Ekam
Guru Granth Sahib

Ang 455

Ang 455 · Line 1

ਜੈਸੀ ਚਾਤ੍ਰਿਕ ਪਿਆਸ, ਖਿਨੁ ਖਿਨੁ ਬੂੰਦ ਚਵੈ; ਬਰਸੁ ਸੁਹਾਵੇ ਮੇਹੁ ॥

jaisee chaatrik piaas, khin khin boond chavai; baras suhaave mehu |

Punjabi

ਜਿਸ ਤਰ੍ਹਾਂ ਮੀਂਹ ਦੀਆਂ ਕਣੀਆਂ ਲਈ ਤਿਹਾਇਆ ਪਪੀਹਾ, ਹਰ ਮੁਹਤ ਚੁਹਕਦਾ ਹੈ, ਹੇ ਸੁੰਦਰ ਬੱਦਲ ਵਰ੍ਹ ਪਉ।

Bhai Manmohan Singh (Shabad OS, CC BY-SA)

English

Like the song-bird, thirsting for the rain-drops, chirping each and every moment to the beautiful rain clouds.

Dr. Sant Singh Khalsa (Shabad OS, CC BY-SA)
Ang 455 · Line 2

ਹਰਿ ਪ੍ਰੀਤਿ ਕਰੀਜੈ. ਇਹੁ ਮਨੁ ਦੀਜੈ; ਅਤਿ ਲਾਈਐ ਚਿਤੁ ਮੁਰਾਰੀ ॥

har preet kareejai. ihu man deejai; at laaeeai chit muraaree |

Punjabi

ਤੂੰ ਆਪਣੇ ਵਾਹਿਗੁਰੂ ਨਾਲ ਪ੍ਰੇਮ ਕਰ। ਇਹ ਆਤਮਾ ਉਸ ਨੂੰ ਦੇ ਦੇ ਅਤੇ ਮੁਰ ਰਾਖਸ਼ ਨੂੰ ਮਾਰਨ ਵਾਲੇ ਸੁਆਮੀ ਨਾਲ ਆਪਣੀ ਬਿਰਤੀ ਚੰਗੀ ਤਰ੍ਹਾਂ ਜੋੜ।

Bhai Manmohan Singh (Shabad OS, CC BY-SA)

English

So love the Lord, and give to Him this mind of yours; totally focus your consciousness on the Lord.

Dr. Sant Singh Khalsa (Shabad OS, CC BY-SA)
Ang 455 · Line 3

ਮਾਨੁ. ਨ ਕੀਜੈ. ਸਰਣਿ ਪਰੀਜੈ; ਦਰਸਨ ਕਉ ਬਲਿਹਾਰੀ ॥

maan. na keejai. saran pareejai; darasan kau balihaaree |

Punjabi

ਹੰਕਾਰ ਨਾਂ ਕਰ, ਵਾਹਿਗੁਰੂ ਦੀ ਪਨਾਹ ਲੈ ਅਤੇ ਉਸ ਦੇ ਦੀਦਾਰ ਉਤੋਂ ਘੋਲੀ ਹੋ ਵੰਞ।

Bhai Manmohan Singh (Shabad OS, CC BY-SA)

English

Do not take pride in yourself, but seek the Sanctuary of the Lord, and make yourself a sacrifice to the Blessed Vision of His Darshan.

Dr. Sant Singh Khalsa (Shabad OS, CC BY-SA)
Ang 455 · Line 4

ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ; ਧਨ ਦੇਦੀ ਸਾਚੁ ਸਨੇਹਾ ॥

gur suprasane mil naah vichhune; dhan dedee saach sanehaa |

Punjabi

ਜਦ ਗੁਰਦੇਵ ਪਰਮ ਪ੍ਰਸੰਨ ਹੋ ਜਾਂਦੇ ਹਨ ਤਾਂ ਪਤਨੀ ਆਪਣੀ ਸੱਚੀ ਪ੍ਰੀਤ ਦਾ ਸੰਦੇਸਾ ਘਲਦੀ ਹੈ ਅਤੇ ਉਸ ਦਾ ਵਿਛੜਿਆ ਹੋਇਆ ਪਤੀ ਆ ਕੇ ਉਸ ਨੂੰ ਮਿਲ ਪੈਂਦਾ ਹੈ।

Bhai Manmohan Singh (Shabad OS, CC BY-SA)

English

When the Guru is totally pleased, the separated soul-bride is re-united with her Husband Lord; she sends the message of her true love.

