Ekam
Guru Granth Sahib

Ang 451

Ang 451 · Line 1

ਕਰਿ ਸੇਵਹਿ. ਪੂਰਾ ਸਤਿਗੁਰੂ; ਭੁਖ ਜਾਇ ਲਹਿ ਮੇਰੀ ॥

kar seveh. pooraa satiguroo; bhukh jaae leh meree |

Punjabi

ਆਪਣੇ ਹੱਥਾਂ ਨਾਲ ਊਹ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੀ ਮੈਂ ਮੇਰੀ ਦੀ ਖੁਦਿਆ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

He serves the Perfect True Guru, and his hunger and self-conceit are eliminated.

Dr. Sant Singh Khalsa (Shabad OS, CC BY-SA)
Ang 451 · Line 2

ਗੁਰਸਿਖਾ ਕੀ ਭੁਖ. ਸਭ ਗਈ; ਤਿਨ ਪਿਛੈ. ਹੋਰ ਖਾਇ ਘਨੇਰੀ ॥

gurasikhaa kee bhukh. sabh gee; tin pichhai. hor khaae ghaneree |

Punjabi

ਗੁਰੂ ਦੇ ਸਿੱਖਾਂ ਦੀ ਸਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ। ਹੋਰ ਅਨੇਕਾਂ ਹੀ ਉਹਨਾਂ ਦੇ ਮਗਰ ਆਪਣੀ ਪੇਟ-ਪੂਜਾ ਕਰਦੇ ਹਨ।

Bhai Manmohan Singh (Shabad OS, CC BY-SA)

English

The hunger of the Gursikh is totally eliminated; indeed, many others are satisfied through them.

Dr. Sant Singh Khalsa (Shabad OS, CC BY-SA)
Ang 451 · Line 3

ਜਨ ਨਾਨਕ. ਹਰਿ ਪੁੰਨੁ ਬੀਜਿਆ; ਫਿਰਿ ਤੋਟਿ ਨ ਆਵੈ, ਹਰਿ ਪੁੰਨ ਕੇਰੀ ॥੩॥

jan naanak. har pun beejiaa; fir tott na aavai, har pun keree |3|

Punjabi

ਨਫਰ ਨਾਨਕ ਨੇ ਵਾਹਿਗੁਰੂ ਦੇ ਨਾਮ ਦੀ ਨੇਕੀ ਬੀਜੀ ਹੈ, ਅਤੇ ਮੁੜ ਵਾਹਿਗੁਰੂ ਦੇ ਨਾਮ ਦੀ ਨੇਕੀ ਨਿਖੁਟਦੀ ਨਹੀਂ।

Bhai Manmohan Singh (Shabad OS, CC BY-SA)

English

Servant Nanak has planted the Seed of the Lord's Goodness; this Goodness of the Lord shall never be exhausted. ||3||

Dr. Sant Singh Khalsa (Shabad OS, CC BY-SA)
Ang 451 · Line 4

ਗੁਰਸਿਖਾ ਮਨਿ ਵਾਧਾਈਆ; ਜਿਨ ਮੇਰਾ ਸਤਿਗੁਰੂ ਡਿਠਾ, ਰਾਮ ਰਾਜੇ ॥

gurasikhaa man vaadhaaeea; jin meraa satiguroo dditthaa, raam raaje |

Punjabi

ਖੁਸ਼ੀਆਂ ਹਨ, ਗੁਰਾਂ ਦੇ ਚਿੱਤ ਅੰਦਰ, ਜਿਨ੍ਹਾਂ ਨੇ ਮੈਡਾ ਸੱਚਾ ਗੁਰੂ ਵੇਖਿਆ ਹੈ, ਹੇ ਪ੍ਰਭੂ ਪਾਤਸ਼ਾਹ!

Bhai Manmohan Singh (Shabad OS, CC BY-SA)

English

The minds of the Gursikhs rejoice, because they have seen my True Guru, O Lord King.

