Ekam
Guru Granth Sahib

Ang 443

Ang 443 · Line 1

ਗੁਰਮੁਖੇ ਗੁਰਮੁਖਿ ਨਦਰੀ; ਰਾਮੁ ਪਿਆਰਾ ਰਾਮ ॥

guramukhe guramukh nadaree; raam piaaraa raam |

Punjabi

ਗੁਰਾਂ ਦੇ ਰਾਹੀਂ ਗੁਰੂ ਸਮਰਪਣ, ਪ੍ਰੀਤਮ ਸਰਬ ਵਿਆਪਕ ਸੁਆਮੀ ਮਾਲਕ ਨੂੰ ਵੇਖ ਲੈਂਦਾ ਹੈ।

Bhai Manmohan Singh (Shabad OS, CC BY-SA)

English

As Gurmukh, the Gurmukh beholds the Lord, the Beloved Lord.

Dr. Sant Singh Khalsa (Shabad OS, CC BY-SA)
Ang 443 · Line 2

ਰਾਮ ਨਾਮੁ ਪਿਆਰਾ. ਜਗਤ ਨਿਸਤਾਰਾ; ਰਾਮ ਨਾਮਿ ਵਡਿਆਈ ॥

raam naam piaaraa. jagat nisataaraa; raam naam vaddiaaee |

Punjabi

ਸੰਸਾਰ ਨੂੰ ਪਾਰ ਉਤਾਰਨ ਵਾਲਾ, ਰੱਬ ਦਾ ਨਾਮ ਉਸ ਨੂੰ ਮਿੱਠੜਾ ਲੱਗਦਾ ਹੈ। ਕੇਵਲ ਰੱਬ ਦੇ ਨਾਮ ਵਿੱਚ ਹੀ ਬਜ਼ੁਰਗੀ ਹੈ।

Bhai Manmohan Singh (Shabad OS, CC BY-SA)

English

The Name of the Lord, the Emancipator of the world, is dear to him; the Name of the Lord is his glory.

Dr. Sant Singh Khalsa (Shabad OS, CC BY-SA)
Ang 443 · Line 3

ਕਲਿਜੁਗਿ. ਰਾਮ ਨਾਮੁ ਬੋਹਿਥਾ; ਗੁਰਮੁਖਿ ਪਾਰਿ ਲਘਾਈ ॥

kalijug. raam naam bohithaa; guramukh paar laghaaee |

Punjabi

ਕਾਲੇ ਸਮੇਂ ਅੰਦਰ ਸਾਹਿਬ ਦਾ ਨਾਮ ਇੱਕ ਜਹਾਜ਼ ਹੈ ਅਤੇ ਗੁਰਾਂ ਦੇ ਰਾਹੀਂ ਆਦਮੀ ਪਾਰ ਉਤਰ ਜਾਂਦਾ ਹੈ।

Bhai Manmohan Singh (Shabad OS, CC BY-SA)

English

In this Dark Age of Kali Yuga, the Lord's Name is the boat, which carries the Gurmukh across.

Dr. Sant Singh Khalsa (Shabad OS, CC BY-SA)
Ang 443 · Line 4

ਹਲਤਿ ਪਲਤਿ ਰਾਮ ਨਾਮਿ ਸੁਹੇਲੇ; ਗੁਰਮੁਖਿ ਕਰਣੀ ਸਾਰੀ ॥

halat palat raam naam suhele; guramukh karanee saaree |

Punjabi

ਇਹ ਲੋਕ ਅਤੇ ਪਰਲੋਕ, ਪ੍ਰਭੂ ਦੇ ਨਾਮ ਨਾਲ ਸੁਭਾਇਮਾਨ ਥੀ ਵੰਞਦੇ ਹਨ। ਗੁਰੂ ਸਮਰਪਣ ਦੀ ਜੀਵਨ ਰਹੁ-ਰੀਤੀ ਸ਼੍ਰੇਸ਼ਟ ਹੁੰਦੀ ਹੈ।

Bhai Manmohan Singh (Shabad OS, CC BY-SA)

English

This world, and the world hereafter, are adorned with the Lord's Name; the Gurmukh's lifestyle is the most excellent.

