Ekam
Guru Granth Sahib

Ang 446

Ang 446 · Line 1

ਕਲਿਜੁਗੁ. ਹਰਿ ਕੀਆ, ਪਗ ਤ੍ਰੈ ਖਿਸਕੀਆ; ਪਗੁ ਚਉਥਾ, ਟਿਕੈ ਟਿਕਾਇ ਜੀਉ ॥

kalijug. har keea, pag trai khisakeea; pag chauthaa, ttikai ttikaae jeeo |

Punjabi

ਵਾਹਿਗੁਰੂ ਨੇ ਲੋਹੇ ਦਾ ਯੁਗ ਰਚਿਆ, ਜਿਸ ਵਿੱਚ ਧਰਮ ਦੀਆਂ ਤਿੰਨ ਲੱਤਾਂ ਝੜ ਗਈਆਂ, ਚੌਥੀ ਲੱਤ ਕਾਇਮ ਰਹੀ।

Bhai Manmohan Singh (Shabad OS, CC BY-SA)

English

The Lord ushered in the Dark Age, the Iron Age of Kali Yuga; three legs of religion were lost, and only the fourth leg remained intact.

Dr. Sant Singh Khalsa (Shabad OS, CC BY-SA)
Ang 446 · Line 2

ਗੁਰਸਬਦੁ ਕਮਾਇਆ. ਅਉਖਧੁ ਹਰਿ ਪਾਇਆ; ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥

gurasabad kamaaeaa. aaukhadh har paaeaa; har keerat har saant paae jeeo |

Punjabi

ਗੁਰਾਂ ਦੇ ਉਪਦੇਸ਼ ਅਨੁਸਾਰ ਅਮਲ ਕਰਨ ਦੁਆਰਾ ਬੰਦੇ ਰੱਬ ਦੇ ਨਾਮ ਦੀ ਦਵਾਈ ਨੂੰ ਪਾ ਲੈਂਦੇ ਹਨ ਅਤੇ ਰੱਬ ਦੀ ਕੀਰਤੀ ਗਾਇਨ ਕਰਨ ਨਾਲ ਉਹ ਰੱਬੀ ਠੰਢ ਚੈਨ ਹਾਂਸਲ ਕਰ ਲੈਂਦੇ ਹਨ।

Bhai Manmohan Singh (Shabad OS, CC BY-SA)

English

Acting in accordance with the Word of the Guru's Shabad, the medicine of the Lord's Name is obtained. Singing the Kirtan of the Lord's Praises, divine peace is obtained.

Dr. Sant Singh Khalsa (Shabad OS, CC BY-SA)
Ang 446 · Line 3

ਹਰਿ ਕੀਰਤਿ ਰੁਤਿ ਆਈ, ਹਰਿ ਨਾਮੁ ਵਡਾਈ; ਹਰਿ ਹਰਿ ਨਾਮੁ. ਖੇਤੁ ਜਮਾਇਆ ॥

har keerat rut aaee, har naam vaddaaee; har har naam. khet jamaaeaa |

Punjabi

ਵਾਹਿਗੁਰੂ ਦੇ ਜੱਸ ਵਾਹਿਗੁਰੂ ਦੇ ਨਾਮ ਦੀ ਉਸਤਤੀ ਅਤੇ ਦੇਹਿ ਰੂਪੀ ਪੈਲੀ ਵਿੱਚ ਵਾਹਿਗੁਰੂ ਦੇ ਸੁਆਮੀ ਦੇ ਨਾਮ ਨੂੰ ਪੈਦਾ ਕਰਨ ਦਾ ਮੌਸਮ ਆ ਗਿਆ ਹੈ।

Bhai Manmohan Singh (Shabad OS, CC BY-SA)

English

The season of singing the Lord's Praise has arrived; the Lord's Name is glorified, and the Name of the Lord, Har, Har, grows in the field of the body.

