Ekam
Guru Granth Sahib

Ang 461

Ang 461 · Line 1

ਨਿਧਿ ਸਿਧਿ ਚਰਣ ਗਹੇ; ਤਾ ਕੇਹਾ ਕਾੜਾ ॥

nidh sidh charan gahe; taa kehaa kaarraa |

Punjabi

ਜੇਕਰ ਮੈਂ ਕਰਾਮਾਤਾਂ ਦੇ ਖ਼ਜਾਨੇ, ਪ੍ਰਭੂ ਦੇ ਪੈਰ ਪਕੜ ਲਵਾਂ, ਤਦ, ਮੈਨੂੰ ਕਿਹੜੀਆਂ ਤਕਲੀਫਾਂ ਵਾਪਰ ਸਕਦੀਆਂ ਹਨ?

Bhai Manmohan Singh (Shabad OS, CC BY-SA)

English

Grasping the Lord's Feet, the treasure of the Siddhas, what suffering can I feel?

Dr. Sant Singh Khalsa (Shabad OS, CC BY-SA)
Ang 461 · Line 2

ਸਭੁ ਕਿਛੁ ਵਸਿ ਜਿਸੈ; ਸੋ ਪ੍ਰਭੂ ਅਸਾੜਾ ॥

sabh kichh vas jisai; so prabhoo asaarraa |

Punjabi

ਜਿਸ ਦੇ ਅਖਤਿਆਰ ਵਿੱਚ ਸਾਰੀਆਂ ਚੀਜਾਂ ਹਨ, ਕੇਵਲ ਓਹੀ ਮੇਰਾ ਸੁਆਮੀ ਹੈ।

Bhai Manmohan Singh (Shabad OS, CC BY-SA)

English

Everything is in His Power - He is my God.

Dr. Sant Singh Khalsa (Shabad OS, CC BY-SA)
Ang 461 · Line 3

ਗਹਿ ਭੁਜਾ ਲੀਨੇ. ਨਾਮ ਦੀਨੇ; ਕਰੁ ਧਾਰਿ ਮਸਤਕਿ ਰਾਖਿਆ ॥

geh bhujaa leene. naam deene; kar dhaar masatak raakhiaa |

Punjabi

ਮੈਨੂੰ ਬਾਹੋਂ ਪਕੜ ਕੇ ਪ੍ਰਭੂ ਨੇ ਆਪਣਾ ਨਾਮ ਬਖਸ਼ਿਆ ਹੈ ਅਤੇ ਮੇਰੇ ਮੱਥੇ ਊਤੇ ਆਪਣਾ ਰੱਖ ਕੇ ਮੇਰੀ ਰੱਖਿਆ ਕੀਤੀ ਹੈ।

Bhai Manmohan Singh (Shabad OS, CC BY-SA)

English

Holding me by the arm, He blesses me with His Name; placing His Hand upon my forehead, He saves me.

Dr. Sant Singh Khalsa (Shabad OS, CC BY-SA)
Ang 461 · Line 4

ਸੰਸਾਰ ਸਾਗਰੁ. ਨਹ ਵਿਆਪੈ; ਅਮਿਉ ਹਰਿ ਰਸੁ ਚਾਖਿਆ ॥

sansaar saagar. neh viaapai; amiau har ras chaakhiaa |

Punjabi

ਜਗਤ ਸਮੁੰਦਰ ਮੇਰੇ ਉਤੇ ਅਸਰ ਨਹੀਂ ਕਰਦਾ, ਕਿਉਂ ਕਿ ਮੈਂ ਅਮਰ ਕਰ ਦੇਣ ਵਾਲਾ ਵਾਹਿਗੁਰੂ ਦਾ ਅੰਮ੍ਰਿਤ ਪਾਨ ਕੀਤਾ ਹੈ।

Bhai Manmohan Singh (Shabad OS, CC BY-SA)

English

The world-ocean does not trouble me, for I have drunk the sublime elixir of the Lord.

