Ang 447
ਹਰਿ ਹਰਿ ਨਾਮੁ ਜਪਿਆ. ਆਰਾਧਿਆ; ਮੁਖਿ ਮਸਤਕਿ ਭਾਗੁ ਸਭਾਗਾ ॥
har har naam japiaa. aaraadhiaa; mukh masatak bhaag sabhaagaa |
Punjabi
ਜਿਸ ਦੇ ਚਿਹਰੇ ਅਤੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ, ਉਹ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਤੇ ਸਿਮਰਨ ਕਰਦਾ ਹੈ।
English
I chant and meditate in adoration upon the Name of the Lord, Har, Har, according to the good destiny written upon my forehead.
ਜਨ ਨਾਨਕ ਹਰਿ ਕਿਰਪਾ ਧਾਰੀ; ਮਨਿ ਹਰਿ ਹਰਿ ਮੀਠਾ ਲਾਇ ਜੀਉ ॥
jan naanak har kirapaa dhaaree; man har har meetthaa laae jeeo |
Punjabi
ਵਾਹਿਗੁਰੂ ਨੇ ਗੋਲੇ ਨਾਨਕ ਊਤੇ ਰਹਿਮਤ ਕੀਤੀ ਹੈ ਅਤੇ ਉਸ ਦੇ ਚਿੱਤ ਨੂੰ ਵਾਹਿਗੁਰੂ ਦਾ ਨਾਮ ਮਿੱਠਾ ਲੱਗਦਾ ਹੈ।
English
The Lord has showered His Mercy upon servant Nanak, and the Name of the Lord, Har, Har, seems so sweet to his mind.
ਹਰਿ ਦਇਆ ਪ੍ਰਭ ਧਾਰਹੁ, ਪਾਖਣ ਹਮ ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ ॥੪॥੫॥੧੨॥
har deaa prabh dhaarahu, paakhan ham taarahu; kadt levahu sabad subhaae jeeo |4|5|12|
Punjabi
ਮੇਰੇ ਵਾਹਿਗੁਰੂ ਸੁਆਮੀ, ਆਪਣੀ ਰਹਿਮਤ ਕਰ, ਮੈਂ ਪੱਥਰ ਦਾ ਪਾਰ ਉਤਾਰਾ ਕਰ ਦੇ ਅਤੇ ਆਰਾਮ ਨਾਲ ਮੈਨੂੰ ਸੰਸਾਰ ਸਮੁੰਦਰ ਵਿੱਚੋਂ ਬਾਹਰ ਧੂ ਲੈ।
English
O Lord God, shower Your Mercy upon me; I am just a stone. Please, carry me across, and lift me up with ease, through the Word of the Shabad. ||4||5||12||
ਆਸਾ ਮਹਲਾ ੪ ॥
aasaa mahalaa 4 |
Punjabi
ਆਸਾ ਚੌਥੀ ਪਾਤਸ਼ਾਹੀ।
English
Aasaa, Fourth Mehl:
ਮਨਿ ਨਾਮੁ ਜਪਾਨਾ, ਹਰਿ ਹਰਿ ਮਨਿ ਭਾਨਾ; ਹਰਿ ਭਗਤ ਜਨਾ ਮਨਿ ਚਾਉ ਜੀਉ ॥
man naam japaanaa, har har man bhaanaa; har bhagat janaa man chaau jeeo |
Punjabi
ਜੋ ਦਿਲੋਂ ਨਾਮ ਦਾ ਉਚਾਰਨ ਕਰਦਾ ਹੈ, ਉਸ ਦੇ ਹਿਰਦੇ ਨੂੰ ਵਾਹਿਗੁਰੂ ਦਾ ਨਾਮ ਚੰਗਾ ਲੱਗਦਾ ਹੈ। ਪਵਿੱਤਰ ਪੁਰਸ਼ਾਂ ਦੇ ਚਿੱਤ ਵਿੱਚ ਵਾਹਿਗੁਰੂ ਲਈ ਤੀਬਰ ਚਾਹਨਾ ਹੈ।
English
One who chants the Naam, the Name of the Lord, Har, Har in his mind - the Lord is pleasing to his mind. In the mind of the devotees there is a great yearning for the Lord.
