈ ਪਾਏ; ਕ੍ਰਿਪਾ ਕਰੇ ਪ੍ਰਭੁ ਸੋਇ ॥੩॥
naam nidhaan soee paae; kripaa kare prabh soe |3|
Punjabi
ਕੇਵਲ ਓਹੀ ਨਾਮ ਦੇ ਖ਼ਜ਼ਾਨੇ ਨੂੰ ਪਰਾਪਤ ਹੁੰਦਾ ਹੈ ਜਿਸ ਉੱਤੇ ਉਹ ਸੁਆਮੀ ਮਿਹਰ ਧਾਰਦਾ ਹੈ।
English
He alone obtains the treasure of the Naam, the Name of the Lord, unto whom God shows His Mercy. ||3||
ਏਕ ਟੇਕ ਅਧਾਰੁ ਏਕੋ; ਏਕ ਕਾ ਮਨਿ ਜੋਰੁ ॥
ek ttek adhaar eko; ek kaa man jor |
Punjabi
ਇਕ ਸਾਹਿਬ ਮੇਰੀ ਓਟ ਹੈ ਅਤੇ ਇਕ ਹੀ ਆਸਰਾ ਇਕ ਸਾਹਿਬ ਦਾ ਬਲ ਹੀ ਮੇਰੇ ਚਿੱਤ ਅੰਦਰ ਹੈ।
English
The One Lord is my Anchor and Support; the One Lord alone is the power of my mind.
ਨਾਨਕ. ਜਪੀਐ ਮਿਲਿ ਸਾਧਸੰਗਤਿ; ਹਰਿ ਬਿਨੁ. ਅਵਰੁ ਨ ਹੋਰੁ ॥੪॥੧॥੧੩੬॥
naanak. japeeai mil saadhasangat; har bin. avar na hor |4|1|136|
Punjabi
ਸਤਿ ਸੰਗਤ ਨਾਲ ਜੁੜ ਕੇ, ਹੇ ਨਾਨਕ! ਤੂੰ ਉਸ ਦਾ ਸਿਮਰਨ ਕਰ, ਵਾਹਿਗੁਰੂ ਦੇ ਬਾਝੋਂ ਹੋਰਸ ਕੋਈ ਨਹੀਂ।
English
O Nanak, joining the Saadh Sangat, the Company of the Holy, meditate on Him; without the Lord, there is no other at all. ||4||1||136||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ; ਦੀਏ ਸਭਿ ਰਸ ਭੋਗ ॥
jeeo man tan praan prabh ke; dee sabh ras bhog |
Punjabi
ਆਤਮਾ, ਚਿੱਤ, ਦੇਹਿ ਅਤੇ ਜਿੰਦ-ਜਾਨ ਸੁਆਮੀ ਦੇ ਹਨ। ਉਸ ਨੇ ਹੀ ਸਾਰੇ ਅਨੰਦ ਤੇ ਨਿਹਮਤਾ ਦਿੱਤੀਆਂ ਹਨ।
English
The soul, the mind, the body and the breath of life belong to God. He has given all tastes and pleasures.
ਦੀਨ ਬੰਧਪ ਜੀਅ ਦਾਤਾ; ਸਰਣਿ ਰਾਖਣ ਜੋਗੁ ॥੧॥
deen bandhap jeea daataa; saran raakhan jog |1|
Punjabi
ਉਹ ਮਸਕੀਨਾ ਦਾ ਸਨਬੰਧੀ ਹੈ, ਜਿੰਦਗੀ ਬਖਸ਼ਣ ਵਾਲਾ ਹੈ ਅਤੇ ਆਪਣੀ ਪਨਾਹ ਹੇਠ ਆਇਆ ਦੀ ਰੱਖਿਆ ਕਰਨ ਨੂੰ ਸਮਰਥ ਹੈ।
English
He is the Friend of the poor, the Giver of life, the Protector of those who seek His Sanctuary. ||1||
ਮੇਰੇ ਮਨ ਧਿਆਇ; ਹਰਿ ਹਰਿ ਨਾਉ ॥
mere man dhiaae; har har naau |
Punjabi
ਮੇਰੀ ਜਿੰਦੇ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।
English
O my mind, meditate on the Name of the Lord, Har, Har.
