Ang 427
ਏ ਮਨ. ਰੂੜੑੇ ਰੰਗੁਲੇ; ਤੂੰ ਸਚਾ ਰੰਗੁ ਚੜਾਇ ॥
e man. roorrae rangule; toon sachaa rang charraae |
Punjabi
ਏ ਮੇਰੀ ਸੁੰਦਰ ਰੰਗੀਲੀ (ਖਲੰਦੜੀ) ਆਤਮਾ! ਤੂੰ ਸੱਚੀ ਰੰਗਤ ਰੰਗਾ।
English
O beauteous and joyful mind, imbue yourself with your true color.
ਰੂੜੀ ਬਾਣੀ. ਜੇ ਰਪੈ; ਨਾ ਇਹੁ ਰੰਗੁ ਲਹੈ, ਨ ਜਾਇ ॥੧॥ ਰਹਾਉ ॥
roorree baanee. je rapai; naa ihu rang lahai, na jaae |1| rahaau |
Punjabi
ਜੇਕਰ ਤੂੰ ਸੁਹਣੀ ਗੁਰਬਾਣੀ ਨਾਲ ਰੰਗਿਆ ਜਾਵੇ ਤਾਂ ਇਹ ਰੰਗਤ ਨਾਂ ਉਤਰੇਗੀ, ਤੇ ਨਾਂ ਹੀ ਹੀ ਕਿਧਰੇ ਜਾਵੇਗੀ। ਠਹਿਰਾਉ।
English
If you imbue yourself with the Beauteous Word of the Guru's Bani, then this color shall never fade away. ||1||Pause||
ਹਮ ਨੀਚ ਮੈਲੇ. ਅਤਿ ਅਭਿਮਾਨੀ; ਦੂਜੈ ਭਾਇ ਵਿਕਾਰ ॥
ham neech maile. at abhimaanee; doojai bhaae vikaar |
Punjabi
ਮੈਂ ਅਧਮ, ਪਲੀਤ, ਬੜਾ ਹੰਕਾਰੀ, ਗੁਨਾਹਗਾਰ ਅਤੇ ਹੋਰਸ ਦੀ ਪ੍ਰੀਤ ਨਾਲ ਜੁੜਿਆ ਹੋਇਆ ਹਾਂ।
English
I am lowly, filthy, and totally egotistical; I am attached to the corruption of duality.
ਗੁਰਿ ਪਾਰਸਿ ਮਿਲਿਐ. ਕੰਚਨੁ ਹੋਏ; ਨਿਰਮਲ ਜੋਤਿ ਅਪਾਰ ॥੨॥
gur paaras miliai. kanchan hoe; niramal jot apaar |2|
Punjabi
ਗੁਰੂ ਰਸਾਇਣ ਨਾਲ ਛੁਹ ਕੇ ਮੈਂ ਸੋਨਾ ਹੋ ਗਿਆ ਹਾਂ ਅਤੇ ਬੇਅੰਤ ਪ੍ਰਭੂ ਦੇ ਪਵਿੱਤਰ ਪਰਕਾਸ਼ ਨਾਲ ਅਭੇਦ ਥੀ ਗਿਆ ਹਾਂ।
English
But meeting with the Guru, the Philosopher's Stone, I am transformed into gold; I am blended with the Pure Light of the Infinite Lord. ||2||
ਬਿਨੁ ਗੁਰ. ਕੋਇ ਨ ਰੰਗੀਐ; ਗੁਰਿ ਮਿਲਿਐ. ਰੰਗੁ ਚੜਾਉ ॥
bin gur. koe na rangeeai; gur miliai. rang charraau |
Punjabi
ਗੁਰਾਂ ਦੇ ਬਾਝੋਂ ਕੋਈ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਨਹੀਂ ਗਿਆ। ਗੁਰਾਂ ਨੂੰ ਮਿਲਨ ਨਾਲ ਰੰਗ ਚੜ੍ਹਦਾ ਹੈ।
English
Without the Guru, no one is imbued with the color of the Lord's Love; meeting with the Guru, this color is applied.
