Ang 460
ਮਾਲੁ ਜੋਬਨੁ ਛੋਡਿ ਵੈਸੀ; ਰਹਿਓ ਪੈਨਣੁ ਖਾਇਆ ॥
maal joban chhodd vaisee; rahio painan khaaeaa |
Punjabi
ਧਨ ਦੌਲਤ ਤੇ ਜੁਆਨੀ ਨੂੰ ਛੱਡ ਕੇ ਤੂੰ ਤੁਰ ਜਾਵੇਗਾਂ ਅਤੇ ਤੇਰੀ ਪੁਸ਼ਾਕ ਤੇ ਭੋਜਨ ਨਖੁੱਟ ਜਾਸਣ।
English
Abandoning your wealth and youth, you will have to leave, without any food or clothing.
ਨਾਨਕ. ਕਮਾਣਾ ਸੰਗਿ ਜੁਲਿਆ; ਨਹ ਜਾਇ ਕਿਰਤੁ ਮਿਟਾਇਆ ॥੧॥
naanak. kamaanaa sang juliaa; neh jaae kirat mittaaeaa |1|
Punjabi
ਨਾਨਕ, ਤੇਰੇ ਅਮਲ ਤੇਰੇ ਨਾਲ ਜਾਣਗੇ। ਕਰਮਾਂ ਦਾ ਅਸਰ ਮੇਸਿਆ ਨਹੀਂ ਜਾ ਸਕਦਾ।
English
O Nanak, only your actions shall go with you; the consequences of your actions cannot be erased. ||1||
ਫਾਥੋਹੁ ਮਿਰਗ ਜਿਵੈ; ਪੇਖਿ ਰੈਣਿ ਚੰਦ੍ਰਾਇਣੁ ॥
faathohu mirag jivai; pekh rain chandraaein |
Punjabi
ਵੇਖ, ਜਿਸ ਤਰ੍ਹਾਂ ਚੰਦ-ਚਾਨਣੀ ਰਾਤ ਵਿੱਚ ਹਰਨ ਫਸ ਜਾਂਦਾ ਹੈ,
English
Like the deer, captured on a moon-lit night,
ਸੂਖਹੁ ਦੂਖ ਭਏ; ਨਿਤ ਪਾਪ ਕਮਾਇਣੁ ॥
sookhahu dookh bhe; nit paap kamaaein |
Punjabi
ਏਸੇ ਤਰ੍ਹਾਂ ਗੁਨਾਹ ਕਰਨ ਦੇ ਕਾਰਨ ਖੁਸ਼ੀ ਗਮੀ ਪੈਦਾ ਹੁੰਦੀ ਹੈ।
English
so does the constant commission of sins turn pleasure into pain.
ਪਾਪਾ ਕਮਾਣੇ. ਛਡਹਿ ਨਾਹੀ; ਲੈ ਚਲੇ, ਘਤਿ ਗਲਾਵਿਆ ॥
paapaa kamaane. chhaddeh naahee; lai chale, ghat galaaviaa |
Punjabi
ਤੇਰੇ ਕੀਤੇ ਹੋਏ ਕੁਕਰਮ ਤੇਰਾ ਖਹਿੜਾ ਨਹੀਂ ਛੱਡਣਗੇ। ਤੇਰੀ ਗਰਦਨ ਦੁਆਲੇ ਰੱਸਾ ਪਾ ਕੇ ਉਹ ਤੈਨੂੰ ਅੱਗੇ ਲਾ ਲੈਣਗੇ।
English
The sins you have committed shall not leave you; placing the noose around your neck, they shall lead you away.
ਹਰਿਚੰਦਉਰੀ ਦੇਖਿ ਮੂਠਾ; ਕੂੜੁ ਸੇਜਾ ਰਾਵਿਆ ॥
harichandauree dekh mootthaa; koorr sejaa raaviaa |
Punjabi
ਤੂੰ ਦ੍ਰਿਸ਼ਅਕ ਗਲਤ-ਫਹਿਮੀ ਨੂੰ ਦੇਖ ਕੇ ਠੱਗੀ ਹੋਈ ਹੈਂ ਅਤੇ ਆਪਣੇ ਪਲੰਘ ਉਤੇ ਤੂੰ ਝੂਠ-ਰੂਪੀ ਪ੍ਰੀਤਮ ਨੂੰ ਮਾਣ ਰਹੀ ਹੈਂ।
English
Beholding an illusion, you are deceived, and on your bed, you enjoy a false lover.