Dr. Sant Singh Khalsa (Shabad OS, CC BY-SA)
Ang 451 · Line 5

ਕੋਈ ਕਰਿ ਗਲ ਸੁਣਾਵੈ. ਹਰਿ ਨਾਮ ਕੀ; ਸੋ ਲਗੈ ਗੁਰਸਿਖਾ ਮਨਿ ਮਿਠਾ ॥

koee kar gal sunaavai. har naam kee; so lagai gurasikhaa man mitthaa |

Punjabi

ਜੇਕਰ ਕੋਈ ਜਣਾ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਕਥਾ ਵਾਰਤਾ ਸ੍ਰਵਣ ਕਰਾਵੇ, ਤਾਂ ਉਹ ਗੁਰੂ ਦੇ ਮੁਰੀਦਾਂ ਦੇ ਚਿੱਤ ਨੂੰ ਮਿੱਠੜਾ ਲੱਗਦਾ ਹੈ।

Bhai Manmohan Singh (Shabad OS, CC BY-SA)

English

If someone recites to them the story of the Lord's Name, it seems so sweet to the mind of those Gursikhs.

Dr. Sant Singh Khalsa (Shabad OS, CC BY-SA)
Ang 451 · Line 6

ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨੑਾ; ਮੇਰਾ ਸਤਿਗੁਰੁ ਤੁਠਾ ॥

har daragah gurasikh painaaeeeh jinaa; meraa satigur tutthaa |

Punjabi

ਗੁਰੂ ਦੇ ਸ਼ਿਸ਼ ਜਿਨ੍ਹਾਂ ਉਤੇ ਮੈਡਾਂ ਸੱਚਾ ਗੁਰੂ ਪਰਮ ਪ੍ਰਸੰਨ ਹੈ, ਵਾਹਿਗੁਰੂ ਦੇ ਦਰਬਾਰ ਅੰਦਰ ਪਹਿਰਾਏ (ਸਿਰੋਪਾਏ) ਜਾਂਦੇ ਹਨ।

Bhai Manmohan Singh (Shabad OS, CC BY-SA)

English

The Gursikhs are robed in honor in the Court of the Lord; my True Guru is very pleased with them.

Dr. Sant Singh Khalsa (Shabad OS, CC BY-SA)
Ang 451 · Line 7

ਜਨ ਨਾਨਕੁ. ਹਰਿ ਹਰਿ ਹੋਇਆ; ਹਰਿ ਹਰਿ ਮਨਿ ਵੁਠਾ ॥੪॥੧੨॥੧੯॥

jan naanak. har har hoeaa; har har man vutthaa |4|12|19|

Punjabi

ਨਾਨਕ ਸਾਹਿਬ ਦਾ ਸੇਵਕ, ਜਿਸ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ, ਖੁਦ ਵਾਹਿਗੁਰੂ ਸੁਆਮੀ ਥੀ ਵੰਡਿਆ ਹੈ।

Bhai Manmohan Singh (Shabad OS, CC BY-SA)

English

Servant Nanak has become the Lord, Har, Har; the Lord, Har, Har, abides within his mind. ||4||12||19||

Dr. Sant Singh Khalsa (Shabad OS, CC BY-SA)
Ang 451 · Line 8

ਆਸਾ ਮਹਲਾ ੪ ॥

aasaa mahalaa 4 |

Punjabi

ਆਸਾ ਚੌਥੀ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fourth Mehl:

Dr. Sant Singh Khalsa (Shabad OS, CC BY-SA)
Ang 451 · Line 9

ਜਿਨੑਾ ਭੇਟਿਆ ਮੇਰਾ ਪੂਰਾ ਸਤਿਗੁਰੂ; ਤਿਨ ਹਰਿ ਨਾਮੁ ਦ੍ਰਿੜਾਵੈ. ਰਾਮ ਰਾਜੇ ॥

jinaa bhettiaa meraa pooraa satiguroo; tin har naam drirraavai. raam raaje |

Punjabi

ਜੋ ਮੈਡੇ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹਨਾਂ ਦੇ ਅੰਦਰ ਉਹ, ਵਾਹਿਗੁਰੂ ਦੇ ਨਾਮ ਨੂੰ ਪੱਕਾ ਕਰ ਦਿੰਦੇ ਹਨ, ਹੇ ਪ੍ਰਭੂ ਪਾਤਸ਼ਾਹ!

Bhai Manmohan Singh (Shabad OS, CC BY-SA)

English

Those who meet my Perfect True Guru - He implants within them the Name of the Lord, the Lord King.

Dr. Sant Singh Khalsa (Shabad OS, CC BY-SA)
Ang 451 · Line 10

ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ; ਜੋ ਹਰਿ ਨਾਮੁ ਧਿਆਵੈ ॥

tis kee trisanaa bhukh sabh utarai; jo har naam dhiaavai |

Punjabi

ਜੋ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਖਾਹਿਸ਼ਾਂ ਤੇ ਭੁੱਖਾਂ ਦੂਰ ਹੋ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

Those who meditate on the Lord's Name have all of their desire and hunger removed.