Dr. Sant Singh Khalsa (Shabad OS, CC BY-SA)
Ang 443 · Line 5

ਨਾਨਕ. ਦਾਤਿ ਦਇਆ ਕਰਿ ਦੇਵੈ; ਰਾਮ ਨਾਮਿ ਨਿਸਤਾਰੀ ॥੧॥

naanak. daat deaa kar devai; raam naam nisataaree |1|

Punjabi

ਨਾਨਕ, ਆਪਣੀ ਰਹਿਮਤ ਧਾਰ ਕੇ ਮੁਕਤ ਕਰਨ ਵਾਲਾ ਵਾਹਿਗੁਰੂ ਆਪਣੇ ਨਾਮ ਦਾ ਦਾਨ ਦਿੰਦਾ ਹੈ।

Bhai Manmohan Singh (Shabad OS, CC BY-SA)

English

O Nanak, bestowing His kindness, the Lord gives the gift of His emancipating Name. ||1||

Dr. Sant Singh Khalsa (Shabad OS, CC BY-SA)
Ang 443 · Line 6

ਰਾਮੋ ਰਾਮ ਨਾਮੁ ਜਪਿਆ; ਦੁਖ ਕਿਲਵਿਖ ਨਾਸ ਗਵਾਇਆ ਰਾਮ ॥

raamo raam naam japiaa; dukh kilavikh naas gavaaeaa raam |

Punjabi

ਸੁਆਮੀ ਮਾਲਕ ਦੇ ਨਾਮ ਦਾ ਮੈਂ ਜਾਪ ਕੀਤਾ ਹੈ ਅਤੇ ਇਸ ਨੇ ਮੇਰਾ ਗ਼ਮ ਅਤੇ ਪਾਪ ਮਾਰ ਕੱਢੇ ਹਨ।

Bhai Manmohan Singh (Shabad OS, CC BY-SA)

English

I chant the Name of the Lord, Raam, Raam, which destroys my sorrows and erases my sins.

Dr. Sant Singh Khalsa (Shabad OS, CC BY-SA)
Ang 443 · Line 7

ਗੁਰ ਪਰਚੈ. ਗੁਰ ਪਰਚੈ ਧਿਆਇਆ; ਮੈ ਹਿਰਦੈ. ਰਾਮੁ ਰਵਾਇਆ ਰਾਮ ॥

gur parachai. gur parachai dhiaaeaa; mai hiradai. raam ravaaeaa raam |

Punjabi

ਗੁਰੂ ਦੇ ਮੇਲ ਮਿਲਾਪ, ਗੁਰੂ ਦੇ ਮੇਲ ਮਿਲਾਪ ਦੁਆਰਾ ਮੈਂ ਸੁਆਮੀ ਮਾਲਕ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਆਪਣੇ ਮਨ ਵਿੱਚ ਟਿਕਾਇਆ ਹੈ।

Bhai Manmohan Singh (Shabad OS, CC BY-SA)

English

Associating with the Guru, associating with the Guru, I practice meditation; I have enshrined the Lord within my heart.

Dr. Sant Singh Khalsa (Shabad OS, CC BY-SA)
Ang 443 · Line 8

ਰਵਿਆ ਰਾਮੁ ਹਿਰਦੈ. ਪਰਮ ਗਤਿ ਪਾਈ; ਜਾ ਗੁਰ ਸਰਣਾਈ ਆਏ ॥

raviaa raam hiradai. param gat paaee; jaa gur saranaaee aae |

Punjabi

ਜਦ ਮੈਂ ਗੁਰਾਂ ਦੀ ਪਨਾਹ ਲੈ ਲਈ, ਸਾਈਂ ਦਾ ਨਾਮ ਮੇਰੇ ਚਿੱਤ ਅੰਦਰ ਅਸਥਾਪਨ ਹੋ ਗਿਆ ਅਤੇ ਮੈਨੂੰ ਮਹਾਨ ਮਰਤਬਾ ਪ੍ਰਾਪਤ ਹੋ ਗਿਆ।

Bhai Manmohan Singh (Shabad OS, CC BY-SA)

English

I enshrined the Lord within my heart, and obtained the supreme status, when I came to the Sanctuary of the Guru.

