Ang 445
ਆਵਣ ਜਾਣਾ. ਭ੍ਰਮੁ ਭਉ ਭਾਗਾ; ਹਰਿ ਹਰਿ. ਹਰਿ ਗੁਣ ਗਾਇਆ ॥
aavan jaanaa. bhram bhau bhaagaa; har har. har gun gaaeaa |
Punjabi
ਉਸ ਦੇ ਆਉਣੇ, ਜਾਣੇ, ਸੰਦੇਹ ਅਤੇ ਡਰ ਨੱਸ ਜਾਂਦੇ ਹਨ ਅਤੇ ਉਹ ਵਾਹਿਗੁਰੂ ਸੁਆਮੀ ਮਾਲਕ ਦਾ ਜੱਸ ਗਾਇਨ ਕਰਦਾ ਹੈ।
English
His comings and goings, doubts and fears come to an end, and he sings the Glorious Praises of the Lord, Har, Har, Har.
ਜਨਮ ਜਨਮ ਕੇ, ਕਿਲਵਿਖ ਦੁਖ ਉਤਰੇ; ਹਰਿ ਹਰਿ ਨਾਮਿ ਸਮਾਇਆ ॥
janam janam ke, kilavikh dukh utare; har har naam samaaeaa |
Punjabi
ਉਸ ਦੇ ਅਨੇਕਾਂ ਜਨਮ ਦੇ ਪਾਪ ਤੇ ਦੁੱਖੜੇ ਧੋਤੇ ਜਾਂਦੇ ਹਨ ਅਤੇ ਉਹ ਮਾਲਕ ਸੁਆਮੀ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
English
The sins and pains of countless incarnations are washed away, and he merges into the Name of the Lord, Har, Har.
ਜਿਨ ਹਰਿ ਧਿਆਇਆ. ਧੁਰਿ ਭਾਗ ਲਿਖਿ ਪਾਇਆ; ਤਿਨ ਸਫਲੁ ਜਨਮੁ ਪਰਵਾਣੁ ਜੀਉ ॥
jin har dhiaaeaa. dhur bhaag likh paaeaa; tin safal janam paravaan jeeo |
Punjabi
ਜਿਨ੍ਹਾਂ ਦੀ ਮੁੱਢ ਦੀ ਲਿਖੀ ਹੋਈ ਐਸੀ ਕਿਸਮਤ ਹੈ, ਉਹ ਵਾਹਿਗੁਰੂ ਦਾ ਆਰਾਧਨ ਕਰਦੇ ਹਨ ਅਤੇ ਫਲਦਾਇਕ ਤੇ ਪ੍ਰਮਾਣੀਕ ਹੋ ਵੰਞਦਾ ਹੈ ਉਨ੍ਹਾਂ ਦਾ ਆਗਮਨ।
English
Those who are blessed by such pre-ordained destiny, meditate on the Lord, and their lives become fruitful and approved.
ਹਰਿ ਹਰਿ ਮਨਿ ਭਾਇਆ. ਪਰਮ ਸੁਖ ਪਾਇਆ; ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥
har har man bhaaeaa. param sukh paaeaa; har laahaa pad nirabaan jeeo |3|
Punjabi
ਜਿਸ ਦੀ ਆਤਮਾਂ ਸੁਆਮੀ ਮਾਲਕ ਨੂੰ ਮੁਹੱਬਤ ਕਰਦੀ ਹੈ, ਉਹ ਮਹਾਨ ਖੁਸ਼ੀ ਨੂੰ ਪਾ ਲੈਂਦਾ ਹੈ ਅਤੇ ਮੋਖਸ਼ ਦੀ ਅਵਸਥਾ ਦੀ ਸ਼ਕਲ ਵਿੱਚ ਵਾਹਿਗੁਰੂ ਦਾ ਮੁਨਾਫਾ ਉਠਾ ਲੈਂਦਾ ਹੈ।
English
One whose mind loves the Lord, Har, Har, obtains supreme peace. He reaps the profit of the Lord's Name, the state of Nirvaanaa. ||3||
ਜਿਨੑ ਹਰਿ ਮੀਠ ਲਗਾਨਾ. ਤੇ ਜਨ ਪਰਧਾਨਾ; ਤੇ ਊਤਮ. ਹਰਿ ਹਰਿ ਲੋਗ ਜੀਉ ॥
jina har meetth lagaanaa. te jan paradhaanaa; te aootam. har har log jeeo |
Punjabi
ਸਿਰ-ਕੱਢਵੇ ਹਨ ਉਹ ਪੁਰਸ਼, ਜਿਨ੍ਹਾਂ ਨੂੰ ਵਾਹਿਗੁਰੂ ਮਿੱਠੜਾ ਲੱਗਦਾ ਹੈ। ਸ਼੍ਰੇਸ਼ਟ ਹਨ ਵਾਹਿਗੁਰੂ ਸੁਆਮੀ ਦੇ ਐਹੋ ਜੇਹੇ ਬੰਦੇ।
English
Celebrated are those people, unto whom the Lord seems sweet; how exalted are those people of the Lord, Har, Har.
