Ekam
Guru Granth Sahib

Ang 441

Guru Granth Sahib · Ang 441

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ

Man tooN jot saroop hai, aapṇaa mool pachhaaṇ

English

O my mind, you are the embodiment of divine light — know your true origin.

Ekam (simplified)

Punjabi meaning coming soon

📖 Story

On the battlefield, Arjuna froze in grief at the thought of death all around him. Krishna lifted his sorrow: the soul is never slain — like changing worn-out clothes, it simply moves on. So mourn not for what cannot die.

Ang 441 · Line 1

ਧਾਵਤੁ ਥੰਮਿੑਆ. ਸਤਿਗੁਰਿ ਮਿਲਿਐ; ਦਸਵਾ ਦੁਆਰੁ ਪਾਇਆ ॥

dhaavat thamaa. satigur miliai; dasavaa duaar paaeaa |

Punjabi

ਸੱਚੇ ਗੁਰਾਂ ਨੂੰ ਭੇਟ ਕੇ ਬਾਹਰ ਜਾਂਦੀ ਹੋਈ ਆਤਮਾ ਸਥਿਰ ਹੋ ਜਾਂਦੀ ਹੈ ਅਤੇ ਦਸਮੇ ਦੁਆਰ ਅੰਦਰ ਪ੍ਰਵੇਸ਼ ਕਰ ਜਾਂਦੀ ਹੈ।

Bhai Manmohan Singh (Shabad OS, CC BY-SA)

English

The outgoing, wandering soul, upon meeting the True Guru, opens the Tenth Gate.

Dr. Sant Singh Khalsa (Shabad OS, CC BY-SA)
Ang 441 · Line 2

ਤਿਥੈ ਅੰਮ੍ਰਿਤ ਭੋਜਨੁ. ਸਹਜ ਧੁਨਿ ਉਪਜੈ; ਜਿਤੁ ਸਬਦਿ, ਜਗਤੁ ਥੰਮਿੑ ਰਹਾਇਆ ॥

tithai amrit bhojan. sehaj dhun upajai; jit sabad, jagat thama rahaaeaa |

Punjabi

ਉਥੇ ਆਬਿਹਿਯਾਤ ਬੰਦੇ ਦੀ ਖੁਰਾਕ ਹੈ, ਅਤੇ ਗੂੰਜਦਾ ਹੈ ਉਥੇ ਇਲਾਹੀ ਕੀਰਤਨ ਜਿਸ ਰਾਗ ਦੇ ਨਾਲ ਜਹਾਨ ਥੰਮਿਆ ਹੋਇਆ ਹੈ।

Bhai Manmohan Singh (Shabad OS, CC BY-SA)

English

There, Ambrosial Nectar is food and the celestial music resounds; the world is held spell-bound by the music of the Word.

Dr. Sant Singh Khalsa (Shabad OS, CC BY-SA)
Ang 441 · Line 3

ਤਹ ਅਨੇਕ ਵਾਜੇ. ਸਦਾ ਅਨਦੁ ਹੈ; ਸਚੇ ਰਹਿਆ ਸਮਾਏ ॥

teh anek vaaje. sadaa anad hai; sache rahiaa samaae |

Punjabi

ਉਥੇ ਘਣੇਰੇ ਸੰਗੀਤਕ ਸਾਜ ਅਤੇ ਖੁਦ-ਬ-ਖੁਦ ਹੋਣ ਵਾਲੇ ਕੀਰਤਨ ਸਦੀਵ ਹੀ ਗੂੰਜਦੇ ਹਨ ਅਤੇ ਪ੍ਰਾਣੀ ਸੱਚੇ ਸਾਹਿਬ ਅੰਦਰ ਲੀਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

The many strains of the unstruck melody resound there, as one merges in Truth.

Dr. Sant Singh Khalsa (Shabad OS, CC BY-SA)
Ang 441 · Line 4

ਇਉ ਕਹੈ ਨਾਨਕੁ. ਸਤਿਗੁਰਿ ਮਿਲਿਐ. ਧਾਵਤੁ ਥੰਮਿੑਆ; ਨਿਜ ਘਰਿ ਵਸਿਆ ਆਏ ॥੪॥

eiau kahai naanak. satigur miliai. dhaavat thamaa; nij ghar vasiaa aae |4|

Punjabi

ਗੁਰੂ ਜੀ ਇਸ ਤਰ੍ਹਾਂ ਆਖਦੇ ਹਨ, ਸੱਚੇ ਗੁਰਾਂ ਨੂੰ ਭੇਟਣ ਦੁਆਰਾ ਭੱਜਾ ਫਿਰਦਾ ਮਨ ਅਹਿਲ ਹੋ ਜਾਂਦਾ ਹੈ ਅਤੇ ਆ ਕੇ ਆਪਣੇ ਨਿੱਜ ਦੇ ਧਾਮ ਅੰਦਰ ਟਿੱਕ ਜਾਂਦਾ ਹੈ।