Dr. Sant Singh Khalsa (Shabad OS, CC BY-SA)
Ang 461 · Line 5

ਸਾਧਸੰਗੇ ਨਾਮ ਰੰਗੇ; ਰਣੁ ਜੀਤਿ ਵਡਾ ਅਖਾੜਾ ॥

saadhasange naam range; ran jeet vaddaa akhaarraa |

Punjabi

ਸਤਿ ਸੰਗਤ ਅਤੇ ਨਾਮ ਦੀ ਪ੍ਰੀਤ ਰਾਹੀਂ ਮੈਂ ਸੰਸਾਰ ਦੇ ਮੈਦਾਨੇ-ਜੰਗ ਦੀ ਵੱਡੀ ਲੜਾਈ ਜਿੱਤ ਲਈ ਹੈ।

Bhai Manmohan Singh (Shabad OS, CC BY-SA)

English

In the Saadh Sangat, imbued with the Naam, the Name of the Lord, I am victorious on the great battlefield of life.

Dr. Sant Singh Khalsa (Shabad OS, CC BY-SA)
Ang 461 · Line 6

ਬਿਨਵੰਤਿ ਨਾਨਕ, ਸਰਣਿ ਸੁਆਮੀ; ਬਹੁੜਿ ਜਮਿ. ਨ ਉਪਾੜਾ ॥੪॥੩॥੧੨॥

binavant naanak, saran suaamee; bahurr jam. na upaarraa |4|3|12|

Punjabi

ਨਾਨਕ ਜੋਦੜੀ ਕਰਦਾ ਹੈ, ਸਾਹਿਬ ਦੀ ਪਨਾਹ ਲੈਣ ਕਰਕੇ, ਮੌਤ ਦਾ ਫ਼ਰੇਸ਼ਤਾ ਮੁੜ ਕੇ ਮੈਨੂੰ ਨਹੀਂ ਮਾਰੇ ਜਾਂ ਉਖੇੜੇਗਾ।

Bhai Manmohan Singh (Shabad OS, CC BY-SA)

English

Prays Nanak, I have entered the Sanctuary of the Lord and Master; the Messenger of Death shall not destroy me again. ||4||3||12||

Dr. Sant Singh Khalsa (Shabad OS, CC BY-SA)
Ang 461 · Line 7

ਆਸਾ ਮਹਲਾ ੫ ॥

aasaa mahalaa 5 |

Punjabi

ਆਸਾ ਪੰਜਵੀਂ ਪਾਤਸ਼ਾਹੀ।

Bhai Manmohan Singh (Shabad OS, CC BY-SA)

English

Aasaa, Fifth Mehl:

Dr. Sant Singh Khalsa (Shabad OS, CC BY-SA)
Ang 461 · Line 8

ਦਿਨੁ ਰਾਤਿ ਕਮਾਇਅੜੋ; ਸੋ. ਆਇਓ ਮਾਥੈ ॥

din raat kamaaeiarro; so. aaeo maathai |

Punjabi

ਦਿਹੁੰ ਤੇ ਰੈਣ ਵਿੱਚ ਜਿਹੜਾ ਕੁੱਛ ਆਦਮੀ ਕਰਦਾ ਹੈ, ਉਹ ਉਸ ਦੇ ਮੱਥੇ ਉਤੇ ਲਿਖਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Those actions you perform, day and night, are recorded upon your forehead.

Dr. Sant Singh Khalsa (Shabad OS, CC BY-SA)
Ang 461 · Line 9

ਜਿਸੁ ਪਾਸਿ ਲੁਕਾਇਦੜੋ; ਸੋ. ਵੇਖੀ ਸਾਥੈ ॥

jis paas lukaaeidarro; so. vekhee saathai |

Punjabi

ਜਿਸ ਕੋਲੋਂ ਉਹ ਛਪਾਉਂਦਾ ਹੈ, ਉਹ ਉਸ ਦੇ ਨਾਲ ਹੈ ਅਤੇ ਉਸ ਦੇ ਅਮਲਾਂ ਨੂੰ ਦੇਖਦਾ ਹੈ।

Bhai Manmohan Singh (Shabad OS, CC BY-SA)

English

And the One, from whom you hide these actions - He sees them, and is always with you.

