Ekam
Guru Granth Sahib

Ang 458

Ang 458 · Line 1

ਅਪਰਾਧੀ ਮਤਿਹੀਨੁ; ਨਿਰਗੁਨੁ ਅਨਾਥੁ ਨੀਚੁ ॥

aparaadhee matiheen; niragun anaath neech |

Punjabi

ਮੈਂ ਪਾਪੀ, ਅਕਲ ਰਹਿਤ, ਗੁਣ ਵਿਹੂਣ, ਨਿਖਸਮਾਂ, ਅਧਮ,

Bhai Manmohan Singh (Shabad OS, CC BY-SA)

English

I am a sinner, devoid of wisdom, worthless, destitute and vile.

Dr. Sant Singh Khalsa (Shabad OS, CC BY-SA)
Ang 458 · Line 2

ਸਠ ਕਠੋਰੁ ਕੁਲਹੀਨੁ; ਬਿਆਪਤ ਮੋਹ ਕੀਚੁ ॥

satth katthor kulaheen; biaapat moh keech |

Punjabi

ਮੂਰਖ, ਪੱਥਰ ਦਿਲ, ਨੀਵੀਂ ਵੰਸ਼ ਦਾ, ਸੰਸਾਰੀ ਮਮਤਾ ਦੇ ਗਾਰੇ ਵਿੱਚ ਫਸਿਆ ਹੋਇਆ,

Bhai Manmohan Singh (Shabad OS, CC BY-SA)

English

I am deceitful, hard-hearted, lowly and entangled in the mud of emotional attachment.

Dr. Sant Singh Khalsa (Shabad OS, CC BY-SA)
Ang 458 · Line 3

ਮਲ ਭਰਮ ਕਰਮ ਅਹੰ ਮਮਤਾ; ਮਰਣੁ. ਚੀਤਿ ਨ ਆਵਏ ॥

mal bharam karam ahan mamataa; maran. cheet na aave |

Punjabi

ਅਤੇ ਸੰਦੇਹ ਤੇ ਹੰਕਾਰ ਅਤੇ ਅਪਣੱਤ ਦੇ ਅਮਲਾਂ ਦੀ ਮਲੀਣਤਾ ਵਿੱਚ ਖੁਭਿਆ ਹੋਇਆ ਹਾਂ। ਮੌਤ ਦਾ ਖਿਆਲ ਮੇਰੇ ਮਨ ਵਿੱਚ ਹੀ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

I am stuck in the filth of doubt and egotistical actions, and I try not to think of death.

Dr. Sant Singh Khalsa (Shabad OS, CC BY-SA)
Ang 458 · Line 4

ਬਨਿਤਾ ਬਿਨੋਦ ਅਨੰਦ ਮਾਇਆ; ਅਗਿਆਨਤਾ ਲਪਟਾਵਏ ॥

banitaa binod anand maaeaa; agiaanataa lapattaave |

Punjabi

ਆਤਮਕ ਬੇਸਮਝੀ ਦੇ ਰਾਹੀਂ ਮੈਂ ਇਸਤਰੀ ਦੇ ਭੋਗ ਬਿਲਾਸ ਅਤੇ ਧਨ ਦੌਲਤ ਦੀ ਖੁਸ਼ੀ ਨੂੰ ਚਿਮੜਿਆ ਹੋਇਆ ਹਾਂ।

Bhai Manmohan Singh (Shabad OS, CC BY-SA)

English

In ignorance, I cling to the pleasures of woman and the joys of Maya.

Dr. Sant Singh Khalsa (Shabad OS, CC BY-SA)
Ang 458 · Line 5

ਖਿਸੈ ਜੋਬਨੁ, ਬਧੈ ਜਰੂਆ; ਦਿਨ ਨਿਹਾਰੇ ਸੰਗਿ ਮੀਚੁ ॥

khisai joban, badhai jarooaa; din nihaare sang meech |

Punjabi

ਮੇਰੀ ਜੁਆਨੀ ਖੁਰਦੀ ਜਾ ਰਹੀ ਹੈ ਅਤੇ ਬੁਢੇਪਾ ਵਧਦਾ ਜਾਂਦਾ ਹੈ। ਮੇਰੀ ਸਾਥਣ, ਮੌਤ, ਮੇਰੇ ਦਿਹਾੜਿਆਂ ਨੂੰ ਗਿਣ ਜਾਂ ਵੇਖ ਰਹੀ ਹੈ।

Bhai Manmohan Singh (Shabad OS, CC BY-SA)

English

My youth is wasting away, old age is approaching, and Death, my companion, is counting my days.

