Ang 409
ਤਜਿ ਮਾਨ ਮੋਹ. ਵਿਕਾਰ ਮਿਥਿਆ; ਜਪਿ ਰਾਮ ਰਾਮ ਰਾਮ ॥
taj maan moh. vikaar mithiaa; jap raam raam raam |
Punjabi
ਆਪਣੇ ਹੰਕਾਰ ਸੰਸਾਰੀ ਮਮਤਾ, ਪਾਪ ਅਤੇ ਝੂਠ ਨੂੰ ਛੱਡ ਦੇ ਅਤੇ ਹਮੇਸ਼ਾਂ ਵਿਆਪਕ ਸੁਆਮੀ ਦੇ ਨਾਮ ਦਾ ਊਚਾਰਨ ਕਰ।
English
Renounce pride, attachment, corruption and falsehood, and chant the Name of the Lord, Raam, Raam, Raam.
ਮਨ; ਸੰਤਨਾ ਕੈ ਚਰਨਿ ਲਾਗੁ ॥੧॥
man; santanaa kai charan laag |1|
Punjabi
ਹੇ ਬੰਦੇ! ਤੂੰ ਆਪਣੇ ਆਪ ਨੂੰ ਸਾਧੂਆਂ ਦੇ ਪੈਰਾਂ ਨਾਲ ਜੋੜ।
English
O mortal, attach yourself to the Feet of the Saints. ||1||
ਪ੍ਰਭ ਗੋਪਾਲ ਦੀਨ ਦਇਆਲ, ਪਤਿਤ. ਪਾਵਨ ਪਾਰਬ੍ਰਹਮ; ਹਰਿ ਚਰਣ ਸਿਮਰਿ. ਜਾਗੁ ॥
prabh gopaal deen deaal, patit. paavan paarabraham; har charan simar. jaag |
Punjabi
ਠਾਕੁਰ, ਜਗਤ ਦਾ ਪਾਲਣਹਾਰ, ਗਰੀਬਾਂ ਤੇ ਮਿਹਰਬਾਨ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਤੇਰਾ ਪਰਮ ਵਾਹਿਗੁਰੂ ਹੈ। ਨੀਦ ਤਿਆਗ ਅਤੇ ਉਸ ਦੇ ਪੈਰਾਂ ਦਾ ਆਰਾਧਨ ਕਰ।
English
God is the Sustainer of the world, Merciful to the meek, the Purifier of sinners, the Transcendent Lord God. Awaken, and meditate on His Feet.
ਕਰਿ ਭਗਤਿ; ਨਾਨਕ. ਪੂਰਨ ਭਾਗੁ ॥੨॥੪॥੧੫੫॥
kar bhagat; naanak. pooran bhaag |2|4|155|
Punjabi
ਸੁਆਮੀ ਦੀ ਪ੍ਰੇਮ-ਮਈ ਸੇਵਾ ਕਰ ਅਤੇ ਤੇਰੀ ਕਿਸਮਤ ਮੁਕੰਮਲ ਥੀ ਵੰਞੇਗੀ, ਹੇ ਨਾਨਕ।
English
Perform His devotional worship, O Nanak, and your destiny shall be fulfilled. ||2||4||155||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਹਰਖ ਸੋਗ ਬੈਰਾਗ ਅਨੰਦੀ; ਖੇਲੁ ਰੀ. ਦਿਖਾਇਓ ॥੧॥ ਰਹਾਉ ॥
harakh sog bairaag anandee; khel ree. dikhaaeo |1| rahaau |
Punjabi
ਪ੍ਰਭੂ ਨੇ ਖੁਸ਼ੀ ਤੇ ਗ਼ਮੀ, ਉਦਾਸਨੀਤੀ ਤੇ ਮੌਜ ਬਾਹਰ ਦੀ ਖੇਡ ਪਰਗਟ ਕੀਤੀ ਹੈ। ਠਹਿਰਾਉ।
English
Pleasure and pain, detachment and ecstasy - the Lord has revealed His Play. ||1||Pause||
ਖਿਨਹੂੰ ਭੈ. ਨਿਰਭੈ ਖਿਨਹੂੰ; ਖਿਨਹੂੰ. ਉਠਿ ਧਾਇਓ ॥
khinahoon bhai. nirabhai khinahoon; khinahoon. utth dhaaeo |
Punjabi
ਇੱਕ ਮੁਹਤ ਬੰਦਾ ਡਰ ਵਿੱਚ ਹੁੰਦਾ ਹੈ, ਇੱਕ ਮੁਹਤ ਵਿੱਚ ਨਿਡਰਤਾ ਵਿੱਚ ਅਤੇ ਇੱਕ ਮੁਹਤ ਵਿੱਚ ਉਹ ਉਠ ਕੇ ਤੁਰ ਜਾਂਦਾ ਹੈ।
English
One moment, the mortal is in fear, and the next moment he is fearless; in a moment, he gets up and departs.