ਗੁਰ ਕੈ ਭੈ ਭਾਇ. ਜੋ ਰਤੇ; ਸਿਫਤੀ ਸਚਿ ਸਮਾਉ ॥੩॥
gur kai bhai bhaae. jo rate; sifatee sach samaau |3|
Punjabi
ਜੋ ਗੁਰਾਂ ਦੇ ਡਰ ਅਤੇ ਪਿਆਰ ਅੰਦਰ ਰੰਗੀਜੇ ਹਨ, ਉਹ ਸੱਚੇ ਸੁਆਮੀ ਦੀ ਕੀਰਤੀ ਅੰਦਰ ਲੀਨ ਹੋ ਜਾਂਦੇ ਹਨ।
English
Those who are imbued with the Fear, and the Love of the Guru, are absorbed in the Praise of the True Lord. ||3||
ਭੈ ਬਿਨੁ. ਲਾਗਿ ਨ ਲਗਈ; ਨਾ ਮਨੁ ਨਿਰਮਲੁ ਹੋਇ ॥
bhai bin. laag na lagee; naa man niramal hoe |
Punjabi
ਡਰ ਦੇ ਬਗੈਰ ਵਾਹਿਗੁਰੂ ਦਾ ਪਿਆਰ ਪੈਦਾ ਨਹੀਂ ਹੁੰਦਾ ਅਤੇ ਨਾਂ ਹੀ ਦਿਲ ਪਵਿੱਤਰ ਹੁੰਦਾ ਹੈ।
English
Without fear, the cloth is not dyed, and the mind is not rendered pure.
ਬਿਨੁ ਭੈ. ਕਰਮ ਕਮਾਵਣੇ; ਝੂਠੇ. ਠਾਉ ਨ ਕੋਇ ॥੪॥
bin bhai. karam kamaavane; jhootthe. tthaau na koe |4|
Punjabi
ਡਰ ਦੇ ਬਗੈਰ ਕਰਮਕਾਂਡ ਕਰਨੇ ਕੂੜੇ ਹਨ, ਅਤੇ ਪ੍ਰਾਣੀ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
English
Without fear, the performance of rituals is false, and one finds no place of rest. ||4||
ਜਿਸ ਨੋ ਆਪੇ ਰੰਗੇ. ਸੁ ਰਪਸੀ; ਸਤਸੰਗਤਿ ਮਿਲਾਇ ॥
jis no aape range. su rapasee; satasangat milaae |
Punjabi
ਜਿਸ ਨੂੰ ਸੁਆਮੀ ਖ਼ੁਦ ਰੰਗਦਾ ਹੈ, ਉਹੀ ਰੰਗਿਆ ਜਾਂਦਾ ਹੈ ਅਤੇ ਉਹ ਸਾਧ ਸੰਗਤ ਨਾਲ ਜੁੜ ਜਾਂਦਾ ਹੈ।
English
Only those whom the Lord imbues, are so imbued; they join the Sat Sangat, the True Congregation.
ਪੂਰੇ ਗੁਰ ਤੇ ਸਤਸੰਗਤਿ ਊਪਜੈ; ਸਹਜੇ ਸਚਿ ਸੁਭਾਇ ॥੫॥
poore gur te satasangat aoopajai; sahaje sach subhaae |5|
Punjabi
ਸਾਧ ਸੰਗਤ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ ਅਤੇ ਸੁਖੈਨ ਹੀ, ਆਦਮੀ ਦੀ ਕੀਰਤੀਮਾਨ ਪ੍ਰੀਤ ਸਤਿਪੁਰਖ ਨਾਲ ਪੈ ਜਾਂਦੀ ਹੈ।
English
From the Perfect Guru, the Sat Sangat emanates, and one easily merges into the Love of the True One. ||5||
ਬਿਨੁ ਸੰਗਤੀ. ਸਭਿ ਐਸੇ ਰਹਹਿ; ਜੈਸੇ ਪਸੁ ਢੋਰ ॥
bin sangatee. sabh aise raheh; jaise pas dtor |
Punjabi
ਸਚਿਆਰਾ ਦੀ ਸੰਗਤ ਦੇ ਬਾਝੋਂ ਸਾਰੇ ਆਦਮੀ ਪਸ਼ੂਆਂ ਅਤੇ ਡੰਗਰਾਂ ਵਰਗੇ ਰਹਿੰਦੇ ਹਨ।
English
Without the Sangat, the Company of the Holy, all remain like beasts and animals.