ਲਬਿ ਲੋਭਿ ਅਹੰਕਾਰਿ ਮਾਤਾ; ਗਰਬਿ ਭਇਆ ਸਮਾਇਣੁ ॥
lab lobh ahankaar maataa; garab bheaa samaaein |
Punjabi
ਤਮ੍ਹਾਂ, ਲਾਲਚ ਤੇ ਗਰੂਰ ਨਾਲ ਤੂੰ ਮਤਵਾਲੀ ਹੋਈ ਹੋਈ ਹੈਂ ਅਤੇ ਸਵੈ ਹੰਗਤਾ ਅੰਦਰ ਤੂੰ ਗਲਤਾਨ ਹੈਂ।
English
You are intoxicated with greed, avarice and egotism; you are engrossed in self-conceit.
ਨਾਨਕ. ਮ੍ਰਿਗ ਅਗਿਆਨਿ ਬਿਨਸੇ; ਨਹ ਮਿਟੈ. ਆਵਣੁ ਜਾਇਣੁ ॥੨॥
naanak. mrig agiaan binase; neh mittai. aavan jaaein |2|
Punjabi
ਨਾਨਕ ਹਰਨ ਦੀ ਤਰ੍ਹਾਂ ਤੂੰ ਬੇਸਮਝੀ ਰਾਹੀਂ ਬਰਬਾਦ ਹੋ ਗਈ ਹੈ ਅਤੇ ਤੇਰੇ ਆਉਣੇ ਤੇ ਜਾਣੇ (ਜਨਮ ਮਰਨ) ਨਹੀਂ ਮੁਕਣੇ।
English
O Nanak, like the deer, you are being destroyed by your ignorance; your comings and goings shall never end. ||2||
ਮਿਠੈ ਮਖੁ ਮੁਆ; ਕਿਉ ਲਏ ਓਡਾਰੀ ॥
mitthai makh muaa; kiau le oddaaree |
Punjabi
ਮੱਖੀ ਮਿਠਾਸ ਵਿੱਚ ਫੱਸ ਜਾਂਦੀ ਹੈ। ਇਹ ਕਿਸ ਤਰ੍ਹਾਂ ਪਰਵਾਜ ਲੈ (ਉਡ) ਸਕਦੀ ਹੈ।
English
The fly is caught in the sweet candy - how can it fly away?
ਹਸਤੀ ਗਰਤਿ ਪਇਆ; ਕਿਉ ਤਰੀਐ ਤਾਰੀ ॥
hasatee garat peaa; kiau tareeai taaree |
Punjabi
ਹਾਥੀ ਟੋਏ ਵਿੱਚ ਡਿੱਗ ਪਿਆ ਹੈ। ਇਹ ਹੁਣ ਕਿਸ ਤਰ੍ਹਾਂ ਬੱਚ ਕੇ ਨਿਕਲ ਸਕਦਾ ਹੈ?
English
The elephant has fallen into the pit - how can it escape?
ਤਰਣੁ ਦੁਹੇਲਾ ਭਇਆ. ਖਿਨ ਮਹਿ; ਖਸਮੁ. ਚਿਤਿ ਨ ਆਇਓ ॥
taran duhelaa bheaa. khin meh; khasam. chit na aaeo |
Punjabi
ਜਿਹੜੀ ਆਪਣੇ ਕੰਤ ਨੂੰ ਇਕ ਮੁਹਤ ਭਰ ਲਈ ਭੀ ਚੇਤੇ ਨਹੀਂ ਕਰਦੀ, ਉਸ ਨੂੰ ਪਾਰ ਲੰਘਣਾ ਔਖਾ ਹੋ ਜਾਵੇਗਾ।
English
It shall be so difficult to swim across, for one who does not remember the Lord and Master, even for an instant.
