Ang 417
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ॥
raag aasaa mahalaa 1 asattapadeea ghar 3 |
Punjabi
ਰਾਗ ਆਸਾ ਪਹਿਲੀ ਪਾਤਸ਼ਾਹੀ। ਅਸ਼ਟਪਦੀਆਂ।
English
Raag Aasaa, First Mehl, Ashtpadheeyaa, Third House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਜਿਨ ਸਿਰਿ. ਸੋਹਨਿ ਪਟੀਆ; ਮਾਂਗੀ ਪਾਇ ਸੰਧੂਰੁ ॥
jin sir. sohan patteea; maangee paae sandhoor |
Punjabi
ਸੀਸ ਜੋ ਮੀਢੀਆਂ ਨਾਲ ਸਜੇ ਹੋਏ ਹਨ ਅਤੇ ਜਿਨ੍ਹਾਂ ਦੇ ਚੀਰ ਸੰਧੂਰ ਨਾਲ ਭਰੇ ਹੋਏ ਹਨ।
English
Those heads adorned with braided hair, with their parts painted with vermillion
ਸੇ ਸਿਰ. ਕਾਤੀ ਮੁੰਨੀਅਨਿੑ; ਗਲ ਵਿਚਿ. ਆਵੈ ਧੂੜਿ ॥
se sir. kaatee muneeana; gal vich. aavai dhoorr |
Punjabi
ਉਹ ਸੀਸ ਕੈਚੀ ਨਾਲ ਮੁੰਨੇ ਜਾ ਰਹੇ ਹਨ ਅਤੇ ਤੀਮੀਆਂ ਦੇ ਸੰਘ ਘਟੇ ਵਿੱਚ ਬੰਦ ਹੋਏ ਹਨ।
English
those heads were shaved with scissors, and their throats were choked with dust.
ਮਹਲਾ ਅੰਦਰਿ ਹੋਦੀਆ; ਹੁਣਿ. ਬਹਣਿ ਨ ਮਿਲਨਿੑ ਹਦੂਰਿ ॥੧॥
mahalaa andar hodeea; hun. behan na milana hadoor |1|
Punjabi
ਉਹ ਮਹਿਲ ਮਾੜੀਆਂ ਅੰਦਰ ਵਸਦੀਆਂ ਸਨ, ਪਰ ਹੁਣ ਉਨ੍ਹਾਂ ਨੂੰ ਮਹਿਲ-ਮਾੜੀਆਂ ਦੇ ਨੇੜੇ ਭੀ ਬੈਠਣਾ ਨਹੀਂ ਮਿਲਦਾ।
English
They lived in palatial mansions, but now, they cannot even sit near the palaces. ||1||
ਆਦੇਸੁ; ਬਾਬਾ ਆਦੇਸੁ ॥
aades; baabaa aades |
Punjabi
ਨਮਸ਼ਕਾਰ ਹੈ ਪਿਤਾ ਜੀ! ਨਮਸਕਾਰ! ਹੈ ਆਦਿ ਸੁਆਮੀ!
English
Hail to You, O Father Lord, Hail to You!
ਆਦਿ ਪੁਰਖ. ਤੇਰਾ ਅੰਤੁ ਨ ਪਾਇਆ; ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥
aad purakh. teraa ant na paaeaa; kar kar dekheh ves |1| rahaau |
Punjabi
ਤੇਰਾ ਓੜਕ ਜਾਣਿਆ ਨਹੀਂ ਜਾਂਦਾ, ਤੂੰ ਅਨੇਕਾਂ ਨਜ਼ਾਰੇ ਹਰਦਮ ਰਚਦਾ ਅਤੇ ਵੇਖਦਾ ਹੈ। ਠਹਿਰਾਉ।
English
O Primal Lord. Your limits are not known; You create, and create, and behold the scenes. ||1||Pause||
ਜਦਹੁ. ਸੀਆ ਵੀਆਹੀਆ; ਲਾੜੇ ਸੋਹਨਿ ਪਾਸਿ ॥
jadahu. seea veeaaheea; laarre sohan paas |
Punjabi
ਜਦੋਂ ਉਨ੍ਹਾਂ ਦਾ ਵਿਆਹ ਹੋਇਆ ਸੀ, ਉਨ੍ਹਾਂ ਦੇ ਕੰਤ ਉਨ੍ਹਾਂ ਦੇ ਲਾਗੇ ਸੁੰਦਰ ਮਲੂਮ ਹੁੰਦੇ ਸਨ।
English
When they were married, their husbands looked so handsome beside them.
