Ang 412
ਜੋ ਤਿਸੁ ਭਾਵੈ; ਸੋ ਫੁਨਿ ਹੋਇ ॥
jo tis bhaavai; so fun hoe |
Punjabi
ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਆਖਰਕਾਰ ਓਹੀ ਹੁੰਦਾ ਹੈ।
English
Whatever pleases Him, comes to pass.
ਸੁਣਿ ਭਰਥਰਿ; ਨਾਨਕੁ ਕਹੈ ਬੀਚਾਰੁ ॥
sun bharathar; naanak kahai beechaar |
Punjabi
ਤੂੰ ਸ੍ਰਵਣ ਕਰ, ਹੇ ਭਰਥਰੀ, (ਯੋਗੀ) ਸੋਚ ਵਿਚਾਰ ਮਗਰੋਂ ਨਾਨਕ ਇਹ ਕੁੱਛ ਆਖ ਰਿਹਾ ਹੈ।
English
Listen, O Bharthari Yogi - Nanak speaks after deliberation;
ਨਿਰਮਲ ਨਾਮੁ; ਮੇਰਾ ਆਧਾਰੁ ॥੮॥੧॥
niramal naam; meraa aadhaar |8|1|
Punjabi
ਕੇਵਲ ਪਵਿੱਤਰ ਨਾਮ ਹੀ ਮੇਰਾ ਆਸਰਾ ਹੈ।
English
the Immaculate Name is my only Support. ||8||1||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਸਭਿ ਜਪ ਸਭਿ ਤਪ; ਸਭ ਚਤੁਰਾਈ ॥
sabh jap sabh tap; sabh chaturaaee |
Punjabi
ਸਾਰੀ ਪੂਜਾ, ਸਾਰੀ ਤਪੱਸਿਆ ਅਤੇ ਸਾਰੀ ਹੁਸ਼ਿਆਰੀ ਦੇ ਬਾਵਜੂਦ,
English
All meditation, all austerities, and all clever tricks,
ਊਝੜਿ ਭਰਮੈ; ਰਾਹਿ ਨ ਪਾਈ ॥
aoojharr bharamai; raeh na paaee |
Punjabi
ਇਨਸਾਨ ਬੀਆਬਾਨ ਅੰਦਰ ਭਟਕਦਾ ਹੈ ਅਤੇ ਉਸ ਨੂੰ ਰਸਤਾ ਨਹੀਂ ਲਭਦਾ।
English
lead one to wander in the wilderness, but he does not find the Path.
ਬਿਨੁ ਬੂਝੇ; ਕੋ ਥਾਇ ਨ ਪਾਈ ॥
bin boojhe; ko thaae na paaee |
Punjabi
ਸੁਆਮੀ ਨੂੰ ਜਾਨਣ ਦੇ ਬਾਝੋਂ ਕੋਈ ਭੀ ਪਰਮਾਣੀਕ ਨਹੀਂ ਹੁੰਦਾ,
English
Without understanding, he is not approved;
ਨਾਮ ਬਿਹੂਣੈ; ਮਾਥੇ ਛਾਈ ॥੧॥
naam bihoonai; maathe chhaaee |1|
Punjabi
ਨਾਮ ਦੇ ਬਗੈਰ ਆਦਮੀ ਦੇ ਸਿਰ ਸੁਆਹ ਪੈਦੀ ਹੈ।
English
without the Naam, the Name of the Lord, ashes are thrown upon one's head. ||1||
ਸਾਚ ਧਣੀ; ਜਗੁ ਆਇ ਬਿਨਾਸਾ ॥
saach dhanee; jag aae binaasaa |
Punjabi
ਸੱਚਾ ਹੈ ਮਾਲਕ! ਜਗਤ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
True is the Master; the world comes and goes.
