Ekam
Guru Granth Sahib

Ang 421

Ang 421 · Line 1

ਜੇਹੀ ਸੇਵ ਕਰਾਈਐ; ਕਰਣੀ ਭੀ ਸਾਈ ॥

jehee sev karaaeeai; karanee bhee saaee |

Punjabi

ਜੇਹੋ ਜੇਹੀ ਸੇਵਾ ਵਾਹਿਗੁਰੂ ਬੰਦੇ ਪਾਸੋਂ ਕਰਵਾਉਂਦਾ ਹੈ, ਐਨ ਉਹੋ ਜੇਹੀ ਹੀ ਉਹ ਕਰਦਾ ਹੈ।

Bhai Manmohan Singh (Shabad OS, CC BY-SA)

English

Whatever service the Lord causes us to do, that is just what we do.

Dr. Sant Singh Khalsa (Shabad OS, CC BY-SA)
Ang 421 · Line 2

ਆਪਿ ਕਰੇ. ਕਿਸੁ ਆਖੀਐ; ਵੇਖੈ ਵਡਿਆਈ ॥੭॥

aap kare. kis aakheeai; vekhai vaddiaaee |7|

Punjabi

ਸੁਆਮੀ ਖੁਦ ਹੀ ਕਰਦਾ ਹੈ। ਮੈਂ ਹੋਰ ਕੀਹਦਾ ਜ਼ਿਕਰ ਕਰਾਂ? ਉਹ ਆਪਣੀ ਵਿਸ਼ਾਲਤਾ ਨੂੰ ਦੇਖਦਾ ਹੈ।

Bhai Manmohan Singh (Shabad OS, CC BY-SA)

English

He Himself acts; who else should be mentioned? He beholds His own greatness. ||7||

Dr. Sant Singh Khalsa (Shabad OS, CC BY-SA)
Ang 421 · Line 3

ਗੁਰ ਕੀ ਸੇਵਾ. ਸੋ ਕਰੇ; ਜਿਸੁ ਆਪਿ ਕਰਾਏ ॥

gur kee sevaa. so kare; jis aap karaae |

Punjabi

ਕੇਵਲ ਓਹੀ ਗੁਰਾਂ ਦੀ ਚਾਕਰੀ ਕਰਦਾ ਹੈ, ਜਿਸ ਪਾਸੋਂ ਸੁਆਮੀ ਖੁਦ ਕਰਵਾਉਂਦਾ ਹੈ।

Bhai Manmohan Singh (Shabad OS, CC BY-SA)

English

He alone serves the Guru, whom the Lord Himself inspires to do so.

Dr. Sant Singh Khalsa (Shabad OS, CC BY-SA)
Ang 421 · Line 4

ਨਾਨਕ. ਸਿਰੁ ਦੇ ਛੂਟੀਐ; ਦਰਗਹ ਪਤਿ ਪਾਏ ॥੮॥੧੮॥

naanak. sir de chhootteeai; daragah pat paae |8|18|

Punjabi

ਨਾਨਕ, ਸੀਸ ਅਰਪਨ ਕਰਨ ਦੁਆਰਾ ਬੰਦਾ ਖਲਾਸੀ ਪਾ ਜਾਂਦਾ ਹੈ ਅਤੇ ਰੱਬ ਦੇ ਦਰਬਾਰ ਅੰਦਰ ਇਜ਼ਤ ਪਾਉਂਦਾ ਹੈ।

Bhai Manmohan Singh (Shabad OS, CC BY-SA)

English

O Nanak, offering his head, one is emancipated, and honored in the Court of the Lord. ||8||18||

Dr. Sant Singh Khalsa (Shabad OS, CC BY-SA)
Ang 421 · Line 5

ਆਸਾ ਮਹਲਾ ੧ ॥

aasaa mahalaa 1 |

Punjabi

ਆਸਾ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Aasaa, First Mehl:

Dr. Sant Singh Khalsa (Shabad OS, CC BY-SA)
Ang 421 · Line 6

ਰੂੜੋ ਠਾਕੁਰ ਮਾਹਰੋ; ਰੂੜੀ ਗੁਰਬਾਣੀ ॥

roorro tthaakur maaharo; roorree gurabaanee |

Punjabi

ਸੁੰਦਰ ਹੈ ਸ਼੍ਰੋਮਣੀ ਸੁਆਮੀ, ਅਤੇ ਸੁੰਦਰ ਹੈ ਉਸ ਦੀ ਗੁਰਬਾਣੀ।

Bhai Manmohan Singh (Shabad OS, CC BY-SA)

English

Beautiful is the Supreme Lord and Master, and beautiful is the Word of the Guru's Bani.

