Ang 428
ਘਰ ਹੀ. ਸੋ ਪਿਰੁ ਪਾਇਆ; ਸਚੈ ਸਬਦਿ ਵੀਚਾਰਿ ॥੧॥
ghar hee. so pir paaeaa; sachai sabad veechaar |1|
Punjabi
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਉਹ ਆਪਣੇ ਨਿੱਜ ਦੇ ਧਾਮ ਅੰਦਰ ਹੀ ਉਸ ਪ੍ਰੀਤਮ ਨੂੰ ਪਾ ਲੈਂਦੀਆਂ ਹਨ।
English
They find their Husband Lord within their own home, contemplating the True Word of the Shabad. ||1||
ਅਵਗਣ. ਗੁਣੀ ਬਖਸਾਇਆ; ਹਰਿ ਸਿਉ ਲਿਵ ਲਾਈ ॥
avagan. gunee bakhasaaeaa; har siau liv laaee |
Punjabi
ਨੇਕੀਆਂ ਦੇ ਰਾਹੀਂ ਬਦੀਆਂ ਮਾਫ ਹੋ ਜਾਂਦੀਆਂ ਅਤੇ ਜੀਵ ਦਾ ਵਾਹਿਗੁਰੂ ਨਾਲ ਪਿਆਰ ਪੈ ਜਾਂਦਾ ਹੈ।
English
Through merits, their demerits are forgiven, and they embrace love for the Lord.
ਹਰਿ ਵਰੁ ਪਾਇਆ ਕਾਮਣੀ; ਗੁਰਿ. ਮੇਲਿ ਮਿਲਾਈ ॥੧॥ ਰਹਾਉ ॥
har var paaeaa kaamanee; gur. mel milaaee |1| rahaau |
Punjabi
ਪਤਨੀ ਤਦ ਵਾਹਿਗੁਰੂ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰ ਲੈਂਦੀ ਹੈ ਅਤੇ ਇਹ ਮਿਲਾਪ ਗੁਰੂ ਜੀ ਕਰਾਉਂਦੇ ਹਨ। ਠਹਿਰਾਉ।
English
The soul-bride then obtains the Lord as her Husband; meeting the Guru, this union comes about. ||1||Pause||
ਇਕਿ. ਪਿਰੁ ਹਦੂਰਿ. ਨ ਜਾਣਨੑੀ; ਦੂਜੈ ਭਰਮਿ ਭੁਲਾਇ ॥
eik. pir hadoor. na jaananaee; doojai bharam bhulaae |
Punjabi
ਕਈ ਪਤੀ ਦੀ ਹਜੂਰੀ ਨੂੰ ਨਹੀਂ ਜਾਣਦੀਆਂ, ਅਤੇ ਦਵੈਤ ਭਾਵ ਅਤੇ ਸੰਦੇਹ ਅੰਦਰ ਕੁਰਾਹੇ ਪਈਆਂ ਹੋਈਆਂ ਹਨ।
English
Some do not know the Presence of their Husband Lord; they are deluded by duality and doubt.
ਕਿਉ ਪਾਇਨਿੑ ਡੋਹਾਗਣੀ; ਦੁਖੀ ਰੈਣਿ ਵਿਹਾਇ ॥੨॥
kiau paaeina ddohaaganee; dukhee rain vihaae |2|
Punjabi
ਛੁਟੜਾਂ ਕਿਸ ਤਰ੍ਹਾਂ ਆਪਣੇ ਸਾਈਂ ਨੂੰ ਮਿਲ ਸਕਦੀਆਂ ਹਨ। ਉਨ੍ਹਾਂ ਦੀ ਜੀਵਨ ਰਾਤਰੀ ਤਕਲੀਫ ਵਿੱਚ ਬੀਤ ਜਾਂਦੀ ਹੈ।
English
How can the forsaken brides meet Him? Their life night passes in pain. ||2||
ਜਿਨ ਕੈ ਮਨਿ. ਸਚੁ ਵਸਿਆ; ਸਚੀ ਕਾਰ ਕਮਾਇ ॥
jin kai man. sach vasiaa; sachee kaar kamaae |
Punjabi
ਜਿਨ੍ਹਾਂ ਦੇ ਅੰਤਰ ਆਤਮੇ ਸਤਿਪੁਰਖ ਨਿਵਾਸ ਰੱਖਦਾ ਹੈ, ਉਹ ਸੱਚੀ ਕਿਰਤ ਕਰਦੇ ਹਨ।
English
Those whose minds are filled with the True Lord, perform truthful actions.
