Ekam
Guru Granth Sahib

Ang 450

Ang 450 · Line 1

ਜਨ ਨਾਨਕ ਕਉ. ਹਰਿ ਬਖਸਿਆ; ਹਰਿ ਭਗਤਿ ਭੰਡਾਰਾ ॥੨॥

jan naanak kau. har bakhasiaa; har bhagat bhanddaaraa |2|

Punjabi

ਦਾਸ ਨਾਨਕ ਨੂੰ ਵਾਹਿਗੁਰੂ ਨੇ ਆਪਣੀ ਪਿਆਰੀ ਉਪਾਸ਼ਨਾ ਦਾ ਖਜ਼ਾਨਾ ਪ੍ਰਦਾਨ ਕੀਤਾ ਹੈ।

Bhai Manmohan Singh (Shabad OS, CC BY-SA)

English

The Lord has given the treasure of His devotional worship to servant Nanak. ||2||

Dr. Sant Singh Khalsa (Shabad OS, CC BY-SA)
Ang 450 · Line 2

ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ; ਤੂੰ ਅਪਰ ਅਪਾਰੋ. ਰਾਮ ਰਾਜੇ ॥

ham kiaa gun tere vitharah suaamee; toon apar apaaro. raam raaje |

Punjabi

ਮੈਂ ਤੇਰੀਆਂ ਕਿਹੜੀਆਂ ਖੂਬੀਆਂ ਬਿਆਨ ਕਰ ਸਕਦਾ ਹਾਂ, ਹੇ ਸਾਹਿਬ? ਤੂੰ ਪਰ੍ਹੇ ਤੋਂ ਪਰ੍ਹੇ ਪ੍ਰਭੂ ਪਾਤਸ਼ਾਹ ਹੈਂ।

Bhai Manmohan Singh (Shabad OS, CC BY-SA)

English

What Glorious Virtues of Yours can I describe, O Lord and Master? You are the most infinite of the infinite, O Lord King.

Dr. Sant Singh Khalsa (Shabad OS, CC BY-SA)
Ang 450 · Line 3

ਹਰਿ ਨਾਮੁ ਸਾਲਾਹਹ. ਦਿਨੁ ਰਾਤਿ; ਏਹਾ ਆਸ ਆਧਾਰੋ ॥

har naam saalaahah. din raat; ehaa aas aadhaaro |

Punjabi

ਰੱਬ ਦੇ ਨਾਮ ਦੀ ਮੈਂ ਰਾਤ ਦਿਨ ਸਿਫ਼ਤ ਕਰਦਾ ਹਾਂ। ਕੇਵਲ ਇਹ ਹੀ ਮੇਰੀ ਆਸ ਤੇ ਆਸਰਾ ਹਨ।

Bhai Manmohan Singh (Shabad OS, CC BY-SA)

English

I praise the Lord's Name, day and night; this alone is my hope and support.

Dr. Sant Singh Khalsa (Shabad OS, CC BY-SA)
Ang 450 · Line 4

ਹਮ ਮੂਰਖ. ਕਿਛੂਅ ਨ ਜਾਣਹਾ; ਕਿਵ ਪਾਵਹ ਪਾਰੋ ॥

ham moorakh. kichhooa na jaanahaa; kiv paavah paaro |

Punjabi

ਮੈਂ ਮੂੜ ਹਾਂ, ਅਤੇ ਕੁਝ ਭੀ ਨਹੀਂ ਜਾਣਦਾ। ਤੇਰਾ ਅੰਤ ਮੈਂ ਕਿਸ ਤਰ੍ਹਾਂ ਲੱਭ ਸਕਦਾ ਹਾਂ?

Bhai Manmohan Singh (Shabad OS, CC BY-SA)

English

I am a fool, and I know nothing. How can I find Your limits?

