Ekam
Guru Granth Sahib

Ang 408

Ang 408 · Line 1

ਪ੍ਰਭ ਸੰਗਿ ਮਿਲੀਜੈ; ਇਹੁ ਮਨੁ ਦੀਜੈ ॥ ਨਾਨਕ ਨਾਮੁ ਮਿਲੈ; ਅਪਨੀ ਦਇਆ ਕਰਹੁ ॥੨॥੧॥੧੫੦॥

prabh sang mileejai; ihu man deejai | naanak naam milai; apanee deaa karahu |2|1|150|

Punjabi

ਆਪਣੀ ਇਹ ਆਤਮਾ ਉਸ ਨੂੰ ਸਮਰਪਣ ਕਰਨ ਦੁਆਰਾ, ਆਦਮੀ ਸੁਆਮੀ ਨਾਲ ਮਿਲ ਜਾਂਦਾ ਹੈ। ਆਪਣੀ ਰਹਿਮਤ ਧਾਰ, ਹੇ ਸੁਆਮੀ! ਤਾਂ ਜੋ ਨਾਨਕ ਨੂੰ ਤੇਰਾ ਨਾਮ ਪਰਾਪਤ ਹੋਵੇ।

Bhai Manmohan Singh (Shabad OS, CC BY-SA)

English

He is blended with God, by dedicating his mind to Him. Bless Nanak with Your Name, O Lord - please, shower Your Mercy upon him! ||2||1||150||

Dr. Sant Singh Khalsa (Shabad OS, CC BY-SA)
Ang 408 · Line 2

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 408 · Line 3

ਮਿਲੁ ਰਾਮ ਪਿਆਰੇ; ਤੁਮ ਬਿਨੁ ਧੀਰਜੁ. ਕੋ ਨ ਕਰੈ ॥੧॥ ਰਹਾਉ ॥

mil raam piaare; tum bin dheeraj. ko na karai |1| rahaau |

Punjabi

ਮੇਰੇ ਪ੍ਰੀਤਮ ਪ੍ਰਭੂ! ਮੈਨੂੰ ਦਰਸ਼ਨ ਦੇ, ਤੇਰੇ ਬਗੈਰ ਮੈਨੂੰ ਕੋਈ ਦਿਲਾਸਾ ਨਹੀਂ ਦਿੰਦਾ। ਠਹਿਰਾਉ।

Bhai Manmohan Singh (Shabad OS, CC BY-SA)

English

Please, come to me, O Beloved Lord; without You, no one can comfort me. ||1||Pause||

Dr. Sant Singh Khalsa (Shabad OS, CC BY-SA)
Ang 408 · Line 4

ਸਿੰਮ੍ਰਿਤਿ ਸਾਸਤ੍ਰ ਬਹੁ ਕਰਮ ਕਮਾਏ; ਪ੍ਰਭ ਤੁਮਰੇ ਦਰਸ ਬਿਨੁ; ਸੁਖੁ ਨਾਹੀ ॥੧॥

sinmrit saasatr bahu karam kamaae; prabh tumare daras bin; sukh naahee |1|

Punjabi

ਭਾਵੇਂ ਇਨਸਾਨ ਸਿਮ੍ਰਤੀਆਂ ਅਤੇ ਸ਼ਾਸਤਰ ਪੜ੍ਹ ਲਵੇ ਅਤੇ ਘਣੇਰੇ ਕਰਮ ਕਾਂਡ ਕਰੇ, ਪ੍ਰੰਤੂ ਤੇਰੇ ਦਰਸ਼ਨ ਬਗੈਰ ਹੇ ਸੁਆਮੀ! ਕੋਈ ਆਰਾਮ ਨਹੀਂ।

Bhai Manmohan Singh (Shabad OS, CC BY-SA)

English

One may read the Simritees and the Shaastras, and perform all sorts of religious rituals; and yet, without the Blessed Vision of Your Darshan, God, there is no peace at all. ||1||

