Ang 420
ਹੁਕਮੀ ਪੈਧਾ ਜਾਇ; ਦਰਗਹ ਭਾਣੀਐ ॥
hukamee paidhaa jaae; daragah bhaaneeai |
Punjabi
ਜੇਕਰ ਹਾਕਮ ਨੂੰ ਚੰਗਾ ਲੱਗੇ, ਇਨਸਾਨ ਇਜ਼ਤ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ।
English
If it pleases the Commander, one goes to His Court, robed in honor.
ਹੁਕਮੇ ਹੀ ਸਿਰਿ ਮਾਰ; ਬੰਦਿ ਰਬਾਣੀਐ ॥੫॥
hukame hee sir maar; band rabaaneeai |5|
Punjabi
ਉਸ ਦੀ ਆਗਿਆ ਦੁਆਰਾ, ਰੱਬ ਦੇ ਦਾਸ, ਪ੍ਰਾਣੀ ਦੇ ਮੂੰਡ ਉਤੇ ਸੱਟ ਮਾਰਦੇ ਹਨ।
English
By His Command, God's slaves are hit over the head. ||5||
ਲਾਹਾ ਸਚੁ ਨਿਆਉ; ਮਨਿ ਵਸਾਈਐ ॥
laahaa sach niaau; man vasaaeeai |
Punjabi
ਸੱਚੇ ਅਤੇ ਇਨਸਾਫ ਨੂੰ ਆਪਣੇ ਅੰਦਰ ਟਿਕਾਉਣ ਦੁਆਰਾ ਇਨਸਾਨ ਨਫਾ ਉਠਾਉਂਦਾ ਹੈ।
English
The profit is earned by enshrining Truth and justice in the mind.
ਲਿਖਿਆ ਪਲੈ ਪਾਇ; ਗਰਬੁ ਵਞਾਈਐ ॥੬॥
likhiaa palai paae; garab vayaaeeai |6|
Punjabi
ਜੋ ਕੁਛ ਉਸ ਦੇ ਭਾਗਾਂ ਵਿੱਚ ਲਿਖਿਆ ਹੋਇਆ ਹੈ, ਤਦ ਆਦਮੀ ਉਸ ਨੂੰ ਪਾ ਲੈਂਦਾ ਹੈ ਅਤੇ ਆਪਣੀ ਹਊਮੈ ਨੂੰ ਛੱਡ ਦਿੰਦਾ ਹੈ।
English
They obtain what is written in their destiny, and overcome pride. ||6||
ਮਨਮੁਖੀਆ ਸਿਰਿ ਮਾਰ; ਵਾਦਿ ਖਪਾਈਐ ॥
manamukheea sir maar; vaad khapaaeeai |
Punjabi
ਕਾਫਰ ਕੁੱਟੇ ਫਾਟੇ ਜਾਂਦੇ ਹਨ ਅਤੇ ਬਖੇੜਿਆਂ ਅੰਦਰ ਤਬਾਹ ਹੋ ਜਾਂਦੇ ਹਨ।
English
The self-willed manmukhs are hit over the head, and consumed by conflict.
ਠਗਿ ਮੁਠੀ ਕੂੜਿਆਰ; ਬੰਨਿੑ ਚਲਾਈਐ ॥੭॥
tthag mutthee koorriaar; bana chalaaeeai |7|
Punjabi
ਛਲੀਆਂ ਨੂੰ ਝੂਠ ਨੇ ਲੁੱਟ ਪਿਆ ਹੈ। ਉਹ ਨਰੜ ਕੇ ਅੱਗੇ ਧੱਕੇ ਜਾਂਦੇ ਹਨ।
English
The cheaters are plundered by falsehood; they are chained and led away. ||7||
ਸਾਹਿਬੁ ਰਿਦੈ ਵਸਾਇ; ਨ ਪਛੋਤਾਵਹੀ ॥
saahib ridai vasaae; na pachhotaavahee |
Punjabi
ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾ, ਤਦ ਤੈਨੂੰ ਪਸਚਾਤਾਪ ਕਰਨਾ ਨਹੀਂ ਪਵੇਗਾ।
English
Enshrine the Lord Master in your mind, and you shall not have to repent.