Dr. Sant Singh Khalsa (Shabad OS, CC BY-SA)
Ang 458 · Line 6

ਬਿਨਵੰਤਿ ਨਾਨਕ. ਆਸ ਤੇਰੀ; ਸਰਣਿ ਸਾਧੂ ਰਾਖੁ ਨੀਚੁ ॥੨॥

binavant naanak. aas teree; saran saadhoo raakh neech |2|

Punjabi

ਨਾਨਕ ਬੇਨਤੀ ਕਰਦਾ ਹੈ, ਮੇਰੀ ਆਸ ਉਮੈਦ ਤੂੰ ਹੈਂ, ਹੇ ਸੁਆਮੀ! ਗਰੀਬੜੇ ਨਾਨਕ ਨੂੰ ਆਪਣੇ ਸੰਤਾਂ ਦੀ ਪਨਾਹ ਵਿੱਚ ਰੱਖ।

Bhai Manmohan Singh (Shabad OS, CC BY-SA)

English

Prays Nanak, my hope is in You, Lord; please preserve me, the lowly one, in the Sanctuary of the Holy. ||2||

Dr. Sant Singh Khalsa (Shabad OS, CC BY-SA)
Ang 458 · Line 7

ਭਰਮੇ ਜਨਮ ਅਨੇਕ; ਸੰਕਟ ਮਹਾ ਜੋਨ ॥

bharame janam anek; sankatt mahaa jon |

Punjabi

ਮੈਂ ਘਣੇਰਿਆਂ ਜਨਮਾਂ ਅੰਦਰ ਭਟਕਿਆ ਹਾਂ ਅਤੇ ਜੂਨੀਆਂ ਅੰਦਰ ਭਾਰੇ ਕਸ਼ਟ ਉਠਾਏ ਹਨ।

Bhai Manmohan Singh (Shabad OS, CC BY-SA)

English

I have wandered through countless incarnations, suffering terrible pain in these lives.

Dr. Sant Singh Khalsa (Shabad OS, CC BY-SA)
Ang 458 · Line 8

ਲਪਟਿ ਰਹਿਓ ਤਿਹ ਸੰਗਿ; ਮੀਠੇ ਭੋਗ ਸੋਨ ॥

lapatt rahio tih sang; meetthe bhog son |

Punjabi

ਰੰਗ ਰਲੀਆਂ ਅਤੇ ਸੋਨੇ ਨੂੰ ਮਿੱਠਾ ਜਾਣ ਕੇ, ਮੈਂ ਉਹਨਾਂ ਨਾਲ ਫਸਿਆ ਹੋਇਆ ਹਾਂ।

Bhai Manmohan Singh (Shabad OS, CC BY-SA)

English

I am entangled in sweet pleasures and gold.

Dr. Sant Singh Khalsa (Shabad OS, CC BY-SA)
Ang 458 · Line 9

ਭ੍ਰਮਤ ਭਾਰ ਅਗਨਤ ਆਇਓ; ਬਹੁ ਪ੍ਰਦੇਸਹ ਧਾਇਓ ॥

bhramat bhaar aganat aaeo; bahu pradesah dhaaeo |

Punjabi

ਪਾਪਾਂ ਦੇ ਬੇਅੰਤ ਬੋਝ ਸਮੇਤ ਜੂਨੀਆਂ ਅੰਦਰ ਭਟਕਦਾ ਹੋਇਆ ਮੈਂ ਆਇਆ ਹਾਂ ਅਤੇ ਅਨੇਕਾਂ ਹੀ ਪਰਾਏ ਦੇਸਾਂ ਅੰਦਰ ਭਰਮਿਆ ਹਾਂ।

Bhai Manmohan Singh (Shabad OS, CC BY-SA)

English

After wandering around with such great loads of sin, I have come, after wandering through so many foreign lands.