Dr. Sant Singh Khalsa (Shabad OS, CC BY-SA)
Ang 455 · Line 5

ਕਹੁ ਨਾਨਕ. ਛੰਤ ਅਨੰਤ ਠਾਕੁਰ ਕੇ; ਹਰਿ ਸਿਉ ਕੀਜੈ ਨੇਹਾ; ਮਨ ਐਸਾ ਨੇਹੁ ਕਰੇਹੁ ॥੨॥

kahu naanak. chhant anant tthaakur ke; har siau keejai nehaa; man aisaa nehu karehu |2|

Punjabi

ਗੁਰੂ ਜੀ ਆਖਦੇ ਹਨ, ਤੂੰ ਬੇਅੰਤ ਪ੍ਰਭੂ ਦੇ ਛੰਦ ਗਾਇਨ ਕਰ, ਹੇ ਮੇਰੀ ਜਿੰਦੇ! ਤੂੰ ਉਸ ਨੂੰ ਪਿਆਰ ਕਰ ਅਤੇ ਉਸ ਨਾਲ ਤੂੰ ਐਹੋ ਪਿਰਹੜੀ ਪਾ।

Bhai Manmohan Singh (Shabad OS, CC BY-SA)

English

Says Nanak, chant the Hymns of the Infinite Lord Master; O my mind, love Him and enshrine such love for Him. ||2||

Dr. Sant Singh Khalsa (Shabad OS, CC BY-SA)
Ang 455 · Line 6

ਚਕਵੀ ਸੂਰ ਸਨੇਹੁ, ਚਿਤਵੈ ਆਸ ਘਣੀ; ਕਦਿ. ਦਿਨੀਅਰੁ ਦੇਖੀਐ ॥

chakavee soor sanehu, chitavai aas ghanee; kad. dineear dekheeai |

Punjabi

ਸੁਰਖਾਬਨੀ (ਚਕਵੀ) ਦਾ ਸੂਰਜ ਨਾਲ ਪਿਆਰ ਹੈ ਅਤੇ ਉਸ ਨੂੰ ਚੇਤੇ ਕਰਦੀ ਹੈ ਉਸ ਨੂੰ ਬੜੀ ਤਾਂਘ ਹੈ ਕਿ ਉਹ ਕਦੋਂ ਸੂਰਜ ਨੂੰ ਵੇਖੇਗੀ।

Bhai Manmohan Singh (Shabad OS, CC BY-SA)

English

The chakvi bird is in love with the sun, and thinks of it constantly; her greatest longing is to behold the dawn.

Dr. Sant Singh Khalsa (Shabad OS, CC BY-SA)
Ang 455 · Line 7

ਕੋਕਿਲ ਅੰਬ ਪਰੀਤਿ. ਚਵੈ ਸੁਹਾਵੀਆ; ਮਨ ਹਰਿ ਰੰਗੁ ਕੀਜੀਐ ॥

kokil anb pareet. chavai suhaaveea; man har rang keejeeai |

Punjabi

ਕੋਇਲ ਦਾ ਅੰਬ ਨਾਲ ਪ੍ਰੇਮ ਹੈ ਅਤੇ ਮਿੱਠਾ ਮਿੱਠਾ ਗਾਉਂਦੀ ਹੈ। ਏਸੇ ਤਰ੍ਹਾਂ ਹੀ ਤੂੰ ਵਾਹਿਗੁਰੂ ਨੂੰ ਪਿਆਰ ਕਰ, ਹੇ ਮੇਰੀ ਜਿੰਦੇ!

Bhai Manmohan Singh (Shabad OS, CC BY-SA)

English

The cuckoo is in love with the mango tree, and sings so sweetly. O my mind, love the Lord in this way.

Dr. Sant Singh Khalsa (Shabad OS, CC BY-SA)
Ang 455 · Line 8

ਹਰਿ ਪ੍ਰੀਤਿ ਕਰੀਜੈ, ਮਾਨੁ. ਨ ਕੀਜੈ; ਇਕ ਰਾਤੀ ਕੇ, ਹਭਿ ਪਾਹੁਣਿਆ ॥

har preet kareejai, maan. na keejai; ik raatee ke, habh paahuniaa |

Punjabi

ਵਾਹਿਗੁਰੂ ਨਾਲ ਪ੍ਰੇਮ ਕਰ ਅਤੇ ਹੰਕਾਰ ਨਾਂ ਕਰ। ਸਾਰੇ ਹੀ ਕੇਵਲ ਇਕ ਰਾਤ੍ਰੀ ਦੇ ਮਹਿਮਾਨ ਹਨ।

Bhai Manmohan Singh (Shabad OS, CC BY-SA)

English

Love the Lord, and do not take pride in yourself; everyone is a guest for a single night.