ਹਰਿ ਨਾਮੁ ਵਡਾਈ. ਹਰਿ ਨਾਮੁ ਸਖਾਈ; ਗੁਰਸਬਦੀ. ਹਰਿ ਰਸ ਭੋਗ ਜੀਉ ॥
har naam vaddaaee. har naam sakhaaee; gurasabadee. har ras bhog jeeo |
Punjabi
ਵਾਹਿਗੁਰੂ ਦਾ ਨਾਮ ਉਨ੍ਹਾਂ ਦੀ ਇੱਜ਼ਤ ਆਬਰੂ ਹੈ ਅਤੇ ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਮਦਦਗਾਰ ਹੈ। ਗੁਰਾਂ ਦੇ ਉਪਦੇਸ਼ ਤਾਬੇ ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦੇ ਹਨ।
English
The Lord's Name is their glorious greatness; the Lord's Name is their companion and helper. Through the Word of the Guru's Shabad, they enjoy the sublime essence of the Lord.
ਹਰਿ ਰਸ ਭੋਗ, ਮਹਾ ਨਿਰਜੋਗ; ਵਡਭਾਗੀ. ਹਰਿ ਰਸੁ ਪਾਇਆ ॥
har ras bhog, mahaa nirajog; vaddabhaagee. har ras paaeaa |
Punjabi
ਵਾਹਿਗੁਰੂ ਦੇ ਸੁਧਾਰਸ ਨੂੰ ਉਹ ਮਾਣਦੇ ਹਨ ਅਤੇ ਪਰਮ ਨਿਰਲੇਪ ਰਹਿੰਦੇ ਹਨ। ਪਰਮ ਚੰਗੀ ਕਿਸਮਤ ਰਾਹੀਂ ਉਹ ਸੁਆਮੀ ਦੇ ਆਬਿਹਿਯਾਤ ਨੂੰ ਪਾਉਂਦੇ ਹਨ।
English
They enjoy the sublime essence of the Lord, and remain totally detached. By great good fortune, they obtain the sublime essence of the Lord.
ਸੇ ਧੰਨੁ ਵਡੇ, ਸਤ ਪੁਰਖਾ ਪੂਰੇ; ਜਿਨ. ਗੁਰਮਤਿ ਨਾਮੁ ਧਿਆਇਆ ॥
se dhan vadde, sat purakhaa poore; jin. guramat naam dhiaaeaa |
Punjabi
ਮਹਾਨ ਮੁਬਾਰਕ ਅਤੇ ਸੱਚੀ ਮੁੱਚੀ ਦੇ ਪੂਰਨ ਪੁਰਸ਼ ਹਨ ਉਹ, ਜੋ ਗੁਰਾਂ ਦੀ ਸਿਖਮਤ ਦੇ ਰਾਹੀਂ ਨਾਮ ਦਾ ਸਿਮਰਨ ਕਰਦੇ ਹਨ।
English
So very blessed and truly perfect are those, who through Guru's Instruction meditate on the Naam, the Name of the Lord.
