Ang 448
ਆਸਾ ਮਹਲਾ ੪ ਛੰਤ ॥
aasaa mahalaa 4 chhant |
Punjabi
ਆਸਾ ਚੌਥੀ ਪਾਤਸ਼ਾਹੀ ਛੰਦ।
English
Aasaa, Fourth Mehl, Chhant:
ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ; ਆਦਿ ਨਿਰੰਜਨੁ ਨਿਰੰਕਾਰੁ ਜੀਉ ॥
vaddaa meraa govind agam agochar; aad niranjan nirankaar jeeo |
Punjabi
ਮੈਡਾਂ ਵਿਸ਼ਾਲ ਪ੍ਰਭੂ ਅਪੁਜ, ਸੋਚ ਸਮਝ ਤੋਂ ਪਰ੍ਹੇ, ਪਰਾ ਪੂਰਬਲਾ, ਪਵਿੱਤਰ, ਅਤੇ ਸਰੂਪ ਰਹਿਤ ਹੈ।
English
My Lord of the Universe is great, unapproachable, unfathomable, primal, immaculate and formless.
ਤਾ ਕੀ ਗਤਿ. ਕਹੀ ਨ ਜਾਈ, ਅਮਿਤਿ ਵਡਿਆਈ; ਮੇਰਾ ਗੋਵਿੰਦੁ. ਅਲਖ ਅਪਾਰ ਜੀਉ ॥
taa kee gat. kahee na jaaee, amit vaddiaaee; meraa govind. alakh apaar jeeo |
Punjabi
ਊਸ ਦੀ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ। ਅਡੋਲ ਹੈ ਉਸ ਦਾ ਪ੍ਰਤਾਪ। ਮੈਡਾਂ ਸ੍ਰਿਸ਼ਟੀ ਦਾ ਸੁਆਮੀ ਅਦ੍ਰਿਸ਼ਟ ਅਤੇ ਅਨੰਤ ਹੈ।
English
His condition cannot be described; His Glorious Greatness is immeasurable. My Lord of the Universe is invisible and infinite.
ਗੋਵਿੰਦੁ ਅਲਖ ਅਪਾਰੁ ਅਪਰੰਪਰੁ; ਆਪੁ ਆਪਣਾ ਜਾਣੈ ॥
govind alakh apaar aparanpar; aap aapanaa jaanai |
Punjabi
ਆਲਮ ਦਾ ਰੱਖਯਕ, ਅਗਾਧਠ ਬੇਅੰਤ ਅਤੇ ਹੱਦ ਬੰਨਾ ਰਹਿਤ ਹੈ। ਊਹ ਖੁਦ ਹੀ ਆਪਣੇ ਆਪ ਨੂੰ ਜਾਣਦਾ ਹੈ।
English
The Lord of the Universe is invisible, infinite and unlimited. He Himself knows Himself.
ਕਿਆ ਇਹ ਜੰਤ ਵਿਚਾਰੇ ਕਹੀਅਹਿ; ਜੋ. ਤੁਧੁ ਆਖਿ ਵਖਾਣੈ ॥
kiaa ih jant vichaare kaheeeh; jo. tudh aakh vakhaanai |
Punjabi
ਏਹ ਗਰੀਬ ਜੀਵ ਕੀ ਵਿਚਾਰ ਉਚਾਰਨ ਕਰਨ। ਜਿਹੜਾ ਤੇਰੀ ਵਿਆਖਿਆ ਅਤੇ ਵਰਨਣ ਨਾਲ ਢੁੱਕੇ, ਹੇ ਸੁਆਮੀ?
English
What should these poor creatures say? How can they speak of and describe You?
