Ang 459
ਚਰਣ ਕਮਲ ਸੰਗਿ ਪ੍ਰੀਤਿ; ਕਲਮਲ ਪਾਪ ਟਰੇ ॥
charan kamal sang preet; kalamal paap ttare |
Punjabi
ਪੰਭੂ ਦੇ ਚਰਨ ਕੰਵਲਾਂ ਨਾਲ ਪ੍ਰੇਮ ਦੁਆਰਾ ਬੁਰਾਈ ਤੇ ਗੁਨਾਹ ਕਬੂਲ ਹੋ ਜਾਂਦੇ ਹਨ।
English
In love with the Lord's Lotus Feet, corruption and sin depart.
ਦੂਖ ਭੂਖ ਦਾਰਿਦ੍ਰ ਨਾਠੇ; ਪ੍ਰਗਟੁ ਮਗੁ ਦਿਖਾਇਆ ॥
dookh bhookh daaridr naatthe; pragatt mag dikhaaeaa |
Punjabi
ਪੀੜ, ਖੁਦਿਆ ਤੇ ਗਰੀਬੀ ਦੌੜ ਜਾਂਦੀਆਂ ਹਨ, ਅਤੇ ਇਨਸਾਨ ਰੱਬੀ ਰਸਤੇ ਨੂੰ ਪ੍ਰਤੱਖ ਵੇਖ ਲੈਦਾ ਹੈ।
English
Pain, hunger and poverty run away, and the path is clearly revealed.
ਮਿਲਿ ਸਾਧਸੰਗੇ ਨਾਮ ਰੰਗੇ; ਮਨਿ ਲੋੜੀਦਾ ਪਾਇਆ ॥
mil saadhasange naam range; man lorreedaa paaeaa |
Punjabi
ਸਤਿਸੰਗਤ ਨਾਲ ਜੁੜ ਕੇ ਬੰਦਾ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਆਪਣੀ ਦਿਲੀ ਮੁਰਾਦ ਪਾ ਲੈਦਾ ਹੈ।
English
Joining the Saadh Sangat, the Company of the Holy, one is attuned to the Naam, and obtains the desires of the mind.
ਹਰਿ ਦੇਖਿ ਦਰਸਨੁ ਇਛ ਪੁੰਨੀ; ਕੁਲ ਸੰਬੂਹਾ ਸਭਿ ਤਰੇ ॥
har dekh darasan ichh punee; kul sanboohaa sabh tare |
Punjabi
ਵਾਹਿਗੁਰੂ ਦਾ ਦੀਦਾਰ ਦੇਖਣ ਦੁਆਰਾ, ਇਨਸਾਨ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ ਅਤੇ ਉਸ ਦਾ ਸਾਰਾ ਖਾਨਦਾਨ ਤੇ ਕੁਲ ਵੱਡੇ ਵਡੇਰੇ ਪਾਰ ਉਤਰ ਜਾਂਦੇ ਹਨ।
English
Beholding the Blessed Vision of the Lord's Darshan, desires are fulfilled; all one's family and relatives are saved.
