Ekam
Guru Granth Sahib

Ang 419

Ang 419 · Line 1

ਜੋਗੀ ਭੋਗੀ ਕਾਪੜੀ; ਕਿਆ ਭਵਹਿ ਦਿਸੰਤਰ ॥

jogee bhogee kaaparree; kiaa bhaveh disantar |

Punjabi

ਤਿਆਗੀ, ਮੌਜਾਂ ਮਾਨਣ ਵਾਲੇ ਅਤੇ ਗੋਦੜੀ ਵਾਲੇ ਫਕੀਰ, ਕਿਸ ਲਈ ਪਰਦੇਸਾਂ ਅੰਦਰ ਭੋਦੇ ਫਿਰਦੇ ਹਨ?

Bhai Manmohan Singh (Shabad OS, CC BY-SA)

English

Why do the Yogis, the revellers, and the beggars wander in foreign lands?

Dr. Sant Singh Khalsa (Shabad OS, CC BY-SA)
Ang 419 · Line 2

ਗੁਰ ਕਾ ਸਬਦੁ. ਨ ਚੀਨੑਹੀ; ਤਤੁ ਸਾਰੁ ਨਿਰੰਤਰ ॥੩॥

gur kaa sabad. na cheenahee; tat saar nirantar |3|

Punjabi

ਉਹ ਗੁਰਾਂ ਦੇ ਉਪਦੇਸ਼ ਅਤੇ ਆਪਣੇ ਅੰਦਰ ਦੀ ਪਰਮ ਸ਼੍ਰੇਸ਼ਟ ਅਸਲੀਅਤ ਨੂੰ ਨਹੀਂ ਸਮਝਦੇ।

Bhai Manmohan Singh (Shabad OS, CC BY-SA)

English

They do not understand the Word of the Guru's Shabad, and the essence of excellence within them. ||3||

Dr. Sant Singh Khalsa (Shabad OS, CC BY-SA)
Ang 419 · Line 3

ਪੰਡਿਤ ਪਾਧੇ ਜੋਇਸੀ; ਨਿਤ ਪੜ੍ਹਹਿ ਪੁਰਾਣਾ ॥

panddit paadhe joeisee; nit parrheh puraanaa |

Punjabi

ਵਿਦਵਾਨ, ਪ੍ਰਚਾਰਕ ਅਤੇ ਜੋਤਸ਼ੀ ਸਦਾ, ਵਾਰਤਕ ਗ੍ਰੰਥਾਂ ਨੂੰ ਵਾਚਦੇ ਹਨ।

Bhai Manmohan Singh (Shabad OS, CC BY-SA)

English

The Pandits, the religious scholars, the teachers and astrologers, and those who endlessly read the Puraanas,

Dr. Sant Singh Khalsa (Shabad OS, CC BY-SA)
Ang 419 · Line 4

ਅੰਤਰਿ ਵਸਤੁ. ਨ ਜਾਣਨੑੀ; ਘਟਿ ਬ੍ਰਹਮੁ ਲੁਕਾਣਾ ॥੪॥

antar vasat. na jaananaee; ghatt braham lukaanaa |4|

Punjabi

ਉਹ ਅੰਦਰਲੀ ਚੀਜ਼ ਨੂੰ ਨਹੀਂ ਪਛਾਣਦੇ। ਸ਼੍ਰੋਮਣੀ ਸਾਹਿਬ ਦਿਲ ਅੰਦਰ ਛੁੱਪਿਆ ਹੋਇਆ ਹੈ।

Bhai Manmohan Singh (Shabad OS, CC BY-SA)

English

do not know what is within; God is hidden deep within them. ||4||

Dr. Sant Singh Khalsa (Shabad OS, CC BY-SA)
Ang 419 · Line 5

ਇਕਿ ਤਪਸੀ. ਬਨ ਮਹਿ ਤਪੁ ਕਰਹਿ; ਨਿਤ ਤੀਰਥ ਵਾਸਾ ॥

eik tapasee. ban meh tap kareh; nit teerath vaasaa |

Punjabi

ਕਈ ਤਪੱਸਵੀ ਜੰਗਲਾਂ ਵਿੱਚ ਤਪੱਸਿਆਂ ਕਰਦੇ ਹਨ ਅਤੇ ਕਈ, ਸਦਾ ਧਰਮ ਅਸਥਾਨਾ ਉਤੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Some penitents perform penance in the forests, and some dwell forever at sacred shrines.

