Ang 452
ਪਿਰ ਰਤਿਅੜੇ. ਮੈਡੇ ਲੋਇਣ. ਮੇਰੇ ਪਿਆਰੇ; ਚਾਤ੍ਰਿਕ ਬੂੰਦ ਜਿਵੈ ॥
pir ratiarre. maidde loein. mere piaare; chaatrik boond jivai |
Punjabi
ਮੇਰੀਆਂ ਅੱਖਾਂ ਆਪਣੇ ਪਤੀ ਦੇ ਪਿਆਰ ਨਾਲ ਐਉਂ ਰੰਗੀਜੀਆਂ ਹਨ, ਜਿਸ ਤਰ੍ਹਾਂ ਪਪੀਹੇ ਦੀਆਂ ਮੀਂਹ ਦੀ ਕਣੀ ਲਈ ਹੇ ਜਾਨੀਆਂ!
English
My eyes are drenched with the Love of my Husband Lord, O my dear beloved, like the song-bird with the rain drop.
ਮਨੁ ਸੀਤਲੁ ਹੋਆ. ਮੇਰੇ ਪਿਆਰੇ; ਹਰਿ ਬੂੰਦ ਪੀਵੈ ॥
man seetal hoaa. mere piaare; har boond peevai |
Punjabi
ਵਾਹਿਗੁਰੂ ਦੀਆਂ ਮੀਂਹ ਦੀਆਂ ਕਣੀਆਂ ਨੂੰ ਪੀਣ ਦੁਆਰਾ ਮੇਰੀ ਆਤਮਾਂ ਸ਼ਾਂਤ ਹੋ ਗਈ ਹੈ, ਹੇ ਪਿਆਰਿਆ!
English
My mind is cooled and soothed, O my dear beloved, by drinking in the rain drops of the Lord.
ਤਨਿ ਬਿਰਹੁ ਜਗਾਵੈ. ਮੇਰੇ ਪਿਆਰੇ; ਨੀਦ ਨ ਪਵੈ. ਕਿਵੈ ॥
tan birahu jagaavai. mere piaare; need na pavai. kivai |
Punjabi
ਆਪਣੈ ਦਿਲਬਰ ਨਾਲੋਂ ਵਿਛੋੜਾ ਮੇਰੀ ਦੇਹਿ ਨੂੰ ਜਾਗਦਾ ਰਖਦਾ ਹੈ, ਹੇ ਸਨੇਹੀਆ! ਅਤੇ ਕਿਸੇ ਤਰ੍ਹਾਂ ਭੀ ਮੈਨੂੰ ਨੀਦਂ ਨਹੀਂ ਪੈਦੀ।
English
Separation from my Lord keeps my body awake, O my dear beloved; I cannot sleep at all.
ਹਰਿ ਸਜਣੁ ਲਧਾ. ਮੇਰੇ ਪਿਆਰੇ; ਨਾਨਕ. ਗੁਰੂ ਲਿਵੈ ॥੩॥
har sajan ladhaa. mere piaare; naanak. guroo livai |3|
Punjabi
ਗੁਰਾਂ ਨੂੰ ਪਿਆਰ ਕਰਨ ਦੁਆਰਾ, ਨਾਨਕ ਨੇ ਵਾਹਿਗੁਰੂ ਮਿਤਰ ਨੂੰ ਭਾਲ ਪਿਆ ਹੈ, ਹੇ ਪਿਆਰਿਆ!
English
Nanak has found the Lord, the True Friend, O my dear beloved, by loving the Guru. ||3||
ਚੜਿ ਚੇਤੁ ਬਸੰਤੁ ਮੇਰੇ ਪਿਆਰੇ; ਭਲੀਅ ਰੁਤੇ ॥
charr chet basant mere piaare; bhaleea rute |
Punjabi
ਚੇਤਰ ਦੇ ਮਹੀਨੇ ਵਿੱਚ, ਹੇ ਜਾਨੀਆ, ਬਾਹਰ ਦਾ ਖੁਸ਼ਗਵਾਰ ਮੌਸਮ ਆਰੰਭ ਹੁੰਦਾ ਹੈ।
English
In the month of Chayt, O my dear beloved, the pleasant season of spring begins.
