Ekam
Guru Granth Sahib

Ang 453

Ang 453 · Line 1

ਬਿਖਮੋ ਬਿਖਮੁ ਅਖਾੜਾ; ਮੈ. ਗੁਰ ਮਿਲਿ ਜੀਤਾ. ਰਾਮ ॥

bikhamo bikham akhaarraa; mai. gur mil jeetaa. raam |

Punjabi

ਗੁਰਾਂ ਨੂੰ ਭੇਟਣ ਦੁਆਰਾ ਮੈਂ ਜੀਵਨ-ਮੈਦਾਨ ਦਾ ਪਰਮ ਕਠਨ ਯੁੱਧ ਜਿੱਤ ਲਿਆ ਹੈ।

Bhai Manmohan Singh (Shabad OS, CC BY-SA)

English

Meeting the Guru, I have won the most arduous battle in the arena of life.

Dr. Sant Singh Khalsa (Shabad OS, CC BY-SA)
Ang 453 · Line 2

ਗੁਰ ਮਿਲਿ ਜੀਤਾ, ਹਰਿ ਹਰਿ ਕੀਤਾ; ਤੂਟੀ ਭੀਤਾ. ਭਰਮ ਗੜਾ ॥

gur mil jeetaa, har har keetaa; toottee bheetaa. bharam garraa |

Punjabi

ਗੁਰਾਂ ਨੂੰ ਮਿਲ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ, ਸੰਦੇਹ ਦੇ ਕਿਲੇ ਦੀਆਂ ਕੰਧਾਂ ਮਿਸਮਾਰ ਕੀਤੀਆਂ (ਢਾਹ ਦਿੱਤੀਆਂ) ਅਤੇ ਜਿੱਤ ਪ੍ਰਾਪਤ ਕਰ ਲਈ।

Bhai Manmohan Singh (Shabad OS, CC BY-SA)

English

Meeting the Guru, I am victorious; praising the Lord, Har, Har, the walls of the fortress of doubt have been destroyed.

Dr. Sant Singh Khalsa (Shabad OS, CC BY-SA)
Ang 453 · Line 3

ਪਾਇਆ ਖਜਾਨਾ. ਬਹੁਤੁ ਨਿਧਾਨਾ; ਸਾਣਥ ਮੇਰੀ. ਆਪਿ ਖੜਾ ॥

paaeaa khajaanaa. bahut nidhaanaa; saanath meree. aap kharraa |

Punjabi

ਮੈਨੂੰ ਅਨੇਕਾਂ ਖਜਾਨਿਆਂ ਦੀ ਦੌਲਤ ਪ੍ਰਾਪਤ ਹੋ ਗਈ, ਅਤੇ ਪ੍ਰਭੂ ਖੁਦ ਮੇਰੀ ਸਹਾਇਤਾ ਤੇ ਆ ਖਲੋਤਾ।

Bhai Manmohan Singh (Shabad OS, CC BY-SA)

English

I have obtained the wealth of so many treasures; the Lord Himself has stood by my side.

Dr. Sant Singh Khalsa (Shabad OS, CC BY-SA)
Ang 453 · Line 4

ਸੋਈ ਸੁਗਿਆਨਾ ਸੋ ਪਰਧਾਨਾ; ਜੋ. ਪ੍ਰਭਿ ਅਪਨਾ ਕੀਤਾ ॥

soee sugiaanaa so paradhaanaa; jo. prabh apanaa keetaa |

Punjabi

ਓਹੀ ਸ੍ਰੇਸ਼ਟ ਗਿਆਨੀ ਹੈ ਅਤੇ ਓਹੀ ਸਾਰਿਆਂ ਦਾ ਸ਼੍ਰੋਮਣੀ, ਜਿਸ ਨੂੰ ਸਾਹਿਬ ਨੇ ਆਪਣਾ ਨਿੱਜ ਦਾ ਬਣਾ ਲਿਆ ਹੈ।

Bhai Manmohan Singh (Shabad OS, CC BY-SA)

English

He is the man of spiritual wisdom, and he is the leader, whom God has made His own.

