Ekam
Guru Granth Sahib

Ang 477

Ang 477 · Line 1

ਤੰਤ ਮੰਤ੍ਰ ਸਭ ਅਉਖਧ ਜਾਨਹਿ; ਅੰਤਿ ਤਊ ਮਰਨਾ ॥੨॥

tant mantr sabh aaukhadh jaaneh; ant taoo maranaa |2|

Punjabi

ਜੋ ਜਾਦੂ, ਟੁਣੇ ਟਾਮਣ ਅਤੇ ਸਮੁਹ ਦਵਾਈਆਂ ਨੂੰ ਜਾਣਦੇ ਹਨ, ਉਹ ਭੀ ਆਖਰਕਾਰ ਮਰ ਜਾਣਗੇ।

Bhai Manmohan Singh (Shabad OS, CC BY-SA)

English

those who know Tantras and mantras and all medicines - even they shall die in the end. ||2||

Dr. Sant Singh Khalsa (Shabad OS, CC BY-SA)
Ang 477 · Line 2

ਰਾਜ ਭੋਗ ਅਰੁ ਛਤ੍ਰ ਸਿੰਘਾਸਨ; ਬਹੁ ਸੁੰਦਰਿ ਰਮਨਾ ॥

raaj bhog ar chhatr singhaasan; bahu sundar ramanaa |

Punjabi

ਜੋ ਪਾਤਸ਼ਾਹੀਆਂ ਸਿਰਛੱਤ੍ਰੀ-ਰਾਜ ਗੱਦੀਆਂ ਅਨੇਕਾਂ ਹੀ ਸੁਹਣੀਆਂ ਇਸਤਰੀਆਂ,

Bhai Manmohan Singh (Shabad OS, CC BY-SA)

English

Those who enjoy regal power and rule, royal canopies and thrones, many beautiful women,

Dr. Sant Singh Khalsa (Shabad OS, CC BY-SA)
Ang 477 · Line 3

ਪਾਨ ਕਪੂਰ ਸੁਬਾਸਕ ਚੰਦਨ; ਅੰਤਿ ਤਊ ਮਰਨਾ ॥੩॥

paan kapoor subaasak chandan; ant taoo maranaa |3|

Punjabi

ਪਾਨ-ਬੀੜੇ ਕਾਫੁਰ ਅਤੇ ਪਰਮ ਸੁਗੰਧਤ ਚੰਨਣ ਮਾਣਦੇ ਹਨ, ਉਹ ਭੀ ਓੜਕ ਨੂੰ ਮਰ ਵੰਞਣਗੇ।

Bhai Manmohan Singh (Shabad OS, CC BY-SA)

English

betel nuts, camphor and fragrant sandalwood oil - in the end, they too shall die. ||3||

Dr. Sant Singh Khalsa (Shabad OS, CC BY-SA)
Ang 477 · Line 4

ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ; ਕਹੂ ਨ ਊਬਰਨਾ ॥

bed puraan sinmrit sabh khoje; kahoo na aoobaranaa |

Punjabi

ਵੇਦ, ਹਿੰਦੂ ਵਾਰਤਿਕ ਗੰਮਥ ਅਤੇ ਧਾਰਮਕ ਪੁਸਤਕਾ, ਮੈਂ ਸਮੂਹ ਘੋਖੀਆਂ ਹਨ, ਪ੍ਰੰਤੂ ਇਨ੍ਹਾਂ ਚੋਂ ਕੋਈ ਭੀ ਬੰਦੇ ਦਾ ਪਾਰ ਉਤਾਰਾ ਨਹੀਂ ਕਰ ਸਕਦਾ।

Bhai Manmohan Singh (Shabad OS, CC BY-SA)

English

I have searched all the Vedas, Puraanas and Simritees, but none of these can save anyone.

