Ekam
Guru Granth Sahib

Ang 440

Ang 440 · Line 1

ਪਿਰੁ ਸੰਗਿ. ਕਾਮਣਿ ਜਾਣਿਆ; ਗੁਰਿ. ਮੇਲਿ ਮਿਲਾਈ ਰਾਮ ॥

pir sang. kaaman jaaniaa; gur. mel milaaee raam |

Punjabi

ਉਹ ਪਤਨੀ, ਜਿਸ ਨੂੰ ਗੁਰੂ ਜੀ ਸਤਿ ਸੰਗਤ ਨਾਲ ਜੋੜ ਦਿੰਦੇ ਹਨ, ਆਪਣੇ ਪਤੀ ਨੂੰ ਆਪਣੇ ਅੰਗ ਸੰਗ ਜਾਣਦੀ ਹੈ।

Bhai Manmohan Singh (Shabad OS, CC BY-SA)

English

The soul-bride knows that her Husband Lord is with her; the Guru unites her in this union.

Dr. Sant Singh Khalsa (Shabad OS, CC BY-SA)
Ang 440 · Line 2

ਅੰਤਰਿ ਸਬਦਿ ਮਿਲੀ; ਸਹਜੇ. ਤਪਤਿ ਬੁਝਾਈ ਰਾਮ ॥

antar sabad milee; sahaje. tapat bujhaaee raam |

Punjabi

ਉਸ ਦਾ ਦਿਲ ਗੁਰਾਂ ਦੀ ਬਾਣੀ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਖਾਹਿਸ਼ ਦੀ ਅੱਗ ਸੁਖੈਨ ਹੀ ਬੁਝ ਗਈ ਹੈ।

Bhai Manmohan Singh (Shabad OS, CC BY-SA)

English

Within her heart, she is merged with the Shabad, and the fire of her desire is easily extinguished.

Dr. Sant Singh Khalsa (Shabad OS, CC BY-SA)
Ang 440 · Line 3

ਸਬਦਿ ਤਪਤਿ ਬੁਝਾਈ, ਅੰਤਰਿ ਸਾਂਤਿ ਆਈ; ਸਹਜੇ ਹਰਿ ਰਸੁ ਚਾਖਿਆ ॥

sabad tapat bujhaaee, antar saant aaee; sahaje har ras chaakhiaa |

Punjabi

ਰੱਬ ਦੇ ਨਾਮ ਨਾਲ ਅੱਗ ਬੁਝ ਗਈ, ਉਸ ਦੇ ਅੰਦਰ ਠੰਢ-ਚੈਨ ਵਰਤ ਗਈ ਹੈ ਅਤੇ ਉਸ ਨੇ ਸੁਖੈਨ ਹੀ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ ਲਿਆ।

Bhai Manmohan Singh (Shabad OS, CC BY-SA)

English

The Shabad has quenched the fire of desire, and within her heart, peace and tranquility have come; she tastes the Lord's essence with intuitive ease.

Dr. Sant Singh Khalsa (Shabad OS, CC BY-SA)
Ang 440 · Line 4

ਮਿਲਿ ਪ੍ਰੀਤਮ ਅਪਣੇ. ਸਦਾ ਰੰਗੁ ਮਾਣੇ; ਸਚੈ ਸਬਦਿ ਸੁਭਾਖਿਆ ॥

mil preetam apane. sadaa rang maane; sachai sabad subhaakhiaa |

Punjabi

ਆਪਣੇ ਪਿਆਰੇ ਨੂੰ ਭੇਟ ਕੇ ਉਹ ਹਮੇਸ਼ਾਂ ਉਸ ਦੇ ਪਿਆਰ ਦਾ ਅਨੰਦ ਲੈਂਦੀ ਹੈ ਅਤੇ ਗੁਰਾਂ ਦੀ ਸੱਚੀ ਬਾਣੀ ਦਾ ਚੰਗੀ ਤਰ੍ਹਾਂ ਪ੍ਰਚਾਰ ਕਰਦੀ ਹੈ।

Bhai Manmohan Singh (Shabad OS, CC BY-SA)

English

Meeting her Beloved, she enjoys His Love continually, and her speech rings with the True Shabad.