Dr. Sant Singh Khalsa (Shabad OS, CC BY-SA)
Ang 408 · Line 5

ਵਰਤ ਨੇਮ, ਸੰਜਮ ਕਰਿ ਥਾਕੇ; ਨਾਨਕ. ਸਾਧ ਸਰਨਿ, ਪ੍ਰਭ ਸੰਗਿ ਵਸੈ ॥੨॥੨॥੧੫੧॥

varat nem, sanjam kar thaake; naanak. saadh saran, prabh sang vasai |2|2|151|

Punjabi

ਆਦਮੀ ਊਪਹਾਸ, ਪ੍ਰਣ ਤੇ ਸਵੈ-ਰੋਕ ਥਾਮ ਨਿਥਾਹੁੰਦੇ ਹੰਭ ਗਏ ਹਨ। ਸੰਤਾਂ ਦੀ ਸ਼ਰਣਾਗਤ ਅੰਦਰ ਨਾਨਕ ਸੁਆਮੀ ਦੇ ਨਾਲ ਵਸਦਾ ਹੈ।

Bhai Manmohan Singh (Shabad OS, CC BY-SA)

English

People have grown weary of observing fasts, vows and rigorous self-discipline; Nanak abides with God, in the Sanctuary of the Saints. ||2||2||151||

Dr. Sant Singh Khalsa (Shabad OS, CC BY-SA)
Ang 408 · Line 6

ਆਸਾ ਮਹਲਾ ੫ ਘਰੁ ੧੫ ਪੜਤਾਲ ॥

aasaa mahalaa 5 ghar 15 parrataal |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl, Fifteenth House, Partaal:

Dr. Sant Singh Khalsa (Shabad OS, CC BY-SA)
Ang 408 · Line 7

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 408 · Line 8

ਬਿਕਾਰ ਮਾਇਆ ਮਾਦਿ ਸੋਇਓ; ਸੂਝ ਬੂਝ. ਨ ਆਵੈ ॥

bikaar maaeaa maad soeo; soojh boojh. na aavai |

Punjabi

ਆਦਮੀ ਗੁਨਾਹ ਅਤੇ ਧਨ-ਦੌਲਤ ਦੇ ਨਸ਼ੇ ਅੰਦਰ ਸੁੱਤਾ ਪਿਆ ਹੈ ਅਤੇ ਸੋਚ-ਸਮਝ ਨਹੀਂ ਕਰਦਾ।

Bhai Manmohan Singh (Shabad OS, CC BY-SA)

English

He sleeps, intoxicated by corruption and Maya; he does not come to realize or understand.

Dr. Sant Singh Khalsa (Shabad OS, CC BY-SA)
Ang 408 · Line 9

ਪਕਰਿ ਕੇਸ. ਜਮਿ ਉਠਾਰਿਓ; ਤਦ ਹੀ ਘਰਿ ਜਾਵੈ ॥੧॥

pakar kes. jam utthaario; tad hee ghar jaavai |1|

Punjabi

ਵਾਲਾਂ ਤੋਂ ਪਕੜ ਕੇ ਜਦ ਮੌਤ ਦਾ ਦੂਤ ਉਸ ਨੂੰ ਉਛਾਲਦਾ ਹੈ, ਕੇਵਲ ਤਾਂ ਹੀ ਉਸ ਨੂੰ ਹੋਸ਼ ਆਉਂਦੀ ਹੈ।

Bhai Manmohan Singh (Shabad OS, CC BY-SA)

English

Seizing him by the hair, the Messenger of Death pulls him up; then, he comes to his senses. ||1||

