Ang 414
ਕੰਚਨ ਕਾਇਆ; ਜੋਤਿ ਅਨੂਪੁ ॥
kanchan kaaeaa; jot anoop |
Punjabi
ਉਸ ਦੀ ਦੇਹਿ, ਵਾਹਿਗੁਰੂ ਦੇ ਲਾਸਾਨੀ ਨੂਰ ਦੁਆਰਾ ਸੋਨਾ ਹੋ ਜਾਂਦੀ ਹੈ,
English
His body becomes golden, by the Lord's Incomparable Light.
ਤ੍ਰਿਭਵਣ ਦੇਵਾ; ਸਗਲ ਸਰੂਪੁ ॥
tribhavan devaa; sagal saroop |
Punjabi
ਅਤੇ ਉਹ ਸਾਰਿਆਂ ਤਿੰਨਾਂ ਜਹਾਨਾਂ ਅੰਦਰ ਸੁਆਮੀ ਦੀ ਸੁੰਦਰਤਾ ਨੂੰ ਵੇਖ ਲੈਦਾ ਹੈ।
English
He beholds the divine beauty in all the three worlds.
ਮੈ ਸੋ ਧਨੁ ਪਲੈ; ਸਾਚੁ ਅਖੂਟੁ ॥੪॥
mai so dhan palai; saach akhoott |4|
Punjabi
ਉਹ ਸੱਚੀ ਅਤੇ ਅਮੁੱਕ ਦੌਲਤ ਹੁਣ ਮੇਰੀ ਝੋਲੀ ਵਿੱਚ ਹੈ।
English
That inexhaustible wealth of Truth is now in my lap. ||4||
ਪੰਚ ਤੀਨਿ; ਨਵ ਚਾਰਿ ਸਮਾਵੈ ॥
panch teen; nav chaar samaavai |
Punjabi
ਪ੍ਰਭੂ ਪੰਜਾ ਤੱਤਾ, ਤਿੰਨਾਂ ਲੋਕਾਂ, ਨਵਾਂ-ਖੰਡਾਂ, ਅਤੇ ਚਾਰੇ ਹੀ ਦਿਸ਼ਾਂ ਅੰਦਰ ਰਮਿਆ ਹੋਇਆ ਹੈ।
English
In the five elements, the three worlds, the nine regions and the four directions, the Lord is pervading.
ਧਰਣਿ ਗਗਨੁ; ਕਲ ਧਾਰਿ ਰਹਾਵੈ ॥
dharan gagan; kal dhaar rahaavai |
Punjabi
ਆਪਣੀ ਸੱਤਿਆਂ ਵਰਤ ਕੇ ਉਹ ਧਰਤੀ ਅਤੇ ਅਸਮਾਨ ਨੂੰ ਆਸਰਾ ਦੇ ਰਿਹਾ ਹੈ।
English
He supports the earth and the sky, exercising His almighty power.
ਬਾਹਰਿ ਜਾਤਉ; ਉਲਟਿ ਪਰਾਵੈ ॥੫॥
baahar jaatau; ulatt paraavai |5|
Punjabi
ਸੁਆਮੀ ਬਾਹਰ ਜਾਂਦੇ ਹੋਏ ਮਨ ਨੂੰ ਮੌੜ ਲਿਆਉਂਦਾ ਹੈ।
English
He turns the outgoing mind around. ||5||
ਮੂਰਖੁ ਹੋਇ; ਨ ਆਖੀ ਸੂਝੈ ॥
moorakh hoe; na aakhee soojhai |
Punjabi
ਜਿਹੜਾ ਮੂੜ੍ਹ ਹੈ ਉਹ ਆਪਣੀਆਂ (ਅੰਦਰਲੀਆਂ) ਅੱਖਾਂ ਨਾਲ ਵੇਖਦਾ ਨਹੀਂ।
English
The fool does not realize what he sees with his eyes.