ਹੀਡੋਲੀ ਚੜਿ ਆਈਆ; ਦੰਦ ਖੰਡ ਕੀਤੇ ਰਾਸਿ ॥
heeddolee charr aaeea; dand khandd keete raas |
Punjabi
ਉਹ ਡੋਲੀਆਂ ਵਿੱਚ ਬੈਠ ਕੇ ਆਈਆਂ ਸਨ, ਜੋ ਹਾਥੀ-ਦੰਦ ਨਾਲ ਸਜਾਈਆਂ ਹੋਈਆਂ ਸਨ।
English
They came in palanquins, decorated with ivory;
ਉਪਰਹੁ ਪਾਣੀ ਵਾਰੀਐ; ਝਲੇ ਝਿਮਕਨਿ ਪਾਸਿ ॥੨॥
auparahu paanee vaareeai; jhale jhimakan paas |2|
Punjabi
ਉਨ੍ਹਾਂ ਦੇ ਸਿਰਾਂ ਉੱਪਰ ਦੀ ਜਲ ਵਾਰਨੇ ਕੀਤਾ ਜਾਂਦਾ ਸੀ ਅਤੇ ਝਲਮਲ ਝਲਮਲ ਕਰਦੇ ਪੱਖੇ ਐਨ ਉਨ੍ਹਾਂ ਉਤੇ ਫੇਰੇ ਜਾਂਦੇ ਸਨ।
English
water was sprinkled over their heads, and glittering fans were waved above them. ||2||
ਇਕੁ ਲਖੁ ਲਹਨਿੑ ਬਹਿਠੀਆ; ਲਖੁ ਲਹਨਿੑ ਖੜੀਆ ॥
eik lakh lehana bahittheea; lakh lehana kharreea |
Punjabi
ਜਦ ਉਹ ਬੈਠੀਆਂ, ਉਨ੍ਹਾਂ ਨੂੰ ਲੱਖਾਂ ਰੁਪਏ ਦਿਤੇ ਗਏ ਅਤੇ ਲੱਖਾਂ ਹੀ ਭੇਟਾ ਕੀਤੇ ਗਏ ਜਦ ਉਹ ਖੜੀਆਂ ਹੋਈਆਂ।
English
They were given hundreds of thousands of coins when they sat, and hundreds of thousands of coins when they stood.
ਗਰੀ ਛੁਹਾਰੇ ਖਾਂਦੀਆ; ਮਾਣਨਿੑ ਸੇਜੜੀਆ ॥
garee chhuhaare khaandeea; maanana sejarreea |
Punjabi
ਉਹ ਖੌਪਾ ਤੇ ਛੁਹਾਰੇ ਖਾਂਦੀਆਂ ਸਨ, ਅਤੇ ਪਲੰਘਾਂ ਤੇ ਅਨੰਦ ਲੈਦੀਆਂ ਸਨ।
English
They ate coconuts and dates, and rested comfortably upon their beds.
ਤਿਨੑ ਗਲਿ. ਸਿਲਕਾ ਪਾਈਆ; ਤੁਟਨਿੑ, ਮੋਤਸਰੀਆ ॥੩॥
tina gal. silakaa paaeea; tuttana, motasareea |3|
Punjabi
(ਹੁਣ) ਉਨ੍ਹਾਂ ਦੀਆਂ ਗਰਦਨਾਂ ਦੁਆਲੇ ਰੱਸੇ ਪਾਏ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਮੋਤੀਆਂ ਦੀਆਂ ਲੜੀਆਂ ਟੁੱਟ ਗਈਆਂ ਹਨ।
English
But ropes were put around their necks, and their strings of pearls were broken. ||3||
ਧਨੁ ਜੋਬਨੁ ਦੁਇ. ਵੈਰੀ ਹੋਏ; ਜਿਨੑੀ. ਰਖੇ ਰੰਗੁ ਲਾਇ ॥
dhan joban due. vairee hoe; jinaee. rakhe rang laae |
Punjabi
ਦੋਵੇ, ਦੌਲਤ ਤੇ ਯੁਵਕ ਸੁੰਦਰਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਬਹਾਰਾ ਲਾ ਰਖੀਆਂ ਸਨ, ਹੁਣ ਉਨ੍ਹਾਂ ਦੀਆਂ ਦੁਸ਼ਮਨ ਹੋ ਗਈਆਂ ਹਨ।
English
Their wealth and youthful beauty, which gave them so much pleasure, have now become their enemies.