Dr. Sant Singh Khalsa (Shabad OS, CC BY-SA)
Ang 443 · Line 9

ਲੋਭ ਵਿਕਾਰ. ਨਾਵ ਡੁਬਦੀ ਨਿਕਲੀ; ਜਾ ਸਤਿਗੁਰਿ ਨਾਮੁ ਦਿੜਾਏ ॥

lobh vikaar. naav ddubadee nikalee; jaa satigur naam dirraae |

Punjabi

ਜਦ ਸੱਚੇ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਤਾਂ ਲਾਲਚ ਅਤੇ ਪਾਪ ਨਾਲ ਲੱਦੀ ਹੋਈ ਮੇਰੀ ਡੁਬਦੀ ਹੋਈ ਬੇੜੀ ਬਚ ਨਿਕਲੀ।

Bhai Manmohan Singh (Shabad OS, CC BY-SA)

English

My boat was sinking under the weight of greed and corruption, but it was uplifted when the True Guru implanted the Naam, the Name of the Lord, within me.

Dr. Sant Singh Khalsa (Shabad OS, CC BY-SA)
Ang 443 · Line 10

ਜੀਅ ਦਾਨੁ. ਗੁਰਿ ਪੂਰੈ ਦੀਆ; ਰਾਮ ਨਾਮਿ ਚਿਤੁ ਲਾਏ ॥

jeea daan. gur poorai deea; raam naam chit laae |

Punjabi

ਪੂਰਨ ਗੁਰਾਂ ਨੇ ਮੈਨੂੰ ਰੂਹਾਨੀ ਜੀਵਨ ਦੀ ਦਾਤ ਬਖਸ਼ੀ ਹੈ ਅਤੇ ਮੈਂ ਆਪਣੀ ਬਿਰਤੀ ਸੁਆਮੀ ਦੇ ਨਾਮ ਨਾਲ ਜੋੜ ਲਈ ਹੈ।

Bhai Manmohan Singh (Shabad OS, CC BY-SA)

English

The Perfect Guru has given me the gift of spiritual life, and I center my consciousness on the Lord's Name.

Dr. Sant Singh Khalsa (Shabad OS, CC BY-SA)
Ang 443 · Line 11

ਆਪਿ ਕ੍ਰਿਪਾਲੁ. ਕ੍ਰਿਪਾ ਕਰਿ ਦੇਵੈ; ਨਾਨਕ ਗੁਰ ਸਰਣਾਏ ॥੨॥

aap kripaal. kripaa kar devai; naanak gur saranaae |2|

Punjabi

ਹੇ ਨਾਨਕ! ਮਿਹਰਬਾਨ ਮਾਲਕ ਖੁਦ ਮਿਹਰਬਾਨੀ ਕਰ ਕੇ ਨਾਮ ਉਸ ਨੂੰ ਦਿੰਦਾ ਹੈ, ਜੋ ਗੁਰਾਂ ਦੀ ਪਨਾਹ ਲੈਂਦਾ ਹੈ।

Bhai Manmohan Singh (Shabad OS, CC BY-SA)

English

The Merciful Lord Himself has mercifully given this gift to me; O Nanak, I take to the Sanctuary of the Guru. ||2||

Dr. Sant Singh Khalsa (Shabad OS, CC BY-SA)
Ang 443 · Line 12

ਬਾਣੀ ਰਾਮ ਨਾਮ ਸੁਣੀ; ਸਿਧਿ ਕਾਰਜ ਸਭਿ ਸੁਹਾਏ ਰਾਮ ॥

baanee raam naam sunee; sidh kaaraj sabh suhaae raam |

Punjabi

ਪ੍ਰਭੂ ਦੇ ਨਾਮ ਦਾ ਕਲਾਮ ਸੁਣਨ ਦੁਆਰਾ ਮੇਰੇ ਸਾਰੇ ਕੰਮ ਕਾਜ ਦਰੁਸਤ ਅਤੇ ਸੁਹਣੇ ਹੋ ਗਏ।

Bhai Manmohan Singh (Shabad OS, CC BY-SA)

English

Hearing the Bani of the Lord's Name, all my affairs were brought to perfection and embellished.

Dr. Sant Singh Khalsa (Shabad OS, CC BY-SA)
Ang 443 · Line 13

ਰੋਮੇ ਰੋਮਿ ਰੋਮਿ ਰੋਮੇ; ਮੈ. ਗੁਰਮੁਖਿ ਰਾਮੁ ਧਿਆਏ ਰਾਮ ॥

rome rom rom rome; mai. guramukh raam dhiaae raam |

Punjabi

ਆਪਣੇ ਹਰ ਵਾਲ, ਹਰ ਵਾਲ ਦੁਆਰਾ ਮੈਂ ਗੁਰਾਂ ਦੇ ਰਾਹੀਂ ਸੁਆਮੀ ਦਾ ਸਿਮਰਨ ਕਰਦਾ ਹਾਂ।

Bhai Manmohan Singh (Shabad OS, CC BY-SA)

English

With each and every hair, with each and every hair, as Gurmukh, I meditate on the Lord.