ਜਿਹਵਾ ਰਸੁ ਨਹੀ ਕਹਿਆ ਬੂਝੈ ॥
jihavaa ras nahee kahiaa boojhai |
Punjabi
ਉਸ ਦੀ ਬੋਲੀ ਖੁਸ਼ੀ ਨਹੀਂ ਦਿੰਦੀ ਅਤੇ ਜੋ ਕੁੱਛ ਉਸ ਨੂੰ ਆਖਿਆ ਜਾਂਦਾ ਹੈ, ਉਹ ਉਸ ਨੂੰ ਨਹੀਂ ਸਮਝਦਾ।
English
He does not taste with his tongue, and does not understand what is said.
ਬਿਖੁ ਕਾ ਮਾਤਾ; ਜਗ ਸਿਉ ਲੂਝੈ ॥੬॥
bikh kaa maataa; jag siau loojhai |6|
Punjabi
ਪਾਪ ਨਾਲ ਨੱਸ਼ਈ ਹੋਇਆ ਹੋਇਆ, ਉਹ ਜਹਾਨ ਨਾਲ ਲੜਦਾ ਹੈ।
English
Intoxicated with poison, he argues with the world. ||6||
ਊਤਮ ਸੰਗਤਿ; ਊਤਮੁ ਹੋਵੈ ॥
aootam sangat; aootam hovai |
Punjabi
ਸ਼੍ਰੇਸ਼ਟ ਸੁਹਬਤ ਨਾਲ ਆਦਮੀ ਸ਼੍ਰੇਸ਼ਟ ਹੋ ਜਾਂਦਾ ਹੈ।
English
In the uplifting society, one is uplifted.
ਗੁਣ ਕਉ ਧਾਵੈ; ਅਵਗਣ ਧੋਵੈ ॥
gun kau dhaavai; avagan dhovai |
Punjabi
ਉਹ ਨੇਕੀਆਂ ਮਗਰ ਦੌੜਦਾ ਹੈ ਤੇ ਆਪਣੀਆਂ ਬਦੀਆਂ ਨੂੰ ਧੌ ਸੁੱਟਦਾ ਹੈ।
English
He chases after virtue and washes off his sins.
ਬਿਨੁ ਗੁਰ ਸੇਵੇ; ਸਹਜੁ ਨ ਹੋਵੈ ॥੭॥
bin gur seve; sehaj na hovai |7|
Punjabi
ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ।
English
Without serving the Guru, celestial poise is not obtained. ||7||
ਹੀਰਾ ਨਾਮੁ ਜਵੇਹਰ ਲਾਲੁ ॥
heeraa naam javehar laal |
Punjabi
ਸਾਈਂ ਦਾ ਨਾਮ ਮਾਣਕ ਮਣੀ ਤੇ ਰਤਨ ਹੈ।
English
The Naam, the Name of the Lord, is a diamond, a jewel, a ruby.
ਮਨੁ ਮੋਤੀ ਹੈ ਤਿਸ ਕਾ ਮਾਲੁ ॥
man motee hai tis kaa maal |
Punjabi
ਹਿਰਦਾ ਮੋਤੀ ਉਸ ਸੁਆਨੀ ਦੀ ਦੋਲਤ ਹੈ।
English
The pearl of the mind is the inner wealth.
ਨਾਨਕ ਪਰਖੈ; ਨਦਰਿ ਨਿਹਾਲੁ ॥੮॥੫॥
naanak parakhai; nadar nihaal |8|5|
Punjabi
ਨਾਨਕ, ਸਾਹਿਬ ਬੰਦੇ ਦੀ ਨਿਰਖ ਕਰਦਾ ਹੈ ਅਤੇ ਇਕ ਦ੍ਰਿਸ਼ਟ ਨਾਲ ਉਸ ਨੂੰ ਪ੍ਰਸੰਨ ਕਰ ਦਿੰਦਾ ਹੈ।
English
O Nanak, the Lord tests us, and blesses us with His Glance of Grace. ||8||5||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਗੁਰਮੁਖਿ; ਗਿਆਨੁ ਧਿਆਨੁ. ਮਨਿ ਮਾਨੁ ॥
guramukh; giaan dhiaan. man maan |
Punjabi
ਗੁਰਾਂ ਦੇ ਰਾਹੀਂ ਬ੍ਰਹਿਮ-ਬੋਧ, ਇਕਾਗ੍ਰਤਾ ਅਤੇ ਚਿੱਤ ਦੀ ਸੰਤੁਸ਼ਟਤਾ ਪਰਾਪਤ ਹੁੰਦੇ ਹਨ।
English
The Gurmukh obtains spiritual wisdom, meditation and satisfaction of the mind.