Dr. Sant Singh Khalsa (Shabad OS, CC BY-SA)
Ang 408 · Line 10

ਲੋਭ ਬਿਖਿਆ ਬਿਖੈ ਲਾਗੇ; ਹਿਰਿ ਵਿਤ, ਚਿਤ ਦੁਖਾਹੀ ॥

lobh bikhiaa bikhai laage; hir vit, chit dukhaahee |

Punjabi

ਜੋ ਲਾਲਚ ਅਤੇ ਮੰਦ-ਵਿਸ਼ਿਆਂ ਦੀ ਜ਼ਹਿਰ ਨਾਲ ਚਿਮੜੇ ਹੋਏ ਹਨ, ਉਹ ਹੋਰਨਾ ਦੀ ਦੌਲਤ ਖੱਸਦੇ ਹਨ ਅਤੇ ਉਨ੍ਹਾਂ ਦੇ ਦਿਲਾਂ ਨੂੰ ਦੁੱਖੀ ਕਰਦੇ ਹਨ।

Bhai Manmohan Singh (Shabad OS, CC BY-SA)

English

Those who are attached to the poison of greed and sin grab at the wealth of others; they only bring pain on themselves.

Dr. Sant Singh Khalsa (Shabad OS, CC BY-SA)
Ang 408 · Line 11

ਖਿਨ ਭੰਗੁਨਾ ਕੈ. ਮਾਨਿ ਮਾਤੇ; ਅਸੁਰ. ਜਾਣਹਿ ਨਾਹੀ ॥੧॥ ਰਹਾਉ ॥

khin bhangunaa kai. maan maate; asur. jaaneh naahee |1| rahaau |

Punjabi

ਭੂਤਨੇ ਇਕ ਮੁਹਤ ਵਿੱਚ ਨਾਸ ਹੋਣ ਵਾਲੀਆਂ ਚੀਜ਼ਾਂ ਦੇ ਹੰਕਾਰ ਵਿੱਚ ਮਤਵਾਲੇ ਹੋਏ ਹੋਏ ਹਨ ਅਤੇ ਪ੍ਰਭੂ ਨੂੰ ਨਹੀਂ ਜਾਣਦੇ। ਠਹਿਰਾਉ।

Bhai Manmohan Singh (Shabad OS, CC BY-SA)

English

They are intoxicated by their pride in those things which shall be destroyed in an instant; those demons do not understand. ||1||Pause||

Dr. Sant Singh Khalsa (Shabad OS, CC BY-SA)
Ang 408 · Line 12

ਬੇਦ ਸਾਸਤ੍ਰ ਜਨ ਪੁਕਾਰਹਿ; ਸੁਨੈ ਨਾਹੀ. ਡੋਰਾ ॥

bed saasatr jan pukaareh; sunai naahee. ddoraa |

Punjabi

ਵੇਦ, ਸ਼ਾਸਤ੍ਰ ਅਤੇ ਨੇਕ ਬੰਦੇ ਕੂਕਦੇ ਹਨ, ਪ੍ਰੰਤੂ ਬੋਲਾਂ ਸੁਣਦਾ ਹੀ ਨਹੀਂ।

Bhai Manmohan Singh (Shabad OS, CC BY-SA)

English

The Vedas, the Shaastras and the holy men proclaim it, but the deaf do not hear it.

Dr. Sant Singh Khalsa (Shabad OS, CC BY-SA)
Ang 408 · Line 13

ਨਿਪਟਿ ਬਾਜੀ ਹਾਰਿ. ਮੂਕਾ; ਪਛੁਤਾਇਓ ਮਨਿ ਭੋਰਾ ॥੨॥

nipatt baajee haar. mookaa; pachhutaaeo man bhoraa |2|

Punjabi

ਜਦ ਜੀਵਨ ਖੇਡ ਖਤਮ ਹੋ ਜਾਂਦੀ ਹੈ, ਅਤੇ ਇਸ ਨੂੰ ਹਾਰਕੇ ਉਹ ਮਰ ਮੁੱਕ ਜਾਂਦਾ ਹੈ ਤਦ ਭੋਲਾ ਆਦਮੀ ਆਪਣੇ ਚਿੱਤ ਵਿੱਚ ਅਫਸੋਸ ਕਰਦਾ ਹੈ।

