Ang 415
ਗੁਰ ਪਰਸਾਦੀ; ਕਰਮ ਕਮਾਉ ॥
gur parasaadee; karam kamaau |
Punjabi
ਗੁਰਾਂ ਦੀ ਦਇਆ ਦੁਆਰਾ ਤੂੰ ਭਲੇ ਕੰਮ ਕਰ।
English
By Guru's Grace, perform good deeds.
ਨਾਮੇ ਰਾਤਾ; ਹਰਿ ਗੁਣ ਗਾਉ ॥੫॥
naame raataa; har gun gaau |5|
Punjabi
ਨਾਮ ਨਾਲ ਰੰਗਿਆ ਹੋਇਆ ਤੂੰ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
English
Imbued with the Naam, sing the Glorious Praises of the Lord. ||5||
ਗੁਰ ਸੇਵਾ ਤੇ; ਆਪੁ ਪਛਾਤਾ ॥
gur sevaa te; aap pachhaataa |
Punjabi
ਗੁਰਾਂ ਦੀ ਚਾਕਰੀ ਰਾਹੀਂ ਮੈਂ ਆਪਣੇ ਆਪ ਨੂੰ ਸਮਝ ਲਿਆ ਹੈ।
English
Serving the Guru, I have come to understand myself.
ਅੰਮ੍ਰਿਤ ਨਾਮੁ ਵਸਿਆ; ਸੁਖਦਾਤਾ ॥
amrit naam vasiaa; sukhadaataa |
Punjabi
ਅਰਾਮ-ਬਖਸ਼ਣਹਾਰ ਸੁਧਾ-ਸਰੂਪ-ਨਾਮ, ਹੁਣ ਮੇਰੇ ਮਨ ਅੰਦਰ ਵਸਦਾ ਹੈ।
English
The Ambrosial Naam, the Giver of Peace, abides within my mind.
ਅਨਦਿਨੁ ਬਾਣੀ; ਨਾਮੇ ਰਾਤਾ ॥੬॥
anadin baanee; naame raataa |6|
Punjabi
ਰਾਤ ਦਿਨ ਮੈਂ ਗੁਰਬਾਣੀ ਅਤੇ ਨਾਮ ਅੰਦਰ ਲੀਨ ਰਹਿੰਦਾ ਹਾਂ।
English
Night and day, I am imbued with the Word of the Guru's Bani, and the Naam. ||6||
ਮੇਰਾ ਪ੍ਰਭੁ ਲਾਏ; ਤਾ ਕੋ ਲਾਗੈ ॥
meraa prabh laae; taa ko laagai |
Punjabi
ਜੇਕਰ ਮੈਡਾ ਸੁਆਮੀ ਜੋੜੇ, ਤਦ ਹੀ ਕੋਈ ਜਣਾ ਉਸ ਨਾਲ ਜੁੜ ਸਕਦਾ ਹੈ।
English
When my God attaches someone to Him, only then is that person attached.
ਹਉਮੈ ਮਾਰੇ; ਸਬਦੇ ਜਾਗੈ ॥
haumai maare; sabade jaagai |
Punjabi
ਜੇਕਰ ਬੰਦਾ ਹੰਕਾਰ ਨੂੰ ਮਾਰ ਲਵੇ, ਤਾਂ ਉਹ ਨਾਮ ਵਲ ਜਾਗਦਾ ਰਹਿੰਦਾ ਹੈ।
English
Conquering ego, he remains awake to the Word of the Shabad.
ਐਥੈ ਓਥੈ; ਸਦਾ ਸੁਖੁ ਆਗੈ ॥੭॥
aithai othai; sadaa sukh aagai |7|
Punjabi
ਏਥੇ ਅਤੇ ਮਗਰੋ ਉਥੇ ਉਹ ਹਮੇਸ਼ਾਂ ਆਰਾਮ ਭੋਗਦਾ ਹੈ।
English
Here and hereafter, he enjoys lasting peace. ||7||
ਮਨੁ ਚੰਚਲੁ; ਬਿਧਿ ਨਾਹੀ ਜਾਣੈ ॥
man chanchal; bidh naahee jaanai |
Punjabi
ਚੁਲਬੁਲਾਂ ਮਨੂਆ ਜੁਗਤ ਨਹੀਂ ਜਾਣਦਾ।
English
The fickle mind does not know the way.