Dr. Sant Singh Khalsa (Shabad OS, CC BY-SA)
Ang 453 · Line 5

ਕਹੁ ਨਾਨਕ. ਜਾਂ ਵਲਿ ਸੁਆਮੀ; ਤਾ ਸਰਸੇ ਭਾਈ ਮੀਤਾ ॥੪॥੧॥

kahu naanak. jaan val suaamee; taa sarase bhaaee meetaa |4|1|

Punjabi

ਗੁਰੂ ਜੀ ਆਖਦੇ ਹਨ, ਜਦ ਸਾਹਿਬ ਮੇਰੇ ਪਾਸੇ ਹੈ, ਤਦ ਮੇਰੇ ਵੀਰ ਤੇ ਸਜਨ ਖੁਸ਼ੀ ਕਰਦੇ ਹਨ।

Bhai Manmohan Singh (Shabad OS, CC BY-SA)

English

Says Nanak, when the Lord and Master is on my side, then my brothers and friends rejoice. ||4||1||

Dr. Sant Singh Khalsa (Shabad OS, CC BY-SA)
Ang 453 · Line 6

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 453 · Line 7

ਅਕਥਾ ਹਰਿ, ਅਕਥ ਕਥਾ; ਕਿਛੁ. ਜਾਇ ਨ ਜਾਣੀ ਰਾਮ ॥

akathaa har, akath kathaa; kichh. jaae na jaanee raam |

Punjabi

ਬਿਆਨ ਤੋਂ ਬਾਹਰ ਹੈ, ਨਾਂ ਵਰਨਣ ਹੋ ਸਕਣ ਵਾਲੇ ਸਾਈਂ ਮਾਲਕ ਦੀ ਧਰਮਵਾਰਤਾ। ਇਹ ਥੋੜੀ ਜਿਹੀ ਭੀ ਜਾਣੀ ਨਹੀਂ ਜਾ ਸਕਦੀ।

Bhai Manmohan Singh (Shabad OS, CC BY-SA)

English

Inexpressible is the sermon of the inexpressible Lord; it cannot be known at all.

Dr. Sant Singh Khalsa (Shabad OS, CC BY-SA)
Ang 453 · Line 8

ਸੁਰਿ ਨਰ. ਸੁਰਿ ਨਰ ਮੁਨਿ ਜਨ; ਸਹਜਿ ਵਖਾਣੀ. ਰਾਮ ॥

sur nar. sur nar mun jan; sehaj vakhaanee. raam |

Punjabi

ਦੇਵਤਿਆਂ, ਮਨੁੱਖਾਂ, ਦੈਵੀ ਪੁਰਸ਼ਾਂ ਅਤੇ ਖਾਮੋਸ਼ ਰਿਸ਼ੀਆਂ ਨੇ ਇਸ ਨੂੰ ਧੀਰਜ, ਸ਼ਾਂਤੀ ਦੁਆਰਾ ਵਰਨਣ ਕੀਤਾ ਹੈ।

Bhai Manmohan Singh (Shabad OS, CC BY-SA)

English

The demi-gods, mortal beings, angels and silent sages express it in their peaceful poise.

Dr. Sant Singh Khalsa (Shabad OS, CC BY-SA)
Ang 453 · Line 9

ਸਹਜੇ ਵਖਾਣੀ. ਅਮਿਉ ਬਾਣੀ; ਚਰਣ ਕਮਲ ਰੰਗੁ ਲਾਇਆ ॥

sahaje vakhaanee. amiau baanee; charan kamal rang laaeaa |

Punjabi

ਅਡੋਲਤਾ ਅੰਦਰ ਉਹ ਅੰਮ੍ਰਿਤਮਈ ਗੁਰਬਾਣੀ ਨੂੰ ਊਚਾਰਦੇ ਹਨ ਅਤੇ ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਪਾਉਂਦੇ ਹਨ।

Bhai Manmohan Singh (Shabad OS, CC BY-SA)

English

In their poise, they recite the Ambrosial Bani of the Lord's Word; they embrace love for the Lord's Lotus Feet.