Bhai Manmohan Singh (Shabad OS, CC BY-SA)

English

When the game of life is over, and he has lost, and he breathes his last, then the fool regrets and repents in his mind. ||2||

Dr. Sant Singh Khalsa (Shabad OS, CC BY-SA)
Ang 408 · Line 14

ਡਾਨੁ ਸਗਲ. ਗੈਰ ਵਜਹਿ ਭਰਿਆ; ਦੀਵਾਨ ਲੇਖੈ. ਨ ਪਰਿਆ ॥

ddaan sagal. gair vajeh bhariaa; deevaan lekhai. na pariaa |

Punjabi

ਸਾਰਾ ਜੁਰਮਾਨਾ ਉਸ ਨੇ ਬਗੈਰ ਸਬੱਬ ਦੇ ਹੀ ਤਾਰਿਆਂ ਹੈ। ਰੱਬ ਦੀ ਦਰਗਾਹ ਅੰਦਰ ਇਹ ਮੁਜਰੇ ਨਹੀਂ ਹੋਇਆ।

Bhai Manmohan Singh (Shabad OS, CC BY-SA)

English

He paid the fine, but it is in vain - in the Court of the Lord, his account is not credited.

Dr. Sant Singh Khalsa (Shabad OS, CC BY-SA)
Ang 408 · Line 15

ਜੇਂਹ ਕਾਰਜਿ. ਰਹੈ ਓਲੑਾ; ਸੋਇ. ਕਾਮੁ ਨ ਕਰਿਆ ॥੩॥

jenh kaaraj. rahai olaa; soe. kaam na kariaa |3|

Punjabi

ਕੰਮ, ਜਿਸ ਨਾਲ ਉਸ ਦੇ ਪਾਪ ਢੱਕੇ ਜਾਣੇ ਸਨ, ਉਹ ਕੰਮ ਉਸ ਨੇ ਨਹੀਂ ਕੀਤਾ।

Bhai Manmohan Singh (Shabad OS, CC BY-SA)

English

Those deeds which would have covered him - those deeds, he has not done. ||3||

Dr. Sant Singh Khalsa (Shabad OS, CC BY-SA)
Ang 408 · Line 16

ਐਸੋ ਜਗੁ, ਮੋਹਿ ਗੁਰਿ ਦਿਖਾਇਓ; ਤਉ ਏਕ ਕੀਰਤਿ ਗਾਇਆ ॥

aiso jag, mohi gur dikhaaeo; tau ek keerat gaaeaa |

Punjabi

ਜਦ ਗੁਰਾਂ ਨੇ ਮੈਨੂੰ ਐਹੋ ਜੇਹਾ ਸੰਸਾਰ ਵਿਖਾਲ ਦਿੱਤਾ, ਤਦ ਮੈਂ ਇਕ ਸੁਆਮੀ ਦਾ ਜੱਸ ਗਾਇਨ ਕਰਨ ਲੱਗ ਪਿਆ।

Bhai Manmohan Singh (Shabad OS, CC BY-SA)

English

The Guru has shown me the world to be thus; I sing the Kirtan of the Praises of the One Lord.

Dr. Sant Singh Khalsa (Shabad OS, CC BY-SA)
Ang 408 · Line 17

ਮਾਨੁ ਤਾਨੁ ਤਜਿ ਸਿਆਨਪ; ਸਰਣਿ ਨਾਨਕੁ ਆਇਆ ॥੪॥੧॥੧੫੨॥

maan taan taj siaanap; saran naanak aaeaa |4|1|152|

Punjabi

ਆਪਣੇ ਬਲ ਅਤੇ ਦਾਨਾਈ ਦਾ ਹੰਕਾਰ ਛੱਡ ਕੇ ਨਾਨਕ ਨੇ ਸੁਆਮੀ ਦੀ ਸ਼ਰਣਾਗਤਿ ਸੰਭਾਲੀ ਹੈ।

Bhai Manmohan Singh (Shabad OS, CC BY-SA)