ਦੂਤਾ ਨੋ ਫੁਰਮਾਇਆ; ਲੈ ਚਲੇ ਪਤਿ ਗਵਾਇ ॥
dootaa no furamaaeaa; lai chale pat gavaae |
Punjabi
ਸਿਪਾਹੀਆਂ ਨੂੰ ਹੁਕਮ ਦਿੱਤਾ ਗਿਆ, ਜੋ ਬੇਇੱਜ਼ਤ ਕਰਕੇ ਉਨ੍ਹਾਂ ਨੂੰ ਲੈ ਗਏ!
English
The order was given to the soldiers, who dishonored them, and carried them away.
ਜੇ ਤਿਸੁ ਭਾਵੈ, ਦੇ ਵਡਿਆਈ; ਜੇ ਭਾਵੈ. ਦੇਇ ਸਜਾਇ ॥੪॥
je tis bhaavai, de vaddiaaee; je bhaavai. dee sajaae |4|
Punjabi
ਜੇਕਰ ਉਸ ਨੂੰ ਚੰਗਾ ਲਗੇ, ਉਹ ਬਜੂਰਗੀ ਬਖਸ਼ਦਾ ਹੈ, ਜੇਕਰ ਉਸ ਨੂੰ ਚੰਗਾ ਲਗੇ, ਉਹ ਸਜ਼ਾ ਦਿੰਦਾ ਹੈ।
English
If it is pleasing to God's Will, He bestows greatness; if is pleases His Will, He bestows punishment. ||4||
ਅਗੋ ਦੇ. ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ॥
ago de. je cheteeai; taan kaaeit milai sajaae |
Punjabi
ਜੇਕਰ ਜੀਵ ਵੇਲੇ ਸਿਰ, ਪਹਿਲਾਂ ਸੁਆਮੀ ਦਾ ਸਿਮਰਨ ਕਰੇ, ਤਦ ਊਸ ਨੂੰ ਸਜਾ ਕਿਉਂ ਮਿਲੇ?
English
If someone focuses on the Lord beforehand, then why should he be punished?
ਸਾਹਾਂ ਸੁਰਤਿ ਗਵਾਈਆ; ਰੰਗਿ ਤਮਾਸੈ ਚਾਇ ॥
saahaan surat gavaaeea; rang tamaasai chaae |
Punjabi
ਅਨੰਦ ਮਾਨਣ, ਵਿਸ਼ਈ ਨਜ਼ਾਰਿਆਂ ਅਤੇ ਰੰਗ ਰਲੀਆਂ ਅੰਦਰ ਹਾਕਮਾਂ ਨੇ ਆਪਣੀ ਆਤਮਾ ਵੰਞਾ (ਮਾਰ) ਛੱਡੀ ਸੀ।
English
The kings had lost their higher consciousness, reveling in pleasure and sensuality.
ਬਾਬਰਵਾਣੀ. ਫਿਰਿ ਗਈ; ਕੁਇਰੁ. ਨ ਰੋਟੀ ਖਾਇ ॥੫॥
baabaravaanee. fir gee; kueir. na rottee khaae |5|
Punjabi
ਜਦ ਬਾਬਰ ਦੇ ਰਾਜ ਦਾ ਢੰਡੋਰਾ ਪਿੱਟ ਗਿਆ ਤਾਂ ਕਿਸੇ (ਪਠਾਣ) ਸ਼ਹਿਜਾਦੇ ਨੇ ਖਾਣਾ ਨਾਂ ਖਾਧਾ।
English
Since Baabar's rule has been proclaimed, even the princes have no food to eat. ||5||
ਇਕਨਾ. ਵਖਤ ਖੁਆਈਅਹਿ; ਇਕਨੑਾ. ਪੂਜਾ ਜਾਇ ॥
eikanaa. vakhat khuaaeeeh; ikanaa. poojaa jaae |
Punjabi
ਕਈਆਂ ਦੇ ਪੰਜਾਂ ਨਿਮਾਜ਼ਾ ਦੇ ਵਕਤ ਖੋਏ ਗਏ ਹਨ ਅਤੇ ਕਈਆਂ ਦਾ ਪੁਜਾ-ਪਾਠ ਦਾ ਸਮਾਂ ਚਲਿਆ ਗਿਆ ਹੈ।
English
The Muslims have lost their five times of daily prayer, and the Hindus have lost their worship as well.