ਜਨੁ ਨਾਨਕੁ. ਰੇਣੁ ਮੰਗੈ ਪਗ ਸਾਧੂ; ਮਨਿ ਚੂਕਾ ਸੋਗੁ ਵਿਜੋਗੁ. ਜੀਉ ॥
jan naanak. ren mangai pag saadhoo; man chookaa sog vijog. jeeo |
Punjabi
ਨਫਰ ਨਾਨਕ, ਸੰਤਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਜਿਸ ਦੇ ਨਾਲ ਉਸ ਦੀ ਆਤਮਾਂ ਗ਼ਮ ਅਤੇ ਵਿਛੋੜੇ ਤੋਂ ਖਲਾਸੀ ਪਾ ਜਾਂਦੀ ਹੈ।
English
Servant Nanak begs for the dust of the feet of the Holy; his mind is rid of sorrow and separation.
ਜਿਨੑ ਹਰਿ ਮੀਠ ਲਗਾਨਾ. ਤੇ ਜਨ ਪਰਧਾਨਾ; ਤੇ ਊਤਮ. ਹਰਿ ਹਰਿ ਲੋਗ ਜੀਉ ॥੪॥੩॥੧੦॥
jina har meetth lagaanaa. te jan paradhaanaa; te aootam. har har log jeeo |4|3|10|
Punjabi
ਸਿਰ-ਕੱਢਵੇਂ ਹਨ ਉਹ ਪੁਰਸ਼, ਜਿਨ੍ਹਾਂ ਨੂੰ ਵਾਹਿਗੁਰੂ ਮਿੱਠੜਾ ਲੱਗਦਾ ਹੈ। ਸ਼੍ਰੇਸ਼ਟ ਹਨ ਵਾਹਿਗੁਰੂ ਸੁਆਮੀ ਦੇ ਐਹੋ ਜੇਹੇ ਬੰਦੇ।
English
Celebrated are those people, unto whom the Lord seems sweet; how exalted are those people of the Lord, Har, Har. ||4||3||10||
ਆਸਾ ਮਹਲਾ ੪ ॥
aasaa mahalaa 4 |
Punjabi
ਆਸਾ ਚੌਥੀ ਪਾਤਸ਼ਾਹੀ।
English
Aasaa, Fourth Mehl:
ਸਤਜੁਗਿ. ਸਭੁ ਸੰਤੋਖ ਸਰੀਰਾ; ਪਗ ਚਾਰੇ ਧਰਮੁ ਧਿਆਨੁ ਜੀਉ ॥
satajug. sabh santokh sareeraa; pag chaare dharam dhiaan jeeo |
Punjabi
ਸੱਚ ਦੇ ਯੁੱਗ ਅੰਦਰ ਸਾਰੇ ਬੰਦੇ ਸਬਰ ਵਾਲੇ ਤੇ ਸਿਮਰਨ ਕਰਨ ਵਾਲੇ ਸਨ ਅਤੇ ਮਜ਼ਹਬ ਦੇ ਚਾਰ ਪੈਰ ਸਨ।
English
In the Golden Age of Sat Yuga, everyone embodied contentment and meditation; religion stood upon four feet.
ਮਨਿ ਤਨਿ ਹਰਿ ਗਾਵਹਿ. ਪਰਮ ਸੁਖੁ ਪਾਵਹਿ; ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥
man tan har gaaveh. param sukh paaveh; har hiradai har gun giaan jeeo |
Punjabi
ਆਪਣੇ ਚਿੱਤ ਤੇ ਦੇਹਿ ਨਾਲ ਉਹ ਭਗਵਾਨ ਨੂੰ ਗਾਉਂਦੇ ਸਨ ਅਤੇ ਮਹਾਨ ਆਰਾਮ ਪਾਉਂਦੇ ਸਨ। ਹਰ ਇੱਕਸ, ਦਿਲ ਅੰਦਰ, ਵਾਹਿਗੁਰੂ ਦੀਆਂ ਸ਼੍ਰੇਸ਼ਟਤਾਈਆਂ ਦੀ ਗਿਆਤ ਸੀ।
English
With mind and body, they sang of the Lord, and attained supreme peace. In their hearts was the spiritual wisdom of the Lord's Glorious Virtues.