Dr. Sant Singh Khalsa (Shabad OS, CC BY-SA)
Ang 440 · Line 5

ਪੜਿ ਪੜਿ ਪੰਡਿਤ. ਮੋਨੀ ਥਾਕੇ; ਭੇਖੀ. ਮੁਕਤਿ ਨ ਪਾਈ ॥

parr parr panddit. monee thaake; bhekhee. mukat na paaee |

Punjabi

ਲਗਾਤਾਰ ਪੜ੍ਹਨ ਦੁਆਰਾ, ਵਿਦਵਾਨ ਅਤੇ ਖਾਮੋਸ਼ ਸਾਧੂ ਹੰਭ ਗਏ ਹਨ। ਮਜ਼ਹਬੀ ਲਿਬਾਸਾਂ ਰਾਹੀਂ ਕਲਿਆਣ ਪ੍ਰਾਪਤ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

Reading and studying continually, the Pandits, the religious scholars, and the silent sages have grown weary; wearing religious robes, liberation is not obtained.

Dr. Sant Singh Khalsa (Shabad OS, CC BY-SA)
Ang 440 · Line 6

ਨਾਨਕ. ਬਿਨੁ ਭਗਤੀ. ਜਗੁ ਬਉਰਾਨਾ; ਸਚੈ ਸਬਦਿ ਮਿਲਾਈ ॥੩॥

naanak. bin bhagatee. jag bauraanaa; sachai sabad milaaee |3|

Punjabi

ਨਾਨਕ ਪਿਆਰ-ਉਪਾਸ਼ਨਾ ਦੇ ਬਾਝੋਂ ਸੰਸਾਰ ਕਮਲਾ ਹੋਇਆ ਹੋਇਆ ਹੈ। ਸੱਚੀ ਗੁਰਬਾਣੀ ਰਾਹੀਂ ਇਨਸਾਨ ਸੁਆਮੀ ਨੂੰ ਮਿਲ ਪੈਂਦਾ ਹੈ।

Bhai Manmohan Singh (Shabad OS, CC BY-SA)

English

O Nanak, without devotional worship, the world has gone insane; through the True Word of the Shabad, one meets the Lord. ||3||

Dr. Sant Singh Khalsa (Shabad OS, CC BY-SA)
Ang 440 · Line 7

ਸਾ ਧਨ ਮਨਿ. ਅਨਦੁ ਭਇਆ; ਹਰਿ ਜੀਉ ਮੇਲਿ ਪਿਆਰੇ ਰਾਮ ॥

saa dhan man. anad bheaa; har jeeo mel piaare raam |

Punjabi

ਜਿਸ ਪਤਨੀ ਨੂੰ ਮਾਣਨੀਯ ਵਾਹਿਗੁਰੂ ਪ੍ਰੀਤਮ ਮਿਲ ਪੈਂਦਾ ਹੈ, ਉਸ ਦੇ ਚਿੱਤ ਅੰਦਰ ਖੁਸ਼ੀ ਵਰਤ ਜਾਂਦੀ ਹੈ।

Bhai Manmohan Singh (Shabad OS, CC BY-SA)

English

Bliss permeates the mind of the soul-bride, who meets her Beloved Lord.

Dr. Sant Singh Khalsa (Shabad OS, CC BY-SA)
Ang 440 · Line 8

ਸਾ ਧਨ. ਹਰਿ ਕੈ ਰਸਿ ਰਸੀ; ਗੁਰ ਕੈ ਸਬਦਿ ਅਪਾਰੇ ਰਾਮ ॥

saa dhan. har kai ras rasee; gur kai sabad apaare raam |

Punjabi

ਗੁਰਾਂ ਦੀ ਅਨੰਤ ਬਾਣੀ ਰਾਹੀਂ ਪਤਨੀ ਵਾਹਿਗੁਰੂ ਦੇ ਅੰਮ੍ਰਿਤ ਨਾਲ ਪਰਮ-ਪ੍ਰਸੰਨ ਥੀ ਵੰਞਦੀ ਹੈ।

Bhai Manmohan Singh (Shabad OS, CC BY-SA)

English

The soul-bride is enraptured with the sublime essence of the Lord, through the incomparable Word of the Guru's Shabad.