ਮਨਮੁਖਿ ਮੈਲਾ; ਸਬਦੁ. ਨ ਪਛਾਣੈ ॥
manamukh mailaa; sabad. na pachhaanai |
Punjabi
ਗੰਦਾ ਅਧਰਮੀ ਨਾਮ ਨੂੰ ਨਹੀਂ ਸਮਝਦਾ।
English
The filthy self-willed manmukh does not understand the Shabad.
ਗੁਰਮੁਖਿ ਨਿਰਮਲੁ; ਨਾਮੁ ਵਖਾਣੈ ॥੮॥
guramukh niramal; naam vakhaanai |8|
Punjabi
ਪਵਿੱਤ੍ਰ ਪੁਰਸ਼ ਪਾਵਨ ਨਾਮ ਦਾ ਊਚਾਰਨ ਕਰਦਾ ਹੈ।
English
The Gurmukh chants the Immaculate Naam. ||8||
ਹਰਿ ਜੀਉ ਆਗੈ; ਕਰੀ ਅਰਦਾਸਿ ॥
har jeeo aagai; karee aradaas |
Punjabi
ਮੈਂ ਮਾਣਨੀਯ ਵਾਹਿਗੁਰੂ ਮੂਹਰੇ ਪ੍ਰਾਰਥਨਾਂ ਕਰਦਾ ਹਾਂ ਕਿ,
English
I offer my prayer to the Lord,
ਸਾਧੂ ਜਨ ਸੰਗਤਿ; ਹੋਇ ਨਿਵਾਸੁ ॥
saadhoo jan sangat; hoe nivaas |
Punjabi
ਮੈਨੂੰ ਸੰਤ ਸਰੂਪ ਪੁਰਸ਼ਾਂ ਦੀ ਮਜਲਸ ਅੰਦਰ ਵਸੇਬਾ ਮਿਲ ਜਾਵੇ।
English
that I might dwell in the Saadh Sangat, the Company of the Holy.
ਕਿਲਵਿਖ ਦੁਖ ਕਾਟੇ; ਹਰਿ ਨਾਮੁ ਪ੍ਰਗਾਸੁ ॥੯॥
kilavikh dukh kaatte; har naam pragaas |9|
Punjabi
ਰੱਬ ਦੇ ਨਾਮ ਦਾ ਨੂਰ, ਪਾਪਾਂ ਅਤੇ ਤਕਲੀਫਾਂ ਨੂੰ ਦੂਰ ਕਰ ਦਿੰਦਾ ਹੈ। ਅਜੇਹੀ ਸਾਧੂ ਸੰਗਤ ਦੁਆਰਾ ਪਾਪ ਤੇ ਦੁੱਖ ਕੱਟੇ ਜਾਂਦੇ ਹਨ ਅਤੇ ਇਹ ਰੱਬੀ ਨਾਮ ਦੇ ਨੂਰ ਦਾ ਪ੍ਰਕਾਸ਼ ਕਰਦੀ ਹੈ।
English
There, sins and sufferings are erased, and one is illumined with the Lord's Name. ||9||
ਕਰਿ ਬੀਚਾਰੁ; ਆਚਾਰੁ ਪਰਾਤਾ ॥
kar beechaar; aachaar paraataa |
Punjabi
ਗੁਰਾਂ ਦੀ ਸਿਖਿਆ ਨੂੰ ਸੋਚਣ ਸਮਝਣ ਦੁਆਰਾ ਮੇਰੀ ਚੰਗੇ ਚਾਲ ਚਲਨ ਨਾਲ ਪਰਮ ਪਰੀਤ ਪੈ ਗਈ ਹੈ।
English
In reflective meditation, I have come to love good conduct.
ਸਤਿਗੁਰ ਬਚਨੀ; ਏਕੋ ਜਾਤਾ ॥
satigur bachanee; eko jaataa |
Punjabi
ਸੱਚੇ ਗੁਰਾਂ ਦੀ ਬਾਣੀ ਰਾਹੀਂ ਮੈਂ ਇਕ ਸੁਆਮੀ ਨੂੰ ਸਿੰਆਣਿਆ ਹੈ।
English
Through the Word of the True Guru, I recognize the One Lord.
