Ekam
Guru Granth Sahib

Ang 438

Ang 438 · Line 1

ਰਾਗੁ ਆਸਾ ਮਹਲਾ ੧ ਛੰਤ ਘਰੁ ੨ ॥

raag aasaa mahalaa 1 chhant ghar 2 |

Punjabi

ਰਾਗੁ ਆਸਾ ਪਹਿਲੀ ਪਾਤਸ਼ਾਹੀ ਛੰਦ।

Bhai Manmohan Singh (Shabad OS, CC BY-SA)

English

Raag Aasaa, First Mehl, Chhant, Second House:

Dr. Sant Singh Khalsa (Shabad OS, CC BY-SA)
Ang 438 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 438 · Line 3

ਤੂੰ ਸਭਨੀ ਥਾਈ. ਜਿਥੈ ਹਉ ਜਾਈ; ਸਾਚਾ ਸਿਰਜਣਹਾਰੁ ਜੀਉ ॥

toon sabhanee thaaee. jithai hau jaaee; saachaa sirajanahaar jeeo |

Punjabi

ਤੂੰ ਸਾਰੀਆਂ ਥਾਵਾਂ ਤੇ ਹੈਂ। ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਹੇ ਮੇਰੇ ਸੱਚੇ ਕਰਤਾਰ!

Bhai Manmohan Singh (Shabad OS, CC BY-SA)

English

You are everywhere, wherever I go, O True Creator Lord.

Dr. Sant Singh Khalsa (Shabad OS, CC BY-SA)
Ang 438 · Line 4

ਸਭਨਾ ਕਾ ਦਾਤਾ. ਕਰਮ ਬਿਧਾਤਾ; ਦੂਖ ਬਿਸਾਰਣਹਾਰੁ ਜੀਉ ॥

sabhanaa kaa daataa. karam bidhaataa; dookh bisaaranahaar jeeo |

Punjabi

ਤੂੰ ਸਾਰਿਆਂ ਦਾ ਦਾਤਾਰ, ਕਿਸਮਤ ਬਣਾਉਣ ਵਾਲਾ ਅਤੇ ਤਕਲੀਫ ਦੂਰ ਕਰਨ ਵਾਲਾ ਹੈਂ।

Bhai Manmohan Singh (Shabad OS, CC BY-SA)

English

You are the Giver of all, the Architect of Destiny, the Dispeller of distress.

Dr. Sant Singh Khalsa (Shabad OS, CC BY-SA)
Ang 438 · Line 5

ਦੂਖ ਬਿਸਾਰਣਹਾਰੁ ਸੁਆਮੀ; ਕੀਤਾ ਜਾ ਕਾ ਹੋਵੈ ॥

dookh bisaaranahaar suaamee; keetaa jaa kaa hovai |

Punjabi

ਗਮ ਨੂੰ ਮੇਟਣ ਵਾਲਾ ਸਾਹਿਬ। ਸਾਰਾ ਕੁਝ ਜੋ ਹੁੰਦਾ ਹੈ, ਉਸ ਦਾ ਕੀਤਾ ਹੋਇਆ ਹੈ।

Bhai Manmohan Singh (Shabad OS, CC BY-SA)

English

The Lord Master is the Dispeller of distress; all that happens is by His doing.

Dr. Sant Singh Khalsa (Shabad OS, CC BY-SA)
Ang 438 · Line 6

ਕੋਟ ਕੋਟੰਤਰ ਪਾਪਾ ਕੇਰੇ; ਏਕ ਘੜੀ ਮਹਿ ਖੋਵੈ ॥

kott kottantar paapaa kere; ek gharree meh khovai |

Punjabi

ਗੁਨਾਹ ਦੇ ਕ੍ਰੋੜਾਂ ਹੀ ਕ੍ਰੋੜਾਂ, ਉਹ ਇੱਕ ਮੁਹਤ ਵਿੱਚ ਨਾਸ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

Millions upon millions of sins, He destroys in an instant.