ਗੁਣ ਗਿਆਨੁ ਪਦਾਰਥੁ. ਹਰਿ ਹਰਿ ਕਿਰਤਾਰਥੁ; ਸੋਭਾ ਗੁਰਮੁਖਿ ਹੋਈ ॥
gun giaan padaarath. har har kirataarath; sobhaa guramukh hoee |
Punjabi
ਸੁਆਮੀ ਦੀਆਂ ਖੂਬੀਆਂ ਦੀ ਸਮਝ ਉਨ੍ਹਾਂ ਦਾ ਧਨ ਵਾਹਿਗੁਰੂ ਦਾ ਨਾਮ ਉਨ੍ਹਾਂ ਦੀ ਕਾਮਯਾਬੀ ਅਤੇ ਨੇਕ ਬਣਨ ਉਨ੍ਹਾਂ ਦੀ ਨਾਮਵਾਰੀ ਸੀ।
English
Their wealth was the spiritual wisdom of the Lord's Glorious Virtues; the Lord was their success, and to live as Gurmukh was their glory.
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ; ਦੂਜਾ ਅਵਰੁ. ਨ ਕੋਈ ॥
antar baahar har prabh eko; doojaa avar. na koee |
Punjabi
ਅੰਦਰ ਅਤੇ ਬਾਹਰ ਉਹ ਇਕ ਵਾਹਿਗੁਰੂ ਸੁਆਮੀ ਨੂੰ ਵੇਖਦੇ ਸਨ ਉਨ੍ਹਾਂ ਲਈ ਕੋਈ ਹੋਰ ਦੂਸਰਾ ਨਹੀਂ ਸੀ।
English
Inwardly and outwardly, they saw only the One Lord God; for them there was no other second.
ਹਰਿ ਹਰਿ ਲਿਵ ਲਾਈ. ਹਰਿ ਨਾਮੁ ਸਖਾਈ; ਹਰਿ ਦਰਗਹ ਪਾਵੈ ਮਾਨੁ ਜੀਉ ॥
har har liv laaee. har naam sakhaaee; har daragah paavai maan jeeo |
Punjabi
ਵਾਹਿਗੁਰੂ ਦੇ ਨਾਮ ਨਾਲ ਊਹ ਆਪਣੀ ਬਿਰਤੀ ਜੋੜਦੇ ਸਨ, ਵਾਹਿਗੁਰੂ ਦਾ ਨਾਮ ਉਨ੍ਹਾਂ ਦਾ ਸਹਾਇਕ ਸੀ ਅਤੇ ਵਾਹਿਗੁਰੂ ਦੇ ਦਰਬਾਰ ਵਿੱਚ ਉਹ ਇੱਜਤ ਪਾਉਂਦੇ ਹਨ।
English
They centered their consciousness lovingly on the Lord, Har, Har. The Lord's Name was their companion, and in the Court of the Lord, they obtained honor.
ਸਤਜੁਗਿ ਸਭੁ ਸੰਤੋਖ ਸਰੀਰਾ; ਪਗ ਚਾਰੇ ਧਰਮੁ ਧਿਆਨੁ ਜੀਉ ॥੧॥
satajug sabh santokh sareeraa; pag chaare dharam dhiaan jeeo |1|
Punjabi
ਸੱਚੇ ਯੁਗ ਵਿੱਚ ਹਰ ਕੋਈ ਸਬਰ ਵਾਲਾ ਅਤੇ ਬੰਦਗੀ ਕਰਨ ਵਾਲਾ ਸੀ। ਅਤੇ ਮਜਹਬ ਦੇ ਚਾਰ ਪੈਰ ਸਨ।
English
In the Golden Age of Sat Yuga, everyone embodied contentment and meditation; religion stood upon four feet. ||1||
ਤੇਤਾ ਜੁਗੁ ਆਇਆ. ਅੰਤਰਿ ਜੋਰੁ ਪਾਇਆ; ਜਤੁ ਸੰਜਮ ਕਰਮ ਕਮਾਇ ਜੀਉ ॥
tetaa jug aaeaa. antar jor paaeaa; jat sanjam karam kamaae jeeo |
Punjabi
ਫਿਰ ਚਾਂਦੀ ਦਾ ਯੁਗ ਆ ਗਿਆ, ਅਤੇ ਤਾਕਤ ਨੇ ਮਨੁਖਾਂ ਦੇ ਮਨਾਂ ਤੇ ਕਾਬੂ ਪਾ ਲਿਆ। ਇਨਸਾਨ ਪਾਕਦਾਮਨੀ ਪਵਿੱਤਤਰਤਾ ਅਤੇ ਸਵੈ ਜਬਤੀ ਦੇ ਅਮਲ ਕਮਾਉਂਦਾ ਹੈ।
English
Then came the Silver Age of Trayta Yuga; men's minds were ruled by power, and they practiced celibacy and self-discipline.