Dr. Sant Singh Khalsa (Shabad OS, CC BY-SA)
Ang 477 · Line 5

ਕਹੁ ਕਬੀਰ. ਇਉ ਰਾਮਹਿ ਜੰਪਉ; ਮੇਟਿ ਜਨਮ ਮਰਨਾ ॥੪॥੫॥

kahu kabeer. iau raameh janpau; mett janam maranaa |4|5|

Punjabi

ਕਬੀਰ ਜੀ ਆਖਦੇ ਹਨ, ਇਸ ਲਈ ਤੂੰ ਸੁਆਮੀ ਦਾ ਸਿਮਰਨ ਕਰ, ਤਾਂ ਜੋ ਤੇਰੇ ਆਉਂਦੇ ਤੇ ਜਾਣੇ ਮੁੱਕ ਜਾਣ।

Bhai Manmohan Singh (Shabad OS, CC BY-SA)

English

Says Kabeer, meditate on the Lord, and eliminate birth and death. ||4||5||

Dr. Sant Singh Khalsa (Shabad OS, CC BY-SA)
Ang 477 · Line 6

ਆਸਾ ॥

aasaa |

Punjabi

ਆਸਾ।

Bhai Manmohan Singh (Shabad OS, CC BY-SA)

English

Aasaa:

Dr. Sant Singh Khalsa (Shabad OS, CC BY-SA)
Ang 477 · Line 7

ਫੀਲੁ ਰਬਾਬੀ ਬਲਦੁ ਪਖਾਵਜ; ਕਊਆ ਤਾਲ ਬਜਾਵੈ ॥

feel rabaabee balad pakhaavaj; kaooaa taal bajaavai |

Punjabi

ਹਾਥੀ ਸਤਾਰ ਵਜਾਉਣ ਵਾਲਾ ਹੈ ਅਤੇ ਬਲ੍ਹਦ ਜੋੜੀ ਵਜਾਉਣ ਵਾਲਾ। ਕਾਂ ਕੈਸੀਆਂ ਵਜਾਉਂਦਾ ਹੈ।

Bhai Manmohan Singh (Shabad OS, CC BY-SA)

English

The elephant is the guitar player, the ox is the drummer, and the crow plays the cymbals.

Dr. Sant Singh Khalsa (Shabad OS, CC BY-SA)
Ang 477 · Line 8

ਪਹਿਰਿ ਚੋਲਨਾ ਗਦਹਾ ਨਾਚੈ; ਭੈਸਾ ਭਗਤਿ ਕਰਾਵੈ ॥੧॥

pahir cholanaa gadahaa naachai; bhaisaa bhagat karaavai |1|

Punjabi

ਚੋਲਾ ਪਹਿਨ ਕੇ ਖੋਤਾ ਨੱਚਦਾ ਹੈ ਅਤੇ ਮੈਹਾਂ ਉਪਾਸ਼ਨਾ ਕਰਦਾ ਹੈ।

Bhai Manmohan Singh (Shabad OS, CC BY-SA)

English

Putting on the skirt, the donkey dances around, and the water buffalo performs devotional worship. ||1||

Dr. Sant Singh Khalsa (Shabad OS, CC BY-SA)
Ang 477 · Line 9

ਰਾਜਾ ਰਾਮ; ਕਕਰੀਆ ਬਰੇ ਪਕਾਏ ॥

raajaa raam; kakareea bare pakaae |

Punjabi

ਪ੍ਰਭੂ ਪਾਤਸ਼ਾਹ ਨੇ ਬਰਫ ਦੇ ਪਕੋੜੇ ਤਲੇ ਹਨ,

Bhai Manmohan Singh (Shabad OS, CC BY-SA)

English

The Lord, the King, has cooked the cakes of ice,

Dr. Sant Singh Khalsa (Shabad OS, CC BY-SA)
Ang 477 · Line 10

ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥

kinai boojhanahaarai khaae |1| rahaau |

Punjabi

ਕਿਸੇ ਵਿਚਾਰਵਾਨ ਪੁਰਸ਼ ਨੇ ਉਨ੍ਹਾਂ ਨੂੰ ਖਾਧਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

but only the rare man of understanding eats them. ||1||Pause||

Dr. Sant Singh Khalsa (Shabad OS, CC BY-SA)
Ang 477 · Line 11

ਬੈਠਿ ਸਿੰਘੁ ਘਰਿ ਪਾਨ ਲਗਾਵੈ; ਘੀਸ ਗਲਉਰੇ ਲਿਆਵੈ ॥

baitth singh ghar paan lagaavai; ghees glaure liaavai |

Punjabi

ਆਪਣੇ ਘੁਰਨੇ ਵਿੱਚ ਬੈਠਾ ਹੋਇਆ ਸ਼ੇਰ ਪਾਨ-ਬੀੜੇ ਤਿਆਰ ਕਰਦਾ ਹੈ ਅਤੇ ਚਕਚੂੰਦਰ ਸੁਪਾਰੀਆਂ ਲਿਆਉਂਦੀ ਹੈ।

Bhai Manmohan Singh (Shabad OS, CC BY-SA)

English

Sitting in his den, the lion prepares the betel leaves, and the muskrat brings the betel nuts.