Dr. Sant Singh Khalsa (Shabad OS, CC BY-SA)
Ang 451 · Line 11

ਜੋ ਹਰਿ ਹਰਿ ਨਾਮੁ ਧਿਆਇਦੇ; ਤਿਨੑ ਜਮੁ. ਨੇੜਿ ਨ ਆਵੈ ॥

jo har har naam dhiaaeide; tina jam. nerr na aavai |

Punjabi

ਜਿਹੜੇ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰਦੇ ਹਨ, ਉਨ੍ਹਾਂ ਦੇ ਸਮੀਪ ਮੌਤ ਦਾ ਦੂਤ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

Those who meditate on the Name of the Lord, Har, Har - the Messenger of Death cannot even approach them.

Dr. Sant Singh Khalsa (Shabad OS, CC BY-SA)
Ang 451 · Line 12

ਜਨ ਨਾਨਕ ਕਉ. ਹਰਿ ਕ੍ਰਿਪਾ ਕਰਿ; ਨਿਤ ਜਪੈ ਹਰਿ ਨਾਮੁ. ਹਰਿ ਨਾਮਿ ਤਰਾਵੈ ॥੧॥

jan naanak kau. har kripaa kar; nit japai har naam. har naam taraavai |1|

Punjabi

ਹੇ ਹਰੀ! ਗੋਲੇ ਨਾਨਕ ਉਤੇ ਮਿਹਰ ਧਾਰ। ਉਹ ਸਦਾ ਹਰੀ ਦਾ ਨਾਮ ਸਿਮਰਦਾ ਹੈ ਅਤੇ ਹਰੀ ਦੇ ਨਾਮ ਨਾਲ ਹੀ ਉਸ ਦਾ ਪਾਰ ਉਤਾਰਾ ਹੋਣਾ ਹੈ।

Bhai Manmohan Singh (Shabad OS, CC BY-SA)

English

O Lord, shower Your Mercy upon servant Nanak, that he may ever chant the Name of the Lord; through the Name of the Lord, he is saved. ||1||

Dr. Sant Singh Khalsa (Shabad OS, CC BY-SA)
Ang 451 · Line 13

ਜਿਨੀ ਗੁਰਮੁਖਿ ਨਾਮੁ ਧਿਆਇਆ; ਤਿਨਾ ਫਿਰਿ ਬਿਘਨੁ. ਨ ਹੋਈ, ਰਾਮ ਰਾਜੇ ॥

jinee guramukh naam dhiaaeaa; tinaa fir bighan. na hoee, raam raaje |

Punjabi

ਜੋ ਗੁਰਾਂ ਦੇ ਰਾਹੀਂ ਨਾਮ ਦਾ ਚਿੰਤਨ ਕਰਦੇ ਹਨ, ਉਹਨਾਂ ਨੂੰ ਮੁੜ ਕੇ ਰਸਤੇ ਵਿੱਚ ਕਦੀ ਔਕੜ ਨਹੀਂ ਵਾਪਰਦੀ।

Bhai Manmohan Singh (Shabad OS, CC BY-SA)

English

Those who, as Gurmukh, meditate on the Naam, meet no obstacles in their path, O Lord King.

Dr. Sant Singh Khalsa (Shabad OS, CC BY-SA)
Ang 451 · Line 14

ਜਿਨੀ ਸਤਿਗੁਰੁ ਪੁਰਖੁ ਮਨਾਇਆ; ਤਿਨ ਪੂਜੇ ਸਭੁ ਕੋਈ ॥

jinee satigur purakh manaaeaa; tin pooje sabh koee |

Punjabi

ਜੋ ਆਪਣੇ ਵਿਆਪਕ ਸੱਚੇ ਗੁਰਾਂ ਨੂੰ ਰਿਝਾ ਲੈਂਦੇ ਹਨ, ਉਹਨਾਂ ਦੀ ਸਾਰਾ ਸੰਸਾਰ ਪੂਜਾ ਕਰਦਾ ਹੈ।

Bhai Manmohan Singh (Shabad OS, CC BY-SA)

English

Those who are pleasing to the almighty True Guru are worshipped by everyone.

