Ekam
Guru Granth Sahib

Ang 457

Ang 457 · Line 1

ਚਮਤਕਾਰ ਪ੍ਰਗਾਸੁ ਦਹ ਦਿਸ; ਏਕੁ ਤਹ ਦ੍ਰਿਸਟਾਇਆ ॥

chamatakaar pragaas deh dis; ek teh drisattaaeaa |

Punjabi

ਇੱਕੇ ਸੁਆਮੀ ਦਾ ਲਿਸ਼ਕਾਰਾ ਅਤੇ ਚਾਨਣ, ਉਹ ਦਸੀਂ ਪਾਸੀਂ ਵੇਖਦੇ ਹਨ।

Bhai Manmohan Singh (Shabad OS, CC BY-SA)

English

The brilliant flash of the One Lord is revealed to them - they behold Him in the ten directions.

Dr. Sant Singh Khalsa (Shabad OS, CC BY-SA)
Ang 457 · Line 2

ਨਾਨਕੁ ਪਇਅੰਪੈ. ਚਰਣ ਜੰਪੈ; ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥

naanak peianpai. charan janpai; bhagat vachhal har birad aap banaaeaa |4|3|6|

Punjabi

ਗੁਰੂ ਜੀ ਆਖਦੇ ਹਨ, ਮੈਂ ਸਾਈਂ ਦੇ ਪੈਰਾਂ (ਨਾਮ) ਦਾ ਆਰਾਧਨ ਕਰਦਾ ਹਾਂ। ਵਾਹਿਗੁਰੂ ਨੇ ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨ ਦਾ ਫਰਜ ਆਪਣੇ ਜਿਮੇਂ ਲੈ ਲਿਆ ਹੈ।

Bhai Manmohan Singh (Shabad OS, CC BY-SA)

English

Prays Nanak, I meditate on the Lord's lotus feet; the Lord is the Lover of His devotees; this is His natural way. ||4||3||6||

Dr. Sant Singh Khalsa (Shabad OS, CC BY-SA)
Ang 457 · Line 3

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 457 · Line 4

ਥਿਰੁ ਸੰਤਨ ਸੋਹਾਗੁ; ਮਰੈ ਨ ਜਾਵਏ ॥

thir santan sohaag; marai na jaave |

Punjabi

ਸਦੀਵੀ ਸਥਿਰ ਹੈ ਸਾਧੂਆਂ ਦਾ ਸਹੁ। ਊਹ ਮਰਦਾ ਅਤੇ ਜਾਂਦਾ ਨਹੀਂ।

Bhai Manmohan Singh (Shabad OS, CC BY-SA)

English

The Husband Lord of the Saints is eternal; He does not die or go away.

Dr. Sant Singh Khalsa (Shabad OS, CC BY-SA)
Ang 457 · Line 5

ਜਾ ਕੈ ਗ੍ਰਿਹਿ. ਹਰਿ ਨਾਹੁ; ਸੁ ਸਦ ਹੀ ਰਾਵਏ ॥

jaa kai grihi. har naahu; su sad hee raave |

Punjabi

ਜਿਸ ਦੇ ਘਰ ਵਿੱਚ ਵਾਹਿਗੁਰੂ ਕੰਤ ਹੈ, ਉਹ ਸਦਾ ਹੀ ਉਸ ਨੂੰ ਮਾਣਦੀ ਹੈ।

Bhai Manmohan Singh (Shabad OS, CC BY-SA)

English

She, whose home is blessed by her Husband Lord, enjoys Him forever.

Dr. Sant Singh Khalsa (Shabad OS, CC BY-SA)
Ang 457 · Line 6

ਅਵਿਨਾਸੀ ਅਵਿਗਤੁ ਸੋ ਪ੍ਰਭੁ; ਸਦਾ ਨਵਤਨੁ ਨਿਰਮਲਾ ॥

avinaasee avigat so prabh; sadaa navatan niramalaa |

Punjabi

ਨਾਸ-ਰਹਿਤ ਅਤੇ ਅਮਰ ਹੈ ਉਹ ਸੁਆਮੀ। ਉਹ ਹਮੇਸ਼ਾਂ ਨੌਜਵਾਨ ਅਤੇ ਬੇਦਾਗ ਹੈ।

Bhai Manmohan Singh (Shabad OS, CC BY-SA)

English

God is eternal and immortal, forever young and immaculately pure.