ਖਿਨਹੂੰ ਰਸ. ਭੋਗਨ ਖਿਨਹੂੰ; ਖਿਨਹੂ ਤਜਿ ਜਾਇਓ ॥੧॥
khinahoon ras. bhogan khinahoon; khinahoo taj jaaeo |1|
Punjabi
ਇੱਕ ਛਿਨ ਉਹ ਸੁਆਦ ਮਾਣਦਾ ਹੈ, ਹੋਰਸ ਛਿਨ ਤੇ ਲਮ੍ਹੇ ਉਹ ਛੱਡ ਕੇ ਚਲਾ ਜਾਂਦਾ ਹੈ।
English
One moment, he enjoys pleasures, and the next moment, he leaves and goes away. ||1||
ਖਿਨਹੂੰ ਜੋਗ. ਤਾਪ ਬਹੁ ਪੂਜਾ; ਖਿਨਹੂੰ ਭਰਮਾਇਓ ॥
khinahoon jog. taap bahu poojaa; khinahoon bharamaaeo |
Punjabi
ਇਕ ਮੁਹਤ ਵਿੱਚ ਯੋਗ, ਤਪੱਸਿਆ ਅਤੇ ਘਣੇਰੀਆਂ ਕਿਸਮਾਂ ਦੀਆਂ ਉਪਾਸ਼ਨਾ ਕਮਾਉਂਦਾ ਹੈ ਅਤੇ ਇਕ ਮੁਹਤ ਉਹ ਵਹਿਮ ਅੰਦਰ ਭਟਕਦਾ ਹੈ।
English
One moment, he practices Yoga and intense meditation, and all sorts of worship; the next moment, he wanders in doubt.
ਖਿਨਹੂੰ ਕਿਰਪਾ. ਸਾਧੂ ਸੰਗ; ਨਾਨਕ. ਹਰਿ ਰੰਗੁ ਲਾਇਓ ॥੨॥੫॥੧੫੬॥
khinahoon kirapaa. saadhoo sang; naanak. har rang laaeo |2|5|156|
Punjabi
ਇੱਕ ਮੁਹਤ ਵਾਹਿਗੁਰੂ ਆਪਣੀ ਮਿਹਰ ਦੁਆਰਾ ਬੰਦੇ ਨੂੰ ਸਤਿਸੰਗਤ ਅੰਦਰ ਰੱਖ ਆਪਣੀ ਪ੍ਰੀਤ ਨਾਲ ਜੋੜ ਲੈਦਾ ਹੈ।
English
One moment, O Nanak, the Lord bestows His Mercy and blesses him with His Love, in the Saadh Sangat, the Company of the Holy. ||2||5||156||
ਰਾਗੁ ਆਸਾ ਮਹਲਾ ੫ ਘਰੁ ੧੭ ਆਸਾਵਰੀ ॥
raag aasaa mahalaa 5 ghar 17 aasaavaree |
Punjabi
ਰਾਗ ਆਸਾ ਪੰਜਵੀਂ ਪਾਤਸ਼ਾਹੀ!