Dr. Sant Singh Khalsa (Shabad OS, CC BY-SA)
Ang 455 · Line 9

ਅਬ. ਕਿਆ ਰੰਗੁ ਲਾਇਓ, ਮੋਹੁ ਰਚਾਇਓ; ਨਾਗੇ ਆਵਣ ਜਾਵਣਿਆ ॥

ab. kiaa rang laaeo, mohu rachaaeo; naage aavan jaavaniaa |

Punjabi

ਹੁਣ ਤੂੰ ਕਿਉਂ ਰੰਗ-ਰਲੀਆਂ ਵਿੱਚ ਫਸ ਕੇ ਸੰਸਾਰੀ ਮਮਤਾ ਅੰਦਰ ਖੱਚਤ ਹੋ ਗਿਆ ਹੈਂ? ਜੀਵ ਨੰਗਾ ਹੀ ਆਉਂਦਾ ਤੇ ਜਾਂਦਾ ਹੈ।

Bhai Manmohan Singh (Shabad OS, CC BY-SA)

English

Now, why are you entangled in pleasures, and engrossed in emotional attachment? Naked we come, and naked we go.

Dr. Sant Singh Khalsa (Shabad OS, CC BY-SA)
Ang 455 · Line 10

ਥਿਰੁ ਸਾਧੂ ਸਰਣੀ. ਪੜੀਐ ਚਰਣੀ; ਅਬ ਟੂਟਸਿ ਮੋਹੁ, ਜੁ ਕਿਤੀਐ ॥

thir saadhoo saranee. parreeai charanee; ab ttoottas mohu, ju kiteeai |

Punjabi

ਸੰਤਾਂ ਦੀ ਪਨਾਹ ਲੈਣ ਅਤੇ ਉਹਨਾਂ ਦੇ ਪੈਰਾਂ ਉਤੇ ਡਿਗਣ ਦੁਆਰਾ ਦੁਨਿਆਵੀ ਖਿੱਚ, ਜਿਹੜੀ ਤੂੰ ਹੁਣ ਅਨੁਭਵ ਕਰਦਾ ਹੈਂ, ਮਿੱਟ ਜਾਵੇਗੀ, ਅਤੇ ਤੂੰ ਅਹਿੱਲ ਥੀ ਵੰਞੇਗਾਂ।

Bhai Manmohan Singh (Shabad OS, CC BY-SA)

English

Seek the eternal Sanctuary of the Holy and fall at their feet, and the attachments which you feel shall depart.

Dr. Sant Singh Khalsa (Shabad OS, CC BY-SA)
Ang 455 · Line 11

ਕਹੁ ਨਾਨਕ. ਛੰਤ ਦਇਆਲ ਪੁਰਖ ਕੇ, ਮਨ ਹਰਿ ਲਾਇ ਪਰੀਤਿ; ਕਬ ਦਿਨੀਅਰੁ ਦੇਖੀਐ ॥੩॥

kahu naanak. chhant deaal purakh ke, man har laae pareet; kab dineear dekheeai |3|

Punjabi

ਗੁਰੂ ਜੀ ਫਰਮਾਉਂਦੇ ਹਨ ਤੂੰ ਮਿਹਰਬਾਨ ਮਾਲਕ ਦੇ ਛੰਦ ਗਾਇਨ ਕਰ ਅਤੇ ਵਾਹਿਗੁਰੂ ਨਾਲ ਨੇਹੁੰ ਗੰਢ, ਹੇ ਬੰਦੇ! ਨਹੀਂ ਤਾਂ ਤੂੰ ਵਾਹਿਗੁਰੂ ਸੂਰਜ ਨੂੰ ਕਿਸ ਤਰ੍ਹਾਂ ਵੇਖੇਗਾਂ?

