Ang 406
ਦਇਆ ਕਰਹੁ. ਕਿਰਮ ਅਪੁਨੇ ਕਉ; ਇਹੈ ਮਨੋਰਥੁ ਸੁਆਉ ॥੨॥
deaa karahu. kiram apune kau; ihai manorath suaau |2|
Punjabi
ਮੈ, ਆਪਣੇ ਕੀੜੇ ਉਤੇ ਰਹਿਮਤ ਧਾਰ ਕੇਵਲ ਏਹੀ ਮੇਰਾ ਮਤਲਬ ਤੇ ਪ੍ਰਯੋਜਨ ਹੈ!
English
Please, be kind to me - I am just a worm. This is my object and purpose. ||2||
ਤਨੁ ਧਨੁ ਤੇਰਾ. ਤੂੰ ਪ੍ਰਭੁ ਮੇਰਾ; ਹਮਰੈ ਵਸਿ ਕਿਛੁ ਨਾਹਿ ॥
tan dhan teraa. toon prabh meraa; hamarai vas kichh naeh |
Punjabi
ਮੇਰੀ ਦੇਹਿ ਅਤੇ ਦੌਲਤ ਤੈਡੇ ਹਨ ਤੂੰ ਮੇਰਾ ਸੁਆਮੀ ਹੈ। ਮੇਰੇ ਅਖਤਿਆਰ ਵਿੱਚ ਕੁਝ ਭੀ ਨਹੀਂ।
English
My body and wealth are Yours; You are my God - nothing is in my power.
ਜਿਉ ਜਿਉ ਰਾਖਹਿ. ਤਿਉ ਤਿਉ ਰਹਣਾ; ਤੇਰਾ ਦੀਆ ਖਾਹਿ ॥੩॥
jiau jiau raakheh. tiau tiau rahanaa; teraa deea khaeh |3|
Punjabi
ਜਿਸ ਤਰ੍ਹਾਂ ਤੂੰ ਰਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਮੈਂ ਓਹੀ ਖਾਂਦਾ ਹਾਂ, ਜੋ ਤੂੰ ਮੈਨੂੰ ਦਿੰਦਾ ਹੈ।
English
As You keep me, so do I live; I eat what You give me. ||3||
ਜਨਮ ਜਨਮ ਕੇ ਕਿਲਵਿਖ ਕਾਟੈ; ਮਜਨੁ ਹਰਿ ਜਨ ਧੂਰਿ ॥
janam janam ke kilavikh kaattai; majan har jan dhoor |
Punjabi
ਵਾਹਿਗੁਰੂ ਦੇ ਗੋਲੇ ਦੇ ਪੈਰਾਂ ਦੀ ਧੂੜ ਅੰਦਰ ਕੀਤਾ ਹੋਇਆ ਇਸ਼ਨਾਨ, ਅਨੇਕਾਂ ਜਨਮਾਂ ਦੇ ਪਾਪ ਧੋ ਸੁੱਟਦਾ ਹੈ।
English
The sins of countless incarnations are washed away, by bathing in the dust of the Lord's humble servants.