ਪਗੁ ਚਉਥਾ ਖਿਸਿਆ, ਤ੍ਰੈ ਪਗ ਟਿਕਿਆ; ਮਨਿ ਹਿਰਦੈ ਕ੍ਰੋਧੁ ਜਲਾਇ. ਜੀਉ ॥
pag chauthaa khisiaa, trai pag ttikiaa; man hiradai krodh jalaae. jeeo |
Punjabi
ਧਰਮ ਦਾ ਚੌਥਾ ਪੈਰ ਝੜ ਗਿਆ। ਤਿੰਨ ਪੈਰ ਰਹਿ ਗਏ ਅਤੇ ਬੰਦਿਆਂ ਦੇ ਚਿੱਤਾਂ ਦੇ ਦਿਲਾਂ ਅੰਦਰ ਗੁੱਸਾ ਬਲ ਉਠਿਆ।
English
The fourth foot of religion dropped off, and three remained. Their hearts and minds were inflamed with anger.
ਮਨਿ ਹਿਰਦੈ ਕ੍ਰੋਧੁ, ਮਹਾ ਬਿਸਲੋਧੁ; ਨਿਰਪ ਧਾਵਹਿ, ਲੜਿ ਦੁਖੁ ਪਾਇਆ ॥
man hiradai krodh, mahaa bisalodh; nirap dhaaveh, larr dukh paaeaa |
Punjabi
ਆਦਮੀਆਂ ਦੇ ਮਨਾਂ ਅਤੇ ਦਿਲਾਂ ਅੰਦਰ ਗੁੱਸੇ ਦਾ ਪਰਮ ਜਹਿਰੀਲਾ ਮਾਦਾ ਸੀ। ਲੜਾਈਆਂ ਵਿੱਚ ਰਾਜੇ ਧਾਵਾ ਬੋਲਦੇ ਸਨ। ਅਤੇ ਤਕਲੀਫ ਉਠਾਉਂਦੇ ਸਨ।
English
Their hearts and minds were filled with the horribly poisonous essence of anger. The kings fought their wars and obtained only pain.
ਅੰਤਰਿ ਮਮਤਾ ਰੋਗੁ ਲਗਾਨਾ; ਹਉਮੈ ਅਹੰਕਾਰੁ ਵਧਾਇਆ ॥
antar mamataa rog lagaanaa; haumai ahankaar vadhaaeaa |
Punjabi
ਪ੍ਰਾਣੀਆਂ ਦੇ ਮਨਾਂ ਨੂੰ ਅਪਣੱਤ ਦੀ ਬਿਮਾਰੀ ਲੱਗ ਗਈ ਸੀ। ਅਤੇ ਉਨ੍ਹਾਂ ਦੀ ਸਵੈ-ਹੰਗਤਾ ਅਤੇ ਹੈਕੜਪੁਣਾ ਵਧੇਰੇ ਹੋ ਗਿਆ ਸੀ।
English
Their minds were afflicted with the illness of egotism, and their self-conceit and arrogance increased.
