Ang 444
ਸਫਲੁ ਜਨਮੁ. ਸਰੀਰੁ ਸਭੁ ਹੋਆ; ਜਿਤੁ ਰਾਮ ਨਾਮੁ ਪਰਗਾਸਿਆ ॥
safal janam. sareer sabh hoaa; jit raam naam paragaasiaa |
Punjabi
ਲਾਭਦਾਇਕ ਹੋ ਵੰਞਦਾ ਹੈ ਜੀਵਨ ਅਤੇ ਸਾਰਾ ਜਿਸਮ ਜਿਸ ਵਿੱਚ ਸਾਈਂ ਦਾ ਨਾਮ ਪ੍ਰਕਾਸ਼ ਹੋ ਜਾਂਦਾ ਹੈ।
English
Their lives and bodies become totally blessed and fruitful; the Lord's Name illumines them.
ਨਾਨਕ. ਹਰਿ ਭਜੁ ਸਦਾ ਦਿਨੁ ਰਾਤੀ; ਗੁਰਮੁਖਿ ਨਿਜ ਘਰਿ ਵਾਸਿਆ ॥੬॥
naanak. har bhaj sadaa din raatee; guramukh nij ghar vaasiaa |6|
Punjabi
ਨਾਨਕ, ਦਿਹੁੰ ਰੈਣ ਸਦੀਵ ਹੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪਵਿੱਤ੍ਰ ਪੁਰਸ਼ ਆਪਣੇ ਨਿੱਜ ਦੇ ਧਾਮ ਅੰਦਰ ਵੱਸਦਾ ਹੈ।
English
O Nanak, by continually vibrating upon the Lord, day and night, the Gurmukhs abide in the home of the inner self. ||6||
ਜਿਨ ਸਰਧਾ ਰਾਮ ਨਾਮਿ ਲਗੀ; ਤਿਨੑ ਦੂਜੈ ਚਿਤੁ. ਨ ਲਾਇਆ, ਰਾਮ ॥
jin saradhaa raam naam lagee; tina doojai chit. na laaeaa, raam |
Punjabi
ਜਿਨ੍ਹਾਂ ਦਾ ਭਰੋਸਾ ਸਾਹਿਬ ਦੇ ਨਾਮ ਵਿੱਚ ਹੈ, ਉਹ ਹੋਰਸ ਨਾਲ ਆਪਣੇ ਮਨ ਨੂੰ ਨਹੀਂ ਜੋੜਦੇ।
English
Those who place their faith in the Lord's Name, do not attach their consciousness to another.
ਜੇ ਧਰਤੀ ਸਭ, ਕੰਚਨੁ ਕਰਿ ਦੀਜੈ; ਬਿਨੁ ਨਾਵੈ. ਅਵਰੁ ਨ ਭਾਇਆ, ਰਾਮ ॥
je dharatee sabh, kanchan kar deejai; bin naavai. avar na bhaaeaa, raam |
Punjabi
ਜੇਕਰ ਸਾਰੀ ਜਮੀਨ ਸੋਨੇ ਦੀ ਬਣਾ ਕੇ ਉਨ੍ਹਾਂ ਨੂੰ ਦੇ ਦਿੱਤੀ ਜਾਵੇ (ਤਾਂ ਵੀ) ਨਾਮ ਦੇ ਬਾਝੋਂ ਉਹ ਹੋਰ ਕਿਸੇ ਸ਼ੈ ਨੂੰ ਪਿਆਰ ਨਹੀਂ ਕਰਦੇ।
English
Even if the entire earth were to be transformed into gold, and given to them, without the Naam, they love nothing else.
ਰਾਮ ਨਾਮੁ ਮਨਿ ਭਾਇਆ, ਪਰਮ ਸੁਖੁ ਪਾਇਆ; ਅੰਤਿ ਚਲਦਿਆ ਨਾਲਿ ਸਖਾਈ ॥
raam naam man bhaaeaa, param sukh paaeaa; ant chaladiaa naal sakhaaee |
Punjabi
ਸਾਹਿਬ ਦਾ ਨਾਮ ਉਨ੍ਹਾਂ ਦੇ ਚਿੱਤ ਨੂੰ ਚੰਗਾ ਲੱਗਦਾ ਹੈ, ਅਤੇ ਇਸ ਦੇ ਰਾਹੀਂ ਉਹ ਮਹਾਨ ਪ੍ਰਸੰਨਤਾ ਨੂੰ ਪ੍ਰਾਪਤ ਹੁੰਦੇ ਹਨ। ਅਖੀਰ ਨੂੰ ਤੁਰਨ ਵੇਲੇ ਇਹ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਸਹਾਇਕ ਵਜੋਂ ਜਾਂਦਾ ਹੈ।
English
The Lord's Name is pleasing to their minds, and they obtain supreme peace; when they depart in the end, it shall go with them as their support.