ਛੂਟਸਿ ਪ੍ਰਾਣੀ; ਗੁਰਮੁਖਿ ਦਾਸਾ ॥੧॥ ਰਹਾਉ ॥
chhoottas praanee; guramukh daasaa |1| rahaau |
Punjabi
ਗੁਰਾਂ ਦੁਆਰਾ ਵਾਹਿਗੁਰੂ ਦਾ ਗੋਲਾ ਬਣ ਕੇ, ਫਾਨੀ ਬੰਦਾ ਬੰਦ-ਖਲਾਸ ਹੋ ਜਾਂਦਾ ਹੈ। ਠਹਿਰਾਉ।
English
The mortal is emancipated, as Gurmukh, as the Lord's slave. ||1||Pause||
ਜਗੁ ਮੋਹਿ ਬਾਧਾ; ਬਹੁਤੀ ਆਸਾ ॥
jag mohi baadhaa; bahutee aasaa |
Punjabi
ਜਹਾਨ ਸੰਸਾਰੀ ਮਮਤਾ ਅਤੇ ਘਣੇਰੀਆਂ ਖਾਹਿਸ਼ਾ ਦਾ ਨਰੜਿਆ ਹੋਇਆ ਹੈ।
English
The world is bound by its attachments to the many desires.
ਗੁਰਮਤੀ; ਇਕਿ ਭਏ ਉਦਾਸਾ ॥
guramatee; ik bhe udaasaa |
Punjabi
ਗੁਰਾਂ ਦੀ ਸਿਖਿਆ ਤਾਬੇ ਕਈ ਖਾਹਿਸ਼-ਰਹਿਤ ਹੋ ਜਾਂਦੇ ਹਨ।
English
Through the Guru's Teachings, some become free of desire.
ਅੰਤਰਿ ਨਾਮੁ; ਕਮਲੁ ਪਰਗਾਸਾ ॥
antar naam; kamal paragaasaa |
Punjabi
ਉਨ੍ਹਾਂ ਦੇ ਅੰਦਰ ਨਾਮ ਹੈ ਅਤੇ ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ।
English
Within them is the Naam, and their heart lotus blossoms forth.
ਤਿਨੑ ਕਉ; ਨਾਹੀ ਜਮ ਕੀ ਤ੍ਰਾਸਾ ॥੨॥
tina kau; naahee jam kee traasaa |2|
Punjabi
ਉਨ੍ਹਾਂ ਨੂੰ ਮੌਤ ਦਾ ਕੋਈ ਡਰ ਨਹੀਂ।
English
They have no fear of death. ||2||
ਜਗੁ ਤ੍ਰਿਅ ਜਿਤੁ; ਕਾਮਣਿ ਹਿਤਕਾਰੀ ॥
jag tria jit; kaaman hitakaaree |
Punjabi
ਜਹਾਨ ਨੂੰ ਜਨਾਨੀ ਨੇ ਜਿੱਤ ਲਿਆ ਹੈ ਅਤੇ ਇਹ ਮੁਟਿਆਰ ਨੂੰ ਪਿਆਰ ਕਰਦਾ ਹੈ।
English
The men of the world are conquered by woman; they love the ladies.
ਪੁਤ੍ਰ ਕਲਤ੍ਰ ਲਗਿ; ਨਾਮੁ ਵਿਸਾਰੀ ॥
putr kalatr lag; naam visaaree |
Punjabi
ਲੜਕਿਆਂ ਤੇ ਵਹੁਟੀ ਨਾਲ ਜੁੜ ਕੇ ਬੰਦਾ ਨਾਮ ਨੂੰ ਭੁਲਾ ਦਿੰਦਾ ਹੈ।
English
Attached to children and wife, they forget the Naam.
ਬਿਰਥਾ ਜਨਮੁ ਗਵਾਇਆ; ਬਾਜੀ ਹਾਰੀ ॥
birathaa janam gavaaeaa; baajee haaree |
Punjabi
ਉਹ ਆਪਣਾ ਮਨੁੱਖੀ-ਜੀਵਨ ਵਿਅਰਥ ਗਵਾ ਲੈਦਾ ਹੈ, ਅਤੇ ਖੇਡ ਹਾਰ ਬੈਠਦਾ।
English
They waste this human life in vain, and lose the game in the gamble.