ਅਨਦਿਨੁ ਸੇਵਹਿ. ਸਹਜ ਸਿਉ; ਸਚੇ ਮਾਹਿ ਸਮਾਇ ॥੩॥
anadin seveh. sehaj siau; sache maeh samaae |3|
Punjabi
ਰੈਣ ਦਿਹੁੰ, ਅਡੋਲਤਾ ਨਾਲ, ਉਹ ਵਾਹਿਗੁਰੂ ਦੀ ਘਾਲ ਕਮਾਉਂਦੀਆਂ ਹਨ ਤੇ ਸੱਚੇ ਸਾਈਂ ਵਿੱਚ ਲੀਨ ਹੋ ਜਾਂਦੀਆਂ ਹਨ।
English
Night and day, they serve the Lord with poise, and are absorbed in the True Lord. ||3||
ਦੋਹਾਗਣੀ ਭਰਮਿ ਭੁਲਾਈਆ; ਕੂੜੁ ਬੋਲਿ ਬਿਖੁ ਖਾਹਿ ॥
dohaaganee bharam bhulaaeea; koorr bol bikh khaeh |
Punjabi
ਤਿਆਗੀਆਂ ਹੋਈਆਂ ਵਹਿਮ ਅੰਦਰ ਭਟਕਦੀਆਂ ਹਨ ਅਤੇ ਝੂਠ ਬਕ ਕੇ ਜਹਿਰ ਖਾਂਦੀਆਂ ਹਨ।
English
The forsaken brides wander around, deluded by doubt; telling lies, they eat poison.
ਪਿਰੁ. ਨ ਜਾਣਨਿ ਆਪਣਾ; ਸੁੰਞੀ ਸੇਜ ਦੁਖੁ ਪਾਹਿ ॥੪॥
pir. na jaanan aapanaa; sunyee sej dukh paeh |4|
Punjabi
ਉਹ ਆਪਣੇ ਕੰਤ ਨੂੰ ਨਹੀਂ ਜਾਣਦੀਆਂ ਅਤੇ ਸੁੰਨ ਮਸੁੰਨ ਪਲੰਘ ਤੇ ਤਕਲੀਫ ਉਠਾਉਂਦੀਆਂ ਹਨ।
English
They do not know their Husband Lord, and upon their deserted bed, they suffer in misery. ||4||
ਸਚਾ ਸਾਹਿਬੁ ਏਕੁ ਹੈ; ਮਤੁ ਮਨ ਭਰਮਿ ਭੁਲਾਹਿ ॥
sachaa saahib ek hai; mat man bharam bhulaeh |
Punjabi
ਸੱਚਾ ਸੁਆਮੀ ਕੇਵਲ ਇਕ ਹੈ ਮਤੇ ਤੂੰ ਵਹਿਮ ਅੰਦਰ ਗੁਮਰਾਹ ਹੋ ਜਾਵੇਂ, ਹੇ ਮੇਰੀ ਜਿੰਦੇ!
English
The True Lord is the One and only; do not be deluded by doubt, O my mind.