ਰਾਮ ਨਾਮ ਧਨੁ ਪੂੰਜੀ ਸੰਚੀ; ਨਾ ਡੂਬੈ. ਨਾ ਜਾਈ ॥
raam naam dhan poonjee sanchee; naa ddoobai. naa jaaee |
Punjabi
ਮੈਂ ਸਾਈਂ ਦੇ ਨਾਮ ਦੇ ਪਦਾਰਥ ਦੀ ਰਾਸ ਇਕੱਤ੍ਰ ਕੀਤੀ ਹੈ। ਇਹ ਨਾਂ ਡੁਬਦੀ ਹੈ ਅਤੇ ਨਾਂ ਹੀ ਸਾਥ ਛੱਡ ਕੇ ਜਾਂਦੀ ਹੈ।
English
I have gathered the capital, the wealth of the Lord's Name; it does not sink, and does not depart.
ਰਾਮ ਨਾਮੁ. ਇਸੁ ਜੁਗ ਮਹਿ ਤੁਲਹਾ; ਜਮਕਾਲੁ. ਨੇੜਿ ਨ ਆਵੈ ॥
raam naam. is jug meh tulahaa; jamakaal. nerr na aavai |
Punjabi
ਕੇਵਲ ਸੁਆਮੀ ਦਾ ਨਾਮ ਹੀ ਇਸ ਜੁਗ ਅੰਦਰ ਇੱਕ ਤੁਲਹੜਾ ਹੈ। ਮੌਤ ਦਾ ਦੂਤ ਇਸ ਦੇ ਲਾਗੇ ਨਹੀਂ ਲੱਗਦਾ।
English
The Lord's Name is the only true support in this age; the Messenger of Death does not draw near it.
ਨਾਨਕ. ਗੁਰਮੁਖਿ ਰਾਮੁ ਪਛਾਤਾ; ਕਰਿ ਕਿਰਪਾ ਆਪਿ ਮਿਲਾਵੈ ॥੭॥
naanak. guramukh raam pachhaataa; kar kirapaa aap milaavai |7|
Punjabi
ਨਾਨਕ ਗੁਰਾਂ ਦੇ ਰਾਹੀਂ ਸੁਆਮੀ ਸਿਆਣਿਆ ਜਾਂਦਾ ਹੈ। ਮਿਹਰ ਧਾਰ ਕੇ ਓਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
English
O Nanak, the Gurmukhs recognize the Lord; in His Mercy, He unites them with Himself. ||7||
ਰਾਮੋ ਰਾਮ ਨਾਮੁ, ਸਤੇ ਸਤਿ; ਗੁਰਮੁਖਿ ਜਾਣਿਆ. ਰਾਮ ॥
raamo raam naam, sate sat; guramukh jaaniaa. raam |
Punjabi
ਸੱਚਾ ਸੱਚਾ ਹੈ ਸੁਆਮੀ ਮਾਲਕ ਦਾ ਨਾਮ। ਗੁਰਾਂ ਦੇ ਰਾਹੀਂ ਇਹ ਅਨੁਭਵ ਕੀਤਾ ਜਾਂਦਾ ਹੈ।
English
True, True is the Name of the Lord, Raam, Raam; the Gurmukh knows the Lord.
ਸੇਵਕੋ ਗੁਰ ਸੇਵਾ ਲਾਗਾ; ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥
sevako gur sevaa laagaa; jin man tan arap charraaeaa raam |
Punjabi
ਪ੍ਰਭੂ ਦਾ ਗੋਲਾ ਉਹ ਹੈ, ਜੋ ਗੁਰਾਂ ਦੀ ਘਾਲ ਅੰਦਰ ਜੁੜਦਾ ਹੈ, ਆਪਣਾ ਦਿਲ ਤੇ ਦੇਹਿ ਸਮਰਪਣ ਕਰਦਾ ਹੈ ਅਤੇ ਉਨ੍ਹਾਂ ਦੀ ਉਸ ਨੂੰ ਭੇਟਾ ਚੜ੍ਹਾ ਦਿੰਦਾ ਹੈ।
English
The Lord's servant is the one who commits himself to the Guru's service, and dedicates his mind and body as an offering to Him.