ਜਿਸ ਨੋ ਨਦਰਿ ਕਰਹਿ ਤੂੰ ਅਪਣੀ; ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥
jis no nadar kareh toon apanee; so guramukh kare veechaar jeeo |
Punjabi
ਜਿਸ ਉਤੇ ਤੂੰ ਆਪਣੀ ਮਿਹਰ ਦੀ ਨਿਗਾਹ ਧਾਰਦਾ ਹੈਂ, ਊਹ ਗੁਰਾਂ ਦੇ ਉਪਦੇਸ਼ ਤਾਬੇ ਤੇਰਾ ਚਿੰਤਨ ਕਰਦਾ ਹੈ।
English
That Gurmukh who is blessed by Your Glance of Grace contemplates You.
ਵਡਾ ਮੇਰਾ ਗੋਵਿੰਦੁ, ਅਗਮ ਅਗੋਚਰੁ; ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥
vaddaa meraa govind, agam agochar; aad niranjan nirankaar jeeo |1|
Punjabi
ਮੈਡਾਂ ਵਿਸ਼ਾਲ ਸੁਆਮੀ ਪਹੁੰਚ ਤੋਂ ਪਰ੍ਹੇ, ਸੋਚ ਸਮਝ ਤੋਂ ਉਚੇਰਾ, ਪਰਾ ਪੂਰਬਲਾ, ਪਵਿੱਤਰ ਅਤੇ ਆਕਾਰ ਰਹਿਤ ਹੈ।
English
My Lord of the Universe is great, unapproachable, unfathomable, primal, immaculate and formless. ||1||
ਤੂੰ ਆਦਿ ਪੁਰਖੁ. ਅਪਰੰਪਰੁ ਕਰਤਾ; ਤੇਰਾ. ਪਾਰੁ ਨ ਪਾਇਆ ਜਾਇ ਜੀਉ ॥
toon aad purakh. aparanpar karataa; teraa. paar na paaeaa jaae jeeo |
Punjabi
ਹੇ ਪਰਾ-ਪੂਰਬਲਾ ਪ੍ਰਭੂ, ਤੂੰ ਪਰ੍ਹੇ ਤੋਂ ਪਰ੍ਹੇ ਸਿਰਜਿਣਹਾਰ ਹੈ, ਤੇਰਾ ਓੜਕ ਜਾਣਿਆ ਨਹੀਂ ਜਾ ਸਕਦਾ।
English
You, O Lord, O Primal Being, are the Limitless Creator; Your limits cannot be found.
ਤੂੰ ਘਟ ਘਟ ਅੰਤਰਿ. ਸਰਬ ਨਿਰੰਤਰਿ; ਸਭ ਮਹਿ ਰਹਿਆ ਸਮਾਇ ਜੀਉ ॥
toon ghatt ghatt antar. sarab nirantar; sabh meh rahiaa samaae jeeo |
Punjabi
ਤੂੰ ਸਾਰਿਆਂ ਦਿਲਾਂ ਅਤੇ ਹਰ ਵਸਤੂ ਵਿੱਚ ਇੱਕ ਰਸ ਵਿਆਪਕ ਹੈ। ਤੂੰ ਸਾਰਿਆਂ ਅੰਦਰ ਰਮਿਆ ਹੋਇਆ ਹੈ।
English
You are pervading and permeating each and every heart, everywhere, You are contained in all.
ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ; ਤਾ ਕਾ. ਅੰਤੁ ਨ ਪਾਇਆ ॥
ghatt antar paarabraham paramesar; taa kaa. ant na paaeaa |
Punjabi
ਹਿਰਦੇ ਅੰਦਰ ਪ੍ਰਮ ਪ੍ਰਭੂ, ਸ਼੍ਰੋਮਣੀ ਸਾਹਿਬ ਹੈ। ਜਿਸ ਦਾ ਅਖੀਰ ਲੱਭਿਆ ਨਹੀਂ ਜਾ ਸਕਦਾ।
English
Within the heart is the Transcendent, Supreme Lord God, whose limits cannot be found.