Dr. Sant Singh Khalsa (Shabad OS, CC BY-SA)
Ang 461 · Line 10

ਸੰਗਿ ਦੇਖੈ ਕਰਣਹਾਰਾ; ਕਾਇ ਪਾਪੁ ਕਮਾਈਐ ॥

sang dekhai karanahaaraa; kaae paap kamaaeeai |

Punjabi

ਸਿਰਜਨਹਾਰ ਉਸ ਦੇ ਅੰਗ ਸੰਗ ਹੈ ਤੇ ਉਸ ਦੇ ਕਰਮਾਂ ਨੂੰ ਤੱਕਦਾ ਹੈ। ਫੇਰ ਉਹ ਕਿਉਂ ਗੁਨਾਹ ਕਰਦਾ ਹੈ?

Bhai Manmohan Singh (Shabad OS, CC BY-SA)

English

The Creator Lord is with you; He sees you, so why commit sins?

Dr. Sant Singh Khalsa (Shabad OS, CC BY-SA)
Ang 461 · Line 11

ਸੁਕ੍ਰਿਤੁ ਕੀਜੈ. ਨਾਮੁ ਲੀਜੈ; ਨਰਕਿ. ਮੂਲਿ ਨ ਜਾਈਐ ॥

sukrit keejai. naam leejai; narak. mool na jaaeeai |

Punjabi

ਨੇਕ ਅਮਲ ਕਮਾ, ਨਾਮ ਦਾ ਉਚਾਰਨ ਕਰ ਅਤੇ ਤੂੰ ਕਦੇ ਭੀ ਦੌਜ਼ਕ ਨੂੰ ਨਹੀਂ ਜਾਵੇਗਾਂ।

Bhai Manmohan Singh (Shabad OS, CC BY-SA)

English

So perform good deeds, and chant the Naam, the Name of the Lord; you shall never have to go to hell.

Dr. Sant Singh Khalsa (Shabad OS, CC BY-SA)
Ang 461 · Line 12

ਆਠ ਪਹਰ ਹਰਿ ਨਾਮੁ ਸਿਮਰਹੁ; ਚਲੈ ਤੇਰੈ ਸਾਥੇ ॥

aatth pehar har naam simarahu; chalai terai saathe |

Punjabi

ਦਿਨ ਦੇ ਅੱਠੇ ਪਹਿਰ ਤੂੰ ਰੱਬ ਦੇ ਨਾਮ ਦਾ ਚਿੰਤਨ ਕਰ, ਇਹ ਤੇਰੇ ਨਾਲ ਜਾਵੇਗਾ।

Bhai Manmohan Singh (Shabad OS, CC BY-SA)

English

Twenty-four hours a day, dwell upon the Lord's Name in meditation; it alone shall go along with you.

Dr. Sant Singh Khalsa (Shabad OS, CC BY-SA)
Ang 461 · Line 13

ਭਜੁ ਸਾਧਸੰਗਤਿ ਸਦਾ ਨਾਨਕ; ਮਿਟਹਿ ਦੋਖ ਕਮਾਤੇ ॥੧॥

bhaj saadhasangat sadaa naanak; mitteh dokh kamaate |1|

Punjabi

ਸਤਿ ਸੰਗਤ ਅੰਦਰ ਸਦੀਵ ਹੀ ਸੁਆਮੀ ਦਾ ਸਿਮਰਨ ਕਰ, ਹੇ ਨਾਨਕ! ਅਤੇ ਤੇਰੇ ਕੀਤੇ ਹੋਏ ਪਾਪ ਮਿੱਟ ਜਾਣਗੇ।

Bhai Manmohan Singh (Shabad OS, CC BY-SA)

English

So vibrate continually in the Saadh Sangat, the Company of the Holy, O Nanak, and the sins you committed shall be erased. ||1||

Dr. Sant Singh Khalsa (Shabad OS, CC BY-SA)
Ang 461 · Line 14

ਵਲਵੰਚ ਕਰਿ. ਉਦਰੁ ਭਰਹਿ; ਮੂਰਖ ਗਾਵਾਰਾ ॥

valavanch kar. udar bhareh; moorakh gaavaaraa |

Punjabi

ਵਲਛਲ ਕਰਕੇ ਤੂੰ ਆਪਣਾ ਢਿੱਡ ਭਰਦਾ ਹੈਂ ਬੇਸਮਝ, ਬੇਵਕੂਫ!