Dr. Sant Singh Khalsa (Shabad OS, CC BY-SA)
Ang 477 · Line 12

ਘਰਿ ਘਰਿ ਮੁਸਰੀ ਮੰਗਲੁ ਗਾਵਹਿ; ਕਛੂਆ ਸੰਖੁ ਬਜਾਵੈ ॥੨॥

ghar ghar musaree mangal gaaveh; kachhooaa sankh bajaavai |2|

Punjabi

ਮਕਾਨ ਤੇ ਚੂਹਾ ਖੁਸ਼ੀ ਦੇ ਗੀਤ ਗਾਉਂਦਾ ਹੈ ਅਤੇ ਕੱਛੂ ਘੁੱਗੂ ਵਜਾਉਂਦਾ ਹੈ।

Bhai Manmohan Singh (Shabad OS, CC BY-SA)

English

Going from house to house, the mouse sings the songs of joy, and the turtle blows on the conch-shell. ||2||

Dr. Sant Singh Khalsa (Shabad OS, CC BY-SA)
Ang 477 · Line 13

ਬੰਸ ਕੋ ਪੂਤੁ ਬੀਆਹਨ ਚਲਿਆ; ਸੁਇਨੇ ਮੰਡਪ ਛਾਏ ॥

bans ko poot beeaahan chaliaa; sueine manddap chhaae |

Punjabi

ਬਾਂਝ ਇਸਤਰੀ ਦਾ ਪੁੱਤ੍ਰ ਵਿਆਹ ਕਰਾਉਣ ਲਈ ਜਾਂਦਾ ਹੈ ਅਤੇ ਸੁਨਹਿਰੀ ਸ਼ਾਮਿਆਨੇ ਤਾਣੇ ਜਾਂਦੇ ਹਨ।

Bhai Manmohan Singh (Shabad OS, CC BY-SA)

English

The son of the sterile woman goes to get married, and the golden canopy is spread out for him.

Dr. Sant Singh Khalsa (Shabad OS, CC BY-SA)
Ang 477 · Line 14

ਰੂਪ ਕੰਨਿਆ ਸੁੰਦਰਿ ਬੇਧੀ; ਸਸੈ ਸਿੰਘ ਗੁਨ ਗਾਏ ॥੩॥

roop kaniaa sundar bedhee; sasai singh gun gaae |3|

Punjabi

ਉਹ ਇਕ ਰੂਪਵੰਤੀ ਅਤੇ ਮਨਮਮੋਹਣੀ ਕੁੜੀ ਨੂੰ ਵਿਆਹ ਲੈਦਾ ਹੈ ਅਤੇ ਸਿਹਾ ਤੇ ਸ਼ੇਰ-ਬੱਬਰ ਉਨ੍ਹਾਂ ਦੀਆਂ ਘੋੜੀਆਂ ਗਾਉਂਦੇ ਹਨ।

Bhai Manmohan Singh (Shabad OS, CC BY-SA)

English

He marries a beautiful and enticing young woman; the rabbit and the lion sing their praises. ||3||

Dr. Sant Singh Khalsa (Shabad OS, CC BY-SA)
Ang 477 · Line 15

ਕਹਤ ਕਬੀਰ. ਸੁਨਹੁ ਰੇ ਸੰਤਹੁ; ਕੀਟੀ ਪਰਬਤੁ ਖਾਇਆ ॥

kehat kabeer. sunahu re santahu; keettee parabat khaaeaa |

Punjabi

ਕਬੀਰ ਜੀ ਆਖਦੇ ਹਨ, ਹੇ ਸਾਧੂਓ! ਤੁਸੀਂ ਸ੍ਰਵਣ ਕਰੋ, ਕਿ ਕੀੜੀ ਨੇ ਪਹਾੜ ਨੂੰ ਪਾ ਲਿਆ ਹੈ।

Bhai Manmohan Singh (Shabad OS, CC BY-SA)

English

Says Kabeer, listen, O Saints - the ant has eaten the mountain.

