Ang 464
ਵਿਸਮਾਦੁ ਪਉਣੁ; ਵਿਸਮਾਦੁ ਪਾਣੀ ॥
visamaad paun; visamaad paanee |
Punjabi
ਅਲੌਕਿਕ ਹੈ ਤੇਰੀ ਹਵਾ ਅਤੇ ਅਲੌਕਿਕ ਤੇਰਾ ਜਲ।
English
Wonderful is the wind, wonderful is the water.
ਵਿਸਮਾਦੁ ਅਗਨੀ; ਖੇਡਹਿ ਵਿਡਾਣੀ ॥
visamaad aganee; kheddeh viddaanee |
Punjabi
ਅਲੌਕਿਕ ਹੈ ਤੇਰੀ ਅੱਗ ਜੋ ਹੈਰਾਨ-ਕੁਨ ਖੇਡਾਂ ਖੇਲਦੀ ਹੈ।
English
Wonderful is fire, which works wonders.
ਵਿਸਮਾਦੁ ਧਰਤੀ; ਵਿਸਮਾਦੁ ਖਾਣੀ ॥
visamaad dharatee; visamaad khaanee |
Punjabi
ਅਲੌਕਿਕ ਹੈ ਜਮੀਨ ਅਤੇ ਅਲੌਕਿਕ ਹੀ ਉਤਪਤੀ ਦੇ ਨਿਕਾਸ।
English
Wonderful is the earth, wonderful the sources of creation.
ਵਿਸਮਾਦੁ; ਸਾਦਿ ਲਗਹਿ ਪਰਾਣੀ ॥
visamaad; saad lageh paraanee |
Punjabi
ਅਲੌਕਿਕ ਹਨ ਰੰਗ-ਰਲੀਆਂ, ਜਿਨ੍ਹਾਂ ਨਾਲ ਬੰਦੇ ਚਿਮੜੇ ਹੋਏ ਹਨ।
English
Wonderful are the tastes to which mortals are attached.
ਵਿਸਮਾਦੁ ਸੰਜੋਗੁ; ਵਿਸਮਾਦੁ ਵਿਜੋਗੁ ॥
visamaad sanjog; visamaad vijog |
Punjabi
ਅਲੋਕਿਕ ਹੈ ਮਿਲਾਪ ਅਤੇ ਅਲੋਕਿਕ ਹੀ ਵਿਛੋੜਾ।
English
Wonderful is union, and wonderful is separation.
ਵਿਸਮਾਦੁ ਭੁਖ; ਵਿਸਮਾਦੁ ਭੋਗੁ ॥
visamaad bhukh; visamaad bhog |
Punjabi
ਅਲੌਕਿਕ ਹੈ ਪਦਾਰਥ ਦੀ ਭੁਖ ਅਤੇ ਅਤੇ ਅਲੌਕਿਕ ਹੀ ਰਜੇਵਾਂ।
English
Wonderful is hunger, wonderful is satisfaction.
ਵਿਸਮਾਦੁ ਸਿਫਤਿ; ਵਿਸਮਾਦੁ ਸਾਲਾਹ ॥
visamaad sifat; visamaad saalaah |
Punjabi
ਹੈਰਾਨ-ਕੁਨ ਹੈ ਤੇਰੀ ਉਪਮਾ ਤੇ ਹੈਰਾਨ-ਕੁਨ ਤੇਰੀ ਕੀਰਤੀ।
English
Wonderful is His Praise, wonderful is His adoration.
ਵਿਸਮਾਦੁ ਉਝੜ; ਵਿਸਮਾਦੁ ਰਾਹ ॥
visamaad ujharr; visamaad raah |
Punjabi
ਹੈਰਾਨ-ਕੁਨ ਹੈ ਬੀਆਬਾਨ ਅਤੇ ਹੈਰਾਨ-ਕੁਨ ਹੀ ਵੱਖ ਵੱਖ ਮਾਰਗ।
English
Wonderful is the wilderness, wonderful is the path.
ਵਿਸਮਾਦੁ ਨੇੜੈ; ਵਿਸਮਾਦੁ ਦੂਰਿ ॥
visamaad nerrai; visamaad door |
Punjabi
ਹੈਰਾਨ-ਕੁਨ ਹੈ ਤੇਰੀ ਨਜਦੀਕੀ ਅਤੇ ਹੈਰਾਨ-ਕੁਨ ਹੈ ਤੇਰੇ ਪਾਸੋਂ ਦੁਰੇਡਾਪਣ।
English
Wonderful is closeness, wonderful is distance.