Dr. Sant Singh Khalsa (Shabad OS, CC BY-SA)
Ang 419 · Line 6

ਆਪੁ. ਨ ਚੀਨਹਿ ਤਾਮਸੀ; ਕਾਹੇ ਭਏ ਉਦਾਸਾ ॥੫॥

aap. na cheeneh taamasee; kaahe bhe udaasaa |5|

Punjabi

ਉਹ ਪ੍ਰਕਾਸ਼-ਹੀਣ ਪੁਰਸ਼ ਆਪਣੇ ਆਪ ਨੂੰ ਨਹੀਂ ਸਮਝਦੇ। ਉਹ ਕਾਹਦੇ ਲਈ ਵਿਰਕਤ ਹੋਏ ਹਨ?

Bhai Manmohan Singh (Shabad OS, CC BY-SA)

English

The unenlightened people do not understand themselves - why have they become renunciates? ||5||

Dr. Sant Singh Khalsa (Shabad OS, CC BY-SA)
Ang 419 · Line 7

ਇਕਿ. ਬਿੰਦੁ ਜਤਨ ਕਰਿ ਰਾਖਦੇ; ਸੇ ਜਤੀ ਕਹਾਵਹਿ ॥

eik. bind jatan kar raakhade; se jatee kahaaveh |

Punjabi

ਕਈ ਉਪਰਾਲਾ ਕਰਕੇ ਆਪਣੇ ਵੀਰਜ ਨੂੰ ਰੋਕਦੇ ਹਨ। ਉਹ ਬ੍ਰਹਮਚਾਰੀ ਆਖੇ ਜਾਂਦੇ ਹਨ।

Bhai Manmohan Singh (Shabad OS, CC BY-SA)

English

Some control their sexual energy, and are known as celibates.

Dr. Sant Singh Khalsa (Shabad OS, CC BY-SA)
Ang 419 · Line 8

ਬਿਨੁ ਗੁਰਸਬਦ. ਨ ਛੂਟਹੀ; ਭ੍ਰਮਿ ਆਵਹਿ ਜਾਵਹਿ ॥੬॥

bin gurasabad. na chhoottahee; bhram aaveh jaaveh |6|

Punjabi

ਗੁਰਾਂ ਦੀ ਬਾਣੀ ਦੇ ਬਾਝੋਂ ਉਨ੍ਹਾਂ ਦਾ ਪਾਰ ਉਤਾਰਾ ਨਹੀਂ ਹੁੰਦਾ ਅਤੇ ਉਹ ਆਵਾਗਉਣ ਵਿੱਚ ਭਟਕਦੇ ਹਨ।

Bhai Manmohan Singh (Shabad OS, CC BY-SA)

English

But without the Guru's Word, they are not saved, and they wander in reincarnation. ||6||

Dr. Sant Singh Khalsa (Shabad OS, CC BY-SA)
Ang 419 · Line 9

ਇਕਿ ਗਿਰਹੀ ਸੇਵਕ ਸਾਧਿਕਾ; ਗੁਰਮਤੀ ਲਾਗੇ ॥

eik girahee sevak saadhikaa; guramatee laage |

Punjabi

ਕਈ ਘਰ ਬਾਰੀ, ਸਾਹਿਬ ਦੇ ਗੋਲੇ ਅਤੇ ਸੱਚ ਦੇ ਅਭਿਆਸੀ ਹਨ ਅਤੇ ਉਹ ਗੁਰਾਂ ਦੇ ਉਪਦੇਸ਼ ਨਾਲ ਜੁੜੇ ਹੋਏ ਹਨ।

Bhai Manmohan Singh (Shabad OS, CC BY-SA)

English

Some are householders, servants, and seekers, attached to the Guru's Teachings.