ਗੁਨਹਾਂ ਬਖਸਣਹਾਰੁ; ਸਬਦੁ ਕਮਾਵਹੀ ॥੮॥
gunahaan bakhasanahaar; sabad kamaavahee |8|
Punjabi
ਜੇਕਰ ਬੰਦਾ ਗੁਰਾਂ ਦੇ ਉਪਦੇਸ਼ ਤੇ ਅਮਲ ਕਰੇ, ਪ੍ਰਭੂ ਉਸ ਦੇ ਗੁਨਾਹ ਮਾਫ ਕਰ ਦਿੰਦਾ ਹੈ।
English
He forgives our sins, when we practice the Teachings of the Guru's Word. ||8||
ਨਾਨਕੁ ਮੰਗੈ ਸਚੁ; ਗੁਰਮੁਖਿ ਘਾਲੀਐ ॥
naanak mangai sach; guramukh ghaaleeai |
Punjabi
ਨਾਨਕ ਸੱਚੇ ਨਾਮ ਦੀ ਯਾਚਨਾ ਕਰਦਾ ਹੈ ਜੋ ਗੁਰਾਂ ਦੇ ਰਾਹੀਂ, ਪ੍ਰਾਪਤ ਹੁੰਦਾ ਹੈ।
English
Nanak begs for the True Name, which is obtained by the Gurmukh.
ਮੈ. ਤੁਝ ਬਿਨੁ ਅਵਰੁ ਨ ਕੋਇ; ਨਦਰਿ ਨਿਹਾਲੀਐ ॥੯॥੧੬॥
mai. tujh bin avar na koe; nadar nihaaleeai |9|16|
Punjabi
ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ ਤੂੰ ਮੈਨੂੰ ਆਪਣੀ ਰਹਿਮਤ ਰਾਹੀਂ ਵੇਖ।
English
Without You, I have no other at all; please, bless me with Your Glance of Grace. ||9||16||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਿਸ਼ਾਹੀ।
English
Aasaa, First Mehl:
ਕਿਆ ਜੰਗਲੁ ਢੂਢੀ ਜਾਇ; ਮੈ. ਘਰਿ ਬਨੁ ਹਰੀਆਵਲਾ ॥
kiaa jangal dtoodtee jaae; mai. ghar ban hareeaavalaa |
Punjabi
ਮੈਂ ਜੰਗਲ ਬਲੇ ਵਿੱਚ ਲੱਭਣ ਲਈਂ ਕਿਉਂ ਜਾਵਾਂ, ਜਦ ਕਿ ਮੇਰਾ ਆਪਣਾ ਝੁੱਗਾ ਹੀ ਇੱਕ ਹਰੀ ਭਰੀ ਰੱਖ ਹੈ?
English
Why should I go searching in the forests, when the woods of my home are so green?
ਸਚਿ ਟਿਕੈ ਘਰਿ ਆਇ; ਸਬਦਿ ਉਤਾਵਲਾ ॥੧॥
sach ttikai ghar aae; sabad utaavalaa |1|
Punjabi
ਸੱਚਾ ਨਾਮ ਕਾਹਲੀ ਨਾਲ ਮੇਰੇ ਦਿਲ ਵਿੱਚ ਆ ਗਿਆ ਹੈ ਅਤੇ ਉਥੇ ਸਥਿਰ ਹੋ ਗਿਆ ਹੈ।
English
The True Word of the Shabad has instantaneously come and settled in my heart. ||1||
ਜਹ ਦੇਖਾ ਤਹ ਸੋਇ; ਅਵਰੁ ਨ ਜਾਣੀਐ ॥
jeh dekhaa teh soe; avar na jaaneeai |
Punjabi
ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਉਹ ਸੁਆਮੀ ਹੈ। ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
English
Wherever I look, there He is; I know no other.