Dr. Sant Singh Khalsa (Shabad OS, CC BY-SA)
Ang 457 · Line 7

ਨਹ ਦੂਰਿ. ਸਦਾ ਹਦੂਰਿ ਠਾਕੁਰੁ; ਦਹ ਦਿਸ ਪੂਰਨੁ ਸਦ ਸਦਾ ॥

neh door. sadaa hadoor tthaakur; deh dis pooran sad sadaa |

Punjabi

ਸੁਆਮੀ ਦੁਰੇਡੇ ਨਹੀਂ, ਹਮੇਸ਼ਾਂ ਅੰਗ ਸੰਗ ਹੈ। ਹਮੇਸ਼ਾਂ ਤੇ ਹਮੇਸ਼ਾਂ ਲਈ ਉਹ ਦਸਾਂ ਹੀ ਦਿਸ਼ਾਂ ਅੰਦਰ ਪਰੀ-ਪੂਰਨ ਹੈ।

Bhai Manmohan Singh (Shabad OS, CC BY-SA)

English

He is not far away, He is ever-present; the Lord and Master fills the ten directions, forever and ever.

Dr. Sant Singh Khalsa (Shabad OS, CC BY-SA)
Ang 457 · Line 8

ਪ੍ਰਾਨਪਤਿ ਗਤਿ ਮਤਿ ਜਾ ਤੇ; ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥

praanapat gat mat jaa te; pria preet preetam bhaave |

Punjabi

ਉਹ ਜਿੰਦੜੀ ਦਾ ਸੁਆਮੀ ਹੈ। ਜਿਸ ਤੋਂ ਮੋਖਸ਼ ਅਤੇ ਅਕਲਮੰਦੀ ਉਤਪੰਨ ਹੁੰਦੇ ਹਨ। ਮੈਨੂੰ ਪਿਆਰੇ ਦਾ ਪ੍ਰੇਮ ਪਿਆਰਾ ਅਤੇ ਚੰਗਾ ਲੱਗਦਾ ਹੈ।

Bhai Manmohan Singh (Shabad OS, CC BY-SA)

English

He is the Lord of souls, the source of salvation and wisdom. The Love of my Dear Beloved is pleasing to me.

Dr. Sant Singh Khalsa (Shabad OS, CC BY-SA)
Ang 457 · Line 9

ਨਾਨਕੁ ਵਖਾਣੈ. ਗੁਰ ਬਚਨਿ ਜਾਣੈ; ਥਿਰੁ ਸੰਤਨ ਸੋਹਾਗੁ, ਮਰੈ ਨ ਜਾਵਏ ॥੧॥

naanak vakhaanai. gur bachan jaanai; thir santan sohaag, marai na jaave |1|

Punjabi

ਨਾਨਕ ਓਹੀ ਕੁਛ ਉਚਾਰਨ ਕਰਦਾ ਹੈ, ਜੋ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਸਮਝਿਆ ਹੈ। ਅਨੰਤ ਹੈ ਸਾਧੂਆਂ ਦਾ ਕੰਤ। ਉਹ ਮਰਦਾ ਤੇ ਜਾਂਦਾ ਨਹੀਂ।

Bhai Manmohan Singh (Shabad OS, CC BY-SA)

English

Nanak speaks what the Guru's Teachings have led him to know. The Husband Lord of the Saints is eternal; He does not die or go away. ||1||

Dr. Sant Singh Khalsa (Shabad OS, CC BY-SA)
Ang 457 · Line 10

ਜਾ ਕਉ ਰਾਮ ਭਤਾਰੁ; ਤਾ ਕੈ ਅਨਦੁ ਘਣਾ ॥

jaa kau raam bhataar; taa kai anad ghanaa |

Punjabi

ਜਿਸ ਦਾ ਖਸਮ ਵਾਹਿਗੁਰੂ ਹੈ, ਉਹ ਘਣੇਰੀ ਖੁਸ਼ੀ ਮਾਣਦੀ ਹੈ।

Bhai Manmohan Singh (Shabad OS, CC BY-SA)

English

One who has the Lord as her Husband enjoys great bliss.