Dr. Sant Singh Khalsa (Shabad OS, CC BY-SA)
Ang 419 · Line 10

ਨਾਮੁ ਦਾਨੁ ਇਸਨਾਨੁ ਦ੍ਰਿੜੁ; ਹਰਿ ਭਗਤਿ ਸੁ ਜਾਗੇ ॥੭॥

naam daan isanaan drirr; har bhagat su jaage |7|

Punjabi

ਉਹ ਨਾਮ, ਪੁੰਨ ਦਾਨ ਅਤੇ ਮੱਜਨ ਨੂੰ ਪੱਕੀ ਤਰ੍ਹਾ ਗ੍ਰਹਿਣ ਕਰਦੇ ਹਨ ਅਤੇ ਵਾਹਿਗੁਰੂ ਦੀ ਬੰਦਗੀ ਅੰਦਰ ਜਾਗਦੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

They hold fast to the Naam, to charity, to cleansing and purification; they remain awake in devotion to the Lord. ||7||

Dr. Sant Singh Khalsa (Shabad OS, CC BY-SA)
Ang 419 · Line 11

ਗੁਰ ਤੇ ਦਰੁ ਘਰੁ ਜਾਣੀਐ; ਸੋ ਜਾਇ ਸਿਞਾਣੈ ॥

gur te dar ghar jaaneeai; so jaae siyaanai |

Punjabi

ਗੁਰਾਂ ਦੇ ਰਾਹੀਂ ਮਾਲਕ ਦੇ ਮੰਦਰ ਦਾ ਬੂਹਾ ਜਾਣਿਆ ਜਾਂਦਾ ਹੈ ਅਤੇ ਆਦਮੀ ਉਸ ਥਾਂ ਨੂੰ ਪਛਾਣ ਲੈਦਾ ਹੈ।

Bhai Manmohan Singh (Shabad OS, CC BY-SA)

English

Through the Guru, the Gate of the Lord's Home is found, and that place is recognized.

Dr. Sant Singh Khalsa (Shabad OS, CC BY-SA)
Ang 419 · Line 12

ਨਾਨਕ. ਨਾਮੁ ਨ ਵੀਸਰੈ; ਸਾਚੇ ਮਨੁ ਮਾਨੈ ॥੮॥੧੪॥

naanak. naam na veesarai; saache man maanai |8|14|

Punjabi

ਨਾਨਕ ਕਦੇ ਭੀ ਨਾਮ ਨੂੰ ਨਹੀਂ ਭੁਲਾਉਂਦਾ ਅਤੇ ਉਸ ਦਾ ਚਿੱਤ ਸਤਿਪੁਰਖ ਨਾਲ ਮਿਲ ਗਿਆ ਹੈ।

Bhai Manmohan Singh (Shabad OS, CC BY-SA)

English

Nanak does not forget the Naam; his mind has surrendered to the True Lord. ||8||14||

Dr. Sant Singh Khalsa (Shabad OS, CC BY-SA)
Ang 419 · Line 13

ਆਸਾ ਮਹਲਾ ੧ ॥

aasaa mahalaa 1 |

Punjabi

ਆਸਾ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, First Mehl:

Dr. Sant Singh Khalsa (Shabad OS, CC BY-SA)
Ang 419 · Line 14

ਮਨਸਾ ਮਨਹਿ ਸਮਾਇਲੇ; ਭਉਜਲੁ ਸਚਿ ਤਰਣਾ ॥

manasaa maneh samaaeile; bhaujal sach taranaa |

Punjabi

ਖਾਹਿਸ਼ਾਂ ਨੂੰ ਚਿੱਤ ਅੰਦਰ ਹੀ ਮਾਰ ਕੇ ਪ੍ਰਾਣੀ ਨਿਸਚਿਤ ਹੀ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Stilling the desires of the mind, the mortal truly crosses over the terrifying world-ocean.

Dr. Sant Singh Khalsa (Shabad OS, CC BY-SA)
Ang 419 · Line 15

ਆਦਿ ਜੁਗਾਦਿ ਦਇਆਲੁ ਤੂ; ਠਾਕੁਰ ਤੇਰੀ ਸਰਣਾ ॥੧॥

aad jugaad deaal too; tthaakur teree saranaa |1|

Punjabi

ਤੂੰ ਹੇ ਸਾਹਿਬ! ਅਰੰਭ ਅਤੇ ਪ੍ਰਿਥਮ ਯੁੱਗ ਵਿੱਚ ਸੈ। ਤੂੰ ਮਿਹਰਬਾਨ ਹੈ, ਮੈਂ ਤੇਰੀ ਓਟ ਲਈ ਹੈ।

Bhai Manmohan Singh (Shabad OS, CC BY-SA)

English

In the very beginning, and throughout the ages, You have been the Merciful Lord and Master; I seek Your Sanctuary. ||1||