ਨਾਨਕ. ਰਾਮ ਨਾਮਿ ਮਨੁ ਰਾਤਾ ॥੧੦॥੭॥
naanak. raam naam man raataa |10|7|
Punjabi
ਸੁਆਮੀ ਦੇ ਨਾਮ ਨਾਲ ਨਾਨਕ ਦੀ ਆਤਮਾ ਰੰਗੀ ਗਈ ਹੈ।
English
O Nanak, my mind is imbued with the Lord's Name. ||10||7||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਮਨੁ ਮੈਗਲੁ; ਸਾਕਤੁ ਦੇਵਾਨਾ ॥
man maigal; saakat devaanaa |
Punjabi
ਮਾਇਆ ਦੇ ਪੁਜਾਰੀ ਦਾ ਮਨੂਆ ਇਕ ਝੱਲਾ ਹਾਥੀ ਹੈ।
English
The mind of the faithless cynic is like a crazy elephant.
ਬਨ ਖੰਡਿ; ਮਾਇਆ ਮੋਹਿ ਹੈਰਾਨਾ ॥
ban khandd; maaeaa mohi hairaanaa |
Punjabi
ਸੰਸਾਰੀ ਮਮਤਾ ਦੇ ਜੰਗਲ ਅੰਦਰ ਇਹ ਫ਼ਾਵਾ ਹੋਇਆ ਹੋਇਆ ਭਟਕਦਾ ਫਿਰਦਾ ਹੈ।
English
It wanders around the forest, distracted by attachment to Maya.
ਇਤ ਉਤ ਜਾਹਿ; ਕਾਲ ਕੇ ਚਾਪੇ ॥
eit ut jaeh; kaal ke chaape |
Punjabi
ਮੌਤ ਦੇ ਦਬਾ ਹੇਠ ਇਹ ਐਧਰ ਓਧਰ ਜਾਂਦਾ ਹੈ।
English
It goes here and there, hounded by death.
ਗੁਰਮੁਖਿ. ਖੋਜਿ ਲਹੈ ਘਰੁ ਆਪੇ ॥੧॥
guramukh. khoj lahai ghar aape |1|
Punjabi
ਗੁਰਾਂ ਦੇ ਰਾਹੀਂ ਢੂੰਡ ਕੇ ਇਹ ਆਪਣਾ ਧਾਮ ਲੱਭ ਲਵੇਗਾ।
English
The Gurmukh seeks, and finds his own home. ||1||
ਬਿਨੁ ਗੁਰਸਬਦੈ. ਮਨੁ ਨਹੀ ਠਉਰਾ ॥
bin gurasabadai. man nahee tthauraa |
Punjabi
ਗੁਰਾਂ ਦੇ ਕਲਾਮ ਬਗੈਰ, ਚਿੱਤ ਨੂੰ ਆਰਾਮ ਦੀ ਜਗ੍ਹਾਂ ਨਹੀਂ ਮਿਲਦੀ।
English
Without the Word of the Guru's Shabad, the mind finds no place of rest.
ਸਿਮਰਹੁ ਰਾਮ ਨਾਮੁ ਅਤਿ ਨਿਰਮਲੁ; ਅਵਰ ਤਿਆਗਹੁ. ਹਉਮੈ ਕਉਰਾ ॥੧॥ ਰਹਾਉ ॥
simarahu raam naam at niramal; avar tiaagahu. haumai kauraa |1| rahaau |
Punjabi
ਤੂੰ ਸੁਆਮੀ ਦੇ ਪਰਮ ਪਵਿੱਤ੍ਰ ਨਾਮ ਦਾ ਆਰਾਧਨ ਕਰ ਅਤੇ ਕੌੜੀ ਹੰਗਤਾ ਨੂੰ ਛੱਡ ਦੇ। ਠਹਿਰਾਉ।
English
Remember in meditation the Lord's Name, the most pure and sublime; renounce your bitter egotism. ||1||Pause||
ਇਹੁ ਮਨੁ ਮੁਗਧੁ; ਕਹਹੁ ਕਿਉ ਰਹਸੀ ॥
eihu man mugadh; kahahu kiau rahasee |
Punjabi
ਦੱਸੋ ਇਹ ਮੂਰਖ ਆਤਮਾ ਕਿਸ ਤਰ੍ਹਾਂ ਬਚਾਈ ਜਾ ਸਕਦੀ ਹੈ?