Dr. Sant Singh Khalsa (Shabad OS, CC BY-SA)
Ang 477 · Line 16

ਕਛੂਆ ਕਹੈ, ਅੰਗਾਰ ਭਿ ਲੋਰਉ; ਲੂਕੀ ਸਬਦੁ ਸੁਨਾਇਆ ॥੪॥੬॥

kachhooaa kahai, angaar bhi lorau; lookee sabad sunaaeaa |4|6|

Punjabi

ਕੱਛੂ ਆਖਦਾ ਹੈ, ਮੈਨੂੰ ਬਲਦਾ ਹੋਇਆ ਕੋਲਾ ਭੀ ਚਾਹੀਦਾ ਹੈ ਅਤੇ ਕੁਤੜੀ (ਡੰਗੀ, ਕੁਟਕੀ) ਈਸ਼ਵਰੀ ਦਾ ਭਜਨ ਪ੍ਰਚਾਰਦੀ ਹੈ।

Bhai Manmohan Singh (Shabad OS, CC BY-SA)

English

The turtle says, "I need a burning coal, also." Listen to this mystery of the Shabad. ||4||6||

Dr. Sant Singh Khalsa (Shabad OS, CC BY-SA)
Ang 477 · Line 17

ਆਸਾ ॥

aasaa |

Punjabi

ਆਸਾ।

Bhai Manmohan Singh (Shabad OS, CC BY-SA)

English

Aasaa:

Dr. Sant Singh Khalsa (Shabad OS, CC BY-SA)
Ang 477 · Line 18

ਬਟੂਆ ਏਕੁ. ਬਹਤਰਿ ਆਧਾਰੀ; ਏਕੋ ਜਿਸਹਿ ਦੁਆਰਾ ॥

battooaa ek. bahatar aadhaaree; eko jiseh duaaraa |

Punjabi

ਦੇਹਿ ਇਕ ਥੈਲਾ ਹੈ, ਜਿਸ ਦੀਆਂ ਬਹੱਤਰ ਕੋਠੜੀਆਂ ਅਤੇ ਇੱਕ ਦਸਵਾਂ ਦਰਵਾਜਾ ਹੈ।

Bhai Manmohan Singh (Shabad OS, CC BY-SA)

English

The body is a bag with seventy-two chambers, and one opening, the Tenth Gate.

Dr. Sant Singh Khalsa (Shabad OS, CC BY-SA)
Ang 477 · Line 19

ਨਵੈ ਖੰਡ ਕੀ ਪ੍ਰਿਥਮੀ ਮਾਗੈ; ਸੋ ਜੋਗੀ ਜਗਿ ਸਾਰਾ ॥੧॥

navai khandd kee prithamee maagai; so jogee jag saaraa |1|

Punjabi

ਇਸ ਜਹਾਨ ਅੰਦਰ ਕੇਵਲ ਓਹੀ ਅਸਲ ਯੋਗੀ ਹੈ, ਜੋ ਨਵਾਂ ਗੋਲਕਾਂ ਜਾਂ ਖਿਤਿਆਂ ਵਾਲੀ ਦੇਹਿ ਦੀ ਜ਼ਿਮੀ ਵਿੱਚ ਇੱਕ ਸੁਆਮੀ ਦੇ ਨਾਮ ਦਾ ਯਾਚਨਾ ਕਰਦਾ ਹੈ।

Bhai Manmohan Singh (Shabad OS, CC BY-SA)

English

He alone is a real Yogi on this earth, who asks for the primal world of the nine regions. ||1||

Dr. Sant Singh Khalsa (Shabad OS, CC BY-SA)
Ang 477 · Line 20

ਐਸਾ ਜੋਗੀ; ਨਉ ਨਿਧਿ ਪਾਵੈ ॥

aisaa jogee; nau nidh paavai |

Punjabi

ਐਹੋ ਜੇਹਾ ਯੋਗੀ ਨੌਂ ਖਜਾਨੇ ਪ੍ਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

Such a Yogi obtains the nine treasures.