Dr. Sant Singh Khalsa (Shabad OS, CC BY-SA)
Ang 419 · Line 16

ਤੂ ਦਾਤੌ. ਹਮ ਜਾਚਿਕਾ; ਹਰਿ ਦਰਸਨੁ ਦੀਜੈ ॥

too daatau. ham jaachikaa; har darasan deejai |

Punjabi

ਤੂੰ ਦਾਤਾਰ ਹੈ, ਮੈਂ ਤੇਰਾ ਮੰਗਤਾ ਹਾਂ। ਮੇਰੇ ਵਾਹਿਗੁਰੂ ਮੇਨੂੰ ਆਪਣਾ ਦੀਦਾਰ ਬਖਸ਼।

Bhai Manmohan Singh (Shabad OS, CC BY-SA)

English

You are the Giver, and I am a mere beggar. Lord, please grant me the Blessed Vision of Your Darshan.

Dr. Sant Singh Khalsa (Shabad OS, CC BY-SA)
Ang 419 · Line 17

ਗੁਰਮੁਖਿ ਨਾਮੁ ਧਿਆਈਐ; ਮਨ ਮੰਦਰੁ ਭੀਜੈ ॥੧॥ ਰਹਾਉ ॥

guramukh naam dhiaaeeai; man mandar bheejai |1| rahaau |

Punjabi

ਗੁਰਾਂ ਦੇ ਰਾਹੀਂ ਨਾਮ ਦਾ ਅਰਾਧਨ ਕਰਨ ਦੁਆਰਾ ਮਨੂਆ-ਮਹਿਲ ਖੁਸ਼ੀ ਨਾਲ ਗੂੰਜਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Gurmukh meditates on the Naam; the temple of his mind resounds with joy. ||1||Pause||

Dr. Sant Singh Khalsa (Shabad OS, CC BY-SA)
Ang 419 · Line 18

ਕੂੜਾ ਲਾਲਚੁ ਛੋਡੀਐ; ਤਉ ਸਾਚੁ ਪਛਾਣੈ ॥

koorraa laalach chhoddeeai; tau saach pachhaanai |

Punjabi

ਜਦ ਆਦਮੀ ਝੂਠੇ ਲੋਭ ਨੂੰ ਤਿਆਗ ਦਿੰਦਾ ਹੈ, ਤਾਂ ਉਹ ਸੱਚ ਨੂੰ ਅਨੁਭਵ ਕਰ ਲੈਦਾ ਹੈ।

Bhai Manmohan Singh (Shabad OS, CC BY-SA)

English

Renouncing false greed, one comes to realize the Truth.

Dr. Sant Singh Khalsa (Shabad OS, CC BY-SA)
Ang 419 · Line 19

ਗੁਰ ਕੈ ਸਬਦਿ ਸਮਾਈਐ; ਪਰਮਾਰਥੁ ਜਾਣੈ ॥੨॥

gur kai sabad samaaeeai; paramaarath jaanai |2|

Punjabi

ਗੁਰਾਂ ਦੇ ਉਪਦੇਸ਼ ਅੰਦਰ ਲੀਨ ਹੋ ਜਾ, ਅਤੇ ਤੂੰ ਅਤਿ ਸ਼੍ਰੇਸ਼ਟ ਸ਼ੈ ਨੂੰ ਜਾਣ ਲਵੇਗਾ।

Bhai Manmohan Singh (Shabad OS, CC BY-SA)

English

So let yourself be absorbed in the Word of the Guru's Shabad, and know this supreme realization. ||2||

Dr. Sant Singh Khalsa (Shabad OS, CC BY-SA)
Ang 419 · Line 20

ਇਹੁ ਮਨੁ ਰਾਜਾ ਲੋਭੀਆ; ਲੁਭਤਉ ਲੋਭਾਈ ॥

eihu man raajaa lobheea; lubhtau lobhaaee |

Punjabi

ਇਹ ਮਨੂਆ ਲਾਲਚੀ ਪਾਤਸ਼ਾਹ ਹੈ ਅਤੇ ਤਮ੍ਹਾਂ ਉਤੇ ਲੱਟੂ ਹੋਇਆ ਹੋਇਆ ਹੈ।

Bhai Manmohan Singh (Shabad OS, CC BY-SA)

English

This mind is a greedy king, engrossed in greed.