ਵਿਸਮਾਦੁ; ਦੇਖੈ ਹਾਜਰਾ ਹਜੂਰਿ ॥
visamaad; dekhai haajaraa hajoor |
Punjabi
ਹੈਰਾਨ-ਕੁਨ ਹੈ ਤੈਨੂੰ ਐਨ ਪ੍ਰਤੱਖ ਵੇਖਣਾ।
English
How wonderful to behold the Lord, ever-present here.
ਵੇਖਿ ਵਿਡਾਣੁ; ਰਹਿਆ ਵਿਸਮਾਦੁ ॥
vekh viddaan; rahiaa visamaad |
Punjabi
ਤੇਰੇ ਅਚੰਭੇ ਦੇਖ ਕੇ ਮੈਂ ਚਕ੍ਰਿਤ ਹੋ ਰਿਹਾ ਹਾਂ।
English
Beholding His wonders, I am wonder-struck.
ਨਾਨਕ. ਬੁਝਣੁ; ਪੂਰੈ ਭਾਗਿ ॥੧॥
naanak. bujhan; poorai bhaag |1|
Punjabi
ਪੂਰਨ ਕਿਸਮਤ ਵਾਲੇ ਹਨ ਉਹ, ਹੇ ਨਾਨਕ! ਜੋ ਇਸ ਨੂੰ ਅਨੁਭਵ ਕਰਦੇ ਹਨ।
English
O Nanak, those who understand this are blessed with perfect destiny. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਸ਼ਾਹੀ।
English
First Mehl:
ਕੁਦਰਤਿ ਦਿਸੈ. ਕੁਦਰਤਿ ਸੁਣੀਐ; ਕੁਦਰਤਿ. ਭਉ ਸੁਖ ਸਾਰੁ ॥
kudarat disai. kudarat suneeai; kudarat. bhau sukh saar |
Punjabi
ਤੇਰੀ ਸ਼ਕਤੀ ਦੁਆਰਾ ਵੇਖਣਾ ਹੈ, ਤੇਰੀ ਸ਼ਕਤੀ ਦੁਆਰਾ ਸੁਨਣਾ ਹੈ, ਅਤੇ ਤੇਰੀ ਸ਼ਕਤੀ ਦੁਆਰਾ ਹੀ ਡਰਾਂ ਤੇ ਖੁਸ਼ੀ ਦਾ ਜੌਹਰ (ਤੱਤ) ਹੈ।
English
By His Power we see, by His Power we hear; by His Power we have fear, and the essence of happiness.
ਕੁਦਰਤਿ ਪਾਤਾਲੀ ਆਕਾਸੀ; ਕੁਦਰਤਿ ਸਰਬ ਆਕਾਰੁ ॥
kudarat paataalee aakaasee; kudarat sarab aakaar |
Punjabi
ਤੇਰੀ ਸ਼ਕਤੀ ਦੁਆਰਾ ਹੀ ਪਾਤਾਲ ਤੇ ਅਸਮਾਨ ਹਨ ਤੇ ਤੇਰੀ ਸ਼ਕਤੀ ਦੁਆਰਾ ਹੀ ਸਾਰੀ ਰਚਨਾ।
English
By His Power the nether worlds exist, and the Akaashic ethers; by His Power the entire creation exists.
ਕੁਦਰਤਿ ਵੇਦ ਪੁਰਾਣ ਕਤੇਬਾ; ਕੁਦਰਤਿ ਸਰਬ ਵੀਚਾਰੁ ॥
kudarat ved puraan katebaa; kudarat sarab veechaar |
Punjabi
ਤੇਰੀ ਸ਼ਕਤੀ ਦੁਆਰਾ ਹੈ ਵੇਦ, ਪੁਰਾਨ ਅਤੇ ਮੁਸਲਮਾਨ, ਈਸਾਈ ਤੇ ਯਹੂਦੀ ਕਿਤਾਬਾਂ ਅਤੇ ਤੇਰੀ ਸ਼ਕਤੀ ਦੁਆਰਾ ਹੀ ਸਮੂਹ ਸੋਚ ਵਿਚਾਰ।
English
By His Power the Vedas and the Puraanas exist, and the Holy Scriptures of the Jewish, Christian and Islamic religions. By His Power all deliberations exist.