Dr. Sant Singh Khalsa (Shabad OS, CC BY-SA)
Ang 457 · Line 11

ਸੁਖਵੰਤੀ ਸਾ ਨਾਰਿ; ਸੋਭਾ ਪੂਰਿ ਬਣਾ ॥

sukhavantee saa naar; sobhaa poor banaa |

Punjabi

ਪ੍ਰਸੰਨ ਹੈ ਉਹ ਪਤਨੀ ਅਤੇ ਪੂਰਨ ਬਣ ਵੰਞਦਾ ਹੈ, ਉਸ ਦਾ ਪਰਤਾਪ।

Bhai Manmohan Singh (Shabad OS, CC BY-SA)

English

That soul-bride is happy, and her glory is perfect.

Dr. Sant Singh Khalsa (Shabad OS, CC BY-SA)
Ang 457 · Line 12

ਮਾਣੁ ਮਹਤੁ ਕਲਿਆਣੁ ਹਰਿ ਜਸੁ; ਸੰਗਿ ਸੁਰਜਨੁ ਸੋ ਪ੍ਰਭੂ ॥

maan mehat kaliaan har jas; sang surajan so prabhoo |

Punjabi

ਹਰੀ ਦੀ ਕੀਰਤੀ ਗਾਇਨ ਕਰਕੇ ਉਹ ਸਤਿਕਾਰ ਵਿਸ਼ਾਲਤਾ ਤੇ ਖੁਸ਼ੀ ਪਾ ਲੈਂਦੀ ਹੈ। ਉਹ ਵੱਡਾ ਸੁਆਮੀ ਸਦਾ ਉਸ ਦੇ ਨਾਲ ਹੈ।

Bhai Manmohan Singh (Shabad OS, CC BY-SA)

English

She obtains honor, greatness and happiness, singing the Praise of the Lord. God, the Great Being, is always with her.

Dr. Sant Singh Khalsa (Shabad OS, CC BY-SA)
Ang 457 · Line 13

ਸਰਬ ਸਿਧਿ ਨਵ ਨਿਧਿ. ਤਿਤੁ ਗ੍ਰਿਹਿ; ਨਹੀ ਊਨਾ. ਸਭੁ ਕਛੂ ॥

sarab sidh nav nidh. tith grihi; nahee aoonaa. sabh kachhoo |

Punjabi

ਸਮੂਹ ਸੰਪੂਰਨਤਾ ਅਤੇ ਨੌਂ ਖਜਾਨੇ ਉਸ ਪਾਸ ਹਨ। ਉਸ ਦੇ ਘਰ ਕੋਈ ਘਾਟਾ ਨਹੀਂ, ਸਾਰੀਆਂ ਵਸਤੂਆਂ ਹਨ।

Bhai Manmohan Singh (Shabad OS, CC BY-SA)

English

She attains total perfection and the nine treasures; her home lacks nothing. - everything is there.

Dr. Sant Singh Khalsa (Shabad OS, CC BY-SA)
Ang 457 · Line 14

ਮਧੁਰ ਬਾਨੀ, ਪਿਰਹਿ ਮਾਨੀ; ਥਿਰੁ ਸੋਹਾਗੁ. ਤਾ ਕਾ ਬਣਾ ॥

madhur baanee, pireh maanee; thir sohaag. taa kaa banaa |

Punjabi

ਮਿੱਠੀ ਹੈ ਉਸ ਦੀ ਬੋਲੀ, ਤੇ ਤਾਬੇਦਾਰੀ ਕਰਦੀ ਹੈ ਉਹ ਆਪਣੇ ਪ੍ਰੀਤਮ ਦੀ ਅਤੇ ਸਦੀਵੀ ਥੀ ਜਾਂਦੀ ਹੈ ਉਸ ਦੀ ਵਿਆਹੁਲੀ ਅਵਸਥਾ।

Bhai Manmohan Singh (Shabad OS, CC BY-SA)

English

Her speech is so sweet; she obeys her Beloved Lord; her marriage is permanent and everlasting.