ਗੁਰ ਪੂਛਿ. ਸੇਵਾ ਕਰਹਿ; ਸਚੁ ਨਿਰਮਲੁ ਮੰਨਿ ਵਸਾਹਿ ॥੫॥
gur poochh. sevaa kareh; sach niramal man vasaeh |5|
Punjabi
ਗੁਰਾਂ ਦਾ ਮਸ਼ਵਰਾ ਲੈ, ਆਪਣੇ ਸੁਆਮੀ ਦੀ ਘਾਲ ਕਮਾ ਅਤੇ ਪਵਿੱਤਰ ਸੱਚੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾ।
English
Consult with the Guru, serve the True Lord, and enshrine the Immaculate Truth within your mind. ||5||
ਸੋਹਾਗਣੀ ਸਦਾ ਪਿਰੁ ਪਾਇਆ; ਹਉਮੈ ਆਪੁ ਗਵਾਇ ॥
sohaaganee sadaa pir paaeaa; haumai aap gavaae |
Punjabi
ਸਤਿਵੰਤੀ ਵਹੁਟੀ ਹਮੇਸ਼ਾਂ ਆਪਣੇ ਕੰਤ ਨੂੰ ਪ੍ਰਾਪਤ ਹੁੰਦੀ ਹੈ ਅਤੇ ਆਪਣੇ ਹੰਕਾਰ ਤੇ ਸਵੈ ਹੰਗਤਾ ਨੂੰ ਦੂਰ ਕਰ ਦਿੰਦੀ ਹੈ।
English
The happy soul-bride always finds her Husband Lord; she banishes egotism and self-conceit.
ਪਿਰ ਸੇਤੀ. ਅਨਦਿਨੁ ਗਹਿ ਰਹੀ; ਸਚੀ ਸੇਜ. ਸੁਖੁ ਪਾਇ ॥੬॥
pir setee. anadin geh rahee; sachee sej. sukh paae |6|
Punjabi
ਆਪਣੇ ਪ੍ਰੀਤਮ ਨਾਲ ਉਹ ਰੈਣ ਦਿਹੁੰ ਜੁੜੀ ਰਹਿੰਦੀ ਹੈ ਅਤੇ ਸੱਚੇ ਪਲੰਘ ਉਤੇ ਆਰਾਮ ਪਾਉਂਦੀ ਹੈ।
English
She remains attached to her Husband Lord, night and day, and she finds peace upon His Bed of Truth. ||6||
ਮੇਰੀ ਮੇਰੀ ਕਰਿ ਗਏ; ਪਲੈ. ਕਿਛੁ ਨ ਪਾਇ ॥
meree meree kar ge; palai. kichh na paae |
Punjabi
ਜੋ ਇਹ ਮੈਡੀ ਹੈ, ਇਹ ਮੈਡੀ ਹੈ ਆਖਦੇ ਹਨ, ਬਿਨਾਂ ਕੁਝ ਪ੍ਰਾਪਤ ਕੀਤੇ ਟੁਰ ਗਏ ਹਨ।
English
Those who shouted, "Mine, mine!" have departed, without obtaining anything.
ਮਹਲੁ ਨਾਹੀ. ਡੋਹਾਗਣੀ; ਅੰਤਿ ਗਈ ਪਛੁਤਾਇ ॥੭॥
mehal naahee. ddohaaganee; ant gee pachhutaae |7|
Punjabi
ਵਿਛੁੜੀ ਹੋਈ ਆਪਣੇ ਸੁਆਮੀ ਦੇ ਮੰਦਰ ਨੂੰ ਨਹੀਂ ਪਾਉਂਦੀ ਅਤੇ ਅਖੀਰ ਨੂੰ ਅਫਸੋਸ ਕਰਦੀ ਹੋਈ ਤੁਰ ਜਾਂਦੀ ਹੈ।
English
The separated one does not obtain the Mansion of the Lord's Presence, and departs, repenting in the end. ||7||
ਸੋ ਪਿਰੁ ਮੇਰਾ ਏਕੁ ਹੈ; ਏਕਸੁ ਸਿਉ ਲਿਵ ਲਾਇ ॥
so pir meraa ek hai; ekas siau liv laae |
Punjabi
ਮੈਡਾ ਉਹ ਪ੍ਰੀਤਮ ਸਿਰਫ ਇਕ ਹੈ ਅਤੇ ਮੈਂ ਕੇਵਲ ਇਕ ਨਾਲ ਹੀ ਪਿਆਰ ਕਰਦਾ ਹਾਂ।
English
That Husband Lord of mine is the One and only; I am in love with the One alone.