Dr. Sant Singh Khalsa (Shabad OS, CC BY-SA)
Ang 443 · Line 14

ਰਾਮ ਨਾਮੁ ਧਿਆਏ. ਪਵਿਤੁ ਹੋਇ ਆਏ; ਤਿਸੁ ਰੂਪੁ ਨ ਰੇਖਿਆ. ਕਾਈ ॥

raam naam dhiaae. pavit hoe aae; tis roop na rekhiaa. kaaee |

Punjabi

ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਪਵਿੱਤਰ ਹੋ ਗਿਆ ਹਾਂ। ਉਸ ਦਾ ਕੋਈ ਸਰੂਪ ਅਤੇ ਮੁਹਾਂਦਰਾਂ ਨਹੀਂ।

Bhai Manmohan Singh (Shabad OS, CC BY-SA)

English

I meditate on the Lord's Name, and become pure; He has no form or shape.

Dr. Sant Singh Khalsa (Shabad OS, CC BY-SA)
Ang 443 · Line 15

ਰਾਮੋ ਰਾਮੁ ਰਵਿਆ ਘਟ ਅੰਤਰਿ; ਸਭ ਤ੍ਰਿਸਨਾ ਭੂਖ ਗਵਾਈ ॥

raamo raam raviaa ghatt antar; sabh trisanaa bhookh gavaaee |

Punjabi

ਸੁਆਮੀ ਦਾ ਨਾਮ ਮੇਰੇ ਦਿਲ ਅੰਦਰ ਰਮਿਆ ਹੋਇਆ ਹੈ ਅਤੇ ਮੇਰੀ ਖਾਹਿਸ਼ ਤੇ ਭੁੱਖ ਸਮੁਹ ਦੂਰ ਹੋ ਗਈਆਂ ਹਨ।

Bhai Manmohan Singh (Shabad OS, CC BY-SA)

English

The Name of the Lord, Raam, Raam, is permeating my heart deep within, and all of my desire and hunger has disappeared.

Dr. Sant Singh Khalsa (Shabad OS, CC BY-SA)
Ang 443 · Line 16

ਮਨੁ ਤਨੁ ਸੀਤਲੁ. ਸੀਗਾਰੁ ਸਭੁ ਹੋਆ; ਗੁਰਮਤਿ ਰਾਮੁ ਪ੍ਰਗਾਸਾ ॥

man tan seetal. seegaar sabh hoaa; guramat raam pragaasaa |

Punjabi

ਗੁਰਾਂ ਦੀ ਸਿਖਮੱਤ ਦੁਆਰਾ ਪ੍ਰਭੂ ਮੇਰੇ ਉਤੇ ਨਾਜਲ ਹੋ ਗਿਆ ਹੈ (ਮਨ ਵਿੱਚ ਵੱਸ ਗਿਆ ਹੈ) ਅਤੇ ਮੇਰੀ ਆਤਮਾ ਤੇ ਦੇਹਿ ਠੰਢ ਚੈਨ ਦੇ ਸਮੂਹ ਨਾਲ ਸਸ਼ੋਭਤ ਹੋ ਗਏ ਹਨ।

Bhai Manmohan Singh (Shabad OS, CC BY-SA)

English

My mind and body are totally adorned with peace and tranquility; through the Guru's Teachings, the Lord has been revealed to me.

Dr. Sant Singh Khalsa (Shabad OS, CC BY-SA)
Ang 443 · Line 17

ਨਾਨਕ. ਆਪਿ ਅਨੁਗ੍ਰਹੁ ਕੀਆ; ਹਮ ਦਾਸਨਿ, ਦਾਸਨਿ ਦਾਸਾ ॥੩॥

naanak. aap anugrahu keea; ham daasan, daasan daasaa |3|

Punjabi

ਪ੍ਰਭੂ ਨੇ ਖੁਦ ਨਾਨਕ ਤੇ ਕਿਰਪਾ ਕੀਤੀ ਹੈ ਅਤੇ ਮੈਨੂੰ ਆਪਣੇ ਗੋਲਿਆਂ ਦੇ ਗੋਲਿਆਂ ਦਾ ਗੋਲਾ ਬਣਾ ਲਿਆ ਹੈ।