Bhai Manmohan Singh (Shabad OS, CC BY-SA)

English

Thus says Nanak: by meeting the True Guru, the wandering soul becomes steady, and comes to dwell in the home of its own self. ||4||

Dr. Sant Singh Khalsa (Shabad OS, CC BY-SA)
Ang 441 · Line 5

ਮਨ. ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ॥

man. toon jot saroop hai; aapanaa mool pachhaan |

Punjabi

ਮੇਰੀ ਆਤਮਾ! ਤੂੰ ਰੱਬੀ ਨੂਰ ਦਾ ਰੂਪ ਹੈਂ ਇਸ ਲਈ ਆਪਣੇ ਮੁੱਢ ਨੂੰ ਸਮਝ।

Bhai Manmohan Singh (Shabad OS, CC BY-SA)

English

O my mind, you are the embodiment of the Divine Light - recognize your own origin.

Dr. Sant Singh Khalsa (Shabad OS, CC BY-SA)
Ang 441 · Line 6

ਮਨ ਹਰਿ ਜੀ. ਤੇਰੈ ਨਾਲਿ ਹੈ; ਗੁਰਮਤੀ ਰੰਗੁ ਮਾਣੁ ॥

man har jee. terai naal hai; guramatee rang maan |

Punjabi

ਹੇ ਮੇਰੀ ਜਿੰਦੜੀਏ! ਪੂਜਯ ਪ੍ਰਭੂ ਤੇਰੇ ਅੰਗ ਸੰਗ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੀ ਪ੍ਰੀਤ ਦਾ ਅਨੰਦ ਲੈ।

Bhai Manmohan Singh (Shabad OS, CC BY-SA)

English

O my mind, the Dear Lord is with you; through the Guru's Teachings, enjoy His Love.

Dr. Sant Singh Khalsa (Shabad OS, CC BY-SA)
Ang 441 · Line 7

ਮੂਲੁ ਪਛਾਣਹਿ. ਤਾਂ ਸਹੁ ਜਾਣਹਿ; ਮਰਣ ਜੀਵਣ ਕੀ ਸੋਝੀ ਹੋਈ ॥

mool pachhaaneh. taan sahu jaaneh; maran jeevan kee sojhee hoee |

Punjabi

ਜੇਕਰ ਤੂੰ ਆਪਣੇ ਮੰਥੇ ਨੂੰ ਸਿੰਆਣ ਲਵੇਂ, ਤਦ ਤੂੰ ਆਪਣੇ ਕੰਤ ਨੂੰ ਜਾਣ ਲਵੇਗੀਂ ਅਤੇ ਮੌਤ ਤੇ ਪੈਦਾਇਸ਼ ਦੇ ਭੇਤ ਦੀ ਤੈਨੂੰ ਸਮਝ ਆ ਜਾਵੇਗੀ।

Bhai Manmohan Singh (Shabad OS, CC BY-SA)

English

Acknowledge your origin, and then you shall know your Husband Lord, and so understand death and birth.

Dr. Sant Singh Khalsa (Shabad OS, CC BY-SA)
Ang 441 · Line 8

ਗੁਰ ਪਰਸਾਦੀ ਏਕੋ ਜਾਣਹਿ; ਤਾਂ ਦੂਜਾ ਭਾਉ ਨ ਹੋਈ ॥

gur parasaadee eko jaaneh; taan doojaa bhaau na hoee |

Punjabi

ਗੁਰਾਂ ਦੀ ਦਇਆ ਦੁਆਰਾ ਜੇਕਰ ਤੂੰ ਇਕ ਸੁਆਮੀ ਨੂੰ ਅਨੁਭਵ ਕਰ ਲਵੇਂ ਤਦ ਤੇਰੀ ਹੋਰਸ (ਮਾਇਆ) ਦੀ ਮੁਹੱਬਤ ਮਿਟ ਜਾਵੇਗੀ।

Bhai Manmohan Singh (Shabad OS, CC BY-SA)

English

By Guru's Grace, know the One; then, you shall not love any other.