ਜੋ ਜਨ ਮਰਿ ਜੀਵੇ, ਤਿਨੑ ਅੰਮ੍ਰਿਤੁ ਪੀਵੇ; ਮਨਿ ਲਾਗਾ ਗੁਰਮਤਿ ਭਾਉ ਜੀਉ ॥
jo jan mar jeeve, tina amrit peeve; man laagaa guramat bhaau jeeo |
Punjabi
ਜਿਹੜੇ ਪੁਰਸ਼ ਜੀਉਂਦੇ ਜੀ ਮਰੇ ਰਹਿੰਦੇ ਹਨ, ਉਹ ਆਬਿ-ਹਿਯਾਤ (ਨਾਮ ਅੰਮ੍ਰਿਤ) ਪਾਨ ਕਰਦੇ ਹਨ। ਗੁਰਾਂ ਦੀ ਸਿੱਖਿਆ ਤਾਬੇ ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ।
English
Those humble beings who remain dead while yet alive, drink in the Ambrosial Nectar; through the Guru's Teachings, their minds embrace love for the Lord.
ਮਨਿ ਹਰਿ ਹਰਿ ਭਾਉ, ਗੁਰੁ ਕਰੇ ਪਸਾਉ; ਜੀਵਨ ਮੁਕਤੁ ਸੁਖੁ ਹੋਈ ॥
man har har bhaau, gur kare pasaau; jeevan mukat sukh hoee |
Punjabi
ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੁਆਮੀ ਦਾ ਪਿਆਰ ਹੈ ਉਹਨਾਂ ਉੱਤੇ ਵਾਹਿਗੁਰੂ ਮਿਹਰਬਾਨ ਹੈ। ਉਹ ਜਿੰਦਗੀ ਵਿੱਚ ਮੋਖਸ਼ ਹਨ ਅਤੇ ਇਸ ਲਈ ਆਰਾਮ ਵਿੱਚ ਹਨ।
English
Their minds love the Lord, Har, Har, and the Guru is Merciful to them. They are Jivan Mukta - liberated while yet alive, and they are at peace.
ਜੀਵਣਿ ਮਰਣਿ. ਹਰਿ ਨਾਮਿ ਸੁਹੇਲੇ; ਮਨਿ ਹਰਿ ਹਰਿ ਹਿਰਦੈ ਸੋਈ ॥
jeevan maran. har naam suhele; man har har hiradai soee |
Punjabi
ਰੱਬ ਦੇ ਨਾਮ ਦੇ ਰਾਹੀਂ ਉਹਨਾਂ ਦਾ ਜੰਮਣਾਂ ਅਤੇ ਮਰਨਾਂ ਕੀਰਤੀਮਾਨ ਹੋ ਜਾਂਦਾ ਹੈ ਅਤੇ ਉਹਨਾਂ ਦੇ ਚਿੱਤ ਅਤੇ ਦਿਲ ਅੰਦਰ ਉਹ ਸੁਆਮੀ ਮਾਲਕ ਹੈ।
English
Their birth and death, through the Name of the Lord, are illustrious, and in their hearts and minds, the Lord, Har, Har, abides.
ਮਨਿ ਹਰਿ ਹਰਿ ਵਸਿਆ. ਗੁਰਮਤਿ ਹਰਿ ਰਸਿਆ; ਹਰਿ ਹਰਿ ਰਸ, ਗਟਾਕ ਪੀਆਉ ਜੀਉ ॥
man har har vasiaa. guramat har rasiaa; har har ras, gattaak peeaau jeeo |
Punjabi
ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ। ਗੁਰਾਂ ਦੇ ਊਪਦੇਸ਼ ਦੁਆਰਾ ਊਹ ਵਾਹਿਗੁਰੂ ਦਾ ਸੁਆਦ ਮਾਣਦੇ ਹਨ। ਵਾਹਿਗੁਰੂ ਸੁਆਮੀ ਦਾ ਅੰਮ੍ਰਿਤ ਉਹ ਗੱਟ ਗੱਟ ਕਰ ਕੇ ਪੀਂਦੇ ਹਨ।
English
The Name of the Lord, Har, Har, abides in their minds, and through the Guru's Teachings, they savor the Lord, Har, Har; they drink in the sublime essence of the Lord with abandon.