Dr. Sant Singh Khalsa (Shabad OS, CC BY-SA)
Ang 438 · Line 7

ਹੰਸ. ਸਿ ਹੰਸਾ, ਬਗ. ਸਿ ਬਗਾ; ਘਟ ਘਟ ਕਰੇ ਬੀਚਾਰੁ ਜੀਉ ॥

hans. si hansaa, bag. si bagaa; ghatt ghatt kare beechaar jeeo |

Punjabi

ਤੂੰ ਹਰ ਦਿਲ ਦੀ ਪਰਖ ਕਰਦਾ ਹੈਂ। ਅਤੇ ਰਾਜਹੰਸ ਨੂੰ ਰਾਜਹੰਸ ਅਤੇ ਬਗਲੇ ਨੂੰ ਬਗਲਾ ਪ੍ਰਗਟ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

He calls a swan a swan, and a crane a crane; He contemplates each and every heart.

Dr. Sant Singh Khalsa (Shabad OS, CC BY-SA)
Ang 438 · Line 8

ਤੂੰ ਸਭਨੀ ਥਾਈ. ਜਿਥੈ ਹਉ ਜਾਈ; ਸਾਚਾ ਸਿਰਜਣਹਾਰੁ ਜੀਉ ॥੧॥

toon sabhanee thaaee. jithai hau jaaee; saachaa sirajanahaar jeeo |1|

Punjabi

ਤੂੰ ਸਾਰੀਆਂ ਥਾਵਾਂ ਤੇ ਹੈਂ, ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਹੇ ਮੇਰੇ ਸੱਚੇ ਕਰਤਾਰ!

Bhai Manmohan Singh (Shabad OS, CC BY-SA)

English

You are everywhere, wherever I go, O True Creator Lord. ||1||

Dr. Sant Singh Khalsa (Shabad OS, CC BY-SA)
Ang 438 · Line 9

ਜਿਨੑ ਇਕ ਮਨਿ ਧਿਆਇਆ, ਤਿਨੑ ਸੁਖੁ ਪਾਇਆ; ਤੇ ਵਿਰਲੇ ਸੰਸਾਰਿ ਜੀਉ ॥

jina ik man dhiaaeaa, tina sukh paaeaa; te virale sansaar jeeo |

Punjabi

ਜੋ ਹਰੀ ਨੂੰ ਇੱਕ ਚਿੱਤ ਨਾਲ ਸਿਮਰਦੇ ਹਨ, ਉਹ ਆਰਾਮ ਪਾਉਂਦੇ ਹਨ, ਪ੍ਰੰਤੂ ਟਾਂਵੇ ਟੱਲੇ ਹੀ ਹਨ ਊਹ ਜੱਗ ਵਿੱਚ।

Bhai Manmohan Singh (Shabad OS, CC BY-SA)

English

Those who meditate on Him single-mindedly obtain peace; how rare are they in this world.

Dr. Sant Singh Khalsa (Shabad OS, CC BY-SA)
Ang 438 · Line 10

ਤਿਨ ਜਮੁ ਨੇੜਿ. ਨ ਆਵੈ, ਗੁਰਸਬਦੁ ਕਮਾਵੈ; ਕਬਹੁ. ਨ ਆਵਹਿ ਹਾਰਿ ਜੀਉ ॥

tin jam nerr. na aavai, gurasabad kamaavai; kabahu. na aaveh haar jeeo |

Punjabi

ਮੌਤ ਦਾ ਦੂਤ ਉਹਨਾਂ ਦੇ ਲਾਗੇ ਨਹੀਂ ਲੱਗਦਾ, ਉਹ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੇ ਹਨ ਅਤੇ ਉਹ ਕਦੇ ਵੀ ਸ਼ਿਕਸ਼ਤ ਖਾ ਕੇ ਨਹੀਂ ਆਉਂਦੇ।

Bhai Manmohan Singh (Shabad OS, CC BY-SA)

English

The Messenger of Death does not draw near those who live the Guru's Teachings; they never return defeated.