Dr. Sant Singh Khalsa (Shabad OS, CC BY-SA)
Ang 441 · Line 9

ਮਨਿ ਸਾਂਤਿ ਆਈ. ਵਜੀ ਵਧਾਈ; ਤਾ ਹੋਆ ਪਰਵਾਣੁ ॥

man saant aaee. vajee vadhaaee; taa hoaa paravaan |

Punjabi

ਜੇਕਰ ਤੇਰੇ ਚਿੱਤ ਅੰਦਰ ਠੰਢ-ਚੈਨ ਆ ਜਾਵੇ ਅਤੇ ਖੁਸ਼ੀ ਗੂੰਜੇ, ਕੇਵਲ ਤਾਂ ਹੀ ਤੂੰ ਪ੍ਰਮਾਣੀਕ ਹੋਵੇਗਾਂ।

Bhai Manmohan Singh (Shabad OS, CC BY-SA)

English

Peace comes to the mind, and gladness resounds; then, you shall be acclaimed.

Dr. Sant Singh Khalsa (Shabad OS, CC BY-SA)
Ang 441 · Line 10

ਇਉ ਕਹੈ ਨਾਨਕੁ. ਮਨ ਤੂੰ ਜੋਤਿ ਸਰੂਪੁ ਹੈ; ਅਪਣਾ ਮੂਲੁ ਪਛਾਣੁ ॥੫॥

eiau kahai naanak. man toon jot saroop hai; apanaa mool pachhaan |5|

Punjabi

ਗੁਰੂ ਜੀ ਇਸ ਤਰ੍ਹਾਂ ਆਖਦੇ ਹਨ, ਹੇ ਮੇਰੀ ਜਿੰਦੜੀਏ! ਤੂੰ ਪ੍ਰਕਾਸ਼ਵਾਨ ਪ੍ਰਭੂ ਦੀ ਤਸਵੀਰ ਹੈਂ। ਤੂੰ ਆਪਣੇ ਵਜੂਦ ਦੇ ਅਸਲੀ ਮੰਥੇ ਨੂੰ ਅਨੁਭਵ ਕਰ।

Bhai Manmohan Singh (Shabad OS, CC BY-SA)

English

Thus says Nanak: O my mind, you are the very image of the Luminous Lord; recognize the true origin of your self. ||5||

Dr. Sant Singh Khalsa (Shabad OS, CC BY-SA)
Ang 441 · Line 11

ਮਨ ਤੂੰ. ਗਾਰਬਿ ਅਟਿਆ; ਗਾਰਬਿ ਲਦਿਆ ਜਾਹਿ ॥

man toon. gaarab attiaa; gaarab ladiaa jaeh |

Punjabi

ਹੇ ਇਨਸਾਨ! ਤੂੰ ਹੰਕਾਰ ਨਾਲ ਪਰੀਪੂਰਨ ਹੈਂ ਅਤੇ ਹੰਕਾਰ ਨਾਲ ਭਰਿਆ ਹੋਇਆ ਹੀ ਟੁਰ ਜਾਵੇਗਾਂ।

Bhai Manmohan Singh (Shabad OS, CC BY-SA)

English

O mind, you are so full of pride; loaded with pride, you shall depart.

Dr. Sant Singh Khalsa (Shabad OS, CC BY-SA)
Ang 441 · Line 12

ਮਾਇਆ ਮੋਹਣੀ ਮੋਹਿਆ; ਫਿਰਿ ਫਿਰਿ ਜੂਨੀ ਭਵਾਹਿ ॥

maaeaa mohanee mohiaa; fir fir joonee bhavaeh |

Punjabi

ਫਰੇਫਤਾ ਕਰਨ ਵਾਲੀ ਸ਼ਕਤੀ ਨੇ ਤੈਨੂੰ ਫਰੇਫਤਾ ਕਰ ਲਿਆ ਹੈ ਅਤੇ ਮੁੜ ਮੁੜ ਕੇ ਤੂੰ ਜੂਨੀਆਂ ਅੰਦਰ ਧੱਕਿਆ ਜਾਵੇਗਾਂ।

Bhai Manmohan Singh (Shabad OS, CC BY-SA)

English

The fascinating Maya has fascinated you, over and over again, and lured you into reincarnation.

