Ang 411
ਸਭ ਕਉ; ਤਜਿ ਗਏ ਹਾਂ ॥
sabh kau; taj ge haan |
Punjabi
ਉਸ ਸਾਰੇ ਨੂੰ ਤੂੰ ਛੱਡ ਕੇ ਟੁਰ ਜਾਵੇਗੀ।
English
you shall have to leave it all behind.
ਸੁਪਨਾ ਜਿਉ; ਭਏ ਹਾਂ ॥
supanaa jiau; bhe haan |
Punjabi
ਇਹ ਚੀਜ਼ਾਂ ਉਸ ਨੂੰ ਸੁਪਨੇ ਵਾਂਙੂ ਮਲੂਮ ਹੁੰਦੀਆਂ ਹਨ,
English
These things seem like only a dream,
ਹਰਿ ਨਾਮੁ; ਜਿਨਿੑ ਲਏ ॥੧॥
har naam; jina le |1|
Punjabi
ਜੋ ਵਾਹਿਗੁਰੂ ਦੇ ਨਾਮ ਨੂੰ ਲੈਦਾ ਹੈ।
English
to one who takes the Lord's Name. ||1||
ਹਰਿ ਤਜਿ; ਅਨ ਲਗੇ ਹਾਂ ॥
har taj; an lage haan |
Punjabi
ਵਾਹਿਗੁਰੂ ਨੂੰ ਛੱਡ ਕੇ, ਜੋ ਹੋਰਸੁ ਨਾਲ ਚਿਮੜਦੇ ਹਨ,
English
Forsaking the Lord, and clinging to another,
ਜਨਮਹਿ ਮਰਿ; ਭਗੇ ਹਾਂ ॥
janameh mar; bhage haan |
Punjabi
ਊਹ ਆਵਾਗਉਣ ਵਲ ਭੱਜ ਕੇ ਜਾਂਦੇ ਹਨ।
English
they run toward death and reincarnation.
ਹਰਿ ਹਰਿ; ਜਨਿ ਲਹੇ ਹਾਂ ॥
har har; jan lahe haan |
Punjabi
ਗੋਲੇ ਜੋ ਵਾਹਿਗੁਰੂ ਸੁਆਮੀ ਨੂੰ ਪਰਾਪਤ ਹੁੰਦੇ ਹਨ,
English
But those humble beings, who attach themselves to the Lord, Har, Har,
ਜੀਵਤ ਸੇ ਰਹੇ ਹਾਂ ॥
jeevat se rahe haan |
Punjabi
ਉਹ ਜੀਉਂਦੇ ਰਹਿੰਦੇ ਹਨ।
English
continue to live.
ਜਿਸਹਿ; ਕ੍ਰਿਪਾਲੁ ਹੋਇ ਹਾਂ ॥
jiseh; kripaal hoe haan |
Punjabi
ਜਿਸ ਉਤੇ ਪ੍ਰਭੂ ਮਿਹਰਬਾਨ ਹੈ,
English
One who is blessed with the Lord's Mercy,
ਨਾਨਕ; ਭਗਤੁ ਸੋਇ ॥੨॥੭॥੧੬੩॥੨੩੨॥
naanak; bhagat soe |2|7|163|232|
Punjabi
ਊਹ ਉਸ ਦਾ ਜਾ ਨਿਸਾਰ ਗੋਲਾ ਹੋ ਜਾਂਦਾ ਹੈ, ਹੇ ਨਾਨਕ!
English
O Nanak, becomes His devotee. ||2||7||163||232||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਰਾਗੁ ਆਸਾ ਮਹਲਾ ੯ ॥
raag aasaa mahalaa 9 |
Punjabi
ਰਾਗੁ ਆਸਾ ਨੌਵੀ ਪਾਤਸ਼ਾਹੀ।
English
Raag Aasaa, Ninth Mehl:
ਬਿਰਥਾ ਕਹਉ; ਕਉਨ ਸਿਉ. ਮਨ ਕੀ ॥
birathaa khau; kaun siau. man kee |
Punjabi
ਇਨਸਾਨ ਦੇ ਚਿੱਤ ਦੀ ਹਾਲਤ ਮੈਂ ਕਿਸ ਨੂੰ ਦੱਸਾਂ?
English
Who should I tell the condition of the mind?