ਪਿਰ ਬਾਝੜਿਅਹੁ. ਮੇਰੇ ਪਿਆਰੇ; ਆਂਗਣਿ ਧੂੜਿ ਲੁਤੇ ॥
pir baajharriahu. mere piaare; aangan dhoorr lute |
Punjabi
ਪਰ ਮੇਰੇ ਕੰਤ ਦੇ ਬਿਨਾਂ, ਓ ਪਿਆਰਿਆ! ਮੇਰੇ ਮਨ ਦੇ ਵਿਹੜੇ ਵਿੱਚ ਖੇਹ ਉਡ ਰਹੀ ਹੈ।
English
But without my Husband Lord, O my dear beloved, my courtyard is filled with dust.
ਮਨਿ ਆਸ ਉਡੀਣੀ. ਮੇਰੇ ਪਿਆਰੇ; ਦੁਇ ਨੈਨ ਜੁਤੇ ॥
man aas uddeenee. mere piaare; due nain jute |
Punjabi
ਮੇਰੇ ਉਦਾਸ ਦਿਲ ਅੰਦਰ ਅਜੇ ਭੀ ਉਮੈਦ ਹੈ ਅਤੇ ਮੇਰੇ ਦੋਨੋ ਨੇਤਰ ਉਸ ਦਿਲਬਰ ਉਤੇ ਗੱਡੇ ਹੋਏ ਹਨ।
English
But my sad mind is still hopeful, O my dear beloved; my eyes are both fixed upon Him.
ਗੁਰੁ ਨਾਨਕੁ ਦੇਖਿ ਵਿਗਸੀ. ਮੇਰੇ ਪਿਆਰੇ; ਜਿਉ ਮਾਤ ਸੁਤੇ ॥੪॥
gur naanak dekh vigasee. mere piaare; jiau maat sute |4|
Punjabi
ਪਰ ਗੁਰੂ ਜੀ ਨੂੰ ਵੇਖ ਕੇ ਨਾਨਕ ਐਉ ਪਰਮ ਪ੍ਰਸੰਨ ਹੋ ਗਿਆ ਹੈਂ ਜਿਸ ਤਰ੍ਹਾਂ ਬਾਲਕ ਆਪਣੀ ਮਾਤਾ ਨੂੰ ਤੱਕ ਕੇ ਹੇ ਪਿਆਰਿਆ!
English
Beholding the Guru, Nanak is filled with wondrous joy, like a child, gazing upon his mother. ||4||
ਹਰਿ ਕੀਆ ਕਥਾ ਕਹਾਣੀਆ, ਮੇਰੇ ਪਿਆਰੇ; ਸਤਿਗੁਰੂ ਸੁਣਾਈਆ ॥
har keea kathaa kahaaneea, mere piaare; satiguroo sunaaeea |
Punjabi
ਮੈਡੇ ਪ੍ਰੀਤਵਾਨ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੀਆਂ ਵਾਰਤਾਵਾਂ ਅਤੇ ਸਾਖੀਆਂ ਸ੍ਰਵਣ ਕਰਾਈਆਂ ਹਨ।
English
The True Guru has preached the sermon of the Lord, O my dear beloved.
ਗੁਰ ਵਿਟੜਿਅਹੁ ਹਉ ਘੋਲੀ, ਮੇਰੇ ਪਿਆਰੇ; ਜਿਨਿ ਹਰਿ ਮੇਲਾਈਆ ॥
gur vittarriahu hau gholee, mere piaare; jin har melaaeea |
Punjabi
ਆਪਣੇ ਗੁਰਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ, ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਨਾਲ ਜੋੜ ਦਿੱਤਾ ਹੈ।
English
I am a sacrifice to the Guru, O my dear beloved, who has united me with the Lord.