Dr. Sant Singh Khalsa (Shabad OS, CC BY-SA)
Ang 421 · Line 7

ਵਡੈ ਭਾਗਿ ਸਤਿਗੁਰੁ ਮਿਲੈ; ਪਾਈਐ ਪਦੁ ਨਿਰਬਾਣੀ ॥੧॥

vaddai bhaag satigur milai; paaeeai pad nirabaanee |1|

Punjabi

ਭਾਰੇ ਚੰਗੇ ਕਰਮਾਂ ਦੁਆਰਾ ਸੱਚੇ ਗੁਰੂ ਮਿਲਦੇ ਹਨ, ਜਿਨ੍ਹਾਂ ਦੇ ਰਾਹੀਂ ਅਮਰ ਪਦਵੀ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

By great good fortune, one meets the True Guru, and the supreme status of Nirvaanaa is obtained. ||1||

Dr. Sant Singh Khalsa (Shabad OS, CC BY-SA)
Ang 421 · Line 8

ਮੈ ਓਲੑਗੀਆ ਓਲੑਗੀ; ਹਮ ਛੋਰੂ ਥਾਰੇ ॥

mai olageea olagee; ham chhoroo thaare |

Punjabi

ਮੈਂ ਤੇਰੇ ਕੰਮੀਆਂ ਦਾ ਕੰਮੀ ਹਾਂ। ਮੈਂ ਤੈਡਾਂ ਨੀਚ ਨੌਕਰ ਹਾਂ, ਹੇ ਮੈਡੇ ਮਾਲਕ!

Bhai Manmohan Singh (Shabad OS, CC BY-SA)

English

I am the lowest slave of Your slaves; I am Your most humble servant.

Dr. Sant Singh Khalsa (Shabad OS, CC BY-SA)
Ang 421 · Line 9

ਜਿਉ ਤੂੰ ਰਾਖਹਿ. ਤਿਉ ਰਹਾ; ਮੁਖਿ ਨਾਮੁ ਹਮਾਰੇ ॥੧॥ ਰਹਾਉ ॥

jiau toon raakheh. tiau rahaa; mukh naam hamaare |1| rahaau |

Punjabi

ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈਂ, ਉਸ ਤਰ੍ਹਾਂ ਹੀ ਮੈਂ ਰਹਿੰਦਾ ਹਾਂ ਤੇਰਾ ਨਾਮ ਮੇਰੇ ਮੂੰਹ ਵਿੱਚ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

As You keep me, I live. Your Name is in my mouth. ||1||Pause||

Dr. Sant Singh Khalsa (Shabad OS, CC BY-SA)
Ang 421 · Line 10

ਦਰਸਨ ਕੀ ਪਿਆਸਾ ਘਣੀ; ਭਾਣੈ ਮਨਿ ਭਾਈਐ ॥

darasan kee piaasaa ghanee; bhaanai man bhaaeeai |

Punjabi

ਤੇਰੇ ਦੀਦਾਰ ਦੀ ਮੈਨੂੰ ਬੜੀ ਤਰੇਹ ਹੈ। ਤੇਰੀ ਰਜ਼ਾ ਨੂੰ ਕਬੂਲ ਕਰਨ ਦੁਆਰਾ ਪ੍ਰਾਣੀ ਤੇਰੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।

Bhai Manmohan Singh (Shabad OS, CC BY-SA)

English

I have such a great thirst for the Blessed Vision of Your Darshan; my mind accepts Your Will, and so You are pleased with me.

Dr. Sant Singh Khalsa (Shabad OS, CC BY-SA)
Ang 421 · Line 11

ਮੇਰੇ ਠਾਕੁਰ ਹਾਥਿ ਵਡਿਆਈਆ; ਭਾਣੈ ਪਤਿ ਪਾਈਐ ॥੨॥

mere tthaakur haath vaddiaaeea; bhaanai pat paaeeai |2|

Punjabi

ਵਿਸ਼ਾਲਤਾ ਮੈਡੇ ਪ੍ਰਭੂ ਦੇ ਹਸਤ ਕਮਲ ਵਿੱਚ ਹੈ। ਉਸ ਦੇ ਫੁਰਮਾਨ ਰਾਹੀਂ ਇਜ਼ਤ ਪ੍ਰਾਪਤ ਹੁੰਦੀ ਹੈ।

Bhai Manmohan Singh (Shabad OS, CC BY-SA)

English

Greatness is in the Hands of my Lord and Master; by His Will, honor is obtained. ||2||

Dr. Sant Singh Khalsa (Shabad OS, CC BY-SA)
Ang 421 · Line 12

ਸਾਚਉ. ਦੂਰਿ ਨ ਜਾਣੀਐ; ਅੰਤਰਿ ਹੈ ਸੋਈ ॥

saachau. door na jaaneeai; antar hai soee |

Punjabi

ਸੱਚੇ ਸੁਆਮੀ ਨੂੰ ਦੁਰੇਡੇ ਨਾਂ ਸਮਝ। ਉਹ ਆਪਣੇ ਅੰਦਰ ਹੀ ਹੈ।

Bhai Manmohan Singh (Shabad OS, CC BY-SA)

English

Do not think that the True Lord is far away; He is deep within.