English
Raag Aasaa, Fifth Mehl, Seventeenth House, Aasaavaree:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਗੋਬਿੰਦ ਗੋਬਿੰਦ. ਕਰਿ ਹਾਂ ॥
gobind gobind. kar haan |
Punjabi
ਤੂੰ ਸ੍ਰਿਸ਼ਟੀ ਦੇ ਥੰਮਣਹਾਰ ਸੁਆਮੀ ਦਾ ਸਿਮਰਨ ਕਰ,
English
Meditate on the Lord, the Lord of the Universe.
ਹਰਿ ਹਰਿ. ਮਨਿ ਪਿਆਰਿ ਹਾਂ ॥
har har. man piaar haan |
Punjabi
ਅਤੇ ਰੱਬ ਦੇ ਨਾਮ ਲਈ ਆਪਣੇ ਚਿੱਤ ਵਿੱਚ ਪ੍ਰੀਤ ਧਾਰਨ ਕਰ।
English
Cherish the Beloved Lord, Har, Har, in your mind.
ਗੁਰਿ ਕਹਿਆ. ਸੁ ਚਿਤਿ ਧਰਿ ਹਾਂ ॥
gur kahiaa. su chit dhar haan |
Punjabi
ਜੋ ਕੁਛ ਗੁਰੂ ਆਖਦਾ ਹੈ, ਉਸ ਨੂੰ ਆਪਣੇ ਰਿਦੇ ਅੰਦਰ ਟਿਕਾ।
English
The Guru says to install it in your consciousness.
ਅਨ ਸਿਉ ਤੋਰਿ. ਫੇਰਿ ਹਾਂ ॥
an siau tor. fer haan |
Punjabi
ਆਪਣੇ ਆਪ ਨੂੰ ਹੋਰ ਨਾਲੋਂ ਤੋੜ ਲੈ ਅਤੇ ਸਾਈਂ ਵਲ ਮੋੜ ਪਾ,
English
Turn away from others, and turn to Him.
ਐਸੇ ਲਾਲਨੁ ਪਾਇਓ, ਰੀ ਸਖੀ ॥੧॥ ਰਹਾਉ ॥
aise laalan paaeo, ree sakhee |1| rahaau |
Punjabi
ਇਸ ਤਰ੍ਹਾਂ ਤੂੰ ਆਪਣੇ ਪ੍ਰੀਤਮ ਨੂੰ ਪਾ ਲਵੇਗੀ ਹੇ ਮੇਰੀ ਸਹੇਲੀਏ! ਠਹਿਰਾਉ।
English
Thus you shall obtain your Beloved, O my companion. ||1||Pause||
ਪੰਕਜ ਮੋਹ. ਸਰਿ ਹਾਂ ॥
pankaj moh. sar haan |
Punjabi
ਸੰਸਾਰ ਦੇ ਛੱਪੜ ਵਿੱਚ ਸੰਸਾਰੀ ਮਮਤਾ ਦਾ ਗਾਰਾ ਹੈ।
English
In the pool of the world is the mud of attachment.
ਪਗੁ ਨਹੀ ਚਲੈ; ਹਰਿ ਹਾਂ ॥
pag nahee chalai; har haan |
Punjabi
ਆਦਮੀ ਦੇ ਪੈਰ ਇਸ ਲਈ ਰੱਬ ਵਲ ਨਹੀਂ ਤੁਰਦੇ।
English
Stuck in it, his feet cannot walk towards the Lord.
ਗਹਡਿਓ; ਮੂੜ ਨਰਿ ਹਾਂ ॥
gahaddio; moorr nar haan |
Punjabi
ਮੂਰਖ ਮਨੁੱਖ ਇਸ ਪ੍ਰਕਾਰ ਖੁਭ ਗਿਆ ਹੈ। ਕੋਈ ਹੋਰ ਉਪਰਾਲਾ ਨਹੀਂ ਕਰਦਾ।
English
The fool is stuck;
ਅਨਿਨ. ਉਪਾਵ ਕਰਿ ਹਾਂ ॥
anin. upaav kar haan |
Punjabi
ਹੋਰ ਸਾਧਨ ਕਰ ਕੇ ਦੇਖ ਲਿਆ ਹੈ,
English
he cannot do anything else.