Dr. Sant Singh Khalsa (Shabad OS, CC BY-SA)
Ang 419 · Line 21

ਗੁਰਮੁਖਿ. ਲੋਭੁ ਨਿਵਾਰੀਐ; ਹਰਿ ਸਿਉ ਬਣਿ ਆਈ ॥੩॥

guramukh. lobh nivaareeai; har siau ban aaee |3|

Punjabi

ਗੁਰਾਂ ਦੇ ਉਪਦੇਸ਼ ਦੇ ਤਾਬੇ, ਲਾਲਚ ਦੂਰ ਹੋ ਜਾਂਦਾ ਹੈ, ਅਤੇ ਬੰਦੇ ਦੀ ਵਾਹਿਗੁਰੂ ਨਾਲ ਠੀਕ ਬੈਠ ਜਾਂਦੀ ਹੈ।

Bhai Manmohan Singh (Shabad OS, CC BY-SA)

English

The Gurmukh eliminates his greed, and comes to an understanding with the Lord. ||3||

Dr. Sant Singh Khalsa (Shabad OS, CC BY-SA)
Ang 419 · Line 22

ਕਲਰਿ ਖੇਤੀ ਬੀਜੀਐ; ਕਿਉ ਲਾਹਾ ਪਾਵੈ ॥

kalar khetee beejeeai; kiau laahaa paavai |

Punjabi

ਸ਼ੋਰੇ ਵਾਲੀ ਧਰਤੀ ਵਿੱਚ ਫਸਲ ਬੀਜ ਕੇ, ਆਦਮੀ ਕਿਸ ਤਰ੍ਹਾਂ ਲਾਭ ਉਠਾ ਸਕਦਾ ਹੈ।

Bhai Manmohan Singh (Shabad OS, CC BY-SA)

English

Planting the seeds in the rocky soil, how can one reap a profit?

Dr. Sant Singh Khalsa (Shabad OS, CC BY-SA)
Ang 419 · Line 23

ਮਨਮੁਖੁ. ਸਚਿ ਨ ਭੀਜਈ; ਕੂੜੁ ਕੂੜਿ ਗਡਾਵੈ ॥੪॥

manamukh. sach na bheejee; koorr koorr gaddaavai |4|

Punjabi

ਪ੍ਰਤੀਕੂਲ ਪੁਰਸ਼ ਸੱਚ ਨਾਲ ਪ੍ਰਸੰਨ ਨਹੀਂ ਹੁੰਦਾ। ਝੂਠਾ ਆਦਮੀ ਝੂਠ ਵਿੱਚ ਦੱਬਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The self-willed manmukh is not pleased with Truth; the false are buried in falsehood. ||4||

Dr. Sant Singh Khalsa (Shabad OS, CC BY-SA)
Ang 419 · Line 24

ਲਾਲਚੁ ਛੋਡਹੁ ਅੰਧਿਹੋ; ਲਾਲਚਿ ਦੁਖੁ ਭਾਰੀ ॥

laalach chhoddahu andhiho; laalach dukh bhaaree |

Punjabi

ਹੇ ਅੰਨ੍ਹਿਓ! ਤੁਸੀਂ ਲੋਭ ਨੂੰ ਤਿਆਗ ਦਿਓ, ਤਮ੍ਹਾਂ ਵੱਡਾ ਦੁਖੜਾ ਹੈ।

Bhai Manmohan Singh (Shabad OS, CC BY-SA)

English

So renounce greed - you are blind! Greed only brings pain.

Dr. Sant Singh Khalsa (Shabad OS, CC BY-SA)
Ang 419 · Line 25

ਸਾਚੌ ਸਾਹਿਬੁ ਮਨਿ ਵਸੈ; ਹਉਮੈ ਬਿਖੁ ਮਾਰੀ ॥੫॥

saachau saahib man vasai; haumai bikh maaree |5|

Punjabi

ਜੇਕਰ ਸੱਚਾ ਸੁਆਮੀ ਹਿਰਦੇ ਅੰਦਰ ਟਿਕ ਜਾਵੇ ਤਾਂ ਹੰਕਾਰ ਦੀ ਜ਼ਹਿਰ ਨਵਿਰਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

When the True Lord dwells within the mind, the poisonous ego is conquered. ||5||

Dr. Sant Singh Khalsa (Shabad OS, CC BY-SA)
Ang 419 · Line 26

ਦੁਬਿਧਾ ਛੋਡਿ ਕੁਵਾਟੜੀ; ਮੂਸਹੁਗੇ ਭਾਈ ॥

dubidhaa chhodd kuvaattarree; moosahuge bhaaee |

Punjabi

ਦੁਨੀਆਦਾਰੀ ਦੇ ਖੋਟੇ ਰਸਤੇ ਨੂੰ ਤਿਆਗ ਦਿਓ, ਮੇਰੇ ਭਰਾਓ! ਨਹੀਂ ਤਾਂ ਤੁਸੀਂ ਲੁੱਟੇ ਜਾਉਗੇ।

Bhai Manmohan Singh (Shabad OS, CC BY-SA)

English

Renounce the evil way of duality, or you shall be plundered, O Siblings of Destiny.