ਜਿਨਿੑ ਕੀਤੇ. ਤਿਸੈ, ਨ ਜਾਣਨੑੀ; ਬਿਨੁ ਨਾਵੈ. ਸਭਿ ਚੋਰ ॥੬॥
jina keete. tisai, na jaananaee; bin naavai. sabh chor |6|
Punjabi
ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ। ਨਾਮ ਦੇ ਬਾਝੋਂ ਸਾਰੇ ਤਸਕਰ ਹਨ।
English
They do not know the One who created them; without the Name, all are thieves. ||6||
ਇਕਿ ਗੁਣ ਵਿਹਾਝਹਿ, ਅਉਗਣ ਵਿਕਣਹਿ; ਗੁਰ ਕੈ ਸਹਜਿ ਸੁਭਾਇ ॥
eik gun vihaajheh, aaugan vikaneh; gur kai sehaj subhaae |
Punjabi
ਗੁਰਾਂ ਦੀ ਦਿੱਤੀ ਹੋਈ ਅਡੋਲਤਾ ਅਤੇ ਸੁਭਾ ਰਾਹੀਂ ਕਈ ਨੇਕੀਆਂ ਨੂੰ ਖਰੀਦਦੇ ਅਤੇ ਬਦੀਆਂ ਨੂੰ ਵੇਚਦੇ ਹਨ।
English
Some purchase merits and sell off their demerits; through the Guru, they obtain peace and poise.
ਗੁਰ ਸੇਵਾ ਤੇ. ਨਾਉ ਪਾਇਆ; ਵੁਠਾ ਅੰਦਰਿ ਆਇ ॥੭॥
gur sevaa te. naau paaeaa; vutthaa andar aae |7|
Punjabi
ਗੁਰਾਂ ਦੀ ਘਾਲ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ ਅਤੇ ਸੁਆਮੀ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ।
English
Serving the Guru, they obtain the Name, which comes to dwell deep within. ||7||
ਸਭਨਾ ਕਾ ਦਾਤਾ ਏਕੁ ਹੈ; ਸਿਰਿ ਧੰਧੈ ਲਾਇ ॥
sabhanaa kaa daataa ek hai; sir dhandhai laae |
Punjabi
ਇੱਕ ਸੁਆਮੀ ਹੀ ਸਾਰਿਆਂ ਨੂੰ ਦੇਣ ਵਾਲਾ ਹੈ, ਉਹ ਹਰ ਇਕ ਨੂੰ ਕੰਮ ਕਾਜ ਤੇ ਲਾਉਂਦਾ ਹੈ।
English
The One Lord is the Giver of all; He assigns tasks to each and every person.