ਤਉ ਨਿਕਸੈ; ਸਰਨਿ ਪੈ. ਰੀ ਸਖੀ ॥੧॥
tau nikasai; saran pai. ree sakhee |1|
Punjabi
ਕੇਵਲ ਤਦ ਹੀ ਤੂੰ ਬਾਹਰ ਨਿਕਲੇਗੀ ਹੇ ਸਹੇਲੀਏ! ਜੇਕਰ ਤੂੰ ਸਾਹਿਬ ਦੀ ਓਟ ਲਵੇਗੀ।
English
Only by entering the Lord's Sanctuary, O my companion, will you be released. ||1||
ਥਿਰ ਥਿਰ; ਚਿਤ ਥਿਰ ਹਾਂ ॥
thir thir; chit thir haan |
Punjabi
ਇਸ ਤਰ੍ਹਾਂ ਅਹਿੱਲ, ਅਟੱਲ ਤੇ ਦ੍ਰਿੜ੍ਹ ਹੈ ਤੇਰਾ ਮਨ।
English
Thus your consciousness shall be stable and steady and firm.
ਬਨੁ ਗ੍ਰਿਹੁ; ਸਮਸਰਿ ਹਾਂ ॥
ban grihu; samasar haan |
Punjabi
ਜੰਗਲ ਅਤੇ ਘਰ ਮੇਰੇ ਲਈ ਇੱਕ ਬਰਾਬਰ ਹੈ।
English
Wilderness and household are the same.
ਅੰਤਰਿ; ਏਕ ਪਿਰ ਹਾਂ ॥
antar; ek pir haan |
Punjabi
ਮੇਰੇ ਹਿਰਦੇ ਅੰਦਰ ਇੱਕ ਪ੍ਰੀਤਮ ਵਸਦਾ ਹੈ।
English
Deep within dwells the One Husband Lord;
ਬਾਹਰਿ; ਅਨੇਕ ਧਰਿ ਹਾਂ ॥
baahar; anek dhar haan |
Punjabi
ਅਨੇਕਾਂ ਸੰਸਾਰੀ ਧੰਦਿਆਂ ਨੂੰ ਮੈਂ ਆਪਣੇ ਚਿੱਤੋਂ ਬਾਹਰ ਰਖਦਾ ਹਾਂ।
English
outwardly, there are many distractions.
ਰਾਜਨ ਜੋਗੁ; ਕਰਿ ਹਾਂ ॥
raajan jog; kar haan |
Punjabi
ਮੈਂ ਦੁਨੀਆਵੀ ਤੇ ਰੂਹਾਨੀ ਪਾਤਸ਼ਾਹੀ ਮਾਣਦਾ ਹਾਂ।
English
Practice Raja Yoga, the Yoga of meditation and success.
ਕਹੁ ਨਾਨਕ; ਲੋਗ ਅਲੋਗੀ. ਰੀ ਸਖੀ ॥੨॥੧॥੧੫੭॥
kahu naanak; log alogee. ree sakhee |2|1|157|
Punjabi
ਗੁਰੂ ਜੀ ਆਖਦੇ ਹਨ, ਸੁਣ ਹੇ ਸਹੇਲੀਏ, ਇਸ ਤਰ੍ਹਾਂ ਲੋਕਾਂ ਨਾਲ ਰਹਿੰਦੀ ਹੋਈ ਮੈਂ ਲੋਕਾਂ ਨਾਲੋਂ ਵੱਖਰੀ ਰਹਿੰਦੀ ਹਾਂ।
English
Says Nanak, this is the way to dwell with the people, and yet remain apart from them. ||2||1||157||
ਆਸਾਵਰੀ ਮਹਲਾ ੫ ॥
aasaavaree mahalaa 5 |
Punjabi
ਆਸਾਵਰੀ ਪੰਜਵੀਂ ਪਾਤਸ਼ਾਹੀ।
English
Aasaavaree, Fifth Mehl:
ਮਨਸਾ. ਏਕ ਮਾਨਿ ਹਾਂ ॥
manasaa. ek maan haan |
Punjabi
ਕੇਵਲ ਇਕ ਇੱਛਿਆ ਹੀ ਧਾਰਨ ਕਰ।
English
Cherish one desire only:
ਗੁਰ ਸਿਉ. ਨੇਤ ਧਿਆਨਿ ਹਾਂ ॥
gur siau. net dhiaan haan |
Punjabi
ਆਪਣੀ ਬਿਰਤੀ ਸਦਾ ਗੁਰਾਂ ਨਾਲ ਜੋੜ।
English
meditate continually on the Guru.