Bhai Manmohan Singh (Shabad OS, CC BY-SA)

English

Says Nanak, chant the Hymns of the Merciful Lord God, and enshrine love for the Lord, O my mind; otherwise, how will you come to behold the dawn? ||3||

Dr. Sant Singh Khalsa (Shabad OS, CC BY-SA)
Ang 455 · Line 12

ਨਿਸਿ ਕੁਰੰਕ ਜੈਸੇ. ਨਾਦ ਸੁਣਿ ਸ੍ਰਵਣੀ ਹੀਉ ਡਿਵੈ; ਮਨ ਐਸੀ ਪ੍ਰੀਤਿ ਕੀਜੈ ॥

nis kurank jaise. naad sun sravanee heeo ddivai; man aisee preet keejai |

Punjabi

ਜਿਸ ਤਰ੍ਹਾਂ ਰਾਤ ਨੂੰ ਹਰਨ ਘੰਡੇਹੜੇ ਦੀ ਆਵਾਜ ਆਪਣੇ ਕੰਨਾਂ ਨਾਲ ਸ੍ਰਵਣ ਕਰਕੇ ਆਪਣਾ ਦਿਲ ਦੇ ਦਿੰਦਾ ਹੈ, ਏਸੇ ਤਰ੍ਹਾਂ ਹੀ ਤੂੰ ਸੁਆਮੀ ਨੂੰ ਪਿਆਰ ਕਰ, ਹੇ ਬੰਦੇ!

Bhai Manmohan Singh (Shabad OS, CC BY-SA)

English

Like the deer in the night, who hears the sound of the bell and gives his heart - O my mind, love the Lord in this way.

Dr. Sant Singh Khalsa (Shabad OS, CC BY-SA)
Ang 455 · Line 13

ਜੈਸੀ ਤਰੁਣਿ ਭਤਾਰ, ਉਰਝੀ ਪਿਰਹਿ ਸਿਵੈ; ਇਹੁ ਮਨੁ ਲਾਲ ਦੀਜੈ ॥

jaisee tarun bhataar, urajhee pireh sivai; ihu man laal deejai |

Punjabi

ਜਿਸ ਤਰ੍ਹਾਂ ਆਪਣੇ ਪਤੀ ਦੇ ਪਿਆਰ ਅੰਦਰ ਰਚੀ ਹੋਈ ਪਤਨੀ ਆਪਣੇ ਪਿਆਰੇ ਦੀ ਸੇਵਾ ਕਰਦੀ ਹੈ, ਓਸੇ ਤਰ੍ਹਾਂ ਹੀ ਤੂੰ ਇਹ ਦਿਲ ਆਪਣੇ ਪ੍ਰੀਤਮ (ਪ੍ਰਭੂ) ਨੂੰ ਦੇ ਦੇ।

Bhai Manmohan Singh (Shabad OS, CC BY-SA)

English

Like the wife, who is bound by love to her husband, and serves her beloved - like this, give your heart to the Beloved Lord.

Dr. Sant Singh Khalsa (Shabad OS, CC BY-SA)
Ang 455 · Line 14

ਮਨੁ ਲਾਲਹਿ ਦੀਜੈ, ਭੋਗ ਕਰੀਜੈ; ਹਭਿ ਖੁਸੀਆ ਰੰਗ ਮਾਣੇ ॥

man laaleh deejai, bhog kareejai; habh khuseea rang maane |

Punjabi

ਆਪਣਾ ਦਿਲ ਆਪਣੇ ਦਿਲਬਰ ਨੂੰ ਦੇ ਦੇ ਅਤੇ ਉਸ ਦੇ ਪਲੰਘ (ਸੰਗ) ਨੂੰ ਮਾਣ। ਇਸ ਤਰ੍ਹਾਂ ਤੂੰ ਸਮੂਹ ਅਨੰਦ ਤੇ ਪ੍ਰਸੰਨਤਾ ਦਾ ਰਸ ਲੈ ਲਵੇਗਾ।

Bhai Manmohan Singh (Shabad OS, CC BY-SA)

English

Give your heart to your Beloved Lord, and enjoy His bed, and enjoy all pleasure and bliss.

Dr. Sant Singh Khalsa (Shabad OS, CC BY-SA)
Ang 455 · Line 15

ਪਿਰੁ ਅਪਨਾ ਪਾਇਆ. ਰੰਗੁ ਲਾਲੁ ਬਣਾਇਆ; ਅਤਿ ਮਿਲਿਓ ਮਿਤ੍ਰ ਚਿਰਾਣੇ ॥

pir apanaa paaeaa. rang laal banaaeaa; at milio mitr chiraane |

Punjabi

ਮੈਂ ਆਪਣੇ ਪਿਆਰੇ ਨੂੰ ਪਾ ਲਿਆ ਹੈ, ਸੂਹੀ ਰੰਗਤ ਅਖਤਿਆਰ ਕਰ ਲਈ ਹੈ ਅਤੇ ਬੜੇ ਹੀ ਚਿਰ ਤੋਂ ਮਗਰੋਂ ਆਪਣੇ ਯਾਰ (ਹਰੀ) ਨੂੰ ਮਿਲਿਆ ਹਾਂ।

Bhai Manmohan Singh (Shabad OS, CC BY-SA)

English

I have obtained my Husband Lord, and I am dyed in the deep crimson color of His Love; after such a long time, I have met my Friend.