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ; ਆਸਾ ਲਾਗਿਓ ਧਨ ਕੀ ॥੧॥ ਰਹਾਉ ॥
lobh grasio das hoo dis dhaavat; aasaa laagio dhan kee |1| rahaau |
Punjabi
ਲਾਲਚ ਅੰਦਰ ਖੱਚਤ ਹੈ ਅਤੇ ਦੌਲਤ ਦੀ ਉਮੈਦ ਧਾਰ ਕੇ, ਉਹ ਦਸੀ ਪਾਸੀ ਭੱਜਿਆ ਫਿਰਦਾ ਹੈ। ਠਹਿਰਾਉ।
English
Engrossed in greed, running around in the ten directions, you hold to your hopes of wealth. ||1||Pause||
ਸੁਖ ਕੈ ਹੇਤਿ. ਬਹੁਤੁ ਦੁਖੁ ਪਾਵਤ; ਸੇਵ ਕਰਤ. ਜਨ ਜਨ ਕੀ ॥
sukh kai het. bahut dukh paavat; sev karat. jan jan kee |
Punjabi
ਖੁਸ਼ੀ ਦੀ ਖਾਤਰ ਉਹ ਘਣੀ ਤਕਲੀਫ ਉਠਾਉਂਦਾ ਹੈ, ਅਤੇ ਹਰ ਜਣੇ ਦੀ ਟਹਿਲ ਕਮਾਊਦਾ ਹੈ।
English
For the sake of pleasure, you suffer such great pain, and you have to serve each and every person.
ਦੁਆਰਹਿ ਦੁਆਰਿ. ਸੁਆਨ ਜਿਉ ਡੋਲਤ; ਨਹ ਸੁਧ. ਰਾਮ ਭਜਨ ਕੀ ॥੧॥
duaareh duaar. suaan jiau ddolat; neh sudh. raam bhajan kee |1|
Punjabi
ਕੁੱਤੇ ਦੀ ਮਾਨਿੰਦ ਉਹ ਬੂਹੇ ਬੂਹੇ ਤੇ ਭਟਕਦਾ ਫਿਰਦਾ ਹੈ ਤੇ ਸੁਆਮੀ ਦੇ ਸਿਮਰਨ ਦੀ ਉਸ ਨੂੰ ਗਿਆਤ ਨਹੀਂ।
English
You wander from door to door like a dog, unconscious of the Lord's meditation. ||1||
ਮਾਨਸ ਜਨਮ. ਅਕਾਰਥ ਖੋਵਤ; ਲਾਜ ਨ. ਲੋਕ ਹਸਨ ਕੀ ॥
maanas janam. akaarath khovat; laaj na. lok hasan kee |
Punjabi
ਉਹ ਆਪਣਾ ਮਨੁਸ਼ੀ ਜੀਵਨ ਬੇਫਾਇਦਾ ਗੁਆ ਲੇਦਾ ਹੈ ਅਤੇ ਬੰਦਿਆਂ ਦੇ ਹਾਸੇ ਦੀ ਉਸ ਨੂੰ ਸ਼ਰਮ ਨਹੀਂ।
English
You lose this human life in vain, and You are not even ashamed when others laugh at you.
ਨਾਨਕ. ਹਰਿ ਜਸੁ. ਕਿਉ ਨਹੀ ਗਾਵਤ; ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥
naanak. har jas. kiau nahee gaavat; kumat binaasai tan kee |2|1|233|
Punjabi
ਨਾਨਕ ਤੂੰ ਕਿਉਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਨਹੀਂ ਕਰਦਾ, ਤਾਂ ਜੋ ਤੇਰੀ ਦੇਹਿ ਦੀ ਖੋਟੀ ਬੁੱਧੀ ਦੂਰ ਹੋ ਜਾਵੇ?