ਗੁਰਮੁਖਿ; ਮਹਲੀ, ਮਹਲੁ ਪਛਾਨੁ ॥
guramukh; mahalee, mehal pachhaan |
Punjabi
ਗੁਰਾਂ ਦੇ ਰਾਹੀਂ ਮਾਲਕ ਦਾ ਮੰਦਰ ਸਿਆਣਿਆਂ ਜਾਂਦਾ ਹੈ।
English
The Gurmukh realizes the Mansion of the Lord's Presence.
ਗੁਰਮੁਖਿ; ਸੁਰਤਿ ਸਬਦੁ ਨੀਸਾਨੁ ॥੧॥
guramukh; surat sabad neesaan |1|
Punjabi
ਗੁਰਾਂ ਦੇ ਰਾਹੀਂ ਰੱਬ ਦਾ ਨਾਮ ਮਨੁੱਖ ਦੇ ਮਨ ਵਿੱਚ ਪਰਗਟ ਹੋ ਜਾਂਦਾ ਹੈ।
English
The Gurmukh is attuned to the Word of the Shabad, as his Insignia. ||1||
ਐਸੇ; ਪ੍ਰੇਮ ਭਗਤਿ ਵੀਚਾਰੀ ॥
aise; prem bhagat veechaaree |
Punjabi
ਇਸ ਤਰ੍ਹਾਂ ਪ੍ਰਭੂ ਦੀ ਅਨੁਰਾਗੀ ਸੇਵਾ ਸਾਧੀ ਜਾਂ ਚਿੰਤਨ ਕੀਤੀ ਜਾਂਦੀ ਹੈ।
English
Such is the loving devotional worship of the Lord's contemplation.
ਗੁਰਮੁਖਿ; ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥
guramukh; saachaa naam muraaree |1| rahaau |
Punjabi
ਗੁਰਾਂ ਦੇ ਰਾਹੀਂ, ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸੱਚਾ ਨਾਮ ਪਾਇਆ ਜਾਂਦਾ ਹੈ। ਠਹਿਰਾਉ।
English
The Gurmukh realizes the True Name, the Destroyer of ego. ||1||Pause||
ਅਹਿਨਿਸਿ; ਨਿਰਮਲੁ ਥਾਨਿ ਸੁਥਾਨੁ ॥
ahinis; niramal thaan suthaan |
Punjabi
ਆਦਮੀ ਦਿਨ ਰਾਤ ਪਵਿੱਤ੍ਰ ਰਹਿੰਦਾ ਹੈ ਅਤੇ ਸ਼ੇਸ਼ਟ ਜਗ੍ਹਾਂ ਅੰਦਰ ਵਸਦਾ ਹੈ।
English
Day and night, he remains immaculately pure, and abides in the sublime place.
ਤੀਨ ਭਵਨ; ਨਿਹਕੇਵਲ ਗਿਆਨੁ ॥
teen bhavan; nihakeval giaan |
Punjabi
ਉਸ ਨੂੰ ਤਿੰਨਾਂ ਜਹਾਨਾਂ ਦੀ ਯਥਾਰਥ ਗਿਆਤ ਹੋ ਜਾਂਦੀ ਹੈ।
English
He gains the wisdom of the three worlds.
ਸਾਚੇ ਗੁਰ ਤੇ; ਹੁਕਮੁ ਪਛਾਨੁ ॥੨॥
saache gur te; hukam pachhaan |2|
Punjabi
ਸੱਚੇ ਗੁਰਾਂ ਦੇ ਰਾਹੀਂ ਸਾਈਂ ਦਾ ਫੁਰਮਾਨ ਸਿਆਣਿਆ ਜਾਂਦਾ ਹੈ।
English
Through the True Guru, the Command of the Lord's Will is realized. ||2||
ਸਾਚਾ ਹਰਖੁ; ਨਾਹੀ ਤਿਸੁ ਸੋਗੁ ॥
saachaa harakh; naahee tis sog |
Punjabi
ਉਹ ਸੱਚੀ ਖੁਸ਼ੀ ਮਾਣਦਾ ਹੈ ਅਤੇ ਉਸ ਨੂੰ ਕੋਈ ਗ਼ਮੀ ਨਹੀਂ ਵਾਪਰਦੀ।
English
He enjoys true pleasure, and suffers no pain.