Dr. Sant Singh Khalsa (Shabad OS, CC BY-SA)
Ang 451 · Line 15

ਜਿਨੑੀ ਸਤਿਗੁਰੁ ਪਿਆਰਾ ਸੇਵਿਆ; ਤਿਨੑਾ ਸੁਖੁ ਸਦ ਹੋਈ ॥

jinaee satigur piaaraa seviaa; tinaa sukh sad hoee |

Punjabi

ਜੋ ਆਪਣੇ ਪ੍ਰੀਤਮ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਊਹ ਹਮੇਸ਼ਾਂ ਆਰਾਮ ਪਾਉਂਦੇ ਹਨ।

Bhai Manmohan Singh (Shabad OS, CC BY-SA)

English

Those who serve their Beloved True Guru obtain eternal peace.

Dr. Sant Singh Khalsa (Shabad OS, CC BY-SA)
Ang 451 · Line 16

ਜਿਨੑਾ ਨਾਨਕੁ. ਸਤਿਗੁਰੁ ਭੇਟਿਆ; ਤਿਨੑਾ ਮਿਲਿਆ ਹਰਿ ਸੋਈ ॥੨॥

jinaa naanak. satigur bhettiaa; tinaa miliaa har soee |2|

Punjabi

ਜੋ ਸੱਚੇ ਗੁਰਾਂ ਨਾਨਕ ਨੂੰ ਮਿਲਦੇ ਹਨ, ਉਹਨਾਂ ਨੂੰ ਉਹ ਸੁਆਮੀ ਮਿਲ ਪੈਦਾ ਹੈ।

Bhai Manmohan Singh (Shabad OS, CC BY-SA)

English

Those who meet the True Guru, O Nanak - the Lord Himself meets them. ||2||

Dr. Sant Singh Khalsa (Shabad OS, CC BY-SA)
Ang 451 · Line 17

ਜਿਨੑਾ ਅੰਤਰਿ. ਗੁਰਮੁਖਿ ਪ੍ਰੀਤਿ ਹੈ; ਤਿਨੑ ਹਰਿ ਰਖਣਹਾਰਾ. ਰਾਮ ਰਾਜੇ ॥

jinaa antar. guramukh preet hai; tina har rakhanahaaraa. raam raaje |

Punjabi

ਜਿਨ੍ਹਾਂ ਗੁਰੂ ਸਮਰਪਣ ਦੇ ਹਿਰਦਿਆਂ ਅੰਦਰ ਪ੍ਰਭੂ ਦਾ ਪਿਆਰ ਹੈ, ਉਹਨਾਂ ਦਾ ਰੱਖਿਅਕ ਵਾਹਿਗੁਰੂ ਮਾਲਕ ਪਾਤਸ਼ਾਹ ਹੈ।

Bhai Manmohan Singh (Shabad OS, CC BY-SA)

English

Those Gurmukhs, who are filled with His Love, have the Lord as their Saving Grace, O Lord King.

Dr. Sant Singh Khalsa (Shabad OS, CC BY-SA)
Ang 451 · Line 18

ਤਿਨੑ ਕੀ ਨਿੰਦਾ. ਕੋਈ ਕਿਆ ਕਰੇ; ਜਿਨੑ ਹਰਿ ਨਾਮੁ ਪਿਆਰਾ ॥

tina kee nindaa. koee kiaa kare; jina har naam piaaraa |

Punjabi

ਕੋਈ ਜਣਾ ਉਹਨਾਂ ਦੀ ਕਿਸ ਤਰ੍ਹਾਂ ਬਦਖੋਈ ਕਰ ਸਕਦਾ ਹੈ, ਜਿਨ੍ਹਾਂ ਨੂੰ ਰੱਬ ਦਾ ਨਾਮ ਪਿਆਰਾ ਲੱਗਦਾ ਹੈ।

Bhai Manmohan Singh (Shabad OS, CC BY-SA)

English

How can anyone slander them? The Lord's Name is dear to them.

