Ang 442
ਸਚੇ ਮੇਰੇ ਸਾਹਿਬਾ; ਸਚੀ ਤੇਰੀ ਵਡਿਆਈ ॥
sache mere saahibaa; sachee teree vaddiaaee |
Punjabi
ਮੈਡੇ ਸੱਚੇ ਸੁਆਮੀ, ਸੱਚੀ ਹੈ ਤੈਡੀ ਵਿਸ਼ਾਲਤਾ।
English
O My True Lord Master, True is Your glorious greatness.
ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ; ਤੇਰੀ ਕੁਦਰਤਿ. ਕਹਣੁ ਨ ਜਾਈ ॥
toon paarabraham beant suaamee; teree kudarat. kehan na jaaee |
Punjabi
ਤੂੰ ਪਰਮ ਪ੍ਰਭੂ ਤੇ ਅਨੰਤ ਮਾਲਕ ਹੈਂ। ਤੇਰੀ ਸ਼ਕਤੀ ਬਿਆਨ ਨਹੀਂ ਕੀਤੀ ਜਾ ਸਕਦੀ।
English
You are the Supreme Lord God, the Infinite Lord and Master. Your creative power cannot be described.
ਸਚੀ ਤੇਰੀ ਵਡਿਆਈ. ਜਾ ਕਉ ਤੁਧੁ ਮੰਨਿ ਵਸਾਈ; ਸਦਾ ਤੇਰੇ ਗੁਣ ਗਾਵਹੇ ॥
sachee teree vaddiaaee. jaa kau tudh man vasaaee; sadaa tere gun gaavahe |
Punjabi
ਸੱਚੀ ਹੈ ਤੈਡੀ ਬਜ਼ੁਰਗੀ। ਜਿਸ ਦੇ ਹਿਰਦੇ ਅੰਦਰ ਤੂੰ ਇਸ ਨੂੰ ਟਿਕਾਉਂਦਾ ਹੈਂ, ਉਹ ਹਮੇਸ਼ਾਂ ਤੈਡੀ ਕੀਰਤੀ ਗਾਇਨ ਕਰਦਾ ਹੈ!
English
True is Your glorious greatness; when You enshrine it within the mind, one sings Your Glorious Praises forever.
ਤੇਰੇ ਗੁਣ ਗਾਵਹਿ. ਜਾ ਤੁਧੁ ਭਾਵਹਿ; ਸਚੇ ਸਿਉ ਚਿਤੁ ਲਾਵਹੇ ॥
tere gun gaaveh. jaa tudh bhaaveh; sache siau chit laavahe |
Punjabi
ਜਦ ਪ੍ਰਾਣੀ ਤੈਨੂੰ ਚੰਗਾ ਲੱਗਦਾ ਹੈ, ਉਹ ਤੇਰੀ ਮਹਿਮਾ ਗਾਉਂਦਾ ਹੈ ਅਤੇ ਤੇਰੇ ਨਾਲ ਆਪਣੀ ਬਿਰਤੀ ਜੋੜਦਾ ਹੈ, ਹੇ ਸੱਚੇ ਸੁਆਮੀ।
English
He sings Your Glorious Praises, when it is pleasing to You, O True Lord; he centers his consciousness on You.
ਜਿਸ ਨੋ ਤੂੰ ਆਪੇ ਮੇਲਹਿ; ਸੁ ਗੁਰਮੁਖਿ ਰਹੈ ਸਮਾਈ ॥
jis no toon aape meleh; su guramukh rahai samaaee |
Punjabi
ਜਿਸ ਨੂੰ ਤੂੰ ਆਪਣੇ ਨਾਲ ਜੋੜ ਲੈਂਦਾ ਹੈਂ, ਉਹ ਗੁਰਾਂ ਦੀ ਦਇਆ ਦੁਆਰਾ, ਤੇਰੇ ਵਿੱਚ ਲੀਨ ਹੋਇਆ ਰਹਿੰਦਾ ਹੈ।
English
One whom You unite with Yourself, as Gurmukh, remains absorbed in You.