Dr. Sant Singh Khalsa (Shabad OS, CC BY-SA)
Ang 440 · Line 9

ਸਬਦਿ ਅਪਾਰੇ. ਮਿਲੇ ਪਿਆਰੇ; ਸਦਾ ਗੁਣ ਸਾਰੇ. ਮਨਿ ਵਸੇ ॥

sabad apaare. mile piaare; sadaa gun saare. man vase |

Punjabi

ਲਾਸਾਨੀ ਗੁਰਬਾਣੀ ਰਾਹੀਂ ਉਹ ਆਪਣੇ ਪ੍ਰੀਤਮ ਨੂੰ ਮਿਲ ਪੈਂਦੀ ਹੈ ਅਤੇ ਉਹ ਉਸ ਦੀਆਂ ਨੇਕੀਆਂ ਨੂੰ ਆਪਣੇ ਚਿੱਤ ਵਿੱਚ ਹਮੇਸ਼ਾਂ ਯਾਦ ਕਰਦੀ ਅਤੇ ਟਿਕਾਉਂਦੀ ਹੈ।

Bhai Manmohan Singh (Shabad OS, CC BY-SA)

English

Through the incomparable Word of the Guru's Shabad, she meets her Beloved; she continually contemplates and enshrines His Glorious Virtues in her mind.

Dr. Sant Singh Khalsa (Shabad OS, CC BY-SA)
Ang 440 · Line 10

ਸੇਜ ਸੁਹਾਵੀ. ਜਾ ਪਿਰਿ ਰਾਵੀ; ਮਿਲਿ ਪ੍ਰੀਤਮ. ਅਵਗਣ ਨਸੇ ॥

sej suhaavee. jaa pir raavee; mil preetam. avagan nase |

Punjabi

ਜਦ ਉਸ ਨੇ ਆਪਣੇ ਕੰਤ ਨੂੰ ਮਾਣਿਆਂ ਤਾਂ ਉਸ ਦਾ ਪਲੰਘ ਸਸ਼ੋਭਤ ਹੋ ਗਿਆ। ਆਪਣੇ ਦਿਲਬਰ ਨੂੰ ਭੇਟਣ ਉਸ ਦੀਆਂ ਬਦੀਆਂ ਦੌੜ ਗਈਆਂ।

Bhai Manmohan Singh (Shabad OS, CC BY-SA)

English

Her bed was adorned when she enjoyed her Husband Lord; meeting with her Beloved, her demerits were erased.

Dr. Sant Singh Khalsa (Shabad OS, CC BY-SA)
Ang 440 · Line 11

ਜਿਤੁ ਘਰਿ. ਨਾਮੁ ਹਰਿ ਸਦਾ ਧਿਆਈਐ; ਸੋਹਿਲੜਾ ਜੁਗ ਚਾਰੇ ॥

jit ghar. naam har sadaa dhiaaeeai; sohilarraa jug chaare |

Punjabi

ਚੌਹਾਂ ਹੀ ਯੁੱਗਾਂ ਅੰਦਰ ਉਸ ਧਾਮ (ਹਿਰਦੇ) ਵਿੱਚ ਵਿਆਹ (ਖੁਸ਼ੀ) ਦੇ ਗੀਤ ਗਾਏ ਜਾਂਦੇ ਹਨ, ਜਿਸ ਵਿੱਚ ਵਾਹਿਗੁਰੂ ਦਾ ਨਾਮ ਹਮੇਸ਼ਾਂ ਹੀ ਸਿਮਰਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

That house, within which the Lord's Name is continually meditated upon, resounds with the wedding songs of rejoicing, throughout the four ages.