ਕੁਦਰਤਿ ਖਾਣਾ ਪੀਣਾ ਪੈਨੑਣੁ; ਕੁਦਰਤਿ ਸਰਬ ਪਿਆਰੁ ॥
kudarat khaanaa peenaa painan; kudarat sarab piaar |
Punjabi
ਤੇਰੀ ਸ਼ਕਤੀ ਦੁਆਰਾ ਛਕਣਾ, ਪਾਨ ਕਰਨਾ ਤੇ ਪਹਿਰਨਾ ਹੈ ਤੇਰੀ ਸ਼ਕਤੀ ਦੁਆਰਾ ਹੀ ਸਮੂਹ ਪ੍ਰੇਮ ਹੈ।
English
By His Power we eat, drink and dress; by His Power all love exists.
ਕੁਦਰਤਿ ਜਾਤੀ ਜਿਨਸੀ ਰੰਗੀ; ਕੁਦਰਤਿ ਜੀਅ ਜਹਾਨ ॥
kudarat jaatee jinasee rangee; kudarat jeea jahaan |
Punjabi
ਤੇਰੀ ਸ਼ਕਤੀ ਦੁਆਰਾ ਭਾਂਤਾਂ, ਕਿਸਮਾਂ ਤੇ ਵਰਨ ਹਨ ਅਤੇ ਤੇਰੀ ਸ਼ਕਤੀ ਦੁਆਰਾ ਹੀ ਜਗਤ ਦੇ ਜਾਨਦਾਰ ਜੀਵ।
English
- By His Power come the species of all kinds and colors; by His Power the living beings of the world exist.
ਕੁਦਰਤਿ ਨੇਕੀਆ. ਕੁਦਰਤਿ ਬਦੀਆ; ਕੁਦਰਤਿ ਮਾਨੁ ਅਭਿਮਾਨੁ ॥
kudarat nekeea. kudarat badeea; kudarat maan abhimaan |
Punjabi
ਤੇਰੀ ਸ਼ਕਤੀ ਦੁਆਰਾ ਚੰਗਿਆਈਆਂ ਹਨ ਤੇ ਤੇਰੀ ਸ਼ਕਤੀ ਦੁਆਰਾ ਹੀ ਬੁਰਿਆਈਆਂ। ਤੇਰੀ ਸ਼ਕਤੀ ਦੁਆਰਾ ਹੀ ਇਜਤ ਤੇ ਬੇਇਜਤੀ ਹੈ।
English
By His Power virtues exist, and by His Power vices exist. By His Power come honor and dishonor.
ਕੁਦਰਤਿ ਪਉਣੁ ਪਾਣੀ ਬੈਸੰਤਰੁ; ਕੁਦਰਤਿ ਧਰਤੀ ਖਾਕੁ ॥
kudarat paun paanee baisantar; kudarat dharatee khaak |
Punjabi
ਤੈਡੀ ਸ਼ਕਤੀ ਦੁਆਰਾ, ਹਵਾ, ਜਲ ਤੇ ਅੱਗ ਹਨ ਅਤੇ ਤੇਰੀ ਸ਼ਕਤੀ ਦੁਆਰਾ ਜਮੀਨ ਅਤੇ ਮਿੱਟੀ ਹਨ।
English
By His Power wind, water and fire exist; by His Power earth and dust exist.
ਸਭ ਤੇਰੀ ਕੁਦਰਤਿ, ਤੂੰ ਕਾਦਿਰੁ ਕਰਤਾ; ਪਾਕੀ ਨਾਈ ਪਾਕੁ ॥
sabh teree kudarat, toon kaadir karataa; paakee naaee paak |
Punjabi
ਹਰ ਵਸਤੂ ਤੇਰੀ ਸੱਤਿਆ ਦੁਆਰੇ ਹੀ ਹੈ। ਤੂੰ ਸਰਬ-ਸ਼ਕਤੀਮਾਨ ਸਿਰਜਨਹਾਰ ਹੈਂ। ਤੈਡਾਂ ਨਾਮ ਪਵਿੱਤਰਾਂ ਦਾ ਪਰਮ ਪਵਿੱਤਰ ਹੈ।
English
Everything is in Your Power, Lord; You are the all-powerful Creator. Your Name is the Holiest of the Holy.