English

Renouncing his pride in strength and cleverness, Nanak has come to the Lord's Sanctuary. ||4||1||152||

Dr. Sant Singh Khalsa (Shabad OS, CC BY-SA)
Ang 408 · Line 18

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 408 · Line 19

ਬਾਪਾਰਿ. ਗੋਵਿੰਦ ਨਾਏ ॥

baapaar. govind naae |

Punjabi

ਸੁਆਮੀ ਦੇ ਨਾਮ ਦੇ ਵਣਜ ਦੁਆਰਾ,

Bhai Manmohan Singh (Shabad OS, CC BY-SA)

English

Dealing in the Name of the Lord of the Universe,

Dr. Sant Singh Khalsa (Shabad OS, CC BY-SA)
Ang 408 · Line 20

ਸਾਧ ਸੰਤ ਮਨਾਏ, ਪ੍ਰਿਅ ਪਾਏ ਗੁਨ ਗਾਏ; ਪੰਚ ਨਾਦ, ਤੂਰ ਬਜਾਏ ॥੧॥ ਰਹਾਉ ॥

saadh sant manaae, pria paae gun gaae; panch naad, toor bajaae |1| rahaau |

Punjabi

ਜਗਿਆਸੂ ਅਤੇ ਪਵਿੱਤਰ ਪੁਰਸ਼ ਪ੍ਰਸੰਨ ਕਰ, ਪ੍ਰੀਤਮ ਪਾ ਕੇ ਉਸ ਦੀਆਂ ਸਿਫਤਾਂ ਗਾਇਨ ਕਰ ਅਤੇ ਪੰਜ ਸੰਗਤੀਤਕ ਸਾਜ਼ ਵਜਾ ਤੇ ਕੀਰਤਨ ਦੀਆਂ ਧੂਨੀਆਂ ਸੁਣ। ਠਹਿਰਾਉ।

Bhai Manmohan Singh (Shabad OS, CC BY-SA)

English

and pleasing the Saints and holy men, obtain the Beloved Lord and sing His Glorious Praises; play the sound current of the Naad with the five instruments. ||1||Pause||

Dr. Sant Singh Khalsa (Shabad OS, CC BY-SA)
Ang 408 · Line 21

ਕਿਰਪਾ ਪਾਏ, ਸਹਜਾਏ ਦਰਸਾਏ; ਅਬ ਰਾਤਿਆ ਗੋਵਿੰਦ ਸਿਉ ॥

kirapaa paae, sahajaae darasaae; ab raatiaa govind siau |

Punjabi

ਜਦ ਮੈਂ ਸੁਆਮੀ ਦੀ ਦਇਆ ਦਾ ਪਾਤ੍ਰ ਹੋਇਆ, ਮੈਂ ਸੁਖੈਨ ਹੀ ਉਸ ਦਾ ਦਰਸ਼ਨ ਪਾ ਲਿਆ ਅਤੇ ਹੁਣ ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹਾਂ।

Bhai Manmohan Singh (Shabad OS, CC BY-SA)

English

Obtaining His Mercy, I easily gained the Blessed Vision of His Darshan; now, I am imbued with the Love of the Lord of the Universe.

Dr. Sant Singh Khalsa (Shabad OS, CC BY-SA)
Ang 408 · Line 22

ਸੰਤ ਸੇਵਿ, ਪ੍ਰੀਤਿ ਨਾਥ; ਰੰਗੁ ਲਾਲਨ ਲਾਏ ॥੧॥

sant sev, preet naath; rang laalan laae |1|

Punjabi

ਸਾਧੂਆਂ ਦੀ ਟਹਿਲ ਕਮਾਉਣ ਦੁਆਰਾ ਮੇਰੀ ਪਿਰਹੜੀ ਅਤੇ ਮੁਹੱਬਤ ਪ੍ਰੀਤਮ ਮਾਲਕ ਨਾਲ ਪੈ ਗਈ ਹੈ।

Bhai Manmohan Singh (Shabad OS, CC BY-SA)