ਅੰਮ੍ਰਿਤੁ ਗਿਆਨੁ; ਮਹਾ ਰਸੁ ਭੋਗੁ ॥
amrit giaan; mahaa ras bhog |
Punjabi
ਉਹ ਅੰਮ੍ਰਿਤਮਈ ਬ੍ਰਹਿਮ ਵੀਚਾਰ ਅਤੇ ਪਰਮ ਜੌਹਰ ਦਾ ਅਨੰਦ ਲੈਦਾ ਹੈ।
English
He enjoys the ambrosial wisdom, and the highest sublime essence.
ਪੰਚ ਸਮਾਈ; ਸੁਖੀ ਸਭੁ ਲੋਗੁ ॥੩॥
panch samaaee; sukhee sabh log |3|
Punjabi
ਉਸ ਦੇ ਪੰਜੇ ਮੰਦੇ-ਵਿਸ਼ੇ ਨਵਿਰਤ ਹੋ ਜਾਂਦੇ ਹਨ ਅਤੇ ਉਹ ਸਾਰਿਆਂ ਇਨਸਾਨਾਂ ਨਾਲੋਂ ਪ੍ਰਸੰਨ ਹੋ ਵੰਞਦਾ ਹੈ।
English
He overcomes the five evil passions, and becomes the happiest of all men. ||3||
ਸਗਲੀ ਜੋਤਿ; ਤੇਰਾ ਸਭੁ ਕੋਈ ॥
sagalee jot; teraa sabh koee |
Punjabi
ਤੇਰਾ ਪ੍ਰਕਾਸ਼ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਹਰ ਕੋਈ ਤੈਡਾ ਹੀ ਹੈ, ਹੇ ਸੁਆਮੀ!
English
Your Divine Light is contained in all; everyone belongs to You.
ਆਪੇ ਜੋੜਿ ਵਿਛੋੜੇ ਸੋਈ ॥
aape jorr vichhorre soee |
Punjabi
ਉਹ ਖੁਦ ਹੀ ਮਿਲਾਉਂਦਾ ਅਤੇ ਵਖਰੇ ਕਰਦਾ ਹੈ।
English
You Yourself join and separate again.
ਆਪੇ ਕਰਤਾ ਕਰੇ ਸੁ ਹੋਈ ॥੪॥
aape karataa kare su hoee |4|
Punjabi
ਜਿਹੜਾ ਕੁਛ ਭੀ ਸਿਰਜਣਹਾਰ ਖੁਦ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
English
Whatever the Creator does, comes to pass. ||4||
ਢਾਹਿ ਉਸਾਰੇ; ਹੁਕਮਿ ਸਮਾਵੈ ॥
dtaeh usaare; hukam samaavai |
Punjabi
ਉਹ ਖੁਦ ਹੀ ਮਿਸਮਾਰ ਕਰਦਾ ਤੇ ਬਣਾਉਂਦਾ ਹੈ ਅਤੇ ਆਪਣੇ ਫੁਰਮਾਨ ਦੁਆਰਾ ਨਸ਼ਟ ਕਰ ਦਿੰਦਾ ਹੈ ਉਹ।
English
He demolishes, and He builds; by His Order, he merges us into Himself.
ਹੁਕਮੋ ਵਰਤੈ; ਜੋ ਤਿਸੁ ਭਾਵੈ ॥
hukamo varatai; jo tis bhaavai |
Punjabi
ਜੋ ਕੁਛ ਉਸ ਨੂੰ ਚੰਗਾ ਲਗਦਾ ਹੈ, ਉਸ ਦੇ ਫੁਰਮਾਨ ਤਾਬੇ ਹੋ ਜਾਂਦਾ ਹੈ।
English
Whatever is pleasing to His Will, happens.