Dr. Sant Singh Khalsa (Shabad OS, CC BY-SA)
Ang 441 · Line 13

ਗਾਰਬਿ ਲਾਗਾ ਜਾਹਿ ਮੁਗਧ ਮਨ; ਅੰਤਿ ਗਇਆ ਪਛੁਤਾਵਹੇ ॥

gaarab laagaa jaeh mugadh man; ant geaa pachhutaavahe |

Punjabi

ਹੰਕਾਰ ਨੂੰ ਚਿਮੜਿਆ ਹੋਇਆ ਤੂੰ ਲੱਗਾ ਫਿਰਦਾ ਹੈਂ, ਹੇ ਮੂਰਖ ਬੰਦੇ! ਅਖੀਰ ਨੂੰ ਟੁਰਦਾ ਹੋਇਆ ਤੂੰ ਪਸਚਾਤਾਪ ਕਰੇਗਾਂ।

Bhai Manmohan Singh (Shabad OS, CC BY-SA)

English

Clinging to pride, you shall depart, O foolish mind, and in the end, you shall regret and repent.

Dr. Sant Singh Khalsa (Shabad OS, CC BY-SA)
Ang 441 · Line 14

ਅਹੰਕਾਰੁ ਤਿਸਨਾ, ਰੋਗੁ ਲਗਾ; ਬਿਰਥਾ ਜਨਮੁ ਗਵਾਵਹੇ ॥

ahankaar tisanaa, rog lagaa; birathaa janam gavaavahe |

Punjabi

ਹੰਗਤਾ ਤੇ ਖਾਹਿਸ਼ ਦੀ ਬੀਮਾਰੀ ਤੈਨੂੰ ਚਿਮੜੀ ਹੋਈ ਹੈ ਅਤੇ ਤੂੰ ਆਪਣਾ ਜੀਵਨ ਵਿਅਰਥ ਬਰਬਾਦ ਕਰ ਰਿਹਾ ਹੈਂ।

Bhai Manmohan Singh (Shabad OS, CC BY-SA)

English

You are afflicted with the diseases of ego and desire, and you are wasting your life away in vain.

Dr. Sant Singh Khalsa (Shabad OS, CC BY-SA)
Ang 441 · Line 15

ਮਨਮੁਖ ਮੁਗਧ. ਚੇਤਹਿ ਨਾਹੀ; ਅਗੈ ਗਇਆ ਪਛੁਤਾਵਹੇ ॥

manamukh mugadh. cheteh naahee; agai geaa pachhutaavahe |

Punjabi

ਆਪ-ਹੁੱਦਰਾ ਮੂਰਖ ਸੁਆਮੀ ਦਾ ਸਿਮਰਨ ਨਹੀਂ ਕਰਦਾ ਅਤੇ ਅਗਾਹ (ਪ੍ਰਲੋਕ) ਨੂੰ ਟੁਰਦਾ ਹੋਇਆ ਅਫਸੋਸ ਕਰਦਾ ਹੈ।

Bhai Manmohan Singh (Shabad OS, CC BY-SA)

English

The foolish self-willed manmukh does not remember the Lord, and shall regret and repent hereafter.

Dr. Sant Singh Khalsa (Shabad OS, CC BY-SA)
Ang 441 · Line 16

ਇਉ ਕਹੈ ਨਾਨਕੁ. ਮਨ ਤੂੰ ਗਾਰਬਿ ਅਟਿਆ; ਗਾਰਬਿ ਲਦਿਆ ਜਾਵਹੇ ॥੬॥

eiau kahai naanak. man toon gaarab attiaa; gaarab ladiaa jaavahe |6|

Punjabi

ਨਾਨਕ ਇਸ ਤਰ੍ਹਾਂ ਆਖਦਾ ਹੈ: ਹੇ ਇਨਸਾਨ! ਤੂੰ ਹੰਕਾਰ ਨਾਲ ਭਰਿਆ ਹੋਇਆ ਹੈਂ ਅਤੇ ਹੰਕਾਰ ਨਾਲ ਲੱਦਿਆ ਲਦਾਇਆ ਹੀ ਟੁਰ ਜਾਵੇਗਾਂ।

Bhai Manmohan Singh (Shabad OS, CC BY-SA)

English

Thus says Nanak: O mind, you are full of pride; loaded with pride, you shall depart. ||6||