Dr. Sant Singh Khalsa (Shabad OS, CC BY-SA)
Ang 446 · Line 4

ਕਲਿਜੁਗਿ ਬੀਜੁ ਬੀਜੇ. ਬਿਨੁ ਨਾਵੈ; ਸਭੁ ਲਾਹਾ ਮੂਲੁ ਗਵਾਇਆ ॥

kalijug beej beeje. bin naavai; sabh laahaa mool gavaaeaa |

Punjabi

ਕਾਲੇ ਯੁਗ ਅੰਦਰ ਜੇਕਰ ਇਨਸਾਨ ਨਾਮ ਦੇ ਬਗੈਰ ਕੋਈ ਹੋਰ ਬੀ ਬੀਜਦਾ ਹੈ ਤਾਂ ਉਹ ਆਪਣਾ ਸਾਰਾ ਨਫਾ ਅਤੇ ਮੂਲ ਪੂੰਜੀ ਗਵਾ ਲੈਂਦਾ ਹੈ।

Bhai Manmohan Singh (Shabad OS, CC BY-SA)

English

In the Dark Age of Kali Yuga, if one plants any other seed than the Name, all profit and capital is lost.

Dr. Sant Singh Khalsa (Shabad OS, CC BY-SA)
Ang 446 · Line 5

ਜਨ ਨਾਨਕਿ. ਗੁਰੁ ਪੂਰਾ ਪਾਇਆ; ਮਨਿ ਹਿਰਦੈ ਨਾਮੁ ਲਖਾਇ ਜੀਉ ॥

jan naanak. gur pooraa paaeaa; man hiradai naam lakhaae jeeo |

Punjabi

ਨਫਰ ਨਾਨਕ ਨੂੰ ਪੂਰਨ ਗੁਰੂ ਪ੍ਰਾਪਤ ਹੋ ਗਿਆ ਹੈ। ਜਿਸ ਨੇ ਉਸ ਨੂੰ ਆਪਣੇ ਦਿਲ ਅਤੇ ਆਤਮੇ ਵਿੱਚ ਹੀ ਨਾਮ ਵਿਖਾਲ ਦਿੱਤਾ ਹੈ।

Bhai Manmohan Singh (Shabad OS, CC BY-SA)

English

Servant Nanak has found the Perfect Guru, who has revealed to him the Naam within his heart and mind.

Dr. Sant Singh Khalsa (Shabad OS, CC BY-SA)
Ang 446 · Line 6

ਕਲਜੁਗੁ ਹਰਿ ਕੀਆ, ਪਗ ਤ੍ਰੈ ਖਿਸਕੀਆ; ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥

kalajug har keea, pag trai khisakeea; pag chauthaa ttikai ttikaae jeeo |4|4|11|

Punjabi

ਵਾਹਿਗੁਰੂ ਨੇ ਕਾਲਾ ਯੁਗ ਰਚਿਆ, ਧਰਮ ਦੀਆਂ ਤਿੰਨ ਲੱਤਾਂ ਝੜ ਗਈਆਂ ਅਤੇ ਚੌਥੀ ਲੱਤ ਕਾਇਮ ਰਹੀ।

Bhai Manmohan Singh (Shabad OS, CC BY-SA)

English

The Lord ushered in the Dark Age, the Iron Age of Kali Yuga; three legs of religion were lost, and only the fourth leg remained intact. ||4||4||11||

Dr. Sant Singh Khalsa (Shabad OS, CC BY-SA)
Ang 446 · Line 7

ਆਸਾ ਮਹਲਾ ੪ ॥

aasaa mahalaa 4 |

Punjabi

ਆਸਾ ਚੌਥੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fourth Mehl:

Dr. Sant Singh Khalsa (Shabad OS, CC BY-SA)
Ang 446 · Line 8

ਹਰਿ ਕੀਰਤਿ ਮਨਿ ਭਾਈ, ਪਰਮ ਗਤਿ ਪਾਈ; ਹਰਿ ਮਨਿ ਤਨਿ ਮੀਠ ਲਗਾਨ ਜੀਉ ॥

har keerat man bhaaee, param gat paaee; har man tan meetth lagaan jeeo |

Punjabi

ਜਿਸ ਦੇ ਚਿੱਤ ਨੂੰ ਸੁਆਮੀ ਦੀ ਸਿਫ਼ਤ ਚੰਗੀ ਲੱਗਦੀ ਹੈ, ਅਤੇ ਉਸ ਦੀ ਆਤਮਾਂ ਅਤੇ ਦੇਹਿ ਨੂੰ ਵਾਹਿਗੁਰੂ ਮਿੱਠਾ ਭਾਸਦਾ ਹੈ। ਉਹ ਸਭ ਤੋਂ ਉਚੀ ਦਸ਼ਾ ਨੂੰ ਪ੍ਰਾਪਤ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

One whose mind is pleased with the Kirtan of the Lord's Praises, attains the supreme status; the Lord seems so sweet to her mind and body.

Dr. Sant Singh Khalsa (Shabad OS, CC BY-SA)
Ang 446 · Line 9

ਹਰਿ ਹਰਿ ਰਸੁ ਪਾਇਆ, ਗੁਰਮਤਿ ਹਰਿ ਧਿਆਇਆ; ਧੁਰਿ ਮਸਤਕਿ ਭਾਗ ਪੁਰਾਨ ਜੀਉ ॥

har har ras paaeaa, guramat har dhiaaeaa; dhur masatak bhaag puraan jeeo |

Punjabi

ਉਹ ਵਾਹਿਗੁਰੂ ਸੁਆਮੀ ਦੇ ਅੰਮ੍ਰਿਤ ਨੂੰ ਪਾ ਲੈਂਦੀ ਹੈ। ਗੁਰਾਂ ਦੇ ਉਪਦੇਸ਼ ਰਾਹੀਂ ਉਹ ਵਾਹਿਗੁਰੂ ਦਾ ਚਿੰਤਨ ਕਰਦੀ ਹੈ ਅਤੇ ਉਸ ਦੇ ਮੱਥੇ ਉਪਰਲੀ ਭਾਵੀ ਦੀ ਆਦੀ ਲਿਖਤ ਪੂਰੀ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

She obtains the sublime essence of the Lord, Har, Har; through the Guru's Teachings, she meditates on the Lord, and the destiny written on her forehead is fulfilled.

Dr. Sant Singh Khalsa (Shabad OS, CC BY-SA)
Ang 446 · Line 10

ਧੁਰਿ ਮਸਤਕਿ ਭਾਗੁ, ਹਰਿ ਨਾਮਿ ਸੁਹਾਗੁ; ਹਰਿ ਨਾਮੈ ਹਰਿ ਗੁਣ ਗਾਇਆ ॥

dhur masatak bhaag, har naam suhaag; har naamai har gun gaaeaa |

Punjabi

ਉਸ ਦੇ ਮੱਥੇ ਉਪਰ ਚੰਗੇ ਨਸੀਬਾਂ ਦੀ ਮੁੱਢਲੀ ਲਿਖਤਕਾਰ ਦੀ ਬਣਤਰ ਉਹ ਆਪਣੇ ਪਤੀ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ। ਰੱਬ ਦੇ ਨਾਮ ਦੇ ਰਾਹੀਂ ਊਹ ਆਪਣੇ ਸੁਆਮੀ ਦੀ ਕੀਰਤੀ ਗਾਉਂਦੀ ਹੈ।

Bhai Manmohan Singh (Shabad OS, CC BY-SA)

English

By that high destiny written on her forehead, she chants the Name of the Lord, her Husband, and through the Name of the Lord, she sings the Lord's Glorious Praises.

Dr. Sant Singh Khalsa (Shabad OS, CC BY-SA)
Ang 446 · Line 11

ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ; ਹਰਿ ਨਾਮੈ ਹਰਿ ਸੋਹਾਇਆ ॥

masatak manee preet bahu pragattee; har naamai har sohaaeaa |

Punjabi

ਉਸ ਦੇ ਮੱਥੇ ਉਤੇ ਬਹੁਤ ਪਿਆਰ ਦਾ ਜਵੇਹਰ ਚਮਕਦਾ ਹੈ। ਅਤੇ ਉਹ ਸੁਆਮੀ ਮਾਲਕ ਦੇ ਨਾਮ ਨਾਲ ਸ਼ਿੰਗਾਰੀ ਹੋਈ ਹੈ।

Bhai Manmohan Singh (Shabad OS, CC BY-SA)

English

The jewel of immense love sparkles on her forehead, and she is adorned with the Name of the Lord, Har, Har.