ਮਨਿ ਨਾਮੁ ਜਪਾਨਾ, ਹਰਿ ਹਰਿ ਮਨਿ ਭਾਨਾ; ਹਰਿ ਭਗਤ ਜਨਾ ਮਨਿ ਚਾਉ ਜੀਉ ॥੧॥
man naam japaanaa, har har man bhaanaa; har bhagat janaa man chaau jeeo |1|
Punjabi
ਜੋ ਦਿਲੋਂ ਨਾਮ ਦਾ ਊਚਾਰਨ ਕਰਦਾ ਹੈ, ਉਸ ਦੇ ਹਿਰਦੇ ਨੂੰ ਵਾਹਿਗੁਰੂ ਦਾ ਨਾਮ ਚੰਗਾ ਲੱਗਦਾ ਹੈ, ਪਵਿੱਤਰ ਪੁਰਸ਼ਾਂ ਦੇ ਦਿਲ ਵਿੱਚ ਵਾਹਿਗੁਰੂ ਲਈ ਤੀਬਰ ਚਾਹਨਾ ਹੈ।
English
One who chants the Naam, the Name of the Lord, Har, Har, in his mind - the Lord is pleasing to his mind. In the mind of the devotees there is such a great yearning for the Lord. ||1||
ਜਗਿ. ਮਰਣੁ ਨ ਭਾਇਆ, ਨਿਤ ਆਪੁ ਲੁਕਾਇਆ; ਮਤ. ਜਮੁ ਪਕਰੈ ਲੈ ਜਾਇ ਜੀਉ ॥
jag. maran na bhaaeaa, nit aap lukaaeaa; mat. jam pakarai lai jaae jeeo |
Punjabi
ਪ੍ਰਾਣੀ ਨੂੰ ਦੁਨੀਆਂ ਵਿੱਚ ਮੌਤ ਚੰਗੀ ਨਹੀਂ ਲੱਗਦੀ ਅਤੇ ਉਹ ਹਮੇਸ਼ਾਂ ਆਪਣੇ ਆਪ ਨੂੰ ਇਸ ਤੋਂ ਛੁਪਾਊਦਾ ਹੈ, ਕਿਤੇ ਮੌਤ ਦਾ ਦੂਤ ਇਸ ਨੂੰ ਫੜ ਕੇ ਲੈ ਜਾਵੇ।
English
The people of the world do not like death; they try to hide from it. They are afraid that the Messenger of Death may catch them and take them away.
ਹਰਿ ਅੰਤਰਿ ਬਾਹਰਿ. ਹਰਿ ਪ੍ਰਭੁ ਏਕੋ; ਇਹੁ ਜੀਅੜਾ. ਰਖਿਆ ਨ ਜਾਇ ਜੀਉ ॥
har antar baahar. har prabh eko; ihu jeearraa. rakhiaa na jaae jeeo |
Punjabi
ਅੰਦਰ ਅਤੇ ਬਾਹਰ ਅਦੁੱਤੀ ਵਾਹਿਗੁਰੂ ਸੁਆਮੀ ਮਾਲਕ ਹਾਜ਼ਰ ਨਾਜ਼ਰ ਹੈ। ਇਹ ਜੀਵ ਆਤਮਾਂ ਉਸ ਪਾਸੋਂ ਛੁਪਾ ਕੇ ਰੱਖੀ ਨਹੀਂ ਜਾ ਸਕਦੀ।
English
Inwardly and outwardly, the Lord God is the One and Only; this soul cannot be concealed from Him.