Dr. Sant Singh Khalsa (Shabad OS, CC BY-SA)
Ang 455 · Line 16

ਗੁਰੁ ਥੀਆ ਸਾਖੀ, ਤਾ ਡਿਠਮੁ ਆਖੀ; ਪਿਰ ਜੇਹਾ. ਅਵਰੁ ਨ ਦੀਸੈ ॥

gur theea saakhee, taa ddittham aakhee; pir jehaa. avar na deesai |

Punjabi

ਜਦ ਗੁਰੂ ਜੀ ਵਿਚੋਲੇ ਬਣੇ ਤਦ ਮੈਂ ਆਪਣੀਆਂ ਅੱਖਾਂ ਨਾਲ ਪ੍ਰਭੂ-ਪਤੀ ਨੂੰ ਵੇਖ ਲਿਆ। ਹੋਰ ਕੋਈ ਮੈਨੂੰ ਮੇਰੇ ਪ੍ਰੀਤਮ ਵਰਗਾ ਨਜਰ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

When the Guru became my advocate, then I saw the Lord with my eyes. No one else looks like my Beloved Husband Lord.

Dr. Sant Singh Khalsa (Shabad OS, CC BY-SA)
Ang 455 · Line 17

ਕਹੁ ਨਾਨਕ. ਛੰਤ ਦਇਆਲ ਮੋਹਨ ਕੇ, ਮਨ ਹਰਿ ਚਰਣ ਗਹੀਜੈ; ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥

kahu naanak. chhant deaal mohan ke, man har charan gaheejai; aisee man preet keejai |4|1|4|

Punjabi

ਗੁਰੂ ਜੀ ਆਖਦੇ ਹਨ, ਤੂੰ ਦਇਆਵਾਨ ਅਤੇ ਮਨਮੋਹਨ ਸੁਆਮੀ ਦੇ ਛੰਦ ਗਾਇਨ ਕਰ, ਹੇ ਬੰਦੇ! ਵਾਹਿਗੁਰੂ ਦੇ ਪੈਰ ਪਕੜ ਅਤੇ ਆਪਣੇ ਹਿਰਦੇ ਅੰਦਰ ਉਸ ਨਾਲ ਐਸ ਤਰ੍ਹਾਂ ਦੀ ਪਿਰਹੜੀ ਪਾ।

Bhai Manmohan Singh (Shabad OS, CC BY-SA)

English

Says Nanak, chant the Hymns of the merciful and fascinating Lord, O mind. Grasp the lotus feet of the Lord, and enshrine such love for Him in your mind. ||4||1||4||

Dr. Sant Singh Khalsa (Shabad OS, CC BY-SA)
Ang 455 · Line 18

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl||

Dr. Sant Singh Khalsa (Shabad OS, CC BY-SA)
Ang 455 · Line 19

ਸਲੋਕੁ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 455 · Line 20

ਬਨੁ ਬਨੁ ਫਿਰਤੀ ਖੋਜਤੀ; ਹਾਰੀ ਬਹੁ ਅਵਗਾਹਿ ॥

ban ban firatee khojatee; haaree bahu avagaeh |

Punjabi

ਜੰਗਲ ਜੰਗਲ ਅੰਦਰ ਭਟਕਦੀ ਤੇ ਭਾਲਦੀ ਅਤੇ ਤੀਰਥਾਂ ਤੇ ਇਸ਼ਨਾਨ ਕਰਦੀ ਮੈਂ ਬਹੁਤੀ ਥੱਕ ਗਈ ਹਾਂ।

Bhai Manmohan Singh (Shabad OS, CC BY-SA)

English

From forest to forest, I wandered searching; I am so tired of taking baths at sacred shrines of pilgrimage.