Dr. Sant Singh Khalsa (Shabad OS, CC BY-SA)
Ang 477 · Line 21

ਤਲ ਕਾ ਬ੍ਰਹਮੁ; ਲੇ ਗਗਨਿ ਚਰਾਵੈ ॥੧॥ ਰਹਾਉ ॥

tal kaa braham; le gagan charaavai |1| rahaau |

Punjabi

ਉਹ ਆਪਣੀ ਆਤਮਾਂ ਨੂੰ ਹੇਠਾਂ ਤੋਂ ਅਸਮਾਨ ਨੂੰ ਚੁੱਕ ਲੈ ਜਾਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

He lifts his soul up from below, to the skies of the Tenth Gate. ||1||Pause||

Dr. Sant Singh Khalsa (Shabad OS, CC BY-SA)
Ang 477 · Line 22

ਖਿੰਥਾ ਗਿਆਨ. ਧਿਆਨ ਕਰਿ ਸੂਈ; ਸਬਦੁ ਤਾਗਾ ਮਥਿ ਘਾਲੈ ॥

khinthaa giaan. dhiaan kar sooee; sabad taagaa math ghaalai |

Punjabi

ਉਹ ਬ੍ਰਹਿਮਬੋਧ ਨੂੰ ਆਪਣੀ ਖੱਫਣੀ ਅਤੇ ਭਜਨ ਬੰਦਗੀ ਨੂੰ ਆਪਣੀ ਖੰਧੂਈ (ਸੰਧੂਈ, ਸੂਈ) ਬਣਾਉਂਦਾ ਹੈ ਅਤੇ ਰੱਬੀ ਕਲਾਮ ਦੇ ਧਾਗੇ ਨੂੰ ਵੱਟ ਕੇ ਉਸ ਵਿੱਚ ਪਾਉਂਦਾ ਹੈ।

Bhai Manmohan Singh (Shabad OS, CC BY-SA)

English

He makes spiritual wisdom his patched coat, and meditation his needle. He twists the thread of the Word of the Shabad.

Dr. Sant Singh Khalsa (Shabad OS, CC BY-SA)
Ang 477 · Line 23

ਪੰਚ ਤਤੁ ਕੀ ਕਰਿ ਮਿਰਗਾਣੀ; ਗੁਰ ਕੈ ਮਾਰਗਿ ਚਾਲੈ ॥੨॥

panch tat kee kar miragaanee; gur kai maarag chaalai |2|

Punjabi

ਪੰਜਾਂ ਮੂਲ-ਅੰਸ਼ਾਂ ਨੂੰ ਆਪਣੀ ਆਪਣੀ ਮਿਰਗ-ਛਾਲਾ ਬਣਾ ਕੇ, ਉਹ ਆਪਣੇ ਗੁਰਾਂ ਦੇ ਰਾਹੇ ਟੁਰਦਾ ਹੈ।

Bhai Manmohan Singh (Shabad OS, CC BY-SA)

English

Making the five elements his deer skin to sit on, he walks on the Guru's Path. ||2||

Dr. Sant Singh Khalsa (Shabad OS, CC BY-SA)
Ang 477 · Line 24

ਦਇਆ ਫਾਹੁਰੀ. ਕਾਇਆ ਕਰਿ ਧੂਈ; ਦ੍ਰਿਸਟਿ ਕੀ ਅਗਨਿ ਜਲਾਵੈ ॥

deaa faahuree. kaaeaa kar dhooee; drisatt kee agan jalaavai |

Punjabi

ਰਹਿਮ ਨੂੰ ਆਪਣੀ ਫਹੁੜੀ ਅਤੇ ਆਪਣੀ ਦੇਹ ਨੂੰ ਉਹ ਧੂਣੀ ਬਣਾਉਣਾ ਹੈ। ਰੱਬੀ ਨਿਗ੍ਹਾ ਦੀ ਉਹ ਅੱਗ ਬਾਲਦਾ ਹੈ।

Bhai Manmohan Singh (Shabad OS, CC BY-SA)

English

He makes compassion his shovel, his body the firewood, and he kindles the fire of divine vision.