ਮਨੁ ਤਨੁ ਅਰਪਿਆ. ਬਹੁਤੁ ਮਨਿ ਸਰਧਿਆ; ਗੁਰ ਸੇਵਕ ਭਾਇ ਮਿਲਾਏ ॥
man tan arapiaa. bahut man saradhiaa; gur sevak bhaae milaae |
Punjabi
ਜਿਹੜਾ ਨਫਰ ਆਪਣੀ ਆਤਮਾ ਅਤੇ ਦੇਹਿ ਭੇਟਾ ਕਰਦਾ ਹੈ ਅਤੇ ਅਨੰਤ ਭਰੋਸਾ ਰੱਖਦਾ ਹੈ। ਉਸ ਨੂੰ ਗੁਰੂ ਜੀ ਆਪਣੀ ਪ੍ਰੀਤ ਵਿੱਚ ਮਿਲਾ ਲੈਂਦੇ ਹਨ।
English
He dedicates his mind and body to Him, placing great faith in Him; the Guru lovingly unites His servant with Himself.
ਦੀਨਾ ਨਾਥੁ ਜੀਆ ਕਾ ਦਾਤਾ; ਪੂਰੇ ਗੁਰ ਤੇ ਪਾਏ ॥
deenaa naath jeea kaa daataa; poore gur te paae |
Punjabi
ਮਸਕੀਨ ਦਾ ਮਾਲਕ ਅਤੇ ਜੀਵ ਦਾ ਦਾਤਾਰ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦਾ ਹੈ।
English
The Master of the meek, the Giver of souls, is obtained through the Perfect Guru.
ਗੁਰੂ ਸਿਖੁ. ਸਿਖੁ ਗੁਰੂ ਹੈ; ਏਕੋ. ਗੁਰ ਉਪਦੇਸੁ ਚਲਾਏ ॥
guroo sikh. sikh guroo hai; eko. gur upades chalaae |
Punjabi
ਗੁਰੂ ਦਾ ਸਿਖ ਅਤੇ ਸਿਖ ਦਾ ਗੁਰੂ ਐਨ ਇਕ ਰੂਪ ਹਨ। ਦੋਵੇਂ ਗੁਰਾਂ ਦੇ ਮੱਤ ਨੂੰ ਪ੍ਰਚੱਲਤ ਕਰਦੇ ਹਨ।
English
The Guru's Sikh, and the Sikh's Guru, are one and the same; both spread the Guru's Teachings.
ਰਾਮ ਨਾਮ ਮੰਤੁ ਹਿਰਦੈ ਦੇਵੈ; ਨਾਨਕ ਮਿਲਣੁ ਸੁਭਾਏ ॥੮॥੨॥੯॥
raam naam mant hiradai devai; naanak milan subhaae |8|2|9|
Punjabi
ਸਾਹਿਬ ਦੇ ਨਾਮ ਦਾ ਮੰਤ੍ਰ ਗੁਰੂ ਦੀ ਸਿੱਖ ਦੇ ਮਨ ਵਿੱਚ ਟਿਕਾਉਂਦੇ ਹਨ, ਹੇ ਨਾਨਕ! ਅਤੇ ਉਹ ਸੁਖੈਨ ਹੀ ਸਾਹਿਬ ਨੂੰ ਮਿਲ ਪੈਂਦਾ ਹੈ।
English
The Mantra of the Lord's Name is enshrined within the heart, O Nanak, and we merge with the Lord so easily. ||8||2||9||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਆਸਾ ਛੰਤ ਮਹਲਾ ੪ ਘਰੁ ੨ ॥
aasaa chhant mahalaa 4 ghar 2 |
Punjabi
ਆਸਾ ਚੌਥੀ ਪਾਤਸ਼ਾਹੀ।
English
Aasaa, Chhant, Fourth Mehl, Second House:
ਹਰਿ ਹਰਿ ਕਰਤਾ. ਦੂਖ ਬਿਨਾਸਨੁ; ਪਤਿਤ. ਪਾਵਨੁ ਹਰਿ ਨਾਮੁ ਜੀਉ ॥
har har karataa. dookh binaasan; patit. paavan har naam jeeo |
Punjabi
ਵਾਹਿਗੁਰੂ ਸੁਆਮੀ, ਸਿਰਜਣਹਾਰ ਤਕਲੀਫ ਨਾਸ ਕਰਨ ਵਾਲਾ ਹੈ। ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨਹਾਰ ਹੈ।
English
The Creator Lord, Har, Har, is the Destroyer of distress; the Name of the Lord is the Purifier of sinners.