Dr. Sant Singh Khalsa (Shabad OS, CC BY-SA)
Ang 446 · Line 12

ਜੋਤੀ ਜੋਤਿ ਮਿਲੀ. ਪ੍ਰਭੁ ਪਾਇਆ; ਮਿਲਿ ਸਤਿਗੁਰ. ਮਨੂਆ ਮਾਨ ਜੀਉ ॥

jotee jot milee. prabh paaeaa; mil satigur. manooaa maan jeeo |

Punjabi

ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ ਅਤੇ ਉਹ ਆਪਣੇ ਸਾਈਂ ਨੂੰ ਪਾ ਲੈਂਦੀ ਹੈ। ਸੱਚੇ ਗੁਰਾਂ ਨੂੰ ਭੇਟਣ ਦੁਆਰਾ ਉਸ ਦੀ ਆਤਮਾਂ ਸੰਤੁਸ਼ਟ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Her light blends with the Supreme Light, and she obtains God; meeting the True Guru, her mind is satisfied.

Dr. Sant Singh Khalsa (Shabad OS, CC BY-SA)
Ang 446 · Line 13

ਹਰਿ ਕੀਰਤਿ ਮਨਿ ਭਾਈ, ਪਰਮ ਗਤਿ ਪਾਈ; ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥

har keerat man bhaaee, param gat paaee; har man tan meetth lagaan jeeo |1|

Punjabi

ਜਿਸ ਦੇ ਚਿੱਤ ਨੂੰ ਸੁਆਮੀ ਦੀ ਸਿਫ਼ਤ ਚੰਗੀ ਲੱਗਦੀ ਹੈ। ਅਤੇ ਜਿਸ ਦੀ ਆਤਮਾਂ ਅਤੇ ਦੇਹਿ ਨੂੰ ਵਾਹਿਗੁਰੂ ਮਿੱਠਾ ਭਾਸਦਾ ਹੈ। ਉਹ ਮਹਾਨ ਮਰਤਬੇ ਨੂੰ ਪਾ ਲੈਂਦੀ ਹੈ।

Bhai Manmohan Singh (Shabad OS, CC BY-SA)

English

One whose mind is pleased with the Kirtan of the Lord's Praises, attains the supreme status; the Lord seems sweet to her mind and body. ||1||

Dr. Sant Singh Khalsa (Shabad OS, CC BY-SA)
Ang 446 · Line 14

ਹਰਿ ਹਰਿ ਜਸੁ ਗਾਇਆ, ਪਰਮ ਪਦੁ ਪਾਇਆ; ਤੇ ਊਤਮ ਜਨ ਪਰਧਾਨ ਜੀਉ ॥

har har jas gaaeaa, param pad paaeaa; te aootam jan paradhaan jeeo |

Punjabi

ਜੋ ਸੁਆਮੀ ਮਾਲਕ ਦੀ ਸਿਫ਼ਤ ਗਾਇਨ ਕਰਦੇ ਹਨ, ਉਹ ਮਹਾਨ ਮਰਤਬਾ ਪਾ ਲੈਂਦੇ ਹਨ। ਉਹ ਇਨਸਾਨਾਂ ਵਿੱਚ ਸਰੇਸ਼ਟ ਅਤੇ ਸਿਰ ਕੱਢਵੇਂ ਹਨ।

Bhai Manmohan Singh (Shabad OS, CC BY-SA)

English

Those who sing the Praises of the Lord, Har, Har, obtain the supreme status; they are the most exalted and acclaimed people.