ਸਭਿ ਆਸਾ ਹਰਿ ਪੂਰੀਆ, ਮੇਰੇ ਪਿਆਰੇ; ਮਨਿ ਚਿੰਦਿਅੜਾ ਫਲੁ ਪਾਇਆ ॥
sabh aasaa har pooreea, mere piaare; man chindiarraa fal paaeaa |
Punjabi
ਵਾਹਿਗੁਰੂ ਨੇ ਮੇਰੀਆਂ ਸਾਰੀਆਂ ਉਮੈਦਾਂ ਪੂਰੀਆਂ ਕਰ ਦਿੱਤੀਆਂ ਹਨ, ਹੇ ਪਿਆਰਿਆ! ਤੇ ਮੈਂ ਚਿੱਤ ਚਾਹੁੰਦਾ ਮੇਵਾ ਹਾਸਲ ਕਰ ਲਿਆ ਹੈ।
English
The Lord has fulfilled all my hopes, O my dear beloved; I have obtained the fruits of my heart's desires.
ਹਰਿ ਤੁਠੜਾ. ਮੇਰੇ ਪਿਆਰੇ; ਜਨੁ ਨਾਨਕੁ. ਨਾਮਿ ਸਮਾਇਆ ॥੫॥
har tuttharraa. mere piaare; jan naanak. naam samaaeaa |5|
Punjabi
ਜਦ ਸੁਆਮੀ ਖੁਸ਼ ਹੋ ਜਾਂਦਾ ਹੈ, ਹੇ ਮੇਰੇ ਸਨੇਹੀਆ! ਤਾਂ ਗੋਲਾ ਨਾਨਕ ਉਸ ਦੇ ਨਾਮ ਵਿੱਚ ਲੀਨ ਥੀ ਵੰਞਦਾ ਹੈ।
English
When the Lord is pleased, O my dear beloved, servant Nanak is absorbed into the Naam. ||5||
ਪਿਆਰੇ ਹਰਿ ਬਿਨੁ; ਪ੍ਰੇਮੁ ਨ ਖੇਲਸਾ ॥
piaare har bin; prem na khelasaa |
Punjabi
ਆਪਣੇ ਮਹਿਬੂਬ ਵਾਹਿਗੁਰੂ ਦੇ ਬਗੈਰ, ਮੈਂ ਹੋਰ ਪਿਆਰ ਦੀ ਖੇਡ ਨਹੀਂ ਖੇਡਾਂਗਾ।
English
Without the Beloved Lord, there is no play of love.
ਕਿਉ ਪਾਈ ਗੁਰੁ; ਜਿਤੁ ਲਗਿ ਪਿਆਰਾ ਦੇਖਸਾ ॥
kiau paaee gur; jit lag piaaraa dekhasaa |
Punjabi
ਮੈਂ ਗੁਰਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵਾਂਗਾ, ਜਿਨ੍ਹਾਂ ਨਾਲ ਲੱਗ ਕੇ ਮੈਂ ਆਪਣੈ ਦਿਲਬਰ ਨੂੰ ਵੇਖ ਸਕਦਾ ਹਾਂ?
English
How can I find the Guru? Grasping hold of Him, I behold my Beloved.
ਹਰਿ ਦਾਤੜੇ ਮੇਲਿ ਗੁਰੂ; ਮੁਖਿ ਗੁਰਮੁਖਿ ਮੇਲਸਾ ॥
har daatarre mel guroo; mukh guramukh melasaa |
Punjabi
ਹੇ ਦਾਤਾਰ ਵਾਹਿਗੁਰੂ, ਮੈਨੂੰ ਸ਼੍ਰੋਮਣੀ ਗੁਰਾਂ ਨਾਲ ਮਿਲਾ ਦੇ। ਕੇਵਲ ਗੁਰਾਂ ਦੇ ਰਾਹੀਂ ਹੀ ਮੈਂ ਤੇਰੇ ਨਾਲ ਮਿਲ ਸਕਦਾ ਹਾਂ।
English
O Lord, O Great Giver, let me meet the Guru; as Gurmukh, may I merge with You.