ਨਾਨਕ. ਹੁਕਮੈ ਅੰਦਰਿ ਵੇਖੈ; ਵਰਤੈ ਤਾਕੋ ਤਾਕੁ ॥੨॥
naanak. hukamai andar vekhai; varatai taako taak |2|
Punjabi
ਗੁਰੂ ਜੀ ਫੁਰਮਾਉਂਦੇ ਹਨ, ਆਪਣੀ ਖੁਸ਼ੀ ਰਾਹੀਂ ਤੂੰ ਹੇ ਸੁਆਮੀ! ਹਰ ਵਸਤੂ ਨੂੰ ਤੱਕਦਾ ਅਤੇ ਉਸ ਵਿੱਚ ਵਿਆਪਕ ਹੈਂ। ਤੂੰ ਬਿਲਕੁਲ ਬੇ-ਮਿਸਾਲ ਹੈਂ।
English
O Nanak, through the Command of His Will, He beholds and pervades the creation; He is absolutely unrivalled. ||2||
ਪਉੜੀ ॥
paurree |
Punjabi
ਪਉੜੀ।
English
Pauree:
ਆਪੀਨੑੈ ਭੋਗ ਭੋਗਿ ਕੈ; ਹੋਇ ਭਸਮੜਿ, ਭਉਰੁ ਸਿਧਾਇਆ ॥
aapeenai bhog bhog kai; hoe bhasamarr, bhaur sidhaaeaa |
Punjabi
ਰੰਗ-ਰਲੀਆਂ ਮਾਨ ਕੇ ਬੰਦਾ ਖੁਦ ਸੁਆਹ ਦੀ ਢੇਰੀ ਹੋ ਜਾਂਦਾ ਹੈ ਤੇ ਉਸ ਦੀ ਆਤਮਾਂ ਟੁਰ ਵੰਞਦੀ ਹੈ।
English
Enjoying his pleasures, one is reduced to a pile of ashes, and the soul passes away.
ਵਡਾ ਹੋਆ ਦੁਨੀਦਾਰੁ; ਗਲਿ ਸੰਗਲੁ ਘਤਿ, ਚਲਾਇਆ ॥
vaddaa hoaa duneedaar; gal sangal ghat, chalaaeaa |
Punjabi
ਜਦ ਦੁਨੀਆਂਦਾਰ ਮਰ ਜਾਂਦਾ ਹੈ, ਉਸ ਦੀ ਗਰਦਨ ਦੁਆਲੇ ਜੰਜੀਰ ਪਾ ਲਿਆ ਜਾਂਦਾ ਹੈ ਤੇ ਉਹ ਅੱਗੇ ਲਾ ਲਿਆ ਜਾਂਦਾ ਹੈ।
English
He may be great, but when he dies, the chain is thrown around his neck, and he is led away.
ਅਗੈ ਕਰਣੀ ਕੀਰਤਿ ਵਾਚੀਐ; ਬਹਿ ਲੇਖਾ ਕਰਿ ਸਮਝਾਇਆ ॥
agai karanee keerat vaacheeai; beh lekhaa kar samajhaaeaa |
Punjabi
ਓਥੇ ਉਸ ਦੇ ਚੰਗੇ ਤੇ ਮੰਦੇ ਅਮਲ ਵਿਚਾਰੇ ਜਾਂਦੇ ਹਨ। ਅਤੇ ਉਸ ਨੂੰ ਬਨਾਲ ਕੇ ਉਸ ਦਾ ਹਿਸਾਬ-ਕਿਤਾਬ ਉਸ ਨੂੰ ਦਰਸਾਇਆ ਜਾਂਦਾ ਹੈ।
English
There, his good and bad deeds are added up; sitting there, his account is read.
ਥਾਉ ਨ ਹੋਵੀ. ਪਉਦੀਈ; ਹੁਣਿ ਸੁਣੀਐ ਕਿਆ ਰੂਆਇਆ ॥
thaau na hovee. paudeeee; hun suneeai kiaa rooaaeaa |
Punjabi
ਜਦ ਕੁੱਟ ਪੈਦੀ ਹੈ, ਤਦ ਉਸ ਨੂੰ ਕੋਈ ਪਨਾਹ ਦੀ ਥਾਂ ਨਹੀਂ ਮਿਲਦੀ। ਹੁਣ ਉਸ ਦੇ ਰੋਣ-ਪਿੱਟਣ ਨੂੰ ਕੌਣ ਸੁਣਦਾ ਹੈ?