ਇਉ ਕਹੈ ਨਾਨਕੁ. ਸਚੇ ਮੇਰੇ ਸਾਹਿਬਾ; ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥
eiau kahai naanak. sache mere saahibaa; sachee teree vaddiaaee |10|2|7|5|2|7|
Punjabi
ਗੁਰੂ ਜੀ ਇਸ ਤਰ੍ਹਾਂ ਫੁਰਮਾਉਂਦੇ ਹਨ, ਹੇ ਮੈਡੇ ਸਾਈਂ! ਸੱਚੀ ਹੈ ਤੈਡੀਂ ਮਹਾਨਤਾ।
English
Thus says Nanak: O my True Lord Master, True is Your Glorious Greatness. ||10||2||7||5||2||7||
ਰਾਗੁ ਆਸਾ ਛੰਤ ਮਹਲਾ ੪ ਘਰੁ ੧ ॥
raag aasaa chhant mahalaa 4 ghar 1 |
Punjabi
ਰਾਗ ਆਸਾ ਚੌਥੀ ਪਾਤਸ਼ਾਹੀ।
English
Raag Aasaa, Chhant, Fourth Mehl, First House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਜੀਵਨੋ ਮੈ ਜੀਵਨੁ ਪਾਇਆ; ਗੁਰਮੁਖਿ ਭਾਏ ਰਾਮ ॥
jeevano mai jeevan paaeaa; guramukh bhaae raam |
Punjabi
ਮੁਖੀ ਗੁਰਾਂ ਦੀ ਪ੍ਰੀਤ ਰਾਹੀਂ ਮੈਨੂੰ ਜਿੰਦਗੀ, ਅਸਲ ਜਿੰਦਗੀ ਪ੍ਰਾਪਤ ਹੋ ਗਈ ਹੈ।
English
Life - I have found real life, as Gurmukh, through His Love.
ਹਰਿ ਨਾਮੋ ਹਰਿ ਨਾਮੁ ਦੇਵੈ; ਮੇਰੈ ਪ੍ਰਾਨਿ ਵਸਾਏ ਰਾਮ ॥
har naamo har naam devai; merai praan vasaae raam |
Punjabi
ਰੱਬ ਦਾ ਨਾਮ, ਰੱਬ ਦਾ ਨਾਮ ਗੁਰਾਂ ਨੇ ਮੈਨੂੰ ਦਿੱਤਾ ਹੈ ਅਤੇ ਇਸ ਨੂੰ ਮੇਰੇ ਮਨ ਅੰਦਰ ਟਿਕਾਇਆ ਹੈ।
English
The Lord's Name - He has given me the Lord's Name, and enshrined it within my breath of life.
ਹਰਿ ਹਰਿ ਨਾਮੁ. ਮੇਰੈ ਪ੍ਰਾਨਿ ਵਸਾਏ; ਸਭੁ ਸੰਸਾ ਦੂਖੁ ਗਵਾਇਆ ॥
har har naam. merai praan vasaae; sabh sansaa dookh gavaaeaa |
Punjabi
ਵਾਹਿਗੁਰੂ ਸੁਆਮੀ ਦਾ ਨਾਮ ਉਨ੍ਹਾਂ ਨੇ ਮੇਰੇ ਚਿੱਤ ਵਿੱਚ ਅਸਥਾਪਨ ਕਰ ਦਿੱਤਾ ਹੈ ਅਤੇ ਮੇਰਾ ਸਾਰਾ ਸੰਦੇਹ ਤੇ ਦੁੱਖੜਾ ਦੂਰ ਹੋ ਗਿਆ ਹੈ।
English
He has enshrined the Name of the Lord, Har, Har within my breath of lfe, and all my doubts and sorrows have departed.