Dr. Sant Singh Khalsa (Shabad OS, CC BY-SA)
Ang 455 · Line 21

ਨਾਨਕ. ਭੇਟੇ ਸਾਧ ਜਬ; ਹਰਿ ਪਾਇਆ ਮਨ ਮਾਹਿ ॥੧॥

naanak. bhette saadh jab; har paaeaa man maeh |1|

Punjabi

ਨਾਨਕ, ਜਦ ਮੈਂ ਸੰਤ-ਗੁਰੂ ਨੂੰ ਮਿਲ ਪਈ, ਤਾਂ ਮੈਂ ਆਪਣੇ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਹੀ ਪਾ ਲਿਆ।

Bhai Manmohan Singh (Shabad OS, CC BY-SA)

English

O Nanak, when I met the Holy Saint, I found the Lord within my mind. ||1||

Dr. Sant Singh Khalsa (Shabad OS, CC BY-SA)
Ang 455 · Line 22

ਛੰਤ ॥

chhant |

Punjabi

ਛੰਦ।

Bhai Manmohan Singh (Shabad OS, CC BY-SA)

English

Chhant:

Dr. Sant Singh Khalsa (Shabad OS, CC BY-SA)
Ang 455 · Line 23

ਜਾ ਕਉ ਖੋਜਹਿ; ਅਸੰਖ ਮੁਨੀ, ਅਨੇਕ ਤਪੇ ॥

jaa kau khojeh; asankh munee, anek tape |

Punjabi

ਜਿਸ ਨੂੰ ਅਣਗਿਣਤ ਖਾਮੋਸ਼ ਰਿਸ਼ੀ ਅਤੇ ਬਹੁਤੇ ਤਪਸਵੀ ਭਾਲਦੇ ਹਨ।

Bhai Manmohan Singh (Shabad OS, CC BY-SA)

English

Countless silent sages and innumerable ascetics seek Him;

Dr. Sant Singh Khalsa (Shabad OS, CC BY-SA)
Ang 455 · Line 24

ਬ੍ਰਹਮੇ ਕੋਟਿ ਅਰਾਧਹਿ; ਗਿਆਨੀ ਜਾਪ ਜਪੇ ॥

brahame kott araadheh; giaanee jaap jape |

Punjabi

ਜਿਸ ਦਾ ਕਰੋੜਾਂ ਹੀ ਬ੍ਰਹਮਾਂ ਸਿਮਰਨ ਕਰਦੇ ਹਨ ਅਤੇ ਬ੍ਰਹਮ ਬੇਤੇ ਜਿਸ ਦੇ ਨਾਮ ਦਾ ਉਚਾਰਨ ਕਰਦੇ ਹਨ।

Bhai Manmohan Singh (Shabad OS, CC BY-SA)

English

millions of Brahmas meditate and adore Him; the spiritual teachers meditate and chant His Name.

Dr. Sant Singh Khalsa (Shabad OS, CC BY-SA)
Ang 455 · Line 25

ਜਪ ਤਾਪ ਸੰਜਮ ਕਿਰਿਆ ਪੂਜਾ; ਅਨਿਕ ਸੋਧਨ ਬੰਦਨਾ ॥

jap taap sanjam kiriaa poojaa; anik sodhan bandanaa |

Punjabi

ਬੰਦਗੀ, ਤਪੱਸਿਆ, ਇੰਦਰੇ-ਰੋਕਥਾਮ, ਧਾਰਮਕ ਸੰਸਕਾਰ, ਉਪਾਸ਼ਨਾ, ਘਨੇਰੀਆਂ ਪਵਿੱਤ੍ਰਤਾਈਆਂ, ਨਮਸ਼ਕਾਰ,

Bhai Manmohan Singh (Shabad OS, CC BY-SA)

English

Through chanting, deep meditation, strict and austere self-discipline, religious rituals, sincere worship, endless purifications and humble salutations,

Dr. Sant Singh Khalsa (Shabad OS, CC BY-SA)
Ang 455 · Line 26

ਕਰਿ ਗਵਨੁ ਬਸੁਧਾ, ਤੀਰਥਹ ਮਜਨੁ; ਮਿਲਨ ਕਉ ਨਿਰੰਜਨਾ ॥

kar gavan basudhaa, teerathah majan; milan kau niranjanaa |

Punjabi

ਧਰਤੀ ਉਤੇ ਰਟਨ ਕਰਨ, ਅਤੇ ਧਰਮ ਅਸਥਾਨਾਂ ਤੇ ਇਸ਼ਨਾਨ ਦੇ ਰਾਹੀਂ ਬੰਦੇ ਜਿਸ ਪਵਿੱਤਰ ਪ੍ਰਭੂ ਨੂੰ ਮਿਲਣਾ ਲੋੜਦੇ ਹਨ।

Bhai Manmohan Singh (Shabad OS, CC BY-SA)

English

wandering all over the earth and bathing at sacred shrines of pilgrimage, people seek to meet the Pure Lord.