English
O Nanak, why not sing the Lord's Praises, so that you may be rid of the body's evil disposition? ||2||1||233||
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨ ॥
raag aasaa mahalaa 1 asattapadeea ghar 2 |
Punjabi
ਰਾਗ ਆਸਾ, ਪਹਿਲੀ ਪਾਤਸ਼ਾਹੀ, ਅਸ਼ਟਪਦੀਆਂ।
English
Raag Aasaa, First Mehl, Ashtpadheeyaa, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਉਤਰਿ ਅਵਘਟਿ; ਸਰਵਰਿ ਨੑਾਵੈ ॥
autar avaghatt; saravar naavai |
Punjabi
ਪਾਪ ਦੀ ਔਖੀ ਘਾਟੀ ਤੋਂ ਉੱਤਰ ਕੇ ਇਨਸਾਨ ਨੂੰ ਨੇਕੀ ਦੇ ਤਾਲਾਬ ਅੰਦਰ ਇਸ਼ਨਾਨ ਕਰਨਾ ਚਾਹੀਦਾ ਹੈ,
English
He descends the treacherous precipice, to bathe in the cleansing pool;
ਬਕੈ ਨ ਬੋਲੈ; ਹਰਿ ਗੁਣ ਗਾਵੈ ॥
bakai na bolai; har gun gaavai |
Punjabi
ਅਤੇ ਬਗੈਰ ਕੁੱਛ ਕਥਨ ਕਹਿਣ ਦੇ, ਉਸ ਨੂੰ ਵਾਹਿਗੁਰੂ ਦਾ ਜੱਸ ਗਾਇਨ ਕਰਨਾ ਉਚਿਤ ਹੈ।
English
without speaking or saying anything, he sings the Glorious Praises of the Lord.
ਜਲੁ ਆਕਾਸੀ; ਸੁੰਨਿ ਸਮਾਵੈ ॥
jal aakaasee; sun samaavai |
Punjabi
ਵਾਯੂ-ਮੰਡਲ ਵਿੱਚ ਪਾਣੀ ਦੀ ਤਰ੍ਹਾਂ ਉਸ ਨੂੰ ਸਾਹਿਬ ਅੰਦਰ ਲੀਨ ਰਹਿਣਾ ਚਾਹੀਦਾ ਹੈ।
English
Like water vapor in the sky, he remains absorbed in the Lord.
ਰਸੁ ਸਤੁ ਝੋਲਿ; ਮਹਾ ਰਸੁ ਪਾਵੈ ॥੧॥
ras sat jhol; mahaa ras paavai |1|
Punjabi
ਸੱਚੀਆਂ ਖੁਸ਼ੀਆਂ ਨੂੰ ਰਿੜਕ ਕੇ, ਉਸ ਨੂੰ ਪਰਮ ਨਾਮ ਅੰਮ੍ਰਿਤ ਪਰਾਪਤ ਕਰਨਾ ਉਚਿਤ ਹੈ।
English
He churns the true pleasures to obtain the supreme nectar. ||1||
ਐਸਾ ਗਿਆਨੁ ਸੁਨਹੁ; ਅਭ ਮੋਰੇ ॥
aisaa giaan sunahu; abh more |
Punjabi
ਤੂੰ ਐਹੋ ਜੇਹੀ ਈਸ਼ਵਰੀ ਗਿਆਤ ਸਵਣ ਕਰ, ਹੇ ਮੇਰੇ ਮਨ!
English
Listen to such spiritual wisdom, O my mind.
ਭਰਿਪੁਰਿ ਧਾਰਿ ਰਹਿਆ; ਸਭ ਠਉਰੇ ॥੧॥ ਰਹਾਉ ॥
bharipur dhaar rahiaa; sabh tthaure |1| rahaau |
Punjabi
ਸੁਆਮੀ ਸਾਰੀਆਂ ਥਾਵਾਂ ਅੰਦਰ ਪੁਰੀ ਤਰ੍ਹਾਂ ਵੱਸ ਰਿਹਾ ਹੈ। ਠਹਿਰਾਉ।
English
The Lord is totally pervading and permeating all places. ||1||Pause||
ਸਚੁ ਬ੍ਰਤੁ ਨੇਮੁ; ਨ ਕਾਲੁ ਸੰਤਾਵੈ ॥
sach brat nem; na kaal santaavai |
Punjabi
ਮੌਤ ਉਸ ਨੂੰ ਦੁਖੀ ਨਹੀਂ ਕਰਦੀ, ਜੋ ਸਚਾਈ ਨੂੰ ਆਪਣਾ ਉਪਹਾਸ ਤੇ ਧਾਰਮਕ ਪ੍ਰਤੱਗਿਆ ਬਣਾਉਂਦਾ ਹੈ,
English
One who makes Truthfulness his fast and religious vows, does not suffer the pain of death.