Dr. Sant Singh Khalsa (Shabad OS, CC BY-SA)
Ang 440 · Line 12

ਨਾਨਕ. ਨਾਮਿ ਰਤੇ. ਸਦਾ ਅਨਦੁ ਹੈ; ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥

naanak. naam rate. sadaa anad hai; har miliaa kaaraj saare |4|1|6|

Punjabi

ਨਾਨਕ ਨਾਮ ਨਾਲ ਰੰਗੀਜਣ ਦੁਆਰਾ, ਪ੍ਰਾਣੀ ਹਮੇਸ਼ਾਂ ਖੁਸ਼ੀ ਅੰਦਰ ਵੱਸਦਾ ਹੈ। ਵਾਹਿਗੁਰੂ ਨੂੰ ਮਿਲਣ ਰਾਹੀਂ ਕੰਮ ਕਾਜ ਰਾਸ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, imbued with the Naam, we are in bliss forever; meeting the Lord, our affairs are resolved. ||4||1||6||

Dr. Sant Singh Khalsa (Shabad OS, CC BY-SA)
Ang 440 · Line 13

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੁ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਮਿਲਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 440 · Line 14

ਆਸਾ ਮਹਲਾ ੩ ਛੰਤ ਘਰੁ ੩ ॥

aasaa mahalaa 3 chhant ghar 3 |

Punjabi

ਆਸਾ ਤੀਜੀ ਪਾਤਸ਼ਾਹੀ। ਛੰਦ।

Bhai Manmohan Singh (Shabad OS, CC BY-SA)

English

Aasaa, Third Mehl, Chhant, Third House:

Dr. Sant Singh Khalsa (Shabad OS, CC BY-SA)
Ang 440 · Line 15

ਸਾਜਨ ਮੇਰੇ ਪ੍ਰੀਤਮਹੁ; ਤੁਮ ਸਹ ਕੀ ਭਗਤਿ ਕਰੇਹੋ ॥

saajan mere preetamahu; tum seh kee bhagat kareho |

Punjabi

ਹੇ ਮੇਰੇ ਮਿੱਤ੍ਰ ਤੇ ਯਾਰ ਬੇਲੀਆ! ਤੂੰ ਪ੍ਰਭੂ ਪਤੀ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

O my beloved friend, dedicate yourself to the devotional worship of your Husband Lord.

Dr. Sant Singh Khalsa (Shabad OS, CC BY-SA)
Ang 440 · Line 16

ਗੁਰੁ ਸੇਵਹੁ ਸਦਾ ਆਪਣਾ; ਨਾਮੁ ਪਦਾਰਥੁ ਲੇਹੋ ॥

gur sevahu sadaa aapanaa; naam padaarath leho |

Punjabi

ਤੂੰ ਹਮੇਸ਼ਾਂ ਆਪਣੇ ਗੁਰਾਂ ਦੀ ਘਾਲ ਕਮਾ, ਅਤੇ ਨਾਮ ਦੀ ਦੌਲਤ ਪ੍ਰਾਪਤ ਕਰ।

Bhai Manmohan Singh (Shabad OS, CC BY-SA)

English

Serve your Guru constantly, and obtain the wealth of the Naam.

Dr. Sant Singh Khalsa (Shabad OS, CC BY-SA)
Ang 440 · Line 17

ਭਗਤਿ ਕਰਹੁ ਤੁਮ. ਸਹੈ ਕੇਰੀ; ਜੋ ਸਹ ਪਿਆਰੇ ਭਾਵਏ ॥

bhagat karahu tum. sahai keree; jo seh piaare bhaave |

Punjabi

ਤੂੰ ਆਪਣੇ ਮਾਲਕ ਦੀ ਸੇਵਾ ਕਰ, ਜਿਹੜੀ ਸੇਵਾ ਪ੍ਰੀਤਮ ਕੰਤ ਨੂੰ ਚੰਗੀ ਲੱਗਦੀ ਹੈ।

Bhai Manmohan Singh (Shabad OS, CC BY-SA)

English

Dedicate yourself to the worship of your Husband Lord; this is pleasing to your Beloved Husband.