Dr. Sant Singh Khalsa (Shabad OS, CC BY-SA)
Ang 446 · Line 15

ਤਿਨੑ ਹਮ ਚਰਣ ਸਰੇਵਹ, ਖਿਨੁ ਖਿਨੁ ਪਗ ਧੋਵਹ; ਜਿਨ ਹਰਿ ਮੀਠ ਲਗਾਨ ਜੀਉ ॥

tina ham charan sarevah, khin khin pag dhovah; jin har meetth lagaan jeeo |

Punjabi

ਉਹਨਾਂ ਦੇ ਪੈਰ ਮੈਂ ਪੂਜਦਾ ਹਾਂ, ਅਤੇ ਉਹਨਾਂ ਦੇ ਪੈਰ ਮੈਂ ਹਰ ਮੁਹਤ ਧੋਦਾਂ ਹਾਂ, ਜਿਨ੍ਹਾਂ ਨੂੰ ਵਾਹਿਗੁਰੂ ਮਿੱਠਾ ਲੱਗਦਾ ਹੈ।

Bhai Manmohan Singh (Shabad OS, CC BY-SA)

English

I bow at their feet; each and every moment, I wash the feet of those, unto whom the Lord seems sweet.

Dr. Sant Singh Khalsa (Shabad OS, CC BY-SA)
Ang 446 · Line 16

ਹਰਿ ਮੀਠਾ ਲਾਇਆ. ਪਰਮ ਸੁਖ ਪਾਇਆ; ਮੁਖਿ ਭਾਗਾ ਰਤੀ ਚਾਰੇ ॥

har meetthaa laaeaa. param sukh paaeaa; mukh bhaagaa ratee chaare |

Punjabi

ਜਿਸ ਨੂੰ ਵਾਹਿਗੁਰੂ, ਮਿੱਠਾ ਲੱਗਦਾ ਹੈ, ਉਹ ਮਹਾਨ ਠੰਢ ਚੈਨ ਹਾਸਲ ਕਰ ਲੈਂਦੀ ਹੈ ਅਤੇ ਸੁੰਦਰ ਹੈ ਉਸ ਦਾ ਭਾਗਾਂ ਭਰਿਆ ਚਿਹਰਾ।

Bhai Manmohan Singh (Shabad OS, CC BY-SA)

English

The Lord seems sweet to them, and they obtain the supreme status; their faces are radiant and beautiful with good fortune.

Dr. Sant Singh Khalsa (Shabad OS, CC BY-SA)
Ang 446 · Line 17

ਗੁਰਮਤਿ ਹਰਿ ਗਾਇਆ, ਹਰਿ ਹਾਰੁ ਉਰਿ ਪਾਇਆ; ਹਰਿ ਨਾਮਾ ਕੰਠਿ ਧਾਰੇ ॥

guramat har gaaeaa, har haar ur paaeaa; har naamaa kantth dhaare |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਉਹ ਵਾਹਿਗੁਰੂ ਦੀ ਮਹਿਮਾ ਗਾਉਂਦੀ ਹੈ, ਵਾਹਿਗੁਰੂ ਨੂੰ ਫੂਲ ਮਾਲਾ ਵਜੋਂ ਆਪਣੇ ਗਲ ਦੁਆਲੇ ਪਹਿਨਦੀ ਹੈ ਅਤੇ ਵਾਹਿਗੁਰੂ ਦੇ ਨਾਮ ਆਪਣੀ ਜੀਭ ਤੇ ਜਾਣ ਗਲ ਵਿੱਚ ਰੱਖਦੀ ਹੈ।

Bhai Manmohan Singh (Shabad OS, CC BY-SA)

English

Under Guru's Instruction, they sing the Lord's Name, and wear the garland of the Lord's Name around their necks; they keep the Lord's Name in their throats.