ਸਤਿਗੁਰ ਸਬਦਿ; ਕਰੋਧੁ ਜਲਾਵੈ ॥
satigur sabad; karodh jalaavai |
Punjabi
ਅਤੇ ਸੱਚੇ ਗੁਰਾਂ ਦੀ ਬਾਣੀ ਨਾਲ ਆਪਣੇ ਗੁੱਸੇ ਨੂੰ ਸਾੜ ਦਿੰਦਾ ਹੈ।
English
Through the Word of the Guru's Shabad, he burns away his anger.
ਗਗਨਿ ਨਿਵਾਸਿ; ਸਮਾਧਿ ਲਗਾਵੈ ॥
gagan nivaas; samaadh lagaavai |
Punjabi
ਉਹ ਦਸਮ ਦੁਆਰ ਅੰਦਰ ਵਸਦਾ ਹੈ ਅਤੇ ਸਿਮਰਨ ਦੀ ਅਵਸਥਾ ਧਾਰਨ ਕਰ ਲੈਦਾ ਹੈ।
English
He dwells in the Tenth Gate, immersed in the Samaadhi of deep meditation.
ਪਾਰਸੁ ਪਰਸਿ; ਪਰਮ ਪਦੁ ਪਾਵੈ ॥੨॥
paaras paras; param pad paavai |2|
Punjabi
ਗੁਰੂ-ਰਸਾਇਣ ਦੀ ਛੋਹ ਪਰਾਪਤ ਕਰਨ ਦੁਆਰਾ ਉਹ ਮਹਾਨ ਮਰਤਬੇ ਨੂੰ ਪਾ ਲੈਦਾ ਹੈ।
English
Touching the philosopher's stone, he obtains the supreme status. ||2||
ਸਚੁ ਮਨ ਕਾਰਣਿ; ਤਤੁ ਬਿਲੋਵੈ ॥
sach man kaaran; tat bilovai |
Punjabi
ਪ੍ਰਾਣੀ ਨੂੰ ਆਪਣੀ ਆਤਮਾ ਦੀ ਖਾਤਰ ਸਚਾਈ ਦੇ ਜੋਹਰ ਨੂੰ ਰਿੜਕਣਾ ਚਾਹੀਦਾ ਹੈ।
English
For the benefit of the mind, churn the true essence of reality;
ਸੁਭਰ ਸਰਵਰਿ; ਮੈਲੁ ਨ ਧੋਵੈ ॥
subhar saravar; mail na dhovai |
Punjabi
ਤੇ ਆਪਣੀ ਮਲੀਨਤਾ ਨੂੰ ਧੋਣ ਲਈ ਨਾਮ ਅੰਮ੍ਰਿਤ ਦੇ ਲਬਾਲਬ ਤਾਲਾਬ ਵਿੱਚ ਨ੍ਹਾਉਣਾ ਚਾਹੀਦਾ ਹੈ।
English
bathing in the over-flowing tank of nectar, filth is washed away.
ਜੈ ਸਿਉ ਰਾਤਾ; ਤੈਸੋ ਹੋਵੈ ॥
jai siau raataa; taiso hovai |
Punjabi
ਆਦਮੀ ਉਸ ਦੇ ਵਰਗਾ ਹੋ ਜਾਂਦਾ ਹੈ, ਜਿਸ ਦੇ ਨਾਲ ਉਹ ਰੰਗਿਆ ਹੋਇਆ ਹੈ।
English
We become like the One with whom we are imbued.
ਆਪੇ ਕਰਤਾ ਕਰੇ; ਸੁ ਹੋਵੈ ॥੩॥
aape karataa kare; su hovai |3|
Punjabi
ਜੋ ਕੁਛ ਸਿਰਜਣਹਾਰ ਖੁਦ ਕਰਦਾ ਹੈ, ਓਹੀ ਹੁੰਦਾ ਹੈ।
English
Whatever the Creator does, comes to pass. ||3||
ਗੁਰ ਹਿਵ ਸੀਤਲੁ; ਅਗਨਿ ਬੁਝਾਵੈ ॥
gur hiv seetal; agan bujhaavai |
Punjabi
ਬਰਫ ਵਰਗੇ ਠੰਢੇ ਗੁਰਾਂ ਦੇ ਰਾਹੀਂ ਆਦਮੀ ਆਪਣੇ ਮਨ ਦੀ ਅੱਗ ਨੂੰ ਬੁਝਾਵੇ।
English
The Guru is cool and soothing like ice; He puts out the fire of the mind.