ਅਦਿਸਟੁ ਅਗੋਚਰੁ. ਗੁਰ ਬਚਨਿ ਧਿਆਇਆ; ਪਵਿਤ੍ਰ ਪਰਮ ਪਦੁ ਪਾਇਆ ॥
adisatt agochar. gur bachan dhiaaeaa; pavitr param pad paaeaa |
Punjabi
ਗੁਰਾਂ ਦੀ ਬਾਣੀ ਦੁਆਰਾ ਮੈਂ ਅਡਿੱਠ ਅਤੇ ਸੋਚ ਸਮਝ ਤੋਂ ਉਚੇਰੇ ਸਾਹਿਬ ਦਾ ਸਿਮਰਨ ਕੀਤਾ ਹੈ, ਅਤੇ ਪਾਵਨ, ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ।
English
I have meditated on the invisible and unapproachable Lord, through the Guru's Word, and I have obtained the pure, supreme status.
ਅਨਹਦ ਧੁਨਿ ਵਾਜਹਿ ਨਿਤ ਵਾਜੇ; ਗਾਈ ਸਤਿਗੁਰ ਬਾਣੀ ॥
anahad dhun vaajeh nit vaaje; gaaee satigur baanee |
Punjabi
ਸੱਚੇ ਗੁਰਾਂ ਦੀ ਬਾਣੀ ਦਾ ਕੀਰਤਨ ਕਰਨ ਨਾਲ ਹਮੇਸ਼ਾਂ ਹੀ ਸੰਗੀਤਕ ਸਾਜ ਵੱਜਦੇ ਹਨ ਅਤੇ ਆਪਣੇ ਆਪ ਹੋਣ ਵਾਲਾ ਰਾਗ ਗੂੰਜਦਾ ਹੈ।
English
The unstruck melody resounds, and the instruments ever vibrate, singing the Bani of the True Guru.
ਨਾਨਕ. ਦਾਤਿ ਕਰੀ ਪ੍ਰਭਿ ਦਾਤੈ; ਜੋਤੀ ਜੋਤਿ ਸਮਾਣੀ ॥੧॥
naanak. daat karee prabh daatai; jotee jot samaanee |1|
Punjabi
ਦਾਤਾਰ ਸੁਆਮੀ ਨੇ ਮੈਨੂੰ ਇਕ ਬਖਸ਼ੀਸ਼ ਬਖਸ਼ੀ ਹੈ-ਮੇਰਾ ਪ੍ਰਾਕਸ਼ ਉਸ ਦੇ ਪਰਮ ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ।
English
O Nanak, God the Great Giver has given me a gift; He has blended my light into the Light. ||1||
ਮਨਮੁਖਾ ਮਨਮੁਖਿ ਮੁਏ; ਮੇਰੀ ਕਰਿ ਮਾਇਆ ਰਾਮ ॥
manamukhaa manamukh mue; meree kar maaeaa raam |
Punjabi
ਆਪ-ਹੁਦਰੇ, ਧੰਨ-ਦੌਲਤ ਨੂੰ ਆਪਣੀ ਪੁਕਾਰਦੇ ਹੋਏ ਮਨਮੁਖਤਾ ਅੰਦਰ ਹੀ ਮਰ ਜਾਂਦੇ ਹਨ।
English
The self-willed manmukhs die in their self-willed stubbornness, declaring that the wealth of Maya is theirs.
ਖਿਨੁ ਆਵੈ. ਖਿਨੁ ਜਾਵੈ, ਦੁਰਗੰਧ ਮੜੈ; ਚਿਤੁ ਲਾਇਆ ਰਾਮ ॥
khin aavai. khin jaavai, duragandh marrai; chit laaeaa raam |
Punjabi
ਉਹ ਆਪਣੇ ਮਨ ਨੂੰ ਬਦਬੂ ਦੇਣ ਵਾਲੇ ਢੇਰ ਨਾਲ ਜੋੜਦੇ ਹਨ, ਜੋ ਇਕ ਮੁਹਤ ਭਰ ਲਈ ਆਉਂਦਾ ਹੈ ਅਤੇ ਇਕ ਮੁਹਤ ਵਿੱਚ ਚਲਿਆ ਜਾਂਦਾ ਹੈ।
English
They attach their consciousness to the foul-smelling pile of filth, which comes for a moment, and departs in an instant.