ਗੁਰੁ ਨਾਨਕੁ ਪਾਇਆ ਮੇਰੇ ਪਿਆਰੇ; ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥
gur naanak paaeaa mere piaare; dhur masatak lekh saa |6|14|21|
Punjabi
ਨਾਨਕ ਨੂੰ ਗੁਰਦੇਵ ਜੀ ਪ੍ਰਾਪਤ ਹੋ ਗਏ ਹਨ, ਹੇ ਪਿਆਰਿਆ! ਕਿਉਂ ਜੋ ਉਸ ਦੇ ਮੱਥੇ ਉਤੇ ਐਹੋ ਜਿਹੀ ਆਦੀ ਲਿਖਤਾਕਾਰ ਸੀ।
English
Nanak has found the Guru, O my dear beloved; such was the destiny inscribed upon his forehead. ||6||14||21||
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥
raag aasaa mahalaa 5 chhant ghar 1 |
Punjabi
ਰਾਗ ਆਸਾ ਪੰਜਵੀਂ ਪਾਤਸ਼ਾਹੀ। ਛੰਦ।
English
Raag Aasaa, Fifth Mehl, Chhant, First House:
ਅਨਦੋ ਅਨਦੁ ਘਣਾ; ਮੈ. ਸੋ ਪ੍ਰਭੁ ਡੀਠਾ ਰਾਮ ॥
anado anad ghanaa; mai. so prabh ddeetthaa raam |
Punjabi
ਖੁਸ਼ੀ ਵੱਡੀ ਖੁਸ਼ੀ, ਮੈਂ ਉਸ ਸਾਹਿਬ ਮਾਲਕ ਨੂੰ ਵੇਖ ਲਿਆ ਹੈ।
English
Joy - great joy! I have seen the Lord God!
ਚਾਖਿਅੜਾ ਚਾਖਿਅੜਾ; ਮੈ. ਹਰਿ ਰਸੁ ਮੀਠਾ ਰਾਮ ॥
chaakhiarraa chaakhiarraa; mai. har ras meetthaa raam |
Punjabi
ਚੱਖਿਆ ਹੈ, ਚੱਖਿਆ ਹੈ, ਮੈਂ ਮਿੱਠੜਾ ਅੰਮ੍ਰਿਤ ਵਾਹਿਗੁਰੂ ਸੁਆਮੀ ਦਾ!
English
Tasted - I have tasted the sweet essence of the Lord.
ਹਰਿ ਰਸੁ ਮੀਠਾ, ਮਨ ਮਹਿ ਵੂਠਾ; ਸਤਿਗੁਰੁ ਤੂਠਾ ਸਹਜੁ ਭਇਆ ॥
har ras meetthaa, man meh vootthaa; satigur tootthaa sehaj bheaa |
Punjabi
ਰੱਬ ਦਾ ਮਿੱਠੜਾ ਅੰਮ੍ਰਿਤ ਮੇਰੇ ਹਿਰਦੇ ਅੰਦਰ ਬਰਸਿਆ ਹੈ, ਸੱਚੇ ਗੁਰਾਂ ਦੀ ਪ੍ਰਸੰਨਤਾ ਰਾਹੀਂ ਮੈਨੂੰ ਸ਼ਾਂਤੀ ਆ ਗਈ ਹੈ।
English
The sweet essence of the Lord has rained down in my mind; by the pleasure of the True Guru, I have attained peaceful ease.
ਗ੍ਰਿਹੁ ਵਸਿ ਆਇਆ. ਮੰਗਲੁ ਗਾਇਆ; ਪੰਚ ਦੁਸਟ ਓਇ ਭਾਗਿ ਗਇਆ ॥
grihu vas aaeaa. mangal gaaeaa; panch dusatt oe bhaag geaa |
Punjabi
ਮੇਰਾ ਘਰ ਆਬਾਦ ਹੋ ਗਿਆ ਹੈ ਤੇ ਮੈਂ ਖੁਸ਼ੀ ਦੇ ਗੀਤ ਗਾਉਂਦਾ ਹਾਂ, ਕਿਉਂ ਜੋ ਉਹ ਪੰਜੇ ਹੀ ਬਦਮਾਸ਼ ਭੱਜ ਗਏ ਹਨ।
English
I have come to dwell in the home of my own self, and I sing the songs of joy; the five villains have fled.