Dr. Sant Singh Khalsa (Shabad OS, CC BY-SA)
Ang 440 · Line 18

ਆਪਣਾ ਭਾਣਾ. ਤੁਮ ਕਰਹੁ; ਤਾ ਫਿਰਿ ਸਹ ਖੁਸੀ. ਨ ਆਵਏ ॥

aapanaa bhaanaa. tum karahu; taa fir seh khusee. na aave |

Punjabi

ਜੇਕਰ ਤੂੰ ਆਪਣੀ ਨਿੱਜੀ ਮਰਜ਼ੀ ਅਨੁਸਾਰ ਚੱਲੇਗਾਂ, ਤਦ, ਕੰਤ ਨੇ ਤੇਰੇ ਉੱਤੇ ਪ੍ਰਸੰਨ ਨਹੀਂ ਹੋਣਾ।

Bhai Manmohan Singh (Shabad OS, CC BY-SA)

English

If you walk in accordance with your own will, then your Husband Lord will not be pleased with you.

Dr. Sant Singh Khalsa (Shabad OS, CC BY-SA)
Ang 440 · Line 19

ਭਗਤਿ ਭਾਵ ਇਹੁ ਮਾਰਗੁ ਬਿਖੜਾ; ਗੁਰ ਦੁਆਰੈ ਕੋ ਪਾਵਏ ॥

bhagat bhaav ihu maarag bikharraa; gur duaarai ko paave |

Punjabi

ਇਸ ਪਿਆਰ-ਉਪਾਸਨਾ ਦਾ ਰਸਤਾ ਔਖਾ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਬੰਦਾ ਹੀ ਇਸ ਨੂੰ ਪਾਉਂਦਾ ਹੈ।

Bhai Manmohan Singh (Shabad OS, CC BY-SA)

English

This path of loving devotional worship is very difficult; how rare are those who find it, through the Gurdwara, the Guru's Gate.

Dr. Sant Singh Khalsa (Shabad OS, CC BY-SA)
Ang 440 · Line 20

ਕਹੈ ਨਾਨਕੁ. ਜਿਸੁ ਕਰੇ ਕਿਰਪਾ; ਸੋ ਹਰਿ ਭਗਤੀ ਚਿਤੁ ਲਾਵਏ ॥੧॥

kahai naanak. jis kare kirapaa; so har bhagatee chit laave |1|

Punjabi

ਗੁਰੂ ਜੀ ਆਖਦੇ ਹਨ, ਜਿਸ ਉਤੇ ਵਾਹਿਗੁਰੁ ਮਿਹਰ ਧਾਰਦਾ ਹੈ ਉਹ ਉਸ ਦੀ ਬੰਦਗੀ ਨਾਲ ਆਪਣੇ ਮਨ ਨੂੰ ਜੋੜਦਾ ਹੈ।

Bhai Manmohan Singh (Shabad OS, CC BY-SA)

English

Says Nanak, that one, upon whom the Lord casts His Glance of Grace, links his consciousness to the worship of the Lord. ||1||

Dr. Sant Singh Khalsa (Shabad OS, CC BY-SA)
Ang 440 · Line 21

ਮੇਰੇ ਮਨ ਬੈਰਾਗੀਆ; ਤੂੰ ਬੈਰਾਗੁ ਕਰਿ, ਕਿਸੁ ਦਿਖਾਵਹਿ ॥

mere man bairaageea; toon bairaag kar, kis dikhaaveh |

Punjabi

ਹੇ ਮੇਰੀ ਤਿਆਗਣ ਜਿੰਦੜੀਏ! ਤੂੰ ਸੰਸਾਰ ਵਲੋਂ ਆਪਣੀ ਉਪਰਾਮਤਾ ਕਿਸ ਨੂੰ ਵਿਖਾਲਦੀ ਹੈਂ?

Bhai Manmohan Singh (Shabad OS, CC BY-SA)

English

O my detached mind, unto whom do you show your detachment?