Dr. Sant Singh Khalsa (Shabad OS, CC BY-SA)
Ang 441 · Line 17

ਮਨ ਤੂੰ. ਮਤ ਮਾਣੁ ਕਰਹਿ, ਜਿ ਹਉ ਕਿਛੁ ਜਾਣਦਾ; ਗੁਰਮੁਖਿ ਨਿਮਾਣਾ ਹੋਹੁ ॥

man toon. mat maan kareh, ji hau kichh jaanadaa; guramukh nimaanaa hohu |

Punjabi

ਹੇ ਮਨ! ਤੂੰ ਹੰਕਾਰ ਨਾਂ ਕਰ ਕਿ ਤੂੰ ਕੁਝ ਜਾਣਦਾ ਹੈਂ। ਤੂੰ ਪਵਿੱਤ੍ਰ ਅਤੇ ਅਜਿਜ਼ ਥੀਂ ਵੰਞ।

Bhai Manmohan Singh (Shabad OS, CC BY-SA)

English

O mind, don't be so proud of yourself, as if you know it all; the Gurmukh is humble and modest.

Dr. Sant Singh Khalsa (Shabad OS, CC BY-SA)
Ang 441 · Line 18

ਅੰਤਰਿ ਅਗਿਆਨੁ. ਹਉ ਬੁਧਿ ਹੈ; ਸਚਿ ਸਬਦਿ. ਮਲੁ ਖੋਹੁ ॥

antar agiaan. hau budh hai; sach sabad. mal khohu |

Punjabi

ਤੇਰੇ ਅੰਦਰ ਬੇਸਮਝੀ ਅਤੇ ਅਕਲ ਦਾ ਹੰਕਾਰ ਹੈ। ਸੱਚੀ ਗੁਰਬਾਣੀ ਦੁਆਰਾ ਇਸ ਮੈਲ ਨੂੰ ਧੋ ਸੁਟ।

Bhai Manmohan Singh (Shabad OS, CC BY-SA)

English

Within the intellect are ignorance and ego; through the True Word of the Shabad, this filth is washed off.

Dr. Sant Singh Khalsa (Shabad OS, CC BY-SA)
Ang 441 · Line 19

ਹੋਹੁ ਨਿਮਾਣਾ. ਸਤਿਗੁਰੂ ਅਗੈ; ਮਤ. ਕਿਛੁ ਆਪੁ ਲਖਾਵਹੇ ॥

hohu nimaanaa. satiguroo agai; mat. kichh aap lakhaavahe |

Punjabi

ਸੱਚੇ ਗੁਰਦੇਵ ਜੀ ਦੇ ਮੂਹਰੇ ਮਸਕੀਣ ਬਣ ਅਤੇ ਆਪਣੇ ਆਪ ਨੂੰ ਜਾਹਰ ਨਾਂ ਕਰ।

Bhai Manmohan Singh (Shabad OS, CC BY-SA)

English

So be humble, and surrender to the True Guru; do not attach your identity to your ego.

Dr. Sant Singh Khalsa (Shabad OS, CC BY-SA)
Ang 441 · Line 20

ਆਪਣੈ ਅਹੰਕਾਰਿ ਜਗਤੁ ਜਲਿਆ; ਮਤ ਤੂੰ ਆਪਣਾ ਆਪੁ ਗਵਾਵਹੇ ॥

aapanai ahankaar jagat jaliaa; mat toon aapanaa aap gavaavahe |

Punjabi

ਆਪਣੇ ਗ਼ਰੂਰ ਅੰਦਰ ਸੰਸਾਰ ਸੜ ਰਿਹਾ ਹੈ। ਤੂੰ ਭੀ ਆਪਣੇ ਆਪ ਨੂੰ ਏਸ ਤਰ੍ਹਾਂ ਹੀ ਤਬਾਹ ਨਾਂ ਕਰ ਲਈਂ।

Bhai Manmohan Singh (Shabad OS, CC BY-SA)

English

The world is consumed by ego and self-identity; see this, lest you lose your own self as well.

Dr. Sant Singh Khalsa (Shabad OS, CC BY-SA)
Ang 441 · Line 21

ਸਤਿਗੁਰ ਕੈ ਭਾਣੈ. ਕਰਹਿ ਕਾਰ; ਸਤਿਗੁਰ ਕੈ ਭਾਣੈ ਲਾਗਿ ਰਹੁ ॥

satigur kai bhaanai. kareh kaar; satigur kai bhaanai laag rahu |

Punjabi

ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਆਪਣਾ ਕਾਰ ਵਿਹਾਰ ਕਰ ਅਤੇ ਸੱਚੇ ਗੁਰਾਂ ਦੀ ਰਜ਼ਾ ਦੇ ਨਾਲ ਜੁੜਿਆ ਰਹੁ।

Bhai Manmohan Singh (Shabad OS, CC BY-SA)

English

Make yourself follow the Sweet Will of the True Guru; remain attached to His Sweet Will.