Dr. Sant Singh Khalsa (Shabad OS, CC BY-SA)
Ang 421 · Line 13

ਜਹ ਦੇਖਾ ਤਹ ਰਵਿ ਰਹੇ; ਕਿਨਿ ਕੀਮਤਿ ਹੋਈ ॥੩॥

jeh dekhaa teh rav rahe; kin keemat hoee |3|

Punjabi

ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਆਪਣੇ ਪ੍ਰਭੂ ਨੂੰ ਵਿਆਪਕ ਪਾਉਂਦਾ ਹਾਂ। ਤੇਰਾ ਮੁੱਲ ਮੈਂ ਕਿਸ ਤਰ੍ਹਾਂ ਪਾ ਸਕਦਾ ਹਾਂ?

Bhai Manmohan Singh (Shabad OS, CC BY-SA)

English

Wherever I look, there I find Him pervading; how can I estimate His value? ||3||

Dr. Sant Singh Khalsa (Shabad OS, CC BY-SA)
Ang 421 · Line 14

ਆਪਿ ਕਰੇ ਆਪੇ ਹਰੇ; ਵੇਖੈ ਵਡਿਆਈ ॥

aap kare aape hare; vekhai vaddiaaee |

Punjabi

ਉਹ ਖੁਦ ਹੀ ਰਚਦਾ ਹੈ ਅਤੇ ਖੁਦ ਹੀ ਨਾਸ ਕਰਦਾ ਹੈ। ਉਹ ਆਪ ਹੀ ਆਪਣੀ ਪ੍ਰਭਤਾ ਨੂੰ ਤੱਕਦਾ ਹੈ।

Bhai Manmohan Singh (Shabad OS, CC BY-SA)

English

He Himself does, and He Himself undoes. He Himself beholds His glorious greatness.

Dr. Sant Singh Khalsa (Shabad OS, CC BY-SA)
Ang 421 · Line 15

ਗੁਰਮੁਖਿ ਹੋਇ ਨਿਹਾਲੀਐ; ਇਉ ਕੀਮਤਿ ਪਾਈ ॥੪॥

guramukh hoe nihaaleeai; iau keemat paaee |4|

Punjabi

ਪਵਿੱਤਰ ਹੋ ਵੰਞਣ ਦੁਆਰਾ ਸੁਆਮੀ ਵੇਖਿਆ ਜਾਂਦਾ ਹੈ। ਇਸ ਤਰ੍ਹਾਂ ਉਸ ਦਾ ਮੁੱਲ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Becoming Gurmukh, one beholds Him, and so, His value is appraised. ||4||

Dr. Sant Singh Khalsa (Shabad OS, CC BY-SA)
Ang 421 · Line 16

ਜੀਵਦਿਆ ਲਾਹਾ ਮਿਲੈ; ਗੁਰ ਕਾਰ ਕਮਾਵੈ ॥

jeevadiaa laahaa milai; gur kaar kamaavai |

Punjabi

ਗੁਰਾਂ ਦੀ ਸੇਵਾ ਕਮਾਉਣ ਦੁਆਰਾ ਆਦਮੀ ਜਿਉਂਦੇ ਜੀ ਨਫਾ ਉਠਾ ਲੈਂਦਾ ਹੈ।

Bhai Manmohan Singh (Shabad OS, CC BY-SA)

English

So earn your profits while you are alive, by serving the Guru.