Bhai Manmohan Singh (Shabad OS, CC BY-SA)

English

Practicing deceit, you fill your belly, you ignorant fool!

Dr. Sant Singh Khalsa (Shabad OS, CC BY-SA)
Ang 461 · Line 15

ਸਭੁ ਕਿਛੁ ਦੇ ਰਹਿਆ; ਹਰਿ ਦੇਵਣਹਾਰਾ ॥

sabh kichh de rahiaa; har devanahaaraa |

Punjabi

ਵਾਹਿਗੁਰੂ, ਦਾਤਾਰ, ਤੈਨੂੰ ਸਾਰਾ ਕੁੱਝ ਦੇਈ ਜਾ ਰਿਹਾ ਹੈ।

Bhai Manmohan Singh (Shabad OS, CC BY-SA)

English

The Lord, the Great Giver, continues to give you everything.

Dr. Sant Singh Khalsa (Shabad OS, CC BY-SA)
Ang 461 · Line 16

ਦਾਤਾਰੁ ਸਦਾ ਦਇਆਲੁ ਸੁਆਮੀ; ਕਾਇ ਮਨਹੁ ਵਿਸਾਰੀਐ ॥

daataar sadaa deaal suaamee; kaae manahu visaareeai |

Punjabi

ਸਖੀ, ਪ੍ਰਭੂ ਹਮੇਸ਼ਾਂ ਹੀ ਮਿਹਰਬਾਨ ਹੈ। ਅਸੀਂ ਆਪਣੇ ਚਿੱਤੋਂ ਕਿਉਂ ਉਸ ਨੂੰ ਭੁਲਾਈਏ?

Bhai Manmohan Singh (Shabad OS, CC BY-SA)

English

The Great Giver is always merciful. Why should we forget the Lord Master from our minds?

Dr. Sant Singh Khalsa (Shabad OS, CC BY-SA)
Ang 461 · Line 17

ਮਿਲੁ ਸਾਧਸੰਗੇ. ਭਜੁ ਨਿਸੰਗੇ; ਕੁਲ ਸਮੂਹਾ ਤਾਰੀਐ ॥

mil saadhasange. bhaj nisange; kul samoohaa taareeai |

Punjabi

ਸਤਿ ਸੰਗਤ ਨਾਲ ਜੁੜ ਅਤੇ ਨਿਧੜਕ ਹੋ ਸਾਹਿਬ ਦਾ ਸਿਮਰਨ ਕਰ। ਇਸ ਤਰ੍ਹਾਂ ਤੂੰ ਆਪਣੀ ਸਾਰੀ ਵੰਸ ਨੂੰ ਬਚਾ ਲਵੇਗਾਂ।

Bhai Manmohan Singh (Shabad OS, CC BY-SA)

English

Join the Saadh Sangat, and vibrate fearlessly; all your relations shall be saved.

Dr. Sant Singh Khalsa (Shabad OS, CC BY-SA)
Ang 461 · Line 18

ਸਿਧ ਸਾਧਿਕ ਦੇਵ ਮੁਨਿ ਜਨ; ਭਗਤ ਨਾਮੁ ਅਧਾਰਾ ॥

sidh saadhik dev mun jan; bhagat naam adhaaraa |

Punjabi

ਨਾਮ ਹੀ ਪੂਰਨ ਪੁਰਸ਼ਾਂ ਅਭਿਆਸੀਆਂ ਦੇਵਤਿਆਂ ਖਾਮੋਸ਼ ਰਿਸ਼ੀਆਂ ਅਤੇ ਸ਼ਰਧਾਲੂਆਂ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

The Siddhas, the seekers, the demi-gods, the silent sages and the devotees, all take the Naam as their support.