English

Serving the Saints, I feel love and affection for my Beloved Lord Master. ||1||

Dr. Sant Singh Khalsa (Shabad OS, CC BY-SA)
Ang 408 · Line 23

ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ, ਨਹੀ ਆਏ; ਸਹਜਾਏ. ਮਨਿ ਨਿਧਾਨੁ ਪਾਏ ॥

gur giaan man drirraae rahasaae, nahee aae; sahajaae. man nidhaan paae |

Punjabi

ਗੁਰਾਂ ਨੇ ਬ੍ਰਹਿਮ-ਬੋਧ ਮੇਰੇ ਹਿਰਦੇ ਅੰਦਰ ਪੱਕਾ ਕਰ ਦਿੱਤਾ ਹੈ ਅਤੇ ਮੈਂ ਖੁਸ਼ ਹਾਂ ਕਿ ਮੈਂ ਮੁੜ ਕੇ ਨਹੀਂ ਆਵਾਂਗਾ, ਮੇਰੇ ਦਿਲ ਅੰਦਰ ਮੈਨੂੰ ਅਡੋਲਤਾ ਅਤੇ ਰੱਬੀ ਖ਼ਜ਼ਾਨਾ ਪਰਾਪਤ ਹੋ ਗਏ ਹਨ।

Bhai Manmohan Singh (Shabad OS, CC BY-SA)

English

The Guru has implanted spiritual wisdom within my mind, and I rejoice that I shall not have to come back again. I have obtained celestial poise, and the treasure within my mind.

Dr. Sant Singh Khalsa (Shabad OS, CC BY-SA)
Ang 408 · Line 24

ਸਭ ਤਜੀ; ਮਨੈ ਕੀ ਕਾਮ ਕਰਾ ॥

sabh tajee; manai kee kaam karaa |

Punjabi

ਮੈਂ ਆਪਣੇ ਚਿੱਤ ਦੀ ਖਾਹਿਸ਼ ਦੇ ਸਾਰੇ ਕੰਮ ਛੱਡ ਛੱਡੇ ਹਨ।

Bhai Manmohan Singh (Shabad OS, CC BY-SA)

English

I have renounced all of the affairs of my mind's desires.

Dr. Sant Singh Khalsa (Shabad OS, CC BY-SA)
Ang 408 · Line 25

ਚਿਰੁ ਚਿਰੁ ਚਿਰੁ ਚਿਰੁ ਭਇਆ; ਮਨਿ ਬਹੁਤੁ ਪਿਆਸ ਲਾਗੀ ॥

chir chir chir chir bheaa; man bahut piaas laagee |

Punjabi

ਦੇਰ, ਦੇਰ, ਦੇਰ, ਦੇਰ, ਹੋ ਗਈ ਹੈ ਜਦ ਤੋਂ ਮੇਰੀ ਆਤਮਾ ਨੂੰ (ਦਰਸ਼ਨਾਂ ਦੀ) ਘਣੀ ਤੇਹ ਲੱਗੀ ਹੋਈ ਹੈ।

Bhai Manmohan Singh (Shabad OS, CC BY-SA)

English

It has been so long, so long, so long, so very long, since my mind has felt such a great thirst.

Dr. Sant Singh Khalsa (Shabad OS, CC BY-SA)
Ang 408 · Line 26

ਹਰਿ ਦਰਸਨੋ ਦਿਖਾਵਹੁ. ਮੋਹਿ ਤੁਮ ਬਤਾਵਹੁ ॥

har darasano dikhaavahu. mohi tum bataavahu |

Punjabi

ਹੇ ਵਾਹਿਗੁਰੂ! ਮੈਨੂੰ ਆਪ ਦਾ ਦੀਦਾਰ ਵਿਖਾਲ, ਅਤੇ ਮੈਂ ਕੀ ਆਪਣੀ ਹਜ਼ੂਰੀ ਦਰਸਾ।

Bhai Manmohan Singh (Shabad OS, CC BY-SA)

English

Please, reveal to me the Blessed Vision of Your Darshan, and show Yourself to me.