ਗੁਰ ਬਿਨੁ; ਪੂਰਾ ਕੋਇ ਨ ਪਾਵੈ ॥੫॥
gur bin; pooraa koe na paavai |5|
Punjabi
ਗੁਰਾਂ ਦੇ ਬਾਝੋਂ ਕੋਈ ਭੀ ਪੂਰਨ ਪ੍ਰਭੂ ਨੂੰ ਪ੍ਰਾਪਤ ਨਹੀਂ ਹੁੰਦਾ।
English
Without the Guru, no one obtains the Perfect Lord. ||5||
ਬਾਲਕ ਬਿਰਧਿ; ਨ ਸੁਰਤਿ ਪਰਾਨਿ ॥
baalak biradh; na surat paraan |
Punjabi
ਬਚਪਨ ਅਤੇ ਬੁਢਾਪੇ ਵਿੱਚ ਜੀਵ ਨੂੰ ਕੋਈ ਸਮਝ ਨਹੀਂ ਹੁੰਦੀ।
English
In childhood and old age, he does not understand.
ਭਰਿ ਜੋਬਨਿ; ਬੂਡੈ ਅਭਿਮਾਨਿ ॥
bhar joban; booddai abhimaan |
Punjabi
ਪੂਰੀ ਜੁਆਨੀ ਅੰਦਰ ਉਹ ਹੰਕਾਰ ਵਿੱਚ ਡੁੱਬ ਜਾਂਦਾ ਹੈ।
English
In the prime of youth, he is drowned in his pride.
ਬਿਨੁ ਨਾਵੈ; ਕਿਆ ਲਹਸਿ ਨਿਦਾਨਿ ॥੬॥
bin naavai; kiaa lehas nidaan |6|
Punjabi
ਨਾਮ ਦੇ ਬਗੈਰ, ਉਹ ਮੂਰਖ ਕੀ ਹਾਸਲ ਕਰ ਸਕਦਾ ਹੈ?
English
Without the Name, what can the fool obtain? ||6||
ਜਿਸ ਕਾ ਅਨੁ ਧਨੁ; ਸਹਜਿ. ਨ ਜਾਨਾ ॥
jis kaa an dhan; sehaj. na jaanaa |
Punjabi
ਆਦਮੀ ਵਾਹਿਗੁਰੂ ਨੂੰ ਨਹੀਂ ਜਾਣਦਾ, ਜਿਸ ਦੀ ਮਲਕੀਅਤ ਖਾਣਾ ਦਾਣਾ ਤੇ ਦੌਲਤ ਹੈ।
English
He does not know the One who blesses him with nourishment and wealth.
ਭਰਮਿ ਭੁਲਾਨਾ; ਫਿਰਿ ਪਛੁਤਾਨਾ ॥
bharam bhulaanaa; fir pachhutaanaa |
Punjabi
ਵਹਿਮ ਅੰਦਰ ਕੁਰਾਹੇ ਪਿਆ ਹੋਇਆ ਉਹ ਮਗਰੋਂ ਅਫਸੋਸ ਕਰਦਾ ਹੈ।
English
Deluded by doubt, he later regrets and repents.
ਗਲਿ ਫਾਹੀ; ਬਉਰਾ ਬਉਰਾਨਾ ॥੭॥
gal faahee; bauraa bauraanaa |7|
Punjabi
ਪਰ ਝੱਲੇ ਮਨੁੱਸ਼ ਦੀ ਗਰਦਨ ਦੁਆਲੇ ਮੌਤ ਦੀ ਫਾਸੀ ਹੈ।
English
The noose of death is around the neck of that crazy madman. ||7||
ਬੂਡਤ ਜਗੁ ਦੇਖਿਆ; ਤਉ ਡਰਿ ਭਾਗੇ ॥
booddat jag dekhiaa; tau ddar bhaage |
Punjabi
ਸੰਸਾਰ ਨੂੰ ਡੁਬਦਾ ਹੋਇਆ ਵੇਖ ਕੇ, ਮੈਂ ਤੱਦ ਭੈ ਭੀਤ ਹੋ ਦੌੜ ਗਿਆ।
English
I saw the world drowning, and I ran away in fear.
ਸਤਿਗੁਰਿ ਰਾਖੇ; ਸੇ ਵਡਭਾਗੇ ॥
satigur raakhe; se vaddabhaage |
Punjabi
ਚੰਗੇ ਕਰਮਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਬਚਾ ਲਿਆ ਹੈ।
English
How very fortunate are those who have been saved by the True Guru.