Dr. Sant Singh Khalsa (Shabad OS, CC BY-SA)
Ang 421 · Line 17

ਪੂਰਬਿ ਹੋਵੈ ਲਿਖਿਆ; ਤਾ ਸਤਿਗੁਰੁ ਪਾਵੈ ॥੫॥

poorab hovai likhiaa; taa satigur paavai |5|

Punjabi

ਜੇਕਰ ਧੁਰ ਦੀ ਐਸੀ ਲਿਖਤਾਕਾਰ ਹੋਵੇ, ਕੇਵਲ ਤਦ ਹੀ ਇਨਯਾਨ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

If it is so pre-ordained, then one finds the True Guru. ||5||

Dr. Sant Singh Khalsa (Shabad OS, CC BY-SA)
Ang 421 · Line 18

ਮਨਮੁਖ ਤੋਟਾ ਨਿਤ ਹੈ; ਭਰਮਹਿ ਭਰਮਾਏ ॥

manamukh tottaa nit hai; bharameh bharamaae |

Punjabi

ਪ੍ਰਤੀਕੂਲ ਸਦਾ ਨੁਕਸਾਨ ਉਠਾਉਂਦੇ ਹਨ ਅਤੇ ਵਹਿਮ ਅੰਦਰ ਭਟਕਦੇ ਹਨ।

Bhai Manmohan Singh (Shabad OS, CC BY-SA)

English

The self-willed manmukhs continually lose, and wander around, deluded by doubt.

Dr. Sant Singh Khalsa (Shabad OS, CC BY-SA)
Ang 421 · Line 19

ਮਨਮੁਖੁ ਅੰਧੁ. ਨ ਚੇਤਈ; ਕਿਉ ਦਰਸਨੁ ਪਾਏ ॥੬॥

manamukh andh. na chetee; kiau darasan paae |6|

Punjabi

ਅੰਨ੍ਹਾਂ ਕਾਫਰ ਸੁਆਮੀ ਦਾ ਸਿਮਰਨ ਨਹੀਂ ਕਰਦਾ ਉਹ ਕਿਸ ਤਰ੍ਹਾਂ ਉਸ ਦਾ ਦੀਦਾਰ ਪਾ ਸਕਦਾ ਹੈ?

Bhai Manmohan Singh (Shabad OS, CC BY-SA)

English

The blind manmukhs do not remember the Lord; how can they obtain the Blessed Vision of His Darshan? ||6||

Dr. Sant Singh Khalsa (Shabad OS, CC BY-SA)
Ang 421 · Line 20

ਤਾ ਜਗਿ ਆਇਆ ਜਾਣੀਐ; ਸਾਚੈ ਲਿਵ ਲਾਏ ॥

taa jag aaeaa jaaneeai; saachai liv laae |

Punjabi

ਕੇਵਲ ਤਦ ਹੀ ਬੰਦੇ ਦਾ ਇਯ ਜਹਾਨ ਵਿੱਚ ਜਨਮ ਫਲਦਾਇਕ ਜਣਿਆਂ ਜਾਂਣਾ ਹੈ, ਜੇਕਰ ਉਹ ਸੱਚੇ ਸਾਈਂ ਨਾਲ ਨੇਹ ਲਾਵੇ।

Bhai Manmohan Singh (Shabad OS, CC BY-SA)

English

One's coming into the world is judged worthwhile only if one lovingly attunes oneself to the True Lord.

Dr. Sant Singh Khalsa (Shabad OS, CC BY-SA)
Ang 421 · Line 21

ਗੁਰ ਭੇਟੇ ਪਾਰਸੁ ਭਏ; ਜੋਤੀ ਜੋਤਿ ਮਿਲਾਏ ॥੭॥

gur bhette paaras bhe; jotee jot milaae |7|

Punjabi

ਗੁਰਾਂ ਨੂੰ ਮਿਲ ਕੇ ਪ੍ਰਾਣੀ ਅਮੋਲਕ ਵਸਤੂ ਬਣ ਜਾਂਦਾ ਹੈ ਅਤੇ ਉਸ ਦਾ ਪ੍ਰਕਾਸ਼ ਪ੍ਰਭੂ ਦੇ ਪ੍ਰਕਾਸ਼ ਵਿੱਚ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

Meeting the Guru, one becomes invaluable; his light merges into the Light. ||7||

Dr. Sant Singh Khalsa (Shabad OS, CC BY-SA)
Ang 421 · Line 22

ਅਹਿਨਿਸਿ ਰਹੈ ਨਿਰਾਲਮੋ; ਕਾਰ ਧੁਰ ਕੀ ਕਰਣੀ ॥

ahinis rahai niraalamo; kaar dhur kee karanee |

Punjabi

ਦਿਹੁੰ ਅਤੇ ਰੈਣ ਉਹ ਅਟੰਕ ਵਿਚਰਦਾ ਹੈ ਅਤੇ ਆਦਿ ਪੁਰਖ ਦੀ ਟਹਿਲ ਕਮਾਉਂਦਾ ਹੈ।

Bhai Manmohan Singh (Shabad OS, CC BY-SA)

English

Day and night, he remains detached, and serves the Primal Lord.