Dr. Sant Singh Khalsa (Shabad OS, CC BY-SA)
Ang 419 · Line 27

ਅਹਿਨਿਸਿ ਨਾਮੁ ਸਲਾਹੀਐ; ਸਤਿਗੁਰ ਸਰਣਾਈ ॥੬॥

ahinis naam salaaheeai; satigur saranaaee |6|

Punjabi

ਦਿਹੁੰ ਰੈਣ, ਗੁਰਾਂ ਦੀ ਪਨਾਹ ਹੇਠਾਂ, ਨਾਮ ਦੀ ਪਰਸੰਸਾ ਕਰ।

Bhai Manmohan Singh (Shabad OS, CC BY-SA)

English

Day and night, praise the Naam, in the Sanctuary of the True Guru's protection. ||6||

Dr. Sant Singh Khalsa (Shabad OS, CC BY-SA)
Ang 419 · Line 28

ਮਨਮੁਖ ਪਥਰੁ ਸੈਲੁ ਹੈ; ਧ੍ਰਿਗੁ ਜੀਵਣੁ ਫੀਕਾ ॥

manamukh pathar sail hai; dhrig jeevan feekaa |

Punjabi

ਅਧਰਮੀ ਇੱਕ ਪਾਹਨ ਅਤੇ ਚਟਾਨ ਹੈ। ਲਾਣ੍ਹਤ ਮਾਰੀ ਅਤੇ ਙਿੱਕੀ ਹੈ ਉਸ ਦੀ ਜਿੰਦਗੀ।

Bhai Manmohan Singh (Shabad OS, CC BY-SA)

English

The self-willed manmukh is a rock, a stone. His life is cursed and useless.

Dr. Sant Singh Khalsa (Shabad OS, CC BY-SA)
Ang 419 · Line 29

ਜਲ ਮਹਿ ਕੇਤਾ ਰਾਖੀਐ; ਅਭ ਅੰਤਰਿ ਸੂਕਾ ॥੭॥

jal meh ketaa raakheeai; abh antar sookaa |7|

Punjabi

ਜਿਨਾ ਚਿਰ ਮਰਜ਼ੀ ਏ, ਇਸ ਨੂੰ ਪਾਣੀ ਵਿੱਚ ਰੱਖ ਛੱਡੋ, ਇਹ ਹਿਰਦੇ ਅੰਦਰੋਂ ਸੁੱਕਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

No matter now long a stone is kept under water, it still remains dry at its core. ||7||

Dr. Sant Singh Khalsa (Shabad OS, CC BY-SA)
Ang 419 · Line 30

ਹਰਿ ਕਾ ਨਾਮੁ ਨਿਧਾਨੁ ਹੈ; ਪੂਰੈ ਗੁਰਿ ਦੀਆ ॥

har kaa naam nidhaan hai; poorai gur deea |

Punjabi

ਵਾਹਿਗੁਰੂ ਦਾ ਨਾਮ ਮਾਲ ਦੋਲਤ ਹੈ। ਪੂਰਨ ਗੁਰਾਂ ਨੇ ਇਹ ਮੈਨੂੰ ਦਿੱਤੀ ਹੈ।

Bhai Manmohan Singh (Shabad OS, CC BY-SA)

English

The Name of the Lord is the treasure; the Perfect Guru has given it to me.