ਦਿਨਸੁ ਰੈਣਿ ਅਨੰਦ ਅਨਦਿਨੁ; ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥
dinas rain anand anadin; simarant naanak har hare |4|6|9|
Punjabi
ਦਿਹੁੰ ਤੇ ਰਾਤ, ਰਾਤ ਤੇ ਦਿਹੁੰ, ਵਾਹਿਗੁਰੂ ਸੁਆਮੀ ਦਾ ਭਜਨ ਕਰਨ ਦੁਆਰਾ, ਹੇ ਨਾਨਕ! ਇਨਸਾਨ ਖੁਸ਼ੀ ਅੰਦਰ ਵਿਚਰਦਾ ਹੈ।
English
Day and night, he is in bliss, night and day, remembering the Lord in meditation, O Nanak. ||4||6||9||
ਆਸਾ ਮਹਲਾ ੫ ਛੰਤ ਘਰੁ ੭ ॥
aasaa mahalaa 5 chhant ghar 7 |
Punjabi
ਆਸਾ ਪੰਜਵੀਂ ਪਾਤਸ਼ਾਹੀ। ਛੰਦ।
English
Aasaa, Fifth Mehl, Chhant, Seventh House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਸਲੋਕੁ ॥
salok |
Punjabi
ਸਲੋਕ।
English
Salok:
ਸੁਭ ਚਿੰਤਨ ਗੋਬਿੰਦ ਰਮਣ; ਨਿਰਮਲ ਸਾਧੂ ਸੰਗ ॥
subh chintan gobind raman; niramal saadhoo sang |
Punjabi
ਪਵਿੱਤਰ ਸਤਿਸੰਗਤ ਅੰਦਰ ਸੁਆਮੀ ਦੇ ਨਾਮ ਦਾ ਉਚਾਰਨ ਕਰਨਾ, ਇਕ ਸ੍ਰੇਸ਼ਟ ਵੀਚਾਰ ਹੈ।
English
It is the most sublime contemplation, to speak of the Lord of the Universe in the pure Saadh Sangat, the Company of the Holy.
ਨਾਨਕ. ਨਾਮੁ ਨ ਵਿਸਰਉ. ਇਕ ਘੜੀ; ਕਰਿ ਕਿਰਪਾ ਭਗਵੰਤ ॥੧॥
naanak. naam na visrau. ik gharree; kar kirapaa bhagavant |1|
Punjabi
ਹੇ ਭਾਗਾਂ ਵਾਲੇ ਪ੍ਰਭੂ! ਨਾਨਕ ਤੇ ਮਿਹਰ ਧਾਰ, ਤਾਂ ਜੋ ਉਹ ਤੇਰੇ ਨਾਮ ਨੂੰ ਇੱਕ ਮੁਹਤ ਭਰ ਲਈ ਭੀ ਨਾਂ ਭੁੱਲੇ।
English
O Nanak, never forget the Naam, even for a moment; bless me with Your Grace, Lord God! ||1||
ਛੰਤ ॥
chhant |
Punjabi
ਛੰਦ।
English
Chhant:
ਭਿੰਨੀ ਰੈਨੜੀਐ; ਚਾਮਕਨਿ ਤਾਰੇ ॥
bhinee rainarreeai; chaamakan taare |
Punjabi
ਤ੍ਰੇਲੀ ਹੋਈ ਰਾਤ੍ਰੀ ਵਿੱਚ ਨੱਖਤ੍ਰ (ਤਾਰੇ) ਲਿਸ਼ਕਦੇ ਹਨ,
English
The night is wet with dew, and the stars twinkle in the heavens.
ਜਾਗਹਿ ਸੰਤ ਜਨਾ; ਮੇਰੇ ਰਾਮ ਪਿਆਰੇ ॥
jaageh sant janaa; mere raam piaare |
Punjabi
ਮੈਡੇ ਮਾਲਕ ਦੇ ਪ੍ਰੀਤਮ ਸਾਧੂ ਪੁਰਸ਼ ਜਾਗਦੇ ਰਹਿੰਦੇ ਹਨ।
English
The Saints remain wakeful; they are the Beloveds of my Lord.
ਰਾਮ ਪਿਆਰੇ ਸਦਾ ਜਾਗਹਿ; ਨਾਮੁ ਸਿਮਰਹਿ ਅਨਦਿਨੋ ॥
raam piaare sadaa jaageh; naam simareh anadino |
Punjabi
ਸਰਬ-ਵਿਆਪਕ ਸੁਆਮੀ ਦੇ ਪ੍ਰੀਤਵਾਨ ਹਮੇਸ਼ਾਂ ਖਬਰਦਾਰ ਵਿਚਰਦੇ ਹਨ ਅਤੇ ਦਿਨ ਰਾਤ ਨਾਮ ਦਾ ਆਰਾਧਨ ਕਰਦੇ ਹਨ।
English
The Beloveds of the Lord remain ever wakeful, remembering the Naam, the Name of the Lord, day and night.