Dr. Sant Singh Khalsa (Shabad OS, CC BY-SA)
Ang 441 · Line 22

ਇਉ ਕਹੈ ਨਾਨਕੁ. ਆਪੁ ਛਡਿ ਸੁਖ ਪਾਵਹਿ; ਮਨ ਨਿਮਾਣਾ ਹੋਇ ਰਹੁ ॥੭॥

eiau kahai naanak. aap chhadd sukh paaveh; man nimaanaa hoe rahu |7|

Punjabi

ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ, ਤੂੰ ਆਪਣੀ ਸਵੈ ਹੰਗਤਾ ਨੂੰ ਤਿਆਗ ਦੇ ਅਤੇ ਮਸਕੀਨ ਬਣਿਆ ਰਹੁ, ਹੇ ਬੰਦੇ! ਐਕੁਰ ਤੈਨੂੰ ਖੁਸ਼ੀ ਹਾਸਲ ਹੋਵੇਗੀ।

Bhai Manmohan Singh (Shabad OS, CC BY-SA)

English

Thus says Nanak: renounce your ego and self-conceit, and obtain peace; let your mind abide in humility. ||7||

Dr. Sant Singh Khalsa (Shabad OS, CC BY-SA)
Ang 441 · Line 23

ਧੰਨੁ ਸੁ ਵੇਲਾ, ਜਿਤੁ ਮੈ ਸਤਿਗੁਰੁ ਮਿਲਿਆ; ਸੋ ਸਹੁ ਚਿਤਿ ਆਇਆ ॥

dhan su velaa, jit mai satigur miliaa; so sahu chit aaeaa |

Punjabi

ਮੁਬਾਰਕ ਹੈ ਉਹ ਸਮਾਂ ਜਦ ਮੈਂ ਸੱਚੇ ਗੁਰਾਂ ਨੂੰ ਭੇਟਿਆ ਅਤੇ ਉਸ ਭਰਤੇ ਵਾਹਿਗੁਰੂ ਨੂੰ ਯਾਦ ਕੀਤਾ।

Bhai Manmohan Singh (Shabad OS, CC BY-SA)

English

Blessed is that time, when I met the True Guru, and my Husband Lord came into my consciousness.

Dr. Sant Singh Khalsa (Shabad OS, CC BY-SA)
Ang 441 · Line 24

ਮਹਾ ਅਨੰਦੁ ਸਹਜੁ ਭਇਆ; ਮਨਿ ਤਨਿ ਸੁਖੁ ਪਾਇਆ ॥

mahaa anand sehaj bheaa; man tan sukh paaeaa |

Punjabi

ਮੈਂ ਸੁਭਾਵਕ ਹੀ ਪਰਮ ਪ੍ਰਸੰਨ ਹੋ ਗਿਆ ਅਤੇ ਮੈਨੂੰ ਦਿਲ ਅਤੇ ਦੇਹਿ ਦਾ ਆਰਾਮ ਪ੍ਰਾਪਤ ਹੋ ਗਿਆ।

Bhai Manmohan Singh (Shabad OS, CC BY-SA)

English

I became so very blissful, and my mind and body found such a natural peace.

Dr. Sant Singh Khalsa (Shabad OS, CC BY-SA)
Ang 441 · Line 25

ਸੋ ਸਹੁ ਚਿਤਿ ਆਇਆ. ਮੰਨਿ ਵਸਾਇਆ; ਅਵਗਣ ਸਭਿ ਵਿਸਾਰੇ ॥

so sahu chit aaeaa. man vasaaeaa; avagan sabh visaare |

Punjabi

ਮੈਂ ਉਸ ਕੰਤ ਨੂੰ ਯਾਦ ਕੀਤਾ ਹੈ, ਉਸ ਨੂੰ ਆਪਣੇ ਮਨ ਅੰਦਰ ਟਿਕਾਇਆ ਹੈ ਅਤੇ ਸਾਰੀਆਂ ਬਦੀਆਂ ਭੁਲਾ ਛੱਡੀਆਂ ਹਨ।

Bhai Manmohan Singh (Shabad OS, CC BY-SA)

English

My Husband Lord came into my consciousness; I enshrined Him within my mind, and I renounced all vice.