ਸੀਤਲ ਆਘਾਣੇ. ਅੰਮ੍ਰਿਤ ਬਾਣੇ; ਸਾਜਨ ਸੰਤ ਬਸੀਠਾ ॥
seetal aaghaane. amrit baane; saajan sant baseetthaa |
Punjabi
ਅੰਮ੍ਰਿਤਮਈ ਗੁਰਬਾਣੀ ਨਾਲ ਮੈਂ ਸ਼ਾਂਤ ਤੇ ਤ੍ਰਿਪਤ ਹੋ ਗਿਆ ਹਾਂ। ਮਿੱਤਰ ਸੰਤ ਗੁਰਦੇਵ ਜੀ ਮੇਰੇ ਵਿਚੋਲੇ ਹਨ।
English
I am soothed and satisfied with the Ambrosial Bani of His Word; the friendly Saint is my advocate.
ਕਹੁ ਨਾਨਕ. ਹਰਿ ਸਿਉ ਮਨੁ ਮਾਨਿਆ; ਸੋ ਪ੍ਰਭੁ ਨੈਣੀ ਡੀਠਾ ॥੧॥
kahu naanak. har siau man maaniaa; so prabh nainee ddeetthaa |1|
Punjabi
ਗੁਰੂ ਜੀ ਆਖਦੇ ਹਨ, ਮੇਰੀ ਆਤਮਾਂ ਵਾਹਿਗੁਰੂ ਨਾਲ ਹਿਲ ਗਈ ਹੈ। ਉਸ ਸਾਹਿਬ ਨੂੰ ਮੈਂ ਆਪਣਿਆਂ ਨੇਤਰਾਂ ਨਾਲ ਵੇਖ ਲਿਆ ਹੈ।
English
Says Nanak, my mind is in harmony with the Lord; I have seen God with my eyes. ||1||
ਸੋਹਿਅੜੇ ਸੋਹਿਅੜੇ; ਮੇਰੇ ਬੰਕ ਦੁਆਰੇ. ਰਾਮ ॥
sohiarre sohiarre; mere bank duaare. raam |
Punjabi
ਸੁਭਾਇਮਾਨ! ਸੁਭਾਇਮਾਨ ਹਨ ਮੇਰੇ ਸੁੰਦਰ ਦਰਵਾਜੇ, ਹੇ ਮੇਰੇ ਸਰਬ-ਵਿਆਪਕ ਸੁਆਮੀ!
English
Adorned - adorned are my beauteous gates, O Lord.
ਪਾਹੁਨੜੇ ਪਾਹੁਨੜੇ; ਮੇਰੇ ਸੰਤ ਪਿਆਰੇ. ਰਾਮ ॥
paahunarre paahunarre; mere sant piaare. raam |
Punjabi
ਪ੍ਰਾਹੁਣੇ, ਮੈਡੇ ਪ੍ਰਾਹੁਣੇ ਹਨ ਪ੍ਰੀਤਮ ਸਾਧੂ, ਹੇ ਮੇਰੇ ਸੁਆਮੀ!
English
Guests - my guests are the Beloved Saints, O Lord.
ਸੰਤ ਪਿਆਰੇ. ਕਾਰਜ ਸਾਰੇ; ਨਮਸਕਾਰ ਕਰਿ. ਲਗੇ ਸੇਵਾ ॥
sant piaare. kaaraj saare; namasakaar kar. lage sevaa |
Punjabi
ਪ੍ਰੀਤਵਾਨ ਸਾਧੂਆਂ ਨੇ ਮੇਰੇ ਕੰਮ ਕਾਜ ਸੁਆਰ ਦਿੱਤੇ, ਜਦ ਮੈਂ ਉਹਨਾਂ ਨੂੰ ਪ੍ਰਣਾਮ ਕੀਤਾ ਅਤੇ ਉਹਨਾਂ ਦੀ ਟਹਿਲ ਵਿੱਚ ਜੁੜ ਗਿਆ।
English
The Beloved Saints have resolved my affairs; I humbly bowed to them, and committed myself to their service.