ਭਾਇ ਭਗਤਿ. ਭਰਮ ਭਉ ਨਾਸੈ; ਹਰਿ ਨਾਨਕ. ਸਦਾ ਹਜੂਰਿ ॥੪॥੪॥੧੩੯॥
bhaae bhagat. bharam bhau naasai; har naanak. sadaa hajoor |4|4|139|
Punjabi
ਪ੍ਰਭੂ ਦੀ ਪ੍ਰੇਮ ਮਈ ਸੇਵਾ ਦੁਆਰਾ ਸੰਦੇਹ ਤੇ ਡਰ ਦੂਰ ਹੋ ਜਾਂਦੇ ਹਨ ਅਤੇ ਜੀਵ, ਹੇ ਨਾਨਕ ਵਾਹਿਗੁਰੂ ਦੀ ਹਜ਼ੂਰੀ ਵਿੱਚ ਵਿਚਰਦਾ ਹੈ। ਨਾਨਕ ਹਮੇਸ਼ਾਂ ਉਸ ਦੀ ਹਜ਼ੂਰੀ ਨੂੰ ਵੇਖਦਾ ਹੈ।
English
By loving devotional worship, doubt and fear depart; O Nanak, the Lord is Ever-present. ||4||4||139||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਅਗਮ ਅਗੋਚਰੁ ਦਰਸੁ ਤੇਰਾ; ਸੋ ਪਾਏ. ਜਿਸੁ ਮਸਤਕਿ ਭਾਗੁ ॥
agam agochar daras teraa; so paae. jis masatak bhaag |
Punjabi
ਤੇਰਾ ਦੀਦਾਰ ਹੇ ਸਾਹਿਬ! ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ। ਕੇਵਲ ਓਹੀ ਇਸ ਨੂੰ ਪਾਉਂਦਾ ਹੈ ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।
English
The Blessed Vision of Your Darshan is unapproachable and incomprehensible; he alone obtains it, who has such good destiny recorded upon his forehead.
ਆਪਿ ਕ੍ਰਿਪਾਲਿ. ਕ੍ਰਿਪਾ ਪ੍ਰਭਿ ਧਾਰੀ; ਸਤਿਗੁਰਿ ਬਖਸਿਆ ਹਰਿ ਨਾਮੁ ॥੧॥
aap kripaal. kripaa prabh dhaaree; satigur bakhasiaa har naam |1|
Punjabi
ਮਿਹਰਬਾਨ ਮਾਲਕ ਨੇ ਖੁਦ ਮੇਰੇ ਉਤੇ ਮਿਹਰਬਾਨੀ ਕੀਤੀ ਹੈ, ਇਸ ਲਈ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦਾ ਨਾਮ ਪਰਦਾਨ ਕੀਤਾ ਹੈ।
English
The Merciful Lord God has bestowed His Mercy, and the True Guru has granted the Lord's Name. ||1||
ਕਲਿਜੁਗੁ ਉਧਾਰਿਆ; ਗੁਰਦੇਵ ॥
kalijug udhaariaa; guradev |
Punjabi
ਨਿਰੰਕਾਰੀ ਗੁਰਾਂ ਨੇ ਕਲਜੁਗ ਨੂੰ ਤਾਰ ਦਿੱਤਾ ਹੈ।
English
The Divine Guru is the Saving Grace in this Dark Age of Kali Yuga.
ਮਲ ਮੂਤ ਮੂੜ. ਜਿ ਮੁਘਦ ਹੋਤੇ; ਸਭਿ ਲਗੇ ਤੇਰੀ ਸੇਵ ॥੧॥ ਰਹਾਉ ॥
mal moot moorr. ji mughad hote; sabh lage teree sev |1| rahaau |
Punjabi
ਮੂਰਖ ਅਤੇ ਬੁਧੂ ਜੋ ਗੰਦਗੀ ਅਤੇ ਪਿਸ਼ਾਬ ਦੀ ਤਰ੍ਹਾਂ ਗਲੀਜ਼ ਹਨ, ਸਾਰੇ ਤੇਰੀ ਟਹਿਲ ਸੇਵਾ ਅੰਦਰ ਜੁੱਟ ਗਏ ਹਨ, ਹੇ ਸੁਆਮੀ! ਠਹਿਰਾਉ।
English
Even those fools and idiots, stained with feces and urine, have all taken to Your service. ||1||Pause||
ਤੂ ਆਪਿ ਕਰਤਾ. ਸਭ ਸ੍ਰਿਸਟਿ ਧਰਤਾ; ਸਭ ਮਹਿ ਰਹਿਆ ਸਮਾਇ ॥
too aap karataa. sabh srisatt dharataa; sabh meh rahiaa samaae |
Punjabi
ਤੂੰ ਖੁਦ ਸਿਰਜਣਹਾਰ ਅਤੇ ਸਾਰੇ ਸੰਸਾਰ ਨੂੰ ਅਸਥਾਪਨ ਕਰਨ ਵਾਲਾ ਹੈ ਤੂੰ ਸਾਰਿਆ ਅੰਦਰ ਰਮ ਰਿਹਾ ਹੈ।
English
You Yourself are the Creator, who established the entire world. You are contained in all.