English
Tell me, how can this stupid mind be rescued?
ਬਿਨੁ ਸਮਝੇ; ਜਮ ਕਾ ਦੁਖੁ ਸਹਸੀ ॥
bin samajhe; jam kaa dukh sahasee |
Punjabi
ਸੱਚੀ ਸਮਝ ਦੇ ਬਗੈਰ, ਇਹ ਮੌਤ ਦਾ ਕਸ਼ਟ ਸਹਾਰੇਗੀ।
English
Without understanding, it shall suffer the pains of death.
ਆਪੇ ਬਖਸੇ; ਸਤਿਗੁਰੁ ਮੇਲੈ ॥
aape bakhase; satigur melai |
Punjabi
ਸੁਆਮੀ ਆਪ ਹੀ ਮਾਫ ਕਰਦਾ ਹੈ ਅਤੇ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ।
English
The Lord Himself forgives us, and unites us with the True Guru.
ਕਾਲੁ ਕੰਟਕੁ ਮਾਰੇ; ਸਚੁ ਪੇਲੈ ॥੨॥
kaal kanttak maare; sach pelai |2|
Punjabi
ਸਤਿਪੁਰਖ ਮੌਤ ਦੇ ਕਸ਼ਟਾਂ ਨੂੰ ਕੁਚਲ ਤੇ ਮਾਰ ਸੁੱਟਦਾ ਹੈ।
English
The True Lord conquers and overcomes the tortures of death. ||2||
ਇਹੁ ਮਨੁ ਕਰਮਾ; ਇਹੁ ਮਨੁ ਧਰਮਾ ॥
eihu man karamaa; ihu man dharamaa |
Punjabi
ਇਹ ਚਿੱਤ ਕੰਮ ਕਰਦਾ ਹੈ ਅਤੇ ਇਹ ਚਿੱਤ ਹੀ ਸਚਾਈ ਦੀ ਕਮਾਈ ਕਰਦਾ ਹੈ।
English
This mind commits its deeds of karma, and this mind follows the Dharma.
ਇਹੁ ਮਨੁ; ਪੰਚ ਤਤੁ ਤੇ ਜਨਮਾ ॥
eihu man; panch tat te janamaa |
Punjabi
ਇਹ ਮਨੂਆ ਪੰਜਾਂ ਮੂਲ ਅੰਸ਼ਾਂ ਤੋਂ ਪੈਦਾ ਹੋਇਆ ਹੈ।
English
This mind is born of the five elements.
ਸਾਕਤੁ ਲੋਭੀ; ਇਹੁ ਮਨੁ ਮੂੜਾ ॥
saakat lobhee; ihu man moorraa |
Punjabi
ਇਹ ਮੂਰਖ ਆਤਮਾ ਪ੍ਰਤੀਕੂਲ ਅਤੇ ਲਾਲਚੀ ਹੈ।
English
This foolish mind is perverted and greedy.
ਗੁਰਮੁਖਿ ਨਾਮੁ ਜਪੈ; ਮਨੁ ਰੂੜਾ ॥੩॥
guramukh naam japai; man roorraa |3|
Punjabi
ਗੁਰਾਂ ਦੇ ਰਾਹੀਂ, ਨਾਮ ਦਾ ਆਰਾਧਨ ਕਰਨ ਦੁਆਰਾ ਆਤਮਾ ਸੁੰਦਰ ਥੀ ਵੰਞਦੀ ਹੈ।
English
Chanting the Naam, the mind of the Gurmukh becomes beautiful. ||3||
ਗੁਰਮੁਖਿ. ਮਨੁ ਅਸਥਾਨੇ ਸੋਈ ॥
guramukh. man asathaane soee |
Punjabi
ਗੁਰਾਂ ਦੇ ਰਾਹੀਂ ਆਤਮਾ ਉਸ ਸਾਹਿਬ ਦੇ ਟਿਕਾਣੇ ਨੂੰ ਪਾ ਲੈਂਦੀ ਹੈ।
English
The mind of the Gurmukh finds the Lord's home.