ਦੂਖਾ ਸਜਾਈ. ਗਣਤ ਨਾਹੀ; ਕੀਆ ਅਪਣਾ ਪਾਇਓ ॥
dookhaa sajaaee. ganat naahee; keea apanaa paaeo |
Punjabi
ਉਸ ਦੀਆਂ ਤਕਲੀਫਾਂ ਅਤੇ ਦੰਡ ਗਿਣਤੀ ਤੋਂ ਬਾਹਰ ਹਨ, ਉਹ ਆਪਣੇ ਅਮਲਾਂ ਦਾ ਫਲ ਡੋਗਦੀ ਹੈ।
English
His sufferings and punishments are beyond reckoning; he receives the consequences of his own actions.
ਗੁਝਾ ਕਮਾਣਾ ਪ੍ਰਗਟੁ ਹੋਆ; ਈਤ ਉਤਹਿ ਖੁਆਰੀ ॥
gujhaa kamaanaa pragatt hoaa; eet uteh khuaaree |
Punjabi
ਪੌਸ਼ੀਦਾ (ਲੁਕ ਕੇ ਕੀਤੇ) ਅਮਲ ਉਘੜ ਜਾਂਦੇ ਹਨ ਅਤੇ ਉਹ ਏਥੇ ਤੇ ਓਥੇ ਤਬਾਹ ਹੋ ਜਾਂਦੀ ਹੈ।
English
His secret deeds are exposed, and he is ruined here and hereafter.
ਨਾਨਕ. ਸਤਿਗੁਰ ਬਾਝੁ. ਮੂਠਾ; ਮਨਮੁਖੋ ਅਹੰਕਾਰੀ ॥੩॥
naanak. satigur baajh. mootthaa; manamukho ahankaaree |3|
Punjabi
ਨਾਨਕ, ਸੱਚੇ ਗੁਰਾਂ ਦੇ ਬਿਨਾ, ਆਪ-ਹੁੱਦਰੀ, ਹੈਕੜ-ਖਾਂ ਠੱਗੀ ਜਾਂਦੀ ਹੈ।
English
O Nanak, without the True Guru, the self-willed egotistical manmukh is defrauded. ||3||
ਹਰਿ ਕੇ ਦਾਸ ਜੀਵੇ; ਲਗਿ ਪ੍ਰਭ ਕੀ ਚਰਣੀ ॥
har ke daas jeeve; lag prabh kee charanee |
Punjabi
ਵਾਹਿਗੁਰੂ ਦੇ ਗੋਲੇ, ਸੁਆਮੀ ਦੇ ਪੈਰਾਂ ਨਾਲ ਚਿੱਮੜ ਕੇ ਜੀਉਂਦੇ ਹਨ।
English
The Lord's slaves live by holding on to God's feet.
ਕੰਠਿ ਲਗਾਇ ਲੀਏ; ਤਿਸੁ ਠਾਕੁਰ ਸਰਣੀ ॥
kantth lagaae lee; tis tthaakur saranee |
Punjabi
ਸਾਹਿਬ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲੈਦਾ ਹੈ, ਜੋ ਉਸ ਦੀ ਪਨਾਹ ਲੈਂਦੇ ਹਨ।
English
The Lord and Master embraces those who seek His Sanctuary.
ਬਲ ਬੁਧਿ ਗਿਆਨੁ ਧਿਆਨੁ; ਅਪਣਾ ਆਪਿ ਨਾਮੁ ਜਪਾਇਆ ॥
bal budh giaan dhiaan; apanaa aap naam japaaeaa |
Punjabi
ਹਰੀ ਉਨ੍ਹਾਂ ਨੂੰ ਤਾਕਤ, ਅਕਲ, ਬ੍ਰਹਿਮਬੋਧ ਤੇ ਸਿਮਰਨ ਬਖਸ਼ਦਾ ਹੈ। ਉਹ ਖੁਦ ਹੀ ਉਨ੍ਹਾਂ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ।
English
He blesses them with power, wisdom, knowledge and meditation; He Himself inspires them to chant His Name.