ਕਿਉ ਜੀਉ ਰਖੀਜੈ, ਹਰਿ ਵਸਤੁ ਲੋੜੀਜੈ; ਜਿਸ ਕੀ ਵਸਤੁ. ਸੋ ਲੈ ਜਾਇ ਜੀਉ ॥
kiau jeeo rakheejai, har vasat lorreejai; jis kee vasat. so lai jaae jeeo |
Punjabi
ਇਨਸਾਨ ਆਪਣੀ ਆਤਮਾਂ ਨੂੰ ਕਿਸ ਤਰ੍ਹਾਂ ਰੱਖ ਸਕਦਾ ਹੈ, ਜਦ ਕਿ ਵਾਹਿਗੁਰੂ ਇਸ ਚੀਜ਼ ਨੂੰ ਲੈਣਾ ਚਾਹੁੰਦਾ ਹੈ? ਜਿਸ ਦੀ ਇਹ ਚੀਜ਼ (ਜੀਅ) ਮਲਕੀਅਤ ਹੈ? ਊਹ ਇਸ ਨੂੰ ਲੈ ਜਾਵੇਗਾ।
English
How can one keep one's soul, when the Lord wishes to have it? All things belong to Him, and He shall take them away.
ਮਨਮੁਖ ਕਰਣ ਪਲਾਵ ਕਰਿ ਭਰਮੇ; ਸਭਿ ਅਉਖਧ ਦਾਰੂ ਲਾਇ ਜੀਉ ॥
manamukh karan palaav kar bharame; sabh aaukhadh daaroo laae jeeo |
Punjabi
ਆਪ-ਹੁਦਰੇ ਤਰਸ-ਯੋਗ ਵਿਰਲਾਪ ਅੰਦਰ ਭਟਕਦੇ ਹਨ ਅਤੇ ਸਮੂਹ ਦਵਾਈ ਦਰਮਲ ਕਰਦੇ ਹਨ।
English
The self-willed manmukhs wander around in pathetic lamentation, trying all medicines and remedies.
ਜਿਸ ਕੀ ਵਸਤੁ. ਪ੍ਰਭੁ ਲਏ ਸੁਆਮੀ; ਜਨ ਉਬਰੇ. ਸਬਦੁ ਕਮਾਇ ਜੀਉ ॥
jis kee vasat. prabh le suaamee; jan ubare. sabad kamaae jeeo |
Punjabi
ਸਾਹਿਬ ਮਾਲਿਕ ਜਿਸ ਦੀ ਮਲਕੀਅਤ ਇਹ ਜੀਅ ਹੈ, ਇਸ ਨੂੰ ਲੈ ਜਾਵੇਗਾ। ਸਾਹਿਬ ਦਾ ਗੋਲਾ ਨਾਮ ਦੀ ਕਮਾਈ ਕਰਨ ਦੁਆਰਾ ਪਾਰ ਊਤਰ ਜਾਂਦਾ ਹੈ।
English
God, the Master, unto whom all things belong, shall take them away; the Lord's servant is redeemed by living the Word of the Shabad.
ਜਗਿ ਮਰਣੁ. ਨ ਭਾਇਆ, ਨਿਤ ਆਪੁ ਲੁਕਾਇਆ; ਮਤ. ਜਮੁ ਪਕਰੈ ਲੈ ਜਾਇ ਜੀਉ ॥੨॥
jag maran. na bhaaeaa, nit aap lukaaeaa; mat. jam pakarai lai jaae jeeo |2|
Punjabi
ਇਨਸਾਨ ਨੂੰ ਜੱਗ ਅੰਦਰ ਮੌਤ ਨਹੀਂ ਭਾਉਂਦੀ ਅਤੇ ਊਹ ਹਮੇਸ਼ਾਂ ਆਪਣੇ ਆਪ ਨੂੰ ਇਸ ਤੋਂ ਛੁਪਾਉਂਦਾ ਹੈ ਕਿਤੇ ਮੌਤ ਦਾ ਦੂਤ ਉਸ ਨੂੰ ਫੜ੍ਹ ਕੇ ਲੈ ਜਾਵੇ।
English
The people of the world do not like death; they try to hide from it. They are afraid that the Messenger of Death may catch them and take them away. ||2||
ਧੁਰਿ ਮਰਣੁ ਲਿਖਾਇਆ, ਗੁਰਮੁਖਿ ਸੋਹਾਇਆ; ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥
dhur maran likhaaeaa, guramukh sohaaeaa; jan ubare har har dhiaan jeeo |
Punjabi
ਮੌਤ ਦਾ ਵੇਲਾ ਮੁੱਢ ਤੋਂ ਲਿਖਿਆ ਹੋਇਆ ਹੈ। ਗੁਰੂ ਸਮਰਪਨ ਸੁੰਦਰ ਦਿਸਦੇ ਹਨ। ਵਾਹਿਗੁਰੂ ਸੁਆਮੀ ਦੇ ਸਿਮਰਨ ਰਾਹੀਂ ਉਸ ਦੇ ਗੋਲੇ ਬਚ ਜਾਂਦੇ ਹਨ।
English
Death is pre-ordained; the Gurmukhs look beauteous, and the humble beings are saved, meditating on the Lord, Har, Har.