Dr. Sant Singh Khalsa (Shabad OS, CC BY-SA)
Ang 438 · Line 11

ਤੇ ਕਬਹੁ. ਨ ਹਾਰਹਿ, ਹਰਿ ਹਰਿ ਗੁਣ ਸਾਰਹਿ; ਤਿਨੑ ਜਮੁ ਨੇੜਿ. ਨ ਆਵੈ ॥

te kabahu. na haareh, har har gun saareh; tina jam nerr. na aavai |

Punjabi

ਜੇ ਵਾਹਿਗੁਰੂ ਸੁਆਮੀ ਦੀਆਂ ਸ੍ਰੇਸ਼ਟਤਾਈਆਂ ਦਾ ਚਿੰਤਨ ਕਰਦੇ ਹਨ, ਉਹ ਕਦੇ ਭੀ ਹਾਰ ਨਹੀਂ ਖਾਂਦੇ। ਮੌਤ ਦਾ ਫਰੇਫਤਾ ਉਹਨਾਂ ਦੇ ਨੇੜੇ ਨਹੀਂ ਜਾਂਦਾ।

Bhai Manmohan Singh (Shabad OS, CC BY-SA)

English

Those who appreciate the Glorious Praises of the Lord, Har, Har, never suffer defeat; the Messenger of Death does not even approach them.

Dr. Sant Singh Khalsa (Shabad OS, CC BY-SA)
Ang 438 · Line 12

ਜੰਮਣੁ ਮਰਣੁ ਤਿਨੑਾ ਕਾ ਚੂਕਾ; ਜੋ ਹਰਿ ਲਾਗੇ ਪਾਵੈ ॥

jaman maran tinaa kaa chookaa; jo har laage paavai |

Punjabi

ਮੁੱਕ ਜਾਂਦੇ ਹਨ, ਜੰਮਣੇ ਅਤੇ ਮਰਨੇ ਉਹਨਾਂ ਦੇ ਜੋ ਵਾਹਿਗੁਰੂ ਦੇ ਪੈਰਾਂ ਨਾਲ ਜੁੜੇ ਹਨ।

Bhai Manmohan Singh (Shabad OS, CC BY-SA)

English

Birth and death are ended for those who are attached to the feet of the Lord.

Dr. Sant Singh Khalsa (Shabad OS, CC BY-SA)
Ang 438 · Line 13

ਗੁਰਮਤਿ ਹਰਿ ਰਸੁ. ਹਰਿ ਫਲੁ ਪਾਇਆ; ਹਰਿ ਹਰਿ ਨਾਮੁ ਉਰ ਧਾਰਿ ਜੀਉ ॥

guramat har ras. har fal paaeaa; har har naam ur dhaar jeeo |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਊਹ ਰੱਬ ਦੇ ਅੰਮ੍ਰਿਤ ਅਤੇ ਰੱਬ ਦੇ ਮੇਵੇ ਨੂੰ ਪ੍ਰਾਪਤ ਹੁੰਦੇ ਹਨ। ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਆਪਣੇ ਦਿਲ ਨਾਲ ਲਾਉਂਦੇ ਹਨ।

Bhai Manmohan Singh (Shabad OS, CC BY-SA)

English

Through the Guru's Teachings, they obtain the sublime essence of the Lord, and the fruit of the Lord; they enshrine the Name of the Lord, Har, Har, in their hearts.

Dr. Sant Singh Khalsa (Shabad OS, CC BY-SA)
Ang 438 · Line 14

ਜਿਨੑ ਇਕ ਮਨਿ ਧਿਆਇਆ, ਤਿਨੑ ਸੁਖੁ ਪਾਇਆ; ਤੇ ਵਿਰਲੇ ਸੰਸਾਰਿ ਜੀਉ ॥੨॥

jina ik man dhiaaeaa, tina sukh paaeaa; te virale sansaar jeeo |2|

Punjabi

ਜੋ ਸਾਈਂ ਨੂੰ ਇੱਕ ਚਿੱਤ ਨਾਲ ਯਾਦ ਕਰਦੇ ਹਨ, ਊਹ ਖੁਸ਼ੀਆਂ ਨੂੰ ਪ੍ਰਾਪਤ ਹੁੰਦੇ ਹਨ, ਪ੍ਰੰਤੂ, ਬਹੁਤ ਹੀ ਥੋੜੇ ਹਨ ਊਹ ਇਨਸਾਨ ਜਹਾਨ ਅੰਦਰ।