Dr. Sant Singh Khalsa (Shabad OS, CC BY-SA)
Ang 477 · Line 25

ਤਿਸ ਕਾ ਭਾਉ. ਲਏ ਰਿਦ ਅੰਤਰਿ; ਚਹੁ ਜੁਗ ਤਾੜੀ ਲਾਵੈ ॥੩॥

tis kaa bhaau. le rid antar; chahu jug taarree laavai |3|

Punjabi

ਉਸ ਦੀ ਪ੍ਰੀਤ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ ਅਤੇ ਚੌਹਾਂ ਹੀ ਯੁੱਗਾਂ ਵਿੱਚ ਉਹ ਧਿਆਨ ਅਵਸਥਾ ਅੰਦਰ ਵਿਚਰਦਾ ਹੈ।

Bhai Manmohan Singh (Shabad OS, CC BY-SA)

English

He places love within his heart, and he remains in deep meditation throughout the four ages. ||3||

Dr. Sant Singh Khalsa (Shabad OS, CC BY-SA)
Ang 477 · Line 26

ਸਭ ਜੋਗਤਣ ਰਾਮ ਨਾਮੁ ਹੈ; ਜਿਸ ਕਾ ਪਿੰਡੁ ਪਰਾਨਾ ॥

sabh jogatan raam naam hai; jis kaa pindd paraanaa |

Punjabi

ਸਾਰਾ ਯੋਗੀ ਪੁਣਾ ਮਾਲਕ ਦੇ ਨਾਮ ਵਿੱਚ ਹੈ, ਜੀਹਦੀ ਮਲਕੀਅਤ ਹਨ ਦੇਹ ਅਤੇ ਆਤਮਾ।

Bhai Manmohan Singh (Shabad OS, CC BY-SA)

English

All Yoga is in the Name of the Lord; the body and the breath of life belong to Him.

Dr. Sant Singh Khalsa (Shabad OS, CC BY-SA)
Ang 477 · Line 27

ਕਹੁ ਕਬੀਰ. ਜੇ ਕਿਰਪਾ ਧਾਰੈ; ਦੇਇ ਸਚਾ ਨੀਸਾਨਾ ॥੪॥੭॥

kahu kabeer. je kirapaa dhaarai; dee sachaa neesaanaa |4|7|

Punjabi

ਕਬੀਰ ਜੀ ਆਖਦੇ ਹਨ, ਜੇਕਰ ਵਾਹਿਗੁਰੂ ਮਿਹਰ ਕਰੇ, ਉਹ ਬੰਦੇ ਨੂੰ ਸੱਚਾ ਚਿੰਨ੍ਹ ਬਖਸ਼ ਦਿੰਦਾ ਹੈ।

Bhai Manmohan Singh (Shabad OS, CC BY-SA)

English

Says Kabeer, if God grants His Grace, He bestows the insignia of Truth. ||4||7||

Dr. Sant Singh Khalsa (Shabad OS, CC BY-SA)
Ang 477 · Line 28

ਆਸਾ ॥

aasaa |

Punjabi

ਆਸਾ।

Bhai Manmohan Singh (Shabad OS, CC BY-SA)

English

Aasaa:

Dr. Sant Singh Khalsa (Shabad OS, CC BY-SA)
Ang 477 · Line 29

ਹਿੰਦੂ ਤੁਰਕ ਕਹਾ ਤੇ ਆਏ; ਕਿਨਿ ਏਹ ਰਾਹ ਚਲਾਈ ॥

hindoo turak kahaa te aae; kin eeh raah chalaaee |

Punjabi

ਹਿੰਦੂ ਅਤੇ ਮੁਸਲਮਾਨ ਕਿੱਥੋਂ ਆਏ ਹਨ? ਕਿਸ ਨੇ ਉਨ੍ਹਾਂ ਨੂੰ ਇਨ੍ਹਾਂ ਮੁਖਤਲਿਫ ਰਸਤਿਆਂ ਤੇ ਤੋਰਿਆ ਹੈ?

Bhai Manmohan Singh (Shabad OS, CC BY-SA)

English

Where have the Hindus and Muslims come from? Who put them on their different paths?

Dr. Sant Singh Khalsa (Shabad OS, CC BY-SA)
Ang 477 · Line 30

ਦਿਲ ਮਹਿ ਸੋਚਿ ਬਿਚਾਰਿ ਕਵਾਦੇ; ਭਿਸਤ ਦੋਜਕ. ਕਿਨਿ ਪਾਈ ॥੧॥

dil meh soch bichaar kavaade; bhisat dojak. kin paaee |1|

Punjabi

ਆਪਣੇ ਮਨ ਅੰਦਰ ਚੰਗੀ ਤਰ੍ਹਾਂ ਖਿਆਲ ਤੇ ਧਿਆਨ ਕਰ, ਹੇ ਝਗੜਾਲੂ! ਕੌਣ ਸੁਰਗ ਅਤੇ ਨਰਕ ਨੂੰ ਪ੍ਰਾਪਤ ਹੁੰਦਾ ਹੈ?