Dr. Sant Singh Khalsa (Shabad OS, CC BY-SA)
Ang 453 · Line 10

ਜਪਿ ਏਕੁ. ਅਲਖੁ ਪ੍ਰਭੁ ਨਿਰੰਜਨੁ; ਮਨ ਚਿੰਦਿਆ ਫਲੁ ਪਾਇਆ ॥

jap ek. alakh prabh niranjan; man chindiaa fal paaeaa |

Punjabi

ਇਕ ਅਗਾਧ ਅਤੇ ਪਵਿੱਤਰ ਸੁਆਮੀ ਦਾ ਸਿਮਰਨ ਕਰਨ ਦੁਆਰਾ ਉਹ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾਂ ਪਾ ਲੈਂਦੇ ਹਨ।

Bhai Manmohan Singh (Shabad OS, CC BY-SA)

English

Meditating on the One incomprehensible and immaculate Lord, they obtain the fruits of their heart's desires.

Dr. Sant Singh Khalsa (Shabad OS, CC BY-SA)
Ang 453 · Line 11

ਤਜਿ ਮਾਨੁ ਮੋਹੁ ਵਿਕਾਰੁ ਦੂਜਾ; ਜੋਤੀ ਜੋਤਿ ਸਮਾਣੀ ॥

taj maan mohu vikaar doojaa; jotee jot samaanee |

Punjabi

ਸਵੈ-ਹੰਗਤਾ। ਸੰਸਾਰੀ ਮਮਤਾ, ਪਾਪ ਅਤੇ ਦਵੈਤ-ਭਾਵ ਤਿਆਗਣ ਦੁਆਰਾ ਪ੍ਰਾਣੀ ਦਾ ਨੂਰ, ਪਰਮ ਨੂਰ ਵਿੱਚ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Renouncing self-conceit, emotional attachment, corruption and duality, their light merges into the Light.

Dr. Sant Singh Khalsa (Shabad OS, CC BY-SA)
Ang 453 · Line 12

ਬਿਨਵੰਤਿ ਨਾਨਕ. ਗੁਰ ਪ੍ਰਸਾਦੀ; ਸਦਾ ਹਰਿ ਰੰਗੁ ਮਾਣੀ ॥੧॥

binavant naanak. gur prasaadee; sadaa har rang maanee |1|

Punjabi

ਗੁਰੂ ਜੀ ਬੇਨਤੀ ਕਰਦੇ ਹਨ, ਗੁਰਾਂ ਦੀ ਦਇਆ ਦੁਆਰਾ ਇਨਸਾਨ, ਹਮੇਸ਼ਾਂ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲੈਂਦਾ ਹੈ।

Bhai Manmohan Singh (Shabad OS, CC BY-SA)

English

Prays Nanak, by Guru's Grace, one enjoys the Lord's Love forever. ||1||

Dr. Sant Singh Khalsa (Shabad OS, CC BY-SA)
Ang 453 · Line 13

ਹਰਿ ਸੰਤਾ. ਹਰਿ ਸੰਤ ਸਜਨ; ਮੇਰੇ ਮੀਤ ਸਹਾਈ. ਰਾਮ ॥

har santaa. har sant sajan; mere meet sahaaee. raam |

Punjabi

ਵਾਹਿਗੁਰੂ ਦੇ ਸਾਧੂ, ਵਾਹਿਗੁਰੂ ਦੇ ਸਾਧੂ ਹੀ ਮੈਡੇ ਮਿੱਤਰ, ਯਾਰ ਅਤੇ ਮਦਦਗਾਰ ਹਨ।

Bhai Manmohan Singh (Shabad OS, CC BY-SA)

English

The Lord's Saints - the Lord's Saints are my friends, my best friends and helpers.

Dr. Sant Singh Khalsa (Shabad OS, CC BY-SA)
Ang 453 · Line 14

ਵਡਭਾਗੀ ਵਡਭਾਗੀ; ਸਤਸੰਗਤਿ ਪਾਈ. ਰਾਮ ॥

vaddabhaagee vaddabhaagee; satasangat paaee. raam |

Punjabi

ਪਰਮ ਚੰਗੇ ਨਸੀਬਾਂ, ਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ।

Bhai Manmohan Singh (Shabad OS, CC BY-SA)

English

By great good fortune, by great good fortune, I have obtained the Sat Sangat, the True Congregation.