ਚਰਣ ਕਮਲ ਧਿਆਨੁ ਹਿਰਦੈ; ਪ੍ਰਭ ਬਿਸਰੁ ਨਾਹੀ. ਇਕੁ ਖਿਨੋ ॥
charan kamal dhiaan hiradai; prabh bisar naahee. ik khino |
Punjabi
ਆਪਣੇ ਮਨ ਅੰਦਰ ਉਹ ਵਾਹਿਗੁਰੂ ਦੇ ਕੰਵਲ ਪੈਰਾਂ ਦਾ ਚਿੰਤਨ ਕਰਦੇ ਹਨ ਅਤੇ ਸੁਆਮੀ ਨੂੰ ਇੱਕ ਛਿੰਨ ਭਰ ਲਈ ਭੀ ਨਹੀਂ ਭੁਲਾਉਂਦੇ।
English
In their hearts, they meditate on the lotus feet of God; they do not forget Him, even for an instant.
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ; ਕਲਮਲਾ ਦੁਖ ਜਾਰੇ ॥
taj maan mohu bikaar man kaa; kalamalaa dukh jaare |
Punjabi
ਉਹ ਆਪਣੇ ਚਿੱਤ ਦੀ ਹੰਗਤਾ ਤੇ ਸੰਸਾਰੀ ਮਮਤਾ ਦੇ ਪਾਪ ਨੂੰ ਛੱਡ ਦਿੰਦੇ ਹਨ ਤੇ ਬਦਫੈਲੀ ਦੀ ਪੀੜ ਨੂੰ ਸਾੜ ਸੁੱਟਦੇ ਹਨ।
English
They renounce their pride, emotional attachment and mental corruption, and burn away the pain of wickedness.
ਬਿਨਵੰਤਿ ਨਾਨਕ. ਸਦਾ ਜਾਗਹਿ; ਹਰਿ ਦਾਸ ਸੰਤ ਪਿਆਰੇ ॥੧॥
binavant naanak. sadaa jaageh; har daas sant piaare |1|
Punjabi
ਨਾਨਕ ਬੇਨਤੀ ਕਰਦਾ ਹੈ, ਰੱਬ ਦੇ ਗੁਮਾਸਤੇ, ਪੀਤਵਾਨ ਸਾਧੂ ਸਦੀਵ ਹੀ ਜਾਗਦੇ ਰਹਿੰਦੇ ਹਨ।
English
Prays Nanak, the Saints, the beloved servants of the Lord, remain ever wakeful. ||1||
ਮੇਰੀ ਸੇਜੜੀਐ; ਆਡੰਬਰੁ ਬਣਿਆ ॥
meree sejarreeai; aaddanbar baniaa |
Punjabi
ਮੇਰੇ ਮਨ ਦੇ ਪਲੰਘ ਦੀ ਸ਼ਾਨਦਾਰ ਸਜਾਵਟ ਹੋ ਗਈ ਹੈ।
English
My bed is adorned in splendor.
ਮਨਿ ਅਨਦੁ ਭਇਆ; ਪ੍ਰਭੁ ਆਵਤ ਸੁਣਿਆ ॥
man anad bheaa; prabh aavat suniaa |
Punjabi
ਜਦੋਂ ਦਾ ਮੈਂ ਸੁਣਿਆ ਹੈ ਕਿ ਸੁਆਮੀ ਆ ਰਿਹਾ ਮੇਰੇ ਹਿਰਦੇ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
English
My mind is filled with bliss, since I heard that God is coming.