ਨਾਨਕ. ਨਾਮੇ ਲਾਇ ਸਵਾਰਿਅਨੁ; ਸਬਦੇ ਲਏ ਮਿਲਾਇ ॥੮॥੯॥੩੧॥
naanak. naame laae savaarian; sabade le milaae |8|9|31|
Punjabi
ਹੇ ਨਾਨਕ! ਆਪਣੇ ਨਾਮ ਨਾਲ ਜੋੜ ਕੇ ਸਾਹਿਬ, ਬੰਦੇ ਨੂੰ ਸਸ਼ੋਭਤ ਕਰਦਾ ਹੈ ਅਤੇ ਗੁਰਬਾਣੀ ਦੇ ਜਰੀਏ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
English
O Nanak, the Lord embellishes us with the Name; attached to the Word of the Shabad, we are merged into Him. ||8||9||31||
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਸਭ ਨਾਵੈ ਨੋ ਲੋਚਦੀ; ਜਿਸੁ ਕ੍ਰਿਪਾ ਕਰੇ ਸੋ ਪਾਏ ॥
sabh naavai no lochadee; jis kripaa kare so paae |
Punjabi
ਸਾਰੇ ਨਾਮ ਦੀ ਤਾਂਘ ਰਖਦੇ ਹਨ, ਪਰ ਕੇਵਲ ਓਹੀ ਇਸ ਨੂੰ ਪਾਉਂਦਾ ਹੈ, ਜਿਸ ਤੇ ਸਾਈਂ ਮਿਹਰ ਧਾਰਦਾ ਹੈ।
English
Everyone longs for the Name, but he alone receives it, unto whom the Lord shows His Mercy.
ਬਿਨੁ ਨਾਵੈ. ਸਭੁ ਦੁਖੁ ਹੈ; ਸੁਖੁ ਤਿਸੁ. ਜਿਸੁ ਮੰਨਿ ਵਸਾਏ ॥੧॥
bin naavai. sabh dukh hai; sukh tis. jis man vasaae |1|
Punjabi
ਨਾਮ ਦੇ ਬਾਝੋਂ ਸਮੂਹ ਤਕਲਫ਼ਿ ਹੀ ਹੈ। ਕੇਵਲ ਓਹੀ ਠੰਢ-ਚੈਨ ਨੂੰ ਪ੍ਰਾਪਤ ਹੁੰਦਾ ਹੈ, ਜਿਸ ਦੇ ਹਿਰਦੇ ਅੰਦਰ ਉਹ ਆਪਣਾ ਨਾਮ ਟਿਕਾਉਂਦਾ ਹੈ।
English
Without the Name, there is only pain; he alone obtains peace, whose mind is filled with the Name. ||1||
ਤੂੰ ਬੇਅੰਤੁ ਦਇਆਲੁ ਹੈ; ਤੇਰੀ ਸਰਣਾਈ ॥
toon beant deaal hai; teree saranaaee |
Punjabi
ਤੂੰ ਹੇ ਸੁਆਮੀ! ਬੇਅੰਤ ਅਤੇ ਮਿਹਰਬਾਨ ਹੈਂ। ਮੈਂ ਤੇਰੀ ਪਨਾਹ ਚਾਹੁੰਦਾ ਹਾਂ।
English
You are infinite and merciful; I seek Your Sanctuary.
ਗੁਰ ਪੂਰੇ ਤੇ ਪਾਈਐ; ਨਾਮੇ ਵਡਿਆਈ ॥੧॥ ਰਹਾਉ ॥
gur poore te paaeeai; naame vaddiaaee |1| rahaau |
Punjabi
ਪੂਰਨ ਗੁਰਾਂ ਪਾਸੋਂ ਨਾਮ ਦੀ ਬਜ਼ੁਰਗੀ ਪ੍ਰਾਪਤ ਹੁੰਦੀ ਹੈ। ਠਹਿਰਾਉ।
English
From the Perfect Guru, the glorious greatness of the Naam is obtained. ||1||Pause||
ਅੰਤਰਿ ਬਾਹਰਿ ਏਕੁ ਹੈ; ਬਹੁ ਬਿਧਿ ਸ੍ਰਿਸਟਿ ਉਪਾਈ ॥
antar baahar ek hai; bahu bidh srisatt upaaee |
Punjabi
ਅੰਦਰ ਅਤੇ ਬਾਹਰ ਅਦੁੱਤੀ ਸਾਹਿਬ ਹੀ ਹੈ। ਉਸ ਨੇ ਅਨੇਕਾਂ ਕਿਸਮਾਂ ਦੀ ਦੁਨੀਆਂ ਸਾਜੀ ਹੈ।
English
Inwardly and outwardly, there is only the One Lord. He has created the world, with its many varieties.