ਗੁਰ ਕੀ ਕਾਰ ਕਮਾਇ; ਮਹਲੁ ਪਛਾਣੀਐ ॥੧॥ ਰਹਾਉ ॥
gur kee kaar kamaae; mehal pachhaaneeai |1| rahaau |
Punjabi
ਗੁਰਾਂ ਦੀ ਘਾਲ ਕਮਾਉਣ ਦੁਆਰਾ ਪ੍ਰਭੂ ਦੀ ਹਜੂਰੀ ਅਨੁਭਵ ਕੀਤੀ ਜਾਂਦੀ ਹੈ। ਠਹਿਰਾਉ।
English
Working for the Guru, one realizes the Mansion of the Lord's Presence. ||1||Pause||
ਆਪਿ ਮਿਲਾਵੈ ਸਚੁ; ਤਾ ਮਨਿ ਭਾਵਈ ॥
aap milaavai sach; taa man bhaavee |
Punjabi
ਜਦ ਆਦਮੀ ਉਸ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਕੇਵਲ ਤਦ ਹੀ ਸੱਚਾ ਸਾਈਂ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ।
English
The True Lord blends us with Himself, when it is pleasing to His Mind.
ਚਲੈ ਸਦਾ ਰਜਾਇ; ਅੰਕਿ ਸਮਾਵਈ ॥੨॥
chalai sadaa rajaae; ank samaavee |2|
Punjabi
ਜੋ ਸਦੀਵ ਹੀ ਸੁਆਮੀ ਦੇ ਭਾਣੇ ਅਨੁਸਾਰ ਟੁਰਦਾ ਹੈ, ਉਹ ਉਸ ਦੀ ਗੋਦੀ ਅੰਦਰ ਲੀਨ ਹੋ ਜਾਂਦਾ ਹੈ।
English
One who ever walks in accordance with His Will, merges into His Being. ||2||
ਸਚਾ ਸਾਹਿਬੁ ਮਨਿ ਵਸੈ; ਵਸਿਆ ਮਨਿ ਸੋਈ ॥
sachaa saahib man vasai; vasiaa man soee |
Punjabi
ਹਿਰਦਾ ਜਿਸ ਵਿੱਚ ਸੁਆਮੀਵੱਸਦਾ ਹੈ, ਕੇਵਲ ਉਹ ਹਿਰਦਾ ਹੀ ਅਬਾਦ ਹੁੰਦਾ ਹੈ।
English
When the True Lord dwells in the mind, that mind flourishes.
ਆਪੇ ਦੇ ਵਡਿਆਈਆ; ਦੇ. ਤੋਟਿ ਨ ਹੋਈ ॥੩॥
aape de vaddiaaeea; de. tott na hoee |3|
Punjabi
ਪ੍ਰਭੂ ਆਪ ਦੀ ਬਜੁਰਗੀ ਪ੍ਰਦਾਨ ਕਰਦਾ ਹੈ। ਉਸ ਦੀਆਂ ਦਾਤਾਂ ਵਿੱਚ ਕਿਸੇ ਚੀਜ ਦੀ ਕਮੀ ਨਹੀਂ।
English
He Himself grants greatness; His Gifts are never exhausted. ||3||
ਅਬੇ ਤਬੇ ਕੀ ਚਾਕਰੀ; ਕਿਉ ਦਰਗਹ ਪਾਵੈ ॥
abe tabe kee chaakaree; kiau daragah paavai |
Punjabi
ਜਣੇ ਖਣੇ ਦੀ ਸੇਵਾ ਕਰਕੇ, ਬੰਦਾ ਸੁਆਮੀ ਦੇ ਦਰਬਾਰ ਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?
English
Serving this and that person, how can one obtain the Lord's Court?