ਨਾਨਕ; ਗੁਰ ਕੀ ਚਰਣੀ ਲਾਗੇ ॥੮॥੬॥
naanak; gur kee charanee laage |8|6|
Punjabi
ਨਾਨਕ, ਊਹ ਗੁਰਾਂ ਦੇ ਪੈਰਾ ਨਾਲ ਜੁੜ ਜਾਂਦੇ ਹਨ।
English
O Nanak, they are attached to the feet of the Guru. ||8||6||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਗਾਵਹਿ ਗੀਤੇ; ਚੀਤਿ ਅਨੀਤੇ ॥
gaaveh geete; cheet aneete |
Punjabi
ਬੰਦੇ ਧਾਰਮਕ ਗਾਉਣ ਗਾਉਂਦੇ ਹਨ, ਉਨ੍ਹਾਂ ਦੇ ਮਨ ਅੰਦਰ ਬਦੀ ਹੈ।
English
They sing religious songs, but their consciousness is wicked.
ਰਾਗ ਸੁਣਾਇ; ਕਹਾਵਹਿ ਬੀਤੇ ॥
raag sunaae; kahaaveh beete |
Punjabi
ਉਹ ਰਾਗ ਅਲਾਪਦੇ ਹਨ ਅਤੇ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਹਨ।
English
They sing the songs, and call themselves divine,
ਬਿਨੁ ਨਾਵੈ; ਮਨਿ ਝੂਠੁ ਅਨੀਤੇ ॥੧॥
bin naavai; man jhootth aneete |1|
Punjabi
ਨਾਮ ਦੇ ਬਾਝੋਂ ਉਨ੍ਹਾਂ ਦਾ ਹਿਰਦਾ ਕੂੜ ਤੇ ਕੁਟਲ ਹੈ।
English
but without the Name, their minds are false and wicked. ||1||
ਕਹਾ ਚਲਹੁ; ਮਨ ਰਹਹੁ ਘਰੇ ॥
kahaa chalahu; man rahahu ghare |
Punjabi
ਤੂੰ ਕਿਥੇ ਜਾਂਦਾ ਹੈ? ਆਪਣੇ ਮਕਾਨ ਤੇ ਹੀ ਟਿਕ, ਹੇ ਬੰਦੇ।
English
Where are you going? O mind, remain in your own home.
ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ; ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥
guramukh raam naam tripataase; khojat paavahu sehaj hare |1| rahaau |
Punjabi
ਗੁਰੂ-ਸਮਰਪਨ ਸੁਆਮੀ ਦੇ ਨਾਮ ਨਾਲ ਧਰਾਪੇ (ਰੱਜੇ ਜਾਂਦੇ) ਹਨ ਅਤੇ ਢੂੰਡ-ਭਾਲ ਕਰਨ ਦੁਆਰਾ, ਉਹ ਸੁਖੈਨ ਹੀ ਵਾਹਿਗੁਰੂ ਨੂੰ ਲੱਭ ਲੈਂਦੇ ਹਨ। ਠਹਿਰਾਉ।
English
The Gurmukhs are satisfied with the Lord's Name; searching, they easily find the Lord. ||1||Pause||
ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥
kaam krodh man mohu sareeraa |
Punjabi
ਭੋਗ ਬਿਲਾਸ, ਗੁੱਸਾ, ਸੰਸਾਰੀ ਮਮਤਾ, ਦੇਹਿ ਅੰਦਰ ਹਨ,
English
Sexual desire, anger and emotional attachment fill the mind and body;
ਲਬੁ ਲੋਭੁ ਅਹੰਕਾਰੁ ਸੁ ਪੀਰਾ ॥
lab lobh ahankaar su peeraa |
Punjabi
ਅਤੇ ਤਮ੍ਹਾਂ ਲਾਲਚ ਅਤੇ ਗਰੂਰ ਬੰਦੇ ਦੇ ਚਿੱਤ ਵਿੱਚ, ਇਸ ਲਈ ਉਹ ਤਕਲੀਫ ਵਿੱਚ ਹੈ।
English
greed and egotism lead only to pain.