Dr. Sant Singh Khalsa (Shabad OS, CC BY-SA)
Ang 461 · Line 19

ਬਿਨਵੰਤਿ ਨਾਨਕ. ਸਦਾ ਭਜੀਐ; ਪ੍ਰਭੁ ਏਕੁ ਕਰਣੈਹਾਰਾ ॥੨॥

binavant naanak. sadaa bhajeeai; prabh ek karanaihaaraa |2|

Punjabi

ਨਾਨਕ ਬੇਨਤੀ ਕਰਦਾ ਹੈ: ਤੂੰ ਸਦੀਵ ਹੀ ਸੁਆਮੀ ਅਦੁੱਤੀ ਸਿਰਜਣਹਾਰ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

Prays Nanak, vibrate continually upon God, the One Creator Lord. ||2||

Dr. Sant Singh Khalsa (Shabad OS, CC BY-SA)
Ang 461 · Line 20

ਖੋਟੁ. ਨ ਕੀਚਈ; ਪ੍ਰਭੁ ਪਰਖਣਹਾਰਾ ॥

khott. na keechee; prabh parakhanahaaraa |

Punjabi

ਛਲ ਫਰੇਬ ਨਾਂ ਕਰ। ਸੁਆਮੀ ਸਾਰਿਆਂ ਦੀ ਜਾਂਚ ਪੜਤਾਲ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

Do not practice deception - God is the Assayer of all.

Dr. Sant Singh Khalsa (Shabad OS, CC BY-SA)
Ang 461 · Line 21

ਕੂੜੁ ਕਪਟੁ ਕਮਾਵਦੜੇ; ਜਨਮਹਿ ਸੰਸਾਰਾ ॥

koorr kapatt kamaavadarre; janameh sansaaraa |

Punjabi

ਜੋ ਝੂਠ ਅਤੇ ਠੱਗੀਠੋਰੀ ਦੀ ਕਿਰਤ ਕਰਦੇ ਹਨ ਉਹ ਇਸ ਜਗਤ ਅੰਦਰ ਫੇਰ ਜਨਮ ਧਾਰਦੇ ਹਨ।

Bhai Manmohan Singh (Shabad OS, CC BY-SA)

English

Those who practice falsehood and deceit are reincarnated in the world.

Dr. Sant Singh Khalsa (Shabad OS, CC BY-SA)
Ang 461 · Line 22

ਸੰਸਾਰੁ ਸਾਗਰੁ. ਤਿਨੑੀ ਤਰਿਆ; ਜਿਨੑੀ ਏਕੁ ਧਿਆਇਆ ॥

sansaar saagar. tinaee tariaa; jinaee ek dhiaaeaa |

Punjabi

ਕੇਵਲ ਓਹੀ ਜਗਤ ਸਮੁੰਦਰ ਤੋਂ ਪਾਰ ਹੁੰਦੇ ਹਨ, ਜੋ ਇਕ ਸਾਹਿਬ ਦਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Those who meditate on the One Lord, cross over the world-ocean.

Dr. Sant Singh Khalsa (Shabad OS, CC BY-SA)
Ang 461 · Line 23

ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ; ਪ੍ਰਭ ਸਰਣਾਈ ਆਇਆ ॥

taj kaam krodh anind nindaa; prabh saranaaee aaeaa |

Punjabi

ਉਹ ਵਿਸ਼ੇ ਭੋਗ, ਗੁੱਸਾ ਖੁਸ਼ਾਮਦ ਅਤੇ ਨਿੰਦਾ ਨੂੰ ਛੱਡ ਦਿੰਦੇ ਹਨ ਤੇ ਸਾਹਿਬ ਦੀ ਸ਼ਰਣ ਲੈਂਦੇ ਹਨ।

Bhai Manmohan Singh (Shabad OS, CC BY-SA)

English

Renouncing sexual desire, anger, flattery and slander, they enter the Sanctuary of God.