ਦ੍ਰਿੜੁ ਸੰਤ ਮੰਤ. ਗਿਆਨਿ ਹਾਂ ॥
drirr sant mant. giaan haan |
Punjabi
ਸਾਧੂ ਦੇ ਸ਼ਬਦ ਦੀ ਗਿਆਤ ਨੂੰ ਆਪਣੇ ਮਨ ਮਨ ਅੰਦਰ ਪੱਕੀ ਕਰ।
English
Install the wisdom of the Saints' Mantra.
ਸੇਵਾ. ਗੁਰ ਚਰਾਨਿ ਹਾਂ ॥
sevaa. gur charaan haan |
Punjabi
ਗੁਰਾਂ ਦੇ ਪੈਰਾਂ ਦੀ ਟਹਿਲ ਸੇਵਾ ਕਮਾ।
English
Serve the Feet of the Guru,
ਤਉ ਮਿਲੀਐ. ਗੁਰ ਕ੍ਰਿਪਾਨਿ; ਮੇਰੇ ਮਨਾ ॥੧॥ ਰਹਾਉ ॥
tau mileeai. gur kripaan; mere manaa |1| rahaau |
Punjabi
ਤਦ ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਮਾਲਕ ਨੂੰ ਮਿਲ ਪਵੇਗੀ, ਹੇ ਮੈਡੀ ਆਤਮਾ! ਠਹਿਰਾਉ।
English
and you shall meet Him, by Guru's Grace, O my mind. ||1||Pause||
ਟੂਟੇ. ਅਨ ਭਰਾਨਿ ਹਾਂ ॥
ttootte. an bharaan haan |
Punjabi
ਤਦ, ਸਾਰੇ ਵਹਿਮ ਦੂਰ ਹੋ ਜਾਂਦੇ ਹਨ,
English
All doubts are dispelled,
ਰਵਿਓ. ਸਰਬ ਥਾਨਿ ਹਾਂ ॥
ravio. sarab thaan haan |
Punjabi
ਅਤੇ ਬੰਦਾ ਸਾਈਂ ਨੂੰ ਸਾਰੇ ਥਾਈ ਵਿਆਪਕ ਵੇਖਦਾ ਹੈ।
English
and the Lord is seen to be pervading all places.
ਲਹਿਓ. ਜਮ ਭਇਆਨਿ ਹਾਂ ॥
lahio. jam bheaan haan |
Punjabi
ਉਸ ਦਾ ਮੌਤ ਦਾ ਡਰ ਮਿਟ ਜਾਂਦਾ ਹੈ,
English
The fear of death is dispelled,
ਪਾਇਓ. ਪੇਡ ਥਾਨਿ ਹਾਂ ॥
paaeo. pedd thaan haan |
Punjabi
ਅਤੇ ਉਹ ਮੁਢਲੇ ਅਸਥਾਨ ਨੂੰ ਪਰਾਪਤ ਹੋ ਜਾਂਦਾ ਹੈ।
English
and the primal place is obtained.