ਧਰਮ ਰਾਜਾ ਬਿਸਮਾਦੁ ਹੋਆ; ਸਭ ਪਈ ਪੈਰੀ ਆਇ ॥੨॥
dharam raajaa bisamaad hoaa; sabh pee pairee aae |2|
Punjabi
ਸਾਰੇ ਲੋਕਾ ਨੂੰ ਸਾਹਿਬ ਦੇ ਚਰਣੀ ਪੈਦੇ ਵੇਖ ਕੇ ਧਰਮ ਰਾਇ ਹੈਰਾਨ ਹੋ ਗਿਆ ਹੈ।
English
The Righteous Judge of Dharma is wonder-struck, at the sight of everyone falling at the Lord's Feet. ||2||
ਸਤਜੁਗੁ ਤ੍ਰੇਤਾ. ਦੁਆਪਰੁ ਭਣੀਐ; ਕਲਿਜੁਗੁ ਊਤਮੋ. ਜੁਗਾ ਮਾਹਿ ॥
satajug tretaa. duaapar bhaneeai; kalijug aootamo. jugaa maeh |
Punjabi
ਸਤਿਯੁਗ, ਤ੍ਰੇਤਾ ਅਤੇ ਦੁਆਪਰ ਚੰਗੇ ਯੁਗ ਆਖੇ ਜਾਂਦੇ ਹਨ ਪ੍ਰੰਤੂ ਕਲਯੁਗ ਸਾਰਿਆਂ ਨਾਲੋਂ ਸ਼੍ਰੇਸ਼ਟ ਹੈ।
English
The Golden Age of Sat Yuga, the Silver Age of Trayta Yuga, and the Brass Age of Dwaapar Yuga are good; but the best is the Dark Age, the Iron Age, of Kali Yuga.
ਅਹਿ ਕਰੁ ਕਰੇ. ਸੁ ਅਹਿ ਕਰੁ ਪਾਏ; ਕੋਈ ਨ ਪਕੜੀਐ. ਕਿਸੈ ਥਾਇ ॥੩॥
eh kar kare. su eh kar paae; koee na pakarreeai. kisai thaae |3|
Punjabi
ਇਸ ਸਮੇ ਅੰਦਰ ਬੰਦਾ, ਜਿਹੜਾ ਇਸ ਹੱਥ ਨਾਲ ਕਰਦਾ ਹੈ, ਉਸ ਨੂੰ ਹੀ ਉਸ ਹੱਥ ਨਾਲ ਪਾ ਲੈਦਾ ਹੈ। ਕੋਈ ਜਣਾ ਦੂਜੇ ਦੀ ਥਾਂ ਤੇ ਨਹੀਂ ਫੜਿਆ ਜਾਂਦਾ।
English
As we act, so are the rewards we receive; no one can take the place of another. ||3||
ਹਰਿ ਜੀਉ ਸੋਈ ਕਰਹਿ, ਜਿ ਭਗਤ ਤੇਰੇ ਜਾਚਹਿ; ਏਹੁ ਤੇਰਾ ਬਿਰਦੁ ॥
har jeeo soee kareh, ji bhagat tere jaacheh; ehu teraa birad |
Punjabi
ਹੇ ਪੂਜਨੀਯ ਵਾਹਿਗੁਰੂ! ਤੂੰ ਓਹੀ ਕੁਛ ਕਰਦਾ ਹੈ ਜੋ ਤੇਰੇ ਗੋਲੇ ਯਾਚਨਾ ਕਰਦੇ ਹਨ, ਇਸ ਤੇਰਾ ਪਰਕ੍ਰਿਤੀ ਸੁਭਾਵ ਹੈ।
English
O Dear Lord, whatever Your devotees ask for, You do. This is Your Way, Your very nature.