Dr. Sant Singh Khalsa (Shabad OS, CC BY-SA)
Ang 457 · Line 15

ਨਾਨਕੁ ਵਖਾਣੈ. ਗੁਰ ਬਚਨਿ ਜਾਣੈ; ਜਾ ਕੋ ਰਾਮੁ ਭਤਾਰੁ, ਤਾ ਕੈ ਅਨਦੁ ਘਣਾ ॥੨॥

naanak vakhaanai. gur bachan jaanai; jaa ko raam bhataar, taa kai anad ghanaa |2|

Punjabi

ਜਿਹੜਾ ਕੁਛ ਉਸ ਨੇ ਗੁਰਾਂ ਦੀ ਸਿਖਮਤ ਦੁਆਰਾ ਜਾਣਿਆਂ ਹੈ, ਨਾਨਕ ਓਹੀ ਕੁਝ ਆਖਦਾ ਹੈ। ਜਿਸ ਦਾ ਪਤੀ ਪ੍ਰਭੂ ਹੈ, ਉਹ ਬਹੁਤ ਖੁਸ਼ੀ ਭੋਗਦੀ ਹੈ।

Bhai Manmohan Singh (Shabad OS, CC BY-SA)

English

Nanak chants what he knows through the Guru's Teachings: One who has the Lord as her Husband enjoys great bliss. ||2||

Dr. Sant Singh Khalsa (Shabad OS, CC BY-SA)
Ang 457 · Line 16

ਆਉ ਸਖੀ. ਸੰਤ ਪਾਸਿ; ਸੇਵਾ ਲਾਗੀਐ ॥

aau sakhee. sant paas; sevaa laageeai |

Punjabi

ਸੰਤਾਂ ਕੋਲ ਆ ਹੇ ਸਹੇਲੀਏ! ਆਪਾਂ ਉਸ ਦੀ ਟਹਿਲ ਸੇਵਾ ਅੰਦਰ ਜੁੱਟ ਜਾਈਏ।

Bhai Manmohan Singh (Shabad OS, CC BY-SA)

English

Come, O my companions, let us dedicate ourselves to serving the Saints.

Dr. Sant Singh Khalsa (Shabad OS, CC BY-SA)
Ang 457 · Line 17

ਪੀਸਉ ਚਰਣ ਪਖਾਰਿ; ਆਪੁ ਤਿਆਗੀਐ ॥

peesau charan pakhaar; aap tiaageeai |

Punjabi

ਆਓ, ਆਪਾਂ ਉਸ ਦੇ ਦਾਣੇ ਪੀਹੀਏ! ਉਸ ਦੇ ਪੈਰ ਧੋਈਏ ਅਤੇ ਆਪਣੀ ਸਵੈ-ਹੰਗਤਾ ਨੂੰ ਛੱਡੀਏ।

Bhai Manmohan Singh (Shabad OS, CC BY-SA)

English

Let us grind their corn, wash their feet and so renounce our self-conceit.

Dr. Sant Singh Khalsa (Shabad OS, CC BY-SA)
Ang 457 · Line 18

ਤਜਿ ਆਪੁ. ਮਿਟੈ ਸੰਤਾਪੁ; ਆਪੁ. ਨਹ ਜਾਣਾਈਐ ॥

taj aap. mittai santaap; aap. neh jaanaaeeai |

Punjabi

ਆਓ ਆਪਾਂ ਆਪਣਾ ਹੰਕਾਰ ਛੱਡ ਦੇਈਏ। ਆਪਣੇ ਆਪ ਦਾ ਮੁਜਾਹਰਾ (ਪ੍ਰਗਟਾਵਾ) ਨਾਂ ਕਰੀਏ। ਇਸ ਤਰ੍ਹਾਂ ਦੁੱਖ ਦੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Let us shed our egos, and our troubles shall be removed; let us not display ourselves.

Dr. Sant Singh Khalsa (Shabad OS, CC BY-SA)
Ang 457 · Line 19

ਸਰਣਿ ਗਹੀਜੈ. ਮਾਨਿ ਲੀਜੈ; ਕਰੇ ਸੋ ਸੁਖੁ ਪਾਈਐ ॥

saran gaheejai. maan leejai; kare so sukh paaeeai |

Punjabi

ਆਓ ਆਪਾਂ ਗੁਰਾਂ ਦੀ ਪਨਾਹ ਪਕੜੀਏ! ਉਸ ਦੀ ਤਾਬੇਦਾਰੀ ਕਰੀਏ ਅਤੇ ਜੋ ਕੁਛ ਭੀ ਉਹ ਕਰਦੇ ਹਨ, ਉਸ ਨਾਲ ਖੁਸ਼ ਹੋਈਏ।

Bhai Manmohan Singh (Shabad OS, CC BY-SA)

English

Let us take to His Sanctuary and obey Him, and be happy with whatever He does.