Dr. Sant Singh Khalsa (Shabad OS, CC BY-SA)
Ang 453 · Line 15

ਵਡਭਾਗੀ ਪਾਏ. ਨਾਮੁ ਧਿਆਏ; ਲਾਥੇ ਦੂਖ ਸੰਤਾਪੈ ॥

vaddabhaagee paae. naam dhiaae; laathe dookh santaapai |

Punjabi

ਚੰਗੇ ਕਰਮਾਂ ਰਾਹੀਂ ਮੈਨੂੰ ਸਤਿ ਸੰਗਤ ਪ੍ਰਾਪਤ ਹੋਈ ਹੈ, ਮੈਂ ਨਾਮ ਦਾ ਆਰਾਧਨ ਕੀਤਾ ਹੈ ਅਤੇ ਮੇਰੀ ਪੀੜਾ ਤੇ ਅਪਦਾ ਦੂਰ ਹੋ ਗਏ ਹਨ।

Bhai Manmohan Singh (Shabad OS, CC BY-SA)

English

By great good fortune, I obtained it, and I meditate on the Naam, the Name of the Lord; my pains and sufferings have been taken away.

Dr. Sant Singh Khalsa (Shabad OS, CC BY-SA)
Ang 453 · Line 16

ਗੁਰ ਚਰਣੀ ਲਾਗੇ. ਭ੍ਰਮ ਭਉ ਭਾਗੇ; ਆਪੁ ਮਿਟਾਇਆ ਆਪੈ ॥

gur charanee laage. bhram bhau bhaage; aap mittaaeaa aapai |

Punjabi

ਮੈਂ ਗੁਰਾਂ ਦੇ ਪੈਰਾਂ ਨਾਲ ਜੁੜਿਆ ਹਾਂ ਅਤੇ ਮੇਰਾ ਵਹਿਮ ਤੇ ਡਰ ਦੌੜ ਗਏ ਹਨ। ਪ੍ਰਭੂ ਨੇ ਖੁਦ ਮੇਰੀ ਸਵੈ-ਹੰਗਤਾ ਮੇਟ (ਮਿਟਾ) ਦਿੱਤੀ ਹੈ।

Bhai Manmohan Singh (Shabad OS, CC BY-SA)

English

I have grasped the Guru's Feet, and my doubts and fears are gone. He Himself has erased my self-conceit.

Dr. Sant Singh Khalsa (Shabad OS, CC BY-SA)
Ang 453 · Line 17

ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ; ਵਿਛੁੜਿ. ਕਤਹਿ ਨ ਜਾਈ ॥

kar kirapaa mele prabh apunai; vichhurr. kateh na jaaee |

Punjabi

ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਆਪਣੇ ਆਪ ਨਾਲ ਮਿਲਾ ਲਿਆ ਹੈ ਅਤੇ ਹੁਣ ਮੈਂ ਨਾਂ ਜੁਦਾ ਹੋਵਾਂਗਾ ਅਤੇ ਨਾਂ ਹੀ ਕਿਧਰੇ ਜਾਵਾਂਗਾ।

Bhai Manmohan Singh (Shabad OS, CC BY-SA)

English

Granting His Grace, God has united me with Himself; no longer do I suffer the pains of separation, and I shall not have to go anywhere.

Dr. Sant Singh Khalsa (Shabad OS, CC BY-SA)
Ang 453 · Line 18

ਬਿਨਵੰਤਿ ਨਾਨਕ. ਦਾਸੁ ਤੇਰਾ; ਸਦਾ ਹਰਿ ਸਰਣਾਈ ॥੨॥

binavant naanak. daas teraa; sadaa har saranaaee |2|

Punjabi

ਨਾਨਕ ਪ੍ਰਾਰਥਨਾਂ ਕਰਦਾ ਹੈ, ਹੇ ਵਾਹਿਗੁਰੂ! ਮੈਂ ਤੇਰਾ ਗੋਲਾ ਹਾਂ ਅਤੇ ਹਮੇਸ਼ਾਂ ਤੇਰੀ ਪਨਾਹ ਲੋੜਦਾ ਹਾਂ।

Bhai Manmohan Singh (Shabad OS, CC BY-SA)