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ; ਚਾਵ ਮੰਗਲ ਰਸ ਭਰੇ ॥
prabh mile suaamee sukhah gaamee; chaav mangal ras bhare |
Punjabi
ਸਾਹਿਬ ਮਾਲਕ ਨੂੰ ਮਿਲ ਕੇ ਮੈਂ ਆਰਾਮ ਨੂੰ ਪ੍ਰਾਪਤ ਹੋ ਗਈ ਹਾਂ ਅਤੇ ਖੁਸ਼ੀ ਤੇ ਅਨੰਦ ਦੇ ਜੌਹਰ ਨਾਲ ਭਰ ਗਈ ਹਾਂ।
English
Meeting God, the Lord and Master, I have entered the realm of peace; I am filled with joy and delight.
ਅੰਗ ਸੰਗਿ ਲਾਗੇ. ਦੂਖ ਭਾਗੇ; ਪ੍ਰਾਣ ਮਨ ਤਨ ਸਭਿ ਹਰੇ ॥
ang sang laage. dookh bhaage; praan man tan sabh hare |
Punjabi
ਸੁਆਮੀ ਮੇਰੀ ਛਾਤੀ ਨਾਲ ਲੱਗ ਗਿਆ, ਦੁਖੜੇ ਦੌੜ ਗਏ ਹਨ, ਅਤੇ ਮੇਰੀ ਆਤਮਾ, ਚਿੱਤ ਤੇ ਦੇਹ ਸਾਰੇ ਸਰਸਬਜ ਹੋ ਗਏ ਹਨ।
English
He is joined to me, in my very fiber; my sorrows have departed, and my body, mind and soul are all rejuvenated.
ਮਨ ਇਛ ਪਾਈ. ਪ੍ਰਭ ਧਿਆਈ; ਸੰਜੋਗੁ ਸਾਹਾ ਸੁਭ ਗਣਿਆ ॥
man ichh paaee. prabh dhiaaee; sanjog saahaa subh ganiaa |
Punjabi
ਸੁਆਮੀ ਨੂੰ ਸਿਮਰ ਕੇ ਮੈਂ ਆਪਣੇ ਦਿਲ ਦੀ ਕਾਮਨਾ ਪ੍ਰਾਪਤ ਕਰ ਲਈ ਹੈ। ਆਪਣੇ ਵਿਆਹ (ਸੰਯੋਗ) ਦੇ ਸਮੇਂ ਨੂੰ ਮੈਂ ਮੁਬਾਰਕ ਗਿਣਦੀ ਹਾਂ।
English
I have obtained the fruits of my mind's desires, meditating on God; the day of my wedding is auspicious.
ਬਿਨਵੰਤਿ ਨਾਨਕ. ਮਿਲੇ ਸ੍ਰੀਧਰ; ਸਗਲ ਆਨੰਦ ਰਸੁ ਬਣਿਆ ॥੨॥
binavant naanak. mile sreedhar; sagal aanand ras baniaa |2|
Punjabi
ਨਾਨਕ ਬਿਨੇ ਕਰਦਾ ਹੈ, ਜਦ ਮੈਂ ਸ੍ਰੇਸ਼ਟਤਾ ਦੇ ਸੁਆਮੀ ਨੂੰ ਮਿਲ ਪਿਆ ਤਾਂ ਮੈਨੂੰ ਸਾਰੀਆਂ ਖੁਸ਼ੀਆਂ ਦਾ ਰਸ ਪ੍ਰਾਪਤ ਹੋ ਗਿਆ।
English
Prays Nanak, when I meet the Lord of excellence, I came to experience all pleasure and bliss. ||2||
ਮਿਲਿ ਸਖੀਆ ਪੁਛਹਿ; ਕਹੁ ਕੰਤ ਨੀਸਾਣੀ ॥
mil sakheea puchheh; kahu kant neesaanee |
Punjabi
ਮੇਰੀਆਂ ਸਹੇਲੀਆਂ ਮੈਨੂੰ ਮਿਲ ਕੇ ਪੁੱਛਦੀਆਂ ਹਨ, ਸਾਨੂੰ ਆਪਣੇ ਭਰਤੇ ਦੀ ਪਛਾਣ ਚਿੰਨ੍ਹ ਦੱਸ।
English
I meet with my companions and say, "Show me the insignia of my Husband Lord."