ਸਾਧਸੰਗਤਿ ਆਪਿ ਹੋਆ; ਆਪਿ ਜਗਤੁ ਤਰਾਇਆ ॥
saadhasangat aap hoaa; aap jagat taraaeaa |
Punjabi
ਸੁਆਮੀ ਆਪੇ ਸਤਿ ਸੰਗਤ ਹੈ ਅਤੇ ਖੁਦ ਹੀ ਸੰਸਾਰ ਦਾ ਪਾਰ ਉਤਾਰਾ ਕਰਦਾ ਹੈ।
English
He Himself is the Saadh Sangat, the Company of the Holy, and He Himself saves the world.
ਰਾਖਿ ਲੀਏ ਰਖਣਹਾਰੈ; ਸਦਾ ਨਿਰਮਲ ਕਰਣੀ ॥
raakh lee rakhanahaarai; sadaa niramal karanee |
Punjabi
ਰੱਖਣ ਵਾਲਾ ਹਰੀ ਉਨ੍ਹਾਂ ਦੀ ਰੱਖਿਆ ਕਰਦਾ ਹੈ, ਜਿਨ੍ਹਾਂ ਦੇ ਅਮਲ ਹਮੇਸ਼ਾਂ ਪਵਿੱਤਰ ਹੁੰਦੇ ਹਨ।
English
The Preserver preserves those whose actions are always pure.
ਨਾਨਕ. ਨਰਕਿ, ਨ ਜਾਹਿ ਕਬਹੂੰ; ਹਰਿ ਸੰਤ. ਹਰਿ ਕੀ ਸਰਣੀ ॥੪॥੨॥੧੧॥
naanak. narak, na jaeh kabahoon; har sant. har kee saranee |4|2|11|
Punjabi
ਨਾਨਕ, ਉਹ ਕਦੇ ਭੀ ਦੋਜ਼ਕ ਨੂੰ ਨਹੀਂ ਜਾਂਦੇ। ਵਾਹਿਗੁਰੂ ਦੇ ਸਾਧੂ ਵਾਹਿਗੁਰੂ ਦੀ ਪਨਾਹ ਵਿੱਚ ਹਨ।
English
O Nanak, they never have to go to hell; the Lord's Saints are under the Lord's Protection. ||4||2||11||
ਆਸਾ ਮਹਲਾ ੫ ॥
aasaa mahalaa 5 |
Punjabi
ਆਸਾ ਪੰਜਵੀਂ ਪਾਤਸ਼ਾਹੀ।
English
Aasaa, Fifth Mehl:
ਵੰਞੁ ਮੇਰੇ ਆਲਸਾ; ਹਰਿ ਪਾਸਿ ਬੇਨੰਤੀ ॥
vany mere aalasaa; har paas benantee |
Punjabi
ਪਰੇ ਹੱਟ ਜਾ, ਹੇ ਮੇਰੀ ਸੁਸਤੀਏ! ਤਾਂ ਜੋ ਮੈਂ ਆਪਣੇ ਪ੍ਰਭੂ ਕੋਲ ਪ੍ਰਾਰਥਨਾ ਕਰਾ।
English
Be gone, O my laziness, that I may pray to the Lord.
ਰਾਵਉ ਸਹੁ ਆਪਨੜਾ; ਪ੍ਰਭ ਸੰਗਿ ਸੋਹੰਤੀ ॥
raavau sahu aapanarraa; prabh sang sohantee |
Punjabi
ਮੈਂ ਆਪਣੇ ਹਰੀ-ਕੰਤ ਨੂੰ ਮਾਣਦੀ ਹਾਂ ਅਤੇ ਸੁਆਮੀ ਦੀ ਸੰਗਤ ਵਿੱਚ ਸੁਹਣੀ ਲਗਦੀ ਹਾਂ।
English
I enjoy my Husband Lord, and look beautiful with my God.
ਸੰਗੇ ਸੋਹੰਤੀ ਕੰਤ ਸੁਆਮੀ; ਦਿਨਸੁ ਰੈਣੀ ਰਾਵੀਐ ॥
sange sohantee kant suaamee; dinas rainee raaveeai |
Punjabi
ਸੁਹਣੀ ਮੈਂ ਲਗਦੀ ਹਾਂ ਆਪਣੇ ਪਤੀ ਪਰਮੇਸ਼ਰ ਨਾਲ ਅਤੇ ਦਿਨ ਰਾਤ ਮੈਂ ਉਸ ਨੂੰ ਮਾਣਦੀ ਹਾਂ।
English
I look beautiful in the Company of my Husband Lord; I enjoy my Lord Master day and night.