Bhai Manmohan Singh (Shabad OS, CC BY-SA)

English

The Lord Himself has shown His kind mercy to Nanak; He has made me the slave of the slaves of His slaves. ||3||

Dr. Sant Singh Khalsa (Shabad OS, CC BY-SA)
Ang 443 · Line 18

ਜਿਨੀ ਰਾਮੋ ਰਾਮ ਨਾਮੁ ਵਿਸਾਰਿਆ; ਸੇ ਮਨਮੁਖ ਮੂੜ ਅਭਾਗੀ. ਰਾਮ ॥

jinee raamo raam naam visaariaa; se manamukh moorr abhaagee. raam |

Punjabi

ਆਪ ਹੁਦਰੇ ਮੂਰਖ ਅਤੇ ਨਿਕਰਮਨ ਹਨ ਉਹ ਜਿਨ੍ਹਾਂ ਨੇ ਪ੍ਰਭੂ ਮਾਲਕ ਦੇ ਨਾਮ ਨੂੰ ਭੁਲਾ ਦਿੱਤਾ ਹੈ।

Bhai Manmohan Singh (Shabad OS, CC BY-SA)

English

Those who forget the Name of the Lord, Raam, Raam, are foolish, unfortunate, self-willed manmukhs.

Dr. Sant Singh Khalsa (Shabad OS, CC BY-SA)
Ang 443 · Line 19

ਤਿਨ ਅੰਤਰੇ ਮੋਹੁ ਵਿਆਪੈ; ਖਿਨੁ ਖਿਨੁ ਮਾਇਆ ਲਾਗੀ. ਰਾਮ ॥

tin antare mohu viaapai; khin khin maaeaa laagee. raam |

Punjabi

ਉਨ੍ਹਾਂ ਦਾ ਦਿਲ ਸੰਸਾਰੀ ਮਮਤਾ ਅੰਦਰ ਖੱਚਤ ਹੋਇਆ ਹੈ ਅਤੇ ਹਰ ਮੁਹਤ ਉਨ੍ਹਾਂ ਨੂੰ ਮੋਹਣੀ ਚਿੰਮੜੀ ਰਹਿੰਦੀ ਹੈ।

Bhai Manmohan Singh (Shabad OS, CC BY-SA)

English

Within, they are engrossed in emotional attachment; each and every moment, Maya clings to them.

Dr. Sant Singh Khalsa (Shabad OS, CC BY-SA)
Ang 443 · Line 20

ਮਾਇਆ ਮਲੁ ਲਾਗੀ. ਮੂੜ ਭਏ ਅਭਾਗੀ; ਜਿਨ ਰਾਮ ਨਾਮੁ. ਨਹ ਭਾਇਆ ॥

maaeaa mal laagee. moorr bhe abhaagee; jin raam naam. neh bhaaeaa |

Punjabi

ਸੰਸਾਰੀ ਪਦਾਰਥਾਂ ਦੀ ਮਲੀਣਤਾ ਉਨ੍ਹਾਂ ਨੂੰ ਚਿੰਮੜ ਜਾਂਦੀ ਹੈ ਜੋ ਪ੍ਰਭੂ ਦੇ ਨਾਮ ਨੂੰ ਪਿਆਰ ਨਹੀਂ ਕਰਦੇ, ਊਹ ਬਦਕਿਸਮਤ ਬੇਵਕੂਫ ਬਣ ਜਾਂਦੇ ਹਨ।

Bhai Manmohan Singh (Shabad OS, CC BY-SA)

English

The filth of Maya clings to them, and they become unfortunate fools - they do not love the Lord's Name.

Dr. Sant Singh Khalsa (Shabad OS, CC BY-SA)
Ang 443 · Line 21

ਅਨੇਕ ਕਰਮ ਕਰਹਿ ਅਭਿਮਾਨੀ; ਹਰਿ ਰਾਮੋ ਨਾਮੁ ਚੋਰਾਇਆ ॥

anek karam kareh abhimaanee; har raamo naam choraaeaa |

Punjabi

ਹੰਕਾਰੀ ਬੰਦੇ ਘਣੇਰੇ ਕਰਮ ਕਾਂਡ ਕਰਦੇ ਹਨ ਪਰ ਉਹ ਵਾਹਿਗਰੂ ਸੁਆਮੀ ਦੇ ਨਾਮ ਤੋਂ ਝਿਜਕ ਕਰਦੇ ਜਾਂ ਚੁਰਾਊਦੇ ਹਨ।

Bhai Manmohan Singh (Shabad OS, CC BY-SA)

English

The egotistical and proud perform all sorts of rituals, but they shy away from the Lord's Name.