ਹਲਤਿ ਪਲਤਿ ਸਹਾਇ ਸੰਗੇ; ਏਕ ਸਿਉ ਲਿਵ ਲਾਉ ॥੧॥ ਰਹਾਉ ॥
halat palat sahaae sange; ek siau liv laau |1| rahaau |
Punjabi
ਇਕ ਸੁਆਮੀ ਨਾਲ ਪਿਰਹੜੀ ਪਾ, ਜੌ ਐਸ ਲੋਕ ਅਤੇ ਪਰਲੋਕ ਵਿੱਚ ਤੇਰਾ ਮਦਦਗਾਰ ਅਤੇ ਸੰਗੀ ਹੈ! ਠਹਿਰਾਉ।
English
Here and hereafter, He is our Helper and Companion; embrace love and affection for the One Lord. ||1||Pause||
ਬੇਦ ਸਾਸਤ੍ਰ ਜਨ ਧਿਆਵਹਿ; ਤਰਣ ਕਉ ਸੰਸਾਰੁ ॥
bed saasatr jan dhiaaveh; taran kau sansaar |
Punjabi
ਜਗਤ ਸਮੁੰਦਰ ਤੋਂ ਪਾਰ ਉਤਰਨ ਲਈ, ਲੋਕ ਵੇਦਾਂ ਅਤੇ ਸ਼ਾਸਤਰਾਂ ਨੂੰ ਵੀਚਾਰਦੇ ਹਨ।
English
They meditate on the Vedas and the Shaastras, to swim across the world-ocean.
ਕਰਮ ਧਰਮ ਅਨੇਕ ਕਿਰਿਆ; ਸਭ ਊਪਰਿ ਨਾਮੁ ਅਚਾਰੁ ॥੨॥
karam dharam anek kiriaa; sabh aoopar naam achaar |2|
Punjabi
ਮਜ਼ਹਬੀ ਕਰਮ-ਕਾਂਡਾਂ ਅਤੇ ਅਨੇਕਾਂ ਰਸਮੀ ਸੰਸਕਾਰਾਂ ਸਮੂਹ ਤੋਂ ਉਤੋਂ ਦੀ ਹੈ, ਨਾਮ ਸਿਮਰਨ ਦਾ ਚਾਲ ਚਲਨ।
English
The many religious rituals, good deeds of karma and Dharmic worship - above all of these is the Naam, the Name of the Lord. ||2||
ਕਾਮੁ ਕ੍ਰੋਧੁ ਅਹੰਕਾਰੁ ਬਿਨਸੈ; ਮਿਲੈ ਸਤਿਗੁਰ ਦੇਵ ॥
kaam krodh ahankaar binasai; milai satigur dev |
Punjabi
ਰੱਬ ਰੂਪ ਸਚੇ ਗੁਰਾਂ ਨੂੰ ਭੇਟਣ ਦੁਆਰਾ ਵਿਸ਼ੇ ਭੋਗ, ਗੁੱਸਾ ਅਤੇ ਗ਼ਰੂਰ ਦੂਰ ਹੋ ਜਾਂਦੇ ਹਨ।
English
Sexual desire, anger, and egotism depart, meeting with the Divine True Guru.
ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ; ਭਲੀ ਪ੍ਰਭ ਕੀ ਸੇਵ ॥੩॥
naam drirr kar bhagat har kee; bhalee prabh kee sev |3|
Punjabi
ਆਪਣੇ ਅੰਦਰ ਨਾਮ, ਰੱਬ ਦਾ ਸਿਮਰਨ ਅਤੇ ਸੁਆਮੀ ਦੀ ਸ਼੍ਰੇਸ਼ਟ ਸੇਵਾ ਟਹਿਲ ਪੱਕੀ ਕਰ।
English
Implant the Naam within, perform devotional worship to the Lord and serve God - this is good. ||3||
ਚਰਣ ਸਰਣ ਦਇਆਲ ਤੇਰੀ; ਤੂੰ ਨਿਮਾਣੇ ਮਾਣੁ ॥
charan saran deaal teree; toon nimaane maan |
Punjabi
ਮੇਰੇ ਮਿਹਰਬਾਨ ਮਾਲਕ! ਮੈਂ ਤੇਰੇ ਪੈਰਾਂ ਦੀ ਪਨਾਹ ਲਈ ਹੈ। ਤੂੰ ਨਿਪੱਤਿਆਂ ਦੀ ਪੱਤ ਹੈ।
English
I seek the Sanctuary of Your Feet, O Merciful Lord; You are the Honor of the dishonored.
ਜੀਅ ਪ੍ਰਾਣ ਅਧਾਰੁ ਤੇਰਾ; ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥
jeea praan adhaar teraa; naanak kaa prabh taan |4|2|137|
Punjabi
ਤੂੰ ਹੇ ਸੁਆਮੀ! ਮੇਰੀ ਆਤਮਾ ਅਤੇ ਜਿੰਦ-ਜਾਨ ਦਾ ਆਸਰਾ ਹੈ। ਤੂੰ ਹੀ ਨਾਨਕ ਦੀ ਤਾਕਤ ਹੈ।
English
You are the Support of my soul, my breath of life; O God, You are Nanak's strength. ||4||2||137||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਡੋਲਿ. ਡੋਲਿ. ਮਹਾ ਦੁਖੁ ਪਾਇਆ; ਬਿਨਾ ਸਾਧੂ ਸੰਗ ॥
ddol. ddol. mahaa dukh paaeaa; binaa saadhoo sang |
Punjabi
ਸਤਿ ਸੰਗਤ ਦੇ ਬਗੈਰ ਆਦਮੀ ਸਦਾ ਡਿੱਕ ਡੋਲੇ ਖਾਂਦਾ ਹੈ ਅਤੇ ਪਰਮ ਤਕਲੀਫ ਉਠਾਉਂਦਾ ਹੈ।
English
He wavers and falters, and suffers such great pain, without the Saadh Sangat, the Company of the Holy.
ਖਾਟਿ ਲਾਭੁ. ਗੋਬਿੰਦ ਹਰਿ ਰਸੁ; ਪਾਰਬ੍ਰਹਮ ਇਕ ਰੰਗ ॥੧॥
khaatt laabh. gobind har ras; paarabraham ik rang |1|
Punjabi
ਅਦੁੱਤੀ ਸ਼੍ਰੋਮਣੀ ਵਾਹਿਗੁਰੂ ਦੇ ਪ੍ਰੇਮ ਦੁਆਰਾ ਪ੍ਰਭੂ ਦੇ ਰੱਬੀ ਅੰਮ੍ਰਿਤ ਦਾ ਨਫਾ ਕਮਾਇਆ ਜਾਂਦਾ ਹੈ।
English
The profit of the sublime essence of the Lord of the Universe is obtained, by the Love of the One Supreme Lord God. ||1||
ਹਰਿ ਕੋ ਨਾਮੁ; ਜਪੀਐ ਨੀਤਿ ॥
har ko naam; japeeai neet |
Punjabi
ਤੂੰ ਸਦਾ ਹੀ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
English
Chant continually the Name of the Lord.