ਆਪੇ ਜਾਞੀ ਆਪੇ. ਮਾਞੀ ਆਪਿ; ਸੁਆਮੀ. ਆਪਿ ਦੇਵਾ ॥
aape jaayee aape. maayee aap; suaamee. aap devaa |
Punjabi
ਹਰੀ ਖੁਦ ਬ੍ਰਾਤੀ ਹੈ, ਖੁਦ ਮੇਲੀ, ਖੁਦ ਹੀ ਮਾਲਕ ਅਤੇ ਖੁਦ ਹੀ ਵਿਆਹ ਦਾ ਦੇਵਤਾ।
English
He Himself is the groom's party, and He Himself the bride's party; He Himself is the Lord and Master; He Himself is the Divine Lord.
ਅਪਣਾ ਕਾਰਜੁ ਆਪਿ ਸਵਾਰੇ; ਆਪੇ ਧਾਰਨ ਧਾਰੇ ॥
apanaa kaaraj aap savaare; aape dhaaran dhaare |
Punjabi
ਆਪਣਾ ਕੰਮ ਸੁਆਮੀ ਆਪ ਹੀ ਸੁਆਰਦਾ ਹੈ ਅਤੇ ਆਪ ਹੀ ਕੁਲ ਆਲਮ ਨੂੰ ਆਸਰਾ ਦਿੰਦਾ ਹੈ।
English
He Himself resolves His own affairs; He Himself sustains the Universe.
ਕਹੁ ਨਾਨਕ. ਸਹੁ ਘਰ ਮਹਿ ਬੈਠਾ; ਸੋਹੇ ਬੰਕ ਦੁਆਰੇ ॥੨॥
kahu naanak. sahu ghar meh baitthaa; sohe bank duaare |2|
Punjabi
ਗੁਰੂ ਜੀ ਆਖਦੇ ਹਨ, ਕੰਤ ਮੇਰੇ ਗ੍ਰਹਿ ਬੈਠਾ ਹੈ, ਇਸ ਲਈ ਸੁਸ਼ੋਭਤ ਲੱਗਦੇ ਹਨ, ਮੇਰੇ ਸੁੰਦਰ ਦਰਵਾਜੇ।
English
Says Nanak, my Bridegroom is sitting in my home; the gates of my body are beautifully adorned. ||2||
ਨਵ ਨਿਧੇ ਨਉ ਨਿਧੇ; ਮੇਰੇ ਘਰ ਮਹਿ ਆਈ. ਰਾਮ ॥
nav nidhe nau nidhe; mere ghar meh aaee. raam |
Punjabi
ਨੌ ਖਜਾਨੇ, ਨੌ ਖਜਾਨੇ, ਤਦ ਮੇਰੇ ਗ੍ਰਹਿ ਵਿੱਚ ਆ ਜਾਂਦੇ ਹਨ।
English
The nine treasures - the nine treasures come into my home, Lord.
ਸਭੁ ਕਿਛੁ. ਮੈ ਸਭੁ ਕਿਛੁ ਪਾਇਆ; ਨਾਮੁ ਧਿਆਈ ਰਾਮ ॥
sabh kichh. mai sabh kichh paaeaa; naam dhiaaee raam |
Punjabi
ਸਾਰਾ ਕੁਝ, ਸਾਰਾ ਕੁਝ ਮੈਂ ਪ੍ਰਾਪਤ ਕਰ ਲੈਦਾ ਹਾਂ। ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ।
English
Everything - I obtain everything, meditating on the Naam, the Name of the Lord.