English
He is whipped, but finds no place of rest, and no one hears his cries of pain.
ਮਨਿ ਅੰਧੈ; ਜਨਮੁ ਗਵਾਇਆ ॥੩॥
man andhai; janam gavaaeaa |3|
Punjabi
ਅੰਨ੍ਹੇ ਆਦਮੀ ਨੇ ਆਪਣੀ ਜਿੰਦਗੀ ਬਰਬਾਦ ਕਰ ਲਈ ਹੈ।
English
The blind man has wasted his life away. ||3||
ਸਲੋਕ ਮਃ ੧ ॥
salok mahalaa 1 |
Punjabi
ਸਲੋਕ ਪਹਿਲੀ ਪਾਤਸ਼ਾਹੀ।
English
Salok, First Mehl:
ਭੈ ਵਿਚਿ; ਪਵਣੁ ਵਹੈ ਸਦਵਾਉ ॥
bhai vich; pavan vahai sadavaau |
Punjabi
ਸੁਆਮੀ ਦੇ ਡਰ ਵਿੱਚ ਹਮੇਸ਼ਾਂ ਵਾਯੂ ਅਤੇ ਧੀਮੀ ਹਵਾਵਾਂ ਵਗਦੀਆਂ ਹਨ।
English
In the Fear of God, the wind and breezes ever blow.
ਭੈ ਵਿਚਿ; ਚਲਹਿ ਲਖ ਦਰੀਆਉ ॥
bhai vich; chaleh lakh dareeaau |
Punjabi
ਸੁਆਮੀ ਦੇ ਡਰ ਅੰਦਰ ਲੱਖਾਂ ਹੀ ਦਰਿਆ ਵਹਿੰਦੇ ਹਨ।
English
In the Fear of God, thousands of rivers flow.
ਭੈ ਵਿਚਿ; ਅਗਨਿ ਕਢੈ ਵੇਗਾਰਿ ॥
bhai vich; agan kadtai vegaar |
Punjabi
ਸੁਆਮੀ ਦੇ ਡਰ ਅੰਦਰ ਅੱਗ ਬਿਗਾਰ ਕਰਦੀ ਹੈ।
English
In the Fear of God, fire is forced to labor.
ਭੈ ਵਿਚਿ; ਧਰਤੀ ਦਬੀ ਭਾਰਿ ॥
bhai vich; dharatee dabee bhaar |
Punjabi
ਸਾਈਂ ਦੇ ਡਰ ਵਿੱਚ ਜ਼ਮੀਨ ਬੋਝ ਹੇਠਾਂ ਲਤਾੜੀ ਹੋਈ ਹੈ।
English
In the Fear of God, the earth is crushed under its burden.
ਭੈ ਵਿਚਿ; ਇੰਦੁ ਫਿਰੈ ਸਿਰ ਭਾਰਿ ॥
bhai vich; ind firai sir bhaar |
Punjabi
ਸਾਈਂ ਦੇ ਡਰ ਵਿੰਚ ਬੱਦਲ ਸਿਰ-ਪਰਨੇ ਤੁਰਿਆ ਫਿਰਦਾ ਹੈ।
English
In the Fear of God, the clouds move across the sky.
ਭੈ ਵਿਚਿ; ਰਾਜਾ ਧਰਮ ਦੁਆਰੁ ॥
bhai vich; raajaa dharam duaar |
Punjabi
ਸਾਈਂ ਦੇ ਡਰ ਵਿੱਚ ਧਰਮ ਰਾਜ ਉਸ ਦੇ ਬੂਹੇ ਤੇ ਖੜਾ ਹੈ।
English
In the Fear of God, the Righteous Judge of Dharma stands at His Door.
ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ॥
bhai vich sooraj; bhai vich chand |
Punjabi
ਸੁਆਮੀ ਦੇ ਡਰ ਵਿੱਚ ਹੈ ਸੂਰਜ ਤੇ ਸੁਆਮੀ ਦੇ ਡਰ ਵਿੱਚ ਹੀ ਚੰਦਰਮਾ।
English
In the Fear of God, the sun shines, and in the Fear of God, the moon reflects.