English

Prays Nanak, I am forever Your slave, Lord; I seek Your Sanctuary. ||2||

Dr. Sant Singh Khalsa (Shabad OS, CC BY-SA)
Ang 453 · Line 19

ਹਰਿ ਦਰੇ, ਹਰਿ ਦਰਿ ਸੋਹਨਿ; ਤੇਰੇ. ਭਗਤ ਪਿਆਰੇ ਰਾਮ ॥

har dare, har dar sohan; tere. bhagat piaare raam |

Punjabi

ਤੇਰੇ ਬੂਹੇ, ਤੇਰੇ ਬੂਹੇ ਤੇ, ਹੇ ਵਾਹਿਗੁਰੂ ਸੁਆਮੀ! ਤੇਰੇ ਮਹਿਬੂਬ, ਅਨੁਰਾਗੀ (ਪ੍ਰੇਮੀ) ਸ਼ੋਭਦੇ ਹਨ।

Bhai Manmohan Singh (Shabad OS, CC BY-SA)

English

The Lord's Gate - at the Lord's Gate, Your beloved devotees look beautiful.

Dr. Sant Singh Khalsa (Shabad OS, CC BY-SA)
Ang 453 · Line 20

ਵਾਰੀ ਤਿਨ ਵਾਰੀ ਜਾਵਾ; ਸਦ ਬਲਿਹਾਰੇ. ਰਾਮ ॥

vaaree tin vaaree jaavaa; sad balihaare. raam |

Punjabi

ਹੇ ਸਾਹਿਬ! ਮੈਂ ਉਹਨਾਂ ਉਤੋਂ ਕੁਰਬਾਨ, ਕੁਰਬਾਨ ਅਤੇ ਸਦਾ ਹੀ ਕੁਰਬਾਨ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I am a sacrifice, a sacrifice, again and again a sacrifice to them.

Dr. Sant Singh Khalsa (Shabad OS, CC BY-SA)
Ang 453 · Line 21

ਸਦ ਬਲਿਹਾਰੇ. ਕਰਿ ਨਮਸਕਾਰੇ; ਜਿਨ ਭੇਟਤ ਪ੍ਰਭੁ ਜਾਤਾ ॥

sad balihaare. kar namasakaare; jin bhettat prabh jaataa |

Punjabi

ਮੈਂ ਬੰਦਨਾਂ ਕਰਦਾ ਹਾਂ ਅਤੇ ਹਮੇਸ਼ਾਂ ਉਹਨਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਮਿਲਣ ਦੁਆਰਾ, ਮੈਂ ਸਾਹਿਬ ਨੂੰ ਜਾਣ ਲਿਆ ਹੈ।

Bhai Manmohan Singh (Shabad OS, CC BY-SA)

English

I am forever a sacrifice, and I humbly bow to them; meeting them, I know God.

Dr. Sant Singh Khalsa (Shabad OS, CC BY-SA)
Ang 453 · Line 22

ਘਟਿ ਘਟਿ ਰਵਿ ਰਹਿਆ ਸਭ ਥਾਈ; ਪੂਰਨ ਪੁਰਖੁ ਬਿਧਾਤਾ ॥

ghatt ghatt rav rahiaa sabh thaaee; pooran purakh bidhaataa |

Punjabi

ਮੁਕੰਮਲ ਤੇ ਸਰਬ-ਸ਼ਕਤੀਮਾਨ ਸਿਰਜਣਹਾਰ ਹਰ ਇਕ ਦਿਲ ਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੈ।

Bhai Manmohan Singh (Shabad OS, CC BY-SA)

English

The Perfect and All-powerful Lord, the Architect of Destiny, is contained in each and every heart, everywhere.

Dr. Sant Singh Khalsa (Shabad OS, CC BY-SA)
Ang 453 · Line 23

ਗੁਰੁ ਪੂਰਾ ਪਾਇਆ. ਨਾਮੁ ਧਿਆਇਆ; ਜੂਐ ਜਨਮੁ ਨ ਹਾਰੇ ॥

gur pooraa paaeaa. naam dhiaaeaa; jooai janam na haare |

Punjabi

ਪੂਰਨ ਗੁਰਾਂ ਨੂੰ ਮਿਲ ਕੇ ਜੋ ਨਾਮ ਦਾ ਆਰਾਧਨ ਕਰਦੇ ਹੈ, ਉਹ ਜੂਏ ਵਿੱਚ ਆਪਣੇ ਜੀਵਨ ਨੂੰ ਨਹੀਂ ਹਾਰਦਾ।

Bhai Manmohan Singh (Shabad OS, CC BY-SA)

English

Meeting the Perfect Guru, we meditate on the Naam, and do not lose this life in the gamble.