ਲਾਇਆ ਦੁਰਗੰਧ ਮੜੈ ਚਿਤੁ ਲਾਗਾ; ਜਿਉ ਰੰਗੁ ਕਸੁੰਭ ਦਿਖਾਇਆ ॥
laaeaa duragandh marrai chit laagaa; jiau rang kasunbh dikhaaeaa |
Punjabi
ਉਹ ਆਪਣੇ ਮਨ ਨੂੰ ਗੰਦੇ ਮੁਸ਼ਕ ਦੀ ਢੇਰੀ ਨਾਲ ਜੋੜਦੇ ਤੇ ਚਮੇੜਦੇ ਹਨ, ਜੋ ਕਸੁੰਭੇ ਦੇ ਫੁੱਲ ਦੀ ਰੰਗਤ ਦੀ ਮਾਨਿੰਦ ਉੱਡ ਪੁੱਡ ਜਾਣ ਵਾਲਾ ਦਿਸਦਾ ਹੈ।
English
They attach their consciousness to the foul-smelling pile of filth, which is transitory, like the fading color of the safflower.
ਖਿਨੁ ਪੂਰਬਿ. ਖਿਨੁ ਪਛਮਿ ਛਾਏ; ਜਿਉ ਚਕੁ ਕੁਮਿੑਆਰਿ ਭਵਾਇਆ ॥
khin poorab. khin pachham chhaae; jiau chak kumaaar bhavaaeaa |
Punjabi
ਇੱਕ ਮੁਹਤ ਵਿੱਚ ਉਹ ਚੜ੍ਹਦੇ ਨੂੰ ਜਾਂਦੇ ਹਨ ਅਤੇ ਇੱਕ ਮੁਹਤ ਵਿੱਚ ਛਿਪਦੇ ਨੂੰ। ਉਹ ਘੁਮਿਆਰ ਦੇ ਪਹੀਏ ਦੀ ਤਰ੍ਹਾਂ ਘੁੰਮਦੇ ਰਹਿੰਦੇ ਹਨ।
English
One moment, they are facing east, and the next instant, they are facing west; they continue spinning around, like the potter's wheel.
ਦੁਖੁ ਖਾਵਹਿ. ਦੁਖੁ ਸੰਚਹਿ ਭੋਗਹਿ; ਦੁਖ ਕੀ ਬਿਰਧਿ ਵਧਾਈ ॥
dukh khaaveh. dukh sancheh bhogeh; dukh kee biradh vadhaaee |
Punjabi
ਤਕਲੀਫ ਵਿੱਚ ਉਹ ਖਾਂਦੇ ਹਨ, ਤਕਲੀਫ ਵਿੱਚ ਉਹ ਇਕੱਤਰ ਕਰਦੇ ਤੇ ਖਰਚਦੇ ਹਨ। ਆਪਣੀ ਤਕਲੀਫ ਦੇ ਭੰਡਾਰੇ ਨੂੰ ਉਹ ਵਧੇਰਾ ਕਰੀ ਜਾਂਦੇ ਹਨ।
English
In sorrow, they eat, and in sorrow, they gather things and try to enjoy them, but they only increase their stores of sorrow.