Dr. Sant Singh Khalsa (Shabad OS, CC BY-SA)
Ang 421 · Line 23

ਨਾਨਕ ਨਾਮਿ ਸੰਤੋਖੀਆ; ਰਾਤੇ ਹਰਿ ਚਰਣੀ ॥੮॥੧੯॥

naanak naam santokheea; raate har charanee |8|19|

Punjabi

ਨਾਨਕ, ਜੋ ਵਾਹਿਗੁਰੂ ਦੇ ਪੈਰਾਂ ਨਾਲ ਰੰਗੀਜੇ ਹਨ, ਉਹ ਉਸ ਦੇ ਨਾਮ ਨਾਲ ਰੱਜੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

O Nanak, those who are imbued with the Lord's Lotus Feet, are content with the Naam, the Name of the Lord. ||8||19||

Dr. Sant Singh Khalsa (Shabad OS, CC BY-SA)
Ang 421 · Line 24

ਆਸਾ ਮਹਲਾ ੧ ॥

aasaa mahalaa 1 |

Punjabi

ਆਸਾ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Aasaa, First Mehl:

Dr. Sant Singh Khalsa (Shabad OS, CC BY-SA)
Ang 421 · Line 25

ਕੇਤਾ ਆਖਣੁ ਆਖੀਐ; ਤਾ ਕੇ ਅੰਤ. ਨ ਜਾਣਾ ॥

ketaa aakhan aakheeai; taa ke ant. na jaanaa |

Punjabi

ਜਿੰਨਾ ਭੀ ਜੀ ਚਾਹੇ, ਮੈਂ ਸੁਆਮੀ ਨੂੰ ਬਿਆਨ ਕਰਾਂ। ਮੈਂ ਉਸ ਦਾ ਓੜਕ ਨਹੀਂ ਜਾਣ ਸਕਦਾ।

Bhai Manmohan Singh (Shabad OS, CC BY-SA)

English

No matter how much one may describe the Lord, His limits still cannot be known.

Dr. Sant Singh Khalsa (Shabad OS, CC BY-SA)
Ang 421 · Line 26

ਮੈ ਨਿਧਰਿਆ, ਧਰ ਏਕ ਤੂੰ; ਮੈ ਤਾਣੁ ਸਤਾਣਾ ॥੧॥

mai nidhariaa, dhar ek toon; mai taan sataanaa |1|

Punjabi

ਕੇਵਲ ਤੂੰ ਹੀ ਨਿਆਸਰਿਆਂ ਦਾ ਆਸਰਾ ਹੈਂ।

Bhai Manmohan Singh (Shabad OS, CC BY-SA)

English

I am without any support; You, O Lord, are my only Support; You are my almighty power. ||1||

Dr. Sant Singh Khalsa (Shabad OS, CC BY-SA)
Ang 421 · Line 27

ਨਾਨਕ ਕੀ ਅਰਦਾਸਿ ਹੈ; ਸਚ ਨਾਮਿ ਸੁਹੇਲਾ ॥

naanak kee aradaas hai; sach naam suhelaa |

Punjabi

ਨਾਨਕ ਦੀ ਪ੍ਰਾਰਥਨਾਂ ਹੈ ਕਿ ਉਹ ਸੱਚੇ ਨਾਮ ਨਾਲ ਸਸ਼ੋਭਤ ਹੋ ਜਾਵੇ।

Bhai Manmohan Singh (Shabad OS, CC BY-SA)

English

This is Nanak's prayer, that he may be adorned with the True Name.

Dr. Sant Singh Khalsa (Shabad OS, CC BY-SA)
Ang 421 · Line 28

ਆਪੁ ਗਇਆ ਸੋਝੀ ਪਈ; ਗੁਰਸਬਦੀ ਮੇਲਾ ॥੧॥ ਰਹਾਉ ॥

aap geaa sojhee pee; gurasabadee melaa |1| rahaau |

Punjabi

ਜਦ ਸਵੈ-ਹੰਗਤਾ ਨਾਸ ਹੋ ਜਾਂਦੀ ਹੈ, ਅਤੇ ਸਮਝ ਪ੍ਰਾਪਤ ਹੋ ਜਾਂਦੀ ਹੈ ਤਦ ਗੁਰਾਂ ਦੇ ਉਪਦੇਸ਼ ਰਾਹੀਂ ਬੰਦਾ ਹਰੀ ਨੂੰ ਮਿਲ ਪੈਂਦਾ ਹੈ। ਠਹਿਰਾਓ।

Bhai Manmohan Singh (Shabad OS, CC BY-SA)

English

When self-conceit is eradicated, and understanding is obtained, one meets the Lord, through the Word of the Guru's Shabad. ||1||Pause||

Dr. Sant Singh Khalsa (Shabad OS, CC BY-SA)
Ang 421 · Line 29

ਹਉਮੈ ਗਰਬੁ ਗਵਾਈਐ; ਪਾਈਐ ਵੀਚਾਰੁ ॥

haumai garab gavaaeeai; paaeeai veechaar |

Punjabi

ਹੰਕਾਰ ਤੇ ਘੁਮੰਡ ਨੂੰ ਛੱਡ ਕੇ ਇਨਸਾਨ ਬਿਬੇਕ ਹਾਸਲ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

Abandoning egotism and pride, one obtains contemplative understanding.