Dr. Sant Singh Khalsa (Shabad OS, CC BY-SA)
Ang 443 · Line 22

ਮਹਾ ਬਿਖਮੁ. ਜਮ ਪੰਥੁ ਦੁਹੇਲਾ; ਕਾਲੂਖਤ ਮੋਹ ਅੰਧਿਆਰਾ ॥

mahaa bikham. jam panth duhelaa; kaalookhat moh andhiaaraa |

Punjabi

ਸੰਸਾਰੀ ਮਮਤਾ ਦੇ ਅੰਨ੍ਹੇਰੇ ਨਾਲ ਕਾਲਾ ਹੋਇਆ ਹੋਇਆ ਮੌਤ ਦਾ ਰਸਤਾ ਬੜਾ ਹੀ ਕਠਨ ਤੇ ਦੁਖਦਾਈ ਹੈ।

Bhai Manmohan Singh (Shabad OS, CC BY-SA)

English

The path of Death is very arduous and painful; it is stained with the darkness of emotional attachment.

Dr. Sant Singh Khalsa (Shabad OS, CC BY-SA)
Ang 443 · Line 23

ਨਾਨਕ. ਗੁਰਮੁਖਿ ਨਾਮੁ ਧਿਆਇਆ; ਤਾ ਪਾਏ ਮੋਖ ਦੁਆਰਾ ॥੪॥

naanak. guramukh naam dhiaaeaa; taa paae mokh duaaraa |4|

Punjabi

ਨਾਨਕ, ਜੇਕਰ ਬੰਦਾ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰ ਲਵੇ, ਤਦ ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, the Gurmukh meditates on the Naam, and finds the gate of salvation. ||4||

Dr. Sant Singh Khalsa (Shabad OS, CC BY-SA)
Ang 443 · Line 24

ਰਾਮੋ ਰਾਮ ਨਾਮੁ ਗੁਰੂ; ਰਾਮੁ. ਗੁਰਮੁਖੇ ਜਾਣੈ ਰਾਮ ॥

raamo raam naam guroo; raam. guramukhe jaanai raam |

Punjabi

ਸੁਆਮੀ ਮਾਲਕ ਦਾ ਨਾਮ ਅਤੇ ਵੱਡਾ ਵਿਆਪਕ ਵਾਹਿਗੁਰੂ ਗੁਰਾਂ ਦੇ ਰਾਹੀਂ ਜਾਣੇ ਜਾਂਦੇ ਹਨ।

Bhai Manmohan Singh (Shabad OS, CC BY-SA)

English

The Name of the Lord, Raam, Raam, and the Lord Guru, are known by the Gurmukh.

Dr. Sant Singh Khalsa (Shabad OS, CC BY-SA)
Ang 443 · Line 25

ਇਹੁ ਮਨੂਆ, ਖਿਨੁ ਊਭ ਪਇਆਲੀ; ਭਰਮਦਾ. ਇਕਤੁ ਘਰਿ ਆਣੈ ਰਾਮ ॥

eihu manooaa, khin aoobh peaalee; bharamadaa. ikat ghar aanai raam |

Punjabi

ਇੱਕ ਮੁਹਤ ਵਿੱਚ ਇਹ ਮਨ ਆਕਾਸ਼ ਵਿੱਚ ਹੁੰਦਾ ਹੈ ਅਤੇ ਇੱਕ ਮੁਹਤ ਵਿੱਚ ਪਾਤਾਲ ਵਿੱਚ। ਗੁਰੂ ਜੀ ਭਟਕਦੇ ਹੋਏ ਮਨੂਏ ਨੂੰ ਇਕ ਗ੍ਰਹਿ ਅੰਦਰ ਮੋੜ ਲਿਆਉਂਦੇ ਹਨ।

Bhai Manmohan Singh (Shabad OS, CC BY-SA)

English

One moment, this mind is in the heavens, and the next, it is in the nether regions; the Guru brings the wandering mind back to one-pointedness.