ਚਉਕੇ ਵਿਣੁ ਹਿੰਦਵਾਣੀਆ; ਕਿਉ ਟਿਕੇ ਕਢਹਿ. ਨਾਇ ॥
chauke vin hindavaaneea; kiau ttike kadteh. naae |
Punjabi
ਪਵਿੱਤਰ ਵਲਗਣ ਦੇ ਬਗੈਰ, ਹਿੰਦੁ ਤ੍ਰੀਮਤਾ, ਕਿਸੇ ਤਰ੍ਹਾਂ ਹੁਣ ਨਹਾ ਕੇ ਤਿਲਕ ਲਾਉਣਗੀਆਂ?
English
Without their sacred squares, how shall the Hindu women bathe and apply the frontal marks to their foreheads?
ਰਾਮੁ. ਨ ਕਬਹੂ ਚੇਤਿਓ; ਹੁਣਿ. ਕਹਣਿ ਨ ਮਿਲੈ, ਖੁਦਾਇ ॥੬॥
raam. na kabahoo chetio; hun. kehan na milai, khudaae |6|
Punjabi
ਉਨ੍ਹਾਂ ਦੇ ਕਦੇ ਭੀ ਆਪਣੇ ਰਾਮ ਦਾ ਆਰਾਧਨ ਨਹੀਂ ਕੀਤਾ, ਹੁਣ ਉਨ੍ਹਾਂ ਨੂੰ ਖੁਦਾ ਭੀ ਆਖਣਾ ਨਹੀਂ ਮਿਲਦਾ।
English
They never remembered their Lord as Raam, and now they cannot even chant Khudaa-i||6||
ਇਕਿ. ਘਰਿ ਆਵਹਿ ਆਪਣੈ; ਇਕਿ. ਮਿਲਿ ਮਿਲਿ ਪੁਛਹਿ ਸੁਖ ॥
eik. ghar aaveh aapanai; ik. mil mil puchheh sukh |
Punjabi
ਕਈ ਆਪਣੇ ਘਰਾਂ ਨੂੰ ਮੁੜ ਆਉਂਦੇ ਹਨ ਅਤੇ ਕਈ ਉਨ੍ਹਾਂ ਨੂੰ ਮਿਲ ਕੇ ਆਪਣੇ ਸਨਬੰਧੀਆਂ ਦੀ ਸੁਖਸਾਂਦ ਪੁੱਛਦੇ ਹਨ।
English
Some have returned to their homes, and meeting their relatives, they ask about their safety.
ਇਕਨੑਾ. ਏਹੋ ਲਿਖਿਆ; ਬਹਿ ਬਹਿ ਰੋਵਹਿ ਦੁਖ ॥
eikanaa. eho likhiaa; beh beh roveh dukh |
Punjabi
ਕਈਆਂ ਦੀ ਕਿਸਮਤ ਵਿੱਚ ਏਹੋ ਕੁੱਛ ਲਿਖਿਆ ਹੋਇਆ ਹੈ, ਕਿ ਤਕਲੀਫ ਵਿੱਚ ਬੈਠ ਕੇ ਉਹ ਰੋਂਦੇ ਰਹਿਣ।
English
For some, it is pre-ordained that they shall sit and cry out in pain.
ਜੋ ਤਿਸੁ ਭਾਵੈ. ਸੋ ਥੀਐ; ਨਾਨਕ. ਕਿਆ ਮਾਨੁਖ ॥੭॥੧੧॥
jo tis bhaavai. so theeai; naanak. kiaa maanukh |7|11|
Punjabi
ਜਿਹੜਾ ਕੁੱਛ ਉਸ (ਵਾਹਿਗੁਰੂ) ਨੂੰ ਚੰਗਾ ਲੱਗਦਾ ਹੈ, ਕੇਵਲ ਓਹੀ ਹੁੰਦਾ ਹੈ, ਹੇ ਨਾਨਕ! ਆਦਮੀ ਕੀ ਹੈ?
English
Whatever pleases Him, comes to pass. O Nanak, what is the fate of mankind? ||7||11||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਸ਼ਾਹੀ।
English
Aasaa, First Mehl:
ਕਹਾ. ਸੁ ਖੇਲ ਤਬੇਲਾ ਘੋੜੇ; ਕਹਾ. ਭੇਰੀ ਸਹਨਾਈ ॥
kahaa. su khel tabelaa ghorre; kahaa. bheree sahanaaee |
Punjabi
ਉਹ ਖੇਡਾਂ ਅਸਤਬਲ ਅਤੇ ਕੋਤਲ ਕਿਥੇ ਹਨ?