Dr. Sant Singh Khalsa (Shabad OS, CC BY-SA)
Ang 421 · Line 30

ਸਾਹਿਬ ਸਿਉ ਮਨੁ ਮਾਨਿਆ; ਦੇ ਸਾਚੁ ਅਧਾਰੁ ॥੨॥

saahib siau man maaniaa; de saach adhaar |2|

Punjabi

ਜਦ ਪ੍ਰਾਣੀ ਪ੍ਰਭੂ ਨਾਲ ਰੀਝ ਜਾਂਦਾ ਹੈ, ਉਹ ਉਸ ਨੂੰ ਸਤਿਨਾਮ ਦਾ ਭੋਜਨ ਬਖਸ਼ ਦਿੰਦਾ ਹੈ।

Bhai Manmohan Singh (Shabad OS, CC BY-SA)

English

When the mind surrenders to the Lord Master, He bestows the support of the Truth. ||2||

Dr. Sant Singh Khalsa (Shabad OS, CC BY-SA)
Ang 421 · Line 31

ਅਹਿਨਿਸਿ ਨਾਮਿ ਸੰਤੋਖੀਆ; ਸੇਵਾ ਸਚੁ ਸਾਈ ॥

ahinis naam santokheea; sevaa sach saaee |

Punjabi

ਦਿਹੁੰ ਰੈਣ ਤੂੰ ਨਾਮ ਨਾਲ ਰੱਜਿਆ ਰਹੁ, ਉਹ ਹੀ ਸੱਚੀ ਘਾਲ ਹੈ।

Bhai Manmohan Singh (Shabad OS, CC BY-SA)

English

Day and night, remain content with the Naam, the Name of the Lord; that is the true service.

Dr. Sant Singh Khalsa (Shabad OS, CC BY-SA)
Ang 421 · Line 32

ਤਾ ਕਉ. ਬਿਘਨੁ ਨ ਲਾਗਈ; ਚਾਲੈ ਹੁਕਮਿ ਰਜਾਈ ॥੩॥

taa kau. bighan na laagee; chaalai hukam rajaaee |3|

Punjabi

ਉਸ ਨੂੰ ਕੋਈ ਮੁਸੀਬਤ ਨਹੀਂ ਵਿਆਪਦੀ ਜੋ ਰਜਾ ਤੇ ਮਾਲਕ ਦੇ ਭਾਣੇ ਅਨੁਸਾਰ ਟੁਰਦਾ ਹੈ।

Bhai Manmohan Singh (Shabad OS, CC BY-SA)

English

No misfortune troubles one who follows the Command of the Lord's Will. ||3||

Dr. Sant Singh Khalsa (Shabad OS, CC BY-SA)
Ang 421 · Line 33

ਹੁਕਮਿ ਰਜਾਈ ਜੋ ਚਲੈ; ਸੋ ਪਵੈ ਖਜਾਨੈ ॥

hukam rajaaee jo chalai; so pavai khajaanai |

Punjabi

ਜੋ ਸੁਆਮੀ ਦੇ ਫੁਰਮਾਨ ਨੂੰ ਸਵੀਕਾਰ ਕਰਦਾ ਹੈ, ਉਹ ਉਸ ਦੇ ਕੋਸ਼ ਅੰਦਰ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One who follows the Command of the Lord's Will is taken into the Lord's Treasury.