ਪਥਰ ਕੀ ਬੇੜੀ. ਜੇ ਚੜੈ; ਭਰ ਨਾਲਿ ਬੁਡਾਵੈ ॥੪॥
pathar kee berree. je charrai; bhar naal buddaavai |4|
Punjabi
ਜੇਕਰ ਆਦਮੀ ਪਾਹਨ ਦੀ ਕਿਸ਼ਤੀ ਵਿੱਚ ਸਵਾਰ ਹੋ ਜਾਵੇ, ਉਹ ਇਸ ਦੇ ਬੋਝ ਨਾਲ ਡੁੱਬ ਜਾਵੇਗਾ।
English
If someone embarks on a boat of stone, he shall drown with its cargo. ||4||
ਆਪਨੜਾ ਮਨੁ ਵੇਚੀਐ; ਸਿਰੁ ਦੀਜੈ ਨਾਲੇ ॥
aapanarraa man vecheeai; sir deejai naale |
Punjabi
ਆਪਣੀ ਆਤਮਾਂ ਗੁਰਾਂ ਦੇ ਕੋਲ ਫਰੇਖਤ ਕਰ ਦੇ ਅਤੇ ਆਪਣਾ ਸੀਸ ਭੀ ਸਾਥ ਹੀ ਭੇਟਾ ਧਰ ਦੇ।
English
So offer your mind, and surrender your head with it.
ਗੁਰਮੁਖਿ ਵਸਤੁ ਪਛਾਣੀਐ; ਅਪਨਾ ਘਰੁ ਭਾਲੇ ॥੫॥
guramukh vasat pachhaaneeai; apanaa ghar bhaale |5|
Punjabi
ਗੁਰਾਂ ਦੁਆਰਾ ਹੀ, ਅਸਲੀ ਸ਼ੈ ਸਿੰਆਣੀ ਜਾਂਦੀ ਹੈ, ਅਤੇ ਬੰਦੇ ਨੂੰ ਆਪਣਾ ਝੁੱਗਾ ਲੱਭ ਪੈਂਦਾ ਹੈ।
English
The Gurmukh realizes the true essence, and finds the home of his own self. ||5||
ਜੰਮਣ ਮਰਣਾ ਆਖੀਐ; ਤਿਨਿ ਕਰਤੈ ਕੀਆ ॥
jaman maranaa aakheeai; tin karatai keea |
Punjabi
ਲੋਕ ਪੈਦਾਇਸ਼ ਅਤੇ ਮੌਤ ਬਾਰੇ ਗੱਲਾਂ ਕਰਦੇ ਹਨ। ਇਹ ਸਾਰਾ ਕੁਝ ਉਸ ਸਿਰਜਣਹਾਰ ਨੇ ਕੀਤਾ ਹੈ।
English
People discuss birth and death; the Creator created this.
ਆਪੁ ਗਵਾਇਆ ਮਰਿ ਰਹੇ; ਫਿਰਿ ਮਰਣੁ. ਨ ਥੀਆ ॥੬॥
aap gavaaeaa mar rahe; fir maran. na theea |6|
Punjabi
ਜੋ ਆਪਣੀ ਹੰਗਤਾ ਨੂੰ ਵੰਝਾ ਕੇ, ਮਰੇ ਰਹਿੰਦੇ ਹਨ, ਉਹ ਮੁੜ ਕੇ ਨਹੀਂ ਮਰਦੇ।
English
Those who conquer their selfhood and remain dead, shall never have to die again. ||6||
ਸਾਈ ਕਾਰ ਕਮਾਵਣੀ; ਧੁਰ ਕੀ ਫੁਰਮਾਈ ॥
saaee kaar kamaavanee; dhur kee furamaaee |
Punjabi
ਇਨਸਾਨ ਨੂੰ ਉਹ ਕੰਮ ਕਰਨਾ ਉਚਿੱਤ ਹੈ, ਜਿਸ ਬਾਰੇ ਆਦਿ ਪ੍ਰਭੂ ਨੇ ਉਸ ਨੂੰ ਹੁਕਮ ਕੀਤਾ ਹੈ।
English
Do those deeds which the Primal Lord has ordered for you.