Bhai Manmohan Singh (Shabad OS, CC BY-SA)

English

Those who meditate on Him single-mindedly obtain peace; how rare are they in this world. ||2||

Dr. Sant Singh Khalsa (Shabad OS, CC BY-SA)
Ang 438 · Line 15

ਜਿਨਿ ਜਗਤੁ ਉਪਾਇਆ, ਧੰਧੈ ਲਾਇਆ; ਤਿਸੈ ਵਿਟਹੁ. ਕੁਰਬਾਣੁ ਜੀਉ ॥

jin jagat upaaeaa, dhandhai laaeaa; tisai vittahu. kurabaan jeeo |

Punjabi

ਜਿਸ ਨੇ ਜੀਵ ਪੈਦਾ ਕੀਤੇ ਹਨ ਅਤੇ ਉਨ੍ਹਾਂ ਨੂੰ ਕੰਮੀ ਕਾਜੀ ਜੋੜਿਆ ਹੈ, ਉਸ ਉਤੋਂ ਵਾਰਣੇ ਜਾਂਦਾ ਹਾਂ।

Bhai Manmohan Singh (Shabad OS, CC BY-SA)

English

He who created the world and assigned all to their tasks - unto Him I am a sacrifice.

Dr. Sant Singh Khalsa (Shabad OS, CC BY-SA)
Ang 438 · Line 16

ਤਾ ਕੀ ਸੇਵ ਕਰੀਜੈ, ਲਾਹਾ ਲੀਜੈ; ਹਰਿ ਦਰਗਹ ਪਾਈਐ ਮਾਣੁ ਜੀਉ ॥

taa kee sev kareejai, laahaa leejai; har daragah paaeeai maan jeeo |

Punjabi

ਉਸ ਦੀ ਘਾਲ ਕਮਾ ਲਾਭ ਉਠਾ ਅਤੇ ਇਸ ਤਰ੍ਹਾਂ ਤੂੰ ਵਾਹਿਗੁਰੂ ਦੇ ਦਰਬਾਰ ਅੰਦਰ ਇੱਜ਼ਤ ਹਾਸਲ ਕਰ।

Bhai Manmohan Singh (Shabad OS, CC BY-SA)

English

So serve Him, and gather profit, and you shall obtain honor in the Court of the Lord.

Dr. Sant Singh Khalsa (Shabad OS, CC BY-SA)
Ang 438 · Line 17

ਹਰਿ ਦਰਗਹ ਮਾਨੁ. ਸੋਈ ਜਨੁ ਪਾਵੈ; ਜੋ ਨਰੁ. ਏਕੁ ਪਛਾਣੈ ॥

har daragah maan. soee jan paavai; jo nar. ek pachhaanai |

Punjabi

ਜਿਹੜਾ ਪੁਰਸ਼ ਕੇਵਲ ਇਕ ਵਾਹਿਗੁਰੂ ਨੂੰ ਸਿਆਣਦਾ ਹੈ, ਕੇਵਲ ਓਹੀ ਪੁਰਸ਼ ਹੀ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹੈ।

Bhai Manmohan Singh (Shabad OS, CC BY-SA)

English

That humble being, who recognizes the One Lord alone, obtains honor in the Court of the Lord.

Dr. Sant Singh Khalsa (Shabad OS, CC BY-SA)
Ang 438 · Line 18

ਓਹੁ ਨਵ ਨਿਧਿ ਪਾਵੈ, ਗੁਰਮਤਿ ਹਰਿ ਧਿਆਵੈ; ਨਿਤ ਹਰਿ ਗੁਣ ਆਖਿ ਵਖਾਣੈ ॥

ohu nav nidh paavai, guramat har dhiaavai; nit har gun aakh vakhaanai |

Punjabi

ਜੋ ਗੁਰਾਂ ਦੀ ਸਿੱਖਿਆ ਤਾਬੇ ਵਾਹਿਗੁਰੂ ਨੂੰ ਸਿਮਰਦਾ ਹੈ ਅਤੇ ਹਮੇਸ਼ਾਂ ਵਾਹਿਗੁਰੂ ਦੇ ਜੱਸ ਨੂੰ ਉਚਾਰਦਾ ਤੇ ਕਹਿੰਦਾ ਹੈ, ਉਹ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

One who meditates on the Lord, through the Guru's Teachings, obtains the nine treasures; he chants and repeats continually the Glorious Praises of the Lord.