ਤਿਸੁ ਰੂਪੁ ਨ ਰੇਖ. ਅਦਿਸਟੁ ਅਗੋਚਰੁ; ਗੁਰਮੁਖਿ ਅਲਖੁ ਲਖਾਇਆ ॥
tis roop na rekh. adisatt agochar; guramukh alakh lakhaaeaa |
Punjabi
ਉਸ ਦਾ ਕੋਈ ਸਰੂਪ ਜਾਂ ਨੁਹਾਰ ਨਹੀਂ। ਉਹ ਅਡਿੱਠ ਅਤੇ ਸਮਝ ਤੋਂ ਬਾਹਰ ਹੈ। ਗੁਰਾਂ ਦੇ ਊਪਦੇਸ਼ ਦੁਆਰਾ ਨਾਂ ਦਿਸਣ ਵਾਲਾ ਸਾਈਂ ਵੇਖਿਆ ਜਾਂਦਾ ਹੈ।
English
He has no form or shape; He is unseen and unknown. The Gurmukh sees the unseen Lord.
ਸਦਾ ਅਨੰਦਿ ਰਹੈ ਦਿਨੁ ਰਾਤੀ; ਸਹਜੇ ਨਾਮਿ ਸਮਾਇ ਜੀਉ ॥
sadaa anand rahai din raatee; sahaje naam samaae jeeo |
Punjabi
ਜੋ ਪ੍ਰਭੂ ਨੂੰ ਅਨੁਭਵ ਕਰਦਾ ਹੈ, ਉਹ ਦਿਹੁੰ ਰੈਣ, ਹਮੇਸ਼ਾਂ ਖੁਸ਼ ਰਹਿੰਦਾ ਹੈ, ਅਤੇ ਸੁਖੈਨ ਹੀ ਉਸ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
English
He remains in continual ecstasy, day and night, and is spontaneously absorbed into the Naam.
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ; ਤੇਰਾ ਪਾਰੁ. ਨ ਪਾਇਆ ਜਾਇ ਜੀਉ ॥੨॥
toon aad purakh aparanpar karataa; teraa paar. na paaeaa jaae jeeo |2|
Punjabi
ਹੇ ਆਦੀ ਪ੍ਰਭੂ, ਤੂੰ ਹਦਬੰਨਾ-ਰਹਿਤ ਸਿਰਜਣਹਾਰ ਹੈ। ਤੇਰਾ ਓੜਕ ਪਾਇਆ ਨਹੀਂ ਜਾ ਸਕਦਾ।
English
You, O Lord, O Primal Being, are the Limitless Creator; Your limits cannot be found. ||2||
ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ; ਹਰਿ ਹਰਿ ਗੁਣੀ ਨਿਧਾਨੁ ਜੀਉ ॥
toon sat paramesar sadaa abinaasee; har har gunee nidhaan jeeo |
Punjabi
ਤੂੰ ਸਦੀਵੀ ਨਾਸ ਰਹਿਤ ਸੱਚਾ ਸ਼੍ਰੋਮਣੀ ਮਾਲਕ ਹੈਂ। ਵਾਹਿਗੁਰੂ ਸੁਆਮੀ ਊਤਕ੍ਰਿਸ਼ਟਤਾਈਆਂ ਦਾ ਖਜ਼ਾਨਾ ਹੈ।
English
You are the True, Transcendent Lord, forever imperishable. The Lord, Har, Har, is the treasure of virtue.
ਹਰਿ ਹਰਿ ਪ੍ਰਭੁ ਏਕੋ, ਅਵਰੁ ਨ ਕੋਈ; ਤੂੰ ਆਪੇ ਪੁਰਖੁ ਸੁਜਾਨੁ ਜੀਉ ॥
har har prabh eko, avar na koee; toon aape purakh sujaan jeeo |
Punjabi
ਵਾਹਿਗੁਰੂ ਸੁਆਮੀ ਮਾਲਕ ਕੇਵਲ ਇੱਕ ਹੈ। ਦੂਸਰਾ ਹੋਰ ਕੋਈ ਨਹੀਂ। ਤੂੰ ਖੁਦ ਹੀ ਸਮਵੱਗ ਸੁਆਮੀ ਹਂੈ।
English
The Lord God, Har, Har, is the One and only; there is no other at all. You Yourself are the all-knowing Lord.