ਨਾਨਕ. ਬਿਖਮੁ ਸੁਹੇਲਾ ਤਰੀਐ; ਜਾ ਆਵੈ ਗੁਰ ਸਰਣਾਈ ॥੨॥
naanak. bikham suhelaa tareeai; jaa aavai gur saranaaee |2|
Punjabi
ਨਾਨਕ, ਜਦ ਇਨਸਾਨ ਗੁਰਾਂ ਦੀ ਛਤ੍ਰ ਛਾਇਆ ਹੇਠ ਆ ਜਾਂਦਾ ਹੈ ਤਾਂ ਉਹ ਕਠਨ ਸਮੁੰਦਰ ਤੋਂ ਸੁਖੈਨ ਹੀ ਪਾਰ ਹੋ ਜਾਂਦਾ ਹੈ।
English
O Nanak, one easily crosses over the terrifying world-ocean, when he comes to the Sanctuary of the Guru. ||2||
ਮੇਰਾ ਠਾਕੁਰੋ ਠਾਕੁਰੁ ਨੀਕਾ; ਅਗਮ ਅਥਾਹਾ ਰਾਮ ॥
meraa tthaakuro tthaakur neekaa; agam athaahaa raam |
Punjabi
ਸੁਆਮੀ! ਮੇਰਾ ਸ਼੍ਰੇਸ਼ਟ, ਸੁਆਮੀ ਪਹੁੰਚ ਤੋਂ ਪਰ੍ਹੇ ਅਤੇ ਅਥਾਹ ਹੈ।
English
My Lord, my Lord Master is sublime, unapproachable and unfathomable.
ਹਰਿ ਪੂਜੀ. ਹਰਿ ਪੂਜੀ ਚਾਹੀ; ਮੇਰੇ ਸਤਿਗੁਰ ਸਾਹਾ ਰਾਮ ॥
har poojee. har poojee chaahee; mere satigur saahaa raam |
Punjabi
ਵਾਹਿਗੁਰੂ ਦੀ ਰਾਸ, ਵਾਹਿਗੁਰੂ ਦੀ ਰਾਸ ਮੈਂ ਆਪਣੇ ਸੱਚੇ ਗੁਰੂ ਸ਼ਾਹੂਕਾਰ ਪਾਸੋਂ ਲੋੜਦਾ ਹਾਂ।
English
The wealth of the Lord - I seek the wealth of the Lord, from my True Guru, the Divine Banker.
ਹਰਿ ਪੂਜੀ ਚਾਹੀ. ਨਾਮੁ ਬਿਸਾਹੀ; ਗੁਣ ਗਾਵੈ ਗੁਣ ਭਾਵੈ ॥
har poojee chaahee. naam bisaahee; gun gaavai gun bhaavai |
Punjabi
ਨਾਮ ਖਰੀਦਣ ਲਈ ਮੈਂ ਰੱਬ ਦੇ ਪਦਾਰਥ ਨੂੰ ਤਰਸਦਾ ਹਾਂ। ਮੈਂ ਰੱਬ ਦਾ ਜੱਸ ਗਾਉਂਦਾ ਹਾਂ ਤੇ ਰੱਬ ਦੇ ਜੱਸ ਨੂੰ ਹੀ ਮੈਂ ਪਿਆਰ ਕਰਦਾ ਹਾਂ।
English
I seek the wealth of the Lord, to purchase the Naam; I sing and love the Glorious Praises of the Lord.
ਨੀਦ ਭੂਖ ਸਭ ਪਰਹਰਿ ਤਿਆਗੀ; ਸੁੰਨੇ ਸੁੰਨਿ ਸਮਾਵੈ ॥
need bhookh sabh parahar tiaagee; sune sun samaavai |
Punjabi
ਨਿੰਦ੍ਰਾ ਤੇ ਖੁਧਿਆ ਮੈਂ ਸਮੂਹ ਛੱਡ ਛੱਡੀਆਂ ਹਨ। ਪਰ ਇਕਾਗ੍ਰਤਾ ਦੇ ਰਾਹੀਂ ਮੈਂ ਨਿਰਗੁਣ ਸਾਈਂ ਅੰਦਰ ਲੀਨ ਹੋ ਗਿਆ ਹਾਂ।
English
I have totally renounced sleep and hunger, and through deep meditation, I am absorbed into the Absolute Lord.