ਨਾਨਕ. ਜੇ ਸੁਖੁ ਲੋੜਹਿ ਕਾਮਣੀ; ਹਰਿ ਕਾ ਨਾਮੁ ਮੰਨਿ ਵਸਾਇ ॥੮॥੧੧॥੩੩॥
naanak. je sukh lorreh kaamanee; har kaa naam man vasaae |8|11|33|
Punjabi
ਨਾਨਕ ਜੇਕਰ ਮੁਟਿਆਰ ਆਰਾਮ ਚੈਨ ਚਾਹੁੰਦੀ ਹੈ, ਤਦ ਉਸ ਨੂੰ ਵਾਹਿਗੁਰੂ ਦਾ ਨਾਮ ਆਪਣੇ ਹਿਰਦੇ ਅੰਦਰ ਟਿਕਾਉਣਾ ਚਾਹੀਦਾ ਹੈ।
English
O Nanak, if the soul-bride longs for peace, she should enshrine the Lord's Name within her mind. ||8||11||33||
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਅੰਮ੍ਰਿਤੁ. ਜਿਨੑਾ ਚਖਾਇਓਨੁ; ਰਸੁ ਆਇਆ ਸਹਜਿ ਸੁਭਾਇ ॥
amrit. jinaa chakhaaeon; ras aaeaa sehaj subhaae |
Punjabi
ਜਿਨ੍ਹਾਂ ਨੂੰ ਸੁਆਮੀ ਨੇ ਨਾਮ ਸੁਧਾ ਰਸ ਪਾਨ ਕਰਾਇਆ ਹੈ, ਉਹ ਕੁਦਰਤਨ ਹੀ ਉਸ ਦੇ ਸੁਆਦ ਨੂੰ ਮਾਣਦੇ ਹਨ।
English
Those whom the Lord has caused to drink in the Ambrosial Nectar, naturally, intuitively, enjoy the sublime essence.
ਸਚਾ ਵੇਪਰਵਾਹੁ ਹੈ; ਤਿਸ ਨੋ. ਤਿਲੁ ਨ ਤਮਾਇ ॥੧॥
sachaa veparavaahu hai; tis no. til na tamaae |1|
Punjabi
ਸੱਚਾ ਸੁਆਮੀ ਮੁਛੰਦਗੀ ਰਹਿਤ ਹੈ, ਉਸ ਨੂੰ ਰਤਾ ਭਰ ਭੀ ਤਮ੍ਹਾ ਨਹੀਂ।
English
The True Lord is care-free; he does not have even an iota of greed. ||1||
ਅੰਮ੍ਰਿਤੁ ਸਚਾ ਵਰਸਦਾ; ਗੁਰਮੁਖਾ ਮੁਖਿ ਪਾਇ ॥
amrit sachaa varasadaa; guramukhaa mukh paae |
Punjabi
ਸੱਚਾ ਸੁਧਾਰਸ ਵਰ੍ਹਦਾ ਹੈ ਅਤੇ ਗੁਰੂ ਸਮਰਪਣਾ ਦੇ ਮੂੰਹ ਅੰਦਰ ਟਪਕਦਾ ਹੈ।
English
The True Ambrosial Nectar rains down, and trickles into the mouths of the Gurmukhs.
ਮਨੁ ਸਦਾ ਹਰੀਆਵਲਾ; ਸਹਜੇ ਹਰਿ ਗੁਣ ਗਾਇ ॥੧॥ ਰਹਾਉ ॥
man sadaa hareeaavalaa; sahaje har gun gaae |1| rahaau |
Punjabi
ਹਮੇਸ਼ਾਂ ਹੀ ਸਰਸਬਜ਼ ਹੈ ਉਨ੍ਹਾਂ (ਗੁਰਮੁਖਾਂ) ਦੀ ਆਤਮਾਂ ਅਤੇ ਸਿਧ ਹੀ ਉਹ ਹਰੀ ਦਾ ਜੱਸ ਗਾਇਨ ਕਰਦੇ ਹਨ। ਠਹਿਰਾਉ।
English
Their minds are forever rejuvenated, and they naturally, intuitively, sing the Glorious Praises of the Lord. ||1||Pause||
ਮਨਮੁਖਿ ਸਦਾ ਦੋਹਾਗਣੀ; ਦਰਿ ਖੜੀਆ ਬਿਲਲਾਹਿ ॥
manamukh sadaa dohaaganee; dar kharreea bilalaeh |
Punjabi
ਮਨਮੁਖ (ਗੁਰੂ ਪ੍ਰਤੀਕੂਲ)) ਹਮੇਸ਼ਾਂ ਹੀ ਵਿਛੁੜੀਆਂ ਰਹਿੰਦੀਆਂ ਹਨ, ਅਤੇ ਬੂਹੇ ਤੇ ਖਲੋਤੀਆਂ ਊਹ ਵਿਰਲਾਪ ਕਰਦੀਆਂ ਹਨ।
English
The self-willed manmukhs are forever forsaken brides; they cry out and bewail at the Lord's Gate.