ਪੁਰਖੁ ਸੁਜਾਨੁ. ਤੂੰ ਪਰਧਾਨੁ; ਤੁਧੁ ਜੇਵਡੁ. ਅਵਰੁ ਨ ਕੋਈ ॥
purakh sujaan. toon paradhaan; tudh jevadd. avar na koee |
Punjabi
ਤੂੰ ਸਬ-ਗਿਆਤਾ ਅਤੇ ਪਰਮ-ਵਿਸ਼ਾਲ ਸਾਹਿਬ ਹੈਂ। ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ।
English
You are the all-knowing Lord, the most exalted and auspicious; there is no other as great as You.
ਤੇਰਾ ਸਬਦੁ, ਸਭੁ ਤੂੰਹੈ ਵਰਤਹਿ; ਤੂੰ ਆਪੇ ਕਰਹਿ, ਸੁ ਹੋਈ ॥
teraa sabad, sabh toonhai varateh; toon aape kareh, su hoee |
Punjabi
ਤੈਡਾਂ ਹੀ ਹੁਕਮ ਹੈ। ਤੂੰ ਸਰਬ ਵਿਆਪਕ ਹੈਂ। ਜੋ ਤੂੰ ਆਪ ਕਰਦਾ ਹੈਂ, ਊਹ ਹੀ ਹੁੰਦਾ ਹੈ।
English
The Word of Your Shabad is pervading in all; whatever You do, comes to pass.
ਹਰਿ ਸਭ ਮਹਿ ਰਵਿਆ ਏਕੋ ਸੋਈ; ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥
har sabh meh raviaa eko soee; guramukh lakhiaa har naam jeeo |
Punjabi
ਉਹ ਇੱਕ ਸੁਆਮੀ ਹੀ ਸਾਰਿਆਂ ਅੰਦਰ ਰਮਿਆਂ ਹੋਇਆ ਹੈ। ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਨਾਮ ਜਾਣਿਆਂ ਜਾਂਦਾ ਹੈ।
English
The One Lord God is permeating all; the Gurmukh comes to understand the Lord's Name.
ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ; ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥
toon sat paramesar sadaa abinaasee; har har gunee nidhaan jeeo |3|
Punjabi
ਤੂੰ ਸੱਚਾ ਸ਼੍ਰੋਮਣੀ ਮਾਲਕ ਹੈਂ ਅਤੇ ਹਮੇਸ਼ਾਂ ਲਈ ਨਾਸ ਰਹਿਤ ਹੈਂ। ਵਾਹਿਗੁਰੂ ਸੁਆਮੀ ਸ੍ਰੇਸ਼ਟਤਾਈਆਂ ਦਾ ਖਜ਼ਾਨਾ ਹੈ।
English
You are the True, Transcendent Lord, forever imperishable. The Lord, Har, Har, is the treasure of virtue. ||3||
ਸਭੁ ਤੂੰਹੈ ਕਰਤਾ. ਸਭ ਤੇਰੀ ਵਡਿਆਈ; ਜਿਉ ਭਾਵੈ. ਤਿਵੈ ਚਲਾਇ ਜੀਉ ॥
sabh toonhai karataa. sabh teree vaddiaaee; jiau bhaavai. tivai chalaae jeeo |
Punjabi
ਤੂੰ ਸਾਰਿਆਂ ਦਾ ਸਿਰਜਣਹਾਰ ਹੈਂ। ਸਾਰੀ ਬਜੁਰਗੀ ਤੈਡੀਂ ਹੈ। ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਤੂੰ ਪ੍ਰਾਨੀਆਂ ਨੂੰ ਤੋਰਦਾ ਹੈਂ।
English
You are the Creator of all, and all greatness is Yours. As it pleases Your Will, so do we act.