ਕਰ ਜੋੜਿ ਨਾਨਕ. ਦਾਨੁ ਮਾਗੈ; ਅਪਣਿਆ ਸੰਤਾ ਦੇਹਿ ਹਰਿ ਦਰਸੁ ॥੪॥੫॥੧੪੦॥
kar jorr naanak. daan maagai; apaniaa santaa dehi har daras |4|5|140|
Punjabi
ਹੱਥ ਬੰਨ੍ਹ ਕੇ ਹੇ ਨਾਨਕ, ਇੱਕ ਦਾਤ ਦੀ ਯਾਚਨ ਕਰਦਾ ਹਾਂ, ਹੇ ਵਾਹਿਗੁਰੂ ਆਪਣੇ ਸਾਧੂਆਂ ਨੂੰ ਆਪਣਾ ਦਰਸ਼ਨ ਬਖਸ਼।
English
With my palms pressed together, O Nanak, I beg for this gift; Lord, please bless Your Saints with Your Vision. ||4||5||140||
ਰਾਗੁ ਆਸਾ ਮਹਲਾ ੫ ਘਰੁ ੧੩ ॥
raag aasaa mahalaa 5 ghar 13 |
Punjabi
ਰਾਗ ਆਸਾ। ਪੰਜਵੀਂ ਪਾਤਸ਼ਾਹੀ।
English
Raag Aasaa, Fifth Mehl, Thirteenth House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸਤਿਗੁਰ; ਬਚਨ ਤੁਮੑਾਰੇ ॥
satigur; bachan tumaare |
Punjabi
ਤੇਰੀ ਬਾਣੀ ਦੁਆਰਾ ਹੇ ਸੱਚੇ ਗੁਰੂ!
English
O True Guru, by Your Words,
ਨਿਰਗੁਣ; ਨਿਸਤਾਰੇ ॥੧॥ ਰਹਾਉ ॥
niragun; nisataare |1| rahaau |
Punjabi
ਨੇਕੀ-ਵਿਹੁਣ ਭੀ ਤਰ ਗਏ ਹਨ। ਠਹਿਰਾਉ।
English
even the worthless have been saved. ||1||Pause||
ਮਹਾ ਬਿਖਾਦੀ. ਦੁਸਟ ਅਪਵਾਦੀ; ਤੇ ਪੁਨੀਤ ਸੰਗਾਰੇ ॥੧॥
mahaa bikhaadee. dusatt apavaadee; te puneet sangaare |1|
Punjabi
ਪਰਮ ਝਗੜਾਲੂ ਵੈਲੀ ਅਤੇ ਬਦ-ਜਬਾਨ ਪੁਰਸ਼ ਤੇਰੀ ਸੰਗਤ ਅੰਦਰ ਪਵਿੱਤ੍ਰ ਹੋ ਗਏ ਹਨ।
English
Even the most argumentative, vicious and indecent people, have been purified in Your company. ||1||
ਜਨਮ ਭਵੰਤੇ. ਨਰਕਿ ਪੜੰਤੇ; ਤਿਨੑ ਕੇ ਕੁਲ ਉਧਾਰੇ ॥੨॥
janam bhavante. narak parrante; tina ke kul udhaare |2|
Punjabi
ਜੋ ਜੂਨੀਆਂ ਅੰਦਰ ਭਟਕਦੇ ਸਨ ਅਤੇ ਦੋਜ਼ਕ ਵਿੱਚ ਪਾਏ ਜਾਂਦੇ ਸਨ, ਉਨ੍ਹਾਂ ਦੀਆਂ ਵੇਸ਼ਾ ਭੀ ਤੂੰ ਤਾਰ ਛੱਡੀਆਂ ਹਨ।
English
Those who have wandered in reincarnation, and those who have been consigned to hell - even their families have been redeemed. ||2||
ਕੋਇ ਨ ਜਾਨੈ. ਕੋਇ ਨ ਮਾਨੈ; ਸੇ ਪਰਗਟੁ ਹਰਿ ਦੁਆਰੇ ॥੩॥