ਹਰਿ ਸੋਭਾ ਪਾਈ. ਹਰਿ ਨਾਮਿ ਵਡਿਆਈ; ਹਰਿ ਦਰਗਹ ਪੈਧੇ ਜਾਨਿ ਜੀਉ ॥
har sobhaa paaee. har naam vaddiaaee; har daragah paidhe jaan jeeo |
Punjabi
ਵਾਹਿਗੁਰੂ ਦੇ ਨਾਮ ਦੁਆਰਾ ਊਹ ਇੱਜ਼ਤ ਅਤੇ ਈਸ਼ਵਰੀ ਕੀਰਤੀ ਨੂੰ ਪ੍ਰਾਪਤ ਹੁੰਦੇ ਹਨ ਅਤੇ ਵਾਹਿਗੁਰੂ ਦੇ ਦਰਬਾਰ ਨੂੰ ਇਜ਼ਤ ਦੀ ਪੁਸ਼ਾਕ ਪਾ ਕੇ ਜਾਂਦੇ ਹਨ।
English
Through the Lord they obtain honor, and through the Lord's Name, glorious greatness. In the Court of the Lord, they are robed in honor.
ਹਰਿ ਦਰਗਹ ਪੈਧੇ, ਹਰਿ ਨਾਮੈ ਸੀਧੇ; ਹਰਿ ਨਾਮੈ ਤੇ. ਸੁਖੁ ਪਾਇਆ ॥
har daragah paidhe, har naamai seedhe; har naamai te. sukh paaeaa |
Punjabi
ਵਾਹਿਗੁਰੂ ਦੇ ਦਰਬਾਰ ਅੰਦਰ ਪਹਿਨਾਏ ਹੋਏ ਅਤੇ ਨਾਮ ਨਾਲ ਮੁਕੰਮਲ ਹੋ, ਉਹ ਵਾਹਿਗੁਰੂ ਦੇ ਨਾਮ ਦੇ ਰਾਹੀਂ ਆਰਾਮ ਪਾਉਂਦੇ ਹਨ।
English
Robed in honor in the Court of the Lord, in the perfection of the Lord's Name, they obtain peace through the Lord's Name.
ਜਨਮ ਮਰਣ ਦੋਵੈ ਦੁਖ ਮੇਟੇ; ਹਰਿ ਰਾਮੈ ਨਾਮਿ ਸਮਾਇਆ ॥
janam maran dovai dukh mette; har raamai naam samaaeaa |
Punjabi
ਉਹਨਾਂ ਦੇ ਜੰਮਣ ਅਤੇ ਮਰਨ ਦੋਨਾਂ ਦੀ ਪੀੜ ਨਾਸ ਹੋ ਜਾਂਦੀ ਹੈ, ਅਤੇ ਉਹ ਵਾਹਿਗੁਰੂ ਸੁਆਮੀ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਨ।
English
The pains of both birth and death are eliminated, and they merge into the Name of the Lord.