ਰਸਿ ਪ੍ਰੇਮ ਭਰੀ; ਕਛੁ ਬੋਲਿ. ਨ ਜਾਣੀ ॥
ras prem bharee; kachh bol. na jaanee |
Punjabi
ਉਸ ਦੀ ਪ੍ਰੀਤ ਦੇ ਅੰਮ੍ਰਿਤ ਨਾਲ ਮੈਂ ਐਨੀ ਲਬਾਲਬ (ਨੱਕੋ ਨੱਕ ਭਰੀ ਪਈ) ਸੀ ਕਿ ਮੈਂ ਕੁਝ ਭੀ ਆਖ ਨਾਂ ਸਕੀ।
English
I am filled with the sublime essence of His Love, and I do not know how to say anything.
ਗੁਣ ਗੂੜ ਗੁਪਤ. ਅਪਾਰ ਕਰਤੇ; ਨਿਗਮ. ਅੰਤੁ ਨ ਪਾਵਹੇ ॥
gun goorr gupat. apaar karate; nigam. ant na paavahe |
Punjabi
ਸਿਰਜਣਹਾਰ ਦੀਆਂ ਖੂਬੀਆਂ, ਡੂੰਘੀਆਂ, ਗੈਬੀ ਅਤੇ ਹੱਦਬੰਨਾ-ਰਹਿਤ ਹਨ। ਵੇਦ ਉਸ ਦੇ ਓੜਕ ਨੂੰ ਨਹੀਂ ਜਾਣਦੇ।
English
The Glorious Virtues of the Creator are profound, mysterious and infinite; even the Vedas cannot find His limits.
ਭਗਤਿ ਭਾਇ ਧਿਆਇ ਸੁਆਮੀ; ਸਦਾ ਹਰਿ ਗੁਣ ਗਾਵਹੇ ॥
bhagat bhaae dhiaae suaamee; sadaa har gun gaavahe |
Punjabi
ਪ੍ਰੇਮ ਅਤੇ ਪਿਆਰ ਨਾਲ ਮੈਂ ਪ੍ਰਭੂ ਦਾ ਭਜਨ ਕਰਦੀ ਹਾਂ ਅਤੇ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਉਂਦੀ ਹਾਂ।
English
With loving devotion, I meditate on the Lord Master, and sing the Glorious Praises of the Lord forever.
ਸਗਲ ਗੁਣ. ਸੁਗਿਆਨ ਪੂਰਨ; ਆਪਣੇ ਪ੍ਰਭ. ਭਾਣੀ ॥
sagal gun. sugiaan pooran; aapane prabh. bhaanee |
Punjabi
ਸਮੂਹ ਨੇਕੀਆਂ ਅਤੇ ਸ੍ਰੇਸ਼ਟ ਸਿਆਣਪਾਂ ਨਾਲ ਪਰੀਪੂਰਨ ਹੋਣ ਕਰਕੇ ਮੈਂ ਆਪਣੇ ਮਾਲਕ ਨੂੰ ਚੰਗੀ ਲੱਗਣ ਲੱਗ ਗਈ ਹਾਂ।
English
Filled with all virtues and spiritual wisdom, I have become pleasing to my God.