Dr. Sant Singh Khalsa (Shabad OS, CC BY-SA)
Ang 453 · Line 24

ਬਿਨਵੰਤਿ ਨਾਨਕ. ਸਰਣਿ ਤੇਰੀ; ਰਾਖੁ ਕਿਰਪਾ ਧਾਰੇ ॥੩॥

binavant naanak. saran teree; raakh kirapaa dhaare |3|

Punjabi

ਨਾਨਕ ਜੋਦੜੀ ਕਰਦਾ ਹੈ, ਹੇ ਪ੍ਰਭੂ! ਮੈਂ ਤੇਰੀ ਪਨਾਹ ਲਈ ਹੈ, ਰਹਿਮ ਕਰ ਅਤੇ ਮੈਨੂੰ ਬਚਾ ਲੈ।

Bhai Manmohan Singh (Shabad OS, CC BY-SA)

English

Prays Nanak, I seek Your Sanctuary; please, shower Your Mercy upon me, and protect me. ||3||

Dr. Sant Singh Khalsa (Shabad OS, CC BY-SA)
Ang 453 · Line 25

ਬੇਅੰਤਾ. ਬੇਅੰਤ ਗੁਣ ਤੇਰੇ; ਕੇਤਕ ਗਾਵਾ ਰਾਮ ॥

beantaa. beant gun tere; ketak gaavaa raam |

Punjabi

ਅਣਗਿਣਤ, ਅਣਗਿਣਤ ਹਨ, ਤੇਰੀਆਂ ਖੂਬੀਆਂ ਹੇ ਪ੍ਰਭੂ! ਉਹਨਾਂ ਵਿੱਚੋਂ ਕਿੰਨੀਆਂ ਨੂੰ ਮੈਂ ਗਾਇਨ ਕਰ ਸਕਦਾ ਹਾਂ।

Bhai Manmohan Singh (Shabad OS, CC BY-SA)

English

Innumerable - innumerable are Your Glorious Virtues; how many of them can I sing?

Dr. Sant Singh Khalsa (Shabad OS, CC BY-SA)
Ang 453 · Line 26

ਤੇਰੇ ਚਰਣਾ. ਤੇਰੇ ਚਰਣ ਧੂੜਿ; ਵਡਭਾਗੀ ਪਾਵਾ ਰਾਮ ॥

tere charanaa. tere charan dhoorr; vaddabhaagee paavaa raam |

Punjabi

ਤੈਡੇ ਪੈਰਾਂ, ਤੈਡੇ ਪੈਰਾਂ ਦੀ ਰੇਣ, ਮੇਰੇ ਮਾਲਕ, ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਪ੍ਰਾਪਤ ਕੀਤੀ ਹੈ।

Bhai Manmohan Singh (Shabad OS, CC BY-SA)

English

The dust of Your feet, of Your feet, I have obtained, by great good fortune.

Dr. Sant Singh Khalsa (Shabad OS, CC BY-SA)
Ang 453 · Line 27

ਹਰਿ ਧੂੜੀ ਨੑਾਈਐ. ਮੈਲੁ ਗਵਾਈਐ; ਜਨਮ ਮਰਣ ਦੁਖ ਲਾਥੇ ॥

har dhoorree naaeeai. mail gavaaeeai; janam maran dukh laathe |

Punjabi

ਵਾਹਿਗੁਰੂ ਦੀ ਰੇਣ ਵਿੱਚ ਇਸ਼ਨਾਨ ਕਰਨ ਨਾਲ ਗੰਦਗੀ ਧੋਤੀ ਜਾਂਦੀ ਹੈ ਅਤੇ ਦੂਰ ਹੋ ਜਾਂਦੀ ਹੈ, ਜੰਮਣ ਤੇ ਮਰਣ ਦੀ ਪੀੜ।

Bhai Manmohan Singh (Shabad OS, CC BY-SA)

English

Bathing in the Lord's dust, my filth has been washed away, and the pains of birth and death have departed.