Dr. Sant Singh Khalsa (Shabad OS, CC BY-SA)
Ang 438 · Line 19

ਅਹਿਨਿਸਿ ਨਾਮੁ ਤਿਸੈ ਕਾ ਲੀਜੈ; ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥

ahinis naam tisai kaa leejai; har aootam purakh paradhaan jeeo |

Punjabi

ਦਿਹੁੰ ਰੈਣ ਉਸ ਵਾਹਿਗੁਰੂ ਦਾ ਨਾਮ ਲੈ ਜੋ ਸ਼੍ਰੇਸ਼ਟ ਅਤੇ ਸਾਰਿਆਂ ਦਾ ਸ਼੍ਹੋਮਣੀ ਸੁਆਮੀ ਹੈ।

Bhai Manmohan Singh (Shabad OS, CC BY-SA)

English

Day and night, take the Naam, the Name of the Lord, the most sublime Primal Being.

Dr. Sant Singh Khalsa (Shabad OS, CC BY-SA)
Ang 438 · Line 20

ਜਿਨਿ ਜਗਤੁ ਉਪਾਇਆ, ਧੰਧੈ ਲਾਇਆ; ਹਉ. ਤਿਸੈ ਵਿਟਹੁ ਕੁਰਬਾਨੁ ਜੀਉ ॥੩॥

jin jagat upaaeaa, dhandhai laaeaa; hau. tisai vittahu kurabaan jeeo |3|

Punjabi

ਮੈਂ ਉਸ ਉਤੋਂ ਬਲਿਹਾਰਨੇ ਜਾਂਦਾ ਹਾਂ ਜਿਸ ਨੇ ਸੰਸਾਰ ਨੂੰ ਸਾਜ ਕੇ, ਇਸ ਨੂੰ ਕਾਰ ਵਿਹਾਰ ਵਿੱਚ ਜੋੜਿਆ ਹੈ।

Bhai Manmohan Singh (Shabad OS, CC BY-SA)

English

The One who created the world and assigned all to their tasks - I am a sacrifice to Him. ||3||

Dr. Sant Singh Khalsa (Shabad OS, CC BY-SA)
Ang 438 · Line 21

ਨਾਮੁ ਲੈਨਿ. ਸਿ ਸੋਹਹਿ, ਤਿਨ ਸੁਖ ਫਲ ਹੋਵਹਿ; ਮਾਨਹਿ ਸੇ ਜਿਣਿ ਜਾਹਿ ਜੀਉ ॥

naam lain. si soheh, tin sukh fal hoveh; maaneh se jin jaeh jeeo |

Punjabi

ਜੋ ਨਾਮ ਨੂੰ ਉਚਾਰਦੇ ਹਨ, ਉਹ ਸਸ਼ੋਭਤ ਦਿਸਦੇ ਹਨ ਅਤੇ ਸੁੱਖ ਮੇਵੇ, ਨੂੰ ਪਾਉਂਦੇ ਹਨ। ਜੋ ਨਾਮ ਨੂੰ ਮੰਨਦੇ ਹਨ ਉਹ ਜੀਵਨ ਦੀ ਖੇਡ ਨੂੰ ਜਿੱਤ ਲੈਂਦੇ ਹਨ।

Bhai Manmohan Singh (Shabad OS, CC BY-SA)

English

Those who chant the Naam look beautiful; they obtain the fruit of peace. Those who believe in the Name win the game of life.