Dr. Sant Singh Khalsa (Shabad OS, CC BY-SA)
Ang 457 · Line 20

ਕਰਿ ਦਾਸ ਦਾਸੀ. ਤਜਿ ਉਦਾਸੀ; ਕਰ ਜੋੜਿ. ਦਿਨੁ ਰੈਣਿ ਜਾਗੀਐ ॥

kar daas daasee. taj udaasee; kar jorr. din rain jaageeai |

Punjabi

ਆਓ ਆਪਾਂ ਵਾਹਿਗੁਰੂ ਦੇ ਗੋਲੇ ਦੀ ਸੇਵਾ ਕਮਾਈਏ! ਫਿਕਰ ਚਿੰਤਾ ਨੂੰ ਦੂਰ ਕਰੀਏ, ਖਬਰਦਾਰ ਹੋਈਏ, ਅਤੇ ਦਿਹੁੰ ਰੈਣ ਉਸ ਦੇ ਅੱਗੇ ਹੱਥ ਬੰਨ੍ਹ ਕੇ ਖੜ੍ਹੇ ਰਹੀਏ।

Bhai Manmohan Singh (Shabad OS, CC BY-SA)

English

Let us become the slaves of His slaves, and shed our sadness, and with our palms pressed together, remain wakeful day and night.

Dr. Sant Singh Khalsa (Shabad OS, CC BY-SA)
Ang 457 · Line 21

ਨਾਨਕੁ ਵਖਾਣੈ. ਗੁਰ ਬਚਨਿ ਜਾਣੈ; ਆਉ ਸਖੀ ਸੰਤ ਪਾਸਿ, ਸੇਵਾ ਲਾਗੀਐ ॥੩॥

naanak vakhaanai. gur bachan jaanai; aau sakhee sant paas, sevaa laageeai |3|

Punjabi

ਨਾਨਕ ਉਹ ਕੁਛ ਕਥਨ ਕਰਦਾ ਹੈ, ਜਿਹੜਾ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਸਮਝਿਆ ਹੈ। ਸੰਤਾਂ ਕੋਲ ਆ ਸਹੇਲੀਏ! ਅਤੇ ਆਪਾਂ ਉਹਨਾਂ ਦੀ ਚਾਕਰੀ ਅੰਦਰ ਜੁੱਟ ਜਾਈਏ।

Bhai Manmohan Singh (Shabad OS, CC BY-SA)

English

Nanak chants what he knows through the Guru's Teachings; come, O my companions, let us dedicate ourselves to serving the Saints. ||3||

Dr. Sant Singh Khalsa (Shabad OS, CC BY-SA)
Ang 457 · Line 22

ਜਾ ਕੈ ਮਸਤਕਿ ਭਾਗ; ਸਿ ਸੇਵਾ ਲਾਇਆ ॥

jaa kai masatak bhaag; si sevaa laaeaa |

Punjabi

ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ। ਉਸ ਨੂੰ ਸਾਹਿਬ ਆਪਣੀ ਟਹਿਲ ਸੇਵਾ ਅੰਦਰ ਜੋੜਦਾ ਹੈ।

Bhai Manmohan Singh (Shabad OS, CC BY-SA)

English

One who has such good destiny written upon his forehead, dedicates himself to His service.

Dr. Sant Singh Khalsa (Shabad OS, CC BY-SA)
Ang 457 · Line 23

ਤਾ ਕੀ ਪੂਰਨ ਆਸ; ਜਿਨੑ ਸਾਧਸੰਗੁ ਪਾਇਆ ॥

taa kee pooran aas; jina saadhasang paaeaa |

Punjabi

ਜਿਸ ਨੂੰ ਸਤਿਸੰਗਤ ਪ੍ਰਾਪਤ ਹੋਈ ਹੈ, ਉਸ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

One who attains the Saadh Sangat, the Company of the Holy, has his desires fulfilled.