ਹੁਕਮੇ. ਕਾਰ ਕਰਾਇਦਾ; ਦੂਜਾ. ਕਿਸੁ ਕਹੀਐ ਭਾਈ ॥੨॥
hukame. kaar karaaeidaa; doojaa. kis kaheeai bhaaee |2|
Punjabi
ਆਪਣੀ ਰਜ਼ਾ ਅਨੁਸਾਰ ਉਹ ਇਨਸਾਨ ਪਾਸੋਂ ਕੰਮ ਕਰਾਉਂਦਾ ਹੈ। ਹੋਰ ਕਿਹੜਾ ਹੈ ਜਿਸ ਦਾ ਜ਼ਿਕਰ ਕੀਤਾ ਜਾਵੇ, ਹੇ ਵੀਰ!
English
According to the Order of His Will, He makes us act. What else can we talk about, O Siblings of Destiny? ||2||
ਬੁਝਣਾ ਅਬੁਝਣਾ, ਤੁਧੁ ਕੀਆ; ਇਹ ਤੇਰੀ ਸਿਰਿ ਕਾਰ ॥
bujhanaa abujhanaa, tudh keea; ih teree sir kaar |
Punjabi
ਸਮਝ ਅਤੇ ਬੇਸਮਝੀ ਤੇਰੀਆਂ ਰਚਨਾ ਹਨ, ਇਨ੍ਹਾਂ ਉੱਤੇ ਤੇਰੀ ਹਕੂਮਤ ਹੈ।
English
Knowledge and ignorance are all your making; You have control over these.
ਇਕਨੑਾ ਬਖਸਿਹਿ ਮੇਲਿ ਲੈਹਿ; ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥
eikanaa bakhasihi mel laihi; ik daragah maar kadte koorriaar |3|
Punjabi
ਕਈਆਂ ਨੂੰ ਤੂੰ ਮਾਫ਼ ਕਰ ਕੇ ਆਪਣੇ ਨਾਲ ਮਿਲਾ ਲੈਦਾ ਹੈਂ ਅਤੇ ਕਈ ਝੂਠਿਆਂ ਨੂੰ ਤੂੰ ਕੁੱਟ ਫ਼ਾਟ ਕੇ ਆਪਣੇ ਦਰਬਾਰੋਂ ਬਾਹਰ ਕੱਢ ਦਿੰਦਾ ਹੈਂ।
English
Some, You forgive, and unite with Yourself; while others, the wicked, you strike down and drive out of Your Court. ||3||
ਇਕਿ. ਧੁਰਿ ਪਵਿਤ ਪਾਵਨ ਹਹਿ; ਤੁਧੁ ਨਾਮੇ ਲਾਏ ॥
eik. dhur pavit paavan heh; tudh naame laae |
Punjabi
ਕਈ ਐਨ ਅਰੰਭ ਤੋਂ ਹੀ ਨਿਰਮਲ ਅਤੇ ਨੇਕ ਹਨ। ਉਨ੍ਹਾਂ ਨੂੰ ਤੂੰ ਆਪਣੇ ਨਾਲ ਜੋੜਿਆ ਹੋਇਆ ਹੈ।
English
Some, from the very beginning, are pure and pious; You attach them to Your Name.