ਸਤਿਗੁਰੁ ਸੇਵੇ; ਕਰਣੀ ਸਾਰੀ ॥੩॥
satigur seve; karanee saaree |3|
Punjabi
ਸੱਚੇ ਗੁਰਾਂ ਦੀ ਟਹਿਲ ਸੇਵਾ ਸਭ ਤੋਂ ਸ਼੍ਰੇਸ਼ਟ ਕੰਮ ਕਾਜ ਹੈ।
English
Serving the True Guru is the best occupation. ||3||
ਬਾਹਰਹੁ; ਹਉਮੈ ਕਹੈ ਕਹਾਏ ॥
baaharahu; haumai kahai kahaae |
Punjabi
ਜੋ ਖੁਲ੍ਹੇ ਤੌਰ ਤੇ ਹੰਕਾਰ ਦੇ ਬਚਨ ਬੋਲਦਾ ਹੈ,
English
One who speaks egotistically in public,
ਅੰਦਰਹੁ ਮੁਕਤੁ; ਲੇਪੁ ਕਦੇ ਨ ਲਾਏ ॥
andarahu mukat; lep kade na laae |
Punjabi
ਉਸ ਦੇ ਦਿਲ ਨੂੰ ਮੋਖਸ਼ ਦਾ ਲੇਪਨ ਕਦਾਚਿੱਤ ਨਹੀਂ ਹੁੰਦਾ।
English
never attains liberation within.
ਮਾਇਆ ਮੋਹੁ; ਗੁਰ ਸਬਦਿ ਜਲਾਏ ॥
maaeaa mohu; gur sabad jalaae |
Punjabi
ਜੋ ਧਨ-ਦੌਲਤ ਦੇ ਪਿਆਰ ਨੂੰ ਗੁਰਾਂ ਦੇ ਉਪਦੇਸ਼ ਤਾਬੇ ਸਾੜ ਸੁਟਦਾ ਹੈ,
English
One who burns away his attachment to Maya, by the Word of the Guru's Shabad,
ਨਿਰਮਲ ਨਾਮੁ; ਸਦ ਹਿਰਦੈ ਧਿਆਏ ॥੪॥
niramal naam; sad hiradai dhiaae |4|
Punjabi
ਉਹ ਪਵਿੱਤ੍ਰ ਨਾਮ ਦਾ ਹਮੇਸ਼ਾਂ ਹੀ ਆਪਣੇ ਦਿਲ ਅੰਦਰ ਸਿਮਰਨ ਕਰਦਾ ਹੈ।
English
meditates forever within his heart on the Immaculate Naam. ||4||
ਧਾਵਤੁ ਰਾਖੈ; ਠਾਕਿ ਰਹਾਏ ॥
dhaavat raakhai; tthaak rahaae |
Punjabi
ਉਹ ਆਪਣੇ ਭਟਕਦੇ ਹੋਏ ਮਨ ਨੂੰ ਰੋਕਦਾ ਹੈ ਅਤੇ ਇਸ ਨੂੰ ਨਰੜ ਤੇ ਬੰਨ੍ਹ ਕੇ ਰਖਦਾ ਹੈ।
English
He restrains his wandering mind, and keeps it under control.
ਸਿਖ ਸੰਗਤਿ; ਕਰਮਿ ਮਿਲਾਏ ॥
sikh sangat; karam milaae |
Punjabi
ਐਸੇ ਗੁਰਸਿਖ ਦਾ ਮੇਲ-ਮਿਲਾਪ ਵਾਹਿਗੁਰੂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।
English
The company of such a Sikh is obtained only by Grace.
ਗੁਰ ਬਿਨੁ; ਭੂਲੋ ਆਵੈ ਜਾਏ ॥
gur bin; bhoolo aavai jaae |
Punjabi
ਗੁਰਾਂ ਦੇ ਬਗੈਰ ਆਦਮੀ ਕੁਰਾਹੇ ਪੈ ਜਾਂਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
English
Without the Guru, he goes astray and continues coming and going.
ਨਦਰਿ ਕਰੇ; ਸੰਜੋਗਿ ਮਿਲਾਏ ॥੫॥
nadar kare; sanjog milaae |5|
Punjabi
ਜੇਕਰ ਪ੍ਰਭੂ ਮਿਹਰ ਧਾਰੇ ਤਾਂ ਉਹ ਇਨਸਾਨ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਦਾ ਹੈ।
English
Bestowing His Mercy, the Lord unites him in Union. ||5||
ਰੂੜੋ ਕਹਉ; ਨ ਕਹਿਆ ਜਾਈ ॥
roorro khau; na kahiaa jaaee |
Punjabi
ਜੇਕਰ ਮੈਂ ਸੁੰਦਰ ਪੁਰਖ ਨੂੰ ਬਿਆਨ ਕਰਾਂ, ਤਾਂ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ।
English
I cannot describe the Beauteous Lord.