Dr. Sant Singh Khalsa (Shabad OS, CC BY-SA)
Ang 446 · Line 18

ਸਭ ਏਕ ਦ੍ਰਿਸਟਿ, ਸਮਤੁ ਕਰਿ ਦੇਖੈ; ਸਭੁ ਆਤਮ ਰਾਮੁ ਪਛਾਨ ਜੀਉ ॥

sabh ek drisatt, samat kar dekhai; sabh aatam raam pachhaan jeeo |

Punjabi

ਹਰ ਇਕਸ ਨੂੰ ਉਹ ਇਕਸਾਰ ਅਤੇ ਇਕ ਅੱਖ ਨਾਲ ਵੇਖਦੀ ਹੈ ਅਤੇ ਸਾਰਿਆਂ ਅੰਦਰ ਵਿਆਪਕ ਰੂਹ ਨੂੰ ਸਿੰਆਣਦੀ ਹੈ।

Bhai Manmohan Singh (Shabad OS, CC BY-SA)

English

They look upon all with equality, and recognize the Supreme Soul, the Lord, pervading among all.

Dr. Sant Singh Khalsa (Shabad OS, CC BY-SA)
Ang 446 · Line 19

ਹਰਿ ਹਰਿ ਜਸੁ ਗਾਇਆ, ਪਰਮ ਪਦੁ ਪਾਇਆ; ਤੇ ਊਤਮ ਜਨ ਪਰਧਾਨ ਜੀਉ ॥੨॥

har har jas gaaeaa, param pad paaeaa; te aootam jan paradhaan jeeo |2|

Punjabi

ਜੋ ਵਾਹਿਗੁਰੂ ਸੁਆਮੀ ਦੀ ਉਸਤਤੀ ਗਾਉਂਦੇ ਹਨ ਉਹ ਮਹਾਨ ਦਰਜੇ ਨੂੰ ਪਾ ਲੈਂਦੇ ਹਨ। ਉਹ ਉਤਕ੍ਰਿਸ਼ਟ ਅਤੇ ਪਰਮ ਪ੍ਰਸਿੱਧ ਪੁਰਸ਼ ਹਨ।

Bhai Manmohan Singh (Shabad OS, CC BY-SA)

English

Those who sing the Praises of the Lord, Har, Har, obtain the supreme status; they are the most exalted and acclaimed people. ||2||

Dr. Sant Singh Khalsa (Shabad OS, CC BY-SA)
Ang 446 · Line 20

ਸਤਸੰਗਤਿ ਮਨਿ ਭਾਈ, ਹਰਿ ਰਸਨ ਰਸਾਈ; ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥

satasangat man bhaaee, har rasan rasaaee; vich sangat har ras hoe jeeo |

Punjabi

ਜਿਸ ਦੇ ਚਿੱਤ ਨੂੰ ਸਾਧ ਸੰਗਤ ਚੰਗੀ ਲੱਗਦੀ ਹੈ, ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਮਾਣਦਾ ਹੈ। ਸਾਧ ਸੰਗਤ ਅੰਦਰ ਸੁਆਮੀ ਦਾ ਜੌਹਰ ਵੱਸਦਾ ਹੈ।

Bhai Manmohan Singh (Shabad OS, CC BY-SA)

English

One whose mind is pleased with the Sat Sangat, the True Congregation, savors the sublime essence of the Lord; in the Sangat, is this essence of the Lord.

Dr. Sant Singh Khalsa (Shabad OS, CC BY-SA)
Ang 446 · Line 21

ਹਰਿ ਹਰਿ ਆਰਾਧਿਆ. ਗੁਰ ਸਬਦਿ ਵਿਗਾਸਿਆ; ਬੀਜਾ. ਅਵਰੁ ਨ ਕੋਇ ਜੀਉ ॥

har har aaraadhiaa. gur sabad vigaasiaa; beejaa. avar na koe jeeo |

Punjabi

ਉਹ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਦਾ ਹੇ ਅਤੇ ਗੁਰਾਂ ਦੀ ਬਾਣੀ ਰਾਹੀਂ ਖਿੜਿਆ ਰਹਿੰਦਾ ਹੈ। ਰੱਬ ਦੇ ਬਗੈਰ ਉਹ ਹੋਰ ਕਿਸੇ ਦੂਸਰੇ ਨੂੰ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

He meditates in adoration upon the Lord, Har, Har, and through the Word of the Guru's Shabad, he blossoms forth. He plants no other seed.