Dr. Sant Singh Khalsa (Shabad OS, CC BY-SA)
Ang 441 · Line 26

ਜਾ ਤਿਸੁ ਭਾਣਾ. ਗੁਣ ਪਰਗਟ ਹੋਏ; ਸਤਿਗੁਰ ਆਪਿ ਸਵਾਰੇ ॥

jaa tis bhaanaa. gun paragatt hoe; satigur aap savaare |

Punjabi

ਜਦ ਉਸ ਨੂੰ ਚੰਗਾ ਲੱਗਾ ਮੇਰੇ ਵਿੱਚ ਨੇਕੀਆਂ ਜ਼ਾਹਰ ਹੋ ਆਈਆਂ ਅਤੇ ਗੁਰਦੇਵ ਜੀ ਨੇ ਖੁਦ ਮੈਨੂੰ ਸਸ਼ੋਭਤ ਕਰ ਦਿੱਤਾ।

Bhai Manmohan Singh (Shabad OS, CC BY-SA)

English

When it pleased Him, virtues appeared in me, and the True Guru Himself adorned me.

Dr. Sant Singh Khalsa (Shabad OS, CC BY-SA)
Ang 441 · Line 27

ਸੇ ਜਨ ਪਰਵਾਣੁ ਹੋਏ, ਜਿਨੑੀ ਇਕੁ ਨਾਮੁ ਦਿੜਿਆ; ਦੁਤੀਆ ਭਾਉ ਚੁਕਾਇਆ ॥

se jan paravaan hoe, jinaee ik naam dirriaa; duteea bhaau chukaaeaa |

Punjabi

ਜੋ ਪੁਰਸ਼ ਇਕ ਨਾਮ ਨਾਲ ਪੱਕੀ ਤਰ੍ਹਾਂ ਜੁੜ ਜਾਂਦੇ ਹਨ ਅਤੇ ਹੋਰਸ ਦੀ ਪ੍ਰੀਤ ਨੂੰ ਤਿਆਗ ਦਿੰਦੇ ਹਨ, ਉਹ ਕਬੂਲ ਪੈ ਜਾਂਦੇ ਹਨ।

Bhai Manmohan Singh (Shabad OS, CC BY-SA)

English

Those humble beings become acceptable, who cling to the One Name and renounce the love of duality.

Dr. Sant Singh Khalsa (Shabad OS, CC BY-SA)
Ang 441 · Line 28

ਇਉ ਕਹੈ ਨਾਨਕੁ. ਧੰਨੁ ਸੁ ਵੇਲਾ, ਜਿਤੁ ਮੈ ਸਤਿਗੁਰੁ ਮਿਲਿਆ; ਸੋ ਸਹੁ ਚਿਤਿ ਆਇਆ ॥੮॥

eiau kahai naanak. dhan su velaa, jit mai satigur miliaa; so sahu chit aaeaa |8|

Punjabi

ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ-ਭਾਗਾਂ ਭਰਿਆ ਹੈ ਉਹ ਵਕਤ, ਜਦ ਮੈਂ ਸੱਚੇ ਗੁਰਾਂ ਨੂੰ ਮਿਲਿਆ ਅਤੇ ਉਸ ਆਪਣੇ ਪਤੀ ਨੂੰ ਚੇਤੇ ਕੀਤਾ।

Bhai Manmohan Singh (Shabad OS, CC BY-SA)

English

Thus says Nanak: blessed is the time when I met the True Guru, and my Husband Lord came into my consciousness. ||8||

Dr. Sant Singh Khalsa (Shabad OS, CC BY-SA)
Ang 441 · Line 29

ਇਕਿ ਜੰਤ ਭਰਮਿ ਭੁਲੇ; ਤਿਨਿ ਸਹਿ ਆਪਿ ਭੁਲਾਏ ॥

eik jant bharam bhule; tin seh aap bhulaae |

Punjabi

ਕਈ ਲੋਕੀਂ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ। ਉਨ੍ਹਾਂ ਨੂੰ ਕੰਤ ਨੇ ਖੁਦ ਗੁਮਰਾਹ ਕਰ ਛੱਡਿਆ ਹੈ।

Bhai Manmohan Singh (Shabad OS, CC BY-SA)

English

Some people wander around, deluded by doubt; their Husband Lord Himself has misled them.