ਕੋਹ ਕਰੋੜੀ ਚਲਤ; ਨ ਅੰਤੁ ॥
koh karorree chalat; na ant |
Punjabi
ਉਹ ਕ੍ਰੋੜਾਂ ਹੀ ਮੀਲ ਬਿਨਾਂ ਕਿਸੇ ਓੜਕ ਦੇ ਤੁਰਦੇ ਹਨ।
English
They travel millions of miles, endlessly.
ਭੈ ਵਿਚਿ; ਸਿਧ ਬੁਧ ਸੁਰ ਨਾਥ ॥
bhai vich; sidh budh sur naath |
Punjabi
ਸਾਹਿਬ ਦੇ ਡਰ ਅੰਦਰ ਹਨ ਕਰਾਮਾਤੀ ਬੰਦੇ, ਬੁੱਧ, ਦੇਵਤੇ ਅਤੇ ਯੋਗੀ।
English
In the Fear of God, the Siddhas exist, as do the Buddhas, the demi-gods and Yogis.
ਭੈ ਵਿਚਿ; ਆਡਾਣੇ ਆਕਾਸ ॥
bhai vich; aaddaane aakaas |
Punjabi
ਸਾਹਿਬ ਦੇ ਡਰ ਅੰਦਰ ਅਸਮਾਨ ਤਣਿਆ ਹੋਇਆ ਹੈ।
English
In the Fear of God, the Akaashic ethers are stretched across the sky.
ਭੈ ਵਿਚਿ; ਜੋਧ ਮਹਾਬਲ ਸੂਰ ॥
bhai vich; jodh mahaabal soor |
Punjabi
ਸਾਹਿਬ ਦੇ ਡਰ ਅੰਦਰ ਹਨ ਯੋਧੇ ਅਤੇ ਪਰਮ ਬਲਵਾਨ ਸੂਰਮੇ।
English
In the Fear of God, the warriors and the most powerful heroes exist.
ਭੈ ਵਿਚਿ; ਆਵਹਿ ਜਾਵਹਿ ਪੂਰ ॥
bhai vich; aaveh jaaveh poor |
Punjabi
ਸਾਹਿਬ ਦੇ ਡਰ ਵਿੱਚ ਜਮਘਟਿਆ ਦੇ ਜਮਘਟੇ ਆਉਂਦੇ ਤੇ ਜਾਂਦੇ ਹਨ।
English
In the Fear of God, multitudes come and go.
ਸਗਲਿਆ; ਭਉ ਲਿਖਿਆ ਸਿਰਿ ਲੇਖੁ ॥
sagaliaa; bhau likhiaa sir lekh |
Punjabi
ਸੁਆਮੀ ਨੇ ਆਪਣੀ ਡਰ ਦੀ ਸਾਰਿਆਂ ਦੇ ਸਿਰਾਂ ਉਤੇ ਲਿਖਤਾਕਾਰ ਲਿਖੀ ਹੋਈ ਹੈ।
English
God has inscribed the Inscription of His Fear upon the heads of all.
ਨਾਨਕ. ਨਿਰਭਉ ਨਿਰੰਕਾਰੁ; ਸਚੁ ਏਕੁ ॥੧॥
naanak. nirbhau nirankaar; sach ek |1|
Punjabi
ਨਾਨਕ, ਕੇਵਲ ਸੱਚਾ, ਸਰੂਪ-ਰਹਿਤ ਸੁਆਮੀ ਹੀ ਨਿਡਰ ਹੈ।
English
O Nanak, the Fearless Lord, the Formless Lord, the True Lord, is One. ||1||
ਮਃ ੧ ॥
mahalaa 1 |
Punjabi
ਪਹਿਲੀ ਪਾਤਸ਼ਾਹੀ।
English
First Mehl:
ਨਾਨਕ. ਨਿਰਭਉ ਨਿਰੰਕਾਰੁ; ਹੋਰਿ ਕੇਤੇ ਰਾਮ ਰਵਾਲ ॥
naanak. nirbhau nirankaar; hor kete raam ravaal |
Punjabi
ਨਾਨਕ, ਕੇਵਲ ਆਕਾਰ-ਰਹਿਤ ਪ੍ਰਭੂ ਹੀ ਡਰ-ਰਹਿਤ ਹੈ। ਰਾਮ ਵਰਗੇ ਘਣੇਰੇ ਹੋਰ ਉਹਦੇ ਅੱਗੇ ਧੂੜ ਵਾਗੂੰ ਹਨ।
English
O Nanak, the Lord is fearless and formless; myriads of others, like Rama, are mere dust before Him.