ਸੇਵਾ ਸੁਰਤਿ; ਬਿਭੂਤ ਚੜਾਵੈ ॥
sevaa surat; bibhoot charraavai |
Punjabi
ਉਹ ਸੁਆਮੀ ਦੀ ਦਿਲੀ ਟਹਿਲ ਸੇਵਾ ਦੀ ਸੁਆਹ ਆਪਣੀ ਦੇਹਿ ਨੂੰ ਮਲੇ।
English
Smear your body with the ashes of dedicated service,
ਦਰਸਨੁ ਆਪਿ; ਸਹਜ ਘਰਿ ਆਵੈ ॥
darasan aap; sehaj ghar aavai |
Punjabi
ਆਰਾਮ ਦੇ ਗ੍ਰਹਿ ਅੰਦਰ ਵਸਣਾ ਉਸ ਦਾ ਧਾਰਮਕ ਭੇਖ ਹੋਵੇ,
English
and live in the home of peace - make this your religious order.
ਨਿਰਮਲ ਬਾਣੀ; ਨਾਦੁ ਵਜਾਵੈ ॥੪॥
niramal baanee; naad vajaavai |4|
Punjabi
ਅਤੇ ਪਵਿੱਤ੍ਰ ਗੁਰਬਾਣੀ ਉਸ ਦਾ ਸਿੰਙੀ ਦਾ ਵਜਾਉਣਾ।
English
Let the Immaculate Bani of the Word be your playing of the flute. ||4||
ਅੰਤਰਿ ਗਿਆਨੁ; ਮਹਾ ਰਸੁ ਸਾਰਾ ॥
antar giaan; mahaa ras saaraa |
Punjabi
ਮਨ ਅੰਦਰ ਦੀ ਈਸ਼ਵਰੀ ਸਿਆਣਪ ਸ਼੍ਰੇਸ਼ਟ ਪਰਮ ਅੰਮ੍ਰਿਤ ਹੈ,
English
Spiritual wisdom within is the supreme, sublime nectar.
ਤੀਰਥ ਮਜਨੁ; ਗੁਰ ਵੀਚਾਰਾ ॥
teerath majan; gur veechaaraa |
Punjabi
ਅਤੇ ਗੁਰਬਾਣੀ ਦੀ ਸੋਚ-ਵੀਚਾਰ ਧਰਮ ਅਸਥਾਨਾਂ ਦਾ ਇਸ਼ਨਾਨ।
English
Contemplation of the Guru is one's bathing at holy places of pilgrimage.
ਅੰਤਰਿ ਪੂਜਾ; ਥਾਨੁ ਮੁਰਾਰਾ ॥
antar poojaa; thaan muraaraa |
Punjabi
ਸਾਹਿਬ ਦਾ ਨਿਵਾਸ ਅੰਦਰ ਅਨੁਭਵ ਕਰਨਾ ਹੀ ਉਪਾਸ਼ਨਾ ਹੈ।
English
Worship and adoration within is the Lord's dwelling.
ਜੋਤੀ ਜੋਤਿ ਮਿਲਾਵਣਹਾਰਾ ॥੫॥
jotee jot milaavanahaaraa |5|
Punjabi
ਵਾਹਿਗੁਰੂ ਮਨੁੱਖੀ ਪਰਕਾਸ਼ ਨੂੰ ਈਸ਼ਵਰੀ-ਪ੍ਰਕਾਸ਼ ਨਾਲ ਅਭੇਦ ਕਰਨ ਵਾਲਾ ਹੈ।
English
He is the One who blends one's light with the Divine Light. ||5||
ਰਸਿ ਰਸਿਆ; ਮਤਿ ਏਕੈ ਭਾਇ ॥
ras rasiaa; mat ekai bhaae |
Punjabi
ਜਿਸ ਦੇ ਪੱਲੇ ਇਕ ਪ੍ਰਭੂ ਨੂੰ ਪਿਆਰ ਕਰਨ ਦੀ ਸਿਆਣਪ ਹੈ, ਉਹ ਰੱਬੀ ਖੁਸ਼ੀ ਨਾਲ ਪ੍ਰਸੰਨ ਹੋ ਜਾਂਦਾ ਹੈ।
English
He delights in the delightful wisdom of loving the One Lord.