ਜੇ ਮਨੁ ਸਤਿਗੁਰ ਦੇ ਮਿਲੈ; ਕਿਨਿ. ਕੀਮਤਿ ਪਾਈ ॥੭॥
je man satigur de milai; kin. keemat paaee |7|
Punjabi
ਜੇਕਰ ਆਦਮੀ ਸੱਚੇ ਗੁਰਾਂ ਨੂੰ ਮਿਲ ਕੇ ਆਪਣੀ ਆਤਮਾ ਉਨ੍ਹਾਂ ਦੀ ਭੇਟਾ ਕਰ ਦੇਵੇ, ਤਾਂ ਉਸ ਦਾ ਮੁੱਲ ਕੌਣ ਪਾ ਸਕਦਾ ਹੈ?
English
If one surrenders his mind upon meeting the True Guru, who can estimate its value? ||7||
ਰਤਨਾ ਪਾਰਖੁ ਸੋ ਧਣੀ; ਤਿਨਿ ਕੀਮਤਿ ਪਾਈ ॥
ratanaa paarakh so dhanee; tin keemat paaee |
Punjabi
ਉਹ ਮਾਲਕ ਮਨ ਮਾਣਕਾਂ ਨੂੰ ਪਰਖਣਹਾਰ ਹੈ ਅਤੇ ਉਹਨਾਂ ਦਾ ਮੁੱਲ ਪਾਉਂਦਾ ਹੈ।
English
That Lord Master is the Assayer of the jewel of the mind; He places the value on it.
ਨਾਨਕ ਸਾਹਿਬੁ ਮਨਿ ਵਸੈ; ਸਚੀ ਵਡਿਆਈ ॥੮॥੧੭॥
naanak saahib man vasai; sachee vaddiaaee |8|17|
Punjabi
ਨਾਨਕ ਸੱਚੀ ਹੈ ਕੀਰਤੀ ਉਸ ਦੀ, ਜਿਸ ਦੇ ਦਿਲ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ।
English
O Nanak, True is the Glory of that one, in whose mind the Lord Master dwells. ||8||17||
ਆਸਾ ਮਹਲਾ ੧ ॥
aasaa mahalaa 1 |
Punjabi
ਆਸਾ ਪਹਿਲੀ ਪਾਤਿਸ਼ਾਹੀ।
English
Aasaa, First Mehl:
ਜਿਨੑੀ ਨਾਮੁ ਵਿਸਾਰਿਆ; ਦੂਜੈ ਭਰਮਿ ਭੁਲਾਈ ॥
jinaee naam visaariaa; doojai bharam bhulaaee |
Punjabi
ਜਿਨ੍ਹਾਂ ਨੇ ਨਾਮ ਨੂੰ ਭੁਲਾਇਆ ਹੈ, ਉਹ ਹੋਰਸ ਦੇ ਪਿਆਰ ਅਤੇ ਸੰਦੇਹ ਅੰਦਰ ਕੁਰਾਹੇ ਪੈ ਜਾਂਦੇ ਹਨ।
English
Those who have forgotten the Naam, the Name of the Lord, are deluded by doubt and duality.
ਮੂਲੁ ਛੋਡਿ. ਡਾਲੀ ਲਗੇ; ਕਿਆ ਪਾਵਹਿ ਛਾਈ ॥੧॥
mool chhodd. ddaalee lage; kiaa paaveh chhaaee |1|
Punjabi
ਜੋ ਮੁੱਢ ਨੂੰ ਤਿਆਗ ਕੇ ਟਣਿੀਆਂ ਨੂੰ ਚਿੰਮੜਦੇ ਹਨ, ਉਹ ਕੀ ਹਾਸਲ ਕਰਦੇ ਹਨ? ਸੁਆਹ।
English
Those who abandon the roots and cling to the branches, shall obtain only ashes. ||1||
ਬਿਨੁ ਨਾਵੈ. ਕਿਉ ਛੂਟੀਐ; ਜੇ ਜਾਣੈ ਕੋਈ ॥
bin naavai. kiau chhootteeai; je jaanai koee |
Punjabi
ਨਾਮ ਦੇ ਬਗੈਰ, ਬੰਦਾ ਕਿਸ ਤਰ੍ਹਾਂ ਬੰਦਖਲਾਸ ਹੋ ਸਕਦਾ ਹੈ? ਜੇਕਰ ਕੋਈ ਜਣਾ ਇਸ ਨੂੰ ਸਮਝ ਲਵੇ।
English
Without the Name, how can one be emancipated? Who knows this?