Dr. Sant Singh Khalsa (Shabad OS, CC BY-SA)
Ang 408 · Line 27

ਨਾਨਕ ਦੀਨ. ਸਰਣਿ ਆਏ; ਗਲਿ ਲਾਏ ॥੨॥੨॥੧੫੩॥

naanak deen. saran aae; gal laae |2|2|153|

Punjabi

ਮਸਕੀਨ ਨਾਨਕ ਨੇ ਤੇਰੀ ਪਨਾਹ ਲਈ ਹੈ, ਮੈਨੂੰ ਆਪਣੇ ਗਲੇ ਨਾਲ ਲਾ ਲੈ।

Bhai Manmohan Singh (Shabad OS, CC BY-SA)

English

Nanak the meek has entered Your Sanctuary; please, take me in Your embrace. ||2||2||153||

Dr. Sant Singh Khalsa (Shabad OS, CC BY-SA)
Ang 408 · Line 28

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 408 · Line 29

ਕੋਊ. ਬਿਖਮ ਗਾਰ ਤੋਰੈ ॥

koaoo. bikham gaar torai |

Punjabi

ਕੀ ਕੋਈ ਜਣਾ ਪਾਪ ਦੇ ਜਬਰਦਸਤ ਕਿਲੇ ਨੂੰ ਢਾਹ,

Bhai Manmohan Singh (Shabad OS, CC BY-SA)

English

Who can destroy the fortress of sin,

Dr. Sant Singh Khalsa (Shabad OS, CC BY-SA)
Ang 408 · Line 30

ਆਸ ਪਿਆਸ ਧੋਹ ਮੋਹ; ਭਰਮ ਹੀ ਤੇ ਹੋਰੈ ॥੧॥ ਰਹਾਉ ॥

aas piaas dhoh moh; bharam hee te horai |1| rahaau |

Punjabi

ਅਤੇ ਆਪਣੇ ਆਪ ਨੂੰ ਉਮੈਦ, ਤ੍ਰੇਹ ਧੋਖੇ, ਸੰਸਾਰੀ ਮਮਤਾ ਅਤੇ ਸੰਦੇਹੀ ਤੋਂ ਮੋੜ ਸਕਦਾ ਹੈ? ਠਹਿਰਾਉ।

Bhai Manmohan Singh (Shabad OS, CC BY-SA)

English

and release me from hope, thirst, deception, attachment and doubt? ||1||Pause||

Dr. Sant Singh Khalsa (Shabad OS, CC BY-SA)
Ang 408 · Line 31

ਕਾਮ ਕ੍ਰੋਧ ਲੋਭ ਮਾਨ; ਇਹ ਬਿਆਧਿ ਛੋਰੈ ॥੧॥

kaam krodh lobh maan; ih biaadh chhorai |1|

Punjabi

ਕੀ ਉਹ ਵਿਸ਼ੇ ਭੋਗ, ਗੁੱਸੇ, ਲਾਲਚ ਅਤੇ ਹੰਕਾਰ ਦੀ ਇਹ ਬੀਮਾਰੀ ਨੂੰ ਛੱਡ ਸਕਦਾ ਹੈ?

Bhai Manmohan Singh (Shabad OS, CC BY-SA)

English

How can I escape the afflictions of sexual desire, anger, greed and pride? ||1||

Dr. Sant Singh Khalsa (Shabad OS, CC BY-SA)
Ang 408 · Line 32

ਸੰਤਸੰਗਿ ਨਾਮ ਰੰਗਿ; ਗੁਨ ਗੋਵਿੰਦ ਗਾਵਉ ॥

santasang naam rang; gun govind gaavau |

Punjabi

ਸਾਧ ਸੰਗਤ ਅਤੇ ਨਾਮ ਦੀ ਪ੍ਰੀਤ ਅੰਦਰ ਮੈਂ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹਾਂ।

Bhai Manmohan Singh (Shabad OS, CC BY-SA)

English

In the Society of the Saints, love the Naam, and sing the Glorious Praises of the Lord of the Universe.