Dr. Sant Singh Khalsa (Shabad OS, CC BY-SA)
Ang 457 · Line 24

ਸਾਧਸੰਗਿ ਹਰਿ ਕੈ ਰੰਗਿ; ਗੋਬਿੰਦ ਸਿਮਰਣ ਲਾਗਿਆ ॥

saadhasang har kai rang; gobind simaran laagiaa |

Punjabi

ਸਤਿਸੰਗਤ ਅੰਦਰ ਇਨਸਾਨ ਹਰੀ ਦੀ ਪ੍ਰੀਤ ਵਿੱਚ ਲੀਨ ਹੋ ਜਾਂਦਾ ਹੈ ਅਤੇ ਸਾਹਿਬ ਦਾ ਆਰਾਧਨ ਕਰਨ ਲੱਗ ਜਾਂਦਾ ਹੈ।

Bhai Manmohan Singh (Shabad OS, CC BY-SA)

English

In the Saadh Sangat, immerse yourself in the Love of the Lord; remember the Lord of the Universe in meditation.

Dr. Sant Singh Khalsa (Shabad OS, CC BY-SA)
Ang 457 · Line 25

ਭਰਮੁ ਮੋਹੁ ਵਿਕਾਰੁ ਦੂਜਾ; ਸਗਲ ਤਿਨਹਿ ਤਿਆਗਿਆ ॥

bharam mohu vikaar doojaa; sagal tineh tiaagiaa |

Punjabi

ਸੰਦੇਹ, ਸੰਸਾਰੀ ਮਮਤਾ ਅਤੇ ਦਵੈਤ-ਭਾਵ ਦੇ ਪਾਪ, ਉਹ ਸਾਰਿਆਂ ਨੂੰ ਤਲਾਂਜਲੀ ਦਿੰਦਾ ਹੈ।

Bhai Manmohan Singh (Shabad OS, CC BY-SA)

English

Doubt, emotional attachment, sin and duality - he renounces them all.

Dr. Sant Singh Khalsa (Shabad OS, CC BY-SA)
Ang 457 · Line 26

ਮਨਿ ਸਾਂਤਿ, ਸਹਜੁ ਸੁਭਾਉ ਵੂਠਾ; ਅਨਦ ਮੰਗਲ ਗੁਣ ਗਾਇਆ ॥

man saant, sehaj subhaau vootthaa; anad mangal gun gaaeaa |

Punjabi

ਠੰਢ ਚੈਨ, ਅਡੋਲਤਾ ਅਤੇ ਸ੍ਰੇਸਟ ਭਾਨਾ ਉਸ ਦੇ ਚਿੱਤ ਵਿੱਚ ਵਸਦੇ ਹਨ ਅਤੇ ਉਹ ਖੁਸ਼ੀ ਤੇ ਪ੍ਰਸੰਨਤਾ ਨਾਲ ਹਰੀ ਦਾ ਜੱਸ ਗਾਉਂਦਾ ਹੈ।

Bhai Manmohan Singh (Shabad OS, CC BY-SA)

English

Peace, poise and tranquility fill his mind, and he sings the Lord's Glorious Praises with joy and delight.

Dr. Sant Singh Khalsa (Shabad OS, CC BY-SA)
Ang 457 · Line 27

ਨਾਨਕੁ ਵਖਾਣੈ. ਗੁਰ ਬਚਨਿ ਜਾਣੈ; ਜਾ ਕੈ ਮਸਤਕਿ ਭਾਗ. ਸਿ ਸੇਵਾ ਲਾਇਆ ॥੪॥੪॥੭॥

naanak vakhaanai. gur bachan jaanai; jaa kai masatak bhaag. si sevaa laaeaa |4|4|7|

Punjabi

ਨਾਨਕ ਉਹ ਕੁਛ ਵਰਨਣ ਕਰਦਾ ਹੈ, ਜੋ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਅਨੁਭਵ ਕੀਤਾ ਹੈ। ਕੇਵਲ ਓਹੀ ਗੁਰਾਂ ਦੀ ਘਾਲ ਕਮਾਉਂਦਾ ਹੈ, ਜਿਸ ਦੇ ਮੱਥੇ ਤੇ ਐਸੇ ਨਸੀਬ ਲਿਖੇ ਹੋਏ ਹਨ।

Bhai Manmohan Singh (Shabad OS, CC BY-SA)

English

Nanak chants what he knows through the Guru's Teachings: one who has such good destiny written upon his forehead, dedicates himself to His service. ||4||4||7||