Dr. Sant Singh Khalsa (Shabad OS, CC BY-SA)
Ang 446 · Line 22

ਅਵਰੁ ਨ ਕੋਇ, ਹਰਿ ਅੰਮ੍ਰਿਤੁ ਸੋਇ; ਜਿਨਿ ਪੀਆ. ਸੋ ਬਿਧਿ ਜਾਣੈ ॥

avar na koe, har amrit soe; jin peea. so bidh jaanai |

Punjabi

ਉਸ ਸਾਹਿਬ ਦੇ ਜੀਵਨ-ਪਾਣੀ ਬਾਝੋਂ ਹੋਰ ਕੋਈ ਅੰਮ੍ਰਿਤ ਨਹੀਂ। ਕੇਵਲ ਓਹੀ ਇਸ ਦੇ ਮਾਰਗ ਨੂੰ ਜਾਣਦਾ ਹੈ ਜੋ ਇਸ ਨੂੰ ਛਕਦਾ ਹੈ।

Bhai Manmohan Singh (Shabad OS, CC BY-SA)

English

There is no Nectar, other than the Lord's Ambrosial Nectar. One who drinks it in, knows the way.

Dr. Sant Singh Khalsa (Shabad OS, CC BY-SA)
Ang 446 · Line 23

ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ; ਲਗਿ ਸੰਗਤਿ. ਨਾਮੁ ਪਛਾਣੈ ॥

dhan dhan guroo pooraa prabh paaeaa; lag sangat. naam pachhaanai |

Punjabi

ਸਾਬਾਸ਼, ਸਾਬਾਸ਼ ਹੈ ਪੁਰਨ ਗੁਰਦੇਵ ਜੀ ਨੂੰ ਜਿਨ੍ਹਾਂ ਦੇ ਰਾਹੀਂ ਪ੍ਰਭੂ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਨਾਲ ਜੁੜ ਕੇ ਸੁਆਮੀ ਦਾ ਨਾਮ ਸਿੰਆਣਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Hail, hail to the Perfect Guru; through Him, God is found. Joining the Sangat, the Naam is understood.

Dr. Sant Singh Khalsa (Shabad OS, CC BY-SA)
Ang 446 · Line 24

ਨਾਮੋ ਸੇਵਿ, ਨਾਮੋ ਆਰਾਧੈ; ਬਿਨੁ ਨਾਮੈ. ਅਵਰੁ ਨ ਕੋਇ ਜੀਉ ॥

naamo sev, naamo aaraadhai; bin naamai. avar na koe jeeo |

Punjabi

ਨਾਮ ਨੂੰ ਮੈਂ ਪੂਜਦਾ ਹਾਂ, ਨਾਮ ਦਾ ਹੀ ਮੈਂ ਸਿਮਰਨ ਕਰਦਾ ਹਾਂ ਅਤੇ ਨਾਮ ਦੇ ਬਾਝੋਂ ਹੋਰ ਕੁੱਝ ਭੀ ਨਹੀਂ।

Bhai Manmohan Singh (Shabad OS, CC BY-SA)

English

I serve the Naam, and I meditate on the Naam. Without the Naam, there is no other at all.

Dr. Sant Singh Khalsa (Shabad OS, CC BY-SA)
Ang 446 · Line 25

ਸਤਸੰਗਤਿ ਮਨਿ ਭਾਈ, ਹਰਿ ਰਸਨ ਰਸਾਈ; ਵਿਚਿ ਸੰਗਤਿ. ਹਰਿ ਰਸੁ ਹੋਇ ਜੀਉ ॥੩॥

satasangat man bhaaee, har rasan rasaaee; vich sangat. har ras hoe jeeo |3|

Punjabi

ਜਿਸ ਦੇ ਚਿੱਤ ਨੂੰ ਸਾਧ ਸੰਗਤ ਪਿਆਰੀ ਹੈ, ਉਹ ਵਾਹਿਗੁਰੂ ਦੇ ਅੰਮ੍ਰਿਤ ਦਾ ਸੁਆਦ ਲੈਦਾ ਹੈ। ਸਾਧ ਸੰਗਤਿ ਅੰਦਰ ਸਾਈਂ ਦਾ ਨਾਮ-ਅੰਮ੍ਰਿਤ ਵਸਦਾ ਹੈ।