ਹਰਿ ਸੇਵਾ ਭਾਈ. ਪਰਮ ਗਤਿ ਪਾਈ; ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥
har sevaa bhaaee. param gat paaee; har aootam har har kaam jeeo |
Punjabi
ਜੋ ਵਾਹਿਗੁਰੂ ਦੀ ਘਾਲ ਨੂੰ ਪਿਆਰ ਕਰਦਾ ਹੈ, ਉਹ ਮਹਾਨ ਮਰਤਬਾ ਪਾ ਲੈਂਦਾ ਹੈ। ਸੁਆਮੀ ਮਾਲਕ ਦੀ ਚਾਕਰੀ ਹੋਰ ਹਰੇਕ ਕੰਮ ਨਾਲੋਂ ਸ਼੍ਰੇਸ਼ਟ ਹੈ।
English
One who lovingly serves the Lord, obtains the supreme status. Service to the Lord, Har, Har, is more exalted than anything.
ਹਰਿ ਊਤਮੁ ਕਾਮੁ. ਜਪੀਐ ਹਰਿ ਨਾਮੁ; ਹਰਿ ਜਪੀਐ ਅਸਥਿਰੁ ਹੋਵੈ ॥
har aootam kaam. japeeai har naam; har japeeai asathir hovai |
Punjabi
ਹਰੇਕ ਨੁਕਤਾ ਨਿਗ੍ਹਾ ਤੋਂ ਰੱਬ ਦੇ ਨਾਮ ਦਾ ਸਿਮਰਨ ਪਰਮ ਸ਼੍ਰੇਸ਼ਟ ਕਾਰ ਵਿਹਾਰ ਹੈ। ਸਾਹਿਬ ਦੇ ਸਿਮਰਨ ਦੁਆਰਾ ਆਦਮੀ ਅਹਿੱਲ ਹੋ ਜਾਂਦਾ ਹੈ।
English
Chanting the Name of the Lord is the most exalted occupation; chanting the Name of the Lord, one becomes immortal.
ਜਨਮ ਮਰਣ ਦੋਵੈ ਦੁਖ ਮੇਟੇ; ਸਹਜੇ ਹੀ ਸੁਖਿ ਸੋਵੈ ॥
janam maran dovai dukh mette; sahaje hee sukh sovai |
Punjabi
ਉਹ ਪੈਦਾਇਸ਼ ਅਤੇ ਮੌਤ ਦੋਨਾਂ ਦੀ ਪੀੜ ਨੂੰ ਮੇਟ ਸੁੱਟਦਾ ਹੈ ਅਤੇ ਸੁਭਾਵਕ ਹੀ ਆਰਾਮ ਵਿੱਚ ਸੌਦਾਂ ਹੈ।
English
The pains of both birth and death are eradicated, and one comes to sleep in peaceful ease.
ਹਰਿ ਹਰਿ ਕਿਰਪਾ ਧਾਰਹੁ ਠਾਕੁਰ; ਹਰਿ ਜਪੀਐ. ਆਤਮ ਰਾਮੁ ਜੀਉ ॥
har har kirapaa dhaarahu tthaakur; har japeeai. aatam raam jeeo |
Punjabi
ਹੇ ਵਾਹਿਗੁਰੂ ਸੁਆਮੀ ਮਾਲਕ! ਮੇਰੇ ਉਤੇ ਮਿਹਰ ਕਰ। ਆਪਣੇ ਮਨ ਵਿੱਚ ਮੈਂ ਤੈਨੂੰ ਸਿਮਰਦਾ ਹਾਂ, ਹੇ ਵਾਹਿਗੁਰੂ ਸੁਆਮੀ।
English
O Lord, O Lord and Master, shower Your Mercy upon me; within my mind, I chant the Name of the Lord.