ਗੁਰਮੁਖਿ. ਤ੍ਰਿਭਵਣਿ ਸੋਝੀ ਹੋਈ ॥
guramukh. tribhavan sojhee hoee |
Punjabi
ਗੁਰਾਂ ਦੇ ਜਰੀਏ ਇਸ ਨੂੰ ਤਿੰਨਾਂ ਲੋਕਾ ਦੀ ਗਿਆਤ ਹੋ ਜਾਂਦੀ ਹੈ।
English
The Gurmukh comes to know the three worlds.
ਇਹੁ ਮਨੁ; ਜੋਗੀ ਭੋਗੀ. ਤਪੁ ਤਾਪੈ ॥
eihu man; jogee bhogee. tap taapai |
Punjabi
ਇਹ ਆਤਮਾ ਯੋਗੀ ਅਤੇ ਅਨੰਦ ਮਾਲਦ ਵਾਲੀ ਹੈ ਅਤੇ ਤਪੱਸਿਆ ਸਾਧਦੀ ਹੈ।
English
This mind is a Yogi, an enjoyer, a practicer of austerities.
ਗੁਰਮੁਖਿ ਚੀਨੈੑ; ਹਰਿ ਪ੍ਰਭੁ ਆਪੈ ॥੪॥
guramukh cheenai; har prabh aapai |4|
Punjabi
ਗੁਰਾਂ ਦੇ ਜਰੀਏ ਇਹ ਖੁਦ ਹੀ ਵਾਹਿਗੁਰੂ ਸੁਅਮੀ ਨੂੰ ਜਾਣ ਲੈਂਦੀ ਹੈ।
English
The Gurmukh understands the Lord God Himself. ||4||
ਮਨੁ ਬੈਰਾਗੀ; ਹਉਮੈ ਤਿਆਗੀ ॥
man bairaagee; haumai tiaagee |
Punjabi
ਕਿਸੇ ਵੇਲੇ ਆਤਮਾ ਜਗਤ-ਤਿਆਗ ਅਤੇ ਹੰਕਾਰ ਰਹਿਤ ਹੋ ਜਾਂਦੀ ਹੈ।
English
This mind is a detached renunciate, forsaking egotism.
ਘਟਿ ਘਟਿ; ਮਨਸਾ ਦੁਬਿਧਾ ਲਾਗੀ ॥
ghatt ghatt; manasaa dubidhaa laagee |
Punjabi
ਹਰ ਆਤਮਾ ਨੂੰ ਖਾਹਿਸ਼ ਅਤੇ ਦਵੈਤ ਭਾਵ ਚਿਮੜੀਆਂ ਹੋਈਆਂ ਹਨ।
English
Desire and duality afflict each and every heart.
ਰਾਮ ਰਸਾਇਣੁ; ਗੁਰਮੁਖਿ ਚਾਖੈ ॥
raam rasaaein; guramukh chaakhai |
Punjabi
ਜੋ ਗੁਰਾਂ ਦੇ ਰਾਹੀਂ ਈਸ਼ਵਰੀ ਅੰਮ੍ਰਿਤ ਨੂੰ ਪਾਨ ਕਰਦਾ ਹੈ,
English
The Gurmukh drinks in the Lord's sublime essence;
ਦਰਿ ਘਰਿ ਮਹਲੀ; ਹਰਿ ਪਤਿ ਰਾਖੈ ॥੫॥
dar ghar mahalee; har pat raakhai |5|
Punjabi
ਆਪਣੇ ਦਰਬਾਰ ਅਤੇ ਮੰਦਰ ਅੰਦਰ ਪਾਤਸ਼ਾਹ ਪ੍ਰਭੂ ਉਸ ਦੀ ਇੱਜ਼ਤ ਰਖਦਾ ਹੈ।
English
at His Door, in the Mansion of the Lord's Presence, He preserves his honor. ||5||
ਇਹੁ ਮਨੁ; ਰਾਜਾ ਸੂਰ ਸੰਗ੍ਰਾਮਿ ॥
eihu man; raajaa soor sangraam |
Punjabi
ਇਹ ਮਨੂਆ ਪਾਤਸ਼ਾਹ ਅਤੇ ਯੁੱਧਾ ਦਾ ਸੂਰਮਾ ਹੈ।
English
This mind is the king, the hero of cosmic battles.