Dr. Sant Singh Khalsa (Shabad OS, CC BY-SA)
Ang 419 · Line 31

ਨਾਨਕ. ਨਾਮੁ ਨ ਵੀਸਰੈ; ਮਥਿ ਅੰਮ੍ਰਿਤੁ ਪੀਆ ॥੮॥੧੫॥

naanak. naam na veesarai; math amrit peea |8|15|

Punjabi

ਹੇ ਨਾਨਕ! ਜੋ ਨਾਮ ਨੂੰ ਨਹੀਂ ਭੁਲਾਉਂਦਾ, ਉਹ ਆਬਿ ਹਿਯਾਤ ਨੂੰ ਰਿੜਕਦਾ ਅਤੇ ਪਾਨ ਕਰਦਾ ਹੈ।

Bhai Manmohan Singh (Shabad OS, CC BY-SA)

English

O Nanak, one who does not forget the Naam, churns and drinks in the Ambrosial Nectar. ||8||15||

Dr. Sant Singh Khalsa (Shabad OS, CC BY-SA)
Ang 419 · Line 32

ਆਸਾ ਮਹਲਾ ੧ ॥

aasaa mahalaa 1 |

Punjabi

ਆਸਾ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, First Mehl:

Dr. Sant Singh Khalsa (Shabad OS, CC BY-SA)
Ang 419 · Line 33

ਚਲੇ ਚਲਣਹਾਰ; ਵਾਟ ਵਟਾਇਆ ॥

chale chalanahaar; vaatt vattaaeaa |

Punjabi

ਮੁਸਾਫਰ ਹੋਰਸ ਰਸਤੇ ਰਾਹੀਂ ਤੁਰ ਪੈਦੇ ਹਨ।

Bhai Manmohan Singh (Shabad OS, CC BY-SA)

English

The travellers travel from one road to another.

Dr. Sant Singh Khalsa (Shabad OS, CC BY-SA)
Ang 419 · Line 34

ਧੰਧੁ ਪਿਟੇ ਸੰਸਾਰੁ; ਸਚੁ. ਨ ਭਾਇਆ ॥੧॥

dhandh pitte sansaar; sach. na bhaaeaa |1|

Punjabi

ਜਹਾਨ ਸੰਸਾਰੀ ਕੰਮਾਂ ਅੰਦਰ ਖੱਚਤ ਹੈ ਅਤੇ ਸੱਚ ਨੂੰ ਪਿਆਰ ਨਹੀਂ ਕਰਦਾ।

Bhai Manmohan Singh (Shabad OS, CC BY-SA)

English

The world is engrossed in its entanglements, and does not appreciate the Truth. ||1||

Dr. Sant Singh Khalsa (Shabad OS, CC BY-SA)
Ang 419 · Line 35

ਕਿਆ ਭਵੀਐ. ਕਿਆ ਢੂਢੀਐ; ਗੁਰ ਸਬਦਿ ਦਿਖਾਇਆ ॥

kiaa bhaveeai. kiaa dtoodteeai; gur sabad dikhaaeaa |

Punjabi

ਕਿਉਂ ਭਟਕੀਏ ਤੇ ਕਿਉਂ ਖੋਜ-ਭਾਲ ਕਰੀਏ, ਜਦ ਗੁਰਬਾਣੀ ਸਾਨੂੰ ਸਾਹਿਬ ਦੇ ਦਰਸ਼ਨ ਕਰਾਉਂਦੀ ਹੈ?

Bhai Manmohan Singh (Shabad OS, CC BY-SA)

English

Why wander around, and why go searching, when the Guru's Shabad reveals Him to us?

Dr. Sant Singh Khalsa (Shabad OS, CC BY-SA)
Ang 419 · Line 36

ਮਮਤਾ ਮੋਹੁ ਵਿਸਰਜਿਆ; ਅਪਨੈ ਘਰਿ ਆਇਆ ॥੧॥ ਰਹਾਉ ॥

mamataa mohu visarajiaa; apanai ghar aaeaa |1| rahaau |

Punjabi

ਅਪਣੱਤ ਅਤੇ ਸੰਸਾਰੀ ਲਗਣ ਨੂੰ ਤਿਆਗ ਕੇ ਮੈਂ ਆਪਣੇ ਨਿਜ ਦੇ ਧਾਮ ਤੇ ਪੁੱਜ ਗਿਆ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

Leaving behind egotism and attachment, I have arrived at my own home. ||1||Pause||

Dr. Sant Singh Khalsa (Shabad OS, CC BY-SA)
Ang 419 · Line 37

ਸਚਿ ਮਿਲੈ ਸਚਿਆਰੁ; ਕੂੜਿ. ਨ ਪਾਈਐ ॥

sach milai sachiaar; koorr. na paaeeai |

Punjabi

ਸੱਚ ਦੇ ਰਾਹੀਂ ਸਤਿਪੁਰਖ ਮਿਲਦਾ ਹੈ। ਝੂਠ ਦੁਆਰਾ ਉਹ ਪਾਇਆ ਨਹੀਂ ਜਾਂਦਾ।

Bhai Manmohan Singh (Shabad OS, CC BY-SA)

English

Through Truth, one meets the True One; He is not obtained through falsehood.