ਹਰਿ ਜਨ ਪ੍ਰਭੁ ਰਲਿ. ਏਕੋ ਹੋਏ; ਹਰਿ ਜਨ ਪ੍ਰਭੁ, ਏਕ ਸਮਾਨਿ ਜੀਉ ॥
har jan prabh ral. eko hoe; har jan prabh, ek samaan jeeo |
Punjabi
ਵਾਹਿਗੁਰੂ ਦਾ ਗੋਲਾ ਅਤੇ ਵਾਹਿਗੁਰੂ ਮਿਲ ਕੇ ਇੱਕ ਹੋ ਜਾਂਦੇ ਹਨ। ਸੁਆਮੀ ਅਤੇ ਸੁਆਮੀ ਦਾ ਗੋਲਾ ਐਨ ਇਕ ਜੈਸੇ ਹੀ ਹਨ।
English
The Lord's servants meet with God and merge into Oneness. The Lord's servant and God are one and the same.
ਧੁਰਿ ਮਰਣੁ ਲਿਖਾਇਆ, ਗੁਰਮੁਖਿ ਸੋਹਾਇਆ; ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥੩॥
dhur maran likhaaeaa, guramukh sohaaeaa; jan ubare har har dhiaan jeeo |3|
Punjabi
ਮੌਤ ਦਾ ਵੇਲਾ ਪਹਿਲ ਪ੍ਰਿਥਮੇ ਤੋਂ ਹੀ ਨੀਅਤ ਹੋਇਆ ਹੋਇਆ ਹੈ। ਪਵਿੱਤਰ ਪੁਰਸ਼ ਸੁੰਦਰ ਭਾਸਦੇ ਹਨ। ਵਾਹਿਗੁਰੂ ਸੁਆਮੀ ਦੇ ਸਿਮਰਨ ਰਾਹੀਂ ਉਸ ਦੇ ਗੋਲੇ ਬਚ ਜਾਂਦੇ ਹਨ।
English
Death is pre-ordained; the Gurmukhs look beauteous, and the humble beings are saved, meditating on the Lord, Har, Har. ||3||
ਜਗੁ ਉਪਜੈ ਬਿਨਸੈ, ਬਿਨਸਿ ਬਿਨਾਸੈ; ਲਗਿ ਗੁਰਮੁਖਿ. ਅਸਥਿਰੁ ਹੋਇ ਜੀਉ ॥
jag upajai binasai, binas binaasai; lag guramukh. asathir hoe jeeo |
Punjabi
ਪ੍ਰਾਣੀ ਜੰਮਦਾ ਤੇ ਮਰ ਜਾਂਦਾ ਹੈ ਅਤੇ ਸਦਾ ਹੀ ਤਬਾਹ ਹੁੰਦਾ ਹੈ। ਸ਼੍ਰੋਮਣੀ ਗੁਰਾਂ ਨਾਲ ਜੁੜ ਕੇ ਉਹ ਅਹਿਲ ਹੋ ਜਾਂਦਾ ਹੈ।
English
The people of the world are born, only to perish, and perish, and perish again. Only by attaching oneself to the Lord as Gurmukh, does one become permanent.
ਗੁਰੁ ਮੰਤ੍ਰੁ ਦ੍ਰਿੜਾਏ. ਹਰਿ ਰਸਕਿ ਰਸਾਏ; ਹਰਿ ਅੰਮ੍ਰਿਤੁ, ਹਰਿ ਮੁਖਿ ਚੋਇ ਜੀਉ ॥
gur mantru drirraae. har rasak rasaae; har amrit, har mukh choe jeeo |
Punjabi
ਗੁਰੂ ਜੀ ਨਾਮ ਦੇ ਜਾਦੂ ਨੂੰ ਮਨੁਸ਼ ਦੇ ਮਨ ਵਿੱਚ ਪੱਕਾ ਕਰਦੇ ਹਨ ਅਤੇ ਉਸ ਦੇ ਮੂੰਹ ਵਿੱਚ ਮਾਲਕ ਸੁਆਮੀ ਦਾ ਸੁਧਾਰਸ ਚੋਂਦੇ ਹਨ। ਸੋ ਉਹ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਮਾਣਦਾ ਹੈ।
English
The Guru implants His Mantra within the heart, and one savors the sublime essence of the Lord; the Ambrosial Nectar of the Lord trickles into his mouth.