Dr. Sant Singh Khalsa (Shabad OS, CC BY-SA)
Ang 457 · Line 28

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl,

Dr. Sant Singh Khalsa (Shabad OS, CC BY-SA)
Ang 457 · Line 29

ਸਲੋਕੁ ॥

salok |

Punjabi

ਸਲੋਕ।

Bhai Manmohan Singh (Shabad OS, CC BY-SA)

English

Salok:

Dr. Sant Singh Khalsa (Shabad OS, CC BY-SA)
Ang 457 · Line 30

ਹਰਿ ਹਰਿ ਨਾਮੁ ਜਪੰਤਿਆ; ਕਛੁ ਨ ਕਹੈ ਜਮਕਾਲੁ ॥

har har naam japantiaa; kachh na kahai jamakaal |

Punjabi

ਵਾਹਿਗੁਰੂ ਸੁਆਮੀ ਦੇ ਸਿਮਰਨ ਕਰਨ ਦੁਆਰਾ ਮੌਤ ਦਾ ਦੂਤ ਪ੍ਰਾਣੀ ਨੂੰ ਕੁਝ ਭੀ ਨਹੀਂ ਕਹਿੰਦਾ।

Bhai Manmohan Singh (Shabad OS, CC BY-SA)

English

If you chant the Naam, the Name of the Lord, Har, Har, the Messenger of Death will have nothing to say to you.

Dr. Sant Singh Khalsa (Shabad OS, CC BY-SA)
Ang 457 · Line 31

ਨਾਨਕ. ਮਨੁ ਤਨੁ ਸੁਖੀ ਹੋਇ; ਅੰਤੇ ਮਿਲੈ ਗੋਪਾਲੁ ॥੧॥

naanak. man tan sukhee hoe; ante milai gopaal |1|

Punjabi

ਨਾਨਕ ਉਸ ਦੀ ਆਤਮਾਂ ਤੇ ਦੇਹ ਆਰਾਮ ਵਿੱਚ ਹੁੰਦੇ ਹਨ ਅਤੇ ਅਖੀਰ ਨੂੰ ਉਹ ਜਗਤ ਦੇ ਪਾਲਣਹਾਰ ਨੂੰ ਮਿਲ ਪੈਂਦਾ ਹੈ।

Bhai Manmohan Singh (Shabad OS, CC BY-SA)

English

O Nanak, the mind and body will be at peace, and in the end, you shall merge with the Lord of the world. ||1||

Dr. Sant Singh Khalsa (Shabad OS, CC BY-SA)
Ang 457 · Line 32

ਛੰਤ ॥

chhant |

Punjabi

ਛੰਦ।

Bhai Manmohan Singh (Shabad OS, CC BY-SA)

English

Chhant:

Dr. Sant Singh Khalsa (Shabad OS, CC BY-SA)
Ang 457 · Line 33

ਮਿਲਉ ਸੰਤਨ ਕੈ ਸੰਗਿ; ਮੋਹਿ ਉਧਾਰਿ ਲੇਹੁ ॥

milau santan kai sang; mohi udhaar lehu |

Punjabi

ਮੈਂ ਸਤਿ ਸੰਗਤ ਅੰਦਰ ਮਿਲਾਂ। ਤੁਸੀਂ ਮੇਰਾ ਪਾਰ ਉਤਾਰਾ ਕਰੋ, ਹੇ ਮੇਰੇ ਮਾਲਕ!

Bhai Manmohan Singh (Shabad OS, CC BY-SA)

English

Let me join the Society of the Saints - save me, Lord!

Dr. Sant Singh Khalsa (Shabad OS, CC BY-SA)
Ang 457 · Line 34

ਬਿਨਉ ਕਰਉ ਕਰ ਜੋੜਿ; ਹਰਿ ਹਰਿ ਨਾਮੁ ਦੇਹੁ ॥

binau krau kar jorr; har har naam dehu |

Punjabi

ਹੱਥ ਬੰਨ੍ਹ ਕੇ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ। ਹੇ ਸੁਆਮੀ ਮਾਲਕ ਕਿ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ।

Bhai Manmohan Singh (Shabad OS, CC BY-SA)

English

With my palms pressed together, I offer my prayer: give me Your Name, O Lord, Har, Har.