ਅਕਥ ਕਥਉ; ਨਹ ਕੀਮਤਿ ਪਾਈ ॥
akath kthau; neh keemat paaee |
Punjabi
ਜੇਕਰ ਮੈਂ ਅਕਹਿ ਸੁਆਮੀ ਦੀ ਵਿਆਖਿਆ ਕਰਾਂ, ਤਾਂ ਮੈਂ ਉਸ ਦਾ ਮੁੱਲ ਨਹੀਂ ਲੱਭ ਸਕਦਾ।
English
I speak the unspoken; I cannot estimate His value.
ਸਭ ਦੁਖ ਤੇਰੇ; ਸੂਖ ਰਜਾਈ ॥
sabh dukh tere; sookh rajaaee |
Punjabi
ਸਾਰੀ ਤਕਲੀਫ ਤੇ ਆਰਾਮ ਹੇ ਹਰੀ ਤੇਰੇ ਭਾਣੇ ਵਿੱਚ ਹੈ।
English
All pain and pleasure come by Your Will.
ਸਭਿ ਦੁਖ ਮੇਟੇ; ਸਾਚੈ ਨਾਈ ॥੬॥
sabh dukh mette; saachai naaee |6|
Punjabi
ਸਾਰੇ ਦੁਖੜੇ ਸਚੇ ਨਾਮ ਦੁਆਰਾ ਨਾਸ ਹੋ ਜਾਂਦੇ ਹਨ।
English
All pain is eradicated by the True Name. ||6||
ਕਰ ਬਿਨੁ ਵਾਜਾ; ਪਗ ਬਿਨੁ ਤਾਲਾ ॥
kar bin vaajaa; pag bin taalaa |
Punjabi
ਜੀਵ ਹੱਥਾਂ ਦੇ ਬਗੈਰ ਸੰਗੀਤਕ ਸਾਜ ਵਜਾਉਂਦਾ ਹੈ, ਅਤੇ ਪੈਰਾਂ ਦੇ ਬਗੈਰ ਨੱਚਦਾ ਹੈ, ਜਦ ਨਾਮ ਦੀ ਸੋਝੀ ਆਉਂਦੀ ਹੈ।
English
He plays the instrument without hands, and dances without feet.
ਜੇ ਸਬਦੁ ਬੁਝੈ; ਤਾ ਸਚੁ ਨਿਹਾਲਾ ॥
je sabad bujhai; taa sach nihaalaa |
Punjabi
ਜੇਕਰ ਉਹ ਨਾਮ ਨੂੰ ਸਮਝ ਲਵੇ, ਤਦ ਉਹ ਸਚੇ ਸੁਆਮੀ ਨੂੰ ਵੇਖ ਲਵੇਗਾ।
English
But if he understands the Word of the Shabad, then he shall behold the True Lord.
ਅੰਤਰਿ ਸਾਚੁ; ਸਭੇ ਸੁਖ ਨਾਲਾ ॥
antar saach; sabhe sukh naalaa |
Punjabi
ਜਦ ਸਤਿਪੁਰਖ ਅੰਦਰ ਹੈ, ਤਾਂ ਸਾਰੀ ਖੁਸ਼ੀ ਬੰਦੇ ਦੇ ਸਾਥ ਹੈ।
English
With the True Lord within the self, all happiness comes.
ਨਦਰਿ ਕਰੇ; ਰਾਖੈ ਰਖਵਾਲਾ ॥੭॥
nadar kare; raakhai rakhavaalaa |7|
Punjabi
ਆਪਣੀ ਮਿਹਰ ਧਾਰ ਕੇ, ਰਖਿਆ ਕਰਨ ਵਾਲਾ ਪ੍ਰਾਣੀ ਨੂੰ ਰੱਖ ਲੈਦਾ ਹੈ।
English
Showering His Mercy, the Preserving Lord preserves him. ||7||
ਤ੍ਰਿਭਵਣ ਸੂਝੈ; ਆਪੁ ਗਵਾਵੈ ॥
tribhavan soojhai; aap gavaavai |
Punjabi
ਜੋ ਆਪਣੇ ਆਪ ਨੂੰ ਮੇਟ ਸੁਟਦਾ ਹੈ, ਉਹ ਤਿੰਨਾਂ ਲੋਕਾਂ ਨੂੰ ਜਾਣ ਲੈਦਾ ਹੈ।
English
He understands the three worlds; he eliminates his self-conceit.