ਰਾਮ ਨਾਮ ਬਿਨੁ; ਕਿਉ ਮਨੁ ਧੀਰਾ ॥੨॥
raam naam bin; kiau man dheeraa |2|
Punjabi
ਸਰਬ ਵਿਆਪਕ ਸੁਆਮੀ ਦੇ ਨਾਮ ਬਗੈਰ ਆਤਮਾ ਨੂੰ ਧੀਰਜ ਕਿਵੇ ਆ ਸਕਦਾ ਹੈ?
English
How can the mind be comforted without the Lord's Name? ||2||
ਅੰਤਰਿ ਨਾਵਣੁ; ਸਾਚੁ ਪਛਾਣੈ ॥
antar naavan; saach pachhaanai |
Punjabi
ਜੋ ਆਪਣੇ ਦਿਲ ਨੂੰ ਨਵਾਉਂਦਾ ਹੈ, ਉਹ ਸੱਚੇ ਸਾਈਂ ਨੂੰ ਜਾਣ ਲੈਦਾ ਹੈ।
English
One who cleanses himself within, knows the True Lord.
ਅੰਤਰ ਕੀ ਗਤਿ; ਗੁਰਮੁਖਿ ਜਾਣੈ ॥
antar kee gat; guramukh jaanai |
Punjabi
ਪਵਿੱਤ੍ਰ ਪੁਰਸ਼ ਆਪਣੇ ਮਨ ਦੀ ਹਾਲਤ ਨੂੰ ਜਾਣਦਾ ਹੈ।
English
The Gurmukh knows the condition of his innermost being.
ਸਾਚ ਸਬਦ ਬਿਨੁ; ਮਹਲੁ ਨ ਪਛਾਣੈ ॥੩॥
saach sabad bin; mehal na pachhaanai |3|
Punjabi
ਸੱਚੇ ਨਾਮ ਦੇ ਬਗੈਰ ਸੁਆਮੀ ਦੀ ਹਜ਼ੂਰੀ ਅਨੁਭਵ ਕੀਤੀ ਨਹੀਂ ਜਾ ਸਕਦੀ।
English
Without the True Word of the Shabad, the Mansion of the Lord's Presence is not realized. ||3||
ਨਿਰੰਕਾਰ ਮਹਿ; ਆਕਾਰੁ ਸਮਾਵੈ ॥
nirankaar meh; aakaar samaavai |
Punjabi
ਜੋ ਆਪਣੇ ਸਰੂਪ ਨੂੰ ਸਰੂਪ-ਰਹਿਤ ਸੁਆਮੀ ਅੰਦਰ ਲੀਨ ਕਰ ਦਿੰਦਾ ਹੈ,
English
One who merges his form into the Formless Lord,
ਅਕਲ ਕਲਾ; ਸਚੁ ਸਾਚਿ ਟਿਕਾਵੈ ॥
akal kalaa; sach saach ttikaavai |
Punjabi
ਅਤੇ ਸੱਚਿਆਂ ਦੇ ਪਰਮ ਸੱਚੇ ਬਲਵਾਨ ਅਗਾਧ ਸਾਹਿਬ ਅੰਦਰ ਟਿਕਦਾ ਹੈ,
English
abides in the True Lord, the Powerful, beyond power.
ਸੋ ਨਰੁ; ਗਰਭ ਜੋਨਿ. ਨਹੀ ਆਵੈ ॥੪॥
so nar; garabh jon. nahee aavai |4|
Punjabi
ਉਹ ਇਨਸਾਨ ਮੁੜ ਕੇ ਪੇਟ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਨਹੀਂ ਕਰਦਾ।
English
Such a person does not enter into the womb of reincarnation again. ||4||
ਜਹਾਂ ਨਾਮੁ ਮਿਲੈ; ਤਹ ਜਾਉ ॥
jahaan naam milai; teh jaau |
Punjabi
ਤੂੰ ਓਥੇ ਜਾਹ ਜਿਥੇ ਤੈਨੂੰ ਨਾਮ ਦੀ ਪਰਾਪਤੀ ਹੋਵੇ।
English
Go there, where you may obtain the Naam, the Name of the Lord.