ਸਾਸਿ ਸਾਸਿ ਚਿਤਾਰਿ ਜੀਵਾ; ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥
saas saas chitaar jeevaa; prabh pekh har gun gaaveeai |
Punjabi
ਹਰ ਸੁਆਸ ਨਾਲ ਸੁਆਮੀ ਨੂੰ ਸਿਮਰਨ ਵਾਹਿਗੁਰੂ ਨੂੰ ਵੇਖਣ ਅਤੇ ਉਸ ਦਾ ਜੱਸ ਗਾਉਣ ਦੁਆਰਾ ਮੈਂ ਜੀਉਂਦੀ ਹਾਂ।
English
I live by remembering God with each and every breath, beholding the Lord, and singing His Glorious Praises.
ਬਿਰਹਾ ਲਜਾਇਆ. ਦਰਸੁ ਪਾਇਆ; ਅਮਿਉ ਦ੍ਰਿਸਟਿ ਸਿੰਚੰਤੀ ॥
birahaa lajaaeaa. daras paaeaa; amiau drisatt sinchantee |
Punjabi
ਵਿਛੋੜਾ ਸ਼ਰਮ ਕਰਦਾ ਹੈ, ਕਿਉਂਕਿ ਮੈਂ ਆਪਣੇ ਪਤੀ ਦਾ ਦੀਦਾਰ ਵੇਖ ਲਿਆ ਹੈ। ਉਸ ਦੀ ਅੰਮ੍ਰਿਤ-ਮਈ ਨਿਗ੍ਹਾ ਨੇ ਮੈਨੂੰ ਤਰੋ ਤਰ ਕਰ ਦਿੱਤਾ ਹੈ।
English
The pain of separation has grown shy, for I have obtained the Blessed Vision of His Darshan; His Ambrosial Glance of Grace has filled me with bliss.
ਬਿਨਵੰਤਿ ਨਾਨਕੁ. ਮੇਰੀ ਇਛ ਪੁੰਨੀ; ਮਿਲੇ ਜਿਸੁ ਖੋਜੰਤੀ ॥੧॥
binavant naanak. meree ichh punee; mile jis khojantee |1|
Punjabi
ਨਾਨਕ ਬਿਨੇ ਕਰਦਾ ਹੈ, ਮੇਰੀ ਖ਼ਾਹਿਸ਼ ਪੂਰੀ ਹੋ ਗਈ ਹੈ, ਕਿਉਂ ਜੋ ਮੈਂ ਉਸ ਨੂੰ ਮਿਲ ਪਿਆ ਹਾਂ, ਜਿਸ ਨੂੰ ਮੈਂ ਢੂੰਡਦਾ ਸੀ।
English
Prays Nanak, my desires are fulfilled; I have met the One I was seeking. ||1||
ਨਸਿ ਵੰਞਹੁ. ਕਿਲਵਿਖਹੁ; ਕਰਤਾ ਘਰਿ ਆਇਆ ॥
nas vanyahu. kilavikhahu; karataa ghar aaeaa |
Punjabi
ਦੌੜ ਜਾਓ, ਤੁਸੀਂ ਹੇ ਪਾਪੋ! ਮੇਰਾ ਸਿਰਜਣਹਾਰ ਮੇਰੇ ਹਿਰਦੇ ਵਿੱਚ ਆਇਆ ਹੈ।
English
Run away, O sins; the Creator has entered my home.
ਦੂਤਹ ਦਹਨੁ ਭਇਆ; ਗੋਵਿੰਦੁ ਪ੍ਰਗਟਾਇਆ ॥
dootah dehan bheaa; govind pragattaaeaa |
Punjabi
ਮੇਰੇ ਅੰਦਰ ਦੇ ਭੂਤਨੇ ਸੜ ਗਏ ਹਨ। ਸ੍ਰਿਸ਼ਟੀ ਦਾ ਸੁਆਮੀ ਮੇਰੇ ਤੇ ਪ੍ਰਤੱਖ ਹੋ ਗਿਆ ਹੈ।
English
The demons within me have been burnt; the Lord of the Universe has revealed Himself to me.