Dr. Sant Singh Khalsa (Shabad OS, CC BY-SA)
Ang 421 · Line 34

ਖੋਟੇ. ਠਵਰ ਨ ਪਾਇਨੀ; ਰਲੇ ਜੂਠਾਨੈ ॥੪॥

khotte. tthavar na paaeinee; rale jootthaanai |4|

Punjabi

ਜਾਲ੍ਹੀਆਂ ਨੂੰ ਕੋਈ ਥਾਂ ਨਹੀਂ ਲੱਭਦੀ। ਉਹਨਾਂ ਦਾ ਗੰਦਿਆਂ ਨਾਲ ਮੇਲ ਜੋਲ ਹੈ।

Bhai Manmohan Singh (Shabad OS, CC BY-SA)

English

The counterfeit find no place there; they are mixed with the false ones. ||4||

Dr. Sant Singh Khalsa (Shabad OS, CC BY-SA)
Ang 421 · Line 35

ਨਿਤ ਨਿਤ. ਖਰਾ ਸਮਾਲੀਐ; ਸਚੁ ਸਉਦਾ ਪਾਈਐ ॥

nit nit. kharaa samaaleeai; sach saudaa paaeeai |

Punjabi

ਹਮੇਸ਼ਾਂ ਤੇ ਹਮੇਸ਼ਾਂ ਹੀ ਅਸਲੀ ਸਿੱਕੇ ਸੰਭਾਲੇ ਜਾਂਦੇ ਹਨ। ਉਨ੍ਹਾਂ ਨਾਲ ਸੱਚਾ ਮਾਲ ਖ੍ਰੀਦਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Forever and ever, the genuine coins are treasured; with them, the true merchandise is purchased.

Dr. Sant Singh Khalsa (Shabad OS, CC BY-SA)
Ang 421 · Line 36

ਖੋਟੇ. ਨਦਰਿ ਨ ਆਵਨੀ; ਲੇ ਅਗਨਿ ਜਲਾਈਐ ॥੫॥

khotte. nadar na aavanee; le agan jalaaeeai |5|

Punjabi

ਸੁਆਮੀ ਦੇ ਖਜਾਨੇ ਵਿੱਚ ਝੂਠੇ ਸਿੱਕੇ ਦਿਸਦੇ ਹੀ ਨਹੀਂ। ਉਹ ਫੜ ਕੇ ਮੁੜ ਅੱਗ ਵਿੰਚ ਪਾਏ ਜਾਂਦੇ ਹਨ।

Bhai Manmohan Singh (Shabad OS, CC BY-SA)

English

The false ones are not seen in the Lord's Treasury; they are seized and cast into the fire again. ||5||

Dr. Sant Singh Khalsa (Shabad OS, CC BY-SA)
Ang 421 · Line 37

ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ॥

jinee aatam cheeniaa; paramaatam soee |

Punjabi

ਜੋ ਆਪਣੀ ਆਤਮਾਂ ਨੂੰ ਸਮਝਦੇ ਹਨ, ਉਹ ਖੁਦ ਪ੍ਰੀਤਮ (ਪਰਮ ਆਤਮਾਂ) ਹਨ।

Bhai Manmohan Singh (Shabad OS, CC BY-SA)

English

Those who understand their own souls, are themselves the Supreme Soul.

Dr. Sant Singh Khalsa (Shabad OS, CC BY-SA)
Ang 421 · Line 38

ਏਕੋ ਅੰਮ੍ਰਿਤ ਬਿਰਖੁ ਹੈ; ਫਲੁ ਅੰਮ੍ਰਿਤੁ ਹੋਈ ॥੬॥

eko amrit birakh hai; fal amrit hoee |6|

Punjabi

ਕੇਵਲ ਸੁਆਮੀ ਹੀ ਆਬਿ-ਹਿਯਾਤ ਦਾ ਰੁੱਖ ਹੈ ਜਿਸ ਨੂੰ ਸੁਧਾ ਸਰੂਪ ਮੇਵਾ ਲੱਗਦਾ ਹੈ।

Bhai Manmohan Singh (Shabad OS, CC BY-SA)

English

The One Lord is the tree of ambrosial nectar, which bears the ambrosial fruit. ||6||

Dr. Sant Singh Khalsa (Shabad OS, CC BY-SA)
Ang 421 · Line 39

ਅੰਮ੍ਰਿਤ ਫਲੁ ਜਿਨੀ ਚਾਖਿਆ; ਸਚਿ ਰਹੇ ਅਘਾਈ ॥

amrit fal jinee chaakhiaa; sach rahe aghaaee |

Punjabi

ਜੋ ਅੰਮ੍ਰਿਤ ਮਈ ਮੇਵੇ ਨੂੰ ਚੱਖਦੇ ਹਨ, ਉਹ ਸੱਚ ਨਾਲ ਰੱਜੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Those who taste the ambrosial fruit remain satisfied with Truth.