ਨਾਮੁ ਧਿਆਈ. ਸਦਾ ਸਖਾਈ; ਸਹਜ ਸੁਭਾਈ ਗੋਵਿੰਦਾ ॥
naam dhiaaee. sadaa sakhaaee; sehaj subhaaee govindaa |
Punjabi
ਅਡੋਲਤਾ ਅਤੇ ਅਨੁਰਾਗ (ਪ੍ਰੇਮ) ਨਾਲ ਨਾਮ ਦਾ ਅਰਾਧਨ ਕਰਨ ਦੁਆਰਾ, ਸ੍ਰਿਸ਼ਟੀ ਦਾ ਸੁਆਮੀ ਬੰਦੇ ਦਾ ਹਮੇਸ਼ਾਂ ਲਈ ਸਹਾਇਕ ਬਣ ਜਾਂਦਾ ਹੈ।
English
Meditating on the Naam, the Lord of the Universe becomes one's eternal companion, and he dwells in peaceful ease.
ਗਣਤ ਮਿਟਾਈ. ਚੂਕੀ ਧਾਈ; ਕਦੇ ਨ ਵਿਆਪੈ ਮਨ ਚਿੰਦਾ ॥
ganat mittaaee. chookee dhaaee; kade na viaapai man chindaa |
Punjabi
ਉਸ ਦੀ ਗਿਣਤੀ ਮਿਣਤੀ ਮੁੱਕ ਜਾਂਦੀ ਹੈ, ਉਸ ਦਾ ਭਟਕਣਾ ਮਿੱਟ ਜਾਂਦਾ ਹੈ ਅਤੇ ਉਸ ਦੇ ਚਿੱਤ ਨੂੰ ਕਦੇ ਭੀ ਫਿਕਰ ਨਹੀਂ ਚਿਮੜਦਾ।
English
His calculations are ended, his wanderings cease, and his mind is no longer afflicted with anxiety.
ਗੋਵਿੰਦ ਗਾਜੇ. ਅਨਹਦ ਵਾਜੇ; ਅਚਰਜ ਸੋਭ ਬਣਾਈ ॥
govind gaaje. anahad vaaje; acharaj sobh banaaee |
Punjabi
ਜਦ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਅਗੰਮੀ ਕੀਰਤਨ ਹੁੰਦਾ ਹੈ ਅਤੇ ਅਸਚਰਜ ਸ਼ਾਨ ਸ਼ੌਕਤ ਦਾ ਦ੍ਰਿਸ਼ਯ ਬੱਝ ਜਾਂਦਾ ਹੈ।
English
When the Lord of the Universe reveals Himself, and the unstruck melody of the sound current vibrates, the drama of wondrous splendor is enacted.
ਕਹੁ ਨਾਨਕ. ਪਿਰੁ ਮੇਰੈ ਸੰਗੇ; ਤਾ ਮੈ ਨਵ ਨਿਧਿ ਪਾਈ ॥੩॥
kahu naanak. pir merai sange; taa mai nav nidh paaee |3|
Punjabi
ਗੁਰੂ ਜੀ ਫਰਮਾਉਂਦੇ ਹਨ, ਜਦ ਮੇਰਾ ਪ੍ਰੀਤਮ ਮੇਰੇ ਨਾਲ ਹੈ, ਤਦ ਮੈਨੂੰ ਨੌਂ ਖਜਾਨੇ ਪ੍ਰਾਪਤ ਹੋ ਵੰਞਦੇ ਹਨ।
English
Says Nanak, when my Husband Lord is with me, I obtain the nine treasures. ||3||
ਸਰਸਿਅੜੇ ਸਰਸਿਅੜੇ; ਮੇਰੇ ਭਾਈ ਸਭ ਮੀਤਾ. ਰਾਮ ॥
sarasiarre sarasiarre; mere bhaaee sabh meetaa. raam |
Punjabi
ਪਰਮ ਪ੍ਰਸੰਨ, ਪਰਮ ਪ੍ਰਸੰਨ ਹੋ ਗਏ, ਮੈਡੇ ਸਾਰੇ ਭਰਾ ਅਤੇ ਮਿੱਤਰ।
English
Over-joyed - over-joyed are all my brothers and friends.