ਤੁਧੁ ਆਪੇ ਭਾਵੈ, ਤਿਵੈ ਚਲਾਵਹਿ; ਸਭ ਤੇਰੈ ਸਬਦਿ ਸਮਾਇ ਜੀਉ ॥
tudh aape bhaavai, tivai chalaaveh; sabh terai sabad samaae jeeo |
Punjabi
ਜਿਸ ਤਰ੍ਹਾਂ ਤੂੰ ਖੁਦ ਪਸੰਦ ਕਰਦਾ ਹੈਂ, ਓਸੇ ਤਰ੍ਹਾਂ ਹੀ ਤੂੰ ਜੀਵਾਂ ਨੂੰ ਤੋਰਦਾ ਹੈਂ। ਸਾਰੇ ਤੇਰੇ ਹੁਕਮ ਦੇ ਅੰਦਰ ਲੀਨ ਹਨ।
English
As it pleases Your Will, so do we act. All are merged into Your Shabad.
ਸਭ ਸਬਦਿ ਸਮਾਵੈ, ਜਾਂ ਤੁਧੁ ਭਾਵੈ; ਤੇਰੈ ਸਬਦਿ ਵਡਿਆਈ ॥
sabh sabad samaavai, jaan tudh bhaavai; terai sabad vaddiaaee |
Punjabi
ਤੇਰੇ ਹੁਕਮ ਦੇ ਤਾਬੇ ਸਾਰੇ ਹਨ, ਜਦ ਤੈਨੂੰ ਐਕੁਰ ਚੰਗਾ ਲੱਗਦਾ ਹੈ, ਆਦਮੀ ਤੇਰੇ ਨਾਮ ਦੇ ਰਾਹੀਂ ਬਜੁਰਗੀ ਪਾ ਲੈਂਦਾ ਹੈ।
English
When it pleases Your Will, we obtain greatness through Your Shabad.
ਗੁਰਮੁਖਿ ਬੁਧਿ ਪਾਈਐ. ਆਪੁ ਗਵਾਈਐ; ਸਬਦੇ ਰਹਿਆ ਸਮਾਈ ॥
guramukh budh paaeeai. aap gavaaeeai; sabade rahiaa samaaee |
Punjabi
ਗੁਰਾਂ ਦੇ ਰਾਹੀਂ ਹੀ ਇਨਸਾਨ ਸਿਆਣਪ ਪ੍ਰਾਪਤ ਕਰ ਲੈਂਦਾ ਹੈ, ਆਪਣੀ ਸਵੈਹੰਗਤਾ ਨੂੰ ਮੇਟ ਦਿੰਦਾ ਹੈ ਅਤੇ ਸਾਹਿਬ ਵਿੱਚ ਲੀਨ ਹੋਇਆ ਰਹਿੰਦਾ ਹੈ।
English
The Gurmukh obtains wisdom, and eliminates his self-conceit, and remains absorbed in the Shabad.
ਤੇਰਾ ਸਬਦੁ ਅਗੋਚਰੁ. ਗੁਰਮੁਖਿ ਪਾਈਐ; ਨਾਨਕ. ਨਾਮਿ ਸਮਾਇ ਜੀਉ ॥
teraa sabad agochar. guramukh paaeeai; naanak. naam samaae jeeo |
Punjabi
ਨਾਨਕ ਗੁਰਾਂ ਦੇ ਰਾਹੀਂ ਤੇਰਾ ਅਗਾਧ (ਅਪਹੁੰਚ) ਨਾਮ ਪ੍ਰਾਪਤ ਹੁੰਦਾ ਹੈ ਅਤੇ ਇਨਸਾਨ ਤੇਰੇ ਨਾਮ ਅੰਦਰ ਲੀਨ ਰਹਿੰਦਾ ਹੈ, ਹੇ ਸੁਆਮੀ।
English
The Gurmukh obtains Your incomprehensible Shabad; O Nanak, he remains merged in the Naam.