koe na jaanai. koe na maanai; se paragatt har duaare |3|
Punjabi
ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ ਅਤੇ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ, ਉਹ ਵਾਹਿਗੁਰੂ ਦੇ ਦਰਬਾਰ ਅੰਦਰ ਨਾਮਵਰ ਹੋ ਗਏ ਹਨ।
English
Those whom no one knew, and those whom no one respected - even they have become famous and respected at the Court of the Lord. ||3||
ਕਵਨ ਉਪਮਾ ਦੇਉ, ਕਵਨ ਵਡਾਈ; ਨਾਨਕ. ਖਿਨੁ ਖਿਨੁ ਵਾਰੇ ॥੪॥੧॥੧੪੧॥
kavan upamaa deo, kavan vaddaaee; naanak. khin khin vaare |4|1|141|
Punjabi
ਮੈਂ ਕਿਹੜੀ ਕੀਰਤੀ ਅਤੇ ਕਿਹੜੀ ਵਿਸ਼ਾਲਤਾ ਤੈਨੂੰ ਨਿਰੂਪਣ ਕਰਾਂ, ਹੇ ਮੇਰੇ ਗੁਰੂ ਨਾਨਕ, ਮੈਂ ਹਰ ਮੁਹਤ, ਤੇਰੇ ਉਤੇ ਕੁਰਬਾਨ ਜਾਂਦਾ ਹਾਂ।
English
What praise, and what greatness should I attribute to You? Nanak is a sacrifice to You, each and every moment. ||4||1||141||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਬਾਵਰ; ਸੋਇ ਰਹੇ ॥੧॥ ਰਹਾਉ ॥
baavar; soe rahe |1| rahaau |
Punjabi
ਪਗਲੇ ਬੰਦੇ ਸੁਤੇ ਪਏ ਹਨ। ਠਹਿਰਾਉ।
English
The crazy people are asleep. ||1||Pause||
ਮੋਹ ਕੁਟੰਬ. ਬਿਖੈ ਰਸ ਮਾਤੇ; ਮਿਥਿਆ ਗਹਨ ਗਹੇ ॥੧॥
moh kuttanb. bikhai ras maate; mithiaa gehan gahe |1|
Punjabi
ਉਹ ਟੱਬਰ ਕਬੀਲੇ ਦੀ ਪ੍ਰੀਤ ਅਤੇ ਵਿਸ਼ਿਆਂ ਦੇ ਸੁਆਦਾਂ ਨਾਲ ਮਤਵਾਲੇ ਹੋਏ ਹੋਏ ਹਨ ਅਤੇ ਝੂਠੀਆਂ ਪਕੜਾਂ ਨੂੰ ਪਕੜਦੇ ਹਨ।
English
They are intoxicated with attachment to their families and sensory pleasures; they are held in the grip of falsehood. ||1||
ਮਿਥਨ ਮਨੋਰਥ. ਸੁਪਨ ਆਨੰਦ ਉਲਾਸ; ਮਨਿ ਮੁਖਿ ਸਤਿ ਕਹੇ ॥੨॥
mithan manorath. supan aanand ulaas; man mukh sat kahe |2|
Punjabi
ਝੂਠੀਆਂ ਖ਼ਾਹਿਸ਼ਾਂ ਅਤੇ ਸੁਪਨੇ ਦੀਆਂ ਖੁਸ਼ੀਆਂ ਤੇ ਮਨ ਮੌਜਾ ਨੂੰ ਆਪ-ਹੁਦਰੇ ਸੱਚ ਆਖਦੇ ਹਨ।
English
The false desires, and the dream-like delights and pleasures - these, the self-willed manmukhs call true. ||2||