Dr. Sant Singh Khalsa (Shabad OS, CC BY-SA)
Ang 450 · Line 5

ਜਨੁ ਨਾਨਕੁ. ਹਰਿ ਕਾ ਦਾਸੁ ਹੈ; ਹਰਿ ਦਾਸ ਪਨਿਹਾਰੋ ॥੩॥

jan naanak. har kaa daas hai; har daas panihaaro |3|

Punjabi

ਸੇਵਕ ਨਾਨਕ ਵਾਹਿਗੁਰੂ ਦਾ ਨੌਕਰ ਹੈ, ਨਹੀਂ ਵਾਹਿਗੁਰੂ ਦੇ ਗੋਲੇ ਦਾ ਪਾਣੀ ਭਰਨ ਵਾਲਾ ਹੈ।

Bhai Manmohan Singh (Shabad OS, CC BY-SA)

English

Servant Nanak is the slave of the Lord, the water-carrier of the slaves of the Lord. ||3||

Dr. Sant Singh Khalsa (Shabad OS, CC BY-SA)
Ang 450 · Line 6

ਜਿਉ ਭਾਵੈ ਤਿਉ ਰਾਖਿ ਲੈ; ਹਮ ਸਰਣਿ ਪ੍ਰਭ ਆਏ, ਰਾਮ ਰਾਜੇ ॥

jiau bhaavai tiau raakh lai; ham saran prabh aae, raam raaje |

Punjabi

ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਮੈਨੂੰ ਬਚਾ ਲੈ, ਮੈਂ ਤੇਰੀ ਪਨਾਹ ਲਈ ਹੈ, ਹੇ ਸੁਆਮੀ, ਮਾਲਕ ਪਾਤਸ਼ਾਹ।

Bhai Manmohan Singh (Shabad OS, CC BY-SA)

English

As it pleases You, You save me; I have come seeking Your Sanctuary, O God, O Lord King.

Dr. Sant Singh Khalsa (Shabad OS, CC BY-SA)
Ang 450 · Line 7

ਹਮ ਭੂਲਿ ਵਿਗਾੜਹ ਦਿਨਸੁ ਰਾਤਿ; ਹਰਿ ਲਾਜ ਰਖਾਏ ॥

ham bhool vigaarrah dinas raat; har laaj rakhaae |

Punjabi

ਦਿਹੁੰ ਰੈਣ ਕੁਰਾਹੇ ਪੈ ਕੇ ਮੈਂ ਆਪਣੇ ਆਪ ਨੂੰ ਬਰਬਾਦ ਕਰ ਰਿਹਾ ਹਾਂ। ਹੇ ਵਾਹਿਗੁਰੂ! ਤੂੰ ਮੇਰੀ ਇਜ਼ਤ ਰੱਖ।

Bhai Manmohan Singh (Shabad OS, CC BY-SA)

English

I am wandering around, ruining myself day and night; O Lord, please save my honor!

Dr. Sant Singh Khalsa (Shabad OS, CC BY-SA)
Ang 450 · Line 8

ਹਮ ਬਾਰਿਕ. ਤੂੰ ਗੁਰੁ ਪਿਤਾ ਹੈ; ਦੇ ਮਤਿ ਸਮਝਾਏ ॥

ham baarik. toon gur pitaa hai; de mat samajhaae |

Punjabi

ਮੈਂ ਬੱਚਾ ਹਾਂ। ਤੂੰ ਹੇ ਗੁਰੂ ਮੇਰਾ ਬਾਬਲ ਹੈਂ। ਤੂੰ ਮੈਨੂੰ ਸਿਖਮਤ ਦੇਹ, ਅਤੇ ਠੀਕ ਰਸਤੇ ਪਾ।

Bhai Manmohan Singh (Shabad OS, CC BY-SA)

English

I am just a child; You, O Guru, are my father. Please give me understanding and instruction.

Dr. Sant Singh Khalsa (Shabad OS, CC BY-SA)
Ang 450 · Line 9

ਜਨੁ ਨਾਨਕੁ ਦਾਸੁ ਹਰਿ ਕਾਂਢਿਆ; ਹਰਿ ਪੈਜ ਰਖਾਏ ॥੪॥੧੦॥੧੭॥

jan naanak daas har kaandtiaa; har paij rakhaae |4|10|17|

Punjabi

ਨੌਕਰ ਨਾਨਕ ਵਾਹਿਗੁਰੂ ਦਾ ਗੁਲਾਮ ਆਖਿਆ ਜਾਂਦਾ ਹੈ। ਸੋ ਤੂੰ ਉਸ ਦੀ ਇਜ਼ਤ ਆਬਰੂ ਰੱਖ ਹੇ, ਵਾਹਿਗੁਰੂ!