ਸਭੁ ਤੂੰਹੈ ਕਰਤਾ, ਸਭ ਤੇਰੀ ਵਡਿਆਈ; ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥
sabh toonhai karataa, sabh teree vaddiaaee; jiau bhaavai tivai chalaae jeeo |4|7|14|
Punjabi
ਤੂੰ ਸਾਰਿਆਂ ਦਾ ਕਰਤਾਰ ਹੈਂ। ਸਾਰੀ ਬਜੁਰਗੀ ਤੈਡੀ ਹੀ ਹੈ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਓਸੇ ਤਰ੍ਹਾਂ ਹੀ ਤੂੰ ਪ੍ਰਾਣੀਆਂ ਨੂੰ ਤੋਰਦਾ ਹੈਂ।
English
You are the Creator of all, and all greatness is Yours. As it pleases Your Will, so do we act. ||4||7||14||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਆਸਾ ਮਹਲਾ ੪ ਛੰਤ ਘਰੁ ੪ ॥
aasaa mahalaa 4 chhant ghar 4 |
Punjabi
ਆਸਾ ਚੌਥੀ ਪਾਤਸ਼ਾਹੀ। ਛੰਦ।
English
Aasaa, Fourth Mehl, Chhant, Fourth House:
ਹਰਿ ਅੰਮ੍ਰਿਤ ਭਿੰਨੇ ਲੋਇਣਾ; ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥
har amrit bhine loeinaa; man prem ratanaa raam raaje |
Punjabi
ਮੇਰੇ ਨੇਤਰ ਵਾਹਿਗੁਰੂ ਦੇ ਸੁਧਾਰਸ ਨਾਲ ਭਿੱਜੇ ਹੋਏ ਹਨ ਅਤੇ ਮੇਰੀ ਜਿੰਦੜੀ ਉਸ ਦੇ ਪਿਆਰ ਨਾਲ ਰੰਗੀ ਹੋਈ ਹੈ।
English
My eyes are wet with the Nectar of the Lord, and my mind is imbued with His Love, O Lord King.
ਮਨੁ. ਰਾਮਿ ਕਸਵਟੀ ਲਾਇਆ; ਕੰਚਨੁ ਸੋਵਿੰਨਾ ॥
man. raam kasavattee laaeaa; kanchan sovinaa |
Punjabi
ਮੇਰੇ ਮਾਲਕ ਨੇ ਮੇਰੀ ਆਤਮਾਂ ਨੂੰ ਆਪਣੀ ਕਸੌਟੀ ਤੇ ਚਾੜਿ੍ਹਆ ਅਤੇ ਇਸ ਨੂੰ ਖਾਲਸ (ਸੌ ਵੰਨੀ ਦਾ, ਸੋਨਾ) ਪਾਇਆ ਹੋਇਆ ਹੈ।
English
The Lord applied His touch-stone to my mind, and found it one hundred per cent gold.
ਗੁਰਮੁਖਿ ਰੰਗਿ ਚਲੂਲਿਆ; ਮੇਰਾ ਮਨੁ ਤਨੋ ਭਿੰਨਾ ॥
guramukh rang chalooliaa; meraa man tano bhinaa |
Punjabi
ਗੁਰਾਂ ਦੇ ਰਾਹੀਂ ਮੈਂ ਗੂੜਾ ਲਾਲ ਰੰਗੀਜ ਗਿਆ ਹਾਂ ਅਤੇ ਮੇਰਾ ਚਿੱਤ ਅਤੇ ਦੇਹਿ ਪ੍ਰਭੂ ਦੇ ਪ੍ਰੇਮ ਨਾਲ ਸਿੰਨੇ (ਭਿੱਜੇ) ਹਨ।
English
As Gurmukh, I am dyed in the deep red of the poppy, and my mind and body are drenched with His Love.