ਹਰਿ ਹਰਿ ਕਰਤਾ. ਦੂਖ ਬਿਨਾਸਨੁ; ਪਤਿਤ. ਪਾਵਨੁ ਹਰਿ ਨਾਮੁ ਜੀਉ ॥੧॥
har har karataa. dookh binaasan; patit. paavan har naam jeeo |1|
Punjabi
ਵਾਹਿਗੁਰੂ ਸੁਆਮੀ ਸਿਰਜਣਹਾਰ ਪੀੜ ਨੂੰ ਨਵਿਰਤ ਕਰਣਹਾਰ ਹੈ। ਵਾਹਿਗੁਰੂ ਦਾ ਨਾਮ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ।
English
The Creator Lord, Har, Har, is the Destroyer of distress; the Name of the Lord is the Purifier of sinners. ||1||
ਹਰਿ ਨਾਮੁ ਪਦਾਰਥੁ. ਕਲਿਜੁਗਿ ਊਤਮੁ; ਹਰਿ ਜਪੀਐ ਸਤਿਗੁਰ ਭਾਇ ਜੀਉ ॥
har naam padaarath. kalijug aootam; har japeeai satigur bhaae jeeo |
Punjabi
ਸ਼੍ਰੇਸ਼ਟ ਹੈ ਵਾਹਿਗੁਰੂ ਦੇ ਨਾਮ ਦਾ ਦੌਲਤ ਕਾਲੇ ਸਮੇਂ ਅੰਦਰ। ਸੱਚੇ ਗੁਰਾਂ ਦੇ ਆਸ਼ੇ ਅਨੁਸਾਰ ਤੂੰ ਵਾਹਿਗੁਰੂ ਦਾ ਆਰਾਧਨ ਕਰ।
English
The wealth of the Lord's Name is the most exalted in this Dark Age of Kali Yuga; chant the Lord's Name according to the Way of the True Guru.
ਗੁਰਮੁਖਿ ਹਰਿ ਪੜੀਐ. ਗੁਰਮੁਖਿ ਹਰਿ ਸੁਣੀਐ; ਹਰਿ ਜਪਤ ਸੁਣਤ. ਦੁਖੁ ਜਾਇ ਜੀਉ ॥
guramukh har parreeai. guramukh har suneeai; har japat sunat. dukh jaae jeeo |
Punjabi
ਗੁਰਾਂ ਦੇ ਰਾਹੀਂ ਤੂੰ ਵਾਹਿਗੁਰੂ ਬਾਰੇ ਪੜ੍ਹ ਅਤੇ ਗੁਰਾਂ ਦੁਆਰੇ ਹੀ ਤੂੰ ਵਾਹਿਗੁਰੂ ਬਾਰੇ ਸੁਣ। ਵਾਹਿਗੁਰੂ ਨੂੰ ਜਪਣ ਅਤੇ ਸੁਣਨ ਦੁਆਰਾ ਪੀੜ ਦੂਰ ਹੋ ਜਾਂਦੀ ਹੈ।
English
As Gurmukh, read of the Lord; as Gurmukh, hear of the Lord. Chanting and listening to the Lord's Name, pain departs.
ਹਰਿ ਹਰਿ ਨਾਮੁ ਜਪਿਆ. ਦੁਖੁ ਬਿਨਸਿਆ; ਹਰਿ ਨਾਮੁ ਪਰਮ ਸੁਖੁ ਪਾਇਆ ॥
har har naam japiaa. dukh binasiaa; har naam param sukh paaeaa |
Punjabi
ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਕਸ਼ਟ ਨਵਿਰਤ ਹੋ ਜਾਂਦਾ ਹੈ। ਰੱਬ ਦੇ ਨਾਮ ਦੇ ਰਾਹੀਂ ਮਹਾਨ ਖੁਸ਼ੀ ਪ੍ਰਾਪਤ ਹੁੰਦੀ ਹੈ।
English
Chanting the Name of the Lord, Har, Har, pains are removed. Through the Name of the Lord, supreme peace is obtained.