ਬਿਨਵੰਤਿ ਨਾਨਕ. ਰੰਗਿ ਰਾਤੀ; ਪ੍ਰੇਮ ਸਹਜਿ ਸਮਾਣੀ ॥੩॥
binavant naanak. rang raatee; prem sehaj samaanee |3|
Punjabi
ਨਾਨਕ ਬਿਨੇ ਕਰਦਾ ਹੈ, ਕਿ ਸੁਹਾਗਣ ਪ੍ਰਭੂ ਦੀ ਪ੍ਰੀਤ ਦੀ ਰੰਗਤ ਨਾਲ ਰੰਗੀਜ ਗਈ ਹਾਂ ਅਤੇ ਸੁਖੈਨ ਹੀ ਉਸ ਵਿੱਚ ਲੀਨ ਹੋ ਗਈ ਹਾਂ।
English
Prays Nanak, imbued with the color of the Lord's Love, I am imperceptibly absorbed into Him. ||3||
ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥
sukh sohilarre har gaavan laage |
Punjabi
ਜਦ ਮੈਂ ਵਾਹਿਗੁਰੂ ਦੇ ਖੁਸ਼ੀ ਦੇ ਗੀਤ ਗਾਉਣ ਲੱਗ ਪਿਆ,
English
When I began to sing the songs of rejoicing to the Lord,
ਸਾਜਨ ਸਰਸਿਅੜੇ; ਦੁਖ ਦੁਸਮਨ ਭਾਗੇ ॥
saajan sarasiarre; dukh dusaman bhaage |
Punjabi
ਮੇਰੇ ਮਿੱਤਰ ਖੁਸ਼ ਹੋ ਗਏ ਅਤੇ ਮੇਰੀਆਂ ਤਕਲੀਫਾਂ ਤੇ ਮੇਰੇ ਵੈਰੀ ਦੌੜ ਗਏ।
English
My friends became glad, and my troubles and enemies departed.
ਸੁਖ ਸਹਜ ਸਰਸੇ. ਹਰਿ ਨਾਮਿ ਰਹਸੇ; ਪ੍ਰਭਿ ਆਪਿ ਕਿਰਪਾ ਧਾਰੀਆ ॥
sukh sehaj sarase. har naam rahase; prabh aap kirapaa dhaareea |
Punjabi
ਮੇਰੀ ਖੁਸ਼ੀ ਤੇ ਆਰਾਮ ਵਧੇਰੇ ਹੋ ਗਏ, ਮੈਂ ਵਾਹਿਗੁਰੂ ਦੇ ਨਾਮ ਅੰਦਰ ਅਨੰਦ ਮਾਣਿਆ, ਅਤੇ ਮਾਲਕ ਨੇ ਖੁਦ ਮੇਰੇ ਉਤੇ ਰਹਿਮ ਕੀਤਾ।
English
My peace and happiness increased; I rejoiced in the Naam, the Name of the Lord, and God Himself blessed me with His mercy.
ਹਰਿ ਚਰਣ ਲਾਗੇ. ਸਦਾ ਜਾਗੇ; ਮਿਲੇ ਪ੍ਰਭ ਬਨਵਾਰੀਆ ॥
har charan laage. sadaa jaage; mile prabh banavaareea |
Punjabi
ਮੈਂ ਭਗਵਾਨ ਦੇ ਪੈਰਾਂ ਨਾਲ ਚਿਮੜ ਗਿਆ ਤੇ ਹਮੇਸ਼ਾਂ ਸਾਵਧਾਨ ਰਹਿਣ ਕਾਰਣ ਮੈਂ ਸੁਆਮੀ ਸਿਰਜਣਹਾਰ ਨੂੰ ਮਿਲ ਪਿਆ।
English
I have grasped the Lord's feet, and remaining ever wakeful, I have met the Lord, the Creator.
ਸੁਭ ਦਿਵਸ ਆਏ. ਸਹਜਿ ਪਾਏ; ਸਗਲ ਨਿਧਿ ਪ੍ਰਭ ਪਾਗੇ ॥
subh divas aae. sehaj paae; sagal nidh prabh paage |
Punjabi
ਮੁਬਾਰਕ ਦਿਹਾੜੇ ਆ ਗਏ ਤੇ ਮੈਂ ਆਰਾਮ ਪਾ ਲਿਆ। ਸਾਰੇ ਖਜਾਨੇ ਸਾਹਿਬ ਦੇ ਪੈਰਾਂ ਵਿੱਚ ਹਨ।
English
The appointed day came, and I attained peace and poise; all treasures are in the feet of God.