ਤਉ ਚੂਕੀ; ਸਗਲ ਕਾਨਿ ॥੧॥
tau chookee; sagal kaan |1|
Punjabi
ਤਦ ਸਾਰਿਆਂ ਦੀ ਮੁਛੰਦਗੀ ਮੁੱਕ ਜਾਂਦੀ ਹੈ।
English
Then, all subservience is removed. ||1||
ਲਹਨੋ. ਜਿਸੁ ਮਥਾਨਿ ਹਾਂ ॥
lahano. jis mathaan haan |
Punjabi
ਜਿਸ ਦੇ ਮੱਥੇ ਉਤੇ ਐਹੋ ਜੇਹੀ ਲਿਖਤਾਕਾਰ ਹੈ,
English
One who has such destiny recorded upon his forehead, obtains it;
ਭੈ ਪਾਵਕ; ਪਾਰਿ ਪਰਾਨਿ ਹਾਂ ॥
bhai paavak; paar paraan haan |
Punjabi
ਕੇਵਲ ਓਹੀ ਰੱਬ ਦੇ ਨਾਮ ਨੂੰ ਪਾਉਂਦਾ ਹੈ ਅਤੇ ਉਹ ਭਿਆਨਕ ਅੱਗ ਦੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
English
he crosses over the terrifying ocean of fire.
ਨਿਜ ਘਰਿ; ਤਿਸਹਿ ਥਾਨਿ ਹਾਂ ॥
nij ghar; tiseh thaan haan |
Punjabi
ਉਹ ਆਪਣੇ ਨਿੱਜ ਦੇ ਧਾਮ ਅੰਦਰ ਵਸੇਬਾ ਹਾਸਲ ਕਰ ਲੈਦਾ ਹੈ,
English
He obtains a place in the home of his own self,
ਹਰਿ ਰਸ; ਰਸਹਿ ਮਾਨਿ ਹਾਂ ॥
har ras; raseh maan haan |
Punjabi
ਅਤੇ ਸੁਆਮੀ ਦੇ ਸੁਆਦਾ ਦੇ ਸੁਆਦ ਨੂੰ ਮਾਣਦਾ ਹੈ।
English
and enjoys the most sublime essence of the Lord's essence.
ਲਾਥੀ; ਤਿਸ ਭੁਖਾਨਿ ਹਾਂ ॥
laathee; tis bhukhaan haan |
Punjabi
ਉਸ ਦੀ ਭੁੱਖ ਨਵਿਰਤ ਹੋ ਜਾਂਦੀ ਹੈ,
English
His hunger is appeased;
ਨਾਨਕ. ਸਹਜਿ ਸਮਾਇਓ; ਰੇ ਮਨਾ ॥੨॥੨॥੧੫੮॥
naanak. sehaj samaaeo; re manaa |2|2|158|
Punjabi
ਗੁਰੂ ਜੀ ਆਖਦੇ ਹਨ, ਅਤੇ ਉਹ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ, ਹੇ ਮੇਰੀ ਜਿੰਦੜੀਏ!
English
Nanak, he is absorbed in celestial peace, O my mind. ||2||2||158||
ਆਸਾਵਰੀ ਮਹਲਾ ੫ ॥
aasaavaree mahalaa 5 |
Punjabi
ਆਸਾਵਰੀ ਪੰਜਵੀਂ ਪਾਤਸ਼ਾਹੀ।
English
Aasaavaree, Fifth Mehl:
ਹਰਿ ਹਰਿ ਹਰਿ; ਗੁਨੀ ਹਾਂ ॥
har har har; gunee haan |
Punjabi
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ ਗਾਇਨ ਕਰ, ਤੂੰ ਹੇ ਬੰਦੇ!
English
Sing the Praises of the Lord, Har, Har, Har.
ਜਪੀਐ; ਸਹਜ ਧੁਨੀ ਹਾਂ ॥
japeeai; sehaj dhunee haan |
Punjabi
ਅਤੇ ਅਡੋਲਤਾ ਦੀ ਲੋਅ ਅੰਦਰ ਤੂੰ ਉਸ ਦਾ ਉਚਾਰਨ ਕਰ।
English
Meditate on the celestial music.