English
Where are the games, the stables, the horses? Where are the drums and the bugles?
ਕਹਾ. ਸੁ ਤੇਗਬੰਦ ਗਾਡੇਰੜਿ; ਕਹਾ. ਸੁ ਲਾਲ ਕਵਾਈ ॥
kahaa. su tegaband gaadderarr; kahaa. su laal kavaaee |
Punjabi
ਕਿੱਥੇ ਹਨ ਨਗਾਰੇ ਤੇ ਬਿਗਲ? ਕਿੱਥੇ ਹਨ ਉਹ ਤਲਵਾਰਾਂ ਦੇ ਗਾਤ੍ਰੇ ਤੇ ਰਥ? ਕਿੱਥੇ ਹਨ ਉਹ ਸੂਹੇ ਰੰਗੀਆਂ ਵਰਦੀਆਂ?
English
Where are the sword-belts and chariots? Where are those scarlet uniforms?
ਕਹਾ. ਸੁ ਆਰਸੀਆ ਮੁਹ ਬੰਕੇ; ਐਥੈ ਦਿਸਹਿ ਨਾਹੀ ॥੧॥
kahaa. su aaraseea muh banke; aithai diseh naahee |1|
Punjabi
ਕਿੱਥੇ ਹਨ ਉਹ ਸ਼ੀਸ਼ੇ-ਜੜਤ ਅੰਗੂਠੀਆਂ ਤੇ ਸੁੰਦਰ ਚਿਹਰੇ? ਉਹ ਹੁਣ ਏਥੇ ਦਿਸਦੇ ਨਹੀਂ।
English
Where are the rings and the beautiful faces? They are no longer to be seen here. ||1||
ਇਹੁ ਜਗੁ ਤੇਰਾ; ਤੂ ਗੋਸਾਈ ॥
eihu jag teraa; too gosaaee |
Punjabi
ਇਹ ਜਹਾਨ ਤੈਡਾ ਹੈ। ਤੂੰ ਸੰਸਾਰ ਦਾ ਸੁਆਮੀ ਹੈ।
English
This world is Yours; You are the Lord of the Universe.
ਏਕ ਘੜੀ ਮਹਿ ਥਾਪਿ ਉਥਾਪੇ; ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥
ek gharree meh thaap uthaape; jar vandd devai bhaanee |1| rahaau |
Punjabi
ਇਕ ਮੁਹਤ ਵਿੱਚ ਤੂੰ ਕਾਇਮ ਕਰਦਾ ਜਾਂ ਉਖੇੜ ਦਿੰਦਾ ਹੈ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਤੂੰ ਧਨ-ਦੌਲਤ ਨੂੰ ਵਰਤਾਉਂਦਾ ਹੈ। ਠਹਿਰਾਉ।
English
In an instant, You establish and disestablish. You distribute wealth as it pleases You. ||1||Pause||
ਕਹਾਂ. ਸੁ ਘਰ ਦਰ ਮੰਡਪ ਮਹਲਾ; ਕਹਾ. ਸੁ ਬੰਕ ਸਰਾਈ ॥
kahaan. su ghar dar manddap mahalaa; kahaa. su bank saraaee |
Punjabi
ਕਿੱਥੇ ਹਨ ਉਹ ਮਕਾਨ, ਦਰਵਾਜ਼ੇ, ਮਹਿਲ ਮਾੜੀਆਂ ਅਤੇ ਮੰਦਰ? ਕਿੱਥੇ ਹਨ ਉਹ ਸੁੰਦਰ ਸਰਾਵਾਂ?
English
Where are the houses, the gates, the hotels and palaces? Where are those beautiful way-stations?
ਕਹਾਂ. ਸੁ ਸੇਜ ਸੁਖਾਲੀ ਕਾਮਣਿ; ਜਿਸੁ ਵੇਖਿ. ਨੀਦ ਨ ਪਾਈ ॥
kahaan. su sej sukhaalee kaaman; jis vekh. need na paaee |
Punjabi
ਕਿੱਥੇ ਹੈ ਸੁੰਦਰੀ ਦਾ ਉਹ ਆਰਾਮ ਤਲਬ ਪਲੰਘ ਜਿਸ ਨੂੰ ਵੇਖ ਕੇ ਆਦਮੀ ਨੂੰ ਨੀਦਰ ਨਹੀਂ ਸੀ ਆਉਂਦੀ?