Bhai Manmohan Singh (Shabad OS, CC BY-SA)

English

Servant Nanak is known as the Lord's slave; O Lord, please preserve his honor! ||4||10||17||

Dr. Sant Singh Khalsa (Shabad OS, CC BY-SA)
Ang 450 · Line 10

ਆਸਾ ਮਹਲਾ ੪ ॥

aasaa mahalaa 4 |

Punjabi

ਆਸਾ ਚੌਥੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fourth Mehl:

Dr. Sant Singh Khalsa (Shabad OS, CC BY-SA)
Ang 450 · Line 11

ਜਿਨ ਮਸਤਕਿ ਧੁਰਿ ਹਰਿ ਲਿਖਿਆ; ਤਿਨਾ ਸਤਿਗੁਰੁ ਮਿਲਿਆ, ਰਾਮ ਰਾਜੇ ॥

jin masatak dhur har likhiaa; tinaa satigur miliaa, raam raaje |

Punjabi

ਕੇਵਲ ਓਹੀ ਜਿਨ੍ਹਾਂ ਦੇ ਮੱਥੇ ਉਤੇ ਐਹੋ ਜੇਹੀ ਵਾਹਿਗੁਰੂ ਦੀ ਲਿਖਤਕਾਰ ਐਨ ਆਰੰਭ ਤੋਂ ਹੈ, ਉਹਨਾਂ ਨੂੰ ਸੱਚੇ ਗੁਰਦੇਵ ਮਿਲ ਪੈਦੇ ਹਨ।

Bhai Manmohan Singh (Shabad OS, CC BY-SA)

English

Those who have the blessed pre-ordained destiny of the Lord written on their foreheads, meet the True Guru, the Lord King.

Dr. Sant Singh Khalsa (Shabad OS, CC BY-SA)
Ang 450 · Line 12

ਅਗਿਆਨੁ ਅੰਧੇਰਾ ਕਟਿਆ; ਗੁਰ ਗਿਆਨੁ ਘਟਿ ਬਲਿਆ ॥

agiaan andheraa kattiaa; gur giaan ghatt baliaa |

Punjabi

ਗੁਰੂ ਜੀ ਉਹਨਾਂ ਦੇ ਨਾਂ-ਜਾਨਣ ਵਾਲੇ ਅੰਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ ਅਤੇ ਉਹਨਾਂ ਦੇ ਦਿਲ ਵਿੱਚ ਬ੍ਰਹਿਮਬੋਧ ਦਾ ਪ੍ਰਕਾਸ਼ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The Guru removes the darkness of ignorance, and spiritual wisdom illuminates their hearts.

Dr. Sant Singh Khalsa (Shabad OS, CC BY-SA)
Ang 450 · Line 13

ਹਰਿ ਲਧਾ ਰਤਨੁ ਪਦਾਰਥੋ; ਫਿਰਿ. ਬਹੁੜਿ ਨ ਚਲਿਆ ॥

har ladhaa ratan padaaratho; fir. bahurr na chaliaa |

Punjabi

ਉਹ ਵਾਹਿਗੁਰੂ ਦੇ ਨਾਮ ਦੇ ਜਵੇਹਰ ਦੀ ਦੌਲਤ ਨੂੰ ਪਾ ਲੈਂਦੇ ਹਨ ਅਤੇ ਤਦ ਮੁੜ ਕੇ ਭਟਕਦੇ ਨਹੀਂ।

Bhai Manmohan Singh (Shabad OS, CC BY-SA)

English

They find the wealth of the jewel of the Lord, and then, they do not wander any longer.

Dr. Sant Singh Khalsa (Shabad OS, CC BY-SA)
Ang 450 · Line 14

ਜਨ ਨਾਨਕ. ਨਾਮੁ ਆਰਾਧਿਆ; ਆਰਾਧਿ ਹਰਿ ਮਿਲਿਆ ॥੧॥

jan naanak. naam aaraadhiaa; aaraadh har miliaa |1|

Punjabi

ਨਫਰ ਨਾਨਕ ਨੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਸਿਮਰਨ ਦੇ ਰਾਹੀਂ ਉਹ ਸਾਹਿਬ ਨੂੰ ਮਿਲ ਪਿਆ ਹੈ।