Dr. Sant Singh Khalsa (Shabad OS, CC BY-SA)
Ang 455 · Line 27

ਮਾਨੁਖ ਬਨੁ ਤਿਨੁ ਪਸੂ ਪੰਖੀ; ਸਗਲ ਤੁਝਹਿ ਅਰਾਧਤੇ ॥

maanukh ban tin pasoo pankhee; sagal tujheh araadhate |

Punjabi

ਇਨਸਾਨ, ਜੰਗਲ, ਘਾਅ ਦੀਆਂ ਤਿੜਾਂ, ਡੰਗਰ ਤੇ ਜਨੌਰ ਸਾਰੇ ਜਿਸ ਨੂੰ ਸਿਮਰਦੇ ਹਨ।

Bhai Manmohan Singh (Shabad OS, CC BY-SA)

English

Mortals, forests, blades of grass, animals and birds all meditate on You.

Dr. Sant Singh Khalsa (Shabad OS, CC BY-SA)
Ang 455 · Line 28

ਦਇਆਲ ਲਾਲ ਗੋਬਿੰਦ ਨਾਨਕ; ਮਿਲੁ ਸਾਧਸੰਗਤਿ ਹੋਇ ਗਤੇ ॥੧॥

deaal laal gobind naanak; mil saadhasangat hoe gate |1|

Punjabi

ਸਤਿ ਸੰਗਤ ਨਾਲ ਜੁੜਨ ਦੁਆਰਾ, ਹੇ ਨਾਨਕ! ਮੋਖਸ਼ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਮਿਹਰਬਾਨ ਤੇ ਪਿਆਰਾ ਸ੍ਰਿਸ਼ਟੀ ਦਾ ਸੁਆਮੀ ਲੱਭ ਪੈਂਦਾ ਹੈ।

Bhai Manmohan Singh (Shabad OS, CC BY-SA)

English

The Merciful Beloved Lord, the Lord of the Universe is found; O Nanak, joining the Saadh Sangat, the Company of the Holy, salvation is attained. ||1||

Dr. Sant Singh Khalsa (Shabad OS, CC BY-SA)
Ang 455 · Line 29

ਕੋਟਿ ਬਿਸਨ ਅਵਤਾਰ; ਸੰਕਰ ਜਟਾਧਾਰ ॥

kott bisan avataar; sankar jattaadhaar |

Punjabi

ਕ੍ਰੋੜਾਂ ਹੀ ਵਿਸ਼ਨੂੰ ਅਤੇ ਲਿਟਾਂ ਵਾਲੇ ਸ਼ਿਵਜੀ ਦੇ ਔਤਾਰ,

Bhai Manmohan Singh (Shabad OS, CC BY-SA)

English

Millions of incarnations of Vishnu and Shiva, with matted hair

Dr. Sant Singh Khalsa (Shabad OS, CC BY-SA)
Ang 455 · Line 30

ਚਾਹਹਿ ਤੁਝਹਿ ਦਇਆਰ; ਮਨਿ ਤਨਿ ਰੁਚ ਅਪਾਰ ॥

chaaheh tujheh deaar; man tan ruch apaar |

Punjabi

ਆਪਣੇ ਚਿੱਤ ਤੇ ਦੇਹਿ ਦੀ ਬੇਹੱਦ ਲਗਨ ਨਾਲ ਤੈਨੂੰ ਲੋਚਦੇ ਹਨ, ਹੇ ਮਿਹਰਬਾਨ ਮਾਲਕ!

Bhai Manmohan Singh (Shabad OS, CC BY-SA)

English

yearn for You, O Merciful Lord; their minds and bodies are filled with infinite longing.

Dr. Sant Singh Khalsa (Shabad OS, CC BY-SA)
Ang 455 · Line 31

ਅਪਾਰ ਅਗਮ ਗੋਬਿੰਦ ਠਾਕੁਰ; ਸਗਲ ਪੂਰਕ ਪ੍ਰਭ ਧਨੀ ॥

apaar agam gobind tthaakur; sagal poorak prabh dhanee |

Punjabi

ਬੇਅੰਤ ਅਤੇ ਪਹੁੰਚ ਤੋਂ ਪਰ੍ਹੇ ਹੈ ਸ੍ਰਿਸ਼ਟੀ ਨੂੰ ਥੰਮਣਹਾਰ ਸੁਆਮੀ। ਉਹ ਸਰਬ-ਵਿਆਪਕ ਧਨਵਾਨ ਮਾਲਕ ਹੈ।

Bhai Manmohan Singh (Shabad OS, CC BY-SA)

English

The Lord Master, the Lord of the Universe, is infinite and unapproachable; God is the all-pervading Lord of all.