Dr. Sant Singh Khalsa (Shabad OS, CC BY-SA)
Ang 457 · Line 35

ਹਰਿ ਨਾਮੁ ਮਾਗਉ. ਚਰਣ ਲਾਗਉ; ਮਾਨੁ ਤਿਆਗਉ ਤੁਮੑ ਦਇਆ ॥

har naam maagau. charan laagau; maan tiaagau tuma deaa |

Punjabi

ਤੇਰੀ ਮਿਹਰ ਦੁਆਰਾ ਹੇ ਪ੍ਰਭੂ! ਮੈਂ ਤੇਰਾ ਨਾਮ ਮੰਗਦਾ ਹਾਂ, ਤੇਰੇ ਪੈਰੀਂ ਪੈਦਾ ਹਾਂ ਅਤੇ ਆਪਣੀ ਸਵੈ-ਹੰਗਤਾ ਨੂੰ ਦੂਰ ਕਰਦਾ ਹਾਂ।

Bhai Manmohan Singh (Shabad OS, CC BY-SA)

English

I beg for the Lord's Name, and fall at His feet; I renounce my self-conceit, by Your kindness.

Dr. Sant Singh Khalsa (Shabad OS, CC BY-SA)
Ang 457 · Line 36

ਕਤਹੂੰ. ਨ ਧਾਵਉ, ਸਰਣਿ ਪਾਵਉ; ਕਰੁਣਾ ਮੈ ਪ੍ਰਭ ਕਰਿ ਮਇਆ ॥

katahoon. na dhaavau, saran paavau; karunaa mai prabh kar meaa |

Punjabi

ਹੇ ਰਹਿਮਤ ਦੇ ਪੁੰਜ ਸੁਆਮੀ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੀ ਪਨਾਹ ਹੇਠਾਂ ਵਿਚਰਾਂ ਅਤੇ ਹੋਰ ਕਿਧਰੇ ਨਾਂ ਜਾਵਾਂ।

Bhai Manmohan Singh (Shabad OS, CC BY-SA)

English

I shall not wander anywhere else, but take to Your Sanctuary. O God, embodiment of mercy, have mercy on me.

Dr. Sant Singh Khalsa (Shabad OS, CC BY-SA)
Ang 457 · Line 37

ਸਮਰਥ ਅਗਥ ਅਪਾਰ ਨਿਰਮਲ; ਸੁਣਹੁ ਸੁਆਮੀ ਬਿਨਉ ਏਹੁ ॥

samarath agath apaar niramal; sunahu suaamee binau ehu |

Punjabi

ਮੇਰੇ ਸਰਬ-ਸ਼ਕਤੀਮਾਨ, ਅਕਹਿ, ਬੇਅੰਤ ਅਤੇ ਪਵਿੱਤਰ ਪ੍ਰਭੂ, ਤੂੰ ਮੇਰੀ ਇਹ ਪ੍ਰਾਰਥਨਾ ਸ੍ਰਵਣ ਕਰ।

Bhai Manmohan Singh (Shabad OS, CC BY-SA)

English

O all-powerful, indescribable, infinite and immaculate Lord Master, listen to this, my prayer.

Dr. Sant Singh Khalsa (Shabad OS, CC BY-SA)
Ang 457 · Line 38

ਕਰ ਜੋੜਿ ਨਾਨਕ. ਦਾਨੁ ਮਾਗੈ; ਜਨਮ ਮਰਣ ਨਿਵਾਰਿ ਲੇਹੁ ॥੧॥

kar jorr naanak. daan maagai; janam maran nivaar lehu |1|

Punjabi

ਹੱਥ ਬੰਨ੍ਹ ਕੇ ਨਾਨਕ ਇਸ ਦਾਤ ਦੀ ਜਾਚਨਾ ਕਰਦਾ ਹੈ, ਹੇ ਪ੍ਰਭੂ! ਮਿਹਰ ਧਾਰ ਕੇ ਤੂੰ ਮੇਰੇ ਆਉਣ ਤੇ ਜਾਣ ਨੂੰ ਮੇਟ ਦੇ।

Bhai Manmohan Singh (Shabad OS, CC BY-SA)

English

With palms pressed together, Nanak begs for this blessing: O Lord, let my cycle of birth and death come to an end. ||1||

Dr. Sant Singh Khalsa (Shabad OS, CC BY-SA)