ਅੰਮ੍ਰਿਤੁ ਨਾਮੁ ਪਦਾਰਥੁ ਸੰਗੇ; ਤਿਲੁ ਮਰਮੁ. ਨ ਲਹੇ ॥੩॥
amrit naam padaarath sange; til maram. na lahe |3|
Punjabi
ਸੁਧਾ ਸਰੂਪ ਨਾਮ ਦੀ ਦੌਲਤ ਉਨ੍ਹਾਂ ਦੇ ਨਾਲ ਹੈ। ਇਸ ਦਾ ਉਹ ਹਵਾ ਮਾਤ੍ਰ ਭੀ ਭੇਤ ਨਹੀਂ ਪਾਊਦੇ।
English
The wealth of the Ambrosial Naam, the Name of the Lord, is with them, but they do not find even a tiny bit of its mystery. ||3||
ਕਰਿ ਕਿਰਪਾ ਰਾਖੇ ਸਤਸੰਗੇ; ਨਾਨਕ. ਸਰਣਿ ਆਹੇ ॥੪॥੨॥੧੪੨॥
kar kirapaa raakhe satasange; naanak. saran aahe |4|2|142|
Punjabi
ਨਾਨਕ ਜੋ ਸਤਿ ਸੰਗਤ ਦੀ ਪਨਾਹ ਹੇਠਾਂ ਹਨ, ਉਨ੍ਹਾਂ ਨੂੰ ਸਾਹਿਬ ਮਿਹਰ ਧਾਰ ਕੇ ਪਾਰ ਉਤਾਰਾ ਕਰ ਦਿੰਦਾ ਹੈ।
English
By Your Grace, O Lord, You save those, who take to the Sanctuary of the Sat Sangat, the True Congregation. ||4||2||142||
ਆਸਾ ਮਹਲਾ ੫ ਤਿਪਦੇ ॥
aasaa mahalaa 5 tipade |
Punjabi
ਆਸਾ ਪੰਜਵੀਂ ਪਾਤਸ਼ਾਹੀ ਤਿਪਦੇ।
English
Aasaa, Fifth Mehl, Thi-Padhay:
ਓਹਾ; ਪ੍ਰੇਮ ਪਿਰੀ ॥੧॥ ਰਹਾਉ ॥
ohaa; prem piree |1| rahaau |
Punjabi
ਮੈਂ ਉਸ ਆਪਣੇ ਪ੍ਰੀਤਮ ਦੀ ਪ੍ਰੀਤ ਲੋੜਦਾ ਹਾਂ। ਠਹਿਰਾਉਂ।
English
I seek the Love of my Beloved. ||1||Pause||
ਕਨਿਕ ਮਾਣਿਕ. ਗਜ ਮੋਤੀਅਨ ਲਾਲਨ; ਨਹ ਨਾਹ ਨਹੀ ॥੧॥
kanik maanik. gaj moteean laalan; neh naah nahee |1|
Punjabi
ਸੋਨਾ, ਜਵਾਹਿਰਾਤ ਹਾਥੀ ਦੇ ਮੱਥੇ ਵਿਚੋਂ ਨਿਕਲੇ ਮੋਤੀ ਅਤੇ ਲਾਲ ਨਹੀਂ, ਨਹੀਂ, ਮੈਨੂੰ ਨਹੀਂ ਚਾਹੀਦੇ।
English
Gold, jewels, giant pearls and rubies - I have no need for them. ||1||
ਰਾਜ ਨ ਭਾਗ ਨ ਹੁਕਮ ਨ ਸਾਦਨ ॥ ਕਿਛੁ ਕਿਛੁ ਨ ਚਾਹੀ ॥੨॥
raaj na bhaag na hukam na saadan | kichh kichh na chaahee |2|
Punjabi
ਨਾਂ ਪਾਤਸ਼ਾਹੀ, ਨਾਂ ਧਨ-ਦੌਲਤ, ਨਾਂ ਫੁਰਮਾਨ ਤੇ ਨਾਂ ਹੀ ਸੁਆਦ, ਇਨ੍ਹਾਂ ਵਿਚੋਂ ਮੈਂ ਕਿਸੇ ਨੂੰ ਭੀ ਨਹੀਂ ਲੋੜਦਾ।
English
Imperial power, fortunes, royal command and mansions - I have no desire for these. ||2||