Dr. Sant Singh Khalsa (Shabad OS, CC BY-SA)
Ang 419 · Line 38

ਸਚੇ ਸਿਉ ਚਿਤੁ ਲਾਇ; ਬਹੁੜਿ. ਨ ਆਈਐ ॥੨॥

sache siau chit laae; bahurr. na aaeeai |2|

Punjabi

ਸੱਚੇ ਸੁਆਮੀ ਨਾਲ ਬਿਰਤੀ ਜੋੜਨ ਦੁਆਰਾ ਬੰਦਾ ਮੁੜ ਕੇ ਸੰਸਾਰ ਵਿੱਚ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

Centering your consciousness on the True Lord, you shall not have to come into the world again. ||2||

Dr. Sant Singh Khalsa (Shabad OS, CC BY-SA)
Ang 419 · Line 39

ਮੋਇਆ ਕਉ. ਕਿਆ ਰੋਵਹੁ; ਰੋਇ. ਨ ਜਾਣਹੂ ॥

moeaa kau. kiaa rovahu; roe. na jaanahoo |

Punjabi

ਤੂੰ ਮਰਿਆ ਹੋਇਆ ਲਈ ਕਿਉਂ ਰੌਦਾ ਹੈ? ਤੂੰ ਰੌਣ ਜਾਣਦਾ ਹੀ ਨਹੀਂ।

Bhai Manmohan Singh (Shabad OS, CC BY-SA)

English

Why do you weep for the dead? You do not know how to weep.

Dr. Sant Singh Khalsa (Shabad OS, CC BY-SA)
Ang 419 · Line 40

ਰੋਵਹੁ ਸਚੁ ਸਲਾਹਿ; ਹੁਕਮੁ ਪਛਾਣਹੂ ॥੩॥

rovahu sach salaeh; hukam pachhaanahoo |3|

Punjabi

ਸੱਚੇ ਸਾਈਂ ਦੀ ਸਿਫ਼ਤ ਕਰਦਾ ਹੋਇਆ ਪ੍ਰੇਮ ਵਿੱਚ ਰੋ ਅਤੇ ਉਸ ਦੇ ਫੁਰਮਾਨ ਨੂੰ ਸਿੰਆਣ।

Bhai Manmohan Singh (Shabad OS, CC BY-SA)

English

Weep by praising the True Lord, and recognize His Command. ||3||

Dr. Sant Singh Khalsa (Shabad OS, CC BY-SA)
Ang 419 · Line 41

ਹੁਕਮੀ. ਵਜਹੁ ਲਿਖਾਇ; ਆਇਆ ਜਾਣੀਐ ॥

hukamee. vajahu likhaae; aaeaa jaaneeai |

Punjabi

ਸਫਲ ਜਾਂ ਪ੍ਰਸਿੱਧ ਹੋ ਵੰਞਦਾ ਹੈ ਉਸ ਦਾ ਆਗਮਨ, ਜਿਸ ਦੇ ਭਾਗਾਂ ਵਿੱਚ ਹਾਕਮ (ਪ੍ਰਭੂ) ਨੇ ਨਾਮ ਦੇ ਗੁਜਾਰੇ ਦੀ ਪਰਾਪਤੀ ਲਿਖੀ ਹੈ।

Bhai Manmohan Singh (Shabad OS, CC BY-SA)

English

Blessed is the birth of one who is destined to abide by the Lord's Command.

Dr. Sant Singh Khalsa (Shabad OS, CC BY-SA)
Ang 419 · Line 42

ਲਾਹਾ ਪਲੈ ਪਾਇ; ਹੁਕਮੁ ਸਿਞਾਣੀਐ ॥੪॥

laahaa palai paae; hukam siyaaneeai |4|

Punjabi

ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰਨ ਦੁਆਰਾ ਪ੍ਰਾਣੀ ਨਫਾ ਪਰਾਪਤ ਕਰ ਲੈਦਾ ਹੈ।

Bhai Manmohan Singh (Shabad OS, CC BY-SA)

English

He obtains the true profit, realizing the Lord's Command. ||4||

Dr. Sant Singh Khalsa (Shabad OS, CC BY-SA)