Dr. Sant Singh Khalsa (Shabad OS, CC BY-SA)
Ang 458 · Line 10

ਅਬ ਓਟ ਧਾਰੀ ਪ੍ਰਭ ਮੁਰਾਰੀ; ਸਰਬ ਸੁਖ ਹਰਿ ਨਾਇਓ ॥

ab ott dhaaree prabh muraaree; sarab sukh har naaeo |

Punjabi

ਮੈਂ ਹੰਕਾਰ ਦੇ ਵੈਰੀ, ਸੁਆਮੀ ਦੀ, ਪਨਾਹ ਲਈ ਹੈ ਅਤੇ ਸਾਰੇ ਆਰਾਮ ਮੈਂ ਰੱਬ ਦੇ ਨਾਮ ਵਿੱਚ ਪਾ ਲਏ ਹਨ।

Bhai Manmohan Singh (Shabad OS, CC BY-SA)

English

Now, I have taken the protection of God, and I have found total peace in the Name of the Lord.

Dr. Sant Singh Khalsa (Shabad OS, CC BY-SA)
Ang 458 · Line 11

ਰਾਖਨਹਾਰੇ ਪ੍ਰਭ ਪਿਆਰੇ; ਮੁਝ ਤੇ. ਕਛੂ ਨ ਹੋਆ, ਹੋਨ ॥

raakhanahaare prabh piaare; mujh te. kachhoo na hoaa, hon |

Punjabi

ਮੇਰਾ ਪ੍ਰੀਤਮ ਸੁਆਮੀ ਮੇਰਾ ਰਖਿਅਕ ਹੈ। ਮੇਰੇ ਪਾਸੋਂ ਨਾਂ ਕੁਛ ਹੋਇਆ ਹੈ ਤੇ ਨਾਂ ਹੀ ਹੋਵੇਗਾ।

Bhai Manmohan Singh (Shabad OS, CC BY-SA)

English

God, my Beloved, is my protector; nothing was done, or will ever be done, by myself alone.

Dr. Sant Singh Khalsa (Shabad OS, CC BY-SA)
Ang 458 · Line 12

ਸੂਖ ਸਹਜ ਆਨੰਦ ਨਾਨਕ; ਕ੍ਰਿਪਾ ਤੇਰੀ ਤਰੈ. ਭਉਨ ॥੩॥

sookh sehaj aanand naanak; kripaa teree tarai. bhaun |3|

Punjabi

ਤੇਰੀ ਰਹਿਮਤ ਰਾਹੀਂ ਨਾਨਕ ਨੇ ਆਰਾਮ, ਅਡੋਲਤਾ, ਤੇ ਖੁਸ਼ੀ ਪ੍ਰਾਪਤ ਕਰ ਲਈ ਹੈ ਅਤੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ।

Bhai Manmohan Singh (Shabad OS, CC BY-SA)

English

I have found peace, poise and bliss, O Nanak; by Your mercy, I swim across the world-ocean. ||3||

Dr. Sant Singh Khalsa (Shabad OS, CC BY-SA)
Ang 458 · Line 13

ਨਾਮ ਧਾਰੀਕ ਉਧਾਰੇ; ਭਗਤਹ ਸੰਸਾ ਕਉਨ ॥

naam dhaareek udhaare; bhagatah sansaa kaun |

Punjabi

ਨਾਮ ਮਾਤਰ ਸੰਤਾਂ ਨੂੰ ਸਾਹਿਬ ਨੇ ਬਚਾ ਲਿਆ ਹੈ। ਅਸਲੀ ਸ਼ਰਧਾਲੂਆਂ ਨੂੰ ਕੀ ਸੰਦੇਹ ਹੋਣਾ ਚਾਹੀਦਾ ਹੈ?

Bhai Manmohan Singh (Shabad OS, CC BY-SA)

English

You saved those who only pretended to believe, so what doubts should Your true devotees have?

Dr. Sant Singh Khalsa (Shabad OS, CC BY-SA)
Ang 458 · Line 14

ਜੇਨ ਕੇਨ ਪਰਕਾਰੇ; ਹਰਿ ਹਰਿ ਜਸੁ. ਸੁਨਹੁ ਸ੍ਰਵਨ ॥

jen ken parakaare; har har jas. sunahu sravan |

Punjabi

ਹਰ ਮੁਮਕਨ ਤਰੀਕੇ ਨਾਲ ਤੂੰ ਆਪਣੇ ਕੰਨਾਂ ਨਾਲ ਵਾਹਿਗੁਰੂ ਸੁਆਮੀ ਦੀ ਕੀਰਤੀ ਸੁਣ।

Bhai Manmohan Singh (Shabad OS, CC BY-SA)

English

By every means possible, listen to the Praises of the Lord with your ears.