ਬਾਣੀ ਬੂਝੈ; ਸਚਿ ਸਮਾਵੈ ॥
baanee boojhai; sach samaavai |
Punjabi
ਜੋ ਗੁਰਬਾਣੀ ਨੂੰ ਸਮਝਦਾ ਹੈ, ਉਹ ਸੱਚੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
English
He understands the Bani of the Word, and he is absorbed into the True Lord.
ਸਬਦੁ ਵੀਚਾਰੇ; ਏਕ ਲਿਵ ਤਾਰਾ ॥
sabad veechaare; ek liv taaraa |
Punjabi
ਲਗਾਤਾਰ ਪ੍ਰੀਤ ਦੇ ਨਾਲ ਤੂੰ ਹੇ ਬੰਦੇ! ਇਕ ਨਾਮ ਦਾ ਸਿਮਰਨ ਕਰ।
English
Contemplating the Shabad, he enshrines love for the One Lord.
ਨਾਨਕ; ਧੰਨੁ ਸਵਾਰਣਹਾਰਾ ॥੮॥੨॥
naanak; dhan savaaranahaaraa |8|2|
Punjabi
ਨਾਨਕ, ਮੁਬਾਰਕ ਹੈ, ਪ੍ਰਾਣੀ ਨੂੰ ਸਸ਼ੋਭਤ ਕਰਨ ਵਾਲਾ ਸੁਆਮੀ।
English
O Nanak, blessed is the Lord, the Embellisher. ||8||2||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਲੇਖ ਅਸੰਖ; ਲਿਖਿ ਲਿਖਿ ਮਾਨੁ ॥
lekh asankh; likh likh maan |
Punjabi
ਅਣਗਿਣਤ ਲਿਖਤਾਂ ਹਨ, ਉਨ੍ਹਾਂ ਨੂੰ ਲਗਾਤਾਰ ਲਿਖ ਕੇ ਲੋਕ ਹੰਕਾਰ ਕਰਦੇ ਹਨ।
English
There are innumerable writings; those who write them take pride in them.
ਮਨਿ ਮਾਨਿਐ; ਸਚੁ ਸੁਰਤਿ ਵਖਾਨੁ ॥
man maaniai; sach surat vakhaan |
Punjabi
ਜੇਕਰ ਬੰਦਾ ਸੱਚੇ ਨੂੰ ਸਵੀਕਾਰ ਕਰ ਲਵੇ, ਕੇਵਲ ਤਾਂ ਹੀ ਉਹ ਇਸ ਨੂੰ ਸਮਝ ਅਤੇ ਬਿਆਨ ਕਰ ਸਕਦਾ ਹੈ।
English
When one's mind accepts the Truth, he understands, and speaks of it.
ਕਥਨੀ ਬਦਨੀ; ਪੜਿ ਪੜਿ ਭਾਰੁ ॥
kathanee badanee; parr parr bhaar |
Punjabi
ਨਿਰੀਆਂ ਮੂੰਹ ਦੀਆਂ ਗੱਲਾਂ ਅਤੇ ਮੁੜ ਮੁੜ ਕੇ ਪੜ੍ਹਨਾ, ਇਕ ਬੇਲੋੜਾ ਬੋਝ ਹੈ।
English
Words, spoken and read again and again, are useless loads.
ਲੇਖ ਅਸੰਖ; ਅਲੇਖੁ ਅਪਾਰੁ ॥੧॥
lekh asankh; alekh apaar |1|
Punjabi
ਬੇ-ਗਿਣਤ ਧਾਰਮਕ ਗ੍ਰੰਥ ਹਨ, ਪ੍ਰੱਤੂ ਬੇਅੰਤ ਸਾਹਿਬ ਅਕੱਥ ਹੀ ਰਹਿੰਦਾ ਹੈ।
English
There are innumerable writings, but the Infinite Lord remains unwritten. ||1||
ਐਸਾ ਸਾਚਾ; ਤੂੰ ਏਕੋ ਜਾਣੁ ॥
aisaa saachaa; toon eko jaan |
Punjabi
ਹੇ ਬੰਦੇ! ਤੂੰ ਸਮਝ ਲੈ, ਕਿ ਕੇਵਲ ਸੱਚਾ ਸੁਆਮੀ ਹੀ ਐਹੋ ਜੇਹਾ ਹੈ।
English
Know that such a True Lord is the One and only.