ਜਿਨੑਾ. ਪਿਰ ਕਾ ਸੁਆਦੁ. ਨ ਆਇਓ; ਜੋ ਧੁਰਿ ਲਿਖਿਆ ਸੋੁ ਕਮਾਹਿ ॥੨॥
jinaa. pir kaa suaad. na aaeo; jo dhur likhiaa suo kamaeh |2|
Punjabi
ਜਿਹੜੀਆਂ ਆਪਣੇ ਪਿਆਰੇ ਪਤੀ ਦੇ ਰਸ ਨੂੰ ਨਹੀਂ ਮਾਣਦੀਆਂ ਉਹ ਉਹੀ ਕੁਛ ਕਰਦੀਆਂ ਹਨ, ਜਿਹੜਾ ਉਨ੍ਹਾਂ ਲਈ ਐਨ ਆਰੰਭ ਤੋਂ ਲਿਖਿਆ ਹੋਇਆ ਹੈ।
English
Those who do not enjoy the sublime taste of their Husband Lord, act according to their pre-ordained destiny. ||2||
ਗੁਰਮੁਖਿ ਬੀਜੇ. ਸਚੁ ਜਮੈ; ਸਚੁ ਨਾਮੁ ਵਾਪਾਰੁ ॥
guramukh beeje. sach jamai; sach naam vaapaar |
Punjabi
ਗੁਰੂ ਅਨਸਾਰੀ ਸੱਚੇ ਨਾਮ ਨੂੰ ਬੀਜਦਾ ਹੈ ਅਤੇ ਇਹ ਪੁੰਗਰ ਆਉਂਦਾ ਹੈ। ਉਹ ਕੇਵਲ ਸੱਚੇ ਨਾਮ ਦਾ ਹੀ ਵਣਜ ਕਰਦਾ ਹੈ।
English
The Gurmukh plants the seed of the True Name, and it sprouts. He deals in the True Name alone.
ਜੋ ਇਤੁ ਲਾਹੈ ਲਾਇਅਨੁ; ਭਗਤੀ ਦੇਇ ਭੰਡਾਰ ॥੩॥
jo it laahai laaeian; bhagatee dee bhanddaar |3|
Punjabi
ਜਿਨ੍ਹਾਂ ਨੂੰ ਸੁਆਮੀ ਇਸ ਨਫੇਵੰਦ ਵਿਉਹਾਰ ਨਾਲ ਜੋੜਦਾ ਹੈ, ਉਨ੍ਹਾਂ ਨੂੰ ਉਹ ਆਪਣੀ ਪ੍ਰੇਮ ਮਈ ਸੇਵਾ ਦਾ ਖਜ਼ਾਨਾਂ ਬਖਸ਼ ਦਿੰਦਾ ਹੈ।
English
Those whom the Lord has attached to this profitable venture, are granted the treasure of devotional worship. ||3||
ਗੁਰਮੁਖਿ ਸਦਾ ਸੋਹਾਗਣੀ; ਭੈ ਭਗਤਿ ਸੀਗਾਰਿ ॥
guramukh sadaa sohaaganee; bhai bhagat seegaar |
Punjabi
ਗੁਰੂ ਸਮਰਪਣ ਸਦੀਵ ਹੀ ਸੱਚੀ ਪਤਨੀ ਹੈ। ਆਪਣੇ ਸੁਆਮੀ ਦੇ ਡਰ ਤੇ ਸਿਮਰਨ ਨਾਲ ਆਪਣੇ ਆਪ ਨੂੰ ਸ਼ਿੰਗਾਰਦੀ ਹੈ।
English
The Gurmukh is forever the true, happy soul-bride; she adorns herself with the fear of God and devotion to Him.