Bhai Manmohan Singh (Shabad OS, CC BY-SA)

English

Servant Nanak meditates on the Naam, the Name of the Lord, and in meditation, he meets the Lord. ||1||

Dr. Sant Singh Khalsa (Shabad OS, CC BY-SA)
Ang 450 · Line 15

ਜਿਨੀ. ਐਸਾ ਹਰਿ ਨਾਮੁ. ਨ ਚੇਤਿਓ; ਸੇ ਕਾਹੇ. ਜਗਿ ਆਏ. ਰਾਮ ਰਾਜੇ ॥

jinee. aisaa har naam. na chetio; se kaahe. jag aae. raam raaje |

Punjabi

ਜਿਨ੍ਹਾਂ ਨੇ ਐਹੋ ਜਿਹੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਉਹ ਇਸ ਜਹਾਨ ਵਿੱਚ ਕਿਉਂ ਆਏ ਸਨ?

Bhai Manmohan Singh (Shabad OS, CC BY-SA)

English

Those who have not kept the Lord's Name in their consciousness - why did they bother to come into the world, O Lord King?

Dr. Sant Singh Khalsa (Shabad OS, CC BY-SA)
Ang 450 · Line 16

ਇਹੁ ਮਾਣਸ ਜਨਮੁ ਦੁਲੰਭੁ ਹੈ; ਨਾਮ ਬਿਨਾ ਬਿਰਥਾ ਸਭੁ ਜਾਏ ॥

eihu maanas janam dulanbh hai; naam binaa birathaa sabh jaae |

Punjabi

ਬੜੀ ਔਖਿਆਈ ਨਾਲ ਹੱਥ ਲੱਗਣ ਵਾਲਾ ਹੈ, ਇਹ ਮਨੁੱਖੀ ਜੀਵਨ। ਨਾਮ ਦੇ ਬਗ਼ੈਰ ਇਹ ਸਾਰਾ ਵਿਅਰਥ ਚਲਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

It is so difficult to obtain this human incarnation, and without the Naam, it is all futile and useless.

Dr. Sant Singh Khalsa (Shabad OS, CC BY-SA)
Ang 450 · Line 17

ਹੁਣਿ ਵਤੈ. ਹਰਿ ਨਾਮੁ. ਨ ਬੀਜਿਓ; ਅਗੈ ਭੁਖਾ. ਕਿਆ ਖਾਏ ॥

hun vatai. har naam. na beejio; agai bhukhaa. kiaa khaae |

Punjabi

ਹੁਣ ਮੁਨਾਸਬ ਰੁੱਤ ਵਿੱਚ ਬੰਦਾ ਵਾਹਿਗੁਰੂ ਦਾ ਨਾਮ ਨਹੀਂ ਬੀਜਦਾ, ਮਗਰੋਂ ਖੁਦਿਆਵੰਤ (ਭੁੱਖਾ) ਕੀ ਖਾਊਗਾ?

Bhai Manmohan Singh (Shabad OS, CC BY-SA)

English

Now, in this most fortunate season, he does not plant the seed of the Lord's Name; what will the hungry soul eat, in the world hereafter?

Dr. Sant Singh Khalsa (Shabad OS, CC BY-SA)
Ang 450 · Line 18

ਮਨਮੁਖਾ ਨੋ ਫਿਰਿ ਜਨਮੁ ਹੈ; ਨਾਨਕ ਹਰਿ ਭਾਏ ॥੨॥

manamukhaa no fir janam hai; naanak har bhaae |2|

Punjabi

ਆਪ-ਹੁਦਰੇ ਮੁੜ ਕੇ ਜੰਮਦੇ ਹਨ। ਐਹੋ ਜਿਹੀ ਹੈ ਰਜ਼ਾ ਵਾਹਿਗੁਰੂ ਦੀ, ਹੇ ਨਾਨਕ!