Dr. Sant Singh Khalsa (Shabad OS, CC BY-SA)
Ang 438 · Line 22

ਤਿਨ ਫਲ. ਤੋਟਿ ਨ ਆਵੈ, ਜਾ ਤਿਸੁ ਭਾਵੈ; ਜੇ ਜੁਗ ਕੇਤੇ ਜਾਹਿ ਜੀਉ ॥

tin fal. tott na aavai, jaa tis bhaavai; je jug kete jaeh jeeo |

Punjabi

ਜੇਕਰ ਉਸ ਨੂੰ ਚੰਗਾ ਲੱਗੇ ਉਨ੍ਹਾਂ ਨੂੰ ਸਾਈਂ ਦੀਆਂ ਬਖਸ਼ੀਸ਼ਾਂ ਦੀ ਕੋਈ ਕਮੀ ਨਹੀਂ ਵਾਪਰਦੀ ਭਾਵੇਂ ਅਨੇਕਾਂ ਹੀ ਜੁੱਗ ਬੀਤ ਜਾਣ।

Bhai Manmohan Singh (Shabad OS, CC BY-SA)

English

Their blessings are not exhausted, if it pleases the Lord, even though numerous ages may pass.

Dr. Sant Singh Khalsa (Shabad OS, CC BY-SA)
Ang 438 · Line 23

ਜੇ ਜੁਗ ਕੇਤੇ ਜਾਹਿ ਸੁਆਮੀ; ਤਿਨ ਫਲ ਤੋਟਿ. ਨ ਆਵੈ ॥

je jug kete jaeh suaamee; tin fal tott. na aavai |

Punjabi

ਭਾਵੇਂ ਕਈ ਇਕ ਜੁੱਗ ਗੁਜ਼ਰ ਜਾਣ, ਉਨ੍ਹਾਂ ਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ ਹੇ ਪ੍ਰਭੂ!

Bhai Manmohan Singh (Shabad OS, CC BY-SA)

English

Even though numerous ages may pass, O Lord Master, their blessings are not exhausted.

Dr. Sant Singh Khalsa (Shabad OS, CC BY-SA)
Ang 438 · Line 24

ਤਿਨੑ ਜਰਾ ਨ ਮਰਣਾ, ਨਰਕਿ ਨ ਪਰਣਾ; ਜੋ ਹਰਿ ਨਾਮੁ ਧਿਆਵੈ ॥

tina jaraa na maranaa, narak na paranaa; jo har naam dhiaavai |

Punjabi

ਉਹ ਬੁੱਢੇ ਨਹੀਂ ਹੁੰਦੇ ਮਰਦੇ ਨਹੀਂ ਅਤੇ ਦੋਜ਼ਕ ਵਿੱਚ ਨਹੀਂ ਪੈਦੇ ਜੋ ਉਸ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ।

Bhai Manmohan Singh (Shabad OS, CC BY-SA)

English

They do not age, they do not die and fall into hell, if they meditate on the Naam, the Name of the Lord.

Dr. Sant Singh Khalsa (Shabad OS, CC BY-SA)
Ang 438 · Line 25

ਹਰਿ ਹਰਿ ਕਰਹਿ. ਸਿ ਸੂਕਹਿ ਨਾਹੀ; ਨਾਨਕ. ਪੀੜ ਨ ਖਾਹਿ ਜੀਉ ॥

har har kareh. si sookeh naahee; naanak. peerr na khaeh jeeo |

Punjabi

ਜੋ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਸੁਕਦੇ ਨਹੀਂ ਅਤੇ ਹੇ ਨਾਨਕ! ਨਾਂ ਹੀ ਉਹ ਦੁੱਖ ਉਠਾਉਂਦੇ ਹਨ।

Bhai Manmohan Singh (Shabad OS, CC BY-SA)

English

Those who chant the Lord's Name, Har, Har, do not wither, O Nanak; they are not afflicted by pain.

Dr. Sant Singh Khalsa (Shabad OS, CC BY-SA)
Ang 438 · Line 26

ਨਾਮੁ ਲੈਨਿੑ ਸਿ ਸੋਹਹਿ, ਤਿਨੑ ਸੁਖ ਫਲ ਹੋਵਹਿ; ਮਾਨਹਿ ਸੇ ਜਿਣਿ ਜਾਹਿ ਜੀਉ ॥੪॥੧॥੪॥

naam laina si soheh, tina sukh fal hoveh; maaneh se jin jaeh jeeo |4|1|4|

Punjabi

ਜੋ ਨਾਮ ਨੂੰ ਲੈਂਦੇ ਹਨ, ਉਹ ਸੁੰਦਰ ਭਾਸਦੇ ਹਨ ਅਤੇ ਖੁਸ਼ੀ ਦੇ ਮੇਵੇ ਨੂੰ ਪਾਉਂਦੇ ਹਨ। ਜੋ ਨਾਮ ਨੂੰ ਕਬੂਲ ਕਰਦੇ ਹਨ, ਉਹ ਜੀਵਨ-ਖੇਡ ਨੂੰ ਜਿੱਤ ਲੈਂਦੇ ਹਨ।