ਜੰਮਣੁ ਮਰਣਾ. ਹੁਕਮੁ ਪਛਾਣੁ ॥੧॥ ਰਹਾਉ ॥
jaman maranaa. hukam pachhaan |1| rahaau |
Punjabi
ਜਾਣ ਲੈ ਕਿ ਪੈਦਾਇਸ਼ ਅਤੇ ਮੌਤ ਸੁਆਮੀ ਦੀ ਰਜਾ ਦੇ ਤਾਬੇ ਹੈ। ਠਹਿਰਾਉ।
English
Understand that birth and death come according to the Lord's Will. ||1||Pause||
ਮਾਇਆ ਮੋਹਿ; ਜਗੁ ਬਾਧਾ ਜਮਕਾਲਿ ॥
maaeaa mohi; jag baadhaa jamakaal |
Punjabi
ਧਨ-ਦੌਲਤ ਦੀ ਮੁਹੱਬਤ ਕਾਰਨ, ਮੌਤ ਦੇ ਦੂਤ ਨੇ ਸੰਸਾਰ ਨੂੰ ਹੱਥਕੜੀ ਮਾਰੀ ਹੋਈ ਹੈ।
English
Because of attachment to Maya, the world is bound by the Messenger of Death.
ਬਾਂਧਾ ਛੂਟੈ; ਨਾਮੁ ਸਮੑਾਲਿ ॥
baandhaa chhoottai; naam samaal |
Punjabi
ਨਾਮ ਦਾ ਸਿਮਰਨ ਕਰਨ ਦੁਅਰਾ ਨਰੜਿਆ ਹੋਇਆ ਬੰਦਾ ਖਲਾਸੀ ਪਾ ਜਾਂਦਾ ਹੈ।
English
These bonds are released when one remembers the Naam, the Name of the Lord.
ਗੁਰੁ ਸੁਖਦਾਤਾ; ਅਵਰੁ ਨ ਭਾਲਿ ॥
gur sukhadaataa; avar na bhaal |
Punjabi
ਗੁਰੂ ਆਰਾਮ ਬਖਸ਼ਣ ਵਾਲਾ ਹੈ। ਤੂੰ ਹੋਰ ਕਿਸੇ ਦੀ ਢੰਡ ਭਾਲ ਨਾਂ ਕਰ।
English
The Guru is the Giver of peace; do not look for any other.
ਹਲਤਿ ਪਲਤਿ; ਨਿਬਹੀ ਤੁਧੁ ਨਾਲਿ ॥੨॥
halat palat; nibahee tudh naal |2|
Punjabi
ਇਸ ਲੋਕ ਅਤੇ ਪਰਲੋਕ ਵਿੱਚ ਉਹ ਤੇਰਾ ਪੱਖ ਪੂਰੇਗਾ।
English
In this world, and the next, He shall stand by you. ||2||
ਸਬਦਿ ਮਰੈ; ਤਾਂ ਏਕ ਲਿਵ ਲਾਏ ॥
sabad marai; taan ek liv laae |
Punjabi
ਜੇਕਰ ਬੰਦਾ ਗੁਰੂ ਦੀ ਬਾਣੀ ਰਾਹੀਂ ਮਰ ਵੰਞੇ, ਤਦ ਉਸ ਦੀ ਪਿਰਹੜੀ ਇਕ ਪ੍ਰਭੂ ਨਾਲ ਪੈ ਜਾਂਦੀ ਹੈ।
English
One who dies in the Word of the Shabad, embraces love for the One Lord.
ਅਚਰੁ ਚਰੈ; ਤਾਂ ਭਰਮੁ ਚੁਕਾਏ ॥
achar charai; taan bharam chukaae |
Punjabi
ਜੇਕਰ ਉਹ ਅਖਾਧ ਨੂੰ ਖਾਂ ਜਾਂਦੇ, ਤਦ ਉਸ ਦਾ ਸੰਦੇਹ ਨਵਿਰਤ ਹੋ ਜਾਂਦਾ ਹੇ।
English
One who eats the uneatable, has his doubts dispelled.