ਬਿਨਵੰਤਿ ਨਾਨਕ. ਸਰਣਿ ਸੁਆਮੀ; ਸਦਾ ਹਰਿ ਜਨ ਤਾਗੇ ॥੪॥੧॥੧੦॥
binavant naanak. saran suaamee; sadaa har jan taage |4|1|10|
Punjabi
ਨਾਨਕ ਬੇਨਤੀ ਕਰਦਾ ਹੈ, ਵਾਹਿਗੁਰੂ ਦੇ ਗੋਲੇ ਸਦੀਵ ਹੀ ਸਾਹਿਬ ਦੀ ਸ਼ਰਣਾਗਤ ਲੋੜਦੇ ਹਨ।
English
Prays Nanak, the Lord's humble servants always seek the Sanctuary of the Lord and Master. ||4||1||10||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਉਠਿ ਵੰਞੁ ਵਟਾਊੜਿਆ; ਤੈ. ਕਿਆ ਚਿਰੁ ਲਾਇਆ ॥
autth vany vattaaoorriaa; tai. kiaa chir laaeaa |
Punjabi
ਉਠ ਖੜਾ ਹੋ ਤੇ ਟੁਰ, ਹੇ ਰਾਹੀਆ! ਤੂੰ ਕਿਉਂ ਦੇਰ ਲਾਉਂਦਾ ਹੈ?
English
Rise up and go forth, O traveller; why do you delay?
ਮੁਹਲਤਿ ਪੁੰਨੜੀਆ; ਕਿਤੁ ਕੂੜਿ ਲੋਭਾਇਆ ॥
muhalat punarreea; kit koorr lobhaaeaa |
Punjabi
ਤੇਰਾ ਮੁਕੱਰਰ ਵਕਤ (ਜੀਵਨ) ਪੂਰਾ ਹੋ ਗਿਆ ਹੈ। ਤੂੰ ਕਿਉਂ ਝੂਠ ਅੰਦਰ ਖਚਤ ਹੋਇਆ ਹੋਇਆ ਹੈਂ?
English
Your allotted time is now complete - why are you engrossed in falsehood?
ਕੂੜੇ ਲੁਭਾਇਆ ਧੋਹੁ ਮਾਇਆ; ਕਰਹਿ ਪਾਪ ਅਮਿਤਿਆ ॥
koorre lubhaaeaa dhohu maaeaa; kareh paap amitiaa |
Punjabi
ਤੂੰ ਝੂਠ ਨੂੰ ਲਲਚਾਉਂਦਾ ਹੈ ਅਤੇ ਮੋਹਨੀ (ਮਾਇਆ) ਦੇ ਧੋਖੇ ਦੇ ਕਾਰਣ ਤੂੰ ਅਣਗਿਣਤ ਗੁਨਾਹ ਕਰਦਾ ਹੈਂ।
English
You desire that which is false; deceived by Maya, you commit innumerable sins.
ਤਨੁ ਭਸਮ ਢੇਰੀ. ਜਮਹਿ ਹੇਰੀ; ਕਾਲਿ ਬਪੁੜੈ ਜਿਤਿਆ ॥
tan bhasam dteree. jameh heree; kaal bapurrai jitiaa |
Punjabi
ਹੇ ਬਦਬਖਤ ਬੰਦੇ! ਮੌਤ ਦੇ ਫਰੇਸ਼ਤੇ ਨੇ ਤੈਨੂੰ ਦੇਖ ਲਿਆ ਹੈ। ਮੌਤ ਤੇਰੇ ਉਤੇ ਕਾਬੂ ਪਾ ਲਊਗੀ ਅਤੇ ਤੇਰਾ ਸਰੀਰ ਸੁਆਹ ਦਾ ਅੰਬਾਰ ਹੋ ਜਾਵੇਗਾ।
English
Your body shall become a pile of dust; the Messenger of Death has spotted you, and will conquer you.