Dr. Sant Singh Khalsa (Shabad OS, CC BY-SA)
Ang 458 · Line 15

ਸੁਨਿ ਸ੍ਰਵਨ ਬਾਨੀ. ਪੁਰਖ ਗਿਆਨੀ; ਮਨਿ ਨਿਧਾਨਾ ਪਾਵਹੇ ॥

sun sravan baanee. purakh giaanee; man nidhaanaa paavahe |

Punjabi

ਵਿਸ਼ਾਲ, ਬ੍ਰਹਿਮ ਬੇਤੇ ਗੁਰਾਂ ਦੀ ਬਾਣੀ ਨੂੰ ਆਪਣੇ ਕੰਨਾਂ ਨਾਲ ਸੁਣ ਕੇ ਤੂੰ ਆਪਣੇ ਹਿਰਦੇ ਅੰਦਰ ਨਾਮ ਦੇ ਖਜਾਨੇ ਨੂੰ ਪਾ ਲਵੇਗਾਂ।

Bhai Manmohan Singh (Shabad OS, CC BY-SA)

English

Listen with your ears to the Word of the Lord's Bani, the hymns of spiritual wisdom; thus you shall obtain the treasure in your mind.

Dr. Sant Singh Khalsa (Shabad OS, CC BY-SA)
Ang 458 · Line 16

ਹਰਿ ਰੰਗਿ ਰਾਤੇ. ਪ੍ਰਭ ਬਿਧਾਤੇ; ਰਾਮ ਕੇ ਗੁਣ ਗਾਵਹੇ ॥

har rang raate. prabh bidhaate; raam ke gun gaavahe |

Punjabi

ਵਾਹਿਗੁਰੂ ਸੁਆਮੀ ਸਿਰਜਣਹਾਰ ਦੇ ਪ੍ਰੇਮ ਨਾਲ ਰੰਗਿਆ ਹੋਇਆ ਤੂੰ ਸਰਬ ਵਿਆਪਕ ਵਿਅਕਤੀ ਦਾ ਜੱਸ ਗਾਇਨ ਕਰ।

Bhai Manmohan Singh (Shabad OS, CC BY-SA)

English

Attuned to the Love of the Lord God, the Architect of Destiny, sing the Glorious Praises of the Lord.

Dr. Sant Singh Khalsa (Shabad OS, CC BY-SA)
Ang 458 · Line 17

ਬਸੁਧ ਕਾਗਦ. ਬਨਰਾਜ ਕਲਮਾ; ਲਿਖਣ ਕਉ. ਜੇ ਹੋਇ ਪਵਨ ॥

basudh kaagad. banaraaj kalamaa; likhan kau. je hoe pavan |

Punjabi

ਜੇਕਰ ਧਰਤੀ ਕਾਗਜ, ਜੰਗਲ ਕਲਮ ਅਤੇ ਹਵਾ ਲਿਖਾਰੀ ਹੋ ਜਾਵੇ, (ਤਾਂ ਵੀ),

Bhai Manmohan Singh (Shabad OS, CC BY-SA)

English

The earth is the paper, the forest is the pen and the wind is the writer,

Dr. Sant Singh Khalsa (Shabad OS, CC BY-SA)
Ang 458 · Line 18

ਬੇਅੰਤ. ਅੰਤੁ ਨ ਜਾਇ ਪਾਇਆ; ਗਹੀ ਨਾਨਕ. ਚਰਣ ਸਰਨ ॥੪॥੫॥੮॥

beant. ant na jaae paaeaa; gahee naanak. charan saran |4|5|8|

Punjabi

ਓੜਕ-ਰਹਿਤ ਸਾਈਂ ਦਾ ਓੜਕ ਨਹੀਂ ਪਾਇਆ ਜਾ ਸਕਦਾ। ਹੇ ਨਾਨਕ ਮੈਂ ਉਸ ਦੇ ਚਰਨਾਂ ਦੀ ਪਨਾਹ ਪਕੜੀ ਹੈ।

Bhai Manmohan Singh (Shabad OS, CC BY-SA)

English

but still, the end of the endless Lord cannot be found. O Nanak, I have taken to the Sanctuary of His lotus feet. ||4||5||8||

Dr. Sant Singh Khalsa (Shabad OS, CC BY-SA)
Ang 458 · Line 19

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 458 · Line 20

ਪੁਰਖ ਪਤੇ ਭਗਵਾਨ; ਤਾ ਕੀ ਸਰਣਿ ਗਹੀ ॥

purakh pate bhagavaan; taa kee saran gahee |

Punjabi

ਭਾਗਾਂ ਵਾਲਾ ਮਾਲਕ ਪੁਰਸ਼ਾਂ ਦਾ ਸੁਆਮੀ ਹੈ। ਉਸ ਦੀ ਪਨਾਹ ਮੈਂ ਪਕੜੀ ਹੈ।

Bhai Manmohan Singh (Shabad OS, CC BY-SA)

English

The Primal Lord is the Lord God of all beings. I have taken to His Sanctuary.