ਕੇਤੀਆ ਕੰਨੑ ਕਹਾਣੀਆ; ਕੇਤੇ ਬੇਦ ਬੀਚਾਰ ॥
keteea kana kahaaneea; kete bed beechaar |
Punjabi
ਬਹੁਤੀਆਂ ਹਨ ਸਾਖੀਆਂ ਕ੍ਰਿਸ਼ਨ ਦੀਆਂ ਅਤੇ ਬਹੁਤੇ ਹੀ ਹਨ, ਵੇਦਾਂ ਨੂੰ ਵਾਚਣ ਵਾਲੇ।
English
There are so many stories of Krishna, so many who reflect over the Vedas.
ਕੇਤੇ ਨਚਹਿ ਮੰਗਤੇ; ਗਿੜਿ ਮੁੜਿ ਪੂਰਹਿ ਤਾਲ ॥
kete nacheh mangate; girr murr pooreh taal |
Punjabi
ਅਨੇਕਾਂ ਹੀ ਭਿਖਾਰੀ ਨਿਰਤਕਾਰੀ ਕਰਦੇ ਹਨ ਅਤੇ ਅੱਗੇ ਪਿੱਛੇ ਹੋ ਕੇ ਰਾਗ ਦੀ ਸੁਰ ਪੂਰਦੇ ਹਨ।
English
So many beggars dance, spinning around to the beat.
ਬਾਜਾਰੀ ਬਾਜਾਰ ਮਹਿ; ਆਇ ਕਢਹਿ ਬਾਜਾਰ ॥
baajaaree baajaar meh; aae kadteh baajaar |
Punjabi
ਬਹੁ-ਰੂਪੀਏ ਮੰਡੀ ਵਿੱਚ ਆਉਂਦੇ ਹਨ ਅਤੇ ਝੂਠਾ ਦਿਖਾਵਾ ਵਿਖਾਲਦੇ ਹਨ।
English
The magicians perform their magic in the market place, creating a false illusion.
ਗਾਵਹਿ ਰਾਜੇ ਰਾਣੀਆ; ਬੋਲਹਿ ਆਲ ਪਤਾਲ ॥
gaaveh raaje raaneea; boleh aal pataal |
Punjabi
ਉਹ ਪਾਤਸ਼ਾਹ ਤੇ ਰਾਣੀਆਂ ਬਣ ਕੇ ਗਾਉਂਦੇ ਹਨ ਅਤੇ ਉਪਰਲੇ ਤੇ ਹੇਠਲੇ (ਲੋਕਾਂ) ਦੀਆਂ ਗੱਲਾਂ ਕਰਦੇ ਹਨ।
English
They sing as kings and queens, and speak of this and that.
ਲਖ ਟਕਿਆ ਕੇ ਮੁੰਦੜੇ; ਲਖ ਟਕਿਆ ਕੇ ਹਾਰ ॥
lakh ttakiaa ke mundarre; lakh ttakiaa ke haar |
Punjabi
ਉਹ ਲੱਖਾਂ ਹੀ ਰੁਪਿਆਂ ਦੇ ਕੰਨ-ਕੁੰਡਲ ਪਹਿਨਦੇ ਹਨ ਅਤੇ ਲੱਖਾਂ ਰੁਪਿਆਂ ਦੀਆਂ ਮਾਲਾ।
English
They wear earrings, and necklaces worth thousands of dollars.
ਜਿਤੁ ਤਨਿ ਪਾਈਅਹਿ ਨਾਨਕਾ; ਸੇ ਤਨ ਹੋਵਹਿ ਛਾਰ ॥
jit tan paaeeeh naanakaa; se tan hoveh chhaar |
Punjabi
ਜਿਨ੍ਹਾਂ ਸਰੀਰਾਂ ਉੱਤੇ ਉਹ ਪਾਏ ਜਾਂਦੇ ਹਨ, ਹੇ ਨਾਨਕ! ਉਹ ਸਰੀਰ ਸੁਆਹ ਹੋ ਜਾਂਦੇ ਹਨ।
English
Those bodies on which they are worn, O Nanak, those bodies turn to ashes.