Bhai Manmohan Singh (Shabad OS, CC BY-SA)

English

The self-willed manmukhs are born again and again. O Nanak, such is the Lord's Will. ||2||

Dr. Sant Singh Khalsa (Shabad OS, CC BY-SA)
Ang 450 · Line 19

ਤੂੰ ਹਰਿ. ਤੇਰਾ ਸਭੁ ਕੋ; ਸਭਿ ਤੁਧੁ ਉਪਾਏ. ਰਾਮ ਰਾਜੇ ॥

toon har. teraa sabh ko; sabh tudh upaae. raam raaje |

Punjabi

ਤੂੰ ਹੇ ਹਰੀ ਸਾਰਿਆਂ ਦਾ ਹੈਂ ਅਤੇ ਸਾਰੇ ਤੇਰੀ ਮਲਕੀਅਤ ਹਨ। ਮੇਰੇ ਮਾਲਕ ਪਾਤਸ਼ਾਹ ਤੂੰ ਸਾਰਿਆਂ ਨੂੰ ਰਚਿਆ ਹੈ।

Bhai Manmohan Singh (Shabad OS, CC BY-SA)

English

You, O Lord, belong to all, and all belong to You. You created all, O Lord King.

Dr. Sant Singh Khalsa (Shabad OS, CC BY-SA)
Ang 450 · Line 20

ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ; ਸਭਿ ਚਲਹਿ ਚਲਾਏ ॥

kichh haath kisai dai kichh naahee; sabh chaleh chalaae |

Punjabi

ਕੁਝ ਭੀ, ਕੁਝ ਭੀ ਨਹੀਂ ਕਿਸੇ ਜਣੇ ਦੇ ਹੱਥ ਵਿੱਚ। ਹਰ ਇੱਕ ਬੰਦਾ ਉਸ ਤਰ੍ਹਾਂ ਤੁਰਦਾ ਹੈ, ਜਿਸ ਤਰ੍ਹਾਂ ਤੂੰ ਉਸ ਨੂੰ ਤੋਰਦਾ ਹੈਂ।

Bhai Manmohan Singh (Shabad OS, CC BY-SA)

English

Nothing is in anyone's hands; all walk as You cause them to walk.

Dr. Sant Singh Khalsa (Shabad OS, CC BY-SA)
Ang 450 · Line 21

ਜਿਨੑ ਤੂੰ ਮੇਲਹਿ ਪਿਆਰੇ. ਸੇ ਤੁਧੁ ਮਿਲਹਿ; ਜੋ ਹਰਿ ਮਨਿ ਭਾਏ ॥

jina toon meleh piaare. se tudh mileh; jo har man bhaae |

Punjabi

ਮੇਰੇ ਪ੍ਰੀਤਮ ਵਾਹਿਗੁਰੂ, ਕੇਵਲ ਓਹੀ ਤੈਨੂੰ ਮਿਲਦੇ ਹਨ, ਜਿਨ੍ਹਾਂ ਨੂੰ ਤੂੰ ਮਿਲਾਉਂਦਾ ਹੈ ਅਤੇ ਜੋ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ।

Bhai Manmohan Singh (Shabad OS, CC BY-SA)

English

They alone are united with You, O Beloved, whom You cause to be so united; they alone are pleasing to Your Mind.

Dr. Sant Singh Khalsa (Shabad OS, CC BY-SA)
Ang 450 · Line 22

ਜਨ ਨਾਨਕ. ਸਤਿਗੁਰੁ ਭੇਟਿਆ; ਹਰਿ ਨਾਮਿ ਤਰਾਏ ॥੩॥

jan naanak. satigur bhettiaa; har naam taraae |3|

Punjabi

ਨੌਕਰ ਨਾਨਕ, ਸੱਚੇ ਗੁਰਾਂ ਨੂੰ ਮਿਲ ਪਿਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੁਆਰਾ ਉਸ ਨੂੰ ਪਾਰ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

Servant Nanak has met the True Guru, and through the Lord's Name, he has been carried across. ||3||

Dr. Sant Singh Khalsa (Shabad OS, CC BY-SA)
Ang 450 · Line 23

ਕੋਈ ਗਾਵੈ. ਰਾਗੀ ਨਾਦੀ ਬੇਦੀ. ਬਹੁ ਭਾਤਿ ਕਰਿ; ਨਹੀ ਹਰਿ ਹਰਿ ਭੀਜੈ. ਰਾਮ ਰਾਜੇ ॥

koee gaavai. raagee naadee bedee. bahu bhaat kar; nahee har har bheejai. raam raaje |