Dr. Sant Singh Khalsa (Shabad OS, CC BY-SA)
Ang 458 · Line 21

ਨਿਰਭਉ ਭਏ ਪਰਾਨ; ਚਿੰਤਾ ਸਗਲ ਲਹੀ ॥

nirbhau bhe paraan; chintaa sagal lahee |

Punjabi

ਭੈ-ਰਹਿਤ ਹੋ ਗਈ ਹੈ ਮੇਰੀ ਜਿੰਦਗੀ ਅਤੇ ਮੇਰਾ ਸਾਰਾ ਫਿਕਰ ਦੂਰ ਹੋ ਗਿਆ ਹੈ।

Bhai Manmohan Singh (Shabad OS, CC BY-SA)

English

My life has become fearless, and all my anxieties have been removed.

Dr. Sant Singh Khalsa (Shabad OS, CC BY-SA)
Ang 458 · Line 22

ਮਾਤ ਪਿਤਾ ਸੁਤ ਮੀਤ ਸੁਰਿਜਨ; ਇਸਟ ਬੰਧਪ ਜਾਣਿਆ ॥

maat pitaa sut meet surijan; isatt bandhap jaaniaa |

Punjabi

ਮੈਂ ਵਾਹਿਗੁਰੂ ਨੂੰ ਆਪਣੀ ਅਮੜੀ, ਬਾਬਲ, ਪੁੱਤਰ, ਮਿੱਤਰ, ਸ਼ੁਭਚਿੰਤਕ ਅਤੇ ਪਿਆਰਾ ਸਨਬੰਧੀ ਕਰਕੇ ਜਾਣਦਾ ਹਾਂ।

Bhai Manmohan Singh (Shabad OS, CC BY-SA)

English

I know the Lord as my mother, father, son, friend, well-wisher and close relative.

Dr. Sant Singh Khalsa (Shabad OS, CC BY-SA)
Ang 458 · Line 23

ਗਹਿ ਕੰਠਿ ਲਾਇਆ. ਗੁਰਿ ਮਿਲਾਇਆ; ਜਸੁ ਬਿਮਲ ਸੰਤ ਵਖਾਣਿਆ ॥

geh kantth laaeaa. gur milaaeaa; jas bimal sant vakhaaniaa |

Punjabi

ਗੁਰਾਂ ਨੇ ਮੈਨੂੰ ਉਸ ਨਾਲ ਮਿਲਾਇਆ ਤੇ ਘੁਟ ਕੇ ਜੱਫੀ ਪੁਆਈ ਹੈ, ਜਿਸ ਦੀ ਪਵਿੱਤਰ ਕੀਰਤੀ ਸਾਧੂ ਉਚਾਰਦੇ ਹਨ।

Bhai Manmohan Singh (Shabad OS, CC BY-SA)

English

The Guru has led me to embrace Him; the Saints chant His Pure Praises.

Dr. Sant Singh Khalsa (Shabad OS, CC BY-SA)
Ang 458 · Line 24

ਬੇਅੰਤ ਗੁਣ ਅਨੇਕ ਮਹਿਮਾ; ਕੀਮਤਿ ਕਛੂ. ਨ ਜਾਇ ਕਹੀ ॥

beant gun anek mahimaa; keemat kachhoo. na jaae kahee |

Punjabi

ਬੇਓੜਕ ਖੂਬੀਆਂ ਅਤੇ ਘਣੇਰੀਆਂ ਸਿਫਤਾਂ ਵਾਲਾ ਹੈ ਸੁਆਮੀ। ਉਸ ਦਾ ਮੁੱਲ ਥੋੜਾ ਜਿੰਨਾ ਭੀ ਆਖਿਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

His Glorious Virtues are infinite, and His greatness is unlimited. His value cannot be described at all.