Dr. Sant Singh Khalsa (Shabad OS, CC BY-SA)
Ang 461 · Line 24

ਜਲਿ ਥਲਿ ਮਹੀਅਲਿ ਰਵਿਆ ਸੁਆਮੀ; ਊਚ ਅਗਮ ਅਪਾਰਾ ॥

jal thal maheeal raviaa suaamee; aooch agam apaaraa |

Punjabi

ਬੁਲੰਦ, ਅਪਹੁੰਚ ਅਤੇ ਬੇਅੰਤ ਪ੍ਰਭੂ ਸਮੁੰਦਰ ਧਰਤੀ ਅਤੇ ਆਕਾਸ਼ ਵਿੱਚ ਵਿਆਪਕ ਹੋ ਰਿਹਾ ਹੈ।

Bhai Manmohan Singh (Shabad OS, CC BY-SA)

English

The lofty, inaccessible and infinite Lord and Master is pervading the water, the land and the sky.

Dr. Sant Singh Khalsa (Shabad OS, CC BY-SA)
Ang 461 · Line 25

ਬਿਨਵੰਤਿ ਨਾਨਕ. ਟੇਕ ਜਨ ਕੀ; ਚਰਣ ਕਮਲ ਅਧਾਰਾ ॥੩॥

binavant naanak. ttek jan kee; charan kamal adhaaraa |3|

Punjabi

ਨਾਨਕ ਬੇਨਤੀ ਕਰਦਾ ਹੈ ਕਿ ਵਾਹਿਗੁਰੂ ਆਪਦੇ ਗੋਲਿਆਂ ਦਾ ਆਸਰਾ ਹੈ ਅਤੇ ਉਸ ਦੇ ਕੰਵਲ ਚਰਨ ਉਹਨਾਂ ਦਾ ਅਹਾਰ ਹਨ।

Bhai Manmohan Singh (Shabad OS, CC BY-SA)

English

Prays Nanak, He is the support of His servants; His Lotus Feet are their only sustenance. ||3||

Dr. Sant Singh Khalsa (Shabad OS, CC BY-SA)
Ang 461 · Line 26

ਪੇਖੁ ਹਰਿਚੰਦਉਰੜੀ; ਅਸਥਿਰੁ ਕਿਛੁ ਨਾਹੀ ॥

pekh harichandaurarree; asathir kichh naahee |

Punjabi

ਵੇਖ! ਸੰਸਾਰ ਇਕ ਗੰਧਰਬ ਨਗਰੀ ਹੈ, ਕੋਈ ਸ਼ੈ ਭੀ ਸਦੀਵੀ ਸਥਿਰ ਨਹੀਂ।

Bhai Manmohan Singh (Shabad OS, CC BY-SA)

English

Behold - the world is a mirage; nothing here is permanent.

Dr. Sant Singh Khalsa (Shabad OS, CC BY-SA)
Ang 461 · Line 27

ਮਾਇਆ ਰੰਗ ਜੇਤੇ; ਸੇ ਸੰਗਿ. ਨ ਜਾਹੀ ॥

maaeaa rang jete; se sang. na jaahee |

Punjabi

ਦੁਨੀਆਂ ਦੀਆਂ ਰੰਗ-ਰਲੀਆਂ, ਜਿੰਨੀਆਂ ਦੀ ਉਹ ਹਨ, ਉਹ ਪ੍ਰਾਣੀ ਦੇ ਨਾਲ ਨਹੀਂ ਜਾਂਦੀਆਂ।

Bhai Manmohan Singh (Shabad OS, CC BY-SA)

English

The pleasures of Maya which are here, shall not go with you.

Dr. Sant Singh Khalsa (Shabad OS, CC BY-SA)
Ang 461 · Line 28

ਹਰਿ ਸੰਗਿ ਸਾਥੀ ਸਦਾ ਤੇਰੈ; ਦਿਨਸੁ ਰੈਣਿ ਸਮਾਲੀਐ ॥

har sang saathee sadaa terai; dinas rain samaaleeai |

Punjabi

ਤੇਰਾ ਹਮਜੋਲੀ ਵਾਹਿਗੁਰੂ ਹਮੇਸ਼ਾਂ ਤੇਰੇ ਨਾਲ ਹੈ। ਦਿਹੁੰ ਤੇ ਰੈਣ ਉਸ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

The Lord, your companion, is always with you; remember Him day and night.