Dr. Sant Singh Khalsa (Shabad OS, CC BY-SA)
Ang 455 · Line 32

ਸੁਰ ਸਿਧ ਗਣ ਗੰਧਰਬ ਧਿਆਵਹਿ; ਜਖ ਕਿੰਨਰ ਗੁਣ ਭਨੀ ॥

sur sidh gan gandharab dhiaaveh; jakh kinar gun bhanee |

Punjabi

ਦੇਵਤੇ, ਪੂਰਨ ਪੁਰਸ਼, ਇਲਾਹੀ-ਏਲਚੀ ਅਤੇ ਬੈਕੁੰਠੀ ਕੀਰਤਨੀਏ ਤੈਨੂੰ ਅਰਾਧਦੇ ਹਨ। ਉਤਕ੍ਰਿਸ਼ਟ ਦੇਵ ਅਤੇ ਸਵਰਗੀ ਨੱਚਾਰ ਤੇਰੀਆਂ ਸਿਫਤਾਂ ਉਚਾਰਨ ਕਰਦੇ ਹਨ।

Bhai Manmohan Singh (Shabad OS, CC BY-SA)

English

The angels,the Siddhas,the beings of spiritual perfection,the heavenly heralds and celestial singers meditate on You. The Yakhsha demons,the guards of the divine treasures,and the Kinnars, the dancers of the god of wealth chant Your Glorious Praises.

Dr. Sant Singh Khalsa (Shabad OS, CC BY-SA)
Ang 455 · Line 33

ਕੋਟਿ ਇੰਦ੍ਰ ਅਨੇਕ ਦੇਵਾ; ਜਪਤ ਸੁਆਮੀ ਜੈ ਜੈ ਕਾਰ ॥

kott indr anek devaa; japat suaamee jai jai kaar |

Punjabi

ਕ੍ਰੋੜਾਂ ਹੀ ਦੇਵਤਿਆਂ ਦੇ ਰਾਜੇ ਅਤੇ ਘਨੇਰੇ ਦੈਵੀ ਪੁਰਸ਼ ਸਾਈਂ ਨੂੰ ਸਿਮਰਦੇ ਤੇ ਵਾਹ ਵਾਹ ਕਰਦੇ ਹਨ।

Bhai Manmohan Singh (Shabad OS, CC BY-SA)

English

Millions of Indras and countless gods and super-human beings meditate on the Lord Master and celebrate His Praises.

Dr. Sant Singh Khalsa (Shabad OS, CC BY-SA)
Ang 455 · Line 34

ਅਨਾਥ ਨਾਥ ਦਇਆਲ ਨਾਨਕ; ਸਾਧਸੰਗਤਿ ਮਿਲਿ ਉਧਾਰ ॥੨॥

anaath naath deaal naanak; saadhasangat mil udhaar |2|

Punjabi

ਮਿਹਰਬਾਨ ਮਾਲਕ ਨਿਖਸਮਿਆਂ ਦਾ ਖਸਮ ਹੈ। ਸਤਿਸੰਗਤ ਨਾਲ ਜੁੜ ਕੇ ਨਾਨਕ ਪਾਰ ਉਤਰ ਸਕੀਦਾ ਹੈ।

Bhai Manmohan Singh (Shabad OS, CC BY-SA)

English

The Merciful Lord is the Master of the masterless, O Nanak; joining the Saadh Sangat, the Company of the Holy, one is saved. ||2||

Dr. Sant Singh Khalsa (Shabad OS, CC BY-SA)
Ang 455 · Line 35

ਕੋਟਿ ਦੇਵੀ ਜਾ ਕਉ ਸੇਵਹਿ; ਲਖਿਮੀ ਅਨਿਕ ਭਾਤਿ ॥

kott devee jaa kau seveh; lakhimee anik bhaat |

Punjabi

ਜਿਸ ਦੀ ਕ੍ਰੋੜਾਂ ਹੀ ਭਵਾਨੀਆਂ ਅਤੇ ਧਨ ਦੌਲਤ ਦੀਆਂ ਦੇਵੀਆਂ ਅੱਡੋ-ਅੱਡਰੇ ਤ੍ਰੀਕਿਆਂ ਨਾਲ ਘਾਲ ਕਮਾਉਂਦੀਆਂ ਹਨ।

Bhai Manmohan Singh (Shabad OS, CC BY-SA)

English

Millions of gods and goddesses of wealth serve Him in so many ways.

Dr. Sant Singh Khalsa (Shabad OS, CC BY-SA)