ਸਾਧੂ ਰਸਨ; ਭਨੀ ਹਾਂ ॥
saadhoo rasan; bhanee haan |
Punjabi
ਸੰਤਾਂ ਦੀ ਜੀਭਾਂ ਪ੍ਰਭੂ ਦੇ ਨਾਮ ਦਾ ਜਾਪ ਕਰਦੀ ਹੈ।
English
The tongues of the holy Saints repeat it.
ਛੂਟਨ ਬਿਧਿ; ਸੁਨੀ ਹਾਂ ॥
chhoottan bidh; sunee haan |
Punjabi
ਮੈਂ ਸੁਣਿਆਂ ਹੈ ਕਿ ਖਲਾਸੀ ਪਾਉਣ ਦਾ ਕੇਵਲ ਇਹ ਹੀ ਰਸਤਾ ਹੈ।
English
I have heard that this is the way to emancipation.
ਪਾਈਐ ਵਡ ਪੁਨੀ; ਮੇਰੇ ਮਨਾ ॥੧॥ ਰਹਾਉ ॥
paaeeai vadd punee; mere manaa |1| rahaau |
Punjabi
ਸਿਰਫ ਭਾਰੀਆਂ ਗੁਣਾਂ ਰਾਹੀਂ ਇਹ ਮਾਰਗ ਲੱਭਦਾ ਹੈ, ਮੇਰੀ ਜਿੰਦੜੀਏ! ਠਹਿਰਾਉ।
English
This is found by the greatest merit, O my mind. ||1||Pause||
ਖੋਜਹਿ; ਜਨ ਮੁਨੀ ਹਾਂ ॥
khojeh; jan munee haan |
Punjabi
ਖਾਮੋਸ਼ ਰਿਸ਼ੀ ਉਸ ਨੂੰ ਭਾਲਦੇ ਹਨ।
English
The silent sages search for Him.
ਸ੍ਰਬ ਕਾ ਪ੍ਰਭ ਧਨੀ ਹਾਂ ॥
srab kaa prabh dhanee haan |
Punjabi
ਸੁਆਮੀ ਸਾਰਿਆਂ ਦਾ ਮਾਲਕ ਹੈ।
English
God is the Master of all.
ਦੁਲਭ; ਕਲਿ ਦੁਨੀ ਹਾਂ ॥
dulabh; kal dunee haan |
Punjabi
ਕਲਜੁਗ ਅੰਦਰ, ਮੁਸ਼ਕਲ ਹੈ ਪਰਾਪਤ ਕਰਨਾ ਸੁਆਮੀ ਦਾ, ਇਸ ਸੰਸਾਰ ਵਿੱਚ।
English
It is so difficult to find Him in this world, in this Dark Age of Kali Yuga.
ਦੂਖ ਬਿਨਾਸਨੀ; ਹਾਂ ॥
dookh binaasanee; haan |
Punjabi
ਉਹ ਦਰਦ ਦੂਰ ਕਰਨ ਵਾਲਾ ਹੈ।
English
He is the Dispeller of distress.
ਪ੍ਰਭ ਪੂਰਨ ਆਸਨੀ; ਮੇਰੇ ਮਨਾ ॥੧॥
prabh pooran aasanee; mere manaa |1|
Punjabi
ਸੁਆਮੀ ਚਾਹਣਾ ਪੁਰੀਆਂ ਕਰਨ ਵਾਲਾ ਹੈ, ਹੇ ਮੇਰੀ ਜਿੰਦੇ!
English
God is the Fulfiller of desires, O my mind. ||1||
ਮਨ; ਸੋ ਸੇਵੀਐ ਹਾਂ ॥
man; so seveeai haan |
Punjabi
ਮੈਡੀ ਜਿੰਦੜੀਏ! ਉਸ ਸਾਹਿਬ ਦੀ ਘਾਲ ਕਮਾ।
English
O my mind, serve Him.