ਸਾਸਿ ਸਾਸਿ ਧਿਆਇ. ਸੋ ਪ੍ਰਭੁ; ਤਿਆਗਿ ਅਵਰ ਪਰੀਤਿ ॥੧॥ ਰਹਾਉ ॥
saas saas dhiaae. so prabh; tiaag avar pareet |1| rahaau |
Punjabi
ਹਰ ਸੁਆਸ ਨਾਲ ਤੂੰ ਉਸ ਸਾਹਿਬ ਦਾ ਸਿਮਰਨ ਕਰ ਅਤੇ ਹੋਰ ਮੁਹੱਬਤਾਂ ਨੂੰ ਛੱਡ ਦੇ। ਠਹਿਰਾਉ।
English
With each and every breath, meditate on God, and renounce other love. ||1||Pause||
ਕਰਣ ਕਾਰਣ ਸਮਰਥ. ਸੋ ਪ੍ਰਭੁ; ਜੀਅ ਦਾਤਾ ਆਪਿ ॥
karan kaaran samarath. so prabh; jeea daataa aap |
Punjabi
ਉਹ ਸਰਬ-ਸ਼ਕਤੀਵਾਨ ਸੁਆਮੀ ਹੇਤੂਆਂ ਦਾ ਹੇਤੁ ਹੈ ਤੇ ਖੁਦ ਹੀ ਜਿੰਦ-ਜਾਨ ਦੇਣ ਵਾਲਾ ਹੈ।
English
God is the Doer, the All-powerful Cause of causes; He Himself is the Giver of life.
ਤਿਆਗਿ ਸਗਲ ਸਿਆਣਪਾ; ਆਠ ਪਹਰ ਪ੍ਰਭੁ ਜਾਪਿ ॥੨॥
tiaag sagal siaanapaa; aatth pehar prabh jaap |2|
Punjabi
ਤੂੰ ਆਪਣੀਆਂ ਸਾਰੀਆਂ ਚਤੁਰ-ਵਿਧੀਆਂ ਛੱਡ ਦੇ ਅਤੇ ਤੂੰ ਅੱਠੇ ਪਹਿਰ ਹੀ ਸੁਆਮੀ ਦਾ ਸਿਮਰਨ ਕਰ।
English
So renounce all your cleverness, and meditate on God, twenty-four hours a day. ||2||
ਮੀਤੁ ਸਖਾ ਸਹਾਇ ਸੰਗੀ; ਊਚ ਅਗਮ ਅਪਾਰੁ ॥
meet sakhaa sahaae sangee; aooch agam apaar |
Punjabi
ਤਦ ਉਹ ਉੱਚਾ, ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਤੇਰਾ ਮਿਤ੍ਰ ਸਾਥੀ ਮਦਦਗਾਰ ਅਤੇ ਜੋੜੀਦਾਰ ਬਣ ਜਾਵੇਗਾ।
English
He is our best friend and companion, our help and support; He is lofty, inaccessible and infinite.
ਚਰਣ ਕਮਲ ਬਸਾਇ ਹਿਰਦੈ; ਜੀਅ ਕੋ ਆਧਾਰੁ ॥੩॥
charan kamal basaae hiradai; jeea ko aadhaar |3|
Punjabi
ਸਾਹਿਬ ਦੇ ਕੰਵਲ ਪੈਰ ਆਪਣੇ ਮਨ ਅੰਦਰ ਟਿਕਾ ਕੇਵਲ ਉਹੀ ਜਿੰਦ ਜਾਨ ਦਾ ਆਸਰਾ ਹੈ।
English
Enshrine His Lotus Feet within your heart; He is the Support of the soul. ||3||
ਕਰਿ ਕਿਰਪਾ. ਪ੍ਰਭ ਪਾਰਬ੍ਰਹਮ; ਗੁਣ ਤੇਰਾ ਜਸੁ ਗਾਉ ॥
kar kirapaa. prabh paarabraham; gun teraa jas gaau |
Punjabi
ਹੇ ਮੇਰੇ ਪਰਮ ਪ੍ਰਭੂ ਮਾਲਕ! ਮੇਰੇ ਉਤੇ ਮਿਹਰ ਧਾਰ ਤਾਂ ਜੋ ਤੇਰੀਆਂ ਸ਼੍ਰੇਸ਼ਟਤਾਈਆਂ ਤੇ ਕੀਰਤੀ ਗਾਇਨ ਕਰਾਂ।
English
Show Your Mercy, O Supreme Lord God, that I may sing Your Glorious Praises.