Dr. Sant Singh Khalsa (Shabad OS, CC BY-SA)
Ang 451 · Line 19

ਜਿਨ ਹਰਿ ਸੇਤੀ. ਮਨੁ ਮਾਨਿਆ; ਸਭ ਦੁਸਟ ਝਖ ਮਾਰਾ ॥

jin har setee. man maaniaa; sabh dusatt jhakh maaraa |

Punjabi

ਜਿਨ੍ਹਾਂ ਦੀ ਆਤਮਾਂ ਵਾਹਿਗੁਰੂ ਨਾਲ ਹਿਲ ਗਈ ਹੈ, ਸਾਰੇ ਕੁਕਰਮੀ ਉਹਨਾਂ ਨੂੰ ਬੇਫਾਇਦਾ ਤੁਹਮਤ ਲਾਉਂਦੇ ਹਨ।

Bhai Manmohan Singh (Shabad OS, CC BY-SA)

English

Those whose minds are in harmony with the Lord - all their enemies attack them in vain.

Dr. Sant Singh Khalsa (Shabad OS, CC BY-SA)
Ang 451 · Line 20

ਜਨ ਨਾਨਕ. ਨਾਮੁ ਧਿਆਇਆ; ਹਰਿ ਰਖਣਹਾਰਾ ॥੩॥

jan naanak. naam dhiaaeaa; har rakhanahaaraa |3|

Punjabi

ਨਫਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ, ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

Servant Nanak meditates on the Naam, the Name of the Lord, the Lord Protector. ||3||

Dr. Sant Singh Khalsa (Shabad OS, CC BY-SA)
Ang 451 · Line 21

ਹਰਿ ਜੁਗੁ ਜੁਗੁ. ਭਗਤ ਉਪਾਇਆ; ਪੈਜ ਰਖਦਾ ਆਇਆ. ਰਾਮ ਰਾਜੇ ॥

har jug jug. bhagat upaaeaa; paij rakhadaa aaeaa. raam raaje |

Punjabi

ਹਰ ਇੱਕ ਯੁਗ ਅੰਦਰ ਵਾਹਿਗੁਰੂ ਨੇ ਆਪਣੇ ਸੰਤ ਪੈਦਾ ਕੀਤੇ ਤੇ ਉਹਨਾਂ ਦੀ ਇਜਤ ਆਬਰੂ ਰੱਖੀ।

Bhai Manmohan Singh (Shabad OS, CC BY-SA)

English

In each and every age, He creates His devotees and preserves their honor, O Lord King.

Dr. Sant Singh Khalsa (Shabad OS, CC BY-SA)
Ang 451 · Line 22

ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ ॥

haranaakhas dusatt har maariaa; prahalaad taraaeaa |

Punjabi

ਪਾਂਬਰ ਹਰਨਾਖਸ਼ ਨੂੰ ਪ੍ਰਭੂ ਨੇ ਮਾਰ ਦਿੱਤਾ ਅਤੇ ਪ੍ਰਹਿਲਾਦ ਦੀ ਰੱਖਿਆ ਕੀਤੀ।

Bhai Manmohan Singh (Shabad OS, CC BY-SA)

English

The Lord killed the wicked Harnaakhash, and saved Prahlaad.

Dr. Sant Singh Khalsa (Shabad OS, CC BY-SA)
Ang 451 · Line 23

ਅਹੰਕਾਰੀਆ ਨਿੰਦਕਾ. ਪਿਠਿ ਦੇਇ; ਨਾਮਦੇਉ. ਮੁਖਿ ਲਾਇਆ ॥

ahankaareea nindakaa. pitth dee; naamadeo. mukh laaeaa |

Punjabi

ਅਭਿਮਾਨੀਆਂ ਅਤੇ ਦੂਸ਼ਨ ਲਾਉਣ ਵਾਲਿਆਂ ਵੱਲ ਸੁਆਮੀ ਨੇ ਆਪਣੀ ਕੰਡ ਕਰ ਲਈ ਅਤੇ ਨਾਮ ਦੇਵ ਨੂੰ ਆਪਣਾ ਮੁਖੜਾ ਵਿਖਾਲਿਆ (ਪਿਆਰਿਆ ਸਤਿਕਾਰਿਆ)।

Bhai Manmohan Singh (Shabad OS, CC BY-SA)

English

He turned his back on the egotists and slanderers, and showed His Face to Naam Dayv.