Dr. Sant Singh Khalsa (Shabad OS, CC BY-SA)
Ang 440 · Line 22

ਹਰਿ ਸੋਹਿਲਾ. ਤਿਨੑ ਸਦ ਸਦਾ; ਜੋ ਹਰਿ ਗੁਣ ਗਾਵਹਿ ॥

har sohilaa. tina sad sadaa; jo har gun gaaveh |

Punjabi

ਜਿਹੜੇ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ, ਉਹ ਹਮੇਸ਼ਾਂ ਤੇ ਹਮੇਸ਼ਾਂ ਹੀ ਰੱਬੀ ਖੁਸ਼ੀ ਵਿੱਚ ਵਿਚਰਦੇ ਹਨ।

Bhai Manmohan Singh (Shabad OS, CC BY-SA)

English

Those who sing the Glorious Praises of the Lord live in the joy of the Lord, forever and ever.

Dr. Sant Singh Khalsa (Shabad OS, CC BY-SA)
Ang 440 · Line 23

ਕਰਿ ਬੈਰਾਗੁ. ਤੂੰ ਛੋਡਿ ਪਾਖੰਡੁ; ਸੋ ਸਹੁ ਸਭੁ ਕਿਛੁ ਜਾਣਏ ॥

kar bairaag. toon chhodd paakhandd; so sahu sabh kichh jaane |

Punjabi

ਪ੍ਰਭੂ ਨਾਲ ਪ੍ਰੀਤ ਪਾ ਅਤੇ ਆਪਣੇ ਦੰਭ ਨੂੰ ਤਿਆਗ ਦੇ। ਉਹ ਸੁਆਮੀ ਸਾਰਾ ਕੁਝ ਜਾਣਦਾ ਹੈ।

Bhai Manmohan Singh (Shabad OS, CC BY-SA)

English

So become detached, and renounce hypocrisy; Your Husband Lord knows everything.

Dr. Sant Singh Khalsa (Shabad OS, CC BY-SA)
Ang 440 · Line 24

ਜਲਿ ਥਲਿ ਮਹੀਅਲਿ ਏਕੋ ਸੋਈ; ਗੁਰਮੁਖਿ ਹੁਕਮੁ ਪਛਾਣਏ ॥

jal thal maheeal eko soee; guramukh hukam pachhaane |

Punjabi

ਉਹ ਇੱਕ ਸੁਆਮੀ ਹੀ ਸਮੁੰਦਰ, ਮਾਰੂਥਲ ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

The One Lord is pervading the water, the land and the sky; the Gurmukh realizes the Command of His Will.

Dr. Sant Singh Khalsa (Shabad OS, CC BY-SA)
Ang 440 · Line 25

ਜਿਨਿ ਹੁਕਮੁ ਪਛਾਤਾ ਹਰੀ ਕੇਰਾ; ਸੋਈ ਸਰਬ ਸੁਖ ਪਾਵਏ ॥

jin hukam pachhaataa haree keraa; soee sarab sukh paave |

Punjabi

ਗੁਰੂ-ਅਨੁਸਾਰੀ ਸਾਈਂ ਦੀ ਰਜਾ ਨੂੰ ਸਿਆਣਦਾ ਹੈ। ਕੇਵਲ ਓਹੀ, ਜੋ ਵਾਹਿਗੁਰੂ ਦੇ ਫੁਰਮਾਨ ਨੂੰ ਪਛਾਣਦਾ ਹੈ, ਸਾਰੇ ਆਰਾਮ ਪਾਉਂਦਾ ਹੈ।

Bhai Manmohan Singh (Shabad OS, CC BY-SA)

English

One who realizes the Lord's Command, obtains all peace and comforts.

Dr. Sant Singh Khalsa (Shabad OS, CC BY-SA)
Ang 440 · Line 26

ਇਵ ਕਹੈ ਨਾਨਕੁ. ਸੋ ਬੈਰਾਗੀ; ਅਨਦਿਨੁ ਹਰਿ ਲਿਵ ਲਾਵਏ ॥੨॥

eiv kahai naanak. so bairaagee; anadin har liv laave |2|

Punjabi

ਨਾਨਕ ਇਸ ਤਰ੍ਹਾਂ ਆਖਦਾ ਹੈ ਅਤੇ ਐਸਾ ਵਿਰੱਕਤ ਰੱਬ ਦੇ ਪਿਆਰ ਅੰਦਰ ਰੈਣ ਦਿਹੁੰ ਲੀਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Thus says Nanak: such a detached soul remains absorbed in the Lord's Love, day and night. ||2||