Dr. Sant Singh Khalsa (Shabad OS, CC BY-SA)
Ang 458 · Line 25

ਪ੍ਰਭ ਏਕ. ਅਨਿਕ ਅਲਖ ਠਾਕੁਰ; ਓਟ ਨਾਨਕ. ਤਿਸੁ ਗਹੀ ॥੧॥

prabh ek. anik alakh tthaakur; ott naanak. tis gahee |1|

Punjabi

ਸੁਆਮੀ ਮਾਲਕ ਅਦ੍ਰਿਸ਼ਟ, ਅਦੁੱਤੀ ਏਕ ਅਤੇ ਅਨੇਕ ਹੈ। ਉਸ ਦੀ ਪਨਾਹ, ਹੇ ਨਾਨਕ, ਮੈਂ ਪਕੜੀ ਹੈ।

Bhai Manmohan Singh (Shabad OS, CC BY-SA)

English

God is the One and only, the Unseen Lord and Master; O Nanak, I have grasped His protection. ||1||

Dr. Sant Singh Khalsa (Shabad OS, CC BY-SA)
Ang 458 · Line 26

ਅੰਮ੍ਰਿਤ ਬਨੁ ਸੰਸਾਰੁ; ਸਹਾਈ ਆਪਿ ਭਏ ॥

amrit ban sansaar; sahaaee aap bhe |

Punjabi

ਜਗਤ ਆਬਿ-ਹਿਯਾਤ (ਜਿੰਦਗੀ ਦੇ ਪਾਣੀ) ਦਾ ਇਕ ਚਸ਼ਮਾ ਬਣ ਜਾਂਦਾ ਹੈ, ਜਦ ਸੁਆਮੀ ਖੁਦ ਮਦਦਗਾਰ ਥੀਦਾਂ ਹੈ।

Bhai Manmohan Singh (Shabad OS, CC BY-SA)

English

The world is a pool of nectar, when the Lord becomes our helper.

Dr. Sant Singh Khalsa (Shabad OS, CC BY-SA)
Ang 458 · Line 27

ਰਾਮ ਨਾਮੁ ਉਰ ਹਾਰੁ; ਬਿਖੁ ਕੇ ਦਿਵਸ ਗਏ ॥

raam naam ur haar; bikh ke divas ge |

Punjabi

ਸੁਆਮੀ ਦੇ ਨਾਮ ਦੀ ਗਲ ਦੁਆਲੇ ਫੂਲਮਾਲਾ ਨਾਲ, ਬੰਦੇ ਦੇ ਜਹਿਰ (ਦੁੱਖ) ਦੇ ਦਿਹਾੜੇ ਮੁਕ ਜਾਂਦੇ ਹਨ।

Bhai Manmohan Singh (Shabad OS, CC BY-SA)

English

One who wears the necklace of the Lord's Name - his days of suffering are ended.

Dr. Sant Singh Khalsa (Shabad OS, CC BY-SA)
Ang 458 · Line 28

ਗਤੁ ਭਰਮ ਮੋਹ ਬਿਕਾਰ ਬਿਨਸੇ; ਜੋਨਿ ਆਵਣ ਸਭ ਰਹੇ ॥

gat bharam moh bikaar binase; jon aavan sabh rahe |

Punjabi

ਉਸ ਦੀ ਸੰਦੇਹ ਦੀ ਅਵਸਥਾ ਅਤੇ ਸੰਸਾਰੀ ਮਮਤਾ ਦਾ ਪਾਪ ਨਾਸ ਹੋ ਜਾਂਦੇ ਹਨ ਅਤੇ ਸਮੁੱਚੇ ਤੌਰ ਤੇ ਮੁਕ ਜਾਂਦਾ ਹੈ ਉਸ ਦਾ ਗਰਭ ਵਿੱਚ ਮੁੜ ਕੇ ਪੈਣਾ।

Bhai Manmohan Singh (Shabad OS, CC BY-SA)

English

His state of doubt, attachment and sin is erased, and the cycle of reincarnation into the womb is totally ended.

Dr. Sant Singh Khalsa (Shabad OS, CC BY-SA)
Ang 458 · Line 29

ਅਗਨਿ ਸਾਗਰ ਭਏ ਸੀਤਲ; ਸਾਧ ਅੰਚਲ ਗਹਿ ਰਹੇ ॥

agan saagar bhe seetal; saadh anchal geh rahe |

Punjabi

ਸੰਤ ਦਾ ਪੱਲਾ ਘੁਟ ਕੇ ਫੜਨ ਦੁਆਰਾ ਅੱਗ ਦਾ ਸਮੁੰਦਰ ਠੰਢਾ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The ocean of fire becomes cool, when one grasps the hem of the robe of the Holy Saint.