Dr. Sant Singh Khalsa (Shabad OS, CC BY-SA)
Ang 443 · Line 26

ਮਨੁ ਇਕਤੁ ਘਰਿ ਆਣੈ, ਸਭ ਗਤਿ ਮਿਤਿ ਜਾਣੈ; ਹਰਿ ਰਾਮੋ ਨਾਮੁ ਰਸਾਏ ॥

man ikat ghar aanai, sabh gat mit jaanai; har raamo naam rasaae |

Punjabi

ਜਦ ਮਨੂਆਂ ਇੱਕ ਧਾਮ ਅੰਦਰ ਮੁੜ ਆਉਂਦਾ ਹੈ, ਆਦਮੀ ਮੁਕਤੀ ਦੀ ਕਦਰ ਨੂੰ ਪੂਰੀ ਤਰ੍ਹਾਂ ਅਨੁਭਵ ਕਰ ਲੈਂਦਾ ਹੈ ਅਤੇ ਵਾਹਿਗੁਰੂ ਸੁਆਮੀ ਦੇ ਨਾਮ ਦੇ ਰਸ ਨੂੰ ਮਾਣਦਾ ਹੈ।

Bhai Manmohan Singh (Shabad OS, CC BY-SA)

English

When the mind returns to one-pointedness, one totally understands the value of salvation, and enjoys the subtle essence of the Lord's Name.

Dr. Sant Singh Khalsa (Shabad OS, CC BY-SA)
Ang 443 · Line 27

ਜਨ ਕੀ ਪੈਜ ਰਖੈ ਰਾਮ ਨਾਮਾ; ਪ੍ਰਹਿਲਾਦ. ਉਧਾਰਿ ਤਰਾਏ ॥

jan kee paij rakhai raam naamaa; prahilaad. udhaar taraae |

Punjabi

ਪ੍ਰਭੂ ਦਾ ਨਾਮ ਉਸ ਦੇ ਨਫਰ ਦੀ ਇੱਜ਼ਤ ਰੱਖਦਾ ਹੈ, ਜਿਸ ਤਰ੍ਹਾਂ ਉਸ ਨੇ ਪ੍ਰਹਿਲਾਦ ਨੂੰ ਮੁਕਤ ਕੀਤਾ ਅਤੇ ਤਾਰਿਆ ਸੀ।

Bhai Manmohan Singh (Shabad OS, CC BY-SA)

English

The Lord's Name preserves the honor of His servant, as He preserved and emancipated Prahlaad.

Dr. Sant Singh Khalsa (Shabad OS, CC BY-SA)
Ang 443 · Line 28

ਰਾਮੋ ਰਾਮੁ. ਰਮੋ ਰਮੁ ਊਚਾ; ਗੁਣ ਕਹਤਿਆ. ਅੰਤੁ ਨ ਪਾਇਆ ॥

raamo raam. ramo ram aoochaa; gun kahatiaa. ant na paaeaa |

Punjabi

ਤੂੰ ਉਚੇ ਸੁਆਮੀ ਦੇ ਨਾਮ ਦਾ ਇਕਰਸ ਉਚਾਰਨ ਕਰ (ਪ੍ਰੰਤੂ ਯਾਦ ਰੱਖ ਕਿ) ਉਸ ਦੀਆਂ ਸਿਫਤਾਂ ਬਿਆਨ ਕਰਨ ਦੁਆਰਾ ਉਨ੍ਹਾਂ ਦਾ ਓੜਕ ਲੱਭਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

So repeat continually the Name of the Lord, Raam, Raam; chanting His Glorious Virtues, His limit cannot be found.

Dr. Sant Singh Khalsa (Shabad OS, CC BY-SA)
Ang 443 · Line 29

ਨਾਨਕ. ਰਾਮ ਨਾਮੁ ਸੁਣਿ ਭੀਨੇ; ਰਾਮੈ ਨਾਮਿ ਸਮਾਇਆ ॥੫॥

naanak. raam naam sun bheene; raamai naam samaaeaa |5|

Punjabi

ਸੁਆਮੀ ਦਾ ਨਾਮ ਸ੍ਰਵਣ ਕਰਨ ਦੁਆਰਾ, ਨਾਨਕ ਖੁਸ਼ੀ ਅੰਦਰ ਭਿੱਜ ਗਿਆ ਹੈ ਅਤੇ ਉਹ ਸੁਆਮੀ ਦੇ ਨਾਮ ਵਿੱਚ ਲੀਨ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Nanak is drenched in happiness, hearing the Name of the Lord; he is merged in the Name of the Lord. ||5||