Bhai Manmohan Singh (Shabad OS, CC BY-SA)

English

One whose mind is pleased with the Sat Sangat, savors the sublime essence of the Lord; in the Sangat, is this essence of the Lord. ||3||

Dr. Sant Singh Khalsa (Shabad OS, CC BY-SA)
Ang 446 · Line 26

ਹਰਿ ਦਇਆ ਪ੍ਰਭ ਧਾਰਹੁ. ਪਾਖਣ ਹਮ ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ ॥

har deaa prabh dhaarahu. paakhan ham taarahu; kadt levahu sabad subhaae jeeo |

Punjabi

ਮੇਰੇ ਵਾਹਿਗੁਰੂ ਸੁਆਮੀ, ਮਿਹਰ ਕਰ, ਮੈਂ ਪੱਥਰ ਪਾ ਪਾਰ ਉਤਾਰਾ ਕਰ ਦੇ, ਅਤੇ ਆਰਾਮ ਨਾਲ ਮੈਨੂੰ ਸਮੁੰਦਰ ਵਿਚੋਂ ਬਾਹਰ ਧੂ ਲੈ।

Bhai Manmohan Singh (Shabad OS, CC BY-SA)

English

O Lord God, shower Your Mercy upon me; I am just a stone. Please, carry me across, and lift me up with ease, through the Word of the Shabad.

Dr. Sant Singh Khalsa (Shabad OS, CC BY-SA)
Ang 446 · Line 27

ਮੋਹ ਚੀਕੜਿ ਫਾਥੇ, ਨਿਘਰਤ ਹਮ ਜਾਤੇ; ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥

moh cheekarr faathe, nigharat ham jaate; har baanh prabhoo pakaraae jeeo |

Punjabi

ਮੈਂ ਸੰਸਾਰੀ ਮਮਤਾ ਦੇ ਗਾਰੇ ਵਿੱਚ ਖੁਭ ਗਿਆ ਹਾਂ, ਅਤੇ ਗਰਕ ਹੁੰਦਾ ਜਾ ਰਿਹਾ ਹਾਂ, ਹੇ ਵਾਹਿਗੁਰੂ ਸੁਆਮੀ! ਮੈਨੂੰ ਆਪਣੀ ਭੂਜਾ ਫੜ੍ਹਾ ਦੇ।

Bhai Manmohan Singh (Shabad OS, CC BY-SA)

English

I am stuck in the swamp of emotional attachment, and I am sinking. O Lord God, please, take me by the arm.

Dr. Sant Singh Khalsa (Shabad OS, CC BY-SA)
Ang 446 · Line 28

ਪ੍ਰਭਿ ਬਾਂਹ ਪਕਰਾਈ, ਊਤਮ ਮਤਿ ਪਾਈ; ਗੁਰ ਚਰਣੀ ਜਨੁ ਲਾਗਾ ॥

prabh baanh pakaraaee, aootam mat paaee; gur charanee jan laagaa |

Punjabi

ਸਾਈਂ ਨੇ ਮੈਨੂੰ ਬਾਹੋਂ ਫੜ ਲਿਆ, ਮੈਂ ਸ਼੍ਰੇਸ਼ਟ ਸਮਝ ਪਾ ਲਈ ਅਤੇ ਮੈਂ ਉਸ ਦਾ ਗੋਲਾ, ਗੁਰਾਂ ਦੇ ਪੈਰਾਂ ਨੂੰ ਚਿੰਮੜ ਗਿਆ।

Bhai Manmohan Singh (Shabad OS, CC BY-SA)

English

God took me by the arm, and I obtained the highest understanding; as His slave, I grasped the Guru's feet.

Dr. Sant Singh Khalsa (Shabad OS, CC BY-SA)