Punjabi

ਵਾਹਿਗੁਰੂ ਸੁਆਮੀ ਨੂੰ ਕਈ ਸੁਰੀਲੀਆਂ ਸੁਰਾਂ ਸੰਗੀਤਕ ਸਾਜਾਂ ਤੇ ਧਾਰਮਕ ਗ੍ਰੰਥਾਂ ਰਾਹੀਂ ਅਨੇਕਾਂ ਤ੍ਰੀਕਿਆਂ ਨਾਲ ਗਾਉਂਦੇ ਹਨ, ਪਰ ਮਾਲਕ ਪਾਤਸ਼ਾਹ ਇਨ੍ਹਾਂ ਢੰਗਾਂ ਨਾਲ ਖੁਸ਼ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

Some sing of the Lord, through musical Ragas and the sound current of the Naad, through the Vedas, and in so many ways. But the Lord, Har, Har, is not pleased by these, O Lord King.

Dr. Sant Singh Khalsa (Shabad OS, CC BY-SA)
Ang 450 · Line 24

ਜਿਨਾ ਅੰਤਰਿ. ਕਪਟੁ ਵਿਕਾਰੁ ਹੈ; ਤਿਨਾ ਰੋਇ. ਕਿਆ ਕੀਜੈ ॥

jinaa antar. kapatt vikaar hai; tinaa roe. kiaa keejai |

Punjabi

ਜਿਨ੍ਹਾਂ ਦੇ ਅੰਦਰ ਛਲ ਅਤੇ ਪਾਪ ਹੈ, ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ?

Bhai Manmohan Singh (Shabad OS, CC BY-SA)

English

Those who are filled with fraud and corruption within - what good does it do for them to cry out?

Dr. Sant Singh Khalsa (Shabad OS, CC BY-SA)
Ang 450 · Line 25

ਹਰਿ ਕਰਤਾ. ਸਭੁ ਕਿਛੁ ਜਾਣਦਾ; ਸਿਰਿ ਰੋਗ ਹਥੁ ਦੀਜੈ ॥

har karataa. sabh kichh jaanadaa; sir rog hath deejai |

Punjabi

ਵਾਹਿਗੁਰੂ ਸਿਰਜਣਹਾਰ ਸਭ ਕੁਝ ਜਾਣਦਾ ਹੈ, ਭਾਵੇਂ ਬੰਦਾ ਆਪਣਾ ਪਾਪ (ਬਿਮਾਰੀ ਦਾ ਮੁੱਢ) ਲੁਕਾਣ ਦੀ ਕੋਸ਼ਿਸ਼ ਕਰਦਾ ਹੈ।

Bhai Manmohan Singh (Shabad OS, CC BY-SA)

English

The Creator Lord knows everything, although they may try to hide their sins and the causes of their diseases.

Dr. Sant Singh Khalsa (Shabad OS, CC BY-SA)
Ang 450 · Line 26

ਜਿਨਾ ਨਾਨਕ. ਗੁਰਮੁਖਿ ਹਿਰਦਾ ਸੁਧੁ ਹੈ; ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥

jinaa naanak. guramukh hiradaa sudh hai; har bhagat har leejai |4|11|18|

Punjabi

ਪਵਿੱਤਰ ਪੁਰਸ਼ ਜਿਨ੍ਹਾਂ ਦਾ ਮਨ ਪਾਵਨ ਹੈ, ਹੇ ਨਾਨਕ! ਵਾਹਿਗੁਰੂ ਸੁਆਮੀ ਦੀ ਪਿਆਰ-ਉਪਾਸ਼ਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, those Gurmukhs whose hearts are pure, obtain the Lord, Har, Har, by devotional worship. ||4||11||18||

Dr. Sant Singh Khalsa (Shabad OS, CC BY-SA)
Ang 450 · Line 27

ਆਸਾ ਮਹਲਾ ੪ ॥

aasaa mahalaa 4 |

Punjabi

ਆਸਾ ਚੌਥੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fourth Mehl:

Dr. Sant Singh Khalsa (Shabad OS, CC BY-SA)
Ang 450 · Line 28

ਜਿਨ ਅੰਤਰਿ. ਹਰਿ ਹਰਿ ਪ੍ਰੀਤਿ ਹੈ; ਤੇ ਜਨ. ਸੁਘੜ ਸਿਆਣੇ. ਰਾਮ ਰਾਜੇ ॥

jin antar. har har preet hai; te jan. sugharr siaane. raam raaje |

Punjabi

ਚਤੁਰ ਅਤੇ ਅਕਲਮੰਦ ਹਨ, ਉਹ ਪੁਰਸ਼, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੁਆਮੀ ਦਾ ਪਿਆਰਾ ਹੈ।

Bhai Manmohan Singh (Shabad OS, CC BY-SA)

English

Those whose hearts are filled with the love of the Lord, Har, Har, are the wisest and most clever people, O Lord King.