ਗੁਰ ਸੇਵਾ ਤੇ. ਸੁਖੁ ਊਪਜੈ; ਸਚੈ ਸਬਦਿ ਬੁਝਾਏ ॥੪॥
gur sevaa te. sukh aoopajai; sachai sabad bujhaae |4|
Punjabi
ਗੁਰਾਂ ਦੀ ਘਾਲ ਦੁਆਰਾ ਠੰਢ ਚੈਨ ਉਤਪੰਨ ਹੁੰਦੀ ਹੈ, ਅਤੇ ਸੱਚੇ ਨਾਮ ਰਾਹੀਂ ਬੰਦਾ ਸੁਆਮੀ ਨੂੰ ਸਮਝ ਲੈਦਾ ਹੈ।
English
Serving the Guru, peace wells up; through the True Word of the Shabad, one comes to understand. ||4||
ਇਕਿ ਕੁਚਲ ਕੁਚੀਲ, ਵਿਖਲੀ ਪਤੇ; ਨਾਵਹੁ ਆਪਿ ਖੁਆਏ ॥
eik kuchal kucheel, vikhalee pate; naavahu aap khuaae |
Punjabi
ਕਈ ਟੇਡੀ ਚਾਲ ਵਾਲੇ, ਗੰਦੇ ਤੇ ਵੇਸਵਾ-ਪਤੀ (ਕੰਜਰੀ-ਬਾਜ਼) ਹਨ ਸਾਈਂ ਨੇ ਖ਼ੁਦ ਉਨ੍ਹਾਂ ਨੂੰ ਨਾਮ ਤੋਂ ਗੁਮਰਾਹ ਕਰ ਛੱਡਿਆ ਹੈ।
English
Some are crooked, filthy and vicious; the Lord Himself has led them astray from the Name.
ਨਾ ਓਨ ਸਿਧਿ. ਨ ਬੁਧਿ ਹੈ, ਨ ਸੰਜਮੀ; ਫਿਰਹਿ ਉਤਵਤਾਏ ॥੫॥
naa on sidh. na budh hai, na sanjamee; fireh utavataae |5|
Punjabi
ਉਨ੍ਹਾਂ ਪਾਸ ਨਾਂ ਸੋਚ ਵੀਚਾਰ, ਨਾਂ ਅਕਲ ਹੈ, ਨਾਂ ਹੀ ਉਹ ਆਪਣੇ ਆਪ ਤੇ ਕਾਬੂ ਪਾਉਣ ਵਾਲੇ ਹਨ। ਉਹ ਬੌਦਲੇ ਹੋਏ ਭਟਕਦੇ ਫਿਰਦੇ ਹਨ।
English
They have no intuition, no understanding and no self-discipline; they wander around delirious. ||5||
ਨਦਰਿ ਕਰੇ ਜਿਸੁ ਆਪਣੀ; ਤਿਸ ਨੋ ਭਾਵਨੀ ਲਾਏ ॥
nadar kare jis aapanee; tis no bhaavanee laae |
Punjabi
ਜਿਸ ਉੱਤੇ ਸਾਈਂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਉਹ ਉਸ ਨੂੰ ਆਪਣਾ ਭਰੋਸਾ ਈਮਾਨ ਬਖਸ਼ਦਾ ਹੈ।
English
He grants faith to those whom He has blessed with His Glance of Grace.
ਸਤੁ ਸੰਤੋਖੁ ਇਹ ਸੰਜਮੀ; ਮਨੁ ਨਿਰਮਲੁ ਸਬਦੁ ਸੁਣਾਏ ॥੬॥
sat santokh ih sanjamee; man niramal sabad sunaae |6|
Punjabi
ਪਵਿੱਤ੍ਰ ਗੁਰਬਾਣੀ ਨੂੰ ਸ੍ਰਵਣ ਕਰਕੇ, ਇਹ ਬੰਦਾ ਸੱਚ, ਸੰਤਸ਼ਟਤਾ ਅਤੇ ਸਵੈ-ਕਾਬੂ ਨੂੰ ਪਾ ਲੈਦਾ ਹੈ।
English
This mind finds truth, contentment and self-discipline, hearing the Immaculate Word of the Shabad. ||6||
ਲੇਖਾ ਪੜਿ. ਨ ਪਹੂਚੀਐ; ਕਥਿ ਕਹਣੈ. ਅੰਤੁ ਨ ਪਾਇ ॥
lekhaa parr. na pahoocheeai; kath kahanai. ant na paae |
Punjabi
ਸਾਈਂ ਦਾ ਹਿਸਾਬ-ਕਿਤਾਬ ਵਾਚਣ ਨਾਲ ਬੰਦਾ ਉਸ ਕੋਲ ਨਹੀਂ ਪੁਜ ਸਕਦਾ। ਆਖਣ ਤੇ ਕਥਨ ਦੁਆਰਾ ਉਸ ਦਾ ਓੜਕ ਨਹੀਂ ਲੱਭਦਾ।
English
By reading books, one cannot reach Him; by speaking and talking, His limits cannot be found.