ਇਹੁ ਮਨੁ; ਨਿਰਭਉ ਗੁਰਮੁਖਿ ਨਾਮਿ ॥
eihu man; nirbhau guramukh naam |
Punjabi
ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ ਇਹ ਆਤਮਾ ਨਿੱਡਰ ਹੋ ਜਾਂਦੀ ਹੈ।
English
The mind of the Gurmukh becomes fearless through the Naam.
ਮਾਰੇ ਪੰਚ; ਅਪੁਨੈ ਵਸਿ ਕੀਏ ॥
maare panch; apunai vas kee |
Punjabi
ਪੰਜੇ ਵਿਸ਼ੇ ਵੇਗਾਂ ਨੂੰ ਕਾਬੂ ਅਤੇ ਗ੍ਰਿਫਤਾਰ ਕਰ,
English
Overpowering and subduing the five passions,
ਹਉਮੈ ਗ੍ਰਾਸਿ; ਇਕਤੁ ਥਾਇ ਕੀਏ ॥੬॥
haumai graas; ikat thaae kee |6|
Punjabi
ਅਤੇ ਹੰਕਾਰ ਨੂੰ ਆਪਣੀ ਪਕੜ ਵਿੱਚ ਲੈ ਕੇ, ਆਤਮਾ ਇਨ੍ਹਾਂ ਨੂੰ ਇਕ ਜਗ੍ਹਾਂ ਤੇ ਕੈਦ ਕਰ ਦਿੰਦੀ ਹੈ।
English
holding ego in its grip, it confines them to one place. ||6||
ਗੁਰਮੁਖਿ; ਰਾਗ ਸੁਆਦ ਅਨ ਤਿਆਗੇ ॥
guramukh; raag suaad an tiaage |
Punjabi
ਗੁਰਾਂ ਦੀ ਦਇਆ ਦੁਆਰਾ, ਆਤਮਾ ਹੋਰ ਸੰਗੀਤਾਂ ਤੇ ਮਿਠਾਸਾਂ ਨੂੰ ਛੱਡ ਦਿੰਦੀ ਹੈ।
English
The Gurmukh renounces other songs and tastes.
ਗੁਰਮੁਖਿ, ਇਹੁ ਮਨੁ ਭਗਤੀ ਜਾਗੇ ॥
guramukh, ihu man bhagatee jaage |
Punjabi
ਗੁਰਾਂ ਦੀ ਦਇਆ ਦੁਆਰਾ ਇਹ ਆਤਮਾ ਸਾਈਂ ਦੀ ਸੇਵਾ ਅੰਦਰ ਜਾਗ ਉਠਦੀ ਹੈ।
English
The mind of the Gurmukh is awakened to devotion.
ਅਨਹਦ ਸੁਣਿ ਮਾਨਿਆ; ਸਬਦੁ ਵੀਚਾਰੀ ॥
anahad sun maaniaa; sabad veechaaree |
Punjabi
ਗੁਰਾਂ ਦੇ ਉਪਦੇਸ਼, ਸੋਚ ਸਮਝ ਅਤੇ ਮੰਨ ਕੇ, ਆਤਮਾ ਬੈਕੁੰਠੀ ਕੀਰਤਨ ਨੂੰ ਸ੍ਰਵਣ ਕਰਦੀ ਹੈ।
English
Hearing the unstruck music of the sound current, this mind contemplates the Shabad, and accepts it.
ਆਤਮੁ ਚੀਨਿੑ; ਭਏ ਨਿਰੰਕਾਰੀ ॥੭॥
aatam cheena; bhe nirankaaree |7|
Punjabi
ਆਪਣੇ ਆਪ ਨੂੰ ਸਮਝਣ ਦੁਆਰਾ, ਆਤਮਾ ਸਰੂਪ ਰਹਿਤ ਸੁਆਮੀ ਥੀ ਜਾਂਦੀ ਹੈ।
English
Understanding itself, this soul becomes attuned to the Formless Lord. ||7||
ਇਹੁ ਮਨੁ ਨਿਰਮਲੁ; ਦਰਿ ਘਰਿ ਸੋਈ ॥
eihu man niramal; dar ghar soee |
Punjabi
ਉਸ ਸਾਹਿਬ ਦੇ ਦਰਬਾਰ ਅਤੇ ਹਜੂਰੀ ਅੰਦਰ ਇਹ ਆਤਮਾ ਪਵਿੱਤ੍ਰ ਹੋ ਜਾਂਦੀ ਹੈ,
English
This mind becomes immaculately pure, in the Court and the Home of the Lord.