Dr. Sant Singh Khalsa (Shabad OS, CC BY-SA)
Ang 453 · Line 28

ਅੰਤਰਿ ਬਾਹਰਿ ਸਦਾ ਹਦੂਰੇ; ਪਰਮੇਸਰੁ ਪ੍ਰਭੁ ਸਾਥੇ ॥

antar baahar sadaa hadoore; paramesar prabh saathe |

Punjabi

ਅੰਦਰ ਤੇ ਬਾਹਰ, ਸ਼੍ਰੋਮਣੀ ਸਾਹਿਬ ਮਾਲਕ, ਹਮੇਸ਼ਾਂ ਪ੍ਰਾਨੀ ਦੇ ਨਾਲ ਹਾਜਰ-ਨਾਜਰ ਹੈ।

Bhai Manmohan Singh (Shabad OS, CC BY-SA)

English

Inwardly and outwardly, the Transcendent Lord God is ever-present, always with us.

Dr. Sant Singh Khalsa (Shabad OS, CC BY-SA)
Ang 453 · Line 29

ਮਿਟੇ ਦੂਖ. ਕਲਿਆਣ ਕੀਰਤਨ; ਬਹੁੜਿ ਜੋਨਿ. ਨ ਪਾਵਾ ॥

mitte dookh. kaliaan keeratan; bahurr jon. na paavaa |

Punjabi

ਸਾਈਂ ਦਾ ਜੱਸ ਗਾਇਨ ਕਰਨ ਦੁਆਰਾ, ਸੁਖ ਪ੍ਰਾਪਤ ਹੁੰਦਾ ਹੈ, ਪੀੜ ਮਿਟ ਜਾਂਦੀ ਹੈ ਅਤੇ ਬੰਦਾ, ਮੁੜ ਜੂਨੀਆਂ ਅੰਦਰ ਨਹੀਂ ਪੈਦਾ।

Bhai Manmohan Singh (Shabad OS, CC BY-SA)

English

Suffering departs, and there is peace; singing the Kirtan of the Lord's Praises, one is not consigned to reincarnation again.

Dr. Sant Singh Khalsa (Shabad OS, CC BY-SA)
Ang 453 · Line 30

ਬਿਨਵੰਤਿ ਨਾਨਕ. ਗੁਰ ਸਰਣਿ ਤਰੀਐ; ਆਪਣੇ ਪ੍ਰਭ ਭਾਵਾ ॥੪॥੨॥

binavant naanak. gur saran tareeai; aapane prabh bhaavaa |4|2|

Punjabi

ਨਾਨਕ ਬੇਨਤੀ ਕਰਦਾ ਹੈ, ਗੁਰਾਂ ਦੀ ਛਤਰ ਛਾਇਆ ਹੇਠ ਬੰਦਾ ਪਾਰ ਉਤਰ ਜਾਂਦਾ ਹੈ ਤੇ ਆਪਣੇ ਸੁਆਮੀ ਨੂੰ ਚੰਗਾ ਲੱਗਦਾ ਹੈ।

Bhai Manmohan Singh (Shabad OS, CC BY-SA)

English

Prays Nanak, in the Guru's Sanctuary, one swims across, and is pleasing to God. ||4||2||

Dr. Sant Singh Khalsa (Shabad OS, CC BY-SA)
Ang 453 · Line 31

ਆਸਾ ਛੰਤ ਮਹਲਾ ੫ ਘਰੁ ੪ ॥

aasaa chhant mahalaa 5 ghar 4 |

Punjabi

ਆਸਾ ਪੰਜਵੀਂ ਪਾਤਸ਼ਾਹੀ। ਛੰਦ।

Bhai Manmohan Singh (Shabad OS, CC BY-SA)

English

Aasaa, Chhant, Fifth Mehl, Fourth House:

Dr. Sant Singh Khalsa (Shabad OS, CC BY-SA)
Ang 453 · Line 32

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 453 · Line 33

ਹਰਿ ਚਰਨ ਕਮਲ ਮਨੁ ਬੇਧਿਆ; ਕਿਛੁ ਆਨ ਨ ਮੀਠਾ. ਰਾਮ ਰਾਜੇ ॥

har charan kamal man bedhiaa; kichh aan na meetthaa. raam raaje |

Punjabi

ਵਾਹਿਗੁਰੂ ਦੇ ਕੰਵਲ ਚਰਨਾਂ ਨਾਲ ਮੇਰਾ ਹਿਰਦਾ ਵਿੰਨ੍ਹਿਆ ਗਿਆ ਹੈ। ਸਾਹਿਬ, ਪਾਤਸ਼ਾਹ ਦੇ ਬਿਨਾਂ ਮੈਨੂੰ ਹੋਰ ਕੁਝ ਮਿੱਠਾ ਨਹੀਂ ਲੱਗਦਾ।