ਪ੍ਰਗਟੇ ਗੁਪਾਲ ਗੋਬਿੰਦ ਲਾਲਨ; ਸਾਧਸੰਗਿ ਵਖਾਣਿਆ ॥
pragatte gupaal gobind laalan; saadhasang vakhaaniaa |
Punjabi
ਪ੍ਰਤੱਖ ਹੈ ਮੇਰੇ ਉਤੇ ਸ੍ਰਿਸ਼ਟੀ ਨੂੰ ਪਾਲਣ-ਪੋਸ਼ਣ ਵਾਲਾ ਪ੍ਰੀਤਮ ਸੁਆਮੀ ਅਤੇ ਸਤਿ ਸੰਗਤ ਅੰਦਰ ਮੈਂ ਉਸ ਦੇ ਨਾਮ ਦਾ ਉਚਾਰਨ ਕਰਦਾ ਹਾਂ।
English
The Beloved Lord of the Universe, the Lord of the World has revealed Himself; in the Saadh Sangat, the Company of the Holy, I chant His Name.
ਆਚਰਜੁ ਡੀਠਾ. ਅਮਿਉ ਵੂਠਾ; ਗੁਰ ਪ੍ਰਸਾਦੀ ਜਾਣਿਆ ॥
aacharaj ddeetthaa. amiau vootthaa; gur prasaadee jaaniaa |
Punjabi
ਮੈਂ ਅਦਭੁਤ ਸੁਆਮੀ ਨੂੰ ਵੇਖ ਲਿਆ ਹੈ। ਉਹ ਮੇਰੇ ਉਤੇ ਅੰਮ੍ਰਿਤ ਛਿੜਕਦਾ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਜਾਣ ਲਿਆ ਹੈ।
English
I have seen the Wondrous Lord; He showers His Ambrosial Nectar upon me, and by Guru's Grace, I know Him.
ਮਨਿ ਸਾਂਤਿ ਆਈ. ਵਜੀ ਵਧਾਈ; ਨਹ ਅੰਤੁ ਜਾਈ ਪਾਇਆ ॥
man saant aaee. vajee vadhaaee; neh ant jaaee paaeaa |
Punjabi
ਮੇਰੀ ਆਤਮਾ ਠੰਡੀ, ਸਿੱਲ੍ਹੀ ਤੇ ਪਰਮ ਅਨੰਦਤ ਹੋ ਗਈ ਹੈ। ਸਾਹਿਬ ਦਾ ਓੜਕ ਪਾਇਆ ਨਹੀਂ ਜਾ ਸਕਦਾ।
English
My mind is at peace, resounding with the music of bliss; the Lord's limits cannot be found.
ਬਿਨਵੰਤਿ ਨਾਨਕ. ਸੁਖ ਸਹਜਿ ਮੇਲਾ; ਪ੍ਰਭੂ ਆਪਿ ਬਣਾਇਆ ॥੨॥
binavant naanak. sukh sehaj melaa; prabhoo aap banaaeaa |2|
Punjabi
ਗੁਰੂ ਜੀ ਫੁਰਮਾਉਂਦੇ ਹਨ, ਸੁੱਖ ਅਤੇ ਅਡੋਲਤਾ ਅੰਦਰ ਇਨਸਾਨ ਦਾ ਸੁਆਮੀ ਨਾਲ ਮਿਲਾਪ, ਸੁਆਮੀ ਖ਼ੁਦ ਹੀ ਰਚਦਾ ਹੈ।
English
Prays Nanak, God brings us to union with Himself, in the poise of celestial peace. ||2||
ਨਰਕ. ਨ ਡੀਠੜਿਆ; ਸਿਮਰਤ ਨਾਰਾਇਣ ॥
narak. na ddeettharriaa; simarat naaraaein |
Punjabi
ਵਿਆਪਕ ਵਾਹਿਗੁਰੂ ਦਾ ਭਜਨ ਕਰਨ ਦੁਆਰਾ ਆਦਮੀ ਦੌਜਕ ਨੂੰ ਨਹੀਂ ਦੇਖਦਾ (ਜਾਂਦਾ)।
English
They do not have to see hell, if they remember the Lord in meditation.