Dr. Sant Singh Khalsa (Shabad OS, CC BY-SA)
Ang 440 · Line 27

ਜਹ ਜਹ ਮਨ ਤੂੰ ਧਾਵਦਾ; ਤਹ ਤਹ ਹਰਿ ਤੇਰੈ ਨਾਲੇ ॥

jeh jeh man toon dhaavadaa; teh teh har terai naale |

Punjabi

ਜਿੱਥੇ ਕਿਤੇ ਭੀ ਤੂੰ ਭਟਕਦਾ ਫਿਰਦਾ ਹੈਂ, ਹੇ ਮੇਰੇ ਮੰਨੂਏ! ਓਥੇ ਓਥੇ ਹੀ ਸੁਆਮੀ ਤੇਰੇ ਅੰਗ ਸੰਗ ਹੈ।

Bhai Manmohan Singh (Shabad OS, CC BY-SA)

English

Wherever you wander, O my mind, the Lord is there with you.

Dr. Sant Singh Khalsa (Shabad OS, CC BY-SA)
Ang 440 · Line 28

ਮਨ ਸਿਆਣਪ ਛੋਡੀਐ; ਗੁਰ ਕਾ ਸਬਦੁ ਸਮਾਲੇ ॥

man siaanap chhoddeeai; gur kaa sabad samaale |

Punjabi

ਤੂੰ ਆਪਣੀ ਚਤੁਰਾਈ ਤਿਆਗ ਦੇ ਅਤੇ ਗੁਰਾਂ ਦੀ ਬਾਣੀ ਦਾ ਧਿਆਨ ਧਾਰ, ਹੇ ਮੇਰੇ ਮਨੁਏ।

Bhai Manmohan Singh (Shabad OS, CC BY-SA)

English

Renounce your cleverness, O my mind, and reflect upon the Word of the Guru's Shabad.

Dr. Sant Singh Khalsa (Shabad OS, CC BY-SA)
Ang 440 · Line 29

ਸਾਥਿ ਤੇਰੈ. ਸੋ ਸਹੁ ਸਦਾ ਹੈ; ਇਕੁ ਖਿਨੁ, ਹਰਿ ਨਾਮੁ ਸਮਾਲਹੇ ॥

saath terai. so sahu sadaa hai; ik khin, har naam samaalahe |

Punjabi

ਉਹ ਭਰਤਾ ਹਮੇਸ਼ਾਂ ਤੇਰੇ ਅੰਗ ਸੰਗ ਹੈ, ਜੇਕਰ ਤੂੰ ਵਾਹਿਗੁਰੂ ਦੇ ਨਾਮ ਦਾ ਇੱਕ ਮੁਹਤ ਲਈ ਭੀ ਸਿਮਰਨ ਕਰ ਲਵੇਂ।

Bhai Manmohan Singh (Shabad OS, CC BY-SA)

English

Your Husband Lord is always with you, if you remember the Lord's Name, even for an instant.

Dr. Sant Singh Khalsa (Shabad OS, CC BY-SA)
Ang 440 · Line 30

ਜਨਮ ਜਨਮ ਕੇ. ਤੇਰੇ ਪਾਪ ਕਟੇ; ਅੰਤਿ ਪਰਮ ਪਦੁ ਪਾਵਹੇ ॥

janam janam ke. tere paap katte; ant param pad paavahe |

Punjabi

ਤੇਰੇ ਅਨੇਕਾਂ ਜਨਮਾਂ ਦੇ ਗੁਨਾਹ ਧੋਤੇ ਜਾਣਗੇ ਅਤੇ ਅਖੀਰ ਨੂੰ ਤੂੰ ਮਹਾਨ ਮਰਤਬਾ ਪਾ ਲਵੇਗਾ।

Bhai Manmohan Singh (Shabad OS, CC BY-SA)

English

The sins of countless incarnations shall be washed away, and in the end, you shall obtain the supreme status.