Dr. Sant Singh Khalsa (Shabad OS, CC BY-SA)
Ang 458 · Line 30

ਗੋਵਿੰਦ ਗੁਪਾਲ ਦਇਆਲ ਸੰਮ੍ਰਿਥ; ਬੋਲਿ ਸਾਧੂ. ਹਰਿ ਜੈ ਜਏ ॥

govind gupaal deaal samrith; bol saadhoo. har jai je |

Punjabi

ਹੇ ਸੰਤੋ! ਤੁਸੀਂ ਕੁਲ ਆਲਮ ਦੇ ਸੁਆਮੀ, ਜਗਤ ਦੇ ਪਾਲਣ-ਪੋਸਣਹਾਰ, ਸਰਬ-ਸ਼ਕਤੀਮਾਨ ਤੇ ਮਿਹਰਬਾਨ ਵਾਹਿਗੁਰੂ ਦੀ ਜਿੱਤ ਦੇ ਨਾਅਰ੍ਹੇ ਲਾਓ।

Bhai Manmohan Singh (Shabad OS, CC BY-SA)

English

The Lord of the Universe, the Sustainer of the World, the merciful all-powerful Lord - the Holy Saints proclaim the victory of the Lord.

Dr. Sant Singh Khalsa (Shabad OS, CC BY-SA)
Ang 458 · Line 31

ਨਾਨਕ ਨਾਮੁ ਧਿਆਇ ਪੂਰਨ; ਸਾਧਸੰਗਿ ਪਾਈ ਪਰਮ ਗਤੇ ॥੨॥

naanak naam dhiaae pooran; saadhasang paaee param gate |2|

Punjabi

ਸਤਿਸੰਗਤ ਅੰਦਰ ਮੁਕੰਮਲ ਮਾਲਕ ਦੇ ਨਾਮ ਦਾ ਚਿੰਤਨ ਕਰਨ ਦੁਆਰਾ, ਨਾਨਕ, ਮੈਂ ਮਰਤਬਾ ਪਾ ਲਿਆ ਹੈ।

Bhai Manmohan Singh (Shabad OS, CC BY-SA)

English

O Nanak, meditating on the Naam, in the perfect Saadh Sangat, the Company of the Holy, I have obtained the supreme status. ||2||

Dr. Sant Singh Khalsa (Shabad OS, CC BY-SA)
Ang 458 · Line 32

ਜਹ ਦੇਖਉ ਤਹ ਸੰਗਿ; ਏਕੋ ਰਵਿ ਰਹਿਆ ॥

jeh dekhau teh sang; eko rav rahiaa |

Punjabi

ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਓਥੇ ਮੈਂ ਸਾਰਿਆਂ ਦੇ ਨਾਲ ਇੱਕ ਪ੍ਰਭੂ ਨੂੰ ਵੱਸਦਾ ਪਾਉਂਦਾ ਹਾਂ।

Bhai Manmohan Singh (Shabad OS, CC BY-SA)

English

Wherever I look, there I find the One Lord permeating and pervading all.

Dr. Sant Singh Khalsa (Shabad OS, CC BY-SA)
Ang 458 · Line 33

ਘਟ ਘਟ ਵਾਸੀ ਆਪਿ; ਵਿਰਲੈ ਕਿਨੈ ਲਹਿਆ ॥

ghatt ghatt vaasee aap; viralai kinai lahiaa |

Punjabi

ਹਰ ਦਿਲ ਅੰਦਰ ਵਾਹਿਗੁਰੂ ਖੁਦ ਨਿਵਾਸ ਰੱਖਦਾ ਹੈ। ਕੋਈ ਟਾਂਵਾ ਟੱਲਾ ਪੁਰਸ਼ ਹੀ ਇਸ ਨੂੰ ਅਨੁਭਵ ਕਰਦਾ ਹੈ।

Bhai Manmohan Singh (Shabad OS, CC BY-SA)

English

In each and every heart, He Himself dwells, but how rare is that person who realizes this.