Bhai Manmohan Singh (Shabad OS, CC BY-SA)

English

Those who chant the Naam look beautiful; they obtain the fruit of peace. Those who believe in the Name win the game of life. ||4||1||4||

Dr. Sant Singh Khalsa (Shabad OS, CC BY-SA)
Ang 438 · Line 27

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 438 · Line 28

ਆਸਾ ਮਹਲਾ ੧ ਛੰਤ ਘਰੁ ੩ ॥

aasaa mahalaa 1 chhant ghar 3 |

Punjabi

ਆਸਾ ਪਹਿਲੀ ਪਾਤਸ਼ਾਹੀ। ਛੰਦ।

Bhai Manmohan Singh (Shabad OS, CC BY-SA)

English

Aasaa, First Mehl, Chhant, Third House:

Dr. Sant Singh Khalsa (Shabad OS, CC BY-SA)
Ang 438 · Line 29

ਤੂੰ ਸੁਣਿ ਹਰਣਾ ਕਾਲਿਆ; ਕੀ ਵਾੜੀਐ ਰਾਤਾ ਰਾਮ ॥

toon sun haranaa kaaliaa; kee vaarreeai raataa raam |

Punjabi

ਤੂੰ ਸ੍ਰਵਣ ਕਰ, ਹੇ ਕਾਲੇ ਮਿਰਗ (ਵਿਸ਼ਿਆਂ ਦੀ) ਬਗੀਚੀ ਨਾਲ ਤੂੰ ਕਿਉਂ ਮਸਤ ਹੋਇਆ ਹੋਇਆ ਹੈਂ?

Bhai Manmohan Singh (Shabad OS, CC BY-SA)

English

Listen, O black deer: why are you so attached to the orchard of passion?

Dr. Sant Singh Khalsa (Shabad OS, CC BY-SA)
Ang 438 · Line 30

ਬਿਖੁ ਫਲੁ ਮੀਠਾ ਚਾਰਿ ਦਿਨ; ਫਿਰਿ ਹੋਵੈ ਤਾਤਾ. ਰਾਮ ॥

bikh fal meetthaa chaar din; fir hovai taataa. raam |

Punjabi

ਪਾਪ ਦਾ ਮੇਵਾ ਕੇਵਲ ਚਹੁੰ ਦਿਹਾੜਿਆਂ ਲਈ ਮਿੱਠਾ ਹੁੰਦਾ ਹੈ ਮੁੜ ਇਹ (ਕੌੜਾ) ਜਾਂ (ਤੱਤਾ) ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The fruit of sin is sweet for only a few days, and then it grows hot and bitter.

Dr. Sant Singh Khalsa (Shabad OS, CC BY-SA)
Ang 438 · Line 31

ਫਿਰਿ ਹੋਇ ਤਾਤਾ. ਖਰਾ ਮਾਤਾ; ਨਾਮ ਬਿਨੁ ਪਰਤਾਪਏ ॥

fir hoe taataa. kharaa maataa; naam bin parataape |

Punjabi

ਮੁੜ ਉਹ ਮੇਵਾ, ਜਿਸ ਲਈ ਤੂੰ ਘਣੇਰਾ ਤਰਸਦਾ ਹੈਂ, ਨਾਮ ਦੇ ਬਗੈਰ ਕੌੜਾ ਨਹੀਂ ਸਗੋਂ ਬਹੁਤਾ ਕੌੜਾ ਥੀਂ ਵੰਞਦਾ ਹੈ।

Bhai Manmohan Singh (Shabad OS, CC BY-SA)

English

That fruit which intoxicated you has now become bitter and painful, without the Naam.

Dr. Sant Singh Khalsa (Shabad OS, CC BY-SA)