ਹਰਿ ਹਰਿ ਕ੍ਰਿਪਾ ਧਾਰੀ. ਮੇਰੈ ਠਾਕੁਰਿ; ਬਿਖੁ. ਗੁਰਮਤਿ ਹਰਿ ਨਾਮਿ, ਲਹਿ ਜਾਇ ਜੀਉ ॥
har har kripaa dhaaree. merai tthaakur; bikh. guramat har naam, leh jaae jeeo |
Punjabi
ਜੇਕਰ ਵਾਹਿਗੁਰੂ ਸੁਆਮੀ ਮੇਰਾ ਮਾਲਕ ਮਿਹਰ ਕਰੇ ਤਾਂ ਗੁਰਾਂ ਦੇ ਉਪਦੇਸ਼ ਅਤੇ ਵਾਹਿਗੁਰੂ ਦੇ ਨਾਮ ਦੇ ਜਰੀਏ ਜ਼ਹਿਰ ਦੂਰ ਹੋ ਜਾਂਦੀ ਹੈ।
English
If my Lord, Har, Har, shows His Mercy, my Lord and Master eradicates the poison by the Guru's Teachings and the Lord's Name.
ਤੇਤਾ ਜੁਗੁ ਆਇਆ. ਅੰਤਰਿ ਜੋਰੁ ਪਾਇਆ; ਜਤੁ ਸੰਜਮ ਕਰਮ ਕਮਾਇ ਜੀਉ ॥੨॥
tetaa jug aaeaa. antar jor paaeaa; jat sanjam karam kamaae jeeo |2|
Punjabi
ਫਿਰ ਚਾਂਦੀ ਦਾ ਯੁਗ ਆਇਆ ਅਤੇ ਆਦਮੀਆਂ ਨੇ ਮਨੁਖਾਂ ਦੇ ਮਨਾਂ ਤੇ ਗਲਵਾ ਪਾ ਲਿਆ। ਇਨਸਾਨ ਪਵਿੱਤਤਰਤਾ ਤੇ ਸਵੈ-ਰੋਕਥਾਮ ਦੀ ਕਾਰ ਕਮਾਉਂਦੇ ਸਨ।
English
Then came the Silver Age of Trayta Yuga; men's minds were ruled by power, and they practiced celibacy and self-discipline. ||2||
ਜੁਗੁ ਦੁਆਪੁਰੁ ਆਇਆ. ਭਰਮਿ ਭਰਮਾਇਆ; ਹਰਿ. ਗੋਪੀ ਕਾਨੑੁ ਉਪਾਇ ਜੀਉ ॥
jug duaapur aaeaa. bharam bharamaaeaa; har. gopee kaanau upaae jeeo |
Punjabi
ਪਿੱਤਲ ਦਾ ਯੁਗ ਆਇਆ, ਇਨਸਾਨ ਸੰਦੇਹ ਅੰਦਰ ਭਟਕ ਗਏ। ਵਾਹਿਗੁਰੂ ਨੇ ਗੁਆਲਣਾ ਅਤੇ ਕ੍ਰਿਸ਼ਨ ਪੈਦਾ ਕੀਤੇ।
English
The Brass Age of Dwaapar Yuga came, and people wandered in doubt. The Lord created the Gopis and Krishna.
ਤਪੁ ਤਾਪਨ ਤਾਪਹਿ, ਜਗ ਪੁੰਨ ਆਰੰਭਹਿ; ਅਤਿ ਕਿਰਿਆ ਕਰਮ ਕਮਾਇ ਜੀਉ ॥
tap taapan taapeh, jag pun aaranbheh; at kiriaa karam kamaae jeeo |
Punjabi
ਤਪੱਸਵੀ ਤਪ ਕਰਦੇ ਸੀ, ਬੰਦਿਆਂ ਨੇ ਪਵਿੱਤਰ ਸਦ-ਵਰਤ ਤੇ ਦਾਨ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਅਨੇਕਾਂ ਧਾਰਮਿਕ ਰਸਮਾਂ ਅਤੇ ਵਿਧੀ ਸੰਸਕਾਰ ਕਰਦੇ ਸਨ।
English
The penitents practiced penance, they offered sacred feasts and charity, and performed many rituals and religious rites.