Dr. Sant Singh Khalsa (Shabad OS, CC BY-SA)
Ang 451 · Line 24

ਜਨ ਨਾਨਕ. ਐਸਾ ਹਰਿ ਸੇਵਿਆ; ਅੰਤਿ ਲਏ ਛਡਾਇਆ ॥੪॥੧੩॥੨੦॥

jan naanak. aisaa har seviaa; ant le chhaddaaeaa |4|13|20|

Punjabi

ਨੌਕਰ ਨਾਨਕ ਨੇ ਆਪਣੇ ਵਾਹਿਗੁਰੂ ਦੀ ਐਸ ਤਰ੍ਹਾਂ ਸੇਵਾ ਕੀਤੀ ਹੈ ਕਿ ਅਖੀਰ ਨੂੰ ਉਹ ਉਸ ਨੂੰ ਬਚਾ ਲਵੇਗਾ।

Bhai Manmohan Singh (Shabad OS, CC BY-SA)

English

Servant Nanak has so served the Lord, that He will deliver him in the end. ||4||13||20||

Dr. Sant Singh Khalsa (Shabad OS, CC BY-SA)
Ang 451 · Line 25

ਆਸਾ ਮਹਲਾ ੪ ਛੰਤ ਘਰੁ ੫ ॥

aasaa mahalaa 4 chhant ghar 5 |

Punjabi

ਆਸਾ ਚੌਥੀ ਪਾਤਸ਼ਾਹੀ। ਛੰਦ।

Bhai Manmohan Singh (Shabad OS, CC BY-SA)

English

Aasaa, Fourth Mehl, Chhant, Fifth House:

Dr. Sant Singh Khalsa (Shabad OS, CC BY-SA)
Ang 451 · Line 26

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 451 · Line 27

ਮੇਰੇ ਮਨ ਪਰਦੇਸੀ. ਵੇ ਪਿਆਰੇ; ਆਉ ਘਰੇ ॥

mere man paradesee. ve piaare; aau ghare |

Punjabi

ਹੇ ਮੇਰੀ ਲਾਡਲੀ, ਬਿਦੇਸਣ ਜਿੰਦੜੀਏ! ਤੂੰ ਆਪਣੇ ਨਿੱਜ ਦੇ ਗ੍ਰਹਿ ਨੂੰ ਆ ਜਾ।

Bhai Manmohan Singh (Shabad OS, CC BY-SA)

English

O my dear beloved stranger mind, please come home!

Dr. Sant Singh Khalsa (Shabad OS, CC BY-SA)
Ang 451 · Line 28

ਹਰਿ ਗੁਰੂ ਮਿਲਾਵਹੁ. ਮੇਰੇ ਪਿਆਰੇ; ਘਰਿ ਵਸੈ ਹਰੇ ॥

har guroo milaavahu. mere piaare; ghar vasai hare |

Punjabi

ਮੇਰੇ ਗੁਰਦੇਵ ਮੈਨੂੰ ਮੇਰੇ ਪ੍ਰੀਤਮ ਵਾਹਿਗੁਰੂ ਨਾਲ ਮਿਲਾ ਦੇ ਤਾਂ ਜੋ ਉਹ ਸੁਆਮੀ ਮੇਰੇ ਧਾਮ ਵਿੱਚ ਟਿਕ ਜਾਵੇ।

Bhai Manmohan Singh (Shabad OS, CC BY-SA)

English

Meet with the Lord-Guru, O my dear beloved, and He will dwell in the home of your self.

Dr. Sant Singh Khalsa (Shabad OS, CC BY-SA)
Ang 451 · Line 29

ਰੰਗਿ ਰਲੀਆ ਮਾਣਹੁ. ਮੇਰੇ ਪਿਆਰੇ; ਹਰਿ ਕਿਰਪਾ ਕਰੇ ॥

rang raleea maanahu. mere piaare; har kirapaa kare |

Punjabi

ਜੇਕਰ ਵਾਹਿਗੁਰੂ ਤੇਰੇ ਉਤੇ ਮਿਹਰ ਧਾਰੇ, ਹੇ ਮੈਡੇ ਪ੍ਰੀਤਮ! ਤੂੰ ਉਸ ਦੇ ਪਿਆਰ ਅੰਦਰ ਮੌਜ ਬਹਾਰਾਂ ਕਰੇਗਾਂ।

Bhai Manmohan Singh (Shabad OS, CC BY-SA)

English

Revel in His Love, O my dear beloved, as the Lord bestows His Mercy.