ਵਣਜਾਰੇ ਇਕ ਭਾਤੀ ਆਵਹਿ; ਲਾਹਾ. ਹਰਿ ਨਾਮੁ ਲੈ ਜਾਹੇ ॥
vanajaare ik bhaatee aaveh; laahaa. har naam lai jaahe |
Punjabi
ਇੱਕੋ ਕਿਸਮ ਦੇ ਸੁਦਾਗਰ ਆਉਂਦੇ ਹਨ ਅਤੇ ਵਾਹਿਗੁਰੂ ਦੇ ਨਾਮ ਦਾ ਮੁਨਾਫਾ ਲੈ ਜਾਂਦੇ ਹਨ।
English
The traders of one kind come and take away the Name of the Lord as their profit.
ਨਾਨਕ. ਮਨੁ ਤਨੁ ਅਰਪਿ ਗੁਰ ਆਗੈ; ਜਿਸੁ ਪ੍ਰਾਪਤਿ ਸੋ ਪਾਏ ॥੩॥
naanak. man tan arap gur aagai; jis praapat so paae |3|
Punjabi
ਨਾਨਕ ਆਪਣੀ ਆਤਮਾ ਅਤੇ ਦੇਹਿ ਗੁਰਾਂ ਦੇ ਮੂਹਰੇ ਸਮਰਪਣ ਕਰ ਦੇ। ਜਿਸ ਦੇ ਭਾਗਾਂ ਵਿੱਚ ਇਸ ਦੀ ਪ੍ਰਾਪਤੀ ਲਿਖੀ ਹੋਈ ਹੈ, ਓਹੀ ਰੱਬ ਦੇ ਨਾਮ ਨੂੰ ਪਾਉਂਦਾ ਹੈ।
English
O Nanak, dedicate your mind and body to the Guru; one who is so destined, attains it. ||3||
ਰਤਨਾ ਰਤਨ ਪਦਾਰਥ; ਬਹੁ ਸਾਗਰੁ ਭਰਿਆ. ਰਾਮ ॥
ratanaa ratan padaarath; bahu saagar bhariaa. raam |
Punjabi
ਜਵਾਹਿਰਾਤ ਉਤੇ ਜਵਾਹਿਰਾਤ ਦੀ ਦੌਲਤ ਨਾਲ ਵੱਡਾ ਸਮੁੰਦਰ ਪਰੀਪੂਰਨ ਹੈ।
English
The great ocean is full of the treasures of jewels upon jewels.
ਬਾਣੀ ਗੁਰਬਾਣੀ ਲਾਗੇ. ਤਿਨੑ ਹਥਿ ਚੜਿਆ. ਰਾਮ ॥
baanee gurabaanee laage. tina hath charriaa. raam |
Punjabi
ਜੋ ਰੱਬੀ ਕਲਾਮ-ਗੁਰਾਂ ਦੀ ਬਾਣੀ-ਨਾਲ ਜੁੜੇ ਹਨ, ਉਹ ਇਸ ਨੂੰ ਪ੍ਰਾਪਤ ਕਰਦੇ ਹਨ।
English
Those who are committed to the Word of the Guru's Bani, see them come into their hands.
ਗੁਰਬਾਣੀ ਲਾਗੇ. ਤਿਨੑ ਹਥਿ ਚੜਿਆ; ਨਿਰਮੋਲਕੁ ਰਤਨੁ ਅਪਾਰਾ ॥
gurabaanee laage. tina hath charriaa; niramolak ratan apaaraa |
Punjabi
ਜੋ ਗੁਰੂ ਕੀ ਬਾਣੀ ਨਾਲ ਜੁੜੇ ਹਨ, ਉਹ ਅਮੋਲਕ ਤੇ ਲਾਸਾਨੀ ਜਵੇਹਰ (ਨਾਮ) ਨੂੰ ਪਾ ਲੈਂਦੇ ਹਨ।
English
This priceless, incomparable jewel comes into the hands of those who are committed to the Word of the Guru's Bani.