ਕਿਰਿਆ ਕਰਮ ਕਮਾਇਆ. ਪਗ ਦੁਇ ਖਿਸਕਾਇਆ; ਦੁਇ ਪਗ ਟਿਕੈ ਟਿਕਾਇ ਜੀਉ ॥
kiriaa karam kamaaeaa. pag due khisakaaeaa; due pag ttikai ttikaae jeeo |
Punjabi
ਉਹ ਧਾਰਮਕ ਰਸਮਾਂ ਅਤੇ ਵਿਧੀ ਸੰਸਕਾਰ ਕਰਦੇ ਸਨ। ਧਰਮ ਦੀਆਂ ਦੋ ਲੱਤਾਂ ਡਿੱਗ ਪਈਆਂ ਅਤੇ ਦੋ ਲੱਤਾਂ ਟਿਕੀਆਂ ਰਹੀਆਂ।
English
They performed many rituals and religious rites; two legs of religion dropped away, and only two legs remained.
ਮਹਾ ਜੁਧ. ਜੋਧ ਬਹੁ ਕੀਨੑੇ; ਵਿਚਿ ਹਉਮੈ. ਪਚੈ ਪਚਾਇ ਜੀਉ ॥
mahaa judh. jodh bahu keenae; vich haumai. pachai pachaae jeeo |
Punjabi
ਬਹੁਤਿਆਂ ਯੋਧਿਆਂ ਨੇ ਭਾਰੀ ਲੜਾਈਆਂ ਲੜੀਆਂ ਅਤੇ ਹੰਕਾਰ ਦੇ ਅੰਦਰ ਉਹ ਬਰਬਾਦ ਹੋ ਗਏ ਅਤੇ ਹੋਰਨਾਂ ਨੂੰ ਬਰਬਾਦ ਕਰ ਦਿੱਤਾ।
English
So many heroes waged great wars; in their egos they were ruined, and they ruined others as well.
ਦੀਨ ਦਇਆਲਿ ਗੁਰੁ ਸਾਧੁ ਮਿਲਾਇਆ; ਮਿਲਿ ਸਤਿਗੁਰ. ਮਲੁ ਲਹਿ ਜਾਇ ਜੀਉ ॥
deen deaal gur saadh milaaeaa; mil satigur. mal leh jaae jeeo |
Punjabi
ਗਰੀਬਾਂ ਤੇ ਮਿਹਰਵਾਨ ਸੁਆਮੀਆਂ ਨੇ ਪ੍ਰਾਣੀਆਂ ਨੂੰ ਸਤਿਗੁਰਾਂ ਨਾਲ ਮਿਲਾ ਦਿੱਤਾ। ਸੱਚੇ ਗੁਰਾਂ ਨੂੰ ਭੇਟਣ ਦੁਆਰਾ ਗੰਦਗੀ ਧੋਤੀ ਜਾਂਦੀ ਹੈ।
English
The Lord, Compassionate to the poor, led them to meet the Holy Guru. Meeting the True Guru, their filth is washed away.
ਜੁਗੁ ਦੁਆਪੁਰੁ ਆਇਆ. ਭਰਮਿ ਭਰਮਾਇਆ; ਹਰਿ ਗੋਪੀ ਕਾਨੑੁ ਉਪਾਇ ਜੀਉ ॥੩॥
jug duaapur aaeaa. bharam bharamaaeaa; har gopee kaanau upaae jeeo |3|
Punjabi
ਪਿੱਤਲ ਦਾ ਯੁਗ ਆ ਗਿਆ ਅਤੇ ਲੋਕ ਵਹਿਮ ਦੇ ਅੰਦਰ ਭਟਕਣੇ ਸ਼ੁਰੂ ਹੋ ਗਏ। ਪ੍ਰਭੂ ਨੇ ਗੁਆਲਣਾਂ ਅਤੇ ਕ੍ਰਿਸ਼ਨ ਨੂੰ ਪੈਦਾ ਕਰ ਦਿੱਤਾ।
English
The Brass Age of Dwaapar Yuga came, and the people wandered in doubt. The Lord created the Gopis and Krishna. ||3||