Dr. Sant Singh Khalsa (Shabad OS, CC BY-SA)
Ang 451 · Line 30

ਗੁਰੁ ਨਾਨਕੁ ਤੁਠਾ. ਮੇਰੇ ਪਿਆਰੇ; ਮੇਲੇ ਹਰੇ ॥੧॥

gur naanak tutthaa. mere piaare; mele hare |1|

Punjabi

ਜਦ ਗੁਰੂ ਨਾਨਕ ਜੀ ਮਿਹਰਬਾਨ ਹੋ ਜਾਂਦੇ ਹਨ, ਤਾਂ ਮੇਰੇ ਪ੍ਰੀਤਮ, ਉਹ ਇਨਸਾਨ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ।

Bhai Manmohan Singh (Shabad OS, CC BY-SA)

English

As Guru Nanak is pleased, O my dear beloved, we are united with the Lord. ||1||

Dr. Sant Singh Khalsa (Shabad OS, CC BY-SA)
Ang 451 · Line 31

ਮੈ. ਪ੍ਰੇਮੁ ਨ ਚਾਖਿਆ, ਮੇਰੇ ਪਿਆਰੇ; ਭਾਉ ਕਰੇ ॥

mai. prem na chaakhiaa, mere piaare; bhaau kare |

Punjabi

ਮੈਂ ਆਪਣੇ ਪ੍ਰਭੂ ਪ੍ਰੀਤਮ ਦੀ ਪ੍ਰੀਤ ਦਾ ਦਿਲੋਂ ਸੁਆਦ ਨਹੀਂ ਚੱਖਿਆ।

Bhai Manmohan Singh (Shabad OS, CC BY-SA)

English

I have not tasted divine love, O my dear beloved, within my heart.

Dr. Sant Singh Khalsa (Shabad OS, CC BY-SA)
Ang 451 · Line 32

ਮਨਿ. ਤ੍ਰਿਸਨਾ ਨ ਬੁਝੀ, ਮੇਰੇ ਪਿਆਰੇ; ਨਿਤ ਆਸ ਕਰੇ ॥

man. trisanaa na bujhee, mere piaare; nit aas kare |

Punjabi

ਮੇਰੇ ਦਿਲ ਦੀ ਤ੍ਰੇਹ ਨਹੀਂ ਬੁਝੀ, ਹੇ ਮੇਰੇ ਪ੍ਰੀਤਮ! ਅਤੇ ਤੈਨੂੰ ਵੇਖਣ ਦੀ ਉਮੈਦ ਮੈਨੂੰ ਸਦਾ ਹੀ ਲੱਗੀ ਰਹਿੰਦੀ ਹੈ।

Bhai Manmohan Singh (Shabad OS, CC BY-SA)

English

The mind's desires are not quenched, O my dear beloved, but I still hold out hope.

Dr. Sant Singh Khalsa (Shabad OS, CC BY-SA)
Ang 451 · Line 33

ਨਿਤ ਜੋਬਨੁ ਜਾਵੈ. ਮੇਰੇ ਪਿਆਰੇ; ਜਮੁ ਸਾਸ ਹਿਰੇ ॥

nit joban jaavai. mere piaare; jam saas hire |

Punjabi

ਹਰ ਰੋਜ ਜੁਆਨੀ ਬੀਤਦੀ ਜਾ ਰਹੀ ਹੈ ਮੇਰੇ ਪ੍ਰੀਤਮ! ਅਤੇ ਮੌਤ ਮੇਰੇ ਸੁਆਸਾਂ ਨੂੰ ਚੁਰਾ ਰਹੀ ਹੈ।

Bhai Manmohan Singh (Shabad OS, CC BY-SA)

English

Youth is passing away, O my dear beloved, and death is stealing away the breath of life.

Dr. Sant Singh Khalsa (Shabad OS, CC BY-SA)
Ang 451 · Line 34

ਭਾਗ ਮਣੀ ਸੋਹਾਗਣਿ, ਮੇਰੇ ਪਿਆਰੇ; ਨਾਨਕ. ਹਰਿ ਉਰਿ ਧਾਰੇ ॥੨॥

bhaag manee sohaagan, mere piaare; naanak. har ur dhaare |2|

Punjabi

ਕਰਮਾਂ ਵਾਲੀ ਅਤੇ ਪਾਕਦਾਮਨ ਹੈ ਉਹ ਪਤਨੀ, ਹੇ ਨਾਨਕ! ਜੋ ਆਪਣੇ ਪ੍ਰੀਤਮ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ।

Bhai Manmohan Singh (Shabad OS, CC BY-SA)

English

The virtuous bride realizes the good fortune of her destiny, O my dear beloved; O Nanak, she enshrines the Lord within her heart. ||2||

Dr. Sant Singh Khalsa (Shabad OS, CC BY-SA)