Dr. Sant Singh Khalsa (Shabad OS, CC BY-SA)
Ang 443 · Line 30

ਜਿਨ ਅੰਤਰੇ. ਰਾਮ ਨਾਮੁ ਵਸੈ; ਤਿਨ ਚਿੰਤਾ ਸਭ ਗਵਾਇਆ, ਰਾਮ ॥

jin antare. raam naam vasai; tin chintaa sabh gavaaeaa, raam |

Punjabi

ਜਿਨ੍ਹਾਂ ਦੇ ਚਿੱਤ ਅੰਦਰ ਪ੍ਰਭੂ ਦਾ ਨਾਮ ਨਿਵਾਸ ਰੱਖਦਾ ਹੈ, ਉਨ੍ਹਾਂ ਦੇ ਸਾਰੇ ਫਿਕਰ ਦੂਰ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Those beings, whose minds are filled with the Lord's Name, forsake all anxiety.

Dr. Sant Singh Khalsa (Shabad OS, CC BY-SA)
Ang 443 · Line 31

ਸਭਿ ਅਰਥਾ. ਸਭਿ ਧਰਮ ਮਿਲੇ; ਮਨਿ ਚਿੰਦਿਆ ਸੋ ਫਲੁ ਪਾਇਆ, ਰਾਮ ॥

sabh arathaa. sabh dharam mile; man chindiaa so fal paaeaa, raam |

Punjabi

ਉਨ੍ਹਾਂ ਨੂੰ ਸਾਰੀ ਦੌਲਤ ਅਤੇ ਸਮੂਹ ਪਵਿੱਤ੍ਰਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਉਸ ਮੇਵੇ ਨੂੰ ਹਾਸਲ ਕਰ ਲੈਂਦੇ ਹਨ ਜਿਸ ਨੂੰ ਉਨ੍ਹਾਂ ਦਾ ਚਿੱਤ ਚਾਹੁੰਦਾ ਹੈ।

Bhai Manmohan Singh (Shabad OS, CC BY-SA)

English

They obtain all wealth, and all Dharmic faith, and the fruits of their minds' desires.

Dr. Sant Singh Khalsa (Shabad OS, CC BY-SA)
Ang 443 · Line 32

ਮਨ ਚਿੰਦਿਆ ਫਲੁ ਪਾਇਆ. ਰਾਮ ਨਾਮੁ ਧਿਆਇਆ; ਰਾਮ ਨਾਮ ਗੁਣ ਗਾਏ ॥

man chindiaa fal paaeaa. raam naam dhiaaeaa; raam naam gun gaae |

Punjabi

ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਅਤੇ ਪ੍ਰਭੂ ਦੇ ਨਾਮ ਦੀ ਕੀਰਤੀ ਗਾਉਣ ਦੁਆਰਾ, ਇਨਸਾਨ ਆਪਣੇ ਦਿਲ ਚਾਹੁੰਦੀ ਮੁਰਾਦ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

They obtain the fruits of their hearts' desires, meditating on the Lord's Name, and singing the Glorious Praises of the Lord's Name.

Dr. Sant Singh Khalsa (Shabad OS, CC BY-SA)
Ang 443 · Line 33

ਦੁਰਮਤਿ ਕਬੁਧਿ ਗਈ, ਸੁਧਿ ਹੋਈ; ਰਾਮ ਨਾਮਿ ਮਨੁ ਲਾਏ ॥

duramat kabudh gee, sudh hoee; raam naam man laae |

Punjabi

ਉਸ ਦੀ ਮੰਦੀ ਰੁਚੀ ਅਤੇ ਖੋਟੀ ਅਕਲ ਦੂਰ ਹੋ ਜਾਂਦੀਆਂ ਹਨ, ਉਸ ਨੂੰ ਸਾਰੀ ਸਮਝ ਪੈ ਜਾਂਦੀ ਹੈ ਅਤੇ ਉਹ ਆਪਣੇ ਚਿੱਤ ਨੂੰ ਸਾਈਂ ਦੇ ਨਾਮ ਨਾਲ ਜੋੜ ਲੈਂਦਾ ਹੈ।

Bhai Manmohan Singh (Shabad OS, CC BY-SA)

English

Evil-mindedness and duality depart, and their understanding is enlightened. They attach their minds to the Name of the Lord.

Dr. Sant Singh Khalsa (Shabad OS, CC BY-SA)