Bhai Manmohan Singh (Shabad OS, CC BY-SA)

English

Think of this, and contemplate it within your mind, O men of evil intentions. Who will go to heaven and hell? ||1||

Dr. Sant Singh Khalsa (Shabad OS, CC BY-SA)
Ang 477 · Line 31

ਕਾਜੀ; ਤੈ ਕਵਨ ਕਤੇਬ ਬਖਾਨੀ ॥

kaajee; tai kavan kateb bakhaanee |

Punjabi

ਹੇ ਕਾਜੀ! ਤੈਂ ਕਿਹੜੀ ਪੁਸਤਕ ਪੜ੍ਹੀ ਹੈ?

Bhai Manmohan Singh (Shabad OS, CC BY-SA)

English

O Qazi, which book have you read?

Dr. Sant Singh Khalsa (Shabad OS, CC BY-SA)
Ang 477 · Line 32

ਪੜ੍ਹਤ ਗੁਨਤ ਐਸੇ ਸਭ ਮਾਰੇ; ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥

parrhat gunat aise sabh maare; kinahoon khabar na jaanee |1| rahaau |

Punjabi

ਤੇਰੇ ਵਰਗੇ ਪੜ੍ਹਾਕੂ ਅਤੇ ਵਿਦਿਆਰਥੀ ਸਭ ਬਰਬਾਦ ਹੋ ਗਏ ਹਨ। ਕਿਸੇ ਨੂੰ ਭੀ ਗਿਆਤ ਪਰਾਪਤ ਨਹੀਂ ਹੋਈ। ਠਹਿਰਾਉ।

Bhai Manmohan Singh (Shabad OS, CC BY-SA)

English

Such scholars and students have all died, and none of them have discovered the inner meaning. ||1||Pause||

Dr. Sant Singh Khalsa (Shabad OS, CC BY-SA)
Ang 477 · Line 33

ਸਕਤਿ ਸਨੇਹੁ ਕਰਿ, ਸੁੰਨਤਿ ਕਰੀਐ; ਮੈ. ਨ ਬਦਉਗਾ ਭਾਈ ॥

sakat sanehu kar, sunat kareeai; mai. na bdaugaa bhaaee |

Punjabi

ਇਸਤਰੀ ਦੇ ਪਿਆਰ ਕਰਕੇ ਸੁੰਨਤ ਕਰਾਈ ਜਾਂਦੀ ਹੈ। ਮੈਂ ਇਸ ਉਤੇ ਯਕੀਨ ਨਹੀਂ ਰੱਖਦਾ, ਹੇ ਵੀਰ।

Bhai Manmohan Singh (Shabad OS, CC BY-SA)

English

Because of the love of woman, circumcision is done; I don't believe in it, O Siblings of Destiny.

Dr. Sant Singh Khalsa (Shabad OS, CC BY-SA)
Ang 477 · Line 34

ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ; ਆਪਨ ਹੀ ਕਟਿ ਜਾਈ ॥੨॥

jau re khudaae mohi turak karaigaa; aapan hee katt jaaee |2|

Punjabi

ਓ! ਜੇਕਰ ਰੱਬ ਮੈਨੂੰ ਮੁਸਲਮਾਨ ਕਰਿਆ ਲੋੜਦਾ ਹੈ ਤਾਂ ਇੰਦ੍ਰੀ ਆਪਣੇ ਆਪ ਹੀ ਕੱਟੀ ਜਾਊਗੀ।

Bhai Manmohan Singh (Shabad OS, CC BY-SA)

English

If God wished me to be a Muslim, it would be cut off by itself. ||2||

Dr. Sant Singh Khalsa (Shabad OS, CC BY-SA)
Ang 477 · Line 35

ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ ॥

sunat kee turak je hoeigaa; aaurat kaa kiaa kareeai |

Punjabi

ਜੇਕਰ ਇੰਦ੍ਰੀ ਕੱਟਣ ਨਾਲ ਮੁਸਲਮਾਨ ਹੋ, ਜਾਈਦਾ ਹੈ, ਤਾਂ ਇਸਤਰੀ ਦਾ ਕੀ ਕਰੀਏ?

Bhai Manmohan Singh (Shabad OS, CC BY-SA)

English

If circumcision makes one a Muslim, then what about a woman?