ਹਰਿ ਅੰਮ੍ਰਿਤ ਰਸੁ ਪਾਇਆ, ਮੁਆ ਜੀਵਾਇਆ; ਫਿਰਿ ਬਾਹੁੜਿ ਮਰਣੁ. ਨ ਹੋਈ ॥
har amrit ras paaeaa, muaa jeevaaeaa; fir baahurr maran. na hoee |
Punjabi
ਵਾਹਿਗੁਰੂ ਦੇ ਅਮਰ ਕਰ ਦੇਣ ਵਾਲੇ ਆਬਿ-ਹਿਯਾਤ ਨੂੰ ਪਾ ਕੇ ਮਰਿਆ ਹੋਇਆ ਪ੍ਰਾਣੀ ਜੀਉ ਪੈਂਦਾ ਹੈ ਅਤੇ ਤਦ ਮੁੜ ਕੇ ਨਹੀਂ ਮਰਦਾ।
English
Obtaining the Ambrosial Essence of the Lord, the dead are restored to life, and do not die again.
ਹਰਿ ਹਰਿ ਨਾਮੁ ਅਮਰ ਪਦੁ ਪਾਇਆ; ਹਰਿ ਨਾਮਿ ਸਮਾਵੈ ਸੋਈ ॥
har har naam amar pad paaeaa; har naam samaavai soee |
Punjabi
ਸਾਈਂ ਮਾਲਕ ਦੇ ਨਾਮ ਦੁਆਰਾ ਬੰਦਾ ਅਬਿਨਾਂਸੀ ਦਰਜਾ ਪਾ ਲੈਂਦਾ ਹੈ ਅਤੇ ਰੱਬ ਦੇ ਨਾਮ ਵਿੱਚ ਊਹ ਲੀਨ ਥੀਂ ਵੰਞਦਾ ਹੈ।
English
Through the Name of the Lord, Har, Har, one obtains the immortal status, and merges into the Lord's Name.
ਜਨ ਨਾਨਕ. ਨਾਮੁ ਅਧਾਰੁ ਟੇਕ ਹੈ; ਬਿਨੁ ਨਾਵੈ. ਅਵਰੁ ਨ ਕੋਇ ਜੀਉ ॥
jan naanak. naam adhaar ttek hai; bin naavai. avar na koe jeeo |
Punjabi
ਕੇਵਲ ਨਾਮ ਹੀ ਨਫਰ ਨਾਨਕ ਦੀ ਓਟ ਤੇ ਆਸਰਾ ਹੈ। ਬਗੈਰ ਨਾਮ ਉਸ ਦਾ ਹੋਰ ਕੋਈ ਟਿਕਾਣਾ ਨਹੀਂ।
English
The Naam, the Name of the Lord, is the only Support and Anchor of servant Nanak; without the Naam, there is nothing else at all.
ਜਗੁ ਉਪਜੈ ਬਿਨਸੈ, ਬਿਨਸਿ ਬਿਨਾਸੈ; ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥੪॥੬॥੧੩॥
jag upajai binasai, binas binaasai; lag guramukh asathir hoe jeeo |4|6|13|
Punjabi
ਦੁਨੀਆਂ ਜੰਮਦੀ ਤੇ ਮਰਦੀ ਹੈ ਅਤੇ ਸਦਾ ਹੀ ਤਬਾਹ ਹੁੰਦੀ ਰਹਿੰਦੀ ਹੈ। ਮੁਖੀ ਗੁਰਾਂ ਨਾਲ ਜੁੜ ਕੇ ਇਹ ਸਦੀਵੀ ਸਥਿਰ ਹੋ ਜਾਂਦੀ ਹੈ।
English
The people of the world are born, only to perish, and perish, and perish again. Only by attaching oneself to the Lord as Gurmukh, does one become permanent. ||4||6||13||