ਜੀਵਨ ਮੁਕਤੁ; ਮਨਿ ਨਾਮੁ ਵਸਾਏ ॥
jeevan mukat; man naam vasaae |
Punjabi
ਨਾਮ ਨੂੰ ਚਿੱਤ ਅੰਦਰ ਵਸਾਊਣ ਦੁਆਰਾ ਆਦਮੀ ਜੀਉਂਦਾ ਹੋਇਆ ਹਹੀ ਮੋਖਸ਼ ਹੋ ਜਾਂਦਾ ਹੈ।
English
He is Jivan Mukta - liberated while yet alive; the Naam abides in his mind.
ਗੁਰਮੁਖਿ ਹੋਇ; ਤ ਸਚਿ ਸਮਾਏ ॥੩॥
guramukh hoe; ta sach samaae |3|
Punjabi
ਜੇਕਰ ਬੰਦਾ ਗੁਰੂ ਅਨੁਸਾਰੀ ਥੀ ਜਾਵੇ, ਤਦ ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
English
Becoming Gurmukh, he merges into the True Lord. ||3||
ਜਿਨਿ ਧਰ ਸਾਜੀ; ਗਗਨੁ ਅਕਾਸੁ ॥
jin dhar saajee; gagan akaas |
Punjabi
ਜਿਸ ਨੇ ਧਰਤੀ, ਦਸਮ ਦੁਆਰ ਅਤੇ ਅਸਮਾਨ ਰਚੇ ਹਨ,
English
The One who created the earth and the Akaashic ethers of the sky,
ਜਿਨਿ ਸਭ ਥਾਪੀ; ਥਾਪਿ ਉਥਾਪਿ ॥
jin sabh thaapee; thaap uthaap |
Punjabi
ਅਤੇ ਜਿਸ ਨੇ ਸਭਸ ਨੂੰ ਅਸਥਾਪਨ ਕੀਤਾ ਹੈ, ਅਤੇ ਫਿਰ ਜਿਸ ਨੂੰ ਅਸਥਾਪਨ ਕਰਦਾ ਹੈ, ਉਸ ਨੂੰ ਉਖੇੜ ਦਿੰਦਾ ਹੈ।
English
established all; He establishes and disestablishes.
ਸਰਬ ਨਿਰੰਤਰਿ; ਆਪੇ ਆਪਿ ॥
sarab nirantar; aape aap |
Punjabi
ਉਹ ਸੁਆਮੀ ਖੁਦ ਹੀ ਸਾਰਿਆ ਦੇ ਅੰਦਰ ਹੈ।
English
He Himself is permeating all.
ਕਿਸੈ ਨ ਪੂਛੇ; ਬਖਸੇ ਆਪਿ ॥੪॥
kisai na poochhe; bakhase aap |4|
Punjabi
ਉਹ ਕਿਸੇ ਨਾਲ ਸਲਾਹ ਨਹੀਂ ਕਰਦਾ ਤੇ ਖੁਦ ਹੀ ਮਾਫ ਕਰ ਦਿੰਦਾ ਹੈ।
English
He does not consult anyone; He Himself forgives. ||4||
ਤੂ ਪੁਰੁ ਸਾਗਰੁ; ਮਾਣਕ ਹੀਰੁ ॥
too pur saagar; maanak heer |
Punjabi
ਤੂੰ ਹੇ ਸਾਈਂ! ਜਵੇਹਰ ਅਤੇ ਲਾਲਾਂ ਦਾ ਪਰੀਪੂਰਨ ਸਮੁੰਦਰ ਹੈ।
English
You are the Ocean, over-flowing with jewels and rubies.
ਤੂ ਨਿਰਮਲੁ; ਸਚੁ ਗੁਣੀ ਗਹੀਰੁ ॥
too niramal; sach gunee gaheer |
Punjabi
ਤੂੰ ਪਵਿੱਤ੍ਰ ਸੱਚਾ ਅਤੇ ਖੁਬੀਆ ਦਾ ਖ਼ਜ਼ਾਨਾ ਹੈ।
English
You are immaculate and pure, the true treasure of virtue.