ਸਰਬ ਸੂਖ ਵਡੀ ਵਡਿਆਈ; ਜਪਿ ਜੀਵੈ ਨਾਨਕੁ ਨਾਉ ॥੪॥੩॥੧੩੮॥
sarab sookh vaddee vaddiaaee; jap jeevai naanak naau |4|3|138|
Punjabi
ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਵਨ ਬਤੀਤ ਕਰਨਾ ਨਾਨਕ ਲਈ ਸਮੂਹ ਆਰਾਮ ਤੇ ਮਹਾਨ ਮਹਾਨਤਾ ਹੈ।
English
Total peace, and the greatest greatness, O Nanak, are obtained by living to chant the Name of the Lord. ||4||3||138||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਉਦਮੁ ਕਰਉ. ਕਰਾਵਹੁ ਠਾਕੁਰ; ਪੇਖਤ ਸਾਧੂ ਸੰਗਿ ॥
audam krau. karaavahu tthaakur; pekhat saadhoo sang |
Punjabi
ਸਤਿ ਸੰਗਤ ਨਾਲ ਜੁੜ ਕੇ ਹੇ ਸੁਆਮੀ! ਤੇਰਾ ਪ੍ਰੇਰਿਆਂ ਹੋਇਆ, ਮੈਂ ਤੈਨੂੰ ਵੇਖਣ ਦਾ ਉਪਰਾਲਾ ਕਰਦਾ ਹਾਂ।
English
I make the effort, as You cause me to do, my Lord and Master, to behold You in the Saadh Sangat, the Company of the Holy.
ਹਰਿ ਹਰਿ ਨਾਮੁ ਚਰਾਵਹੁ ਰੰਗਨਿ; ਆਪੇ ਹੀ ਪ੍ਰਭ ਰੰਗਿ ॥੧॥
har har naam charaavahu rangan; aape hee prabh rang |1|
Punjabi
ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦੀ ਰੰਗਤ ਨਾਲ ਰੰਗ ਦੇ।
English
I am imbued with the color of the Love of the Lord, Har, Har; God Himself has colored me in His Love. ||1||
ਮਨ ਮਹਿ; ਰਾਮ ਨਾਮਾ ਜਾਪਿ ॥
man meh; raam naamaa jaap |
Punjabi
ਆਪਣੇ ਚਿੱਤ ਅੰਦਰ ਮੈਂ ਸੁਆਮੀ ਦੇ ਨਾਮ ਦਾ ਚਿੰਤਨ ਕਰਦਾ ਹਾਂ।
English
I chant the Lord's Name within my mind.
ਕਰਿ ਕਿਰਪਾ ਵਸਹੁ ਮੇਰੈ ਹਿਰਦੈ; ਹੋਇ ਸਹਾਈ ਆਪਿ ॥੧॥ ਰਹਾਉ ॥
kar kirapaa vasahu merai hiradai; hoe sahaaee aap |1| rahaau |
Punjabi
ਆਪਣੀ ਮਿਹਰ ਧਾਰ ਅਤੇ ਮੇਰੇ ਚਿੱਤ ਅੰਦਰ ਨਿਵਾਸ ਕਰ ਅਤੇ ਖੁਦ ਮੇਰਾ ਮਦਦਗਾਰ ਬਣ। ਠਹਿਰਾਉ।
English
Bestow Your Mercy, and dwell within my heart; please, become my Helper. ||1||Pause||
ਸੁਣਿ ਸੁਣਿ. ਨਾਮੁ ਤੁਮਾਰਾ ਪ੍ਰੀਤਮ; ਪ੍ਰਭੁ ਪੇਖਨ ਕਾ ਚਾਉ ॥
sun sun. naam tumaaraa preetam; prabh pekhan kaa chaau |
Punjabi
ਤੇਰਾ ਨਾਮ ਇਕ ਰਸ ਸ੍ਰਵਣ ਕਰਨ ਦੁਆਰਾ ਮੇਰੇ ਪਿਆਰੇ ਠਾਕੁਰ ਤੈਨੂੰ ਵੇਖਣ ਦੀ ਮੈਨੂੰ ਉਮੰਗ ਪੈਦਾ ਹੋ ਗਈ ਹੈ।
English
Listening continually to Your Name, O Beloved God, I yearn to behold You.