ਸਤਿਗੁਰ ਗਿਆਨੁ ਬਲਿਆ. ਘਟਿ ਚਾਨਣੁ; ਅਗਿਆਨੁ ਅੰਧੇਰੁ ਗਵਾਇਆ ॥
satigur giaan baliaa. ghatt chaanan; agiaan andher gavaaeaa |
Punjabi
ਸਤਿਗੁਰਾਂ ਦੀ ਦਿੱਤੀ ਹੋਈ ਬ੍ਰਹਿਮ ਗਿਆਤ ਦਿਲ ਅੰਦਰ ਪ੍ਰਕਾਸ਼ ਹੋ ਗਈ ਹੈ, ਜਿਸ ਦੇ ਨੂਰ ਨਾਲ ਰੂਹਾਨੀ ਬੇਸਮਝਦੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
English
The spiritual wisdom of the True Guru illumines the heart; this Light dispels the darkness of spiritual ignorance.
ਹਰਿ ਹਰਿ ਨਾਮੁ. ਤਿਨੀ ਆਰਾਧਿਆ; ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥
har har naam. tinee aaraadhiaa; jin masatak dhur likh paae jeeo |
Punjabi
ਕੇਵਲ ਓਹੀ ਵਾਹਿਗੁਰੂ ਸੁਆਮੀ ਦਾ ਭਜਨ ਕਰਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਨੇ ਆਦਿ ਤੋਂ ਇਸ ਤਰ੍ਹਾਂ ਲਿਖਿਆ ਹੋਇਆ ਹੈ।
English
They alone meditate on the Lord's Name, Har, Har, upon whose foreheads such destiny is written.
ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ; ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥
har naam padaarath kalijug aootam; har japeeai satigur bhaae jeeo |2|
Punjabi
ਕਲਯੁਗ ਅੰਦਰ ਸ਼੍ਰੇਸ਼ਟ ਹੈ ਧਨ-ਦੌਲਤ ਵਾਹਿਗੁਰੂ ਦੇ ਨਾਮ ਦੀ। ਗੁਰਾਂ ਦੇ ਮਾਰਗ ਅਨੁਸਾਰ ਤੂੰ ਵਾਹਿਗੁਰੂ ਦਾ ਆਰਾਧਨ ਕਰ।
English
The wealth of the Lord's Name is the most exalted in this Dark Age of Kali Yuga; chant the Lord's Name according to the Way of the True Guru. ||2||
ਹਰਿ ਹਰਿ ਮਨਿ ਭਾਇਆ. ਪਰਮ ਸੁਖ ਪਾਇਆ; ਹਰਿ ਲਾਹਾ ਪਦੁ ਨਿਰਬਾਣੁ ਜੀਉ ॥
har har man bhaaeaa. param sukh paaeaa; har laahaa pad nirabaan jeeo |
Punjabi
ਜਿਸ ਦਾ ਚਿੱਤ ਵਾਹਿਗੁਰੂ ਸੁਆਮੀ ਨੂੰ ਪਿਆਰ ਕਰਦਾ ਹੈ, ਉਹ ਮਹਾਨ ਆਰਾਮ ਨੂੰ ਪਾ ਲੈਂਦਾ ਹੈ ਅਤੇ ਮੁਕਤੀ ਦੀ ਅਵਸਥਾ ਦੇ ਰੱਬ ਦੇ ਮੁਨਾਫੇ ਨੂੰ ਖੱਟ ਲੈਂਦਾ ਹੈ।
English
One whose mind loves the Lord, Har, Har, obtains supreme peace. He reaps the profit of the Lord's Name, the state of Nirvaanaa.
ਹਰਿ ਪ੍ਰੀਤਿ ਲਗਾਈ. ਹਰਿ ਨਾਮੁ ਸਖਾਈ; ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥
har preet lagaaee. har naam sakhaaee; bhram chookaa aavan jaan jeeo |
Punjabi
ਉਹ ਵਾਹਿਗੁਰੂ ਨਾਲ ਪ੍ਰੇਮ ਪਾ ਲੈਂਦਾ ਹੈ, ਵਾਹਿਗੁਰੂ ਦਾ ਨਾਮ ਉਸ ਦਾ ਸਹਾਇਕ ਬਣ ਜਾਂਦਾ ਹੈ ਅਤੇ ਉਸ ਦੀ ਭਟਕਣਾ ਆਉਣਾ ਅਤੇ ਜਾਣਾ ਮੁੱਕ ਜਾਂਦਾ ਹੈ।
English
He embraces love for the Lord, and the Lord's Name becomes his companion. His doubts, and his comings and goings are ended.