ਗੁਰਮੁਖਿ ਹੋਇ. ਤ ਛੂਟੀਐ; ਮਨਮੁਖਿ ਪਤਿ ਖੋਈ ॥੧॥ ਰਹਾਉ ॥
guramukh hoe. ta chhootteeai; manamukh pat khoee |1| rahaau |
Punjabi
ਜੇਕਰ ਬੰਦਾ ਨਿਰਾ ਅਪਰਾਧ ਹੋ ਜਾਵੇ ਤਾਂ ਉਹ ਤਰ ਜਾਂਦਾ ਹੈ। ਪ੍ਰਭੂ-ਪ੍ਰਤੀਕੂਲ ਆਪਣੀ ਇਜਤ ਗੁਆ ਲੈਂਦਾ ਹੈ। ਠਹਿਰਾਉ।
English
One who becomes Gurmukh is emancipated; the self-willed manmukhs lose their honor. ||1||Pause||
ਜਿਨੑੀ ਏਕੋ ਸੇਵਿਆ; ਪੂਰੀ ਮਤਿ ਭਾਈ ॥
jinaee eko seviaa; pooree mat bhaaee |
Punjabi
ਪੂਰਨ ਹੈ ਅਕਲ ਉਨ੍ਹਾਂ ਦੀ ਜੋ ਇਕ ਸੁਆਮੀ ਦੀ ਘਾਲ ਕਮਾਉਂਦੇ ਹਨ, ਹੇ ਵੀਰ!
English
Those who serve the One Lord become perfect in their understanding, O Siblings of Destiny.
ਆਦਿ ਜੁਗਾਦਿ ਨਿਰੰਜਨਾ; ਜਨ ਹਰਿ ਸਰਣਾਈ ॥੨॥
aad jugaad niranjanaa; jan har saranaaee |2|
Punjabi
ਰੱਬ ਦਾ ਗੋਲਾ ਉਸ ਦੀ ਪਨਾਹ ਲੈਂਦਾ ਹੈ, ਜੋ ਐਨ ਆਰੰਭ ਅਤੇ ਪ੍ਰਿਥਮ ਯੁੱਗ ਵਿੱਚ ਸੀ ਅਤੇ ਜੋ ਪਵਿੱਤਰ ਪੁਰਖ ਹੈ।
English
The Lord's humble servant finds Sanctuary in Him, the Immaculate One, from the very beginning, and throughout the ages. ||2||
ਸਾਹਿਬੁ ਮੇਰਾ ਏਕੁ ਹੈ; ਅਵਰੁ ਨਹੀ ਭਾਈ ॥
saahib meraa ek hai; avar nahee bhaaee |
Punjabi
ਮੇਰਾ ਮਾਲਕ ਕੇਵਲ ਇੱਕ ਹੈ, ਹੋਰ ਕੋਈ ਨਹੀਂ, ਹੇ ਭਰਾ!
English
My Lord and Master is the One; there is no other, O Siblings of Destiny.
ਕਿਰਪਾ ਤੇ, ਸੁਖੁ ਪਾਇਆ; ਸਾਚੇ ਪਰਥਾਈ ॥੩॥
kirapaa te, sukh paaeaa; saache parathaaee |3|
Punjabi
ਸੱਚੇ ਸਾਹਿਬ ਦੀ ਦਇਆ ਦੁਆਰਾ, ਬੈਕੁੰਠੀ ਅਨੰਦ ਪ੍ਰਾਪਤ ਹੁੰਦਾ ਹੈ।
English
By the Grace of the True Lord, celestial peace is obtained. ||3||
ਗੁਰ ਬਿਨੁ, ਕਿਨੈ ਨ ਪਾਇਓ; ਕੇਤੀ ਕਹੈ ਕਹਾਏ ॥
gur bin, kinai na paaeo; ketee kahai kahaae |
Punjabi
ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਵਾਹਿਗੁਰੂ ਪ੍ਰਾਪਤ ਨਹੀਂ ਹੋਇਆ, ਭਾਵੇਂ ਅਨੇਕਾਂ ਇਸ ਤਰ੍ਹਾਂ ਆਖਣ ਤੇ ਦੱਸਣ।
English
Without the Guru, no one has obtained Him, although many may claim to have done so.