ਅਨਦਿਨੁ ਰਾਵਹਿ ਪਿਰੁ ਆਪਣਾ; ਸਚੁ ਰਖਹਿ ਉਰ ਧਾਰਿ ॥੪॥
anadin raaveh pir aapanaa; sach rakheh ur dhaar |4|
Punjabi
ਰੈਣ ਦਿਹੁੰ ਉਹ ਆਪਣੇ ਭਰਤੇ ਨੂੰ ਮਾਣਦੀ ਹੈ ਅਤੇ ਆਪਣੇ ਪ੍ਰੀਤਮ ਨੂੰ ਮਾਣਿਆਂ ਹੈ।
English
Night and day, she enjoys her Husband Lord; she keeps Truth enshrined within her heart. ||4||
ਜਿਨੑਾ. ਪਿਰੁ ਰਾਵਿਆ ਆਪਣਾ; ਤਿਨੑਾ ਵਿਟਹੁ. ਬਲਿ ਜਾਉ ॥
jinaa. pir raaviaa aapanaa; tinaa vittahu. bal jaau |
Punjabi
ਮੈਂ ਉਨ੍ਹਾਂ ਤੋਂ ਕੁਰਬਾਨ ਜਾਂਦੀ ਹਾਂ, ਜਿਨ੍ਹਾਂ ਨੇ ਆਪਣੇ ਪ੍ਰੀਤਮ ਨੂੰ ਮਾਣਿਆਂ ਹੈ।
English
I am a sacrifice to those who have enjoyed their Husband Lord.
ਸਦਾ ਪਿਰ ਕੈ ਸੰਗਿ ਰਹਹਿ; ਵਿਚਹੁ ਆਪੁ ਗਵਾਇ ॥੫॥
sadaa pir kai sang raheh; vichahu aap gavaae |5|
Punjabi
ਆਪਣੇ ਅੰਦਰੋਂ ਸਵੈ ਹੰਗਤਾ ਨੂੰ ਨਾਸ ਕਰਕੇ, ਉਹ ਹਮੇਸ਼ਾਂ ਆਪਣੇ ਕੰਤ ਨਾਲ ਵਸਦੀਆਂ ਹਨ।
English
They dwell forever with their Husband Lord; they eradicate self-conceit from within. ||5||
ਤਨੁ ਮਨੁ ਸੀਤਲੁ. ਮੁਖ ਉਜਲੇ; ਪਿਰ ਕੈ ਭਾਇ ਪਿਆਰਿ ॥
tan man seetal. mukh ujale; pir kai bhaae piaar |
Punjabi
ਪ੍ਰੀਤਮ ਦੀ ਪਿਰਹੜੀ ਅਤੇ ਪ੍ਰੀਤ ਦੇ ਰਾਹੀਂ ਉਨ੍ਹਾਂ ਦੀ ਦੇਹਿ ਤੇ ਆਤਮਾ ਠੰਢੇ ਹੋ ਜਾਂਦੇ ਹਨ, ਅਤੇ ਉਨ੍ਹਾਂ ਦਾ ਚਿਹਰਾ ਸੁਰਖਰੂ ਹੋ ਜਾਂਦਾ ਹੈ।
English
Their bodies and minds are cooled and soothed, and their faces are radiant, from the love and affection of their Husband Lord.