English
Where are those beautiful women, reclining on their beds, whose beauty would not allow one to sleep?
ਕਹਾ. ਸੁ ਪਾਨ ਤੰਬੋਲੀ ਹਰਮਾ; ਹੋਈਆ ਛਾਈ ਮਾਈ ॥੨॥
kahaa. su paan tanbolee haramaa; hoeea chhaaee maaee |2|
Punjabi
ਕਿੱਥੇ ਹਨ ਉਹ ਪਾਨਾਂ ਦੇ ਬੀੜੇ, ਪਾਨ-ਵੇਚਣ ਵਾਲੀਆਂ ਅਤੇ ਮਨੋਹਰ ਪਰੀਆਂ? ਉਹ ਛਾਂ ਦੀ ਮਾਨੰਦ ਅਲੋਪ ਹੋ ਗਈਆਂ ਹਨ।
English
Where are those betel leaves, their sellers, and the haremees? They have vanished like shadows. ||2||
ਇਸੁ ਜਰ ਕਾਰਣਿ, ਘਣੀ ਵਿਗੁਤੀ; ਇਨਿ ਜਰ. ਘਣੀ ਖੁਆਈ ॥
eis jar kaaran, ghanee vigutee; in jar. ghanee khuaaee |
Punjabi
ਏਸ ਦੌਲਤ ਦੀ ਖਾਤਰ ਘਣੇਰੇ ਤਬਾਹ ਹੋ ਗਏ ਹਨ। ਇਸ ਦੌਲਤ ਨੇ ਬਹੁਤਿਆਂ ਨੂੰ ਖੁਆਰ ਕੀਤਾ ਹੈ।
English
For the sake of this wealth, so many were ruined; because of this wealth, so many have been disgraced.
ਪਾਪਾ ਬਾਝਹੁ. ਹੋਵੈ ਨਾਹੀ; ਮੁਇਆ. ਸਾਥਿ ਨ ਜਾਈ ॥
paapaa baajhahu. hovai naahee; mueaa. saath na jaaee |
Punjabi
ਗੁਨਾਹਾਂ ਦੇ ਬਗੈਰ ਇਹ ਦੌਲਤ ਇੱਕਤ੍ਰ ਨਹੀਂ ਹੁੰਦੀ ਅਤੇ ਮਰਿਆ ਹੋਇਆ ਦੇ ਇਹ ਨਾਲ ਨਹੀਂ ਜਾਂਦੀ।
English
It was not gathered without sin, and it does not go along with the dead.
ਜਿਸ ਨੋ ਆਪਿ ਖੁਆਏ ਕਰਤਾ; ਖੁਸਿ ਲਏ ਚੰਗਿਆਈ ॥੩॥
jis no aap khuaae karataa; khus le changiaaee |3|
Punjabi
ਜਿਸ ਨੂੰ ਸਿਰਜਣਹਾਰ ਖੁਦ ਮਲੀਆਮੇਟ ਕਰਦਾ ਹੈ, ਪਹਿਲਾਂ ਉਸ ਪਾਸੋਂ ਉਹ ਨੇਕੀਆਂ ਖੋਹ ਲੈਦਾ ਹੈ।
English
Those, whom the Creator Lord would destroy - first He strips them of virtue. ||3||
ਕੋਟੀ ਹੂ ਪੀਰ ਵਰਜਿ ਰਹਾਏ; ਜਾ. ਮੀਰੁ ਸੁਣਿਆ ਧਾਇਆ ॥
kottee hoo peer varaj rahaae; jaa. meer suniaa dhaaeaa |
Punjabi
ਜਦ ਉਨ੍ਹਾਂ ਪਾਤਸ਼ਾਹ ਬਾਬਰ ਦੇ ਹਮਲੇ ਬਾਬਤ ਸੁਣਿਆ ਤਾਂ ਕ੍ਰੋੜਾਂ ਮਜ਼ਹਬੀ ਆਗੁ ਉਸ ਠੱਲਣ ਤੋਂ ਅਸਮਰਥ ਹੋ ਗਏ ਹਨ।
English
Millions of religious leaders failed to halt the invader, when they heard of the Emperor's invasion.