Dr. Sant Singh Khalsa (Shabad OS, CC BY-SA)
Ang 477 · Line 36

ਅਰਧ ਸਰੀਰੀ ਨਾਰਿ ਨ ਛੋਡੈ; ਤਾ ਤੇ ਹਿੰਦੂ ਹੀ ਰਹੀਐ ॥੩॥

aradh sareeree naar na chhoddai; taa te hindoo hee raheeai |3|

Punjabi

ਜ਼ਨਾਨੀ, ਜੋ ਆਦਮੀ ਦਾ ਅੱਧਾ ਜਿਸਮ ਹੈ, ਉਸ ਨੂੰ ਉਹ ਨਹੀਂ ਛੱਡਦਾ। ਇਸ ਲਈ ਉਹ ਹਿੰਦੁ ਹੀ ਰਹਿੰਦਾ ਹੈ।

Bhai Manmohan Singh (Shabad OS, CC BY-SA)

English

She is the other half of a man's body, and she does not leave him, so he remains a Hindu. ||3||

Dr. Sant Singh Khalsa (Shabad OS, CC BY-SA)
Ang 477 · Line 37

ਛਾਡਿ ਕਤੇਬ ਰਾਮੁ ਭਜੁ ਬਉਰੇ; ਜੁਲਮ ਕਰਤ ਹੈ ਭਾਰੀ ॥

chhaadd kateb raam bhaj baure; julam karat hai bhaaree |

Punjabi

ਆਪਣੀਆਂ ਕਿਤਾਬਾਂ ਨੂੰ ਤਿਆਗ ਦੇ ਅਤੇ ਸਾਹਿਬ ਦਾ ਸਿਮਰਨ ਕਰ, ਹੇ ਮੂਰਖ! ਤੂੰ ਪਰਮ ਅiੱਤਆਚਾਰ ਕਮਾਉਂਦਾ ਹੈਂ।

Bhai Manmohan Singh (Shabad OS, CC BY-SA)

English

Give up your holy books, and remember the Lord, you fool, and stop oppressing others so badly.

Dr. Sant Singh Khalsa (Shabad OS, CC BY-SA)
Ang 477 · Line 38

ਕਬੀਰੈ ਪਕਰੀ ਟੇਕ ਰਾਮ ਕੀ; ਤੁਰਕ ਰਹੇ ਪਚਿਹਾਰੀ ॥੪॥੮॥

kabeerai pakaree ttek raam kee; turak rahe pachihaaree |4|8|

Punjabi

ਕਬੀਰ ਨੇ ਇਕ ਸੁਆਮੀ ਦਾ ਆਸਰਾ ਫੜਿਆ ਹੈ ਅਤੇ ਮੁਸਲਮਾਨ ਬੁਰੀ ਤਰ੍ਹਾਂ ਹਾਰ ਗਏ ਹਨ।

Bhai Manmohan Singh (Shabad OS, CC BY-SA)

English

Kabeer has grasped hold of the Lord's Support, and the Muslims have utterly failed. ||4||8||

Dr. Sant Singh Khalsa (Shabad OS, CC BY-SA)
Ang 477 · Line 39

ਆਸਾ ॥

aasaa |

Punjabi

ਆਸਾ।

Bhai Manmohan Singh (Shabad OS, CC BY-SA)

English

Aasaa:

Dr. Sant Singh Khalsa (Shabad OS, CC BY-SA)
Ang 477 · Line 40

ਜਬ ਲਗੁ. ਤੇਲੁ ਦੀਵੇ ਮੁਖਿ ਬਾਤੀ; ਤਬ ਸੂਝੈ ਸਭੁ ਕੋਈ ॥

jab lag. tel deeve mukh baatee; tab soojhai sabh koee |

Punjabi

ਜਦ ਤਾਈਂ ਤੇਲ ਤੇ ਬੱਤੀ ਲੈਪਂ ਵਿੱਚ ਹਨ, ਤਦ ਤਾਈਂ ਸਾਰਾ ਕੁੱਛ ਦਿਸਦਾ ਹੈ।

Bhai Manmohan Singh (Shabad OS, CC BY-SA)

English

As long as the oil and the wick are in the lamp, everything is illuminated.

Dr. Sant Singh Khalsa (Shabad OS, CC BY-SA)