Bhai Manmohan Singh (Shabad OS, CC BY-SA)

English

My mind is pierced by the Lord's Lotus Feet; He alone is sweet to my mind, the Lord King.

Dr. Sant Singh Khalsa (Shabad OS, CC BY-SA)
Ang 453 · Line 34

ਮਿਲਿ ਸੰਤਸੰਗਤਿ, ਆਰਾਧਿਆ; ਹਰਿ ਘਟਿ ਘਟੇ ਡੀਠਾ. ਰਾਮ ਰਾਜੇ ॥

mil santasangat, aaraadhiaa; har ghatt ghatte ddeetthaa. raam raaje |

Punjabi

ਸਾਧ ਸੰਗਤ ਨਾਲ ਜੁੜ ਕੇ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਸਾਰਿਆਂ ਦਿਲਾਂ ਅੰਦਰ ਪ੍ਰਭੂ ਪਾਤਸ਼ਾਹ ਨੂੰ ਵੇਖਦਾ ਹਾਂ।

Bhai Manmohan Singh (Shabad OS, CC BY-SA)

English

Joining the Society of the Saints, I meditate on the Lord in adoration; I behold the Lord King in each and every heart.

Dr. Sant Singh Khalsa (Shabad OS, CC BY-SA)
Ang 453 · Line 35

ਹਰਿ ਘਟਿ ਘਟੇ ਡੀਠਾ. ਅੰਮ੍ਰਿਤੋੁ ਵੂਠਾ; ਜਨਮ ਮਰਨ ਦੁਖ ਨਾਠੇ ॥

har ghatt ghatte ddeetthaa. amrituo vootthaa; janam maran dukh naatthe |

Punjabi

ਮੈਂ ਵਾਹਿਗੁਰੂ ਨੂੰ ਹਰ ਦਿਲ ਅੰਦਰ ਦੇਖਦਾ ਹਾਂ ਤੇ ਸੁਆਮੀ ਦਾ ਸੁਧਾਰਸ (ਅੰਮ੍ਰਿਤ) ਮੇਰੇ ਤੇ ਵਰਸਦਾ ਹੈ ਅਤੇ ਮੇਰੀ ਜੰਮਣ ਤੇ ਮਰਣ ਦੀ ਪੀੜ ਨਸ ਗਈ ਹੈ।

Bhai Manmohan Singh (Shabad OS, CC BY-SA)

English

I behold the Lord in each and every heart, and the Ambrosial Nectar rains down upon me; the pains of birth and death are gone.

Dr. Sant Singh Khalsa (Shabad OS, CC BY-SA)
Ang 453 · Line 36

ਗੁਣ ਨਿਧਿ ਗਾਇਆ, ਸਭ ਦੂਖ ਮਿਟਾਇਆ; ਹਉਮੈ ਬਿਨਸੀ ਗਾਠੇ ॥

gun nidh gaaeaa, sabh dookh mittaaeaa; haumai binasee gaatthe |

Punjabi

ਖੂਬੀਆਂ ਦੇ ਖਜਾਨੇ ਨਾਰਾਇਣ ਦਾ ਜੱਸ ਗਾਇਨ ਕਰਨ ਦੁਆਰਾ ਮੇਰੇ ਸਾਰੇ ਗਮ ਨਸ਼ਟ ਹੋ ਗਏ ਹਨ ਅਤੇ ਮੇਰੀ ਹੰਕਾਰ ਦੀ ਗੰਢ ਖੁਲ੍ਹ ਗਈ ਹੈ।

Bhai Manmohan Singh (Shabad OS, CC BY-SA)

English

Singing the Praises of the Lord, the treasure of virtue, all my pains are erased, and the knot of ego has been untied.

Dr. Sant Singh Khalsa (Shabad OS, CC BY-SA)