Dr. Sant Singh Khalsa (Shabad OS, CC BY-SA)
Ang 421 · Line 40

ਤਿੰਨਾ. ਭਰਮੁ ਨ ਭੇਦੁ ਹੈ; ਹਰਿ ਰਸਨ ਰਸਾਈ ॥੭॥

tinaa. bharam na bhed hai; har rasan rasaaee |7|

Punjabi

ਜਿਨ੍ਹਾਂ ਦੀ ਜਿਹਭਾ ਰੱਬੀ ਰਸ ਨੂੰ ਮਾਣਦੀ ਹੈ, ਉਹਨਾਂ ਨੂੰ ਕੋਈ ਸੰਦੇਹ ਤੇ ਵਿਛੋੜਾ ਨਹੀਂ ਵਾਪਰਦਾ।

Bhai Manmohan Singh (Shabad OS, CC BY-SA)

English

They have no doubt or sense of separation - their tongues taste the divine taste. ||7||

Dr. Sant Singh Khalsa (Shabad OS, CC BY-SA)
Ang 421 · Line 41

ਹੁਕਮਿ ਸੰਜੋਗੀ ਆਇਆ; ਚਲੁ ਸਦਾ ਰਜਾਈ ॥

hukam sanjogee aaeaa; chal sadaa rajaaee |

Punjabi

ਪ੍ਰਭੂ ਦੇ ਫੁਰਮਾਨ ਦੁਆਰਾ ਤੇ ਪੂਰਬਲੇ ਕਰਮਾਂ ਰਾਹੀਂ ਤੂੰ ਜਹਾਨ ਵਿੱਚ ਆਇਆ ਹੈਂ। ਹਮੇਸ਼ਾਂ ਉਸ ਦੀ ਰਜਾ ਵਿੱਚ ਟੁਰ।

Bhai Manmohan Singh (Shabad OS, CC BY-SA)

English

By His Command, and through your past actions, you came into the world; walk forever according to His Will.

Dr. Sant Singh Khalsa (Shabad OS, CC BY-SA)
Ang 421 · Line 42

ਅਉਗਣਿਆਰੇ ਕਉ ਗੁਣੁ ਨਾਨਕੈ; ਸਚੁ ਮਿਲੈ ਵਡਾਈ ॥੮॥੨੦॥

aauganiaare kau gun naanakai; sach milai vaddaaee |8|20|

Punjabi

ਨੇਕੀ-ਵਿਹੂਣ ਨਾਨਕ, ਨੂੰ, ਹੇ ਸੁਆਮੀ! ਆਪਣੇ ਸੱਚੇ ਨਾਮ ਦੀ ਖੂਬੀ ਅਤੇ ਬਜੁਰਗੀ ਪਰਦਾਨ ਕਰ।

Bhai Manmohan Singh (Shabad OS, CC BY-SA)

English

Please, grant virtue to Nanak, the virtueless one; bless him with the glorious greatness of the Truth. ||8||20||

Dr. Sant Singh Khalsa (Shabad OS, CC BY-SA)
Ang 421 · Line 43

ਆਸਾ ਮਹਲਾ ੧ ॥

aasaa mahalaa 1 |

Punjabi

ਆਸਾ ਪਹਿਲੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, First Mehl:

Dr. Sant Singh Khalsa (Shabad OS, CC BY-SA)
Ang 421 · Line 44

ਮਨੁ ਰਾਤਉ ਹਰਿ ਨਾਇ; ਸਚੁ ਵਖਾਣਿਆ ॥

man raatau har naae; sach vakhaaniaa |

Punjabi

ਜਿਸ ਦਾ ਹਿਰਦਾ ਵਾਹਿਗੁਰੂ ਦੇ ਨਾਮ ਨਾਲ ਰੰਗਿਆ ਹੋਇਆ ਹੈ, ਉਹ ਸੱਚ ਬੋਲਦਾ ਹੈ।

Bhai Manmohan Singh (Shabad OS, CC BY-SA)

English

One whose mind is attuned to the Lord's Name speaks the truth.

Dr. Sant Singh Khalsa (Shabad OS, CC BY-SA)
Ang 421 · Line 45

ਲੋਕਾ ਦਾ ਕਿਆ ਜਾਇ; ਜਾ ਤੁਧੁ ਭਾਣਿਆ ॥੧॥

lokaa daa kiaa jaae; jaa tudh bhaaniaa |1|

Punjabi

ਲੋਗਾਂ ਦਾ ਕੀ ਵਿਗੜਦਾ ਹੈ, ਜੇਕਰ ਮੈਂ ਤੈਨੂੰ ਚੰਗਾ ਲਗਣ ਲੱਗ ਜਾਵਾਂ! ਹੇ ਸਾਂਈ?

Bhai Manmohan Singh (Shabad OS, CC BY-SA)

English

What would the people lose, if I became pleasing to You, O Lord? ||1||

Dr. Sant Singh Khalsa (Shabad OS, CC BY-SA)