Dr. Sant Singh Khalsa (Shabad OS, CC BY-SA)
Ang 450 · Line 29

ਜੇ ਬਾਹਰਹੁ. ਭੁਲਿ ਚੁਕਿ ਬੋਲਦੇ; ਭੀ ਖਰੇ ਹਰਿ ਭਾਣੇ ॥

je baaharahu. bhul chuk bolade; bhee khare har bhaane |

Punjabi

ਜੇਕਰ ਉਹ ਜਾਹਰਾ ਤੌਰ ਉਤੇ ਗੱਲਬਾਤ ਵਿੱਚ ਗਲਤੀ ਭੀ ਕਰਦੇ ਹਨ, ਤਾਂ ਭੀ ਉਹ ਵਾਹਿਗੁਰੂ ਨੂੰ ਬਹੁਤ ਪਿਆਰੇ ਲੱਗਦੇ ਹਨ।

Bhai Manmohan Singh (Shabad OS, CC BY-SA)

English

Even if they misspeak outwardly, they are still very pleasing to the Lord.

Dr. Sant Singh Khalsa (Shabad OS, CC BY-SA)
Ang 450 · Line 30

ਹਰਿ ਸੰਤਾ ਨੋ ਹੋਰੁ ਥਾਉ ਨਾਹੀ; ਹਰਿ ਮਾਣੁ ਨਿਮਾਣੇ ॥

har santaa no hor thaau naahee; har maan nimaane |

Punjabi

ਵਾਹਿਗੁਰੂ ਦੇ ਸਾਧੂਆਂ ਦਾ ਹੋਰ ਕੋਈ ਟਿਕਾਣਾ ਨਹੀਂ। ਵਾਹਿਗੁਰੂ ਨਿਪੱਤਿਆਂ ਦੀ ਪੱਤ ਹੈ।

Bhai Manmohan Singh (Shabad OS, CC BY-SA)

English

The Lord's Saints have no other place. The Lord is the honor of the dishonored.

Dr. Sant Singh Khalsa (Shabad OS, CC BY-SA)
Ang 450 · Line 31

ਜਨ ਨਾਨਕ. ਨਾਮੁ ਦੀਬਾਣੁ ਹੈ; ਹਰਿ ਤਾਣੁ ਸਤਾਣੇ ॥੧॥

jan naanak. naam deebaan hai; har taan sataane |1|

Punjabi

ਨਾਮ ਹੀ ਗੋਲੇ ਨਾਨਕ ਦਾ ਆਸਰਾ ਹੈ, ਅਤੇ ਵਾਹਿਗੁਰੂ ਦੇ ਜ਼ੋਰ ਰਾਹੀਂ ਹੀ ਉਹ ਜੋਰਾਵਰ ਹੈ।

Bhai Manmohan Singh (Shabad OS, CC BY-SA)

English

The Naam, the Name of the Lord, is the Royal Court for servant Nanak; the Lord's power is his only power. ||1||

Dr. Sant Singh Khalsa (Shabad OS, CC BY-SA)
Ang 450 · Line 32

ਜਿਥੈ ਜਾਇ ਬਹੈ. ਮੇਰਾ ਸਤਿਗੁਰੂ; ਸੋ ਥਾਨੁ ਸੁਹਾਵਾ. ਰਾਮ ਰਾਜੇ ॥

jithai jaae bahai. meraa satiguroo; so thaan suhaavaa. raam raaje |

Punjabi

ਜਿਥੇ ਜਾ ਕੇ ਮੇਰੇ ਸੱਚੇ ਗੁਰਦੇਵ ਬੈਠਦੇ ਹਨ, ਉਹ ਜਗ੍ਹਾਂ ਸੁੰਦਰ ਹੈ, ਹੇ ਸੁਆਮੀ ਪਾਤਸ਼ਾਹ!