ਹਰਿ ਹਰਿ ਨਾਮੁ ਅਤੋਲਕੁ ਪਾਇਆ; ਤੇਰੀ ਭਗਤਿ, ਭਰੇ ਭੰਡਾਰਾ ॥
har har naam atolak paaeaa; teree bhagat, bhare bhanddaaraa |
Punjabi
ਜੋ, ਹੇ ਵਾਹਿਗੁਰੂ ਸੁਆਮੀ! ਤੇਰੇ ਅਮਾਪ ਨਾਮ ਨੂੰ ਪ੍ਰਾਪਤ ਹੁੰਦੇ ਹਨ, ਉਨ੍ਹਾਂ ਦੇ ਖ਼ਜ਼ਾਨੇ ਤੇਰੀ ਪ੍ਰੇਮਮਈ ਸੇਵਾ ਨਾਲ ਪਰੀਪੂਰਨ ਰਹਿੰਦੇ ਹਨ।
English
They obtain the immeasurable Name of the Lord, Har, Har; their treasure is overflowing with devotional worship.
ਸਮੁੰਦੁ ਵਿਰੋਲਿ. ਸਰੀਰੁ ਹਮ ਦੇਖਿਆ; ਇਕ ਵਸਤੁ ਅਨੂਪ ਦਿਖਾਈ ॥
samund virol. sareer ham dekhiaa; ik vasat anoop dikhaaee |
Punjabi
ਮੈਂ ਦੇਹਿ ਸਮੁਖ਼ੰਦਰ ਨੂੰ ਰਿੜਕਿਆ ਹੈ ਅਤੇ ਮੈਂ ਇੱਕ ਮਨੋਹਰ ਚੀਜ਼ ਨਜਰੀਂ ਪੈਂਦੀ ਤੱਕੀ ਹੈ।
English
I have churned the ocean of the body, and I have seen the incomparable thing come into view.
ਗੁਰ ਗੋਵਿੰਦੁ. ਗੋੁਵਿੰਦੁ ਗੁਰੂ ਹੈ; ਨਾਨਕ. ਭੇਦੁ ਨ ਭਾਈ ॥੪॥੧॥੮॥
gur govind. guovind guroo hai; naanak. bhed na bhaaee |4|1|8|
Punjabi
ਗੁਰੂ ਵਾਹਿਗੁਰੂ ਹੈ ਅਤੇ ਵਾਹਿਗੁਰੂ ਗੁਰੂ ਹੈ, ਹੇ ਨਾਨਕ! ਦੋਨਾਂ ਵਿੱਚ ਕੋਈ ਫਰਕ ਨਹੀਂ, ਮੇਰੇ ਵੀਰ।
English
The Guru is God, and God is the Guru, O Nanak; there is no difference between the two, O Siblings of Destiny. ||4||1||8||
ਆਸਾ ਮਹਲਾ ੪ ॥
aasaa mahalaa 4 |
Punjabi
ਆਸਾ ਚੌਥੀ ਪਾਤਸ਼ਾਹੀ।
English
Aasaa, Fourth Mehl:
ਝਿਮਿ ਝਿਮੇ, ਝਿਮਿ ਝਿਮਿ ਵਰਸੈ; ਅੰਮ੍ਰਿਤ ਧਾਰਾ ਰਾਮ ॥
jhim jhime, jhim jhim varasai; amrit dhaaraa raam |
Punjabi
ਹੌਲੀ ਹੌਲੀ ਇਕਰਸ ਅਤੇ ਹੌਲੀ ਇਕਰਸ ਆਬਿ ਹਿਯਾਤ ਦੀ ਧਾਰ ਟਪਕਦੀ ਹੈ।
English
Slowly, slowly, slowly, very slowly, the drops of Ambrosial Nectar trickle down.