Dr. Sant Singh Khalsa (Shabad OS, CC BY-SA)
Ang 440 · Line 31

ਸਾਚੇ ਨਾਲਿ ਤੇਰਾ ਗੰਢੁ ਲਾਗੈ; ਗੁਰਮੁਖਿ ਸਦਾ ਸਮਾਲੇ ॥

saache naal teraa gandt laagai; guramukh sadaa samaale |

Punjabi

ਗੁਰਾਂ ਦੇ ਰਾਹੀਂ ਸਦੀਵ ਹੀ ਉਸ ਦਾ ਸਿਮਰਨ ਕਰਨ ਦੁਆਰਾ ਤੂੰ ਸੱਚੇ ਸੁਆਮੀ ਨਾਲ ਜੁੜ ਜਾਵੇਗੀਂ।

Bhai Manmohan Singh (Shabad OS, CC BY-SA)

English

You shall be linked to the True Lord, and as Gurmukh, remember Him forever.

Dr. Sant Singh Khalsa (Shabad OS, CC BY-SA)
Ang 440 · Line 32

ਇਉ ਕਹੈ ਨਾਨਕੁ. ਜਹ ਮਨ ਤੂੰ ਧਾਵਦਾ; ਤਹ ਹਰਿ ਤੇਰੈ ਸਦਾ ਨਾਲੇ ॥੩॥

eiau kahai naanak. jeh man toon dhaavadaa; teh har terai sadaa naale |3|

Punjabi

ਨਾਨਕ ਇਸ ਤਰ੍ਹਾਂ ਆਖਦਾ ਹੈ: ਜਿਥੇ ਕਿਤੇ ਤੂੰ ਜਾਂਦਾ ਹੈਂ, ਹੇ ਮੇਰੇ ਮਨੁਏ, ਓਥੇ ਵਾਹਿਗੁਰੂ ਹਮੇਸ਼ਾਂ ਹੀ ਤੇਰੇ ਸਾਥ ਹੈ।

Bhai Manmohan Singh (Shabad OS, CC BY-SA)

English

Thus says Nanak: wherever you go, O my mind, the Lord is there with you. ||3||

Dr. Sant Singh Khalsa (Shabad OS, CC BY-SA)
Ang 440 · Line 33

ਸਤਿਗੁਰ ਮਿਲਿਐ. ਧਾਵਤੁ ਥੰਮਿੑਆ; ਨਿਜ ਘਰਿ ਵਸਿਆ ਆਏ ॥

satigur miliai. dhaavat thamaa; nij ghar vasiaa aae |

Punjabi

ਸੱਚੇ ਗੁਰਾਂ ਨੂੰ ਭੇਟ ਕੇ ਭਟਕਦਾ ਹੋਇਆ ਮਨ ਅਸਥਿਰ ਹੋ ਜਾਂਦਾ ਹੈ ਅਤੇ ਆ ਕੇ ਆਪਣੇ ਨਿੱਜ ਦੇ ਧਾਮ ਵਿੱਚ ਟਿੱਕ ਜਾਂਦਾ ਹੈ।

Bhai Manmohan Singh (Shabad OS, CC BY-SA)

English

Meeting the True Guru, the wandering mind is held steady; it comes to abide in its own home.

Dr. Sant Singh Khalsa (Shabad OS, CC BY-SA)
Ang 440 · Line 34

ਨਾਮੁ ਵਿਹਾਝੇ. ਨਾਮੁ ਲਏ; ਨਾਮਿ ਰਹੇ ਸਮਾਏ ॥

naam vihaajhe. naam le; naam rahe samaae |

Punjabi

ਤਦੋਂ ਇਹ ਨਾਮ ਨੂੰ ਖਰੀਦਦਾ ਹੈ, ਨਾਮ ਨੂੰ ਉਚਾਰਨ ਕਰਦਾ ਹੈ ਅਤੇ ਨਾਮ ਅੰਦਰ ਹੀ ਲੀਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

It purchases the Naam, chants the Naam, and remains absorbed in the Naam.

Dr. Sant Singh Khalsa (Shabad OS, CC BY-SA)