Dr. Sant Singh Khalsa (Shabad OS, CC BY-SA)
Ang 461 · Line 29

ਹਰਿ ਏਕ ਬਿਨੁ. ਕਛੁ ਅਵਰੁ ਨਾਹੀ; ਭਾਉ ਦੁਤੀਆ ਜਾਲੀਐ ॥

har ek bin. kachh avar naahee; bhaau duteea jaaleeai |

Punjabi

ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ। ਤੂੰ ਹੋਰਸ ਦੀ ਪ੍ਰੀਤ ਨੂੰ ਸਾੜ ਸੁੱਟ।

Bhai Manmohan Singh (Shabad OS, CC BY-SA)

English

Without the One Lord, there is no other; burn away the love of duality.

Dr. Sant Singh Khalsa (Shabad OS, CC BY-SA)
Ang 461 · Line 30

ਮੀਤੁ ਜੋਬਨੁ ਮਾਲੁ ਸਰਬਸੁ; ਪ੍ਰਭੁ ਏਕੁ ਕਰਿ. ਮਨ ਮਾਹੀ ॥

meet joban maal sarabas; prabh ek kar. man maahee |

Punjabi

ਆਪਣੇ ਚਿੱਤ ਅੰਦਰ ਜਾਣ ਲੈ ਕਿ ਕੇਵਲ ਸੁਆਮੀ ਹੀ ਤੇਰਾ ਮਿੱਤ੍ਰ ਤੇਰੀ ਜੁਆਨੀ, ਤੇਰੀ ਦੌਲਤ ਅਤੇ ਤੇਰਾ ਸਭ ਕੁੱਛ ਹੈ।

Bhai Manmohan Singh (Shabad OS, CC BY-SA)

English

Know in your mind, that the One God is your friend, youth, wealth and everything.

Dr. Sant Singh Khalsa (Shabad OS, CC BY-SA)
Ang 461 · Line 31

ਬਿਨਵੰਤਿ ਨਾਨਕੁ. ਵਡਭਾਗਿ ਪਾਈਐ; ਸੂਖਿ ਸਹਜਿ ਸਮਾਹੀ ॥੪॥੪॥੧੩॥

binavant naanak. vaddabhaag paaeeai; sookh sehaj samaahee |4|4|13|

Punjabi

ਨਾਨਕ ਬੇਨਤੀ ਕਰਦਾ ਹੈ, ਪਰਮ ਚੰਗੇ ਨਸੀਬਾਂ ਰਾਹੀਂ ਜੋ ਵਾਹਿਗੁਰੂ ਨੂੰ ਪਾ ਲੈਦਾ ਹੈ ਉਹ ਅਨੰਦ ਅਤੇ ਆਰਾਮ ਅੰਦਰ ਲੀਨ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Prays Nanak, by great good fortune, we find the Lord, and merge in peace and celestial poise. ||4||4||13||

Dr. Sant Singh Khalsa (Shabad OS, CC BY-SA)
Ang 461 · Line 32

ਆਸਾ ਮਹਲਾ ੫ ਛੰਤ ਘਰੁ ੮ ॥

aasaa mahalaa 5 chhant ghar 8 |

Punjabi

ਆਸਾ ਪੰਜਵੀਂ ਪਾਤਸ਼ਾਹੀ। ਛੰਦ।

Bhai Manmohan Singh (Shabad OS, CC BY-SA)

English

Aasaa, Fifth Mehl, Chhant, Eighth House:

Dr. Sant Singh Khalsa (Shabad OS, CC BY-SA)
Ang 461 · Line 33

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 461 · Line 34

ਕਮਲਾ ਭ੍ਰਮ ਭੀਤਿ, ਕਮਲਾ ਭ੍ਰਮ ਭੀਤਿ ਹੇ; ਤੀਖਣ ਮਦ ਬਿਪਰੀਤਿ ਹੇ, ਅਵਧ ਅਕਾਰਥ ਜਾਤ ॥

kamalaa bhram bheet, kamalaa bhram bheet he; teekhan mad bipareet he, avadh akaarath jaat |

Punjabi

ਮਾਇਆ ਇਕ ਸੰਦੇਹ ਦੀ ਕੰਧ ਹੈ, ਮਾਇਆ ਇਕ ਸੰਸੇ ਦੀ ਕੰਧ ਹੈ। ਤੇਜ਼ ਅਤੇ ਪਤਿਤ ਕਰਨ ਵਾਲੀ ਹੈ ਇਸ ਦੀ ਖੁਮਾਰੀ। ਇਸ ਦੇ ਨਾਲ ਜੁੜ ਕੇ ਜੀਵਨ ਵਿਅਰਥ ਚਲਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Maya is the wall of doubt - Maya is the wall of doubt. It is such a powerful and destructive intoxicant; it corrupts and wastes away one's life.

Dr. Sant Singh Khalsa (Shabad OS, CC BY-SA)
Ang 461 · Line 35

ਗਹਬਰ ਬਨ ਘੋਰ. ਗਹਬਰ ਬਨ ਘੋਰ ਹੇ; ਗ੍ਰਿਹ ਮੂਸਤ, ਮਨ ਚੋਰ ਹੇ; ਦਿਨਕਰੋ ਅਨਦਿਨੁ ਖਾਤ ॥

gahabar ban ghor. gahabar ban ghor he; grih moosat, man chor he; dinakaro anadin khaat |

Punjabi

ਜਗਤ ਦੇ ਸੰਘਣੇ ਤੇ ਭਿਆਨਕ ਜੰਗਲ ਅੰਦਰ, ਜਗਤ ਦੇ ਸੰਘਣੇ ਤੇ ਭਿਆਨਕ ਜੰਗਲ ਅੰਦਰ, ਚੋਰ, ਮਨੁੱਖ ਦੇ ਘਰ ਨੂੰ ਦਿਨ-ਦਿਹਾੜੇ ਲੁੱਟ ਰਹੇ ਹਨ ਅਤੇ ਰੈਣ ਦਿਹੁੰ ਉਸ ਦੀ ਜਿੰਦਗੀ ਨੂੰ ਖਾਈ ਜਾਂਦੇ ਹਨ।

Bhai Manmohan Singh (Shabad OS, CC BY-SA)

English

In the terrible, impenetrable world-forest - in the terrible, impenetrable world-forest, the thieves are plundering man's house in broad daylight; night and day, this life is being consumed.

Dr. Sant Singh Khalsa (Shabad OS, CC BY-SA)
Ang 461 · Line 36

ਦਿਨ ਖਾਤ ਜਾਤ, ਬਿਹਾਤ ਪ੍ਰਭ ਬਿਨੁ; ਮਿਲਹੁ ਪ੍ਰਭ ਕਰੁਣਾ ਪਤੇ ॥

din khaat jaat, bihaat prabh bin; milahu prabh karunaa pate |

Punjabi

ਦਿਹਾੜੇ ਉਸ ਉਮਰ ਨੂੰ ਖਾਈ ਜਾ ਰਹੇ ਹਨ, ਜੋ ਸੁਆਮੀ ਦੇ ਬਗੈਰ ਬੀਤਦੀ ਜਾ ਰਹੀ ਹੈ। ਇਸ ਲਈ ਤੂੰ ਵਾਹਿਗੁਰੂ ਰਹਿਮਤ ਦੇ ਸੁਆਮੀ ਨੂੰ ਮਿਲ।

Bhai Manmohan Singh (Shabad OS, CC BY-SA)

English

The days of your life are being consumed; they are passing away without God. So meet God, the Merciful Lord.

Dr. Sant Singh Khalsa (Shabad OS, CC BY-SA)