ਸੇਜ ਸੁਖਾਲੀ ਪਿਰੁ ਰਵੈ; ਹਉਮੈ ਤ੍ਰਿਸਨਾ ਮਾਰਿ ॥੬॥
sej sukhaalee pir ravai; haumai trisanaa maar |6|
Punjabi
ਆਪਣੇ ਹੰਕਾਰ ਤੇ ਲਾਲਚ ਨੂੰ ਦੂਰ ਕਰਕੇ ਪਤਨੀ ਸੁਖਦਾਈ ਪਲੰਘ ਉਤੇ ਆਪਣੇ ਪਤੀ ਨੂੰ ਮਾਣਦੀ ਹੈ।
English
They enjoy their Husband Lord upon His cozy bed, having conquered their ego and desire. ||6||
ਕਰਿ ਕਿਰਪਾ. ਘਰਿ ਆਇਆ; ਗੁਰ ਕੈ ਹੇਤਿ ਅਪਾਰਿ ॥
kar kirapaa. ghar aaeaa; gur kai het apaar |
Punjabi
ਗੁਰਾਂ ਦੇ ਵਾਸਤੇ ਅਨੰਤ ਪਿਆਰ ਦੁਆਰਾ ਸੁਆਮੀ ਮਿਹਰ ਧਾਰ ਕੇ ਪਤਨੀ ਦੇ ਧਾਮ ਵਿੱਚ ਆ ਜਾਂਦਾ ਹੈ।
English
Granting His Grace, He comes into our homes, through our infinite Love for the Guru.
ਵਰੁ ਪਾਇਆ ਸੋਹਾਗਣੀ; ਕੇਵਲ ਏਕੁ ਮੁਰਾਰਿ ॥੭॥
var paaeaa sohaaganee; keval ek muraar |7|
Punjabi
ਖੁਸ਼ਬਾਸ਼ ਪਤਨੀ ਨੂੰ ਹੰਕਾਰ ਦਾ ਵੈਰੀ, ਇੱਕ ਵਾਹਿਗੁਰੂ, ਆਪਦੇ ਲਾੜ੍ਹੇ ਵਜੋਂ ਪ੍ਰਾਪਤ ਹੋ ਜਾਂਦਾ ਹੈ।
English
The happy soul-bride obtains the One Lord as her Husband. ||7||
ਸਭੇ ਗੁਨਹ. ਬਖਸਾਇ ਲਇਓਨੁ; ਮੇਲੇ ਮੇਲਣਹਾਰਿ ॥
sabhe gunah. bakhasaae leon; mele melanahaar |
Punjabi
ਗੁਰੂ ਜੀ ਉਸ ਦੇ ਸਾਰੇ ਗੁਨਾਹ ਮੁਆਫ ਕਰਵਾ ਦਿੰਦੇ ਹਨ ਅਤੇ ਮਿਲਾਉਣ ਵਾਲਾ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English
All of her sins are forgiven; the Uniter unites her with Himself.
ਨਾਨਕ. ਆਖਣੁ ਆਖੀਐ; ਜੇ ਸੁਣਿ ਧਰੇ ਪਿਆਰੁ ॥੮॥੧੨॥੩੪॥
naanak. aakhan aakheeai; je sun dhare piaar |8|12|34|
Punjabi
ਨਾਨਮ ਤੂੰ ਐਹੋ ਜੇਹੇ ਬਚਨ ਉਚਾਰਨ ਕਰ, ਜਿਨ੍ਹਾਂ ਨੂੰ ਸਰਵਣ ਕਰਕੇ ਤੇਰਾ ਮਾਲਕ ਤੈਨੂੰ ਮੁਹੱਬਤ ਕਰਨ ਲੱਗ ਜਾਵੇ।
English
O Nanak, chant such chants, that hearing them, He may enshrine love for you. ||8||12||34||
ਆਸਾ ਮਹਲਾ ੩ ॥
aasaa mahalaa 3 |
Punjabi
ਆਸਾ ਤੀਜੀ ਪਾਤਸ਼ਾਹੀ।
English
Aasaa, Third Mehl:
ਸਤਿਗੁਰ ਤੇ. ਗੁਣ ਊਪਜੈ; ਜਾ ਪ੍ਰਭੁ ਮੇਲੈ ਸੋਇ ॥
satigur te. gun aoopajai; jaa prabh melai soe |
Punjabi
ਜਦ ਉਹ ਸੁਆਮੀ ਸਾਨੂੰ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਅਸੀਂ ਉਨ੍ਹਾਂ ਪਾਸੋਂ ਨੇਕੀਆਂ ਪ੍ਰਾਪਤ ਕਰਦੇ ਹਾਂ।
English
Merit is obtained from the True Guru, when God causes us to meet Him.