Dr. Sant Singh Khalsa (Shabad OS, CC BY-SA)
Ang 458 · Line 34

ਜਲਿ ਥਲਿ ਮਹੀਅਲਿ ਪੂਰਿ ਪੂਰਨ; ਕੀਟ ਹਸਤਿ ਸਮਾਨਿਆ ॥

jal thal maheeal poor pooran; keett hasat samaaniaa |

Punjabi

ਸਾਹਿਬ ਸਮੁੰਦਰ, ਜਮੀਨ ਤੇ ਆਕਾਸ਼ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ ਅਤੇ ਕੀੜੀ ਤੇ ਹਾਥੀ ਵਿੱਚ ਇੱਕ ਸਮਾਨ ਰਮਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The Lord is permeating and pervading the water, the land and the sky; He is contained in the ant and the elephant.

Dr. Sant Singh Khalsa (Shabad OS, CC BY-SA)
Ang 458 · Line 35

ਆਦਿ ਅੰਤੇ ਮਧਿ ਸੋਈ; ਗੁਰ ਪ੍ਰਸਾਦੀ ਜਾਨਿਆ ॥

aad ante madh soee; gur prasaadee jaaniaa |

Punjabi

ਆਰੰਭ, ਅਖੀਰ ਅਤੇ ਵਿਚਕਾਰ ਉਹ ਸਾਹਿਬ ਹੀ ਹੈ। ਗੁਰਾਂ ਦੀ ਦਸ਼ੲਆ ਦੁਆਰਾ ਉਹ ਜਾਣਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

In the beginning, in the middle and in the end, He exists. By Guru's Grace, He is known.

Dr. Sant Singh Khalsa (Shabad OS, CC BY-SA)
Ang 458 · Line 36

ਬ੍ਰਹਮੁ ਪਸਰਿਆ ਬ੍ਰਹਮ ਲੀਲਾ; ਗੋਵਿੰਦ ਗੁਣ ਨਿਧਿ ਜਨਿ ਕਹਿਆ ॥

braham pasariaa braham leelaa; govind gun nidh jan kahiaa |

Punjabi

ਸੁਆਮੀ ਸਿਰਜਣਹਾਰ ਸੰਸਾਰ ਖੇਡ ਵਿੱਚ ਰਮਿਆ ਹੋਇਆ ਹੈ। ਵਾਹਿਗੁਰੂ ਦੇ ਗੋਲੇ ਉਸ ਨੂੰ ਨੇਕੀਆਂ ਦਾ ਖਜਾਨਾ ਆਖਦੇ ਹਨ।

Bhai Manmohan Singh (Shabad OS, CC BY-SA)

English

God created the expanse of the universe, God created the play of the world. His humble servants call Him the Lord of the Universe, the treasure of virtue.

Dr. Sant Singh Khalsa (Shabad OS, CC BY-SA)
Ang 458 · Line 37

ਸਿਮਰਿ ਸੁਆਮੀ ਅੰਤਰਜਾਮੀ; ਹਰਿ ਏਕੁ ਨਾਨਕ. ਰਵਿ ਰਹਿਆ ॥੩॥

simar suaamee antarajaamee; har ek naanak. rav rahiaa |3|

Punjabi

ਤੂੰ ਦਿਲਾਂ ਦੀਆਂ ਜਾਨਣਹਾਰ ਸਾਹਿਬ ਦਾ ਆਰਾਧਨ ਕਰ, ਹੇ ਨਾਨਕ! ਇਕ ਵਾਹਿਗੁਰੂ ਹੀ ਸਾਰੇ ਪਰੀਪੂਰਨ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

Meditate in remembrance on the Lord Master, the Searcher of hearts; O Nanak, He is the One, pervading and permeating all. ||3||

Dr. Sant Singh Khalsa (Shabad OS, CC BY-SA)
Ang 458 · Line 38

ਦਿਨੁ ਰੈਣਿ ਸੁਹਾਵੜੀ ਆਈ; ਸਿਮਰਤ ਨਾਮੁ ਹਰੇ ॥

din rain suhaavarree aaee; simarat naam hare |

Punjabi

ਵਾਹਿਗੁਰੂ ਦੇ ਨਾਮ ਦਾ ਭਜਨ ਕਰਨ ਦੁਆਰਾ ਦਿਨ ਤੇ ਰਾਤ ਸੁਹਣੇ ਵੰਞਦੇ ਹਨ।

Bhai Manmohan Singh (Shabad OS, CC BY-SA)

English

Day and night, become beauteous by remembering the Naam, the Name of the Lord.

Dr. Sant Singh Khalsa (Shabad OS, CC BY-SA)