Dr. Sant Singh Khalsa (Shabad OS, CC BY-SA)
Ang 408 · Line 33

ਅਨਦਿਨੋ; ਪ੍ਰਭ ਧਿਆਵਉ ॥

anadino; prabh dhiaavau |

Punjabi

ਰੈਣ ਦਿਹੁੰ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ।

Bhai Manmohan Singh (Shabad OS, CC BY-SA)

English

Night and day, meditate on God.

Dr. Sant Singh Khalsa (Shabad OS, CC BY-SA)
Ang 408 · Line 34

ਭ੍ਰਮ ਭੀਤਿ; ਜੀਤਿ ਮਿਟਾਵਉ ॥

bhram bheet; jeet mittaavau |

Punjabi

ਮੈਂ ਵਹਿਮ ਦੀ ਫਸੀਲ ਨੂੰ ਫ਼ਤਿਹ ਕਰਕੇ ਮਿਟਾ ਦਿੰਦਾ ਹਾਂ।

Bhai Manmohan Singh (Shabad OS, CC BY-SA)

English

I have captured and demolished the walls of doubt.

Dr. Sant Singh Khalsa (Shabad OS, CC BY-SA)
Ang 408 · Line 35

ਨਿਧਿ ਨਾਮੁ ਨਾਨਕ ਮੋਰੈ ॥੨॥੩॥੧੫੪॥

nidh naam naanak morai |2|3|154|

Punjabi

ਨਾਨਕ, ਸਾਹਿਬ ਦਾ ਨਾਮ ਮੇਰਾ ਖ਼ਜ਼ਾਨਾ ਹੈ।

Bhai Manmohan Singh (Shabad OS, CC BY-SA)

English

O Nanak, the Naam is my only treasure. ||2||3||154||

Dr. Sant Singh Khalsa (Shabad OS, CC BY-SA)
Ang 408 · Line 36

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 408 · Line 37

ਕਾਮੁ ਕ੍ਰੋਧੁ ਲੋਭੁ ਤਿਆਗੁ ॥

kaam krodh lobh tiaag |

Punjabi

ਭੋਗ ਬਿਲਾਸ, ਰੋਹ ਅਤੇ ਤਮ੍ਹਾ ਨੂੰ ਛੱਡ ਦੇ,

Bhai Manmohan Singh (Shabad OS, CC BY-SA)

English

Renounce sexual desire, anger and greed;

Dr. Sant Singh Khalsa (Shabad OS, CC BY-SA)
Ang 408 · Line 38

ਮਨਿ ਸਿਮਰਿ. ਗੋਬਿੰਦ ਨਾਮ ॥

man simar. gobind naam |

Punjabi

ਅਤੇ ਆਪਣੇ ਦਿਲ ਅੰਦਰ ਜਗਤ ਦੇ ਮਾਲਕ ਦੇ ਨਾਮ ਦਾ ਆਰਾਧਨ ਕਰ।

Bhai Manmohan Singh (Shabad OS, CC BY-SA)

English

remember the Name of the Lord of the Universe in your mind.

Dr. Sant Singh Khalsa (Shabad OS, CC BY-SA)
Ang 408 · Line 39

ਹਰਿ ਭਜਨ ਸਫਲ ਕਾਮ ॥੧॥ ਰਹਾਉ ॥

har bhajan safal kaam |1| rahaau |

Punjabi

ਕੇਵਲ ਵਾਹਿਗੁਰੂ ਦੀ ਬੰਦਗੀ ਹੀ ਫਲਦਾਇਕ ਕੰਮ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Meditation on the Lord is the only fruitful action. ||1||Pause||

Dr. Sant Singh Khalsa (Shabad OS, CC BY-SA)