ਗੁਰ ਤੇ. ਕੀਮਤਿ ਪਾਈਐ; ਸਚਿ ਸਬਦਿ ਸੋਝੀ ਪਾਇ ॥੭॥
gur te. keemat paaeeai; sach sabad sojhee paae |7|
Punjabi
ਗੁਰਾਂ ਦੇ ਰਾਹੀਂ ਸੁਆਮੀ ਦੀ ਕਦਰ ਦਾ ਪਤਾ ਲੱਗਦਾ ਹੈ, ਅਤੇ ਸੱਚੇ ਨਾਮ ਰਾਹੀਂ ਉਸ ਦੀ ਗਿਆਤ ਪ੍ਰਾਪਤ ਹੁੰਦੀ ਹੈ।
English
Through the Guru, His value is found; through the True Word of the Shabad, understanding is obtained. ||7||
ਇਹੁ ਮਨੁ ਦੇਹੀ ਸੋਧਿ ਤੂੰ; ਗੁਰ ਸਬਦਿ ਵੀਚਾਰਿ ॥
eihu man dehee sodh toon; gur sabad veechaar |
Punjabi
ਹੇ ਬੰਦੇ! ਗੁਰਬਾਣੀ ਦੀ ਸੋਚ ਵੀਚਾਰ ਕਰਨ ਦੁਆਰਾ, ਤੂੰ ਆਪਣੀ ਇਸ ਆਤਮਾ ਅਤੇ ਸਰੀਰ ਨੂੰ ਸੁਧਾਰ ਲੈ।
English
So reform this mind and body, by contemplating the Word of the Guru's Shabad.
ਨਾਨਕ. ਇਸੁ ਦੇਹੀ ਵਿਚਿ, ਨਾਮੁ ਨਿਧਾਨੁ ਹੈ; ਪਾਈਐ. ਗੁਰ ਕੈ ਹੇਤਿ, ਅਪਾਰਿ ॥੮॥੧੦॥੩੨॥
naanak. is dehee vich, naam nidhaan hai; paaeeai. gur kai het, apaar |8|10|32|
Punjabi
ਨਾਨਕ, ਏਸ ਸਰੀਰ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ। ਗੁਰਾਂ ਵਾਸਤੇ ਬੇਅੰਤ ਪਿਆਰ ਦੇ ਰਾਹੀਂ ਇਹ ਖਜਾਨਾ ਪਾਇਆ ਜਾਂਦਾ ਹੈ।
English
O Nanak, within this body is the treasure of the Naam, the Name of the Lord; it is found through the Love of the Infinite Guru. ||8||10||32||
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਸਚਿ ਰਤੀਆ ਸੋਹਾਗਣੀ; ਜਿਨਾ. ਗੁਰ ਕੈ ਸਬਦਿ ਸੀਗਾਰਿ ॥
sach rateea sohaaganee; jinaa. gur kai sabad seegaar |
Punjabi
ਪਰਸੰਨ ਪਤਨੀਆਂ ਜੋ ਗੁਰਾਂ ਦੀ ਬਾਣੀ ਨਾਲ ਸ਼ਿੰਗਾਰੀਆਂ ਹੋਈਆਂ ਹਨ, ਸੱਚ ਵਿੱਚ ਰੰਗੀਆਂ ਜਾਂਦੀਆਂ ਹਨ।
English
The happy soul-brides are imbued with Truth; they are adorned with the Word of the Guru's Shabad.