Dr. Sant Singh Khalsa (Shabad OS, CC BY-SA)
Ang 441 · Line 30

ਦੂਜੈ ਭਾਇ ਫਿਰਹਿ; ਹਉਮੈ ਕਰਮ ਕਮਾਏ ॥

doojai bhaae fireh; haumai karam kamaae |

Punjabi

ਉਹ ਹੋਰਸ ਦੇ ਪਿਆਰ ਅੰਦਰ ਭਟਕਦੇ ਹਨ ਅਤੇ ਹੰਕਾਰ ਅੰਦਰ ਆਪਣੇ ਕਾਰ-ਵਿਹਾਰ ਕਰਦੇ ਹਨ।

Bhai Manmohan Singh (Shabad OS, CC BY-SA)

English

They wander around in the love of duality, and they do their deeds in ego.

Dr. Sant Singh Khalsa (Shabad OS, CC BY-SA)
Ang 441 · Line 31

ਤਿਨਿ ਸਹਿ ਆਪਿ ਭੁਲਾਏ, ਕੁਮਾਰਗਿ ਪਾਏ; ਤਿਨ ਕਾ. ਕਿਛੁ ਨ ਵਸਾਈ ॥

tin seh aap bhulaae, kumaarag paae; tin kaa. kichh na vasaaee |

Punjabi

ਉਨ੍ਹਾਂ ਨੂੰ ਸੁਆਮੀ ਨੇ ਆਪੇ ਹੀ ਗੁਮਰਾਹ ਕੀਤਾ ਹੈ ਅਤੇ ਖੋਟੇ ਰਸਤੇ ਪਾਇਆ ਹੈ। ਉਨ੍ਹਾਂ ਦੇ ਅਖਤਿਆਰ ਵਿੱਚ ਕੁਝ ਨਹੀਂ।

Bhai Manmohan Singh (Shabad OS, CC BY-SA)

English

Their Husband Lord Himself has misled them, and put them on the path of evil. Nothing lies in their power.

Dr. Sant Singh Khalsa (Shabad OS, CC BY-SA)
Ang 441 · Line 32

ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ; ਜਿਨਿ ਇਹ ਰਚਨ ਰਚਾਈ ॥

tin kee gat avagat toonhai jaaneh; jin ih rachan rachaaee |

Punjabi

ਉਨ੍ਹਾਂ ਦਾ ਚੜ੍ਹਾਉ ਤੇ ਉਤਰਾਉ ਕੇਵਲ ਤੂੰ ਹੀ ਜਾਣਦਾ ਹੈਂ, ਤੂੰ, ਜਿਸ ਨੇ ਇਹ ਸ੍ਰਿਸ਼ਟੀ ਸਾਜੀ ਹੈ।

Bhai Manmohan Singh (Shabad OS, CC BY-SA)

English

You alone know their ups and downs, You, who created the creation.

Dr. Sant Singh Khalsa (Shabad OS, CC BY-SA)
Ang 441 · Line 33

ਹੁਕਮੁ ਤੇਰਾ. ਖਰਾ ਭਾਰਾ; ਗੁਰਮੁਖਿ ਕਿਸੈ ਬੁਝਾਏ ॥

hukam teraa. kharaa bhaaraa; guramukh kisai bujhaae |

Punjabi

ਪਰਮ ਕਠਨ ਹੈ ਤੇਰੇ ਫੁਰਮਾਨ ਤੇ ਅਮਲ ਕਰਨਾ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

The Command of Your Will is very strict; how rare is the Gurmukh who understands.

Dr. Sant Singh Khalsa (Shabad OS, CC BY-SA)
Ang 441 · Line 34

ਇਉ ਕਹੈ ਨਾਨਕੁ. ਕਿਆ ਜੰਤ ਵਿਚਾਰੇ; ਜਾ ਤੁਧੁ ਭਰਮਿ ਭੁਲਾਏ ॥੯॥

eiau kahai naanak. kiaa jant vichaare; jaa tudh bharam bhulaae |9|

Punjabi

ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ, ਗਰੀਬ ਜੀਵ ਕੀ ਕਰ ਸਕਦੇ ਹਨ, ਜਦ ਤੂੰ ਉਨ੍ਹਾਂ ਨੂੰ ਸੰਦੇਹ ਅੰਦਰ ਭੁਲਾ ਦਿੰਦਾ ਹੈਂ?

Bhai Manmohan Singh (Shabad OS, CC BY-SA)

English

Thus says Nanak: what can the poor creatures do, when You mislead them into doubt? ||9||

Dr. Sant Singh Khalsa (Shabad OS, CC BY-SA)