Bhai Manmohan Singh (Shabad OS, CC BY-SA)

English

Wherever my True Guru goes and sits, that place is beautiful, O Lord King.

Dr. Sant Singh Khalsa (Shabad OS, CC BY-SA)
Ang 450 · Line 33

ਗੁਰਸਿਖਂੀ. ਸੋ ਥਾਨੁ ਭਾਲਿਆ; ਲੈ ਧੂਰਿ ਮੁਖਿ ਲਾਵਾ ॥

gurasikhanee. so thaan bhaaliaa; lai dhoor mukh laavaa |

Punjabi

ਗੁਰਾਂ ਦੇ ਮੁਰੀਦ ਉਸ ਥਾਂ ਨੂੰ ਲੱਭ ਲੈਂਦੇ ਹਨ ਅਤੇ ਉਸ ਦੀ ਖਾਕ ਲੈ ਕੇ ਆਪਣੇ ਮਸਤਕ ਨੂੰ ਲਾਉਂਦੇ ਹਨ।

Bhai Manmohan Singh (Shabad OS, CC BY-SA)

English

The Guru's Sikhs seek out that place; they take the dust and apply it to their faces.

Dr. Sant Singh Khalsa (Shabad OS, CC BY-SA)
Ang 450 · Line 34

ਗੁਰਸਿਖਾ ਕੀ ਘਾਲ. ਥਾਇ ਪਈ; ਜਿਨ ਹਰਿ ਨਾਮੁ ਧਿਆਵਾ ॥

gurasikhaa kee ghaal. thaae pee; jin har naam dhiaavaa |

Punjabi

ਜੋ ਗੁਰੂ ਦੇ ਸਿੱਖ ਨਾਮ ਦਾ ਆਰਾਧਨ ਕਰਦੇ ਹਨ, ਉਹਨਾਂ ਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The works of the Guru's Sikhs, who meditate on the Lord's Name, are approved.

Dr. Sant Singh Khalsa (Shabad OS, CC BY-SA)
Ang 450 · Line 35

ਜਿਨੑ ਨਾਨਕੁ. ਸਤਿਗੁਰੁ ਪੂਜਿਆ; ਤਿਨ ਹਰਿ ਪੂਜ ਕਰਾਵਾ ॥੨॥

jina naanak. satigur poojiaa; tin har pooj karaavaa |2|

Punjabi

ਜੋ ਸੱਚੇ ਗੁਰਾਂ ਦੀ ਊਪਾਸ਼ਨਾਂ ਕਰਦੇ ਹਨ, ਸੁਆਮੀ ਉਹਨਾਂ ਦੀ ਉਪਾਸ਼ਨਾਂ ਕਰਵਾਊਦਾਂ ਹੈ।

Bhai Manmohan Singh (Shabad OS, CC BY-SA)

English

Those who worship the True Guru, O Nanak - the Lord causes them to be worshipped in turn. ||2||

Dr. Sant Singh Khalsa (Shabad OS, CC BY-SA)
Ang 450 · Line 36

ਗੁਰਸਿਖਾ ਮਨਿ ਹਰਿ ਪ੍ਰੀਤਿ ਹੈ; ਹਰਿ ਨਾਮ ਹਰਿ ਤੇਰੀ. ਰਾਮ ਰਾਜੇ ॥

gurasikhaa man har preet hai; har naam har teree. raam raaje |

Punjabi

ਗੁਰੂ ਦੇ ਸਿੱਖ ਦੇ ਚਿੱਤ ਵਿੱਚ ਰੱਬ ਤੇ ਰੱਬ ਦੇ ਨਾਮ ਲਈ ਪਿਆਰ ਹੈ। ਉਹ ਤੈਨੂੰ ਪਿਆਰ ਕਰਦਾ ਹੈ, ਹੇ ਵਾਹਿਗੁਰੂ ਸੁਆਮੀ ਪਾਤਸ਼ਾਹ।

Bhai Manmohan Singh (Shabad OS, CC BY-SA)

English

The Guru's Sikh keeps the Love of the Lord, and the Name of the Lord, in his mind. He loves You, O Lord, O Lord King.

Dr. Sant Singh Khalsa (Shabad OS, CC BY-SA)