ਆਪਿ ਦਿਖਾਵੈ ਵਾਟੜੀਂ; ਸਚੀ ਭਗਤਿ ਦ੍ਰਿੜਾਏ ॥੪॥
aap dikhaavai vaattarreen; sachee bhagat drirraae |4|
Punjabi
ਸੁਆਮੀ ਖੁਦ ਰਸਤਾ ਵਿਖਾਲਦਾ ਹੈ ਅਤੇ ਸੱਚੀ ਅਨੁਰਾਗੀ ਸੇਵਾ ਨੂੰ ਮਨੁੱਖ ਦੇ ਮਨ ਵਿੱਚ ਪੱਕੀ ਕਰਦਾ ਹੈ।
English
He Himself reveals the Way, and implants true devotion within. ||4||
ਮਨਮੁਖੁ ਜੇ ਸਮਝਾਈਐ; ਭੀ ਉਝੜਿ ਜਾਏ ॥
manamukh je samajhaaeeai; bhee ujharr jaae |
Punjabi
ਜੇਕਰ ਅਧਰਮੀ ਨੂੰ ਸਿੱਖਮਤ ਦਿੱਤੀ ਜਾਵੇ, ਤਾਂ ਭੀ ਉਹ ਬੀਆਬਾਨ ਨੂੰ ਜਾਂਦਾ ਹੈ।
English
Even if the self-willed manmukh is instructed, he stills goes into the wilderness.
ਬਿਨੁ ਹਰਿ ਨਾਮ. ਨ ਛੂਟਸੀ; ਮਰਿ ਨਰਕ ਸਮਾਏ ॥੫॥
bin har naam. na chhoottasee; mar narak samaae |5|
Punjabi
ਵਾਹਿਗੁਰੂ ਦੇ ਨਾਮ ਦੇ ਬਾਝੋਂ ਉਸ ਦੀ ਖਲਾਸੀ ਨਹੀਂ ਹੋਣੀ। ਮਰਨ ਮਗਰੋਂ ਉਹ ਦੋਜ਼ਕ ਵਿੱਚ ਗ਼ਰਕ ਹੋ ਜਾਵੇਗਾ।
English
Without the Lord's Name, he shall not be emancipated; he shall die, and sink into hell. ||5||
ਜਨਮਿ ਮਰੈ ਭਰਮਾਈਐ; ਹਰਿ ਨਾਮੁ. ਨ ਲੇਵੈ ॥
janam marai bharamaaeeai; har naam. na levai |
Punjabi
ਜੋ ਵਾਹਿਗੁਰੂ ਦੇ ਨਾਮ ਦਾ ਜਾਪ ਨਹੀਂ ਕਰਦਾ, ਉਹ ਜੰਮਣ ਅਤੇ ਮਰਨ ਅੰਦਰ ਭਟਕਦਾ ਹੈ।
English
He wanders through birth and death, and never chants the Lord's Name.
ਤਾ ਕੀ ਕੀਮਤਿ. ਨਾ ਪਵੈ; ਬਿਨੁ ਗੁਰ ਕੀ ਸੇਵੈ ॥੬॥
taa kee keemat. naa pavai; bin gur kee sevai |6|
Punjabi
ਗੁਰਾਂ ਦੀ ਚਾਕਰੀ ਕਮਾਏ ਬਾਝੋਂ ਉਸ ਦਾ ਮੁੱਲ ਜਾਣਿਆਂ ਨਹੀਂ ਸਕਦਾ।
English
He never realizes his own value, without serving the Guru. ||6||