ਤਖਤ ਨਿਵਾਸੀ; ਪੰਚ ਸਮਾਇ ॥
takhat nivaasee; panch samaae |
Punjabi
ਐਸਾ ਮੁਖੀ ਜਨ, ਰਾਜ ਸਿੰਘਾਸਣ ਉਤੇ ਬੈਠਣ ਵਾਲੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
English
He is one of the self-elect - he merges with the Lord, who occupies the throne.
ਕਾਰ ਕਮਾਈ; ਖਸਮ ਰਜਾਇ ॥
kaar kamaaee; khasam rajaae |
Punjabi
ਸੁਆਮੀ ਦੇ ਭਾਣੇ ਦੀ ਤਾਬੇਦਾਰੀ ਅੰਦਰ ਉਹ ਇਲਾਹੀ ਸੇਵਾ ਦੀ ਮੁਸ਼ੱਕਤ ਕਰਦਾ ਹੈ।
English
He performs his works in obedience to the Will of his Lord and Master.
ਅਵਿਗਤ ਨਾਥੁ; ਨ ਲਖਿਆ ਜਾਇ ॥੬॥
avigat naath; na lakhiaa jaae |6|
Punjabi
ਖੋਜ-ਰਹਿਤ ਸੁਆਮੀ ਜਾਣਿਆ ਨਹੀਂ ਜਾ ਸਕਦਾ।
English
The Unknowable Lord cannot be understood. ||6||
ਜਲ ਮਹਿ ਉਪਜੈ; ਜਲ ਤੇ ਦੂਰਿ ॥
jal meh upajai; jal te door |
Punjabi
ਜਿਸ ਤਰ੍ਹਾਂ ਕੰਵਲ ਪਾਣੀ ਵਿਚੋਂ ਉਤਪੰਨ ਹੁੰਦਾ ਹੈ ਅਤੇ ਪਾਣੀ ਤੋਂ ਦੁਰੇਡੇ ਰਹਿੰਦਾ ਹੈ,
English
The lotus originates in the water, and yet it remains distinct from the water.
ਜਲ ਮਹਿ ਜੋਤਿ, ਰਹਿਆ ਭਰਪੂਰਿ ॥
jal meh jot, rahiaa bharapoor |
Punjabi
ਇਸ ਤਰ੍ਹਾਂ ਪ੍ਰਭੂ ਦਾ ਪਰਕਾਸ਼ ਸੰਸਾਰ ਸਮੁੰਦਰ ਅੰਦਰ ਪਰੀਪੂਰਨ ਹੋ ਰਿਹਾ ਹੈ।
English
Just so, the Divine Light pervades and permeates the water of the world.
ਕਿਸੁ ਨੇੜੈ; ਕਿਸੁ ਆਖਾ ਦੂਰਿ ॥
kis nerrai; kis aakhaa door |
Punjabi
ਮੈਂ ਕੀਹਨੂੰ ਵਾਹਿਗੁਰੂ ਦੇ ਨਜ਼ਦੀਕ ਅਤੇ ਕੀਹਨੂੰ ਦੁਰੇਡੇ ਕਹਾਂ?
English
Who is near, and who is far away?
ਨਿਧਿ ਗੁਣ ਗਾਵਾ; ਦੇਖਿ ਹਦੂਰਿ ॥੭॥
nidh gun gaavaa; dekh hadoor |7|
Punjabi
ਉਸ ਨੂੰ ਅੰਗ ਸੰਗ ਵੇਖ ਕੇ, ਮੈਂ ਨੇਕੀ ਦੇ ਖਜਾਨੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।
English
I sing the Glories of the Lord, the treasure of virtue; I behold Him ever-present. ||7||
ਅੰਤਰਿ ਬਾਹਰਿ; ਅਵਰੁ ਨ ਕੋਇ ॥
antar baahar; avar na koe |
Punjabi
ਅੰਦਰ ਤੇ ਬਾਹਰ ਰੱਬ ਦੇ ਬਗੈਰ ਹੋਰ ਕੋਈ ਨਹੀਂ।
English
Inwardly and outwardly, there is none other than Him.