ਗੁਰਮੁਖਿ; ਭਗਤਿ ਭਾਉ. ਧੁਨਿ ਹੋਈ ॥
guramukh; bhagat bhaau. dhun hoee |
Punjabi
ਅਤੇ ਗੁਰਾਂ ਦੇ ਰਾਹੀਂ ਇਸ ਨੂੰ ਉਸ ਦੀ ਪ੍ਰੇਮ-ਮਈ ਸੇਵਾ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ।
English
The Gurmukh shows his love through loving devotional worship.
ਅਹਿਨਿਸਿ ਹਰਿ ਜਸੁ; ਗੁਰ ਪਰਸਾਦਿ ॥
ahinis har jas; gur parasaad |
Punjabi
ਗੁਰਾਂ ਦੀ ਮਿਹਰ ਸਦਕਾ, ਆਤਮਾ, ਦਿਨ ਤੇ ਰਾਤ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ,
English
Night and day, by Guru's Grace, sing the Lord's Praises.
ਘਟਿ ਘਟਿ ਸੋ ਪ੍ਰਭੁ; ਆਦਿ ਜੁਗਾਦਿ ॥੮॥
ghatt ghatt so prabh; aad jugaad |8|
Punjabi
ਅਤੇ ਅਨੁਭਵ ਕਰ ਲੈਂਦੀ ਹੈ ਕਿ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਉਹ ਸੁਅਮੀ ਸਾਰਿਆਂ ਦੇ ਦਿਲਾਂ ਵਿੱਚ ਰਮ ਰਿਹਾ ਹੈ।
English
God dwells in each and every heart, since the very beginning of time, and throughout the ages. ||8||
ਰਾਮ ਰਸਾਇਣਿ; ਇਹੁ ਮਨੁ ਮਾਤਾ ॥
raam rasaaein; ihu man maataa |
Punjabi
ਪ੍ਰਭੂ ਨਾਮ ਦੇ ਅੰਮ੍ਰਿਤ ਨਾਲ ਇਹ ਆਤਮਾ ਮਤਵਾਲੀ ਹੋਈ ਹੋਈ ਹੈ,
English
This mind is intoxicated with the sublime essence of the Lord;
ਸਰਬ ਰਸਾਇਣੁ; ਗੁਰਮੁਖਿ ਜਾਤਾ ॥
sarab rasaaein; guramukh jaataa |
Punjabi
ਅਤੇ ਗੁਰਾਂ ਦੇ ਰਾਹੀਂ ਇਹ ਸਾਰਿਆਂ ਰਸਾਂ ਦੇ ਘਰ, ਹਰੀ ਨੂੰ ਅਨੁਭਵ ਕਰ ਲੈਂਦੀ ਹੈ।
English
The Gurmukh realizes the essence of totality.
ਭਗਤਿ ਹੇਤੁ; ਗੁਰ ਚਰਣ ਨਿਵਾਸਾ ॥
bhagat het; gur charan nivaasaa |
Punjabi
ਸੁਆਮੀ ਦੇ ਸਿਮਰਨ ਦੀ ਖਾਤਰ, ਇਸ ਨੂੰ ਗੁਰਾਂ ਦੇ ਪੈਰਾਂ ਵਿੱਚ ਵਸਣਾ ਉਚਿਤ ਹੈ।
English
For the sake of devotional worship, he dwells at the Guru's Feet.
ਨਾਨਕ. ਹਰਿ ਜਨ ਕੇ; ਦਾਸਨਿ ਦਾਸਾ ॥੯॥੮॥
naanak. har jan ke; daasan daasaa |9|8|
Punjabi
ਨਾਨਕ ਵਾਹਿਗੁਰੂ ਦੇ ਗੋਲੇ ਦੇ ਗੋਲੇ ਦਾ ਗੋਲਾ ਹੈ।
English
Nanak is the humble servant of the slave of the Lord's slaves. ||9||8||