ਜੈ ਜੈ ਧਰਮੁ ਕਰੇ; ਦੂਤ ਭਏ ਪਲਾਇਣ ॥
jai jai dharam kare; doot bhe palaaein |
Punjabi
ਧਰਮ ਰਾਜਾ ਉਨ੍ਹਾਂ "ਜੀ ਆਇਆ" ਆਖਦਾ ਹੈ ਅਤੇ ਮੌਤ ਦੇ ਫ਼ਰੇਸ਼ਤੇ ਦੌੜ ਜਾਂਦੇ ਹਨ।
English
The Righteous Judge of Dharma applauds them, and the Messenger of Death runs away from them.
ਧਰਮ ਧੀਰਜ ਸਹਜ ਸੁਖੀਏ; ਸਾਧਸੰਗਤਿ ਹਰਿ ਭਜੇ ॥
dharam dheeraj sehaj sukhee; saadhasangat har bhaje |
Punjabi
ਸਤਿ ਸੰਗਤ ਅੰਦਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਆਦਮੀ ਈਮਾਨ, ਸਹਿਨ ਸ਼ਕਤੀ ਅਡੋਲਤਾ ਤੇ ਆਰਾਮ ਪਾ ਲੈਦਾ ਹੈ।
English
Dharmic faith, patience, peace and poise are obtained by vibrating upon the Lord in the Saadh Sangat, the Company of the Holy.
ਕਰਿ ਅਨੁਗ੍ਰਹੁ ਰਾਖਿ ਲੀਨੇ; ਮੋਹ ਮਮਤਾ ਸਭ ਤਜੇ ॥
kar anugrahu raakh leene; moh mamataa sabh taje |
Punjabi
ਆਪਣੀ ਰਹਿਮਤ ਧਾਰ ਕੇ, ਸੁਆਮੀ ਨੇ ਉਨ੍ਹਾਂ ਨੂੰ ਤਾਰ ਦਿੱਤਾ ਹੈ, ਜਿਨ੍ਹਾਂ ਨੇ ਸਮੂਹ ਸੰਸਾਰੀ ਲਗਨ ਤੇ ਅਪਣਤ ਨੂੰ ਛੱਡ ਦਿੱਤਾ ਹੈ।
English
Showering His Blessings, He saves those who renounce all attachments and egotism.
ਗਹਿ ਕੰਠਿ ਲਾਏ. ਗੁਰਿ ਮਿਲਾਏ; ਗੋਵਿੰਦ ਜਪਤ ਅਘਾਇਣ ॥
geh kantth laae. gur milaae; govind japat aghaaein |
Punjabi
ਗੁਰੂ ਉਨ੍ਹਾਂ ਨੂੰ ਸਾਈਂ ਨਾਲ ਮਿਲਾ ਦਿੰਦਾ ਹੈ। ਉਹ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲੈਦਾ ਹੈ। ਸੁਆਮੀ ਨੂੰ ਸਿਮਰਨ ਕੇ ਉਹ ਰੱਜ ਜਾਂਦੇ ਹਨ।
English
The Lord embraces us; the Guru unites us with Him. Meditating on the Lord of the Universe, we are satisfied.
ਬਿਨਵੰਤਿ ਨਾਨਕ. ਸਿਮਰਿ ਸੁਆਮੀ; ਸਗਲ ਆਸ ਪੁਜਾਇਣ ॥੩॥
binavant naanak. simar suaamee; sagal aas pujaaein |3|
Punjabi
ਨਾਨਕ ਬਿਨੇ ਕਰਦਾ ਹੈ, ਪ੍ਰਭੂ ਦਾ ਆਰਾਧਨ ਕਰਨ ਦੁਆਰਾ ਸਮੂਹ ਆਸਾਂ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।
English
Prays